KeharSharif7ਆਪਣੀ ਬੱਲੇ ਬੱਲੇ ਕਰਾਉਣ ਲਈ ਕਈ ਲੋਕਜਿਨ੍ਹਾਂ ਵਿੱਚ ਲੇਖਕ ਵੀ ਸ਼ਾਮਲ ਹਨ, ਕਈ ਜੁਗਾੜਬੰਦੀਆਂ ...HarishMalhotraA1
(16 ਅਪਰੈਲ 2022)
ਮਹਿਮਾਨ: 424.

 

? ਆਪਣੇ ਪਿਛੋਕੜ ਬਾਰੇ ਦੱਸੋ

HarishMalhotraA1- ਮੇਰਾ ਜਨਮ ਪਿੰਡ ਲੱਲੀਆਂ ਕਲਾਂ ਜ਼ਿਲ੍ਹਾ ਜਲੰਧਰ ਦਾ ਹੈਜੁਲਾਈ 7 ਸਨ 1951 ਨੂੰ ਮੈਂ ਪੈਦਾ ਹੋਇਆ ਸੀਮੇਰੀ ਮਾਤਾ ਜੀ ਦਾ ਨਾਂ ਸੱਤਿਆ ਵਤੀ ਅਤੇ ਪਿਤਾ ਜੀ ਦਾ ਜਗਦੀਸ਼ ਪਾਲ ਸੀਅਸੀਂ ਸੱਤ ਭੈਣ-ਭਰਾ ਹਾਂਤਿੰਨ ਭਰਾ ਅਤੇ ਇੱਕ ਭੈਣ ਬਰਤਾਨੀਆਂ ਵਿੱਚ ਹਨ, ਇੱਕ ਭੈਣ ਕੈਨੇਡਾ ਵਿੱਚ ਹੈ ਅਤੇ ਇੱਕ ਜਲੰਧਰ ਰਹਿੰਦੀ ਹੈਮੇਰੀ ਪਿੰਡ ਰਹਿੰਦੀ ਵੱਡੀ ਭੈਣ ਦੀ ਕੁਝ ਮਹੀਨੇ ਹੋਏ ਮੌਤ ਹੋ ਗਈ ਹੈ

ਮੇਰੇ ਪਰਿਵਾਰ ਦੇ ਕਈ ਮੈਂਬਰ ਬਹੁਤ ਜ਼ਿਆਦਾ ਪੜ੍ਹੇ ਲਿਖੇ ਸਨਭੀਮ ਸੈਨ ਮੇਹਰਾ ਪੰਜਾਬ ਦਾ ਮੰਨਿਆ ਵਕੀਲ ਸੀ। ਉਨ੍ਹਾਂ ਦੇ ਪਿਤਾ ਜੀ ਰਾਧਾ ਰਾਮ ਵੀ ਉੱਘੇ ਵਕੀਲ ਸਨਲਾਲਾ ਇੰਦਰਸੇਨ ਅਤੇ ਉਨ੍ਹਾਂ ਦੇ ਪਿਤਾ ਜੀ ਮਾਸਟਰ ਨੰਦ ਲਾਲ ਮੇਰੇ ਆਪਣੇ ਸਕਿਆਂ ਵਿੱਚੋਂ ਸਨਇਹ ਲੋਕ ਆਰੀਆ ਸਮਾਜੀ ਸਨ ਅਤੇ ਜਲੰਧਰ ਦੇ ਡੀ.ਏ.ਵੀ. ਕਾਲਿਜ, ਹੰਸ ਰਾਜ ਮਹਿਲਾ ਕਾਲਿਜ ਅਤੇ ਕੰਨਿਆਂ ਮਹਾਂਵਿਦਿਆਲਾ ਕਾਲਿਜ ਦੇ ਕਰਤਿਆਂ-ਧਰਤਿਆਂ ਵਿੱਚੋਂ ਸਨਮੇਰੇ ਪੜਦਾਦੇ ਲਾਲਾ ਚਿੰਤ ਰਾਮ ਨੇ ਆਪਣੇ ਪੁੱਤਰ ਲਾਲਾ ਬਾਬੂ ਰਾਮ (ਮੇਰੇ ਬਾਬਾ ਜੀ) ਨੂੰ ਕਿਸੇ ਸਕੂਲ-ਕਾਲਿਜ ਨਾ ਭੇਜਿਆ ਪਰ ਆਪਣੇ ਭਰਾ ਦੇ ਪੁੱਤਰ ਨੰਦ ਲਾਲ ਨੂੰ ਪੜ੍ਹਾ ਕੇ ਮਾਸਟਰ ਲੁਆ ਦਿੱਤਾ ਸੀਮੇਰੇ ਪੜਦਾਦੇ ਦੀ ਇਹ ਕੁਰਬਾਨੀ ਸੀ ਕਿਉਂਕਿ ਉਹਦੇ ਭਰਾ ਮਾਸਟਰ ਨੰਦ ਲਾਲ ਜਦੋਂ ਛੋਟੇ ਹੀ ਸਨ ਤਾਂ ਉਨ੍ਹਾਂ ਦੇ ਪਿਤਾ ਜੀ ਦੀ ਮੌਤ ਹੋ ਗਈ ਸੀਸ਼ਾਇਦ ਇਹ ਲੋਕ ਭਲਾਈ ਅਤੇ ਪੜ੍ਹਾਈ ਦੇ ਅੰਸ਼ ਮੈਨੂੰ ਵਿਰਾਸਤ ਵਿੱਚ ਮਿਲੇ ਹਨਮੇਰੇ ਪਰਿਵਾਰ ਅਤੇ ਸਾਡੇ ਪਿੰਡ ਵਿੱਚ ਕੋਈ ਲੇਖਕ ਨਹੀਂ ਸੀ

? ਭਾਰਤ ਰਹਿੰਦਿਆਂ ਕੀ ਬਣਨ ਦਾ ਇਰਾਦਾ ਸੀ?

ਪੜ੍ਹਾਈ ਵਿੱਚ ਸ਼ੁਰੂ ਤੋਂ ਹੀ ਹੁਸ਼ਿਆਰ ਸਾਂਕਲਾਸ ਵਿੱਚੋਂ ਸਦਾ ਪਹਿਲੇ ਨੰਬਰ ’ਤੇ ਆਉਂਦਾ ਸਾਂਅੱਠਵੀਂ ਜਮਾਤ ਵਿੱਚੋਂ ਫਸਟ ਡਵੀਜਨ ਸੀਪਿੰਡ ਮੈਂ ਪੰਜਵੀਂ ਤਕ ਪੜ੍ਹਿਆਛੇਵੀਂ, ਸੱਤਵੀਂ, ਅੱਠਵੀਂ ਲਾਂਬੜਾ ਨੈਸ਼ਨਲ ਹਾਈ ਸਕੂਲ ਤੋਂ ਕੀਤੀ ਅਤੇ ਫਸਟ ਆਇਆ ਨੌਂਵੀਂ, ਦਸਵੀਂ ਕਾਲ਼ਾ ਸੰਘਿਆ ਹਾਈ ਸਕੂਲ ਤੋਂ ਕੀਤੀ ਜ਼ਿਲ੍ਹਾ ਕਪੂਰਥਲਾ ਵਿੱਚੋਂ ਮੈਂ ਪਹਿਲੇ ਨੰਬਰ ’ਤੇ ਆਇਆ ਅਤੇ ਮੈਨੂੰ ਵਜ਼ੀਫਾ ਮਿਲਿਆਘਰਦਿਆਂ ਨੇ ਫੇਰ ਜਲੰਧਰ ਡੀ.ਏ.ਵੀ. ਕਾਲਿਜ ਮੈਡੀਕਲ ਪੜ੍ਹਨ ਲਈ ਭੇਜ ਦਿੱਤਾਪਿੰਡ ਤੋਂ ਹਰ ਰੋਜ਼ ਸਾਈਕਲ ’ਤੇ ਜਾਂਦਾ ਸਾਂਪ੍ਰੀਮੈਡੀਕਲ ਵਿੱਚੋਂ ਇੰਨੇ ਨੰਬਰ ਨਾ ਆ ਸਕੇ ਕਿ ਪੰਜਾਬ ਵਿੱਚ ਕਿਧਰੇ ਦਾਖਲਾ ਮਿਲ ਜਾਂਦਾਇਸ ਕਰਕੇ ਮੈਡੀਕਲ ਵਾਲੀ ਬੀ.ਐੱਸ.ਸੀ. ਕੀਤੀਹਾਂ, ਇੱਕ ਗੱਲ ਜ਼ਰੂਰ ਹੈ ਕਿ ਸਾਇੰਸ ਦਾ ਵਿਦਿਆਰਥੀ ਹੋਣ ਦੇ ਬਾਵਜੂਦ ਮੈਂ ਸਾਹਿਤ ਵਲ ਖਿੱਚਿਆ ਹੋਇਆ ਸੀਮੈਕਸਿਮ ਗੋਰਕੀ, ਟੌਲਸਟੌਏ, ਪ੍ਰੇਮ ਚੰਦ, ਟੈਗੋਰ, ਚਾਰਲਸ ਡਿਕਨਜ਼, ਮਾਰਕਸ, ਐਂਗਲਜ਼, ਨਾਨਕ ਸਿੰਘ, ਅਮ੍ਰਿਤਾ ਪ੍ਰੀਤਮ, ਗੁਰਬਖਸ ਸਿੰਘ ਪ੍ਰੀਤਲੜੀ, ਜਸਵੰਤ ਸਿੰਘ ਕੰਵਲ, ਵਿਵੇਕਾ ਨੰਦ, ਦਯਾ ਨੰਦ, ਨਹਿਰੂ ਅਤੇ ਲਾਲਾ ਹਰਦਿਆਲ ਦੀਆਂ ਲਿਖਤਾਂ ਮੈਂ ਪੜ੍ਹਦਾ ਰਹਿੰਦਾ ਸੀਮਨ ਵਿੱਚ ਕਿਧਰੇ ਇਹ ਗੱਲ ਘਰ ਕਰ ਗਈ ਸੀ ਕਿ ਮੈਂ ਲੇਖਕ ਜ਼ਰੂਰ ਬਣਨਾ ਹੈਪਰ ਕੋਈ ਸਬੱਬ ਨਹੀਂ ਸੀ ਬਣ ਰਿਹਾ ਕਿ ਮੈਂ ਲਿਖਣਾ ਸ਼ੁਰੂ ਕਰਾਂ ਇੱਕ ਕਿਸਮ ਦੀ ਇਸ ਕੰਮ ਲਈ ਸਮਗਰੀ ਇਕੱਠੀ ਕਰ ਰਿਹਾ ਸੀ

? ਫੇਰ ਪਹਿਲੀ ਲਿਖਤ ਦਾ ਸਬੱਬ ਕਿਵੇਂ ਬਣਿਆ?

