ShyamSDeepti7ਘਰ ਦਾ ਇੱਕ ਜੀਅ ਕਿਸੇ ਰਾਹ ਪੈ ਜਾਵੇ ਤਾਂ ਉਸ ਰਾਹ ’ਤੇ ਤੁਰਨਾ ਆਸਾਨ ਹੋ ਜਾਂਦਾ ਹੈ। ਸਾਲ 2017 ਵਿੱਚ ...
(28 ਜੂਨ 2023)


ਲਗਦਾ ਸੀ ਮੈਨੂੰ

ਐਤਕੀਂ ਨਹੀਂ ਆਵੇਗੀ ਕੋਇਲ
ਇਸ ਮੌਸਮ ਐਵੇਂ ਹੀ
ਝੜ ਜਾਵੇਗਾ ਅੰਬੀਆਂ ਦਾ ਬੂਰ

ਹਰ ਪਾਸੇ ਹੋਣ
ਅੱਗ ਵਰਾਉਂਦੀਆਂ ਤੋਪਾਂ-ਮਿਜ਼ਾਇਲਾਂ

ਜਾਨਾਂ ਲੈਂਦੇ ਬੰਬ
ਰੋਂਦੀਆਂ-ਕੁਰਲਾਉਂਦੀਆਂ ਆਵਾਜ਼ਾਂ
ਲਾਸ਼ਾਂ ਦੇ ਢੇਰ
ਭਿੜ ਰਹੀਆਂ ਹੋਣ ਵਿਸ਼ਵੀ ਤਾਕਤਾਂ
ਪਿਸ ਰਿਹਾ ਹੋਵੇ ਇੱਕ ਦੇਸ਼, ਦੇਸ਼ ਦੇ ਲੋਕ
ਪਰੇਸ਼ਾਨ ਬੇਚੈਨ ਰੂਹ ਤੋਂ
ਉਡਣਾ ਤਾਂ ਦੂਰ ਦੀ ਗੱਲ
ਹਿੱਲਿਆ ਵੀ ਨਹੀਂ ਜਾਂਦਾ
ਲੱਗਦਾ ਸੀ ਮੈਨੂੰ
ਇਸ ਮੌਸਮ ਨਹੀਂ ਸੁਣੇਗੀ
ਕੋਇਲ ਦੀ ਕੂਹ ਕੂਹ

ਪਿਸ ਰਿਹਾ ਦੇਸ਼ ਹੈ ਯੂਕਰੇਨਕਿਸੇ ਵਕਤ ਰੂਸ ਦਾ, ਯੂ.ਐੱਸ.ਐੱਸ. ਆਰ. ਦਾ ਹਿੱਸਾ ਰਿਹਾ ਤੇ ਹੁਣ ਦੋਨੋਂ ਆਹਮੋ ਸਾਹਮਣੇਕਿਉਂ ਅੱਡ ਹੋਏ, ਕੀ ਦਿੱਕਤ ਰਹੀ, ਇਹ ਇਤਿਹਾਸ ਵਿੱਚ ਦਰਜ ਹੈ, ਪਰ ਇਸ ਜੰਗ ਪਿੱਛੇ ਜੋ ਸਿੱਧੇ ਤੌਰ ’ਤੇ ਨਜ਼ਰ ਨਹੀਂ ਆ ਰਿਹਾ ਹੈ, ਉਹ ਹੈ ਨਾਟੋ ਅਤੇ ਅਮਰੀਕਾਜੇਕਰ ਯੂ.ਐੱਸ.ਐੱਸ.ਆਰ. ਦੇ ਟੁੱਟਣ ਦਾ ਪਿਛੋਕੜ ਲੱਭਣਾ ਹੋਵੇ ਤਾਂ ਉਹ ਵੀ ਕਿਤੇ ਇਨ੍ਹਾਂ ਮੁਲਕਾਂ ਦੀ ਵਿਚਾਰਧਾਰਾ ਵਿੱਚੋਂ ਹੀ ਲੱਭੇਗਾਸਮਾਜਿਕ ਬਰਾਬਰੀ ਦਾ ਸਮਾਜ ਬਰਦਾਸ਼ਤ ਨਾ ਕਰਨ ਵਾਲੇ ਸੱਤਾਧਾਰੀਆਂ ਵਾਲੇ ਮੁਲਕਸੱਤਾ ਨਹੀਂ ਮਾਲਕੀ

