NarinderSinghPri7ਮੇਰੇ ਹਸਪਤਾਲ ਪਹੁੰਚਣ ਸਮੇਂ ਚੀਮਾ ਸਾਹਿਬ ਸੁੱਤੇ ਹੋਏ ਸਨ। ਹਸਪਤਾਲ ਦੇ ਸਟਾਫ ਤੋਂ ਜਾਣਕਾਰੀ ਮਿਲੀ ਕਿ ...
(30 ਜਨਵਰੀ 2024)
ਇਸ ਸਮੇਂ ਪਾਠਕ: 100.


ਚੀਮਾ ਸਾਹਿਬ ਮੇਰੇ ਪੁਰਾਣੇ ਮਿੱਤਰ ਹਨ, ਮੇਰੇ ਨੇੜਲੀ ਕਲੋਨੀ ਵਿੱਚ ਹੀ ਰਹਿੰਦੇ ਹਨ
ਉਹ ਬਹੁਤ ਹੀ ਮਿਲਣਸਾਰ ਅਤੇ ਸਾਊ ਸੁਭਾਆ ਦੇ ਮਾਲਕ ਹਨ, ਅਕਸਰ ਮਿਲਦੇ ਰਹਿੰਦੇ ਹਨ ਅਤੇ ਕਦੇ-ਕਦੇ ਫੋਨ ਵੀ ਕਰ ਲੈਂਦੇ ਹਨ ਮੈਂ ਫੋਨ ਕਰਨ ਵਿੱਚ ਅਕਸਰ ਫਾਡੀ ਰਹਿੰਦਾ ਹਾਂ ਚੀਮਾ ਸਾਹਿਬ ਨੇ ਸਾਲ ਪਹਿਲਾਂ ਆਪਣੇ ਬੇਟੇ ਦਾ ਸ਼ਾਨਦਾਰ ਵਿਆਹ ਕੀਤਾਬੇਟਾ ਹੁਣ ਚੰਡੀਗੜ੍ਹ ਸੈੱਟ ਹੈ, ਬੇਟੀ ਐੱਮ.ਬੀ.ਬੀ.ਐੱਸ ਪੂਰੀ ਕਰਕੇ ਐੱਮ.ਡੀ ਦੀ ਤਿਆਰੀ ਕਰ ਰਹੀ ਹੈ ਅਤੇ ਧਰਮ ਪਤਨੀ ਸੀਨੀਅਰ ਫਾਰਮਾਸਿਸਟ ਹੈ ਉਨ੍ਹਾਂ ਦੀ ਆਪਣੀ 8-10 ਕਿੱਲੇ ਜ਼ਮੀਨ ਵੀ ਹੈਭਾਵ ਬਹੁਤ ਹੀ ਖੁਸ਼ਹਾਲ ਪਰਿਵਾਰ ਹੈ

ਸ਼ੁਰੂਆਤੀ ਦਿਨਾਂ ਦੌਰਾਨ ਮੈਂ ਅਤੇ ਚੀਮਾ ਸਾਹਿਬ ਨੇ ਕੁਝ ਸਾਲ ਇਕੱਠਿਆਂ ਸ਼ਹਿਰ ਦੇ ਇੱਕ ਵੱਡੇ ਪਬਲਿਕ ਸਕੂਲ ਵਿੱਚ ਬਤੌਰ ਪੀ.ਜੀ.ਟੀ ਨੌਕਰੀ ਕੀਤੀਬਾਅਦ ਵਿੱਚ ਉਹਨਾਂ ਦੀ ਸਰਕਾਰੀ ਪਾਲੀਟੈਕਨਿਕ ਕਾਲਜ ਵਿੱਚ ਅਤੇ ਮੇਰੀ ਸਰਕਾਰੀ ਸਕੂਲ ਵਿੱਚ ਬਤੌਰ ਲੈਕਚਰਾਰ ਨਿਯੁਕਤੀ ਹੋ ਗਈਸਬੱਬ ਵੱਸ ਸਾਡੀ ਦੋਵਾਂ ਦੀ ਸੇਵਾਮੁਕਤੀ ਦੀ ਮਿਤੀ ਵੀ ਇੱਕੋ ਹੀ ਸੀ ਚੀਮਾ ਸਾਹਿਬ ਸੀਨੀਅਰ ਲੈਕਚਰਾਰ ਦੇ ਅਹੁਦੇ ਤੋਂ ਅਤੇ ਮੈਂ ਪ੍ਰਿੰਸੀਪਲ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਾਂ

