SatwinderSMaraulvi7ਇੱਕ ਵਾਰ ਮੈਂ ਆਪਣੀ ਮਾਂ ਨਾਲ ਖੇਤਾਂ ਵਿੱਚ ਬੱਲੀਆਂ ਚੁਗ ਰਿਹਾ ਸੀਧੁੱਪ ਵੀ ਉਦੋਂ ਕਹਿਰਾਂ ਦੀ ਸੀ। ਅਸੀਂ ਦੋਵਾਂ ਨੇ ...
(24 ਅਪਰੈਲ 2024)
ਇਸ ਸਮੇਂ ਪਾਠਕ: 235.


ਜਦੋਂ ਅਸੀਂ ਛੋਟੇ ਹੁੰਦੇ ਮੁਢਲੀ ਸਿੱਖਿਆ ਪ੍ਰਾਪਤ ਕਰ ਰਹੇ ਸੀ ਤਾਂ ਵਾਢੀਆਂ ਦੇ ਦਿਨਾਂ ਵਿੱਚ ‘ਚਾਰ ਮਣ ਦਾਣੇ’ ਕਰਨ ਲਈ ਆਪਣੇ ਮਾਤਾ-ਪਿਤਾ ਨਾਲ ਹੱਥ ਵਟਾਉਂਦੇ ਹੁੰਦੇ ਸੀ
ਉਦੋਂ ਹੱਥੀਂ ਵਾਢੀ ਕਰਨ ਦਾ ਦੌਰ ਸੀ, ਭਾਵੇਂ ਕੁਝ ਕੁ ਘਰ ਕੰਬਾਇਨਾਂ ਨਾਲ ਵੀ ਵਾਢੀ ਕਰਾਉਂਦੇ ਸਨਡੰਗਰ ਵੱਛਾ ਲਗਭਗ ਹਰ ਘਰ ਹੁੰਦਾ ਸੀ ਅਤੇ ਤੂੜੀ ਦੀ ਵੀ ਲੋੜ ਪੈਂਦੀ ਸੀਇਸ ਲਈ ਲੋਕ ਚਾਹੁੰਦੇ ਹੁੰਦੇ ਸਨ ਕਿ ਆਪਣੇ ਖਾਣ ਲਈ ਦਾਣਿਆਂ ਦੇ ਨਾਲ-ਨਾਲ ਡੰਗਰਾਂ ਪਸ਼ੂਆਂ ਲਈ ਸਾਰੇ ਸਾਲ ਦਾ ਚਾਰਾ ਵੀ ਬਣ ਜਾਵੇ