ਬਰਤਾਨੀਆਂ ਵਿੱਚ 1973 ਮਾਰਚ ਦੇ ਅਖੀਰ ਵਿੱਚ ਮੈਂ ਜਾਅਲੀ ਪਹੁੰਚਾ ਸੀਇੱਥੇ ਰਿਸ਼ਤੇਦਾਰਾਂ ਨੇ ਬੜੇ ਗੁੱਲ ਖਿੜਾਏ ਅਤੇ ਮਨ ਬੁਰੀ ਤਰ੍ਹਾਂ ਝਰੀਟਿਆ ਗਿਆਕਿਸੇ ਨੇ ਮੇਰੀ ਸ਼ਿਕਾਇਤ ਕਰ ਦਿੱਤੀ ਅਤੇ ਮੈਨੂੰ ਵਾਪਸ ਇੰਡੀਆ ਭੇਜ ਦਿੱਤਾ ਗਿਆਵਿਆਹ ਕਰਵਾ ਕੇ 1978 ਵਿੱਚ ਜਦੋਂ ਫੇਰ ਵਾਪਸ ਆਇਆ ਤਾਂ ਰਹਿੰਦੀ ਕਸਰ ਘਰ ਵਾਲੀ ਨੇ ਪੂਰੀ ਕਰ ਦਿੱਤੀਉਹਨੇ ਅਤੇ ਉਹਦੇ ਰਿਸ਼ਤੇਦਾਰਾਂ ਨੇ ਮੈਨੂੰ ਰੱਜ ਕੇ ਖੱਜਲ਼-ਖੁਆਰ ਕੀਤਾਇਸ ਨਰਕ ਭਰੀ ਜ਼ਿੰਦਗੀ ਨੇ ਮਨ ਨੂੰ ਬੁਰੀ ਤਰ੍ਹਾਂ ਝੰਜੋੜ ਦਿੱਤਾ ਅਤੇ ਹੁਣ ਮਨ ਪਾਟ ਰਿਹਾ ਸੀ ਤੇ ਇਸੇ ਕਰਕੇ ਮੇਰੀ ਇੱਕ ਚਿੱਠੀ ’ਦੇਸ ਪ੍ਰਦੇਸ’ ਵਿੱਚ ਸ਼ਾਇਦ 1979 ਵਿੱਚ ਛਪੀਇਸ ਤੋਂ ਬਾਅਦ ਮੈਂ ‘ਪੰਜਾਬ ਟਾਈਮਜ਼’ ਵਿੱਚ ਛਪਣਾ ਸ਼ੁਰੂ ਕਰ ਦਿੱਤਾ ਅਤੇ ਮੈਂ ਆਪਣੀਆਂ ਲਿਖਤਾਂ ਪੰਜਾਬ ਦੇ ਰੋਜ਼ਾਨਾ ਅਖਬਾਰਾਂ ਨੂੰ ਵੀ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ‘ਪ੍ਰੀਤ ਲੜੀ’ ਨੇ ਵੀ ਮੈਨੂੰ ਛਾਪਣਾ ਸ਼ੁਰੂ ਕਰ ਦਿੱਤਾਸਭ ਤੋਂ ਜ਼ਿਆਦਾ ਮੈਨੂੰ ‘ਪੰਜਾਬੀ ਟ੍ਰਿਬਿਊਨ’ ਨੇ ਛਾਪਿਆਉਸ ਵੇਲੇ ਬਰਜਿੰਦਰ ਹਮਦਰਦ ਅਖਬਾਰ ਦਾ ਐਡੀਟਰ ਸੀਬਰਜਿੰਦਰ ਨੇ ਮੈਨੂੰ ਲੀਡਿੰਗ ਕਾਲਮ ਵਿੱਚ ਛਾਪਿਆ ਹੀ ਨਹੀਂ ਸਗੋਂ ਮੇਰੀਆਂ ਲਿਖਤਾਂ ਦੇ ਮੈਨੂੰ ਪੈਸੇ ਵੀ ਦਿੱਤੇ ਬੱਸ! ਫਿਰ ਕੀ ਸੀ, ਚੱਲ ਸੋ ਚੱਲਹੁਣ, ਪੰਜਾਬੀ ਦਾ ਸ਼ਾਇਦ ਹੀ ਕੋਈ ਅਜਿਹਾ ਪਰਚਾ ਹੋਵੇਗਾ ਜਿਸ ਵਿੱਚ ਮੈਂ ਨਾ ਛਪਿਆ ਹੋਵਾਂ

? ਪੰਜਾਬੀ ਦੇ ਵਿਗੜਦੇ ਸਰੂਪ ਬਾਰੇ ਕੀ ਰਾਇ ਹੈ?

ਪੰਜਾਬੀ ਦਾ ਸੱਤਿਆਨਾਸ ਸਾਡੇ ‘ਬੁੱਧੀਜੀਵੀਆਂ’ ਨੇ ਕੀਤਾ ਹੈਇਨ੍ਹਾਂ ਡਾਕਟਰਾਂ, ਪ੍ਰੋਫੈਸਰਾਂ ਨੇ ਪੰਜਾਬੀ ਵਿੱਚ ਹਿੰਦੀ, ਉਰਦੂ ਤੇ ਅੰਗਰੇਜ਼ੀ ਦੇ ਬੇਲੋੜੇ ਸ਼ਬਦ ਫ਼ਾਨੇ ਵਾਂਗ ਠੋਕ ਦਿੱਤੇ ਹਨ ਕਿ ਮੈਨੂੰ ਪੰਜਾਬੀ ਮਾਂ ਬੋਲੀ ਵੀ ਸਮਝ ਨਹੀਂ ਪੈਂਦੀ ਅਤੇ ਕਈ ਵਾਰ ਉਹਦਾ ਅੰਗਰੇਜ਼ੀ ਤਰਜਮਾ ਦੇਖਣਾ ਪੈਂਦਾ ਹੈ ਕਿ ਇਸ ਪੰਜਾਬੀ ਲਫ਼ਜ਼ ਦਾ ਕੀ ਮਤਲਬ ਹੈਕਈ ਲੇਖਕ ਵੀ ਇਸ ਬੀਮਾਰੀ ਦੇ ਮਰੀਜ਼ ਹਨਉਹ ਇਸ ਵਿਗੜਦੇ ਸਰੂਪ ਨੂੰ ਵਧੀਆ ਕਹਿਣ ਲੱਗ ਪਏ ਹਨ ਕਿ ਪੰਜਾਬੀ ਦੀ ਤਰੱਕੀ ਹੋ ਰਹੀ ਹੈਜੇ ਪੰਜਾਬੀ ਵਿੱਚ ਢੁਕਵਾਂ ਸ਼ਬਦ ਨਹੀਂ ਹੈ ਤਾਂ ਉਹਦੇ ਵਾਸਤੇ ਕਿਸੇ ਦੂਸਰੀ ਜ਼ੁਬਾਨ ਦਾ ਬਦਲਵਾਂ ਪਰ ਢੁਕਵਾਂ ਸ਼ਬਦ ਲੈਣ ਵਿੱਚ ਕੋਈ ਹਰਜ਼ ਨਹੀਂਪਰ ਖਾਹਮ-ਖਾਹ ਕਿਸੇ ਹੋਰ ਭਾਸ਼ਾ ਦਾ ਅਣਮੇਚਵਾਂ ਸ਼ਬਦ ਠੋਕਣਾ ਪੰਜਾਬੀ ਜ਼ੁਬਾਨ ਨਾਲ ਸਿਰੇ ਦਾ ਧੱਕਾ ਅਤੇ ਗੱਦਾਰੀ ਹੈਖਾਸ ਕਰਕੇ ਬਹੁਤੇ ਪੰਜਾਬੀ ਦੇ ਆਲੋਚਕ ਆਪਣੀ ਵਿਦਵਤਾ ਵਿਖਾਉਣ ਲਈ ਐਹੋ ਜਿਹੇ ਅਢੁਕਵੇਂ ‘ਗੈਰ ਪੰਜਾਬੀ ਸ਼ਬਦਾਂ’ ਦੀ ਅੰਨ੍ਹੇ-ਵਾਹ ਵਰਤੋਂ ਕਰਦੇ ਹਨਫਿਰ ਇਸ ਗੱਲ ਨੂੰ ਸਹੀ ਠਹਿਰਾਉਣ ਵਾਸਤੇ ਬੇਸ਼ਰਮੀ ਭਰੀ ਦਲੀਲ ਦਿੰਦੇ ਹਨ, ਅਖੇ ਜੀ, ਆਲੋਚਕਾਂ ਨੂੰ ਇਸ ਜ਼ੁਬਾਨ ਦੀ ਜ਼ਰੂਰਤ ਹੈਮੈਂ ਅੰਗਰੇਜ਼ੀ ਦੇ ਆਲੋਚਕਾਂ ਵੱਲੋਂ ਐਹੋ ਜਿਹੇ ਸ਼ਬਦਾਂ ਦੀ ਘਾੜਤ ਨਹੀਂ ਦੇਖੀ, ਪੜ੍ਹੀਐਹੋ ਜਿਹੀ ਮਾਨਸਿਕ ਬੀਮਾਰੀ ਰੂਸ ਵਿੱਚ ਜ਼ਾਰ ਦੇ ਜ਼ਮਾਨੇ ਅੰਦਰ ਉਸ ਸਮਾਜ ਵਿਚਲੇ ਉੱਪਰਲੇ ਤਬਕੇ ਦੇ ਅਮੀਰਜ਼ਾਦਿਆਂ ਵਿੱਚ ਵੀ ਆ ਗਈ ਸੀਉਹ ਘਰ ਬਾਹਰ ਰੂਸੀ ਜ਼ੁਬਾਨ ਬੋਲਣ ਦੀ ਬਜਾਏ ਫਰਾਂਸੀਸੀ ਵਿੱਚ ਗੱਲ ਕਰਿਆ ਕਰਦੇ ਸਨਅੱਜ ਖਾਸ ਕਰਕੇ ਪੰਜਾਬ ਵਿੱਚ ਅਤੇ ਮੁਲਕ ਦੇ ਹੋਰ ਸੂਬਿਆਂ ਵਿੱਚ ਵੀ ਪੰਜਾਬੀਆਂ ਵਿਚਲੇ (ਖਾਸ ਕਰਕੇ) ਅਮੀਰਜ਼ਾਦੇ ਪੰਜਾਬੀ ਦੀ ਥਾਵੇਂ ਹਿੰਦੀ ਜਾਂ ਅੰਗਰੇਜ਼ੀ ਵਿੱਚ ਗੱਲ ਕਰਦੇ ਹਨ ਅਤੇ ਆਪਣੇ ਆਪ ਨੂੰ ਹਵਾ ਵਿੱਚ ਤਾਰੀਆਂ ਲਾਉਂਦੇ ਮਹਿਸੂਸ ਕਰਦੇ ਹਨ