ਸੇਵਾਮੁਕਤੀ ਤੋਂ ਕੁਝ ਦਿਨ ਪਹਿਲਾਂ ਚੀਮਾ ਸਾਹਿਬ ਨੇ ਗੱਲਾਂਬਾਤਾਂ ਦੌਰਾਨ ਮੈਨੂੰ ਕਿਹਾ ਕਿ ਆਪਣੀ ਵਿਦਾਇਗੀ ਪਾਰਟੀ ਵਿੱਚ ਮੈਂ ਉਹਨਾਂ ਨੂੰ ਬਲਾਉਣਾ ਨਾ ਭੁੱਲਾਂਮੈਂ ਵਿਸ਼ਵਾਸ ਦਿਵਾਇਆ ਕਿ ਜ਼ਰੂਰ ਯਾਦ ਰੱਖਾਂਗਾ ਸੇਵਾਮੁਕਤੀ ਤੋਂ ਮਹੀਨਾ ਕੁ ਬਾਅਦ ਚੀਮਾ ਸਾਹਿਬ ਨੇ ਮੈਨੂੰ ਸ਼ਾਮ ਦੀ ਚਾਹ ਇਕੱਠਿਆਂ ਪੀਣ ਲਈ ਸੱਦਾ ਦਿੱਤਾਮੈਂ ਅਤੇ ਮੇਰੀ ਧਰਮ ਪਤਨੀ ਦਿੱਤੇ ਸਮੇਂ ’ਤੇ ਚੀਮਾ ਸਾਹਿਬ ਦੇ ਘਰ ਪਹੁੰਚ ਗਏਕਾਫੀ ਦੇਰ ਗੱਲਾਂਬਾਤਾਂ ਚਲਦੀਆਂ ਰਹੀਆਂ ਚੀਮਾ ਸਾਹਿਬ ਚਾਰ-ਪੰਜ ਛੋਟੀਆਂ ਐਲਬਮਾਂ ਚੱਕ ਲਿਆਏ ਅਤੇ ਦੱਸਿਆ ਕਿ ਇਹ ਉਹਨਾਂ ਦੀ ਵਿਦਾਇਗੀ ਦੀਆਂ ਵੱਖ-ਵੱਖ ਪਾਰਟੀਆਂ ਦੀਆਂ ਐਲਬਮਾਂ ਹਨਕੁੱਲ ਪੰਜ ਵਿਦਾਇਗੀ ਪਾਰਟੀਆਂ ਹੋਈਆਂ ਸਨ। ਚੀਮਾ ਸਾਹਿਬ ਵੱਲੋਂ ਕਿਸੇ ਵੀ ਪਾਰਟੀ ਵਿੱਚ ਮੈਨੂੰ ਸ਼ਾਮਿਲ ਨਾ ਕਰਨ ਦਾ ਮੈਨੂੰ ਕੋਈ ਮਲਾਲ ਨਹੀਂ ਸੀ ਪਰ ਮੇਰੀ ਧਰਮ ਪਤਨੀ ਤੋਂ ਰਿਹਾ ਨਾ ਗਿਆ ਅਤੇ ਉਹ ਝੱਟ ਬੋਲੀ, “ਵੀਰ ਜੀ, ਤੁਸੀਂ ਸਾਨੂੰ ਕਿਸੇ ਵੀ ਪਾਰਟੀ ਵਿੱਚ ਯਾਦ ਨਹੀਂ ਕੀਤਾ?”