ਪਿੰਡਾਂ ਵਿੱਚ ਮਿਹਨਤ ਮਜ਼ਦੂਰੀ ਕਰਨ ਵਾਲੇ ਪਰਿਵਾਰ ਜਾਂ ਤਾਂ ਇਕੱਲੇ ਜਾਂ ਫਿਰ ਇੱਕ-ਇੱਕ ਦੋ-ਦੋ ਇਕੱਠੇ ਹੋ ਕੇ ਕਣਕ ਦੀ ਵਾਢੀ ਕਰਦੇ ਸਨ ਅਤੇ ਆਪਣੇ ਵਿਤ ਮੁਤਾਬਿਕ ਕਣਕ ਦੇ ਏਕੜ ਵੱਢਣ ਲਈ ਖੇਤ ਦੇ ਮਾਲਕ ਨਾਲ ਗੱਲਬਾਤ ਤੈਅ ਕਰ ਲੈਂਦੇ ਸਨਸਵੇਰੇ ਸਾਝਰੇ ਹੀ ਅਸੀਂ ਵਾਢੀ ਕਰਨ ਤੁਰ ਪੈਂਦੇ ਤੇ ਸ਼ਾਮ ਤਕ ਪੂਰਾ ਜ਼ੋਰ ਲਾ ਕੇ ਵਾਢੀ ਕਰਦੇਕਣਕ ਦੀਆਂ ਭਰੀਆਂ ਬੰਨ੍ਹ ਸੁਆਰ ਕੇ ਮਾਲਕ ਦੇ ਹਵਾਲੇ ਕਰ ਦਿੰਦੇਸਕੂਲਾਂ ਵਿੱਚ ਭਾਵੇਂ ਨਵਾਂ ਸੈਸ਼ਨ ਸ਼ੁਰੂ ਹੋ ਗਿਆ ਹੁੰਦਾ, ਫਿਰ ਵੀ ਬੱਚੇ ਸਕੂਲਾਂ ਤੋਂ ਛੁੱਟੀਆਂ ਲੈ ਕੇ ਆਪਣੇ ਮਾਤਾ-ਪਿਤਾ ਨਾਲ ਵਢਾਈ ਵਿੱਚ ਹੱਥ ਵਟਾਉਂਦੇ; ਸਭ ਨੂੰ ਇਨ੍ਹਾਂ ਦਿਨਾਂ ਦਾ ਲਾਹਾ ਜੁ ਹੁੰਦਾ ਸੀਖੇਤਾਂ ਵਿੱਚ ਵਾਢੀ ਦੇ ਨਾਲ-ਨਾਲ ਬੱਲੀਆਂ ਚੁਗਣ ਦਾ ਕੰਮ ਵੀ ਨਾਲੋ-ਨਾਲ ਚੱਲਦਾ ਰਹਿੰਦਾਛੋਟੇ ਬੱਚੇ ਜਿਹੜੇ ਮਾਂ-ਬਾਪ ਨਾਲ ਵਾਢੀ ਨਹੀਂ ਕਰਵਾ ਸਕਦੇ ਹੁੰਦੇ ਸਨ, ਉਹ ਖੇਤਾਂ ਵਿੱਚੋਂ ਬੱਲੀਆਂ ਚੁਗ ਕੇ ਦਾਣੇ ਬਣਾਉਣ ਲਈ ਆਪਣਾ ਯੋਗਦਾਨ ਪਾਉਂਦੇ

ਸਾਡੇ ਸਮਿਆਂ ਵਿੱਚ ਜਦੋਂ ਕਣਕ ਦੀ ਵਾਢੀ ਹੁੰਦੀ ਸੀ ਤਾਂ ਖੇਤਾਂ ਵਿੱਚ ਡਿਗੀਆਂ ਕਣਕ ਦੀਆਂ ਬੱਲੀਆਂ ਜਾਂ ਸਿੱਟਿਆਂ ਨੂੰ ਇੱਕ-ਇੱਕ ਕਰ ਕੇ ਚੁਗਿਆ ਜਾਂਦਾ ਸੀਥੋੜ੍ਹੇ ਉਡਾਰ ਹੋ ਗਏ ਬੱਚੇ ਖ਼ੁਦ ਹੀ ਅਤੇ ਛੋਟੇ ਆਪਣੇ ਮਾਤਾ-ਪਿਤਾ ਜਾਂ ਵੱਡੇ ਭੈਣ-ਭਰਾਵਾਂ ਨਾਲ ਖੇਤਾਂ ਵਿੱਚ ਜਾ ਕੇ ਕਣਕ ਦੀਆਂ ਬੱਲੀਆਂ ਚੁਗਣ ਦਾ ਉਪਰਾਲਾ ਕਰਦੇਸੁੱਕੀ ਕਣਕ ਦੀਆਂ ਬੱਲੀਆਂ ਅਕਸਰ ਖੇਤ ਵਿੱਚ ਡਿਗ ਜਾਂਦੀਆਂ ਸਨਜਿੱਥੇ ਖੇਤ ਵਿੱਚ ਡਰੰਮੀ ਜਾਂ ਥਰੈਸ਼ਰ ਚੱਲਦਾ ਹੁੰਦਾ, ਅਸੀਂ ਉੱਧਰ ਨੂੰ ਹੋ ਤੁਰਦੇਬੱਲੀਆਂ ਚੁਗਣ ਜਾਣ ਲਈ ਸਾਡੇ ਕੋਲ ਥੈਲੇ, ਪੱਲੀਆਂ ਜਾਂ ਝੋਲੇ ਹੁੰਦੇਜਿਉਂ-ਜਿਉਂ ਕਣਕ ਦੀਆਂ ਭਰੀਆਂ ਖੇਤ ਵਿੱਚੋਂ ਚੁੱਕੀਆਂ ਜਾਂਦੀਆਂ, ਅਸੀਂ ਮਗਰ-ਮਗਰ ਬੱਲੀਆਂ ਚੁਗ ਕੇ ਆਪਣੇ ਝੋਲਿਆਂ ਵਿੱਚ ਪਾਈ ਜਾਂਦੇਜਿੱਥੇ ਕਿਤੇ ਵੀ ਚੂਹੇ ਦੀ ਖੁੱਡ ਹੁੰਦੀ, ਉਸ ਵਿੱਚੋਂ ਬੱਲੀਆਂ ਬਹੁਤ ਮਿਲ ਜਾਂਦੀਆਂਚੂਹਾ ਪਹਿਲਾਂ ਹੀ ਬੱਲੀਆਂ ਕੁਤਰ-ਕੁਤਰ ਕੇ ਖੁੱਡ ਵਿੱਚ ਰੁੱਗਾਂ ਦੇ ਰੁੱਗ ਭਰ ਲੈਂਦਾ ਤੇ ਸਾਡਾ ਕਈ ਵਾਰ ਝੋਲਾ ਚੂਹੇ ਦੀ ਇੱਕੋ ਵੱਡੀ ਖੁੱਡ ਵਿੱਚੋਂ ਭਰ ਜਾਂਦਾ ਫਿਰ ਬੱਲੀਆਂ ਪੱਲੀ ਵਿੱਚ ਇਕੱਠੀਆਂ ਕਰ ਕੇ ਘਰ ਚੁੱਕ ਲਿਆਉਂਦੇ