ਯੂ.ਐੱਸ.ਐੱਸ.ਆਰ. - ਜਿੱਥੇ ਲੈਨਿਨ ਨੇ ਮਾਰਕਸ ਦੀ ਵਿਚਾਰਧਾਰਾ ਨੂੰ ਅਮਲੀ ਜਾਮਾ ਪਹਿਨਾਇਆਇਹ ਦੋਵੇਂ ਹਸਤੀਆਂ ਪੰਜਾਬੀ ਲੋਕਾਂ ਵਿੱਚ ਮਕਬੂਲ ਰਹੀਆਂ ਹਨ ਤੇ ਅੱਜ ਵੀ ਬੌਧਿਕ ਖੇਤਰਾਂ ਵਿੱਚ ਪ੍ਰਭਾਵ ਰੱਖਦੀਆਂ ਹਨ, ਭਾਵੇਂ ਅੱਜ ਦੀ ਤਰੀਖ ਵਿੱਚ ਇਸ ਵਿਚਾਰਧਾਰਾ ਦੀ ਰਾਜਨੀਤਿਕ ਜ਼ਮੀਨ, ਪੂਰੇ ਭਾਰਤ ਵਿੱਚੋਂ ਹੀ ਖਿਸਕੀ ਹੋਈ ਹੈ

ਮੈਂ ਇਸ ਵਿਚਾਰਧਾਰਾ ਦਾ, ਮਾਰਕਸ ਦੇ ਫਲਸਫੇ ਦਾ ਕਾਇਲ ਹਾਂਦੁਨੀਆਂ ਨੂੰ ਖੂਬਸੂਰਤ ਬਣਾਉਣ ਦਾ, ਇਸ ਤੋਂ ਵਧੀਆ ਫਲਸਫਾ ਅਜੇ ਤਕ ਬੁੱਧੀਮਾਨ ਲੋਕਾਂ, ਦਾਰਸ਼ਨਿਕਾਂ ਦੇ ਹੱਥ ਨਹੀਂ ਆਇਆ, ਇਹ ਮੇਰਾ ਮੰਨਣਾ ਹੈ, ਮੇਰੇ ਇਕੱਲੇ ਦਾ ਹੀ ਨਹੀਂਭਾਵੇਂ ਸਾਡੇ ਵਰਗੇ ਪੂਜਾ-ਪਾਠ ਵਾਲੇ, ਧਾਰਮਿਕ ਬਿਰਤੀ ਵਾਲੇ ਦੇਸ਼ ਵਿੱਚ, ਮਾਰਕਸ ਇੱਕ ਦਮ ਕਿਨਾਰੇ ’ਤੇ ਧੱਕਿਆ ਹੋਇਆ ਹੈ, ਉਸ ਦੇ ਵਿਆਪਕ ਕਾਰਜ ਨੂੰ ਧਰਮ ਦਾ ਵਿਰੋਧੀ, ਨਾਸਤਿਕ ਸਮਝ ਕੇ

ਮਾਰਕਸ ਨੂੰ ਅਸੰਗਤ ਕਰਾਰ ਦੇਣ, ਉਸ ਨੂੰ ਸਮੇਂ ਦੇ ਹਾਣ ਦਾ ਨਾ ਮੰਨਦੇ ਹੋਏ, ਇਸਦੇ ਮਰ-ਮੁੱਕ ਜਾਣ ਦੀ ਗੱਲ ਕਰਦੇ ਹੋਏ ਵੀ, ਸੰਸਾਰ ਨੂੰ ਕਿਸੇ ਸੰਕਟ ਵੇਲੇ, ਮੁੜ-ਮੁੜ ਮਾਰਕਸ ਦੀ ਵਿਚਾਰਧਾਰਾ ਵੱਲ ਪਰਤਣਾ ਪੈਂਦਾ ਹੈ, ਇਹੀ ਉਸ ਦੀ ਸਾਰਥਕਤਾ ਨੂੰ ਸਿੱਧ ਕਰਨ ਲਈ ਕਾਫ਼ੀ ਹੈ
ਯੂਕਰੇਨ ਨਾਲ ਲਗਾਵ ਅਤੇ ਇਸ ਤਰ੍ਹਾਂ ਦੀ ਜੰਗ ਵਿੱਚ ਹੋ ਰਹੀ ਤਬਾਹੀ ਪ੍ਰਤੀ, ਮੇਰੀ ਫ਼ਿਕਰ ਦਾ ਇੱਕ ਕਾਰਨ, ਜਜ਼ਬਾਤੀ ਹੈ ਕਿ ਇਹ ਖੂਬਸੂਰਤ ਫਲਸਫੇ ਦੀ ਜਿਉਂਦੀ-ਧੜਕਦੀ ਧਰਤੀ ਰਹੀ ਹੈ
ਦੂਸਰਾ ਕਾਰਨ ਕੁਝ ਵੱਧ ਨਿੱਜੀ ਹੈ ਕਿ ਮੇਰੀ ਬੇਟੀ ਨੇ ਉੱਥੇ ਛੇ ਸਾਲ ਰਹਿ ਕੇ ਐੱਮ.ਬੀ.ਬੀ.ਐੱਸ. ਕੀਤੀ ਹੈਮੇਰੇ ਡਾਕਟਰ ਹੁੰਦਿਆਂ ਅਤੇ ਐੱਮ.ਬੀ.ਬੀ.ਐੱਸ. ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦਿਆਂ

ਬੇਟੀ ਨੇ ਜਦੋਂ ਦਸਵੀਂ ਪਾਸ ਕੀਤੀ ਤੇ ਸਵਾਲ ਆਇਆ, ਮੈਡੀਕਲ, ਨਾਨ ਮੈਡੀਕਲ ਜਾਂ ਆਰਟਸਮੈਡੀਕਲ ਰੱਖ ਕੇ ਪਹਿਲੀ ਤਿਮਾਹੀ ਦੀ ਕਾਰਗੁਜ਼ਾਰੀ ਵਿੱਚ ਜਦੋਂ ਵਾਜਬ ਕਾਰਗੁਜ਼ਾਰੀ ਨਾ ਦਿਸੀ ਤਾਂ ਪ੍ਰਿੰਸੀਪਲ ਨੇ ਬੇਟੀ ਨੂੰ ਵਿਸ਼ੇ ਬਦਲਣ ਲਈ ਕਿਹਾਪੂਰੀ ਤਰ੍ਹਾਂ ਪ੍ਰੇਰਿਆਮੈਂ ਵੀ ਹਾਜ਼ਰ ਸੀਮੇਰਾ ਕੋਈ ਦਬਾਅ ਨਹੀਂ ਸੀ ਪਰ ਬੇਟੀ ਦਾ ਇਰਾਦਾ ਪੱਕਾ ਸੀ ਕਿ ਨਹੀਂ ਮੈਡੀਕਲ ਹੀ ਕਰਨਾ ਹੈ ਇੱਕ ਮੌਕਾ ਹੋਰ ਮਿਲਿਆ, ਭਾਵ ਅਗਲੇ ਤਿੰਨ ਮਹੀਨੇ ਤੇ ਸਕੂਲ ਮੁਤਾਬਕ ਨਤੀਜਾ ਤਸਲੀਬਖਸ਼ ਸੀਫਿਰ ਮੈਡੀਕਲ ਵਿੱਚ ਦਾਖਲੇ ਦਾ ਅਗਲਾ ਪੜਾਅ, ਪੀ.ਐੱਮ.ਟੀ. ਸੀ, ਉਦੋਂ ਨੀਟ ਨਹੀਂ ਸੀ ਸ਼ੁਰੂ ਹੋਇਆ

ਪੀ.ਐੱਮ.ਟੀ. ਦਾ ਟੈਸਟ ਦਿਵਾਉਣ ਚੰਡੀਗੜ੍ਹ ਗਏਮਨ ਵਿੱਚ ਇੱਕ ਅਸ਼ੰਕਾ ਸੀ ਕਿ ਪੰਜਾਬ ਦੀਆਂ ਕੁਲ ਸੀਟਾਂ ਮੁਤਾਬਕ ਇੰਨੇ ਨੰਬਰ ਆਉਣ ਦੀ ਗੁੰਜਾਇਸ਼ ਘੱਟ ਹੈ ਕਿ ਬੇਟੀ ਨੂੰ ਦਾਖਲਾ ਮਿਲ ਸਕੇਮੈਂ ਦੂਸਰੇ ਪੱਧਰ ’ਤੇ ਸੋਚਣ ਲੱਗਿਆ ਕਿ ਬੀ.ਡੀ.ਐੱਸ. ਵਿੱਚ ਗੱਲ ਬਣ ਜਾਵੇ ਸ਼ਾਇਦ

ਚੰਡੀਗੜ੍ਹ ਵਿੱਚ ਉਸ ਵੇਲੇ, ਦੇਸ਼ ਭਗਤ ਡੈਂਟਲ ਕਾਲਜ ਮੁਕਤਸਰ ਦੇ ਮੈਨੇਜਰ, ਡਾ. ਜ਼ੋਰਾ ਸਿੰਘ ਰਹਿੰਦੇ ਸੀਉਹ ਮੇਰੇ ਐੱਮ.ਬੀ.ਐੱਸ.ਐੱਸ. ਦੇ ਸਮੇਂ ਦੇ, ਮੇਰੇ ਤੋਂ ਦੋ ਸਾਲ ਪਿੱਛੇ ਦਾਖਲ ਹੋਏਕਾਲਜ ਦੀ ਮੈਗਜ਼ੀਨ ਦੇ ਸੰਪਾਦਕੀ ਬੋਰਡ ਵਿੱਚ ਇਕੱਠੇ ਰਹੇਵਿਦੇਸ਼ੀ ਪਰਿਵਾਰ ਵਿੱਚ ਵਿਆਹ ਮਗਰੋਂ ਕੁਝ ਸਮਾਂ ਵਿਦੇਸ਼ ਰਹੇ ਤੇ ਫਿਰ ਵਿੱਦਿਆ ਦੇ ਖੇਤਰ ਵਿੱਚ ਕੰਮ ਕਰਨ ਲਈ ਦੇਸ਼ ਮੁੜ ਆਏ

ਮੈਂ ਟੈੱਸਟ ਦਿਵਾ ਕੇ ਉਨ੍ਹਾਂ ਨੂੰ ਮਿਲਿਆ ਤੇ ਗੱਲਾਂ-ਗੱਲਾਂ ਵਿੱਚ ਜਾਣਨਾ ਚਾਹਿਆ ਕਿ ਬੇਟੀ ਨੂੰ ਤੁਹਾਡੇ ਕਾਲਜ ਦਾਖਲ ਦਿਵਾਉਣਾ ਪਿਆ ਤਾਂ ਫੀਸ ਵਗੈਰਾ ਦਾ ਕੀ ਸਿਸਟਮ ਹੋਵੇਗਾ ਡਾ. ਜ਼ੋਰਾ ਸਿੰਘ ਬੋਲੇ, “ਸ਼ਾਮ ਸੁੰਦਰ ਤੂੰ ਕੀ ਸਮਝਦਾ ਹੈਂ ਅਸੀਂ ਵਿੱਦਿਆ ਵੇਚਦੇ ਹਾਂ।” ਇਹ ਭਾਵ ਸੁਣ ਕੇ ਚੰਗਾ ਲੱਗਿਆ ਕਿਉਂਕਿ ਅਸੀਂ ਤਾਂ ਵਿੱਦਿਆ ਵਿਚਾਰੀ ਨੂੰ ਪਰਉਪਕਾਰੀ ਮੰਨਦੇ ਹਾਂ ਤੇ ਵਿਕੀ ਹੋਈ ਸਿੱਖਿਆ, ਕਿਸੇ ਨੂੰ ਪਰਉਪਕਾਰੀ ਤਾਂ ਨਹੀਂ ਬਣਾ ਸਕਦੀਪਰ ‘ਵਿਦਿਆ ਵਿਚਾਰੀ, ਹੱਥ ਵਪਾਰੀ’ ਦਾ ਕੀ ਸਿੱਟਾ ਨਿਕਲਦਾ ਹੈ? ਹੁਣ ਕਿਸੇ ਤੋਂ ਵੀ ਲੁਕਵਾਂ ਨਹੀਂ ਹੈ

