MohdAbbasDhaliwal7ਵੈਸੇ ਬਹੁਮਤ ਲਈ ਘੱਟੋ-ਘੱਟ 170 ਸੀਟਾਂ ਦੀ ਲੋੜ ਹੁੰਦੀ ਹੈ। ਐਲਾਨੇ ਗਏ ਨਤੀਜਿਆਂ ...
(23 ਅਕਤੂਬਰ 2019)

 

ਜਸਟਿਨ ਟਰੂਡੋ ਜਲਦ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਇੱਕ ਵਾਰ ਫਿਰ ਅਹੁਦਾ ਸੰਭਾਲਣ ਜਾ ਰਹੇ ਹਨਟਰੂਡੋ ਦਾ ਜਨਮ ਓਟਾਵਾ ਵਿੱਚ ਹੋਇਆ ਅਤੇ ਉਸਨੇ ਜੀਨ-ਡੀ-ਬ੍ਰੀਬੀਅਫ ਕਾਲਜ ਤੋਂ ਸਿੱਖਿਆ ਹਾਸਿਲ ਕੀਤੀ ਅਤੇ 1994 ਵਿੱਚ ਮੈਕਗਿੱਲ ਵਿਸ਼ਵ ਵਿਦਿਆਲੇ ਤੋਂ ਅੰਗਰੇਜ਼ੀ ਸਾਹਿਤ ਵਿੱਚ ਬੀ.ਏ ਪਾਸ ਕੀਤੀ ਅਤੇ 1998 ਵਿੱਚ ਬ੍ਰਿਟਿਸ਼ ਕੋਲੰਬੀਆ ਵਿਸ਼ਵ ਵਿਦਿਆਲੇ ਤੋਂ ਬੀ.ਐੱਡ ਕੀਤੀ

ਗ੍ਰੈਜੂਏਸ਼ਨ ਕਰਨ ਮਗਰੋਂ ਟਰੂਡੋ ਵੈਨਕੂਵਰ ਵਿੱਚ ਬਤੌਰ ਅਧਿਆਪਕ ਕੰਮ ਕਰਨ ਲੱਗੇ ਅਤੇ ਇਸਦੇ ਨਾਲ ਹੀ ਇੰਜੀਨੀਅਰਿੰਗ ਪੜ੍ਹਾਉਣੀ ਸ਼ੁਰੂ ਕੀਤੀ ਅਤੇ ਫਿਰ ਵਾਤਾਵਰਨੀ ਭੂਗੋਲ ਵਿਸ਼ੇ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ

ਆਪਣੇ ਪਿਤਾ ਦੀ ਮੌਤ ਪਿੱਛੋਂ ਟਰੂਡੋ ਰਾਜਨੀਤੀ ਵਿੱਚ ਅੱਗੇ ਵਧੇ ਅਤੇ 2008 ਵਿੱਚ ਫੈਡਰਲ ਚੋਣਾਂ ਜਿੱਤੇ ਅਤੇ ਹਾਊਸ ਔਫ ਕੌਮਨਜ਼ ਵਿੱਚ ਪੈਪੀਨਿਓ ਦੀ ਪ੍ਰਤੀਨਿੱਧਤਾ ਕੀਤੀਫਿਰ 2009 ਵਿੱਚ ਲਿਬਰਲ ਪਾਰਟੀ ਵੱਲੋਂ ਯੁਵਕ ਅਤੇ ਬਹੁ-ਰਾਸ਼ਟਰੀਅਤਾ ਮੰਤਰੀ ਬਣੇ ਅਤੇ ਉਸੇ ਸਾਲ ਹੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਮੰਤਰਾਲੇ ਵਿੱਚ ਆਪ ਨਾਮਜ਼ਦ ਕੀਤੇ ਗਏਇਸ ਤੋਂ ਬਾਅਦ ਸਾਲ 2011 ਵਿੱਚ ਉਹਨਾਂ ਨੂੰ ਸੈਕੰਡਰੀ ਸਿੱਖਿਆ, ਯੁਵਕ ਅਤੇ ਖੇਡ ਮੰਤਰਾਲੇ ਵਿੱਚ ਨਾਮਜ਼ਦ ਕੀਤਾ ਗਿਆਟਰੂਡੋ ਨੇ ਲਿਬਰਲ ਪਾਰਟੀ ਦੀ ਕਮਾਨ ਅਪ੍ਰੈਲ 2013 ਵਿੱਚ ਸੰਭਾਲੀ ਸੀਇਸ ਪਾਰਟੀ ਨੇ 2015 ਵਿੱਚ ਚੋਣਾਂ ਵਿੱਚ ਭਾਰੀ ਜਿੱਤ ਹਾਸਲ ਕੀਤੀਇਸ ਤਰ੍ਹਾਂ ਇਸ ਪਾਰਟੀ ਨੇ ਕੈਨੇਡਾ ਦੀ ਸਿਆਸਤ ਵਿੱਚ ਤੀਜੇ ਤੋਂ ਅੱਵਲ ਦਰਜੇ ਦਾ ਸਫ਼ਰ ਤੈਅ ਕਰਦੇ ਹੋਏ 36 ਤੋਂ 186 ਸੀਟਾਂ ਪ੍ਰਾਪਤ ਕੀਤੀਆਂ ਜੋ ਕਿ ਕੈਨੇਡੀਅਨ ਰਾਜਨੀਤੀ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਬਦਲਾਅ ਸੀ

ਕੈਨੇਡਾ ਵਿੱਚ ਇੱਕ ਵਾਰ ਫਿਰ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ ਫੈਡਰਲ ਚੋਣਾਂ ਵਿੱਚ ਸਭ ਪਾਰਟੀਆਂ ਨਾਲੋਂ ਵਧੇਰੇ ਸੀਟਾਂ ਜਿੱਤ ਕੇ ਅੱਵਲ ਪੁਜੀਸ਼ਨ ਹਾਸਲ ਕੀਤੀ ਹੈਉਂਝ ਇਨ੍ਹਾਂ ਫੈਡਰਲ ਚੋਣਾਂ ਵਿੱਚ ਲਿਬਰਲ ਪਾਰਟੀ ਅਤੇ ਕੰਜ਼ਰਵੇਟਿਵ ਪਾਰਟੀ ਵਿੱਚ ਸਖਤ ਮੁਕਾਬਲਾ ਰਿਹਾਪਰ ਆਏ ਨਤੀਜਿਆਂ ਅਨੁਸਾਰ ਉੱਥੋਂ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇੱਕ ਵਾਰ ਫਿਰ ਤੋਂ ਗਠਜੋੜ ਦੀ ਸਰਕਾਰ ਬਣਾਉਣ ਦਾ ਮੌਕਾ ਪ੍ਰਦਾਨ ਕੀਤਾ ਹੈ

ਵੈਸੇ ਬਹੁਮਤ ਲਈ ਘੱਟੋ-ਘੱਟ 170 ਸੀਟਾਂ ਦੀ ਲੋੜ ਹੁੰਦੀ ਹੈਐਲਾਨੇ ਗਏ ਨਤੀਜਿਆਂ ਵਿੱਚ 'ਲਿਬਰਲ ਪਾਰਟੀ ਆਫ ਕੈਨੇਡਾ’ ਗਠਜੋੜ ਦੀ ਸਰਕਾਰ ਬਣਾਏਗੀ ਕਿਉਂਕਿ ਇਸ ਪਾਰਟੀ ਨੂੰ ਕੁਲ 338 ਚੁਣਾਵੀ ਜ਼ਿਲ੍ਹਿਆਂ ਵਿੱਚੋਂ 157 ਉੱਤੇ ਜੇਤੂ ਸੀਟਾਂ ਮਿਲੀਆਂ ਹਨ ਜਦਕਿ ਦੂਜੇ ਪਾਸੇ ਇਸਦੀ ਮੁੱਖ ਵਿਰੋਧੀ ਪਾਰਟੀ ਭਾਵ ਐਂਡਰਿਊ ਸ਼ੀਰ ਅਤੇ ਉਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ ਨੂੰ 121 ਸੀਟਾਂ ਉੱਤੇ ਜਿੱਤ ਹਾਸਲ ਹੋਈ ਹੈ