ਚੀਮਾ ਸਾਹਿਬ ਨੇ ਕਿਹਾ ਕਿ ਗਲਤੀ ਉਹਨਾਂ ਤੋਂ ਹੀ ਹੋਈ ਹੈ ਮੈਂ ਕਿਹਾ ਕਿ ਪਾਰਟੀਆਂ ਦੀ ਬਜਾਏ ਇੱਦਾਂ ਹੀ ਮਿਲਦੇ ਰਹਿਣਾ ਸਗੋਂ ਵਧੀਆ ਗੱਲ ਹੈ

ਕੁਝ ਦਿਨਾਂ ਬਾਅਦ ਚੀਮਾ ਸਾਹਿਬ ਦੀ ਸਿਹਤ ਨਾਸਾਜ਼ ਹੋਣ ਬਾਰੇ ਪਤਾ ਲੱਗਿਆਮਿਲਣ ਗਏ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਐੱਚ.ਬੀ. ਕਾਫੀ ਘੱਟ ਹੈ, ਇਲਾਜ ਚੱਲ ਰਿਹਾ ਹੈ ਚੀਮਾ ਸਾਹਿਬ ਦੇ ਕਈ ਸਕੇ ਰਿਸ਼ਤੇਦਾਰ ਡਾਕਟਰ ਹਨ ਉਹਨਾਂ ਦੀ ਬੇਟੀ ਵੀ ਡਾਕਟਰ ਹੈ ਅਤੇ ਉਹਨਾਂ ਦੀ ਧਰਮਪਤਨੀ ਖੁਦ ਸਿਹਤ ਵਿਭਾਗ ਵਿੱਚ ਹੈਇਸ ਲਈ ਮੈਂ ਆਪਣੇ ਵੱਲੋਂ ਇਲਾਜ ਸੰਬੰਧੀ ਕੋਈ ਸਲਾਹ ਦੇਣੀ ਵਾਜਿਬ ਨਹੀਂ ਸਮਝੀ ਅਤੇ ਉਹਨਾਂ ਨੂੰ ਜਲਦੀ ਠੀਕ ਹੋਣ ਦਾ ਦਿਲਾਸਾ ਦੇ ਕੇ ਜਾਣ ਦੀ ਆਗਿਆ ਲਈ

ਵੜਿੰਗ ਸਾਹਿਬ ਚੀਮਾ ਸਾਹਿਬ ਦੇ ਨੇੜਲੇ ਗਵਾਂਢੀ ਹਨ, ਜੋ ਮੇਰੇ ਅਤੇ ਚੀਮਾ ਸਾਹਿਬ ਦੇ ਸਾਂਝੇ ਮਿੱਤਰ ਹਨਵੜਿੰਗ ਸਾਹਿਬ ਬਹੁਤ ਹੀ ਸੰਜੀਦਾ ਅਤੇ ਜ਼ਿੰਮੇਵਾਰ ਵਿਅਕਤੀ ਹਨ, ਹਮੇਸ਼ਾ ਸਾਥ ਦੇਣ ਵਾਲੇਮੇਰੇ ਅਤੇ ਚੀਮਾ ਸਾਹਿਬ ਤੋਂ ਡੇਢ ਕੁ ਸਾਲ ਪਹਿਲਾਂ ਉਹ ਵੀ ਇੱਕ ਸਰਕਾਰੀ ਸਕੂਲ ਵਿੱਚੋਂ ਲੈਕਚਰਾਰ ਦੇ ਅਹੁਦੇ ਤੋਂ ਰਿਟਾਇਰ ਹੋਏ ਹਨਹਰ ਦੁੱਖ-ਸੁਖ ਵਿੱਚ ਅਸੀਂ ਤਿਨੋਂ ਹਮੇਸ਼ਾ ਇੱਕ ਦੂਜੇ ਦਾ ਸਾਥ ਦਿੰਦੇ ਆਏ ਹਾਂ