ਬੱਲੀਆਂ ਚੁਗਣ ਦਾ ਇਹ ਸਿਲਸਿਲਾ ਕਈ ਦਿਨ ਚੱਲਦਾ ਰਹਿੰਦਾ ਅਤੇ ਘਰ ਦੇ ਕਿਸੇ ਖੁੱਲ੍ਹੇ ਥਾਂ ’ਤੇ ਅਸੀਂ ਬਾਹਰੋਂ ਬੱਲੀਆਂ ਲਿਆ ਕੇ ਇੱਕ ਢੇਰ ਲਾ ਲੈਂਦੇਕਈ ਵਾਰ ਲੋਕ ਘਰ ਵਿੱਚ ਹੀ ਥਾਪੀਆਂ/ਮੋਗਰੀਆਂ ਨਾਲ ਬੱਲੀਆਂ ਕੁੱਟ-ਕੁੱਟ ਕੇ ਦਾਣੇ ਕੱਢ ਲੈਂਦੇ ਤੇ ਜਾਂ ਫਿਰ ਜਦੋਂ ਡਰੰਮੀਆਂ ਖੇਤਾਂ ਵਿੱਚੋਂ ਕਣਕ ਕੱਢਣ ਦਾ ਕੰਮ ਮੁਕਾ ਲੈਂਦੀਆਂ ਤਾਂ ਵਿਹਲੇ ਸਮੇਂ ਉਹ ਬੱਲੀਆਂ ਕੱਢਣ ਦਾ ਛੋਟਾ-ਮੋਟਾ ਕੰਮ ਵੀ ਕਰ ਦਿੰਦੀਆਂਉਨ੍ਹਾਂ ਨੇ ਦਾਣਿਆਂ ਦੇ ਕੁਝ ਪੀਪਿਆਂ ਮਗਰੋਂ ਆਪਣਾ ਇੱਕ ਪੀਪਾ ਮਿਹਨਤ ਦਾ ਰੱਖਿਆ ਹੁੰਦਾ ਸੀਕਣਕ ਕੱਢਦੇ ਅਤੇ ਬੱਲੀਆਂ ਚੁੱਕਦੇ ਸਮੇਂ ਕਾਮਿਆਂ ਨੂੰ ਭਾਵੇਂ ਗਰਮੀ ਬਹੁਤ ਸਤਾਉਂਦੀ ਹੁੰਦੀ ਸੀ, ਫਿਰ ਵੀ ਲੋੜ ਹਿੰਮਤ ਨਾ ਹਾਰਨ ਦਿੰਦੀ

ਮਨ ਮਾਰ ਕੇ ਖੇਤਾਂ ਵਿੱਚੋਂ ਚੁਗੀਆਂ ਬੱਲੀਆਂ ਵੀ ਸਾਲ ਭਰ ਦੇ ਦਾਣਿਆਂ ਲਈ ਭਰਵਾਂ ਯੋਗਦਾਨ ਪਾ ਦਿੰਦੀਆਂ ਸਨਮਾਂ-ਬਾਪ ਬੱਚਿਆਂ ਨੂੰ ਹੱਲਾਸ਼ੇਰੀ ਦਿੰਦੇ ਕਿ ਜੇ ਹੋਰ ਨਹੀਂ ਤਾਂ ਚੁਗੀਆਂ ਬੱਲੀਆਂ ਨਾਲ ਦੁਕਾਨ ’ਤੇ ਦਾਣੇ ਵੇਚ ਕੇ ਤੁਹਾਡੀ ਪੜ੍ਹਾਈ ਅਤੇ ਕੱਪੜਿਆਂ ਦਾ ਖ਼ਰਚ ਹੀ ਪੂਰਾ ਹੋ ਜਾਵੇ, ਇਹੀ ਬਹੁਤ ਹੈ

ਕਣਕ ਦੇ ਵੱਢਾਂ ਵਿੱਚ ਘੁੰਮਦਿਆਂ ਪੈਰਾਂ ਵਿੱਚ ਕਰਚੇ ਵੱਜ ਜਾਂਦੇ ਅਤੇ ਹੱਥਾਂ ਦਾ ਵੀ ਬੁਰਾ ਹਾਲ ਹੋ ਜਾਂਦਾਕਈ ਵਾਰ ਪੈਰਾਂ ਵਿੱਚੋਂ ਖ਼ੂਨ ਵੀ ਨਿਕਲਣ ਲੱਗ ਪੈਂਦਾਜਿਨ੍ਹਾਂ ਨੇ ਪੈਰਾਂ ਵਿੱਚ ਰਬੜ ਦੇ ਬੂਟ ਪਾਏ ਹੁੰਦੇ, ਉਨ੍ਹਾਂ ਦਾ ਤਾਂ ਕੁਝ ਬਚਾ ਹੋ ਜਾਂਦਾ ਪਰ ਘਸੀਆਂ ਟੁੱਟੀਆਂ ਚੱਪਲਾਂ ਵਾਲਿਆਂ ਨੂੰ ਇਹ ਸਭ ਕਸ਼ਟ ਝੱਲਣੇ ਹੀ ਪੈਂਦੇ ਸਨਕਈ ਵਾਰ ਤਾਂ ਵੱਢੀ ਹੋਈ ਕਣਕ ਦੇ ਤਿੱਖੇ, ਕਲਮਾਂ ਵਰਗੇ ਕਰਚੇ ਚੱਪਲ ਵਿਚ ਦੀ ਹੋ ਕੇ ਪੈਰ ਵਿੱਚ ਵੜ ਜਾਂਦੇ ਤਾਂ ਚੀਕਾਂ ਨਿਕਲ ਜਾਂਦੀਆਂ ਪਰ ਉਸ ਸਮੇਂ ਇਹ ਸਭ ਕੁਝ ਆਮ ਸੀਸ਼ਾਮ ਸਮੇਂ ਹੱਥ ਪੈਰ ਧੋ ਕੇ ਸਰ੍ਹੋਂ ਦਾ ਤੇਲ ਲਾ ਲੈਂਦੇ ਅਤੇ ਦੂਜੀ ਸਵੇਰ ਲਈ ਕੰਮ ਕਰਨ ਵਾਸਤੇ ਫਿਰ ਤਿਆਰ ਹੋ ਜਾਂਦੇ