ਇੱਥੇ ਜ਼ਿਕਰਯੋਗ ਹੈ ਕਿ ਕੈਨੇਡਾ ਦੀ ਸਰਕਾਰ ਬਣਾਉਣ ਵਿੱਚ ਪੰਜਾਬੀਆਂ ਦੀ ਹਮੇਸ਼ਾ ਹੀ ਵੱਡੀ ਭੂਮਿਕਾ ਰਹੀ ਹੈਇਸ ਵਾਰ ਵੀ ਪੰਜਾਬੀਆਂ ਨੇ ਆਪਣੇ ਦਮਦਾਰ ਪ੍ਰਦਰਸ਼ਨ ਨੂੰ ਬਰਕਰਾਰ ਰੱਖਦਿਆਂ ਫੈਡਰਲ ਚੋਣਾਂ ਵਿੱਚ ਵੱਖ ਵੱਖ ਪਾਰਟੀਆਂ ਵਲੋਂ ਇਲੈਕਸ਼ਨ ਲੜ ਰਹੇ ਪੰਜਾਬੀਆਂ ਨੇ ਕੁਲ 18 ਸੀਟਾਂ ਤੇ ਜਿੱਤ ਦੇ ਝੰਡੇ ਗੱਡ ਕੇ ਆਪਣੀ ਸ਼ਾਨਦਾਰ ਨੁਮਾਇੰਦਗੀ ਦਰਜ ਕੀਤੀ

ਇੱਥੇ ਜ਼ਿਕਰਯੋਗ ਹੈ ਕਿ ਜਿੱਤਣ ਵਾਲੇ ਸਭ ਤੋਂ ਜ਼ਿਆਦਾ ਪੰਜਾਬੀ ਲਿਬਰਲ ਪਾਰਟੀ ਨਾਲ ਤਾਅਲੁਕ ਰੱਖਦੇ ਹਨਇਸ ਸੰਦਰਭ ਵਿੱਚ ਪੰਜਾਬ ਅੱਪਡੇਟ ਵੈੱਬਸਾਈਟ ਅਨੁਸਾਰ ਬਰੈਂਪਟਨ ਵਿੱਚ ਕਮਲ ਖਹਿਰਾ, ਸੋਨੀਆ ਸਿੱਧੂ, ਰੂਬੀ ਸਹੋਤਾ, ਮਨਦੀਪ ਸਿੱਧੂ, ਰਾਮੇਸ਼ਵਰ ਸੰਘਾ ਜਿੱਤ ਚੁੱਕੇ ਹਨਮਿਸੀਸਾਗਾ ਮਾਲਟਨ ਤੋਂ ਫੈਡਰਲ ਮੰਤਰੀ ਨਵਦੀਪ ਬੈਂਸ ਅਤੇ ਮਿਸੀਸਾਗਾ ਸਟਰੀਸਵਿੱਲ ਤੋਂ ਗਗਨ ਸਿੰਕਦ ਆਪਣੀਆਂ ਸੀਟਾਂ ਉੱਤੇ ਜਿੱਤ ਚੁੱਕੇ ਹਨਕਿਉਬੈਕ ਵਿੱਚ ਲਸੀਨ ਲਾਸੈਲ ਤੋਂ ਅੰਜੂ ਢਿੱਲੋਂ ਜਿੱਤੀ ਹੈਐਲਬਰਟਾ ਵਿੱਚ ਐਡਮਿੰਟਨ ਮਿਲ ਵੁੱਡਜ਼ ਤੋਂ ਫੈਡਰਲ ਮੰਤਰੀ ਅਮਰਜੀਤ ਸੋਹੀ ਨੂੰ ਸਾਬਕਾ ਟੋਰੀ ਮੰਤਰੀ ਟਿਮ ਉੱਪਲ ਹੱਥੋਂ ਹਾਰ ਦਾ ਮੂੰਹ ਦੇਖਣਾ ਪਿਆ ਹੈ

ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਦੱਖਣੀ ਹਲਕੇ ਤੋਂ ਆਪਣੀ ਸੀਟ ਉੱਤੇ ਜਿੱਤ ਗਏ ਹਨਕਿਚਰਨ ਸੈਂਟਰ ਤੋਂ ਲਿਬਰਲ ਰਾਜ ਸੈਣੀ ਜਿੱਤੇ ਹਨਫੈਡਰਲ ਮੰਤਰੀ ਬਰਦੀਸ਼ ਚੱਗੜ ਵੀ ਆਪਣੀ ਸੀਟ ਉੱਤੇ ਜਿੱਤ ਗਏ ਹਨ ਜਦੋਂ ਕਿ ਓਕਵਿੱਲ ਤੋਂ ਅਨੀਤਾ ਆਨੰਦ, ਸਰੀ ਨਿਊਟਨ ਤੋਂ ਸੁਖ ਧਾਲੀਵਾਲ, ਵੈਨਕੂਵਰ ਸਾਊਥ ਤੋਂ ਹਰਜੀਤ ਸਿੰਘ ਸੱਜਣ, ਸਰੀ ਸੈਂਟਰ ਤੋਂ ਰਣਦੀਪ ਸਿੰਘ ਸਹਾਏ ਆਪੋ ਆਪਣੀਆਂ ਸੀਟਾਂ ਉੱਤੇ ਜਿੱਤ ਗਏ ਹਨਉੱਧਰ ਫਲੀਟਵੁੱਡ ਪੋਰਸ ਵੈਲਸ ਤੋਂ ਟੋਰੀ ਉਮੀਦਵਾਰ ਸ਼ਿੰਦਰ ਪੁਰੇਵਾਲ ਲਿਬਰਲ ਦੇ ਕੈਨ ਹਾਰਡੀ ਤੋਂ ਹਾਰ ਗਏ ਹਨਕੈਲਗਰੀ ਸਕਾਈਵਿਊ ਤੋਂ ਕੰਜ਼ਰਵੇਟਿਵ ਪਾਰਟੀ ਜਗਦੀਪ ਸਹੋਤਾ ਨੇ ਲਿਬਰਲ ਦੀ ਨਿਰਮਲਾ ਨਾਇਡੂ ਨੂੰ ਹਰਾ ਦਿੱਤਾਟੋਰਾਂਟੋ ਵਿੱਚ ਪਾਰਕਡੇਲ ਤੋਂ ਭਾਰਤੀ ਮੂਲ ਦੇ ਲਿਬਰਲ ਆਰਿਫ ਵਿਰਾਨੀ ਦੁਬਾਰਾ ਆਪਣੀ ਸੀਟ ਉੱਤੇ ਜਿੱਤ ਗਏ ਹਨ

