VishvamitterBammi7“ਵੈਸੇ ਤਾਂ ਇਸ ਵੇਲੇ ਭਾਰਤ ਵਿਚ ਹਰ ਧਰਮ ਜਾਂ ਫਿਰਕੇ ਦੀ ਫਿਰਕਾਦਾਰਾਨਾ ਅਤੇ ਤੰਗਨਜ਼ਰੀ ਸੋਚ ਵਾਲੀ ...”
(11 ਜੂਨ 2017)

 

ਨੌਜਵਾਨਾਂ ਨੂੰ ਰਾਸ਼ਟਰਵਾਦ ਦੇ ਨਾਮ ਹੇਠ ਇੱਕ ਅਜਿਹਾ ਜ਼ਹਿਰ ਦਿੱਤਾ ਜਾ ਰਿਹਾ ਹੈ ਜਿਹੜਾ ਫਿਰਕੂ ਘ੍ਰਿਣਾ ਅਤੇ ਕਦੇ ਨਾ ਕਦੇ ਦੰਗਿਆਂ ਦੇ ਰੂਪ ਵਿਚ ਉੱਭਰ ਕੇ ਆਪਣਾ ਅਸਰ ਵਿਖਾਉਂਦਾ ਹੈ ਇਸ ਦਾ ਸਭ ਤੋਂ ਵੱਧ ਨੁਕਸਾਨ ਖੱਬੀ ਸੋਚ ਵਾਲੀ ਧਿਰ ਨੂੰ ਹੁੰਦਾ ਹੈ ਉਦੋਂ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਬਲਾਤਕਾਰਾਂ ਜਾਂ ਜਗੀਰਦਾਰੀ ਲੁੱਟ, ਮੁਲਾਜ਼ਮ, ਮਜ਼ਦੂਰ ਦੀ ਲੁੱਟ ਅਤੇ ਗੈਰ ਸੰਗਠਿਤ ਮਜ਼ਦੂਰਾਂ ਦੀ ਸਭ ਤੋਂ ਵੱਧ ਲੁੱਟ ਬਾਰੇ ਕੋਈ ਵੀ ਨਹੀਂ ਸੋਚਦਾ ਉਸ ਸਮੇਂ ਕੇਵਲ ਬਹੁਗਿਣਤੀ ਲੋਕਾਂ ਦੇ ਦਿਮਾਗ ਵਿਚ ਹਿੰਦੂ, ਸਿੱਖ, ਮੁਸਲਮਾਨ ਜਾਂ ਈਸਾਈ ਦੇ ਧਰਮ ਜਾਂ ਫਿਰਕੇ ਦਾ ਕੂੜਾ ਸੜਾਂਧ ਮਾਰ ਰਿਹਾ ਹੁੰਦਾ ਹੈ ਇਸੇ ਸਮੇਂ ਦਾ ਲੁਟੇਰੀਆਂ ਸਰਕਾਰਾਂ ਵੀ ਵੱਧ ਤੋਂ ਵੱਧ ਫਾਇਦਾ ਲੈਂਦੀਆਂ ਹੋਈਆਂ ਟੈਕਸਾਂ ਵਿਚ ਵਾਧਾ ਕਰ ਲੈਂਦੀਆਂ ਹਨ ਜਾਂ ਲੋਕ ਵਿਰੋਧੀ ਅਤੇ ਸਾਮਰਾਜ ਪੱਖੀ ਬਿੱਲ ਪਾਸ ਕਰ ਲੈਂਦੀਆਂ ਹਨ ਦੇਸੀ ਵਿਦੇਸ਼ੀ ਵੱਡੇ ਵਪਾਰੀ ਚੀਜ਼ਾਂ ਦੇ ਭਾਅ ਵਧਾ ਲੈਂਦੇ ਹਨ