ਉਨ੍ਹੀਂ ਦਿਨੀਂ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਦੋ ਕੁ ਕੁਲੀਗ, ਜਿਨ੍ਹਾਂ ਦੇ ਬੱਚਿਆਂ ਨੇ ਵੀ ਪਲੱਸ ਟੂ ਕੀਤੀ ਸੀ ਤੇ ਅੱਗੋਂ ਮੈਡੀਕਲ ਕਾਲਜ ਭੇਜਣ ਦੇ ਇੱਛੁਕ ਸੀ, ਉਨ੍ਹਾਂ ਨੇ ਪਤਾ ਕੀਤਾ ਕਿ ਯੂਕਰੇਨ ਵਿੱਚ ਦਾਖਲਾ ਹੋ ਸਕਦਾ ਹੈ, ਬੱਸ ਪੰਜਾਹ ਫੀਸਦੀ ਨੰਬਰ ਚਾਹੀਦੇ ਹਨਭਾਵੇਂ ਕਿ ਆਪਣੇ ਦੇਸ਼ ਅੰਦਰ, ਕਈ ਰਾਜਾਂ ਵਿੱਚ ਪ੍ਰਾਈਵੇਟ ਮੈਡੀਕਲ ਕਾਲਜ ਖੁੱਲ੍ਹੇ ਹਨ ਪਰ ਉਨ੍ਹਾਂ ਦੀ ਫੀਸ ਜੇਬ ਮੁਤਾਬਕ ਬਹੁਤ ਜ਼ਿਆਦਾ ਸੀਸਾਡੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਵੀ ਐੱਨ.ਆਰ.ਆਈ. ਕੋਟਾ ਸ਼ੁਰੂ ਕੀਤਾ ਗਿਆ ਸੀਉਸ ਦੇ ਤਹਿਤ ਡਾਲਰਾਂ ਵਿੱਚ ਮਿਥੀ ਫੀਸ, ਭਾਰਤੀ ਰੁਪਇਆ ਵਿੱਚ ਅਦਾ ਕਰਕੇ ਵੀ ਦਾਖਲਾ ਮਿਲ ਜਾਂਦਾ ਸੀ ਐੱਨ.ਆਰ.ਆਈ. ਜਾਂ ਉਨ੍ਹਾਂ ਦਾ ਨਜ਼ਦੀਕੀ ਹੋਣ ਲਈ ਕੋਈ ਜੁਗਾੜ ਬਣ ਜਾਂਦਾਪਰ ਸਵਾਲ ਸੀ ਫੀਸ ਦਾ, ਜੋ ਉਸ ਸਮੇਂ 2002 ਵਿੱਚ ਤਕਰੀਬਨ ਤੀਹ ਲੱਖ ਬਣਦੀ ਸੀ

ਯੂਕਰੇਨ ਦੀ ਫੀਸ ਬਣਤਰ ਲਚਕੀਲੀ ਸੀਛਿਮਾਹੀ ਫੀਸ ਅਦਾ ਹੋ ਸਕਦੀ ਸੀ ਤੇ ਸੀ ਵੀ ਪਹੁੰਚ ਵਿੱਚਹਿਸਾਬ ਲਗਾਇਆ ਕਿ ਛੇ ਮਹੀਨੇ ਆਪਣੀ ਤਨਖਾਹ ਵਿੱਚੋਂ ਬਚਾ ਕੇ ਵੀ ਕੰਮ ਚੱਲ ਜਾਵੇਗਾਤੈਅ ਕਰ ਲਿਆਪਰ ਬਾਕੀ ਸਭ ਪਿੱਛੇ ਹਟ ਗਏਕਾਰਨ ਸੀ ਕਿ ਮਾਵਾਂ ਆਪਣੇ ਪੁੱਤਾਂ ਨੂੰ ਅੱਖੋਂ ਉਹਲੇ ਨਹੀਂ ਸੀ ਹੋਣ ਦੇਣਾ ਚਾਹੁੰਦੀਆਂਬੇਟੀ ਇਕੱਲੀ ਰਹਿ ਗਈ ਤੇ ਉਸ ਦੇ ਦਾਖਲੇ ਨੂੰ ਲੈ ਕੇ, ਵੀਜ਼ਾ, ਯੂਕਰੇਨ ਦੀ ਯੂਨੀਵਰਸਿਟੀ ਤੋਂ ਦਾਖਲਾ ਪੱਤਰ, ਭਾਰਤੀ ਮੈਡੀਕਲ ਸੰਸਥਾ ਤੋਂ ਐੱਨ.ਓ.ਸੀ. ਆਦਿ ਕਈ ਝਮੇਲੇ ਸਨਇਸ ਸਾਰੇ ਕੰਮ ਨੂੰ ਮੇਰੇ ਛੋਟੇ ਭਰਾ ਦੇਵਿੰਦਰ ਨੇ ਆਪਣੀ ਹਿੰਮਤ ਨਾਲ ਸਿਰੇ ਚੜ੍ਹਾਇਆਜੇ ਇਸ ਤਰ੍ਹਾਂ ਕਰਨ ਦੀ ਗੱਲ ਮੇਰੇ ਸਾਹਮਣੇ ਆਉਂਦੀ ਤਾਂ ਸ਼ਾਇਦ ਮੈਂ ਨਾ ਕਰ ਸਕਦਾ ਤੇ ਬੇਟੀ ਆਪਣੀਆਂ ਹੋਰ ਸਹੇਲੀਆਂ ਦੀ ਤਰ੍ਹਾਂ ਕਿਸੇ ਹੋਰ ਕੋਰਸ ਵਿੱਚ ਦਾਖਲ ਹੋਈ ਹੁੰਦੀਹੁਣ ਉਹ ਪੰਜਾਬ ਸਰਕਾਰ ਦੀਆਂ ਮੈਡੀਕਲ ਸੇਵਾਵਾਂ ਵਿੱਚ ਸੀ.ਐੱਚ.ਸੀ. ਰਾਹੋਂ ਵਿਖੇ ਕਾਰਜ ਨਿਭਾ ਰਹੀ ਹੈ

