Vishvamitter 7ਹੋਇਆ ਇਹ ਕਿ ਅਮਰੀਕਾ ਦੇ ਸੱਤਵੇਂ ਬੇੜੇ ਦੇ ਪੁੱਜਣ ਤੋਂ ਪਹਿਲਾਂ ਰੂਸੀ ਨੇਵੀ ਦੀਆਂ ਛੇ ਯੂਨਿਟਾਂ ...
(23 ਫਰਵਰੀ 2026)


1965
ਵਿੱਚ ਲਾਲ ਬਹਾਦਰ ਸ਼ਾਸਤਰੀ ਜੀ ਭਾਰਤ ਦੇ ਪ੍ਰਧਾਨ ਮੰਤਰੀ ਸਨਪਾਕਿਸਤਾਨ ਦੇ ਸਦਰ ਅਯੂਬ ਖਾਂ ਨੇ ਇਹ ਸੋਚ ਕੇ ਭਾਰਤ ’ਤੇ ਹਮਲਾ ਕਰ ਦਿੱਤਾ ਕਿ ਛੋਟੇ ਜਿਹੇ ਕੱਦ ਵਾਲਾ ਅਤੇ ਕਮਜ਼ੋਰ ਜਿਹਾ ਪ੍ਰਧਾਨ ਮੰਤਰੀ ਸਾਡਾ ਮੁਕਾਬਲਾ ਕੀ ਕਰੇਗਾ? ਉਸਨੇ ਕਿਹਾ ਕਿ ਅਸੀਂ ਚਹਿਲ ਕਦਮੀ ਕਰਦੇ ਹੋਏ ਦਿੱਲੀ ਤਕ ਪਹੁੰਚ ਜਾਵਾਂਗੇਇਹ ਅੱਯੂਬ ਖਾਂ ਦਾ ਬਹੁਤ ਵੱਡਾ ਭੁਲੇਖਾ ਸਾਬਤ ਹੋਇਆਉਸ ਨੂੰ ਨਹੀਂ ਪਤਾ ਸੀ ਕਿ ਸ਼ਾਸਤਰੀ ਜੀ ਭਾਰਤ ਦੇ ਕੇਵਲ ਲਾਲ ਹੀ ਨਹੀਂ ਬਲਕਿ ਬਹਾਦਰ ਵੀ ਸਨਸ਼ਾਸਤਰੀ ਜੀ ਨੇ ਕਿਹਾ, “ਅਯੂਬ ਖਾਂ ਜੀ ਬਹੁਤ ਵੱਡੇ ਆਦਮੀ ਹਨ, ਅਸੀਂ ਉਹਨਾਂ ਨੂੰ ਦਿੱਲੀ ਤਕ ਪੈਦਲ ਆਉਣ ਦੀ ਤਕਲੀਫ ਨਹੀਂ ਦੇ ਸਕਦੇ, ਇਸ ਲਈ ਲਾਹੌਰ ਤਕ ਵਧ ਕੇ ਹੀ ਉਹਨਾਂ ਦਾ ਸਵਾਗਤ ਕਰਾਂਗੇ ਇਸ ਤੋਂ ਬਾਅਦ ਉਹਨਾਂ ਨੇ ਫ਼ੌਜ ਨੂੰ ਕਿਹਾ, “ਜਵਾਨੋਂ, ਅੱਗੇ ਵਧੋ।”

ਅਮਰੀਕਾ ਨੇ ਧਮਕੀ ਦੇ ਦਿੱਤੀ ਕਿ ਜੇਕਰ ਭਾਰਤ ਨੇ ਪਾਕਿਸਤਾਨ ’ਤੇ ਹਮਲਾ ਕੀਤਾ ਤਾਂ ਉਹ ਭਾਰਤ ਨੂੰ ਕਣਕ ਦੇਣੀ ਬੰਦ ਕਰ ਦੇਵੇਗਾਸ਼ਾਸਤਰੀ ਜੀ ਨੇ ਪਹਿਲਾਂ ਆਪਣੇ ਘਰ ਵਿੱਚ ਅਜ਼ਮਾਇਆ ਕਿ ਕੀ ਉਹਨਾਂ ਦੇ ਬੱਚੇ ਇੱਕ ਦਿਨ ਇੱਕ ਵਕਤ ਦੇ ਭੋਜਨ ਤੋਂ ਬਿਨਾਂ ਰਹਿ ਸਕਦੇ ਹਨਜਦੋਂ ਇਹ ਸੰਭਵ ਹੋ ਗਿਆ ਤਾਂ ਸ਼ਾਸਤਰੀ ਜੀ ਨੇ ਦੇਸ਼ ਵਾਸੀਆਂ ਨੂੰ ਹਫਤੇ ਵਿੱਚ ਇੱਕ ਦਿਨ ਇੱਕ ਸਮੇਂ ਦਾ ਖਾਣਾ ਤਿਆਗਣ ਲਈ ਕਿਹਾ ਅਤੇ ਉਹਨਾਂ ਦੇ ਸ਼ਬਦਾਂ ਦਾ ਐਨਾ ਪ੍ਰਭਾਵ ਸੀ ਕਿ ਬਹੁਗਿਣਤੀ ਭਾਰਤ ਵਾਸੀਆਂ ਨੇ ਹਰ ਹਫਤੇ ਇੱਕ ਦਿਨ ਇੱਕ ਵਕਤ ਦੇ ਖਾਣੇ ਦਾ ਤਿਆਗ ਕਰ ਦਿੱਤਾਅਮਰੀਕਾ ਵੀ ਦੇਖਦਾ ਰਹਿ ਗਿਆਉਸਦੇ ਪਾਕਿਸਤਾਨ ਨੂੰ ਦਿੱਤੇ ਜੈੱਟ ਵੀ ਭਾਰਤੀ ਫੌਜਾਂ ਨੂੰ ਨਾ ਰੋਕ ਸਕੇ ਅਤੇ ਭਾਰਤੀ ਫੌਜ ਨੇ ਬਹਾਦਰੀ ਅਤੇ ਵਿਉਂਤਬੰਦੀ ਨਾਲ ਪਾਕਿਸਤਾਨੀ ਪੈਟਨ ਟੈਂਕਾਂ ਨੂੰ ਟੈਂਕ ਕਬਰਿਸਤਾਨ ਵਿੱਚ ਬਦਲ ਦਿੱਤਾਇੱਕ ਹਵਾਲਦਾਰ ਅਬਦੁਲ ਹਮੀਦ ਨੇ ਆਪਣੀ ਜੀਪ ’ਤੇ ਲੱਗੀ ਗੰਨ ਨਾਲ ਹੀ ਤਿੰਨ ਪਾਕਿਸਤਾਨੀ ਟੈਂਕ ਤਬਾਹ ਕਰ ਦਿੱਤੇ, ਚੌਥਾ ਟੈਂਕ ਤਬਾਹ ਕਰਨ ਵੇਲੇ ਉਹ ਸ਼ਹੀਦ ਹੋ ਗਿਆ ਅਤੇ ਮੌਤ ਤੋਂ ਬਾਅਦ ਉਸ ਨੂੰ ਪਰਮਵੀਰ ਚੱਕਰ ਮਿਲਿਆਭਾਰਤੀ ਫੌਜ ਨੇ ਲਾਹੌਰ ਦੀ ਬਰਕੀ ਪੁਲਿਸ ਚੌਕੀ ’ਤੇ ਭਾਰਤੀ ਝੰਡਾ ਝੁਲਾ ਦਿੱਤਾਸ਼ਾਸਤਰੀ ਜੀ ਨੇ ਦੇਸ਼ ਦੀ ਸੁਰੱਖਿਆ ਕਰਨ ਵਾਲਿਆਂ ਲਈ ਅਤੇ ਅੰਨ ਦੀ ਪੂਰਤੀ ਕਰਨ ਵਾਲਿਆਂ ਲਈ “ਜੈ ਜਵਾਨ, ਜੈ ਕਿਸਾਨ” ਦਾ ਨਾਅਰਾ ਦਿੱਤਾ

1970 ਵਿੱਚ ਸ਼ੇਖ ਮੁਜੀਬੁਰ ਰਹਿਮਾਨ ਦੀ ਅਗਵਾਈ ਹੇਠ ਪਾਕਿਸਤਾਨ ਦੀ ਅਵਾਮੀ ਲੀਗ ਜਿੱਤ ਗਈ ਅਤੇ ਕਾਨੂੰਨ ਅਨੁਸਾਰ ਮੁਜੀਬੁਰ ਰਹਿਮਾਨ ਨੂੰ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਾਉਣਾ ਚਾਹੀਦਾ ਸੀ, ਪਰ ਪ੍ਰਧਾਨ ਮੰਤਰੀ ਬਣਾਉਣ ਤੋਂ ਪਾਕਿਸਤਾਨ ਦੇ ਪ੍ਰਧਾਨ ਜਨਰਲ ਅੱਯੂਬ ਖਾਂ ਨੇ ਇਨਕਾਰ ਕਰ ਦਿੱਤਾਪਾਕਿਸਤਾਨੀ ਫੌਜ ਨੇ ਮੁਜੀਬੁਰ ਰਹਿਮਾਨ ਦੇ ਪ੍ਰਭਾਵ ਵਾਲੇ ਖੇਤਰ ਪੂਰਬੀ ਪਾਕਿਸਤਾਨ ਵਿੱਚ ਐਨੇ ਜ਼ੁਲਮ ਕੀਤੇ ਕਿ ਉੱਥੋਂ ਤੰਗ ਆਏ ਲੋਕ 1971 ਤਕ ਭਾਰਤ ਵਿੱਚ ਐਨੇ ਵੱਧ ਸ਼ਰਨਾਰਥੀ ਬਣ ਕੇ ਆ ਗਏ ਕਿ ਸਾਡੇ ਲਈ ਇੱਕ ਵੱਡਾ ਆਰਥਿਕ ਬੋਝ ਬਣ ਗਏਭਾਰਤ ਨੇ ਪੂਰਬੀ ਪਾਕਿਸਤਾਨ ਤੋਂ ਆਏ ਸ਼ਰਨਾਰਥੀਆਂ ਨੂੰ ਹੀ ਫੌਜੀ ਟ੍ਰੇਨਿੰਗ ਅਤੇ ਹਥਿਆਰ ਦਿੱਤੇ ਤਾਂਕਿ ਸਾਡੀ ਪੂਰਬੀ ਪਾਕਿਸਤਾਨ ਵਿੱਚ ਫੌਜੀ ਦਖਲਅੰਦਾਜ਼ੀ ਤੋਂ ਬਿਨਾਂ ਉੱਥੇ ਦੇ ਲੋਕ ਆਪ ਹੀ ਫੌਜ ਨਾਲ ਨਜਿੱਠਣਪੂਰਬੀ ਪਾਕਿਸਤਾਨ ਦੇ ਸ਼ਰਨਾਰਥੀਆਂ ਨੂੰ ਦਿੱਤੀ ਗਈ ਭਾਰਤੀ ਫੌਜ ਦੀ ਟ੍ਰੇਨਿੰਗ ਅਤੇ ਹਥਿਆਰਾਂ ਨਾਲ ਉਹਨਾਂ ਮੁਕਤੀ ਬਹਿਣੀ ਬਣਾ ਲਈ

ਪਾਕਿਸਤਾਨ ਨੇ ਅਚਾਨਕ 3 ਦਸੰਬਰ ਵਾਲੀ ਸ਼ਾਮ ਭਾਰਤ ਦੇ ਗਿਆਰਾਂ ਵੱਡੇ ਫੌਜੀ ਹਵਾਈ ਅੱਡਿਆਂ ਉੱਤੇ ਅਤੇ ਅੰਮ੍ਰਿਤਸਰ, ਫਰੀਦਕੋਟ ਦੇ ਰਾਡਾਰ ਸਿਸਟਮਾਂ ਉੱਤੇ ਹਮਲਾ ਕਰ ਦਿੱਤਾਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ, ਜਿਸਨੇ ਫ਼ੌਜ ਨੂੰ ਹੁਕਮ ਦਿੱਤਾ ਕਿ ਪਾਕਿਸਤਾਨ ਉੱਤੇ ਅਜਿਹੇ ਹਮਲੇ ਕਰੋ ਕਿ ਜੰਗਬਾਜ਼ਾਂ ਦੀ ਅਕਲ ਟਿਕਾਣੇ ਆ ਜਾਏਅਮਰੀਕਾ ਨੇ ਧਮਕੀ ਦਿੱਤੀ ਕਿ ਜੇਕਰ ਭਾਰਤ ਨੇ ਪੂਰਬੀ ਪਾਕਿਸਤਾਨ ’ਤੇ ਹਮਲਾ ਕੀਤਾ ਤਾਂ ਸਾਡਾ ਸੱਤਵਾਂ ਬਹਿਰੀ ਬੇੜਾ ਬੰਗਾਲ ਦੀ ਖਾੜੀ ਵਿੱਚ ਪੁੱਜ ਕੇ ਭਾਰਤੀ ਨੇਵੀ ਵੱਲੋਂ ਕੀਤੀ ਜਾਣ ਵਾਲੀ ਘੇਰਾਬੰਦੀ ਨੂੰ ਤੋੜ ਦੇਵੇਗਾ ਉੱਧਰੋਂ ਰੂਸ ਦੀ ਇੰਟੈਲੀਜੈਂਸੀ ਨੇ ਭਾਰਤ ਨੂੰ ਚੁਕੰਨਾ ਕੀਤਾ ਕਿ ਇੰਗਲੈਂਡ ਦਾ ਇੱਕ ਬਹਿਰੀ ਬੇੜਾ ਅਰਬ ਸਾਗਰ ਵੱਲ ਵਧ ਰਿਹਾ ਹੈਦਲੇਰ ਇੰਦਰਾ ਗਾਂਧੀ ਨੇ ਅਮਰੀਕਾ, ਇੰਗਲੈਂਡ ਦੀ ਕੋਈ ਪ੍ਰਵਾਹ ਨਹੀਂ ਕੀਤੀ ਪਰ ਰੂਸ ਤੋਂ ਉਸ ਨਾਲ ਹੋਈ ਸੰਧੀ ਅਨੁਸਾਰ ਸਹਾਇਤਾ ਮੰਗ ਲਈਹੋਇਆ ਇਹ ਕਿ ਅਮਰੀਕਾ ਦੇ ਸੱਤਵੇਂ ਬੇੜੇ ਦੇ ਪੁੱਜਣ ਤੋਂ ਪਹਿਲਾਂ ਰੂਸੀ ਨੇਵੀ ਦੀਆਂ ਛੇ ਯੂਨਿਟਾਂ ਅਤੇ ਪਣਡੁੱਬੀਆਂ ਬੰਗਾਲ ਦੀ ਖਾੜੀ ਵਿੱਚ ਪਹੁੰਚ ਚੁੱਕੀਆਂ ਸਨ, ਜਿਨ੍ਹਾਂ ਨੂੰ ਦੇਖਦੇ ਹੋਏ ਅਮਰੀਕਾ ਦਾ ਸੱਤਵਾਂ ਬੇੜਾ ਵਾਪਸ ਚਲਾ ਗਿਆ

ਪੱਛਮੀ ਪਾਕਿਸਤਾਨ ਦੀ ਨੇਵੀ ਨੂੰ ਭਾਰਤੀ ਨੇਵੀ ਨੇ ਅਜਿਹਾ ਤਬਾਹ ਕੀਤਾ ਕਿ ਮੁੜ ਉੱਠਣ ਜੋਗੀ ਨਾ ਰਹੀਉਹਨਾਂ ਦੇ ਤੇਲ ਭੰਡਾਰ ਵੀ ਨਸ਼ਟ ਕਰ ਦਿੱਤੇਸੋਵੀਅਤ ਪਣਡੁੱਬੀਆਂ ਅਤੇ ਸ਼ਿੱਪ ਦੇਖ ਕੇ ਇੰਗਲੈਂਡ ਦਾ ਬਹਿਰੀ ਬੇੜਾ ਵੀ ਬਿਨਾਂ ਕਿਸੇ ਐਕਸ਼ਨ ਦੇ ਵਾਪਸ ਚਲਾ ਗਿਆਭਾਰਤੀ ਏਅਰ ਕਰਾਫਟ ਕੈਰੀਅਰ ਵਿਕਰਾਂਤ ਨੇ ਬੰਗਾਲ ਦਾ ਸਮੁੰਦਰੀ ਰਸਤਾ ਬਲਾਕ ਕਰ ਦਿੱਤਾ ਅਤੇ ਭਾਰਤੀ ਫੌਜ, ਹਵਾਈ ਫੌਜ ਅਤੇ ਮੁਕਤੀ ਬਹਿਣੀ ਨੇ ਮਿਲ ਕੇ 13 ਦਿਨਾਂ ਵਿੱਚ ਹੀ ਪਾਕਿਸਤਾਨੀ ਫੌਜ ਨੂੰ ਹਥਿਆਰ ਸੁੱਟਣ ਲਈ ਮਜਬੂਰ ਕਰ ਦਿੱਤਾ ਅਤੇ ਭਾਰਤੀ ਫੌਜ ਨੇ ਨੱਬੇ ਹਜ਼ਾਰ ਪਾਕਿਸਤਾਨੀ ਫੌਜੀਆਂ ਨੂੰ ਕੈਦੀ ਬਣਾ ਲਿਆਇਸ ਕਰਾਰੀ ਹਾਰ ਤੋਂ ਬਾਅਦ ਪੱਛਮੀ ਪਾਕਿਸਤਾਨ ਬੰਗਲਾ ਦੇਸ਼ ਬਣ ਗਿਆ

31 ਅਗਸਤ, 2020 ਦੀ ਰਾਤ ਨੂੰ, ਚਾਰ ਚੀਨੀ ਲਾਈਟ ਟੈਂਕ ਪੂਰਬੀ ਲੱਦਾਖ ਦੇ ਰੇਜ਼ਾਂਗ ਲਾ ਵਿਖੇ ਭਾਰਤੀ ਟਿਕਾਣਿਆਂ ਵੱਲ ਵਧ ਰਹੇ ਸਨ, ਜਿਨ੍ਹਾਂ ਦੇ ਪਿੱਛੇ ਪੈਦਲ ਸੈਨਾ ਮਾਰਚ ਕਰ ਰਹੀ ਸੀਭਾਰਤ ਦੇ ਪੂਰਬੀ ਫੌਜ ਦੇ ਕਮਾਂਡਰ ਵਾਈ.ਕੇ. ਜੋਸ਼ੀ ਅਤੇ ਭਾਰਤੀ ਫੌਜ ਮੁਖੀ ਮਨੋਜ ਮੁਕੁੰਦ ਨਰਵਣੇ ਵਿਚਕਾਰ ਜਲਦਬਾਜ਼ੀ ਅਤੇ ਚਿੰਤਾ ਵਾਲੇ ਸੁਨੇਹੇ ਇੱਕ ਦੂਜੇ ਵੱਲ ਆ ਜਾ ਰਹੇ ਸਨਫੀਲਡ ਕਮਾਂਡਰ ਬਾਰ ਬਾਰ ਫਾਇਰ ਕਰਨ ਦੀ ਇਜਾਜ਼ਤ ਮੰਗ ਰਹੇ ਸਨ ਕਿਉਂਕਿ ਨਿਯਮਾਂ ਅਨੁਸਾਰ ਉਹ ਜਨਰਲ ਦੇ ਹੁਕਮ ਤੋਂ ਬਿਨਾਂ ਫਾਇਰ ਨਹੀਂ ਕਰ ਸਕਦੇ ਸਨ ਅਤੇ ਜਨਰਲ ਨਰਵਣੇ ਇੱਕ ਜ਼ਬਰਦਸਤ ਮੁਸ਼ਕਿਲ ਵਿੱਚ ਸਨਉਨ੍ਹਾਂ ਦੇ ਰਾਜਨੀਤਿਕ ਆਕਾ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੁੱਪ ਧਾਰੀ ਹੋਈ ਸੀਅਖੀਰ ’ਤੇ ਤੰਗ ਆ ਕੇ ਨਰਵਣੇ ਨੇ ਪੁੱਛਿਆ ਕਿ ਮੇਰੇ ਲਈ ਫਾਈਨਲ ਹੁਕਮ ਕੀ ਹੈ ਤਾਂ ਤੁਰੰਤ ਜਵਾਬ ਆਇਆ ਕਿ ਜੰਗਬੰਦੀ ਹੋ ਸਕਦੀ ਹੈ ਅਤੇ ਫੌਜੀ ਮੁਕਾਬਲੇ ਤੋਂ ਬਚਿਆ ਜਾਵੇਭਾਵੇਂ ਚੀਨੀ ਮੇਜਰ ਜਨਰਲ ਨੇ ਅਗਲੀ ਸਵੇਰ ਜੰਗਬੰਦੀ ਅਤੇ ਝੰਡਾ ਮੀਟਿੰਗ ਦਾ ਸੁਝਾ ਦਿੱਤਾ ਪਰ ਚੀਨੀ ਕਾਰਵਾਈਆਂ ਦਾ ਉਨ੍ਹਾਂ ਦੇ ਸ਼ਬਦਾਂ ਨਾਲ ਕੋਈ ਮੇਲ ਨਹੀਂ ਸੀ ਕਿਉਂਕਿ ਉਹਨਾਂ ਦੇ ਟੈਂਕ ਰੇਜ਼ਾਂਗ ਲਾ ’ਤੇ ਕਾਬਜ਼ ਭਾਰਤੀ ਫੌਜਾਂ ਵੱਲ ਵਧਦੇ ਆ ਰਹੇ ਸਨਜਦੋਂ ਜਨਰਲ ਨਾਰਵਣੇ ਨੇ ਦੱਸਿਆ ਕਿ ਚੀਨੀ ਮੇਜਰ ਜਨਰਲ ਵੱਲੋਂ ਅਗਲੀ ਸਵੇਰ ਜੰਗਬੰਦੀ ਅਤੇ ਝੰਡਾ ਮੀਟਿੰਗ ਦਾ ਸੁਝਾ ਦੇਕੇ ਵੀ ਉਸਦੇ ਟੈਂਕ ਰੇਜ਼ਾਂਗ ਲਾ ਵੱਲ ਵਧ ਰਹੇ ਹਨ ਤਾਂ ਸਾਡੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜੋ ਠੀਕ ਸਮਝੋ ਕਰੋ

ਰੇਜ਼ਾਂਗ ਲਾ 16400 ਫੁੱਟ ਤੋਂ ਲੈ ਕੇ 18000 ਫੁੱਟ ਦੀ ਉਚਾਈ ’ਤੇ ਉਹ ਦੱਰਾ ਹੈ ਜਿੱਥੇ ਖੂਨ ਜਮਾ ਦੇਣ ਵਾਲੀਆਂ ਅਤਿਅੰਤ ਠੰਢੀਆਂ ਹਵਾਵਾਂ ਚਲਦੀਆਂ ਹਨ ਅਤੇ ਜਿਸ ’ਤੇ 1962 ਵਿੱਚ 5 ਹਜ਼ਾਰ ਚੀਨੀ ਫ਼ੌਜੀਆਂ ਨੇ ਹਮਲਾ ਕਰ ਦਿੱਤਾ ਸੀ ਅਤੇ ਸਾਡੇ ਕੁਮਾਉਂ ਰੈਜਮੈਂਟ ਦੇ ਕੇਵਲ 120 ਜਵਾਨ ਮੇਜਰ ਸੰਤਾ ਸਿੰਘ ਦੀ ਕਮਾਂਡ ਹੇਠ ਲੜ ਰਹੇ ਸਨਸੰਤਾ ਸਿੰਘ ਸਮੇਤ ਸਾਰੇ ਦੇ ਸਾਰੇ ਵੀਰ ਫੌਜੀ ਆਖਰੀ ਗੋਲੀ ਤਕ ਲੜਦੇ ਲੜਦੇ ਸ਼ਹੀਦ ਹੋ ਗਏ ਅਤੇ ਰੇਜ਼ਾਂਗ ਲਾ ’ਤੇ ਚੀਨੀਆਂ ਦਾ ਕਬਜ਼ਾ ਹੋ ਗਿਆਚੀਨੀ ਫ਼ੌਜੀ ਸਾਡੇ ਚਸ਼ੂਲ ਹਵਾਈ ਅੱਡੇ ਤਕ ਨਹੀਂ ਪਹੁੰਚ ਸਕੇ ਕਿਉਂਕਿ ਭਾਵੇਂ ਚੁਸ਼ੁਲ ਤਕ ਜਾਣ ਦੇ ਰਸਤੇ ਰੇਜ਼ਾਂਗ ਲਾ ’ਤੇ ਚੀਨੀਆਂ ਦਾ ਕਬਜ਼ਾ ਹੋ ਗਿਆ ਪਰ ਸਾਡੇ 120 ਸ਼ਹੀਦ 1300 ਚੀਨੀ ਫ਼ੌਜੀਆਂ ਨੂੰ ਸ਼ਹੀਦ ਹੋਣ ਤੋਂ ਪਹਿਲਾਂ ਮਾਰ ਚੁੱਕੇ ਸਨਨਵੰਬਰ 1962 ਵਿੱਚ ਜੰਗਬੰਦੀ ਹੋਣ ਤੋਂ ਬਾਅਦ ਫਰਵਰੀ 1963 ਦੀ ਸ਼ੁਰੂਆਤ ਵਿੱਚ ਭਾਰਤੀ ਫੌਜ ਦਾ ਫੇਰ ਤੋਂ ਰੇਜ਼ਾਂਗ ਲਾ ’ਤੇ ਕਬਜ਼ਾ ਹੋ ਗਿਆ ਸੀਇਸ ਕੁਰਬਾਨੀਆਂ ਭਰੇ ਅਤੇ ਰਣਨੀਤਿਕ ਏਰੀਏ ਨੂੰ ਜਨਰਲ ਨਾਰਵਣੇ ਆਪਣੇ ਹੱਥੋਂ ਗੁਆਉਣਾ ਨਹੀਂ ਚਾਹੁੰਦੇ ਸਨ, ਇਸ ਲਈ ਉਹਨਾਂ ਨੇ ਆਪਣੇ ਫ਼ੌਜੀ ਤਜਰਬੇ ਦੇ ਅਧਾਰ ’ਤੇ ਭਾਰਤੀ ਦਰਮਿਆਨੇ ਟੈਂਕਾਂ ਨੂੰ ਉਹਨਾਂ ਦੇ ਬੁਰਜ ਹੇਠਾਂ ਕਰਕੇ ਅੱਗੇ ਦੀ ਸਥਿਤੀ ਵਿੱਚ ਭੇਜ ਦਿੱਤਾਇਹ ਟੈਂਕ ਛੋਟੇ ਚੀਨੀ ਟੈਂਕਾਂ ਨੂੰ ਉਡਾ ਕੇ ਸੁੱਟ ਸਕਦੇ ਸਨਰਣਨੀਤੀ ਕੰਮ ਕਰ ਗਈਚੀਨੀ ਅੱਗੇ ਵਧਣੋ ਰੁਕ ਗਏ ਅਤੇ ਸੰਕਟ ਟਲ਼ ਗਿਆ

ਇਹ ਸਾਰਾ ਬ੍ਰਿਤਾਂਤ ਜਨਰਲ ਨਾਰਵਣੇ ਨੇ ਇੱਕ ਕਿਤਾਬ ਦੇ ਰੂਪ ਵਿੱਚ ਛਪਵਾਉਣ ਲਈ ਲਿਖਿਆ ਪਰ ਭਾਰਤ ਸਰਕਾਰ ਨੇ ਇਹ ਕਿਤਾਬ ਛਪਣ ਦੀ ਇਜਾਜ਼ਤ ਨਹੀਂ ਦਿੱਤੀਭਾਜਪਾ ਸਰਕਾਰ ਦਾ ਕਹਿਣਾ ਹੈ ਕਿ ਇਸ ਕਿਤਾਬ ਬਾਰੇ ਘੋਖ-ਵਿਚਾਰ ਕਰਕੇ ਹੀ ਫੈਸਲਾ ਕੀਤਾ ਜਾਵੇਗਾ ਕਿ ਇਹ ਛਾਪੀ ਜਾਵੇ ਜਾਂ ਨਾ ਛਾਪੀ ਜਾਵੇਹੈਰਾਨਗੀ ਦੀ ਗੱਲ ਹੈ ਕਿ 2024 ਵਿੱਚ ਛਪਣ ਲਈ ਦਿੱਤੀ ਗਈ ਕਿਤਾਬ ਦਾ 2026 ਤਕ ਅਜੇ ਇਸ ਬਾਰੇ ਘੋਖ-ਵਿਚਾਰ ਹੀ ਨਹੀਂ ਹੋਈਵਿਚਾਰ ਵਿਮਰਸ਼ ਹੋਇਆ ਨਹੀਂ ਜਾਂ ਹੁਣ ਤਕ ਜਾਣਬੁੱਝ ਕਿ ਕੀਤਾ ਨਹੀਂ ਗਿਆ, ਇਸ ਬਾਰੇ ਤਾਂ ਸਰਕਾਰ ਹੀ ਦੱਸ ਸਕਦੀ ਹੈਕਾਰਵਾਂ ਮੈਗਜ਼ੀਨ ਨੇ ਇਸ ਛਪਣ ਲਈ ਗਈ ਕਿਤਾਬ ਦੇ ਕੁਝ ਅੰਸ਼ ਛਾਪ ਦਿੱਤੇ ਹਨਹੁਣ ਜਦੋਂ ਵਿਰੋਧੀ ਪਾਰਟੀਆਂ ਨੇ ਇਨ੍ਹਾਂ ਛਪੇ ਹੋਏ ਅੰਸ਼ਾਂ ਨੂੰ ਲੈ ਕੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਹਨ ਤਾਂ ਸਰਕਾਰ ਬਾਰ ਬਾਰ ਇਹ ਕਹਿ ਰਹਿ ਹੈ ਕਿ ਇਹ ਕਿਤਾਬ ਅਜੇ ਛਪੀ ਨਹੀਂ, ਇਸ ਲਈ ਇਸ ’ਤੇ ਬਹਿਸ ਨਹੀਂ ਹੋ ਸਕਦੀਮੁੱਦਾ ਇਹ ਨਹੀਂ ਹੋਣਾ ਚਾਹੀਦਾ ਕਿ ਕਿਤਾਬ ਛਪ ਗਈ ਹੈ ਜਾਂ ਅਜੇ ਨਹੀਂ ਛਪੀ ਬਲਕਿ ਮੁੱਦਾ ਇਹ ਹੋਣਾ ਚਾਹੀਦਾ ਹੈ ਕਿ ਕੀ ਜਨਰਲ ਨਾਰਵਣੇ ਨੇ ਛਪਣ ਲਈ ਠੀਕ ਲਿਖਿਆ ਸੀ ਜਾਂ ਨਹੀਂਕੀ ਰੱਖਿਆ ਮੰਤਰੀ ਅਤੇ ਪ੍ਰਧਾਨ ਮੰਤਰੀ ਨੇ ਦੇਸ਼ ਦੀ ਸੁਰੱਖਿਆ ਨਾਲ ਜੁੜੇ ਅਹਿਮ ਮਸਲੇ ’ਤੇ ਢਿੱਲਮੱਠ ਵਿਖਾਈ, ਜਾਂ ਨਹੀਂ, ਅਤੇ ਜੇਕਰ ਵਿਖਾਈ ਤਾਂ ਕਿਉਂ ਵਿਖਾਈ?

ਭਾਜਪਾ ਸਰਕਾਰ ਨੇ ਹਮੇਸ਼ਾ ਆਪਣੇ ਵਿਰੁੱਧ ਉੱਠ ਰਹੀ ਆਵਾਜ਼ ਨੂੰ ਦਬਾਇਆ ਹੈਵਿਰੋਧੀ ਆਵਾਜ਼ ਉਠਾਉਣ ਵਾਲੇ ਨੂੰ ਜੇਲ੍ਹ ਵਿੱਚ ਭੇਜਣ ਲਈ ਉਸ ’ਤੇ ਕੇਸ ਦਰਜ ਕਰਵਾਇਆ ਹੈ ਅਤੇ ਇਸੇ ਲੜੀ ਵਿੱਚ ਉਹਨਾਂ ਨੇ ਰਾਹੁਲ ਗਾਂਧੀ ’ਤੇ ਕੇਸ ਦਰਜ਼ ਕਰਵਾ ਦਿੱਤਾ ਹੈ ਕਿ ਉਸਨੇ ਉਸ ਕਿਤਾਬ ਦੇ ਅੰਸ਼ ਪ੍ਰਚਾਰਿਤ ਕਰ ਦਿੱਤੇ ਹਨ ਜਿਹੜੀ ਪੈਂਗੁਇਨ ਇੰਡੀਆ ਅਨੁਸਾਰ ਅਜੇ ਛਪੀ ਨਹੀਂ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

Vishva Mitter

Vishva Mitter

Jalandhar, Punjab, India.
Phone: (91 - 94176 - 32228)
Email: (bammijalandhar@gmail.com)

More articles from this author