ਚੀਮਾ ਸਾਹਿਬ ਨਾਲ ਮੁਲਾਕਤ ਤੋਂ ਚਾਰ-ਪੰਜ ਦਿਨਾਂ ਬਾਅਦ ਵੜਿੰਗ ਸਾਹਿਬ ਦਾ ਫੋਨ ਆਇਆਉਹਨਾਂ ਦੱਸਿਆ ਕਿ ਚੀਮਾ ਸਾਹਿਬ ਹਸਪਤਾਲ ਵਿੱਚ ਦਾਖਲ ਹਨ, ਪਰ ਠੀਕ-ਠਾਕ ਹਨਮੇਰੇ ਹਸਪਤਾਲ ਪਹੁੰਚਣ ਸਮੇਂ ਚੀਮਾ ਸਾਹਿਬ ਸੁੱਤੇ ਹੋਏ ਸਨਹਸਪਤਾਲ ਦੇ ਸਟਾਫ ਤੋਂ ਜਾਣਕਾਰੀ ਮਿਲੀ ਕਿ ਉਹਨਾਂ ਨੂੰ ਖੂਨ ਚੜ੍ਹਾਇਆ ਜਾ ਰਿਹਾ ਹੈਸਵੇਰੇ ਇੱਕ ਸਰਦਾਰ ਜੀ ਉਹਨਾਂ ਨੂੰ ਲੈ ਕੇ ਆਏ ਸਨ, ਉਹਨਾਂ ਨੇ ਇਹਨਾਂ ਨੂੰ ਇੱਥੇ ਦਾਖਲ ਕਰਵਾਇਆਉਹ ਹੁਣੇ ਹੀ ਕੁਝ ਸਮੇਂ ਲਈ ਗਏ ਹਨਹੋਰ ਕੋਈ ਇਹਨਾਂ ਦੇ ਨਾਲ ਨਹੀਂ ਹੈ

ਮੈਂ ਤੁਰੰਤ ਵੜਿੰਗ ਸਾਹਿਬ ਨੂੰ ਫੋਨ ਮਿਲਾਇਆਵੜਿੰਗ ਸਾਹਿਬ ਨੇ ਦੱਸਿਆ ਕਿ ਸਵੇਰੇ ਚੀਮਾ ਸਾਹਿਬ ਦਾ ਫੋਨ ਆਇਆ ਸੀ ਅਤੇ ਉਹਨਾਂ ਦੱਸਿਆ ਕਿ ਉਹ ਇਕੱਲੇ ਘਰ ਹਨ, ਸਿਹਤ ਠੀਕ ਨਾ ਹੋਣ ਕਾਰਨ ਤਕਲੀਫ ਵਿੱਚ ਹਨਮੈਂ ਉਹਨਾਂ ਨੂੰ ਹਸਪਤਾਲ ਲੈ ਗਿਆ ਸੀ ਅਤੇ ਡਾਕਟਰ ਨੇ ਉਹਨਾਂ ਨੂੰ ਹਸਪਤਾਲ ਦਾਖਲ ਕਰ ਲਿਆ ਹੈਇਸ ਬਾਰੇ ਚੀਮਾ ਸਾਹਿਬ ਦੀ ਧਰਮ ਪਤਨੀ ਨੂੰ ਵੀ ਦੱਸ ਦਿੱਤਾ ਹੈਹਸਪਤਾਲ ਪ੍ਰਾਈਵੇਟ ਹੈ, ਇਸ ਲਈ ਦਸ ਪੰਦਰਾਂ ਹਜ਼ਾਰ ਅਡਵਾਂਸ ਜਮ੍ਹਾਂ ਕਰਵਾ ਦਿੱਤਾ ਹੈਮੈਂ ਖਾਣਾ ਖਾਣ ਘਰ ਆਇਆ ਹਾਂ ਅਤੇ ਫੇਰ ਚੱਕਰ ਮਾਰਾਂਗਾ