ਕਈ ਵਾਰ ਦਮ ਲੈਣ ਅਤੇ ਧੁੱਪ ਤੋਂ ਬਚਣ ਲਈ ਕੁਝ ਦੇਰ ਖੇਤਾਂ ਦੇ ਆਲੇ-ਦੁਆਲੇ ਲੱਗੇ ਰੁੱਖਾਂ ਦੀ ਛਾਂ ਥੱਲੇ ਵੀ ਜਾ ਬੈਠਦੇ ਅਤੇ ਪਿਆਸ ਬੁਝਾਉਣ ਲਈ ਵਗਦੀ ਠੰਢੇ ਸਾਫ਼ ਪਾਣੀ ਦੀ ਖਾਲ਼ ਵਿੱਚੋਂ ਪਾਣੀ ਬੁੱਕ ਭਰ ਕੇ ਪੀਂਦੇ

ਇੱਕ ਵਾਰ ਮੈਂ ਆਪਣੀ ਮਾਂ ਨਾਲ ਖੇਤਾਂ ਵਿੱਚ ਬੱਲੀਆਂ ਚੁਗ ਰਿਹਾ ਸੀ, ਧੁੱਪ ਵੀ ਉਦੋਂ ਕਹਿਰਾਂ ਦੀ ਸੀਅਸੀਂ ਦੋਵਾਂ ਨੇ ਬੜੀ ਹਿੰਮਤ ਨਾਲ ਛੇਤੀ ਹੀ ਬੱਲੀਆਂ ਦੀ ਪੰਡ ਜਿਹੀ ਬਣਾ ਲਈਮੈਂ ਮਾਂ ਨੂੰ ਕਿਹਾ, “ਬੀਬੀ, ਅੱਜ ਤਾਂ ਮੈਂ ਇੰਨੀਆਂ ਬੱਲੀਆਂ ਚੁਗਣ ਦੀ ਖੁਸ਼ੀ ਵਿੱਚ ਦੁਕਾਨ ਤੋਂ ਗੋਲ਼ੀ ਵਾਲਾ ਬੱਤਾ ਪੀਣਾ, ਘਰ ਜਾ ਕੇ ਪੈਸੇ ਦੇਵੀਂ।”

ਤੀਜੇ ਪਹਿਰ ਦੀਆਂ ਬੱਲੀਆਂ ਚੁਗ ਕੇ ਜਦੋਂ ਮੈਂ ਘਰ ਗਿਆ ਤਾਂ ਮਾਂ ਨੇ ਸਵਾ ਰੁਪਇਆ ਮੈਨੂੰ ਹੱਟੀ ਤੋਂ ਠੰਢਾ ਪੀਣ ਲਈ ਦੇ ਦਿੱਤਾਬੱਸ ਆਨੰਦ ਆ ਗਿਆਖ਼ੁਦ ਤਾਂ ਮੈਂ ਇਹ ਠੰਢਾ ਪੀ ਕੇ ਆਪਣਾ ਮਨ ਖ਼ੁਸ਼ ਕਰ ਲਿਆ ਪਰ ਬਹੁਤ ਸਾਲਾਂ ਤਕ ਮੇਰੇ ਮਨ ਵਿੱਚ ਇਹ ਗੱਲ ਰੜਕਦੀ ਰਹੀ ਕਿ ਮਾਂ ਨੇ ਤਾਂ ਮੇਰੇ ਨਾਲੋਂ ਵੀ ਵੱਧ ਬੱਲੀਆਂ ਚੁਗੀਆਂ ਸਨ, ਮੈਂ ਉਸ ਨੂੰ ਠੰਢਾ ਪੀਣ ਲਈ ਕਿਉਂ ਨਹੀਂ ਪੁੱਛਿਆ ਸੀ?

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4913)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

More articles from this author