ਵੈਸੇ ਤਾਂ ਇਸ ਵੇਲੇ ਭਾਰਤ ਵਿਚ ਹਰ ਧਰਮ ਜਾਂ ਫਿਰਕੇ ਦੀ ਫਿਰਕਾਦਾਰਾਨਾ ਅਤੇ ਤੰਗਨਜ਼ਰੀ ਸੋਚ ਵਾਲੀ ਜਥੇਬੰਦੀ ਹੈ ਪਰ 27 ਸਤੰਬਰ 1925 ਨੂੰ ਨਾਗਪੁਰ ਵਿਚ ਕੇ ਬੀ ਹੈਡਗੇਵਾਰ ਵੱਲੋਂ ਸਥਾਪਤ ਆਰ ਐੱਸ ਐੱਸ ਇਸ ਦਿਸ਼ਾ ਵਿਚ ਸਭ ਤੋਂ ਮੋਹਰੀ ਅਤੇ ਵਿਸ਼ਾਲ ਜਥੇਬੰਦੀ ਹੈ ਸ਼ੁਰੂ ਸ਼ੁਰੂ ਵਿਚ ਰਾਸ਼ਟਰੀਯ ਸਵਯੰਸੇਵਕ ਸੰਘ (ਆਰ ਐੱਸ ਐੱਸ) ਨੇ ਆਪਣੇ ਆਪ ਨੂੰ ਇੱਕ ਸਮਾਜਿਕ ਸਭਿਆਚਾਰਕ ਅਤੇ ਪ੍ਰਾਚੀਨ ਹਿੰਦੂ ਪ੍ਰੰਪਰਾਵਾਂ ਨੂੰ ਸੰਭਾਲਣ ਵਾਲੀ ਜਥੇਬੰਦੀ ਕਿਹਾ ਪਰ ਹੌਲੀ ਹੌਲੀ ਇਹ ਇੱਕ ਵੱਡੀ ਫਿਰਕੂ ਜਥੇਬੰਦੀ ਬਣ ਗਈ ਇਸ ਦੇ ਗੁਰੂਆਂ ਜਾਂ ਸਰਵੇ-ਸਰਵਾਵਾਂ ਦੀ ਸੋਚ, ਲੇਖਣੀ ਅਤੇ ਭਾਸ਼ਣ ਕਦੇ ਵੀ ਹਿੰਦੁਸਤਾਨ ਜਾਂ ਅੱਜ ਦੇ ਭਾਰਤ ਦੇ ਸਾਰੇ ਲੋਕਾਂ ਦੇ ਹਿਤਾਂ ਵਿਚ ਨਹੀਂ ਰਹੀ ਸਗੋਂ ਫਿਰਕੇਦਾਰਨਾ ਹੀ ਰਹੇ ਅੰਗਰੇਜ਼ੀ ਹਕੂਮਤ ਵੇਲੇ ਐੱਮ ਐੱਸ ਗੋਲਵਾਲਕਾਰ ਦਾ ਬਿਆਨ ਸੀ, “ਅੰਗਰੇਜ਼ਾਂ ਵਿਰੁੱਧ ਲੜਨ ਵਿਚ ਆਪਣੀ ਸ਼ਕਤੀ ਨਸ਼ਟ ਨਾ ਕਰੋ, ਆਪਣੀ ਸ਼ਕਤੀ ਨੂੰ ਆਪਣੇ ਅੰਦਰੂਨੀ ਦੁਸ਼ਮਣਾਂ ਭਾਵ ਮੁਸਲਮਾਨਾਂ, ਈਸਾਈਆਂ ਅਤੇ ਕਮਿਊਨਿਸਟਾਂ ਵਿਰੁੱਧ ਲੜਨ ਲਈ ਬਚਾ ਕੇ ਰੱਖੋ

ਜਦੋਂ ਅੰਗਰੇਜ਼ ਭਾਰਤ (ਉਦੋਂ ਦੇ ਹਿੰਦੋਸਤਾਨ ਜਾਂ ਹਿੰਦ) ਨੂੰ ਛੱਡਣ ਵਾਲੇ ਸਨ, ਉਦੋਂ ਇਹਨਾਂ ਦੇ ਸਾਵਰਕਰ ਨੇ ਕਿਹਾ, “ਮੇਰਾ ਜਿਨਾਹ ਦੇ ਦੋ ਰਾਸ਼ਟਰਾਂ ਦੇ ਸਿਧਾਂਤ ਨਾਲ ਕੋਈ ਝਗੜਾ ਨਹੀਂ ਹੈ ਅਤੇ ਇਹ ਇਤਿਹਾਸਕ ਤੱਥ ਹੈ ਕਿ ਹਿੰਦੂ ਅਤੇ ਮੁਸਲਿਮ ਦੋ ਰਾਸ਼ਟਰ ਹਨ।” ਸਪਸ਼ਟ ਹੈ ਕਿ ਅੰਗਰੇਜ਼ਾਂ ਦੀ ਭਾਰਤ ਨੂੰ ਦੋ ਟੁਕੜਿਆਂ ਵਿਚ ਵੰਡਣ ਦੀ ਇੱਛਾ ਪੂਰਤੀ ਲਈ ਜਿਨਾਹ ਦੇ ਨਾਲ ਨਾਲ ਇਹ ਵੀ ਸਹਾਈ ਸਨ ਆਜ਼ਾਦੀ ਭਾਵੇਂ ਅਖਾਉਤੀ ਹੀ ਸੀ, ਦੀ ਪੂਰਬ ਸੰਧਿਆ ’ਤੇ 14 ਅਗਸਤ 47 ਨੂੰ ਆਰ ਐੱਸ ਐੱਸ ਦੇ ਅੰਗਰੇਜ਼ੀ ਦੇ ਮੁੱਖ ਪੱਤਰ ਆਰਗੇਨਾਈਜ਼ਰ ਵਿਚ ਤਿਰੰਗੇ ਝੰਡੇ ਦੀ ਇਹ ਕਹਿ ਕੇ ਨਿੰਦਿਆ ਕੀਤੀ ਕਿ ਤਿੰਨ ਇੱਕ ਮਨਹੂਸ ਅੰਕੜਾ ਹੈ ਅਤੇ ਇੱਕ ਅਜਿਹਾ ਝੰਡਾ ਜਿਸ ਦੇ ਤਿੰਨ ਰੰਗ ਹੋਣ, ਲੋਕਾਂ ਦੇ ਦਿਲੋ ਦਿਮਾਗ ’ਤੇ ਮਾੜਾ ਅਸਰ ਪਾਵੇਗਾ ਅਤੇ ਦੇਸ਼ ਲਈ ਨੁਕਸਾਨਦੇਹ ਹੋਵੇਗਾ” ਇਹ ਆਪਣੇ ਦਫਤਰਾਂ ’ਤੇ ਗੂੜ੍ਹਾ ਕੇਸਰੀ ਝੰਡਾ ਹੀ ਲਹਿਰਾਉਂਦੇ ਹਨ

ਇਹ ਆਪਣੇ ਵਿਚਾਰ, ਹਿੰਦੂ ਰਾਸ਼ਟਰ, ਇੱਥੇ ਰਹਿਣ ਵਾਲਾ ਹਰ ਨਾਗਰਿਕ ਹਿੰਦੂ, ਹਿੰਦੂ ਧਰਮ ਸਰਵਸ੍ਰੇਸ਼ਠ ਆਦਿ ਦਾ ਪ੍ਰਚਾਰ ਕਰਨ ਵਾਲੇ ਆਰ ਐੱਸ ਐੱਸ ਦੇ ਮੈਂਬਰ ਰੋਜ਼ਾਨਾ ਸਵੇਰੇ ਜਾਂ ਸ਼ਾਮੀ ਕਿਸੇ ਨਿਯਤ ਸਥਾਨ ਤੇ ਇੱਕਠੇ ਹੁੰਦੇ ਹਨ, ਜਿਸ ਨੂੰ ਸ਼ਾਖਾ ਕਹਿੰਦੇ ਹਨ ਇੱਥੇ ਕੁਝ ਖੇਡਾਂ, ਕੁਝ ਆਸਨ ਕਰਾਏ ਜਾਂਦੇ ਹਨ ਅਤੇ ਲਾਠੀ ਚਲਾਉਣੀ, ਕਿਤੇ ਕਿਤੇ ਤਲਵਾਰ ਬੰਦੂਕ ਆਦਿ ਚਲਾਉਣੀ ਵੀ ਸਿਖਾਈ ਜਾਂਦੀ ਹੈ ਇਹ ਸਭ ਤੋਂ ਵੱਡੀ, ਅਨੁਸ਼ਾਸਿਤ, ਸੰਗਠਿਤ ਪਰ ਖਤਰਨਾਕ ਫਿਰਕੂ ਜੱਥਬੰਦੀ ਬਣ ਚੁੱਕੀ ਹੈ ਆਪਣੇ ਆਪ ਨੂੰ ਨਿਰੋਲ ਸਮਾਜਿਕ, ਸਭਿਆਚਾਰਕ ਅਤੇ ਪ੍ਰਾਚੀਨ ਹਿੰਦੂ ਪ੍ਰੰਪਰਾਵਾਂ ਦੀ ਰੱਖਿਅਕ ਕਹਿਣ ਵਾਲੀ ਇਹ ਜਥੇਬੰਦੀ ਦਾ ਖਤਰਨਾਕ ਲੱਛਣ ਸਭ ਤੋਂ ਪਹਿਲਾਂ ਉਦੋਂ ਸਾਹਮਣੇ ਆਇਆ ਜਦੋਂ ਆਰ ਐੱਸ ਐੱਸ ਦੀ ਹੀ ਇਕ ਸਹਿਯੋਗੀ ਜਥੇਬੰਦੀ ਹਿੰਦੂ ਮਹਾਂਸਭਾ ਦੇ ਕਾਰਕੁੰਨ ਨੱਥੂ ਰਾਮ ਗੌਡਸੇ ਨੇ 30 ਜਨਵਰੀ 1948 ਨੂੰ ਪ੍ਰਾਰਥਨਾ ਸਭਾ ਵਿਚ ਹੀ ਗੋਲੀ ਮਾਰ ਕੇ ਮਹਾਤਮਾ ਗਾਂਧੀ ਨੂੰ ਮਾਰ ਦਿੱਤਾ ਉਦੋਂ ਭਾਵੇਂ ਇਨ੍ਹਾਂ ਨੇ ਗੌਡਸੇ ਨੂੰ ਆਪਣਾ ਮੈਂਬਰ ਮੰਨਣ ਤੋਂ ਨਾਂਹ ਕਰ ਦਿੱਤੀ ਪਰ ਹੁਣ ਇਹ ਉਸ ਨੂੰ ਦੇਸ਼ ਭਗਤ ਅਤੇ ਸ਼ਹੀਦ ਪਰਚਾਰਦੇ ਹਨ ਮੌਕੇ ਦੀ ਸਰਕਾਰ ਨੇ ਇਸ ਨੂੰ ਪ੍ਰਤੀਬੰਧਤ ਕਰ ਦਿੱਤਾ ਪਰ ਛੇਤੀ ਹੀ ਪ੍ਰਤਿਬੰਧ ਖਤਮ ਕਰਵਾ ਲੈਣ ਤੋਂ ਬਾਅਦ ਇਹਨਾਂ ਸੋਚਿਆ ਕਿ ਕੋਈ ਰਾਜਨੀਤਿਕ ਪਾਰਟੀ ਉਸਾਰੀ ਜਾਵੇ ਜਿਸ ਦਾ ਅਧਾਰ ਅਸੀਂ ਹੋਈਏ ਅਤੇ ਉਹ ਸਾਡੀ ਹੋਂਦ ਲਈ ਸਹਾਇਕ ਹੋਵੇ ਇਸ ਲਈ 1951 ਵਿਚ ਇੱਕ ਸਿਆਸੀ ਪਾਰਟੀ ਭਾਰਤੀ ਜਨਸੰਘ ਬਣਾਈ ਗਈ ਸਮੇਂ ਅਤੇ ਲੋੜ ਅਨੁਸਾਰ ਇਹ ਪਾਰਟੀ ਜਨਤਾ ਪਾਰਟੀ ਅਤੇ ਸਭ ਤੋਂ ਬਾਅਦ ਇਹ ਭਾਰਤੀ ਜਨਤਾ ਪਾਰਟੀ ਦੇ ਰੂਪ ਵਿਚ ਕੰਮ ਕਰ ਰਹੀ ਹੈ ਇਹ ਆਰ ਐੱਸ ਐੱਸ ਦੀ ਹਰ ਪੱਖੋਂ ਸਹਾਇਤਾ ਕਰ ਰਹੀ ਹੈ ਅਤੇ ਬਦਲੇ ਵਿਚ ਆਰ ਐੱਸ ਐੱਸ ਇਸ ਨੂੰ ਕਾਡਰ ਦੇ ਰਹੀ ਹੈ ਅਤੇ ਰਲ ਮਿਲ ਕੇ ਸੰਘ ਅਤੇ ਪਾਰਟੀ ਹਿੰਦੂ ਰਾਸ਼ਟਰ ਦਾ ਫਿਰਕੂ ਇਜੰਡਾ ਅੱਗੇ ਵਧਾ ਰਹੇ ਹਨ ਹੁਣ ਤਾਂ ਇਹ ਫਿਰਕਾ ਪ੍ਰਸਤੀ ਦੇ ਨਾਲ ਨਾਲ ਇਤਿਹਾਸ ਨੂੰ ਗੈਰ ਇਤਿਹਾਸਿਕ ਅਤੇ ਵਿਗਿਆਨ ਨੂੰ ਗੈਰ ਵਿਗਿਆਨਿਕ ਵੀ ਬਣਾਈ ਜਾ ਰਹੇ ਹਨ