ਮੈਨੂੰ ਬਾਬਾ ਬੁੱਲੇ ਸ਼ਾਹ, ਬਾਬਾ ਫਰੀਦ ਅਤੇ ਬਾਬਾ ਨਾਨਕ ਦੀ ਪੰਜਾਬੀ ਤਾਂ ਸਮਝ ਲਗਦੀ ਹੈ ਪਰ ਇਨ੍ਹਾਂ ਅਖੌਤੀ ਢੁੱਡਾਂ ਵਾਲਿਆਂ (ਵਿਦਵਾਨਾਂ) ਦੀ ਪੰਜਾਬੀ ਦੀ ਕੋਈ ਸਮਝ ਨਹੀਂ ਪੈਂਦੀਮਜ਼ੇਦਾਰ ਗੱਲ ਤਾਂ ਇਹ ਹੈ ਕਿ ਇਨ੍ਹਾਂ ਆਪੇ ਬਣੇ “ਬੁੱਧੀਜੀਵੀਆਂ” ਵਿੱਚੋਂ ਬਹੁਤਿਆਂ ਦੇ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਨੀ-ਲਿਖਣੀ ਵੀ ਨਹੀਂ ਆਉਂਦੀ ਅਤੇ ਉਹ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਦੇ ਹਨਹੈਰਾਨਗੀ ਵਾਲੀ ਗੱਲ ਨਹੀਂ ਕਿ ਇਹ ਅਖੌਤੀ ਵਿਦਵਾਨ ਆਪ ਤਾਂ ਪੰਜਾਬੀ ਜ਼ੁਬਾਨ ਦੇ ਸਿਰੋਂ ਰੋਟੀ ਖਾਂਦੇ, ਟੱਬਰ ਪਾਲ਼ਦੇ ਹਨ ਪਰ ਆਪਣੀ ਔਲਾਦ ਨੂੰ ਮਾਂ ਬੋਲੀ ਤੋਂ ਬੇਮੁੱਖ ਕਰ ਰਹੇ ਹਨਕੀ ਇਹ ਉਨ੍ਹਾਂ ਦਾ ਦੋਗਲਾਪਣ ਨਹੀਂ? ਸੋ, ਪੰਜਾਬੀ ਦੇ ਕਈ ਦੁਸ਼ਮਣ ਹਨ ਜਿਵੇਂ ਸਰਕਾਰਾਂ, ਅਖੌਤੀ ਵਿਦਵਾਨ, ਅਖੌਤੀ ਪੜ੍ਹਿਆ ਲਿਖਿਆ ਤਬਕਾ ਅਤੇ ਸਾਡੇ ਕੁਝ ਪੰਜਾਬੀ ਲੇਖਕ ਮੈਨੂੰ ਤਾਂ ਕਈ ਵਾਰ ਲਗਦਾ ਹੈ ਕਿ ਭਵਿੱਖ ਵਿੱਚ ਪੰਜਾਬੀ ਸ਼ਾਇਦ ਸਿਰਫ ਗਰੀਬ ਲੋਕ ਹੀ ਪੜ੍ਹਿਆ ਲਿਖਿਆ ਕਰਨਗੇ

? ਲਿਖਣ ਦਾ ਮਕਸਦ ਕੀ ਹੈ?

