JaspalSMehrok7ਚਿੱਟੇ ਦੁੱਧ ਦੇ ਇਸ ਕਾਲ਼ੇ ਧੰਦਾ ਸਮੇਂ ਸਾਡੇ ਪੰਜਾਬ ਦਾ ਸਿਹਤ ਵਿਭਾਗ ਬਿਲਕੁਲ ਹੀ ਚੁੱਪਚਾਪ ਦਿਖਾਈ ਦਿੰਦਾ ਹੈ ...
(30 ਅਕਤੂਬਰ 2023)


ਪੰਜਾਬ ਉਹ ਰਾਜ ਹੈ ਜਿਸ ਨੇ ਨਾ ਸਿਰਫ ਚਿੱਟੀ ਕ੍ਰਾਂਤੀ ਦੀ ਅਗਵਾਈ ਕੀਤੀ ਬਲਕਿ ਇਸ ਹੁਣ ਪੰਜਾਬ ਵਿੱਚ ਹੀ ਨਹੀਂ ਸਾਰੇ ਦੇਸ ਵਿੱਚ ਸਰਪਲੱਸ ਦੁੱਧ ਦਾ ਉਤਪਾਦਨ ਹੁੰਦਾ ਹੈ
ਪੂਰੇ ਦੇਸ਼ ਵਿੱਚ ਜਦੋਂ ਵੀ ਗੱਲ ਦੁੱਧ ਦੀ ਚਲਦੀ ਹੈ ਤਾਂ ਸਭ ਤੋਂ ਪਹਿਲਾਂ ਪੰਜਾਬ ਦਾ ਨਾਮ ਚੋਟੀ ’ਤੇ ਆਉਂਦਾ ਹੈਜੀਵਨ ਜਿਊਣ ਲਈ ਭੋਜਨ ਬਹੁਤ ਜ਼ਰੂਰੀ ਹੈ ਪਰ ਇਸ ਵਿੱਚ ਮਿਲਾਵਟਖੋਰਾਂ ਵੱਲੋਂ ਕੀਤੀ ਗਈ ਮਿਲਾਵਟ ਦੇਸ਼ ਵਾਸੀਆਂ ਨੂੰ ਬਹੁਤ ਧੋਖਾ ਦਿੰਦੀ ਹੈ, ਉਹਨਾਂ ਦੀ ਸਿਹਤ ਦਾ ਨੁਕਸਾਨ ਕਰਦੀ ਹੈਇਸ ਲੇਖ ਦਾ ਮਨੋਰਥ ਮੇਰੇ ਰੰਗਲੇ ਪੰਜਾਬ ਵਿੱਚ ਤਿਉਹਾਰਾਂ ਦੇ ਦਿਨਾਂ ਵਿੱਚ ਵਰਤੀਆਂ ਜਾਣ ਵਾਲੀਆਂ ਮਠਿਆਈਆਂ ਵਿੱਚ ਮਿਲਾਵਟ ਤੋਂ ਜਾਣੂ ਕਰਵਾਉਣਾ ਹੈ

ਮੁਨਾਫਾ ਕਮਾਉਣ ਦੇ ਉਦੇਸ਼ ਨਾਲ ਕੁਝ ਮਿਲਾਵਟਖੋਰਾਂ ਵੱਲੋਂ ਪੰਜਾਬ ਦੀ ਜਨਤਾ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈਉਹਨਾਂ ਵੱਲੋਂ ਅਸਲੀ ਦੁੱਧ ਦੀ ਜਗ੍ਹਾ ’ਤੇ ਸਿੰਥੈਟਿਕ ਦੁੱਧ ਮਠਿਆਈਆਂ ਤਿਆਰ ਕਰਨ ਲਈ ਵਰਤਿਆ ਜਾ ਰਿਹਾ ਹੈਸਿੰਥੈਟਿਕ ਦੁੱਧ, ਦੁੱਧ ਨਹੀਂ ਹੈ, ਸਗੋਂ ਦੁੱਧ ਦੀ ਮਾਤਰਾ ਵਧਾਉਣ ਲਈ ਉੱਚ ਪੱਧਰੀ ਮਿਲਾਵਟ ਦੇ ਨਾਲ ਕੁਦਰਤੀ ਦੁੱਧ ਦੀ ਨਕਲ ਹੈਸਿੰਥੈਟਿਕ ਦੁੱਧ ਦੇ ਮੁੱਖ ਹਿੱਸੇ ਪਾਣੀ, ਡਿਟਰਜੈਂਟ ਜਾਂ ਸਾਬਣ, ਸੋਡੀਅਮ ਹਾਈਡ੍ਰੋਕਲੋਰਾਈਡ, ਬਨਸਪਤੀ ਤੇਲ, ਨਮਕ ਅਤੇ ਯੂਰੀਆ ਹਨਸਿੰਥੈਟਿਕ ਦੁੱਧ ਜਦੋਂ ਹੱਥ ਦੀ ਹਥੇਲੀ ’ਤੇ ਰਗੜਿਆ ਜਾਂਦਾ ਹੈ ਤਾਂ ਇਸ ਤੋਂ ਝੱਗ ਬਣ ਜਾਂਦੀ ਹੈ ਜਦੋਂ ਕਿ ਕੁਦਰਤੀ ਦੁੱਧ ਨੂੰ ਜਦੋਂ ਹਥੇਲੀ ’ਤੇ ਰਗੜਿਆ ਜਾਂਦਾ ਹੈ, ਤਾਂ ਇਸ ਤੋਂ ਝੱਗ ਨਹੀਂ ਬਣਦੀ ਹੈਅੱਜ ਦੇ ਸਮੇਂ ਵਿੱਚ ਸਿੰਥੈਟਿਕ ਦੁੱਧ ਤਿਆਰ ਕਰਨ ਦਾ ਕਾਰੋਬਾਰ ਪਿੰਡ ਅਤੇ ਸ਼ਹਿਰ ਪੱਧਰ ’ਤੇ ਕੀਤਾ ਜਾ ਰਿਹਾ ਹੈ

ਦੀਵਾਲੀ, ਦੁਸ਼ਹਿਰਾ, ਕਰਵਾ ਚੌਥ, ਰੱਖੜੀ ਅਤੇ ਹੋਰ ਛੋਟੇ ਮੋਟੇ ਤਿਉਹਾਰਾਂ ਸਮੇਂ ਮਠਿਆਈਆਂ ਵਿੱਚ ਵਰਤਿਆ ਜਾਣ ਵਾਲਾ ਮਾਵਾ ਜਾਂ ਨਕਲੀ ਖੋਆ ਕਈ ਤਰ੍ਹਾਂ ਦੀ ਸਮੱਗਰੀ ਜਿਵੇਂ ਕਿ ਬਰੀਕ ਆਟਾ, ਮੈਦਾ, ਸੂਜੀ ਨਾਲ ਵੀ ਮਿਲਾਇਆ ਜਾ ਰਿਹਾ ਹੈ, ਜਦੋਂ ਕਿ ਇਹ ਸਾਰੇ ਮਿਲਾਵਟ ਵਾਲੇ ਪਦਾਰਥ ਹੈ ਇਸਦੇ ਨਾਲ ਹੀ ਮਾਵੇ ਵਿੱਚ ਕੁਝ ਚੀਜ਼ਾਂ ਸ਼ਾਮਲ ਕੀਤੀਆਂ ਜਾਂਦੀਆਂ ਹਨ ਜੋ ਯੂਰੀਆ, ਪਾਮ ਆਇਲ ਜਾਂ ਡਿਟਰਜੈਂਟ ਆਦਿ ਜੋ ਖਾਧੇ ਜਾਣ ਉਪਰੰਤ ਮਨੁੱਖੀ ਸਰੀਰ ਨੂੰ ਨੁਕਸਾਨ ਪਹੁੰਚਾਉਂਦੀਆਂ ਹਨਕੁਝ ਡੇਅਰੀਆਂ ਮਾਵੇ ਅਤੇ ਦੁੱਧ ਵਿੱਚ ਵਿਦੇਸ਼ੀ ਕੈਮੀਕਲ, ਚਰਬੀ ਆਦਿ ਵੀ ਪਾ ਦਿੰਦੀਆਂ ਹਨ ਤਾਂ ਜੋ ਇਨ੍ਹਾਂ ਉਤਪਾਦਾਂ ਦਾ ਸੁਆਦ ਹੋਰ ਵਧਾਇਆ ਜਾ ਸਕੇਤਿਉਹਾਰਾਂ ਦੇ ਦਿਨਾਂ ਵਿੱਚ ਦੁੱਧ ਦੇ ਨਾਲ-ਨਾਲ ਮਾਵਾ ਸਭ ਤੋਂ ਜ਼ਿਆਦਾ ਮਿਲਾਵਟੀ ਵਸਤੂਆਂ ਵਿੱਚੋਂ ਇੱਕ ਹੈਜਦੋਂ ਲੋਕ ਇਨ੍ਹਾਂ ਮਿਲਾਵਟੀ ਡੇਅਰੀ ਉਤਪਾਦਾਂ ਤੋਂ ਬਣੀਆਂ ਮਿਠਾਈਆਂ ਦਾ ਸੇਵਨ ਕਰਦੇ ਹਨ ਤਾਂ ਉਨ੍ਹਾਂ ਦੀ ਸਿਹਤ ’ਤੇ ਬਹੁਤ ਮਾੜਾ ਅਸਰ ਪੈ ਸਕਦਾ ਹੈਦੀਵਾਲੀ ਵਿੱਚ ਦੋ ਹਫਤੇ ਰਹਿ ਗਏ ਹਨ। ਦੁਨੀਆ ਭਰ ਵਿੱਚ ਵਸਦੇ ਭਾਰਤੀ ਰੌਸ਼ਨੀਆਂ ਦੇ ਤਿਉਹਾਰ ਨੂੰ ਪੂਰੇ ਜੋਸ਼ ਨਾਲ ਮਨਾਉਣ ਲਈ ਤਿਆਰ ਹੋ ਰਹੇ ਹਨਦੀਵਾਲੀ ਸਮੇਂ ਹਰ ਕਿਸਮ ਦੀਆਂ ਮਿਠਾਈਆਂ ਦੀ ਵਰਤੋਂ ਬੇਹਿਸਾਬ ਹੁੰਦੀ ਹੈ। ਬਰਫ਼ੀਆਂ, ਹਲਵੇ, ਕੁੱਕੀਜ਼, ਕੇਕ, ਚਾਕਲੇਟ, ਮੈਕਰੋਨ, ਕੈਂਡੀਜ਼ ਅਤੇ ਹੋਰ ਸਾਰੀਆਂ ਮਿਠਾਈਆਂ ਦੀ ਵਰਤੋਂ ਕੀਤੀ ਜਾਂਦੀ ਹੈਬਹੁਤ ਸਾਰੀਆਂ ਮਿਠਾਈਆਂ ਜੋ ਆਮ ਤੌਰ ’ਤੇ ਦੀਵਾਲੀ ਦੌਰਾਨ ਖਾਧੀਆਂ ਜਾਂਦੀਆਂ ਹਨ, ਖੋਏ ਜਾਂ ਮਾਵੇ ਤੋਂ ਬਣੀਆਂ ਹੁੰਦੀਆਂ ਹਨਤਿਉਹਾਰਾਂ ਦੌਰਾਨ ਬਹੁਤ ਸਾਰੇ ਹਲਵਾਈ ਮਿਠਾਈਆਂ ਵਿੱਚ ਮਿਲਾਵਟੀ ਮਾਵੇ ਦੀ ਵਰਤੋਂ ਕਰਦੇ ਹਨ

ਚਿੱਟੇ ਦੁੱਧ ਦੇ ਇਸ ਕਾਲ਼ੇ ਧੰਦਾ ਸਮੇਂ ਸਾਡੇ ਪੰਜਾਬ ਦਾ ਸਿਹਤ ਵਿਭਾਗ ਬਿਲਕੁਲ ਹੀ ਚੁੱਪਚਾਪ ਦਿਖਾਈ ਦਿੰਦਾ ਹੈਇਹ ਵਿਭਾਗ ਇੱਕ ਦੋ ਜਗ੍ਹਾ ’ਤੇ ਛਾਪੇਮਾਰੀ ਕਰਕੇ, ਅਖਬਾਰਾਂ ਅਤੇ ਮੀਡੀਆ ਵਿੱਚ ਖਬਰਾਂ ਲਗਵਾ ਕੇ ਫਿਰ ਹੱਥ ’ਤੇ ਹੱਥ ਧਰ ਕੇ, ਖਾਨਾ ਪੂਰਤੀ ਕਰਕੇ ਬੈਠ ਜਾਂਦਾ ਹੈਬੈਠੇ ਵੀ ਕਿਉਂ ਨਾ, ਮਠਿਆਈਆਂ ਦੇ ਵੱਡੇ ਕਾਰੋਬਾਰੀ ਸ਼ੁੱਧ ਮਿਠਾਈਆਂ ਅਤੇ ਡਰਾਈ ਫਰੂਟ ਦੇ ਡੱਬੇ ਇਨ੍ਹਾਂ ਸਿਹਤ ਅਫਸਰਾਂ ਦੇ ਘਰ ਪਹੁੰਚਾ ਦਿੰਦੇ ਹਨ ਅਤੇ ਆਮ ਜਨਤਾ ਨੂੰ ਬਿਮਾਰੀਆਂ ਦੇ ਰਾਹ ਪਾ ਦਿੰਦੇ ਹਨ

ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੂੰ ਚਾਹੀਦਾ ਹੈ ਕੀ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਿੰਨੇ ਵੀ ਦੁੱਧ ਨਾਲ ਸੰਬੰਧਿਤ ਪਸ਼ੂ ਹਨ ਉਹਨਾਂ ਸਾਰਿਆਂ ਦੀ ਰਜਿਸਟਰੇਸ਼ਨ ਕੀਤੀ ਜਾਵੇ, ਉਨ੍ਹਾਂ ਦੇ ਮਾਲਕਾਂ ਦੀ ਵੀ ਰਜਿਸਟਰੇਸ਼ਨ ਕੀਤੀ ਜਾਵੇਦੁੱਧ ਉਤਪਾਦਕਾਂ ਤੋਂ ਐਫੀਡੈਵਿਟ ਲਏ ਜਾਣ ਕੀ ਉਹ ਕਿੰਨੇ ਦੁੱਧ ਦਾ ਉਤਪਾਦਨ ਕਰਦੇ ਹਨ, ਕਿੰਨੀ ਮਾਤਰਾ ਵਿੱਚ ਦੁੱਧ ਡੇਅਰੀਆਂ ਅਤੇ ਹਲਵਾਈਆਂ ਨੂੰ ਵੇਚਦੇ ਹਨਫਿਰ ਸਰਕਾਰ ਦੇ ਮੁਲਾਜ਼ਮਾਂ ਨੂੰ ਇਸਦਾ ਮੁਲਾਂਕਣ ਕਰਨਾ ਚਾਹੀਦਾ ਹੈਇਸੇ ਤਰ੍ਹਾਂ ਉਹ ਹਲਵਾਈਆਂ ਨੂੰ ਵੀ ਹਦਾਇਤਾਂ ਕਰਨ ਕਿ ਜਿਹੜੀ ਮਿਠਾਈ ਉਹ ਵੇਚ ਰਹੇ ਹਨ, ਉਸ ਦੀ ਕਿੰਨੇ ਦਿਨਾਂ ਦੀ ਵੈਧਤਾ/ਮਾਣਤਾ ਹੈਪੰਜਾਬ ਸਰਕਾਰ ਨੂੰ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਮਿਲਾਵਟੀ ਮਠਿਆਈਆਂ ’ਤੇ ਨਜ਼ਰ ਰੱਖਣ ਲਈ ਹਰੇਕ ਜ਼ਿਲ੍ਹੇ ਵਿੱਚ ਮਿਠਾਈ ਦੀਆਂ ਦੁਕਾਨਾਂ ਅਤੇ ਖੋਆ ਸਪਲਾਈ ਕਰਨ ਵਾਲਿਆਂ ਵਿਰੁੱਧ ਵੀ ਮੁਹਿੰਮ ਚਲਾਉਣੀ ਚਾਹੀਦੀ ਹੈਸਮੇਂ ਸਮੇਂ ’ਤੇ ਕੋਲਡ ਸਟੋਰਾਂ ਦੀ ਚੈਕਿੰਗ ਕਰਨੀ ਚਾਹੀਦੀ ਹੈ ਅਤੇ ਸਟੋਰਾਂ ਵਿੱਚ ਸਟੋਰ ਕੀਤੀ ਮਠਿਆਈ ਦੀ ਸ਼ੁੱਧਤਾ ਦਾ ਵੀ ਮੁਲਾਂਕਣ ਕਰਨਾ ਚਾਹੀਦਾ ਹੈ