ਚੀਮਾ ਸਾਹਿਬ ਦਾ ਬੇਟਾ ਚੰਡੀਗੜ੍ਹ ਹੋਣ ਕਾਰਨ ਅਤੇ ਧਰਮ ਪਤਨੀ ਕਿਸੇ ਜ਼ਰੂਰੀ ਕੰਮ ਲਈ ਸ਼ਹਿਰੋਂ ਬਾਹਰ ਹੋਣ ਕਾਰਨ ਦੋਨੋਂ ਦੁਪਹਿਰੋਂ ਬਾਅਦ ਹਸਪਤਾਲ ਪੁੱਜੇ ਚੀਮਾ ਸਾਹਿਬ ਦੋ ਦਿਨ ਹਸਪਤਾਲ ਰਹੇ

ਚੀਮਾ ਸਾਹਿਬ ਦੇ ਭੈਣ-ਭਰਾ, ਜੀਜੇ-ਸਾਲੇ ਅਤੇ ਹੋਰ ਸਕੇ ਸਬੰਧੀ ਸਭ ਚੰਗੀਆਂ ਪੋਸਟਾਂ ’ਤੇ ਹਨ ਇੱਥੋਂ ਤਕ ਕਿ ਉਹਨਾਂ ਦੇ ਰਿਸ਼ਤੇਦਾਰ ਏ. ਡੀ. ਸੀ ਅਤੇ ਕੈਬਨਿਟ ਮੰਤਰੀ ਵੀ ਰਹੇ ਹਨ ਚੀਮਾ ਸਾਹਿਬ ਦੇ ਬੇਟੇ ਦੇ ਵਿਆਹ ਦੇ ਵੱਖ-ਵੱਖ ਸਮਾਗਮਾਂ ਵਿੱਚ ਰਿਸ਼ਤੇਦਾਰਾਂ, ਮਿੱਤਰਾਂ, ਆਂਢੀਆਂ-ਗਵਾਂਢੀਆਂ ਤੋਂ ਇਲਾਵਾ ਉਹਨਾਂ ਦੇ ਕਾਲਜ ਦਾ ਪੂਰਾ ਸਟਾਫ ਅਤੇ ਕਲੋਨੀ ਦਾ ਹਰ ਪਰਿਵਾਰ ਵਿਆਹ ਸਮਾਗਮਾਂ ਵਿੱਚ ਪਹੁੰਚਿਆ ਸੀਹਰ ਸਮਾਗਮ ਵਿੱਚ ਚੰਗਾ ਇਕੱਠ ਹੁੰਦਾ ਸੀ ਅਤੇ ਹਰ ਸਮਾਗਮ ਵਿੱਚ ਪ੍ਰਬੰਧ ਵੀ ਲਾਜਵਾਬ ਸੀ ਚੀਮਾ ਸਾਹਿਬ ਦੇ ਬਹੁਤੇ ਰਿਸ਼ਤੇਦਾਰ ਇਸੇ ਸ਼ਹਿਰ ਵਿੱਚ ਆਸਪਾਸ ਹੀ ਰਹਿੰਦੇ ਹਨ ਅਤੇ ਸਾਰਿਆਂ ਦਾ ਆਪਸ ਵਿੱਚ ਚੰਗਾ ਮੇਲ਼-ਜੋਲ਼ ਹੈ

ਗੱਲਾਂਬਾਤਾਂ ਦੌਰਾਨ ਚੀਮਾ ਸਾਹਿਬ ਕਦੇ-ਕਦੇ ਕਹਿੰਦੇ ਕਿ ਜ਼ਿਆਦਾਤਰ ਲੋਕ ਸਿਰਫ ਟੌਹਰ ਬਣਾਉਣ ਦੇ ਕੰਮ ਹੀ ਆਉਂਦੇ ਹਨ, ਸਿਰਫ ਸਜਾਵਟੀ ਸਮਾਨ ਵਾਂਗ, ਵੈਸੇ ਉਹ ਕਿਸੇ ਕੰਮ ਨਹੀਂ ਆਉਂਦੇ

ਕੁਝ ਦਿਨਾਂ ਬਾਅਦ ਇਲਾਜ ਲਈ ਚੀਮਾ ਸਾਹਿਬ ਨੂੰ ਦਿੱਲੀ ਜਾਣਾ ਪਿਆਦਿੱਲੀ ਜਾਣ ਸਮੇਂ ਉਹਨਾਂ ਨੇ ਵੜਿੰਗ ਸਾਹਿਬ ਨੂੰ ਫੋਨ ’ਤੇ ਦੱਸ ਦਿੱਤਾ ਅਤੇ ਇਹ ਵੀ ਕਿਹਾ ਸੀ ਕਿ ਜੇਕਰ ਵੜਿੰਗ ਸਾਹਿਬ ਦੀ ਜਾਂ ਮੇਰੀ ਦਿੱਲੀ ਆਉਣ ਦੀ ਜ਼ਰੂਰਤ ਪਈ ਤਾਂ ਉਹ ਦੱਸ ਦੇਣਗੇਸ਼ਾਇਦ ਚੀਮਾ ਸਾਹਿਬ ਨੂੰ ਮੇਰੇ ਅਤੇ ਵੜਿੰਗ ਸਾਹਿਬ ਉੱਤੇ ਕਾਫੀ ਭਰੋਸਾ ਸੀਖੈਰ ਜਲਦੀ ਹੀ ਚੀਮਾ ਸਾਹਿਬ ਦਾ ਦਿੱਲੀ ਦੇ ਹਸਪਤਾਲ ਵਿੱਚ ਇਲਾਜ ਪੂਰਾ ਹੋ ਗਿਆ ਅਤੇ ਉਹ ਕੁਝ ਦਿਨਾਂ ਬਾਅਦ ਸਿਹਤਯਾਬ ਹੋ ਕੇ ਘਰ ਵਾਪਸ ਆ ਗਏ ਮੈਨੂੰ ਜਾਂ ਵੜਿੰਗ ਸਾਹਿਬ ਨੂੰ ਦਿਲੀ ਜਾਣ ਦੀ ਲੋੜ ਨਹੀਂ ਪਈ

ਚੀਮਾ ਸਾਹਿਬ ਦੇ ਪੂਰੇ ਇਲਾਜ ਦੇ ਦੌਰਾਨ ਉਹਨਾਂ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਅਤੇ ਛੋਟੇ ਭਰਾ ਤੋਂ ਇਲਾਵਾ ਹੋਰ ਕੋਈ ਕਿਧਰੇ ਨਜ਼ਰ ਨਹੀਂ ਆਇਆਪਤਾ ਨਹੀਂ ਚੀਮਾ ਸਾਹਿਬ ਨੇ ਹੋਰ ਕਿਸੇ ਨਾਲ ਆਪਣੀ ਕੋਈ ਗੱਲ ਸਾਂਝੀ ਕੀਤੀ ਸੀ ਜਾਂ ਨਹੀਂ ਪਰ ਦੋ ਗੱਲਾਂ ਦੀ ਤਸੱਲੀ ਜ਼ਰੂਰ ਮਿਲੀ ਇੱਕ ਇਹ ਕਿ ਚੀਮਾ ਸਾਹਿਬ ਪੂਰੀ ਤਰ੍ਹਾਂ ਸਿਹਤਯਾਬ ਹੋ ਕੇ ਹਸਪਤਾਲ ਤੋਂ ਘਰ ਵਾਪਸ ਆ ਗਏ ਹਨਦੂਜਾ, ਉਹਨਾਂ ਨੇ ਮੈਨੂੰ ਅਤੇ ਵੜਿੰਗ ਸਾਹਿਬ ਨੂੰ ਸਿਰਫ ਟੌਹਰ ਬਣਾਉਣ ਵਾਲੇ ਸਜਾਵਟੀ ਸਮਾਨ ਦੀ ਲਿਸਟ ਤੋਂ ਬਾਹਰ ਰੱਖਿਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4684)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

More articles from this author