ਆਪਣੇ ਵਿਚਾਰਾਂ, ਸੋਚ ਨੂੰ ਬਹੁਤੇ ਲੋਕਾਂ ਤਕ ਪਹੁੰਚਾਣ ਵਾਲੀ ਗੱਲ ਹੈਆਪਣੇ ਅੰਦਰ ਦੇ ਗੁਬਾਰ ਨੂੰ ਬਾਹਰ ਕੱਢਣ ਦਾ ਵਸੀਲਾ ਵੀ ਹੈਬੇਇਨਸਾਫੀ ਦੇ ਖਿਲਾਫ ਅੜਨ, ਲੜਨ ਅਤੇ ਕਰੂਰਤਾ ਨੂੰ ਦੂਰ ਕਰਨ ਦੀ ਜ਼ਰੂਰਤ ਹੈ ਅਤੇ ਲੋਕਾਂ ਦੇ ਦਰਦ ਨੂੰ ਅਵਾਜ਼ ਦੇਣ ਅਤੇ ਉਨ੍ਹਾਂ ਦੇ ਹੱਕਾਂ ਵਾਸਤੇ ਜੂਝਣ ਲਈ ਇੱਕ ਹਥਿਆਰ ਹੈ ਤਾਂ ਕਿ ਲੋਕ ਰਾਇ ਨੂੰ ਆਪਣੇ ਹੱਕ ਵਿੱਚ ਭੁਗਤਾ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇਜੇਕਰ ਮੇਰੀਆਂ ਲਿਖਤਾਂ ਬੇਇਨਸਾਫੀ ਦੇ ਖਿਲਾਫ ਨਹੀਂ ਭੁਗਤਦੀਆਂ ਅਤੇ ਲਿਤਾੜੇ ਜਾ ਰਹੇ ਲੋਕਾਂ ਦੀ ਗੱਲ ਨਹੀਂ ਕਰਦੀਆਂ ਤਾਂ ਮੈਂ ਲੇਖਕ ਕਹਾਉਣ ਦਾ ਹੱਕਦਾਰ ਨਹੀਂ ਹਾਂਲਿਖਣਾ ਮੇਰੀ ਅਣਸਰਦੀ ਲੋੜ ਹੈਮੈਂ ਲਿਖਣ ਤੋਂ ਬਗੈਰ ਨਹੀਂ ਰਹਿ ਸਕਦਾ ਸਾਹ ਲੈਣ ਵਾਂਗ ਹੀ ਮੇਰੇ ਲਈ ਲਿਖਣਾ ਵੀ ਜ਼ਰੂਰੀ ਹੈਅਗਰ ਮੈਂ ਨਾ ਲਿਖਾਂ ਤਾਂ ਮੇਰਾ ਤਵਾਜ਼ਨ ਹਿੱਲ ਸਕਦਾ ਹੈ

? ਆਲੋਚਕਾਂ ਨੂੰ ਭਾੜੇ ਦੀ ਪੌੜੀ ਬਣਾ ਕੇ ‘ਉੱਪਰ ਚੜ੍ਹਨ’ ਵਾਸਤੇ ਹੀਲੇ-ਵਸੀਲੇ ਕਰਨ ਵਾਲ਼ੇ ਲੇਖਕਾਂ ਬਾਰੇ ਕੀ ਰਾਇ ਹੈ?

- ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੇ ਸਭ ਵਿੱਚ ਹੀ ਹਉਮੈਂ ਹੈਅਸੀਂ ਚਾਹੁੰਦੇ ਹਾਂ ਕਿ ਮੇਰੀ ਪਹਿਚਾਣ ਬਣੇ ਅਤੇ ਸ਼ਨਾਖਤ ਹੋ ਸਕੇਆਪਣੀ ਬੱਲੇ ਬੱਲੇ ਕਰਾਉਣ ਲਈ ਕਈ ਲੋਕ, ਜਿਨ੍ਹਾਂ ਵਿੱਚ ਲੇਖਕ ਵੀ ਸ਼ਾਮਲ ਹਨ, ਕਈ ਜੁਗਾੜਬੰਦੀਆਂ ਕਰਦੇ ਹਨ ਅਤੇ ਕਈ ਤਰ੍ਹਾਂ ਦੇ ਹਥਕੰਡੇ ਵਰਤਦੇ ਹਨਸੂਰਜ ਜਦੋਂ ਚੜ੍ਹਦਾ ਹੈ ਤਾਂ ਕਿਸੇ ਨੂੰ ਦੱਸਦਾ ਨਹੀਂ ਕਿ ਮੈਂ ਚੜ੍ਹ ਗਿਆ ਹਾਂ, ਉਹਦੀ ਰੌਸ਼ਨੀ ਹੀ ਐਨੀ ਤੇਜ਼ ਹੁੰਦੀ ਹੈ ਕਿ ਦੇਖਣ ਵਾਲ਼ੇ ਦੀਆਂ ਅੱਖਾਂ ਵੀ ਚੁੰਧਿਆ ਸਕਦਾ ਹੈਇਹ ਨਿਯਮ ਅਨੁਸਾਰ ਆਪਣਾ ਕੰਮ ਕਰਦਾ ਰਹਿੰਦਾ ਹੈ, ਚਾਹੇ ਮੀਂਹ, ਹਨੇਰੀ, ਤੂਫ਼ਾਨ ਆਵੇਕੋਈ ਖੋਖਲਾ ਅਤੇ ਘਟੀਆ ਲੇਖਕ ਹੀ ਭਾੜੇ ਦੀ ਪੌੜੀ ਭਾਵ ਕਿਸੇ ਆਲੋਚਕ ਨੂੰ ਵਰਤ ਸਕਦਾ ਹੈਗੁਲਾਬ ਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਮੈਂ ਮਹਿਕਾਂ ਖਿਲਾਰ ਰਿਹਾਂ ਆਲੋਚਕ ਹੰਢੇ ਹੋਏ ਸਾਹਿਤਕਾਰ ਨਹੀਂ ਹੁੰਦੇ ਕਿ ਉਹ ਕਿਸੇ ਲੇਖਕ ਦੀਆਂ ਲਿਖਤਾਂ ਦਾ ਮੁਲਾਂਕਣ ਨਿਰਪੱਖ ਅਤੇ ਸਹੀ ਢੰਗ ਨਾਲ ਕਰ ਸਕਣਉਹ ਵੀ ਆਮ ਇਨਸਾਨ ਹਨ, ਜਿਨ੍ਹਾਂ ਵਿੱਚ ਸਾਡੇ ਸਾਰਿਆਂ ਵਾਂਗ ਸੈਂਕੜੇ ਖ਼ਾਮੀਆਂ ਹਨਨੋਬਲ ਪ੍ਰਾਈਜ਼ ਵਰਗੇ ਸਨਮਾਨਾਂ ਵਿੱਚ ਰਾਜਨੀਤੀ ਅਤੇ ਹੋਰ ਪੱਖਪਾਤ ਕੰਮ ਕਰਦੇ ਹਨਅਗਰ ਕਿਸੇ ਨੂੰ ਇਹ ਭਰਮ ਹੈ ਕਿ ਕੋਈ ਆਲੋਚਕ ਕਿਸੇ ਨੂੰ ਵੱਡਾ ਸਾਹਿਤਕਾਰ ਬਣਾ ਦੇਵੇਗਾ ਤਾਂ ਉਹ ਲੇਖਕ ਮੂਰਖ ਹੀ ਹੋ ਸਕਦਾ ਹੈ ਮੈਨੂੰ ਪਤਾ ਹੈ ਕਿ ਕਈ ਲੇਖਕਾਂ ਨੇ ਸੈਂਕੜੇ ਪੌਂਡ ਖਰਚ ਕੇ ਆਪਣੇ ’ਤੇ ਪਰਚੇ ਲਿਖਵਾਏ ਹਨਪਰ ਉਹ ਕਿੱਥੇ ਖੜ੍ਹੇ ਹਨ?