ਜਿਸ ਤਰ੍ਹਾਂ ਹੁੰਦਾ ਹੈ ਕਿ ਘਰ ਦਾ ਇੱਕ ਜੀਅ ਕਿਸੇ ਰਾਹ ਪੈ ਜਾਵੇ ਤਾਂ ਉਸ ਰਾਹ ’ਤੇ ਤੁਰਨਾ ਆਸਾਨ ਹੋ ਜਾਂਦਾ ਹੈਸਾਲ 2017 ਵਿੱਚ, ਮੇਰੀ ਭਤੀਜੀ, ਪ੍ਰਗਤੀ ਨੇ ਤੈਅ ਕੀਤਾ ਕਿ ਡਾਕਟਰੀ ਕਰਨੀ ਹੈ ਤੇ ਯੂਕਰੇਨ ਵਾਲਾ ਰਾਹ ਇਖਤਿਆਰ ਕੀਤਾਉਸ ਦੇ ਪੜ੍ਹਦੇ ਉਸ ਨੂੰ ਇਨ੍ਹਾਂ ਜੰਗ ਵਾਲੇ ਹਾਲਾਤ ਵਿੱਚੋਂ ਲੰਘਣਾ ਪਿਆਇਹ ਠੀਕ ਹੈ ਕਿ ਜਿੰਨੇ ਵੀ ਭਾਰਤੀ ਉੱਥੇ ਪੜ੍ਹ ਰਹੇ ਸੀ, ਤਕਰੀਬਨ ਸਾਰੇ ਹੀ ਸਹੀ ਸਲਾਮਤ ਵਾਪਸ ਮੁੜ ਆਏਉਨ੍ਹਾਂ ਨੇ ਕੋਸ਼ਿਸ਼ ਕੀਤੀ ਕਿ ਬਾਕੀ ਸਮਾਂ ਭਾਰਤੀ ਮੈਡੀਕਲ ਕਾਲਜਾਂ ਵਿੱਚ ਪੂਰਾ ਕਰਕੇ ਡਿਗਰੀ ਹਾਸਲ ਹੋਵੇ, ਪਰ ਸੰਭਵ ਨਾ ਹੋ ਸਕਿਆ ਤੇ ਹੁਣ ਉਹ ਜਾਰਜੀਆ ਵਿੱਚ ਕੋਰਸ ਮੁਕੰਮਲ ਕਰ ਰਹੀ ਹੈਇਹ ਸਭ ਸਾਡੀ ਸਿੱਖਿਆ ਨੀਤੀ ’ਤੇ ਵੀ ਸਵਾਲ ਖੜ੍ਹੇ ਕਰਦੀ ਹੈਦੇਸ਼ ਨੂੰ ਜਿੰਨੇ ਐੱਮ.ਬੀ.ਬੀ.ਐੱਸ. ਡਾਕਟਰਾਂ ਦੀ ਲੋੜ ਹੈ, ਉਸ ਦੇ ਮੱਦੇਨਜ਼ਰ ਪ੍ਰਾਈਵੇਟ ਕਾਲਜ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈਕਿਸੇ ਵੇਲੇ ਸਭ ਤੋਂ ਵੱਧ ਕਾਲਜ ਕਰਨਾਟਕ ਵਿੱਚ ਹੁੰਦੇ ਸਨ, ਹੁਣ ਤਾਮਿਲਨਾਡੂ ਵਿੱਚ ਹਨ, ਤੀਹ ਤੋਂ ਵੱਧਪੰਜਾਬ ਸਰਕਾਰ ਇਸ ਵਿੱਚ ਬਹੁਤ ਪਿੱਛੇ ਰਹੀ ਹੈਕਈ ਵਾਰ ਗੱਲ ਹੋਈ ਕਿ ਪੰਜਾਬ ਦੇ ਹਜ਼ਾਰਾਂ ਬੱਚੇ ਪੰਜਾਬ ਤੋਂ ਬਾਹਰ ਜਾ ਕੇ ਪੜ੍ਹ ਰਹੇ ਹਨਇਹੀ ਪੈਸਾ ਪੰਜਾਬ ਰਹਿ ਸਕਦਾ ਹੈ, ਪਰ ਨੀਤੀਘਾੜੇ ਵੱਧ ਜਾਣਦੇ ਹਨਹੁਣ ਪੰਜਾਬ ਦੇ ਸਾਰੇ ਹੀ ਨੌਜਵਾਨ, ਪੰਜਾਬ ਦਾ ਅਰਬਾਂ ਰੁਪਇਆ ਲੈ ਕੇ ਵਿਦੇਸ਼ ਜਾ ਰਹੇ ਹਨਕਿਸੇ ਨੂੰ ਫ਼ਿਕਰ ਨਹੀਂਸਵਾਲ ਉਹੀ ਹੈ, ‘ਅਸੀਂ ਵਿੱਦਿਆ ਵੇਚਦੇ ਹਾਂ’ ਅਤੇ ਵਿੱਦਿਆ ਪਰਉਪਕਾਰੀ ਕਿਵੇਂ ਬਣੇ? ਹਾਲਾਤ ਸਾਡੇ ਸਾਹਮਣੇ ਹਨ

ਐੱਮ.ਬੀ.ਬੀ.ਐੱਸ ਦੀ ਪੜ੍ਹਾਈ ਕਰਦੇ, ਵੀਹ ਹਜ਼ਾਰ ਤੋਂ ਵੱਧ ਵਿਦਿਆਰਥੀ ਯੂਕਰੇਨ ਤੋਂ ਵਾਪਸ ਆਏਇਹ ਸਿਰਫ਼ ਇੱਕ ਦੇਸ਼ ਦੀ ਗੱਲ ਹੈ ਜਦੋਂ ਕਿ ਰੂਸ, ਬਰੇਜਿਸਤਾਨ, ਚੀਨ, ਫਿਲਪੀਨ, ਮਾਰਿਸਿਸ, ਨੇਪਾਲ, ਬੰਗਾਲਾਦੇਸ਼, ਯੂ.ਕੇ., ਜਰਮਨੀ, ਕੀਨੀਆ ਆਦਿ ਦੇਸ਼ਾਂ ਵਿੱਚ ਬੱਚੇ ਪੜ੍ਹ ਰਹੇ ਹਨਕਹਿਣ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਅਜਿਹੀ ਵਿਵਸਥਾ ਬਣਾਵਾਂਗੇ ਕਿ ਕਿਸੇ ਨੂੰ ਦੇਸ਼ ਤੋਂ ਬਾਹਰ ਨਾ ਜਾਣਾ ਪਵੇਕਰੋਨਾ ਵੇਲੇ ਵੀ ਪ੍ਰਧਾਨ ਮੰਤਰੀ ਨੇ ਕਿਹਾ ਸੀ, ਜਿੱਥੇ ਬਿਮਾਰ ਉੱਥੇ ਇਲਾਜਪਰ ਇਹ ਰਾਜਨੀਤਕ ਲਾਹਾ ਲੈਣ ਵਾਲੇ, ਆਪਣੇ ਆਪ ਨੂੰ ਸੱਤਾ ਵਿੱਚ ਬੈਠਾਈ ਰੱਖਣ ਵਾਲੇ ਵੱਧ ਹੁੰਦੇ ਹਨਰਾਜਨੇਤਾਵਾਂ ਤੋਂ ਵਾਅਦਿਆਂ ਦੀ ਪੂਰਤੀ ਦੀ ਆਸ ਹੁਣ ਬੇਕਾਰ ਹੈ