ਕੈਂਬਰਿਜ ਓਂਟੇਰੀਓ ਤੋਂ ਕੰਜ਼ਰਵੇਟਿਵ ਉਮੀਦਵਾਰ ਸੰਨੀ ਅਟਵਾਲ ਲਿਬਰਲ ਬ੍ਰਾਈਨ ਮੇਅ ਤੋਂ ਹਾਰ ਗਏਗ੍ਰੇਟਰ ਟੋਰਾਂਟੋ/ਮਿਸੀਸਾਗਾ ਸੈਂਟਰ ਤੋਂ ਲਿਬਰਲ ਉਮਰ ਅਲਘਬਰਾ, ਮਿਸੀਸਾਗਾ ਐਰਿਨ ਮਿਲਜ਼ ਤੋਂ ਇਕਰਾ ਖਾਲਿਦ, ਮਿਸੀਸਾਗਾ ਕੁੱਕਸਵਿਲ ਤੋਂ ਪੀਟਰ ਫੋਂਸੈਕਾ ਅਤੇ ਮਿਸੀਸਾਗਾ ਲੋਕਸ਼ੋਰ ਤੋਂ ਸਵੈਨ ਸਪੈਂਜਮਾਨ ਜਿੱਤੇ ਹਨਈਟੋਬੀਕੋ ਨੌਰਥ ਤੋਂ ਫੈਡਰਲ ਮੰਤਰੀ ਕ੍ਰਿਸਟੀ ਡੰਕਨ ਨੇ ਟੇਰੀ ਉਮੀਦਵਾਰ ਸਰਬਜੀਤ ਕੌਰ ਨੂੰ ਹਰਾ ਦਿੱਤਾਕੈਲਗਰੀ ਫੋਰੈਸਟ ਲਾਅਨ ਤੋਂ ਕੰਜ਼ਰਵੇਟਿਵ ਆਗੂ ਜਸਰਾਜ ਸਿੰਘ ਹਲਨ ਜਿੱਤੇ ਹਨਬਰੈਂਪਟਨ ਈਸਟ ਤੋਂ ਮਨਿੰਦਰ ਸਿੰਘ ਸਿੱਧੂ ਦੀ ਜਿੱਤ ਹੋਈ ਹੈਪ੍ਰਾਪਤ ਜਾਣਕਾਰੀ ਮੁਤਾਬਕ ਕੈਨੇਡਾ ਦੀਆਂ ਫੈਡਰਲ ਚੋਣਾਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਅਤੇ ਭਾਰਤੀ ਉਮੀਦਵਾਰ ਜਿੱਤੇ ਹਨ

ਯਕੀਨਨ ਅੰਗਰੇਜ਼ਾਂ ਦੇ ਕਿਸੇ ਦੇਸ਼ ਵਿੱਚ ਜਿਸ ਪ੍ਰਕਾਰ ਪੰਜਾਬੀਆਂ ਨੇ ਆਪਣੀ ਵੱਡੀ ਜਿੱਤ ਦਰਜ ਕਰ ਕੇ ਵਿਖਾਈ ਹੈ ਉਸਨੇ ਦੁਨੀਆ ਦੇ ਹਰ ਕੋਨੇ ਵਿੱਚ ਬੈਠੇ ਪੰਜਾਬੀਆਂ ਦਾ ਸਿਰ ਫਖਰ ਨਾਲ ਉੱਚਾ ਕਰ ਦਿੱਤਾ ਹੈ। ਇਸ ਨਾਲ ਪੂਰੀ ਦੁਨੀਆ ਵਿੱਚ ਇਹ ਵੀ ਸੰਦੇਸ਼ ਗਿਆ ਹੈ ਕਿ ਪੰਜਾਬੀ ਅਜਿਹੇ ਮਿਹਨਤੀ ਲੋਕ ਹਨ ਜੋ ਆਪਣੇ ਖੁੱਲ੍ਹੇ ਡੁੱਲ੍ਹੇ ਸੁਭਾਅ ਅਤੇ ਮਿਹਨਤੀ ਰਵੱਈਏ ਸਦਕਾ ਦੁਨੀਆ ਦੇ ਕਿਸੇ ਵੀ ਦੇਸ਼ ਜਾ ਕੇ ਆਪਣੀ ਪਹਿਚਾਣ ਬਣਾਉਣ ਦੀ ਸਮਰੱਥਾ ਰੱਖਦੇ ਹਨ

ਕਿੰਨੇ ਸੋਹਣੇ ਸ਼ਬਦਾਂ ਵਿੱਚ ਇੱਕ ਕਵੀ ਨੇ ਕਿਹਾ ਹੈ ਕਿ:

ਹਮ ਜਾਏਂਗੇ ਜਹਾਂ ਭੀ ਬਨ ਲੇਂਗੇ ਆਸ਼ੀਆਨਾ
ਹਮੇਂ ਆਤਾ ਹੈ ਹੁਨਰ ਦਿਲ ਮੇਂ ਉਤਰ ਜਾਨੇਕਾ॥

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1779)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

More articles from this author