? ਸਾਹਿਤਕ ਅਤੇ ਅਕਾਦਮਿਕ ਆਲੋਚਨਾ ਨੂੰ ਇੱਕੋ ਰੱਸੇ ਬੰਨ੍ਹਿਆ ਜਾ ਰਿਹਾ ਹੈ, ਇਹਦਾ ਵਖਰੇਵਾਂ ਖਤਮ ਕੀਤਾ ਜਾ ਰਿਹਾ ਹੈ, ਇਹਦੇ ਬਾਰੇ ਕੁਝ ਕਹਿਣਾ ਚਾਹੋਗੇ?

ਪੰਜਾਬੀ ਸਾਹਿਤ ਦੀ ਆਲੋਚਨਾ ਪੰਜਾਬੀ ਦੇ ਡਾਕਟਰਾਂ ਅਤੇ ਪ੍ਰੋਫੈਸਰਾਂ ਦੇ ਹੱਥਾਂ ਵਿੱਚ ਹੈ। ਇਹ ਜ਼ਰੂਰੀ ਨਹੀਂ ਕਿ ਪੰਜਾਬੀ ਦੇ ਅਜਿਹੇ ਡਾਕਟਰ, ਪ੍ਰੋਫੈਸਰ ਵਧੀਆ ਲੇਖਕ ਵੀ ਹੋਣਉਨ੍ਹਾਂ ਦੀ ਸਾਰੇ ਸਮੇਂ ਦੀ ਨੌਕਰੀ ਪੜ੍ਹਾਉਣਾ ਹੈ, ਸਾਹਿਤ ਰਚਨਾ ਨਹੀਂਪੰਜਾਬੀ ਦੇ ਪਰਚਿਆਂ ਅਤੇ ਅਖਬਾਰਾਂ ਵਾਲਿਆਂ ਨੂੰ ਪੰਜਾਬੀ ਲਿਖ਼ਤਾਂ ਦੀ ਆਲੋਚਨਾ/ਪੜਚੋਲ ਹੰਢੇ ਹੋਏ ਸਾਹਿਤਕਾਰਾਂ ਅਤੇ ਸਾਹਿਤ ਦੇ ਸੁਲ਼ਝੇ ਹੋਏ ਪਾਰਖੂਆਂ ਤੋਂ ਕਰਵਾਉਣੀ ਚਾਹੀਦੀ ਹੈਜਿਹੜੀ ਲਿਖਤ ਆਮ ਲੋਕਾਂ ਦੀ ਪਕੜ ਵਿੱਚ ਹੀ ਨਹੀਂ ਆਉਂਦੀ, ਉਹ ਭਲਾ ਸਾਹਿਤ ਦਾ ਕੀ ਸੁਆਰ ਸਕਦੀ ਹੈਅਕਾਦਮਿਕ ਤੌਰ ’ਤੇ ਵਾਕ ਬਣਤਰ, ਸ਼ਬਦਾਂ ਦੀ ਚੋਣ, ਗੱਲ ਕਹਿਣ ਦਾ ਅੰਦਾਜ਼ ਅਤੇ ‘ਵਿਆਕਰਣ’ ਆਦਿ ਦੇਖੇ ਪਰਖੇ ਜਾ ਸਕਦੇ ਹਨ ਜਦੋਂ ਕਿ ਸਾਹਿਤਕ ਤੌਰ ’ਤੇ ਲਿਖਤ ਦਾ ਸਮੁੱਚਾ ਪ੍ਰਭਾਵ, ਲਿਖਤ ਦੀ ਖਿੱਚ, ਭਾਵਨਾਵਾਂ ਅਤੇ ਦਰਦ ਨੂੰ ਕਿਵੇਂ ਪ੍ਰੋਸਿਆ ਗਿਆ ਹੈ, ਨੂੰ ਦੇਖਣਾ ਜ਼ਰੂਰੀ ਹੁੰਦਾ ਹੈ

ਪੰਜਾਬੀ ਦੀ ਬਦਕਿਸਮਤੀ ਇਹ ਹੈ ਕਿ ਇੱਥੇ ਸਾਰਾ ਕੰਮ ਧੜੇਬੰਦੀਆਂ, ਜਾਤਾਂ-ਪਾਤਾਂ, ਰਾਜਨੀਤੀਆਂ, ਗੁਟਬੰਦੀਆਂ ਅਤੇ ਜੁਗਾੜਬੰਦੀਆਂ ਉੱਤੇ ਟਿਕਿਆ ਹੋਇਆ ਹੈ, ਇਸੇ ਕਰਕੇ ਸਾਰਥਿਕ ਸਿੱਟੇ ਨਹੀਂ ਨਿਕਲ਼ ਰਹੇਲੱਚਰ ਸਾਹਿਤ ਅਤੇ ਗਵੱਈਏ ਵਧ ਰਹੇ ਹਨਸਾਡੇ ਕੋਲ਼ ਇਸ ਲੱਚਰਤਾ ਨੂੰ ਨੱਥ ਪਾਉਣ ਵਾਲੀ ਨਾ ਤਾਂ ਕੋਈ ‘ਤਾਕਤਵਰ ਸੰਸਥਾ’ ਹੈ ਅਤੇ ਨਾ ਹੀ ਕੋਈ ਕਾਨੂੰਨ ਹੈ, ਜਿਸ ਅਧੀਨ ਲੱਚਰ ਸਾਹਿਤ ਨੂੰ ਕਾਬੂ ਕੀਤਾ ਜਾ ਸਕੇਮੈਂ ਸਮਝਦਾ ਹਾਂ ਕਿ ਸਾਨੂੰ ਕਾਨੂੰਨ ਅਤੇ ਸੰਸਥਾ ਦੀ ਲੋੜ ਹੈ ਤਾਂ ਕਿ ਸਾਹਿਤ ਅਤੇ ਸੱਭਿਆਚਾਰ ਨੂੰ ਢਾਹ ਲੱਗਣ ਤੋਂ ਬਚਾਇਆ ਜਾ ਸਕੇ

? ਪੰਜਾਬੀ ਕਿਤਾਬਾਂ ਦੇ ਘੱਟ ਵਿਕਣ ਅਤੇ ਘੱਟ ਪੜ੍ਹੇ ਜਾਣ ਵਾਲੇ ਰੌਲ਼ੇ ਦਾ ਕੀ ਕਾਰਨ ਹੈ?

ਇਹਦੇ ਕਈ ਕਾਰਨ ਹਨਗੁਲਾਮੀ ਦੀ ‘ਮਿਹਰਬਾਨੀ’ ਸਦਕਾ ਪੰਜਾਬੀ ਨੂੰ ਅੰਗਰੇਜ਼ੀ ਦੇ ਮੁਕਾਬਲੇ ਘਟੀਆ ਸਮਝਿਆ ਜਾਂਦਾ ਹੈ ਅਤੇ ਇਸ ਕਰਕੇ ਆਪਣੇ ਆਪ ਨੂੰ ਪੜ੍ਹਿਆ-ਲਿਖਿਆ ਸਮਝਦਾ ਤਬਕਾ ਪੰਜਾਬੀ ਦੀ ਬਜਾਏ ਅੰਗਰੇਜ਼ੀ ਦੀਆਂ ਪੁਸਤਕਾਂ ਪੜ੍ਹਨੀਆਂ ਪਸੰਦ ਕਰਦਾ ਹੈਅੰਤਰਰਾਸ਼ਟਰੀ ਪੱਧਰ ’ਤੇ ਅੰਗਰੇਜ਼ੀ ਦਾ ਬੋਲਬਾਲਾ ਹੋਣ ਕਰਕੇ ਬਹੁਤੀ ਸਮਗਰੀ ਅੰਗਰੇਜ਼ੀ ਵਿੱਚ ਮਿਲ਼ ਜਾਂਦੀ ਹੈਪੰਜਾਬੀ ਵਿੱਚ ਆਮ ਕਰਕੇ ਦੂਜੇ ਦਰਜੇ ਦਾ ਹੀ ਮਸਾਲਾ ਮਿਲ਼ਦਾ ਮਹਿਸੂਸਿਆ ਜਾਂਦਾ ਹੈਬਹੁਤੇ ਪੰਜਾਬੀਆਂ ਦੇ ਰਿਸ਼ਤੇਦਾਰ ਵਿਦੇਸ਼ਾਂ ਵਿੱਚ ਗਏ ਹੋਣ ਕਰਕੇ ਅੰਗਰੇਜ਼ੀਕਰਨ ਦਾ ਬੋਲਬਾਲਾ ਹੈਸਰਕਾਰੀ ਨੀਤੀਆਂ ਨੇ ਵੀ ਇਸਦਾ ਘਾਣ-ਬਚਾ ਪੀੜਿਆ ਹੈਹੁਣ ਥਾਂ ਥਾਂ ਖੁੱਲ੍ਹੇ ਅੰਗਰੇਜ਼ੀ ਸਕੂਲਾਂ ਨੇ ਬਿਲਕੁਲ ਹੀ ਭੱਠਾ ਬਿਠਾ ਦਿੱਤਾ ਹੈਫਿਲਮਾਂ ਦਾ ਪ੍ਰਭਾਵ ਵੀ ਅਜਿਹਾ ਹੈ ਕਿ ਅਸੀਂ ਪੰਜਾਬੀ ਨੂੰ ਕੋਈ ਮਹੱਤਤਾ ਨਹੀਂ ਦਿੱਤੀਪੰਜਾਬੀ ਫਿਲਮਾਂ ਦੇ ਫੇਲ ਹੋਣ ਦਾ ਇੱਕ ਕਾਰਨ ਇਹ ਵੀ ਤਾਂ ਹੈਪੰਜਾਬੀ ਲੇਖਕਾਂ ਦੀਆਂ ਲਿਖਤਾਂ ਉੱਤੇ ਕਿੰਨੀਆਂ ਕੁ ਫਿਲਮਾਂ ਬਣਦੀਆਂ ਹਨ? ਜਦੋਂ ਕਿ ਪੰਜਾਬੀ ਵਿੱਚ ਚੰਗੀਆਂ ਕਹਾਣੀਆਂ ਅਤੇ ਨਾਵਲ ਲਿਖੇ ਗਏ ਹਨਪੰਜਾਬੀ ਸੁਭਾਅ ਵੀ ਕਿਤਾਬ ਦੀ ਬਜਾਏ ਦਾਰੂ ਦੀ ਬੋਤਲ ਖਰੀਦਣ ਦੇ ਹੱਕ ਵਿੱਚ ਹੈਅਸੀਂ ਦਿਖਾਵੇ ਲਈ ਕਿਤਾਬਾਂ ਦੀ ਅਲਮਾਰੀ ਨਹੀਂ, ਸਗੋਂ ਟੀ.ਵੀ., ਵੀ.ਸੀ.ਆਰ., ਕਾਰ ਤੇ ਫਰਿੱਜ ਵਿਖਾਉਂਦੇ ਹਾਂ ਜਾਂ ਫੇਰ ਧਾਰਮਿਕ ਗੁਟਕੇ, ਧਾਰਮਿਕ ਕਿਸਮ ਦੀਆਂ ਕਿਤਾਬਾਂ ਜਿਨ੍ਹਾਂ ਦੇ ਆਸਰੇ ਸਿਰਫ ਧਾਰਮਿਕ ਵਿਖਾਵਾ ਹੋ ਸਕੇਵਿਦੇਸ਼ਾਂ ਵਿੱਚ ਵੀ ਸਾਡਾ ਇਹ ਹੀ ਹਾਲ ਹੈ - ਵੱਡਾ ਘਰ, ਵਧੀਆ ਕਾਰ ਅਤੇ ਧਾਰਮਿਕ ਵਿਖਾਵੇ ਦੀਆਂ ਚੀਜ਼ਾਂ-ਵਸਤਾਂ ਰੱਖਣ ਵਾਸਤੇ ਵੀ ਘਰ ਵਿੱਚ ਚੋਖਾ ਥਾਂ ਹੋਵੇਗਾ ਪਰ ਕਿੰਨੇ ਕੁ ਘਰ ਹਨ ਜਿੱਥੇ ਕਿਤਾਬਾਂ ਵਾਸਤੇ ਵੀ ਥਾਂ ਹੈ, ਬੱਸ! ਵਿਰਲੇ ਟਾਵੇਂ ਹੀ ਹਨਸ਼ਾਇਦ ਇਹ ਸਾਡੇ ਪਿਛੋਕੜ ਦਾ ਵੀ ਕਸੂਰ ਹੋਵੇਸਾਡੇ ਪੁਰਖਿਆਂ ਨੂੰ ਟਿਕ ਕੇ ਬਹਿਣ ਨਾ ਦਿੱਤਾ ਹੋਣ ਕਰਕੇ ਅਸੀਂ ਹੁਣ ਵੀ “ਠਹਿਰੇ ਹੋਏ” ਨਹੀਂ ਹਾਂਅੰਗਰੇਜ਼ੀ ਵਿੱਚ ਜੀਹਨੂੰ ‘ਇਨਸਿਕਿਓਰਕਹਿੰਦੇ ਹਾਂ, ਉਹ ਬਣ ਗਏ ਹਾਂਜਦੋਂ ਕਿ ਪੰਜਾਬੀਆਂ ਨੇ ਵੇਦ, ਮਹਾਂਭਾਰਤ ਅਤੇ ਰਮਾਇਣ ਵਰਗੀਆਂ ਪੁਰਾਣੀਆਂ ਕਲਾਸਿਕ ਕਿਤਾਬਾਂ ਲਿਖੀਆਂ ਸਨ

? ਆਪਣੀਆਂ ਕਿਤਾਬਾਂ ਅਤੇ ਮਿਲੇ ਇਨਾਮਾਂ ਬਾਰੇ ਦੱਸੋ?

ਪੰਜਾਬੀ ਵਿੱਚ ਹੁਣ ਤਕ ਮੇਰੀਆਂ ‘ਜਾਅਲੀ ਦੁਨੀਆਂ’, ‘ਵੱਖਰੀ ਨਸਲ’, ‘ਮਸਲੇ ਪਰਵਾਸ ਦੇ’,ਨੈਤਿਕਤਾ ਅਤੇ ਤਰਕਸ਼ੀਲਤਾ’,ਗੋਰੀ ਧਰਤੀ ਮੇਰੇ ਲੋਕ’,ਬਰਤਾਨਵੀ ਤੇ ਭਾਰਤੀ ਸਮਾਜ’,ਰਿਸ਼ਤਿਆਂ ਦਾ ਕਤਲ’, ‘ਝਮੇਲਾ ਰੱਬ ਦਾ’, ‘ਸਫਲਤਾ ਦੇ ਭੇਦ’, ‘ਬਾਤਾਂ ਵਲੈਤ ਦੀਆਂ’, ‘ਅਸੀਂ ਝੂਠ ਕਿਉਂ ਬੋਲਦੇ’, ‘ਸੁਨਿਹਰਾ ਭਵਿੱਖ’, ‘ਖੁਸ਼ੀ’, ‘ਸਮੇਂ ਦੀ ਮਹਿਕਤੇ ‘ਬੱਚੇਆਦਿ ਕਿਤਾਬਾਂ ਛਪ ਚੁੱਕੀਆਂ ਹਨਇਸ ਤੋਂ ਇਲਾਵਾ ਕੁਝ ਲੇਖ ਵੀ ਅੰਗਰੇਜ਼ੀ ਦੀਆਂ ਕਿਤਾਬਾਂ ਵਿੱਚ ਛਪ ਚੁੱਕੇ ਹਨ ਕੁਝ ਕਿਤਾਬਾਂ ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀ ਹਨਮੇਰੀਆਂ ਕਿਤਾਬਾਂ ਪੰਜਾਬ ਅੰਦਰ ਗੁਰੂ ਨਾਨਕ ਦੇਵ ਯੂਨੀਵਰਸਿਟੀਆਂ ਦੇ ਐੱਮ. ਏ. ਦੇ ਕੋਰਸ ਵਿੱਚ ਲੱਗੀਆਂ ਹੋਈਆਂ ਹਨ ਅਤੇ ਕਿਤਾਬਾਂ ’ਤੇ ਵਿਦਿਆਰਥੀ ਐੱਮ. ਫਿਲ. ਅਤੇ ਪੀ. ਐੱਚਡੀ ਕਰ ਰਹੇ ਹਨਬਰਤਾਨੀਆਂ ਵਿੱਚ ਪੰਜਾਬੀ ਦੇ ‘ਏ ਲੇਵਲ’ ਲਈ ਸਲੇਬਸ ਵਿੱਚ ਲੱਗੀਆਂ ਹਨਈਸਟ ਮਿਡਲੈਂਡਜ਼ ਆਰਟਸ ਕਾਉਂਸਲ ਦਾ ਸਰਵੋਤਮ ਇਨਾਮ ਅਤੇ ਪੰਜਾਬੀ ਸੱਥ ਲਾਂਬੜਾ ਵੱਲੋਂ ਇਨਾਮ ਮਿਲ ਚੁੱਕੇ ਹਨ

? ਪੜ੍ਹਾਈ ਬਾਰੇ ਦੱਸੋ ਅਤੇ ਨੌਕਰੀਆਂ ਦਾ ਵੀ ਜ਼ਿਕਰ ਕਰੋ!

ਮੈਂ ਇੰਡੀਆ ਤੋਂ ਬੀ.ਐੱਸ.ਸੀ. ਕੀਤੀ ਸੀਇੱਥੇ ਆ ਕੇ ਡਿਪਲੋਮਾ ਇਨ ਸੋਸ਼ਲ ਵਰਕਰ, ਮਾਸਟਰ ਡਿਗਰੀ ਭਾਵ ਐੱਮ.ਏ. ਤੇ ਫੇਰ ਪੀ.ਐੱਚਡੀ. ਕੀਤੀਮੈਂ ਬੌਡੀ ਮਸਾਜ, ਅਰੋਮਾਥੈਰਾਪੀ ਅਤੇ ਇੰਡੀਅਨ ਹੈੱਡ ਮਸਾਜ ਵਿੱਚ ਵੀ ਡਿਪਲੋਮੇ ਕੀਤੇਬ੍ਰਮਿੰਘਮ ਸਿਟੀ ਕਾਉਂਸਲ ਵਿੱਚ ਸੀਨੀਅਰ ਅਫਸਰ ਹਾਂ ਅਤੇ ਓਪਨ ਯੂਨੀਵਰਸਿਟੀ ਵਿੱਚ ਪਾਰਟ-ਟਾਈਮ ਲੈਕਚਰਾਰ ਹਾਂਬਰਤਾਨੀਆਂ ਦੀ ਤਰਕਸ਼ੀਲ ਸੁਸਾਇਟੀ ਦਾ ਜਨਰਲ ਸਕੱਤਰ ਵੀ ਰਿਹਾ ਹਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3508)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

More articles from this author