ਯੂ.ਐੱਸ.ਐੱਸ.ਆਰ., ਮਾਰਕਸੀ ਫਲਸਫ਼ੇ ਦਾ ਸੁਪਨਾ ਪੂਰਾ ਕਰਦਾ ਦੇਸ਼ਰਾਜਨੀਤੀ ਤੋਂ ਇਲਾਵਾ ਸਾਹਿਤ ਵਿੱਚ ਵੀ ਰੂਸ ਨੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੈਲਿਉ ਟਾਲਸਟਾਏ, ਗੋਰਕੀ ਵਰਗੇ ਸ਼ਾਹਕਾਰ ਸਾਹਿਤ ਰਚੇਤਾ, ਚੇਖਵ ਵਰਗੇ ਬੇਮਿਸਾਲ ਕਹਾਣੀਕਾਰ ਅਤੇ ਬੋਰਿਸ ਪੋਲੇਵੋਈ, ਜਿਨ੍ਹਾਂ ਨੇ ਸਾਹਿਤ ਰਾਹੀਂ ਇੱਕ ਉੱਤਮ ਇਨਸਾਨ ਦੀ ਰਚਨਾ ‘ਅਸਲੀ ਇਨਸਾਨ ਦੀ ਕਹਾਣੀ’, ਬਾਰੇ ਸੋਚਿਆ ਤੇ ਲਿਖਿਆਉਹ ਸਾਹਿਤ ਮਨੁੱਖ ਨੂੰ ਆਸ ਬਝਾਉਂਦਾ ਹੈਟਾਲਸਟਾਏ ਦੀ ਵਿਸ਼ਵ ਪ੍ਰਸਿੱਧ ਰਚਨਾ ‘ਜੰਗ ਤੇ ਅਮਨ’ ਇਸ ਜੰਗ ਦੇ ਕਈ ਸਵਾਲਾਂ ਦਾ ਜਵਾਬ ਵੀ ਹੈ
ਸ਼ੁਰੂਆਤੀ ਕਾਵਿ ਟੁਕੜੀ ਦਾ ਅਗਲਾ ਹਿੱਸਾ ਹੈ:

ਪਰ ਕੋਇਲ ਕਿੱਥੇ ਮੰਨਦੀ ਸੀ
ਉਸ ਦੀ ਤਾਂ ਸਾਂਝ ਸੀ ਕੁਦਰਤ ਨਾਲ
ਕੁਦਰਤ ਕਦੋਂ ਸਿਖਾਉਂਦੀ ਹੈ ਨਫ਼ਰਤ
ਫੜਾਉਂਦੀ ਹੈ ਹੱਥਾਂ ਵਿੱਚ ਬੰਬ-ਬੰਦੂਕ
ਕੋਇਲ ਕਿੱਥੇ ਮੰਨਦੀ ਹੈ ਕਿਸੇ ਦਾ ਭੈਅ
ਕੋਇਲ ਨੂੰ ਪਤਾ ਸੀ ਆਪਣਾ ਵਾਅਦਾ
ਗਲਤ ਸੀ ਮੇਰਾ ਕਿਆਸ
ਕੋਇਲ ਨੇ ਆਉਣਾ ਸੀ
ਭਰਨੀ ਸੀ ਅੰਬਾਂ ਵਿੱਚ ਮਿਠਾਸ
ਗਲਤ ਸਾਬਿਤ ਹੋਇਆ ਮੇਰਾ ਕਿਆਸ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4055)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

More articles from this author