ਇਸਦੇ ਨਾਲ ਹੀ ਜੇਕਰ ਕਿਸੇ ਪਿੰਡ ਜਾਂ ਸ਼ਹਿਰ ਦੇ ਵਿੱਚ ਨਕਲੀ ਦੁੱਧ ਦਾ ਗੋਰਖ ਧੰਦਾ ਹੋ ਰਿਹਾ ਹੈ, ਨਕਲੀ ਦੁੱਧ ਫੜਿਆ ਜਾਂਦਾ ਹੈ ਤਾਂ ਉਸ ਏਰੀਏ ਦੇ ਸਰਪੰਚ, ਐੱਮ.ਸੀ., ਸਿਹਤ ਅਫਸਰ, ਚੌਂਕੀ ਇੰਚਾਰਜ, ਉਹਦੇ ਨਾਲ ਇੰਟੈਲੀਜੈਂਸ ਅਫਸਰ ਤੁਰੰਤ ਹੀ ਸਰਕਾਰ ਵੱਲੋਂ ਸਸਪੈਂਡ ਹੋਣੇ ਚਾਹੀਦੇ ਕਿਉਂਕਿ ਇਹਨਾਂ ਸਰਕਾਰੀ ਅਫਸਰਾਂ ਦੇ ਨੱਕ ਹੇਠ ਹੀ ਇਹ ਚਿੱਟੇ ਦੁੱਧ ਦਾ ਕਾਲਾ ਧੰਦਾ ਹੁੰਦਾ ਹੈਇਸ ਨੂੰ ਰੋਕਣਾ ਇਹਨਾਂ ਅਫਸਰਾਂ ਦੀ ਮੁਢਲੀ ਡਿਊਟੀ ਬਣਦੀ ਹੈ ਕਿਉਂਕਿ ਆਮ ਜਨਤਾ, ਜਿਸ ਵਿੱਚ ਹਰੇਕ ਆਮ ਵਿਅਕਤੀ ਰੋਜ਼ਾਨਾ ਆਪਣੇ ਹਿੱਸੇ ਦਾ ਟੈਕਸ ਭਰਦਾ ਹੈ ਅਤੇ ਇਹਨਾਂ ਟੈਕਸਾਂ ਤੋਂ ਹੀ ਇਹਨਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਤਨਖਾਹਾਂ ਮਿਲਦੀਆਂ ਹਨਫਿਰ ਕਿਉਂ ਨਾ ਇਨ੍ਹਾਂ ਅਧਿਕਾਰੀਆਂ ਨੂੰ ਜਨਤਾ ਦੀ ਸਿਹਤ ਨਾਲ ਹੁੰਦੇ ਖਿਲਵਾੜ ਲਈ ਜ਼ਿੰਮੇਵਾਰ ਠਹਿਰਾਇਆ ਜਾਵੇ?

ਪੰਜਾਬ ਦੇ ਲੋਕ ਜੇ ਆਪਣੇ ਘਰਾਂ ਵਿੱਚ ਬਣੇ ਪਕਵਾਨਾਂ, ਮਠਿਆਈਆਂ ਨਾਲ ਹੀ ਸਾਰੇ ਤਿਉਹਾਰ ਮਨਾਉਣ ਤਾਂ ਹੋਰ ਵੀ ਬਿਹਤਰ ਹੋਵੇਗਾ। ਇਸ ਤਰ੍ਹਾਂ ਕਰਨ ਨਾਲ ਪੰਜਾਬੀ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਚਿੱਟੇ ਦੁੱਧ ਦੇ ਕਾਲੇ ਧੰਦੇ ਨੂੰ ਕਿਸੇ ਹੱਦ ਤਕ ਜ਼ਰੂਰ ਠੱਲ੍ਹ ਪਾਈ ਜਾ ਸਕਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4436)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

More articles from this author