ਹੁਣ ਅਸੀਂ ਅਸਲੀ ਮੁੱਦੇ ਵਲ ਆਉਂਦੇ ਹਾਂ ਆਰ ਐੱਸ ਐੱਸ ਮਜ਼ਦੂਰਾਂ ਵਿਚ, ਸਿੱਖਿਆ ਵਿਚ, ਵਿੱਦਿਆਰਥੀ ਜਥੇਬੰਦੀਆਂ ਵਿਚ, ਵਪਾਰੀਆਂ ਵਿਚ, ਸਭ ਖੇਤਰਾਂ ਵਿਚ ਆਪਣੀ ਵਿਚਾਰਧਾਰਾ ਦੇ ਰਿਹਾ ਹੈ ਸਾਰੇ ਰਾਸ਼ਟਰ ਨੂੰ ਹਿੰਦੂ ਬਣਾਉਣ ਦੇ ਨਾਹਰੇ ਵਾਲਾ ਆਰ ਐੱਸ ਐੱਸ, ਰਾਸ਼ਟਰੀਯ ਸਿੱਖ ਸੰਗਤ (ਆਰ ਐਸ ਐਸ) ਦੇ ਰੂਪ ਵਿਚ ਸਿੱਖਾਂ ਵਿਚ ਵੀ ਜਾ ਵੜਿਆ ਹੈ ਹੋਰ ਤਾਂ ਹੋਰ ਹਿੰਦੂ ਰਾਸ਼ਟਰ ਦੇ ਸੁਪਨੇ ਵਾਲਾ ਆਰ ਐੱਸ ਐੱਸ ਮੁਸਲਮਾਨਾਂ ਵਿਚ ਮੁਸਲਿਮ ਰਾਸ਼ਟਰੀਯ ਮੰਚ ‘ਐੱਮ ਆਰ ਐੱਮ’ ਦੇ ਰੂਪ ਵਿਚ ਜਾ ਵੜਿਆ ਹੈ ਜਿਸ ਦਾ ਕੌਮੀ ਪ੍ਰਧਾਨ ਮੋਹੰਮਦ ਅਫ਼ਜ਼ਲ ਹੈ ਅਤੇ ਦਸ ਹਜ਼ਾਰ ਮੈਂਬਰ ਹਨ ਫਤਵੇ ਦੇ ਵਿਰੁੱਧ ਜਾ ਕੇ ਇਹ ਵੰਦੇ ਮਾਤਰਮ’ ਵੀ ਬੋਲਦੇ ਹਨ ਜੇ ਆਰ ਐੱਸ ਐੱਸ ਕੇਵਲ ਭਾਰਤ, ਹਿੰਦੂ ਰਾਸ਼ਟਰ, ਪ੍ਰਾਚੀਨ ਹਿੰਦੂ ਗੌਰਵਸ਼ਾਲੀ ਪ੍ਰਮੋਰਾਵਾਂ ਦੇ ਨਾਮ ’ਤੇ ਪਿਛਾਖੜੀ ਉਲਟ ਇਨਕਲਾਬੀ ਸੋਚ ਅੱਗੇ ਲਿਜਾ ਕੇ ਲੁਟੇਰੀ ਜਮਾਤ ਦੇ ਹਿਤਾਂ ਦੀ ਪੂਰਤੀ ਕਰ ਰਿਹਾ ਹੈ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਹਰ ਖੇਤਰ ਵਿਚ ਅਗਾਂਹ ਵਧੂ ਇਨਕਲਾਬੀ ਸੋਚ ਦੇ ਨਵੇਂ ਤਰੀਕੇ ਲੱਭ ਕੇ ਅੱਗੇ ਵਧੀਏ ਨਹੀਂ ਤਾਂ ਬਹੁਤ ਪਿੱਛੇ ਜਾ ਪਵਾਂਗੇ ਕੀ ਬੀਜੇਪੀ ਦੀ ਤਰ੍ਹਾਂ ਖੱਬੀਆਂ ਪਾਰਟੀਆਂ ਨੂੰ ਕੇਡਰ ਪ੍ਰਦਾਨ ਕਰਨ ਲਈ ਆਰ ਐੱਸ ਐੱਸ ਦੇ ਸਮਾਂਤਰ ਜਥੇਬੰਦੀ ਦੀ ਲੋੜ ਨਹੀਂ? ਕੀ ਫਿਰਕਾ ਪ੍ਰਸਤੀ ਫੈਲਾਉਣ ਵਾਲੀਆਂ ਧਾਰਮਿਕ ਜਾਂ ਹੋਰ ਸੰਸਥਾਵਾਂ ਦੇ ਮੁਕਾਬਲੇ ਫਿਰਕੂ ਸਦਭਾਵਨਾ ਵਾਲੀ ਕਿਸੇ ਸਮਾਜਿਕ ਸੰਸਥਾ ਦੀ ਅੱਜ ਦੇ ਸਮੇਂ ਜ਼ਿਆਦਾ ਲੋੜ ਨਹੀਂ? ਕੀ ਅੰਨ੍ਹੇ ਰਾਸ਼ਟਰਵਾਦ ਦਾ ਵਿਚਾਰ ਫੈਲਾਉਣ ਵਾਲਿਆਂ ਦੇ ਮੁਕਾਬਲੇ ਚਾਨਣ ਮੁਨਾਰੇ ਅੰਤਰ ਰਾਸ਼ਟਰਵਾਦੀ ਦਾ ਵਿਚਾਰ ਫੈਲਾਉਣ ਦੀ ਲੋੜ ਨਹੀਂ ਮੇਰੇ ਵਿਚਾਰ ਵਿਚ ਅਸੀਂ ਵੀ ਆਰ ਐੱਸ ਐੱਸ ਦੇ ਮੁਕਾਬਲੇ ਆਪਣਾ ਸੰਗਠਨ ਉਸਾਰ ਸਕਦੇ ਹਾਂ ਇਹਨਾਂ ਦੀ ਫਿਰਕੂ ਵਿਚਾਰਧਾਰਾ ਦੇ ਮੁਕਾਬਲੇ ਸਾਡੇ ਕੋਲ ਸੰਸਾਰ ਭਾਈਚਾਰੇ ਦੀ ਵਿਚਾਰਧਾਰਾ ਮਾਰਕਸਵਾਦ ਹੈ ਇਹਨਾਂ ਦੇ ਫ਼ਾਸ਼ੀਵਾਦੀ ਮਾਰਗ ਦਰਸ਼ਕਾਂ ਹਿਟਲਰ ਅਤੇ ਮੁਸੋਲਿਨੀ ਦੇ ਮੁਕਾਬਲੇ ਸਾਡੇ ਕੋਲ ਵਿਗਿਆਨਿਕ ਭਾਈਚਾਰੇ ਅਤੇ ਸੰਸਾਰ ਸ਼ਾਂਤੀ ਦੇ ਮਾਰਗ ਦਰਸ਼ਕ ਹਨ ਇਹਨਾਂ ਦੀਆਂ ਸ਼ਾਖਾਵਾਂ ਵਿਚ ਬੋਲੀ ਜਾਣ ਵਾਲੀ ਪ੍ਰਾਰਥਨਾ ਨਮਸਤੇ ਸਦਾ ਵਤਸਲੇਦੇ ਮੁਕਾਬਲੇ ਸਾਡੇ ਕੋਲ ਇਕ ਵਧੀਆ ਮਜ਼ਦੂਰ ਜਮਾਤ ਦਾ ਅੰਤਰ ਰਾਸ਼ਟਰੀ ਗੀਤ ਹੈ ਜਿਸ ਦਾ ਹਰ ਭਾਸ਼ਾ ਵਿਚ ਗੀਤ ਰੂਪ ਵਿਚ ਹੀ ਉਲਥਾ ਹੈ

ਲੋਕ ਇਸ ਲੁੱਟ ਖਸੁੱਟ ਵਾਲੇ ਸਮਾਜ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ ਪਰ ਅਜੇ ਉਹਨਾਂ ਕੋਲ ਇਸ ਦਾ ਬਦਲ ਨਹੀਂ ਹੈ ਜਾਂ ਅਸੀਂ ਬਦਲ ਸਮਝਾ ਨਹੀਂ ਸਕੇ ਇਸ ਲਈ ਸਾਨੂੰ ਭਾਰਤ ਪੱਧਰ ’ਤੇ ਅਜਿਹੀ ਸੰਸਥਾ ਉਸਾਰ ਲੈਣੀ ਚਾਹੀਦੀ ਹੈ ਜਿਸ ਵਿਚ ਰੋਜ਼ਾਨਾ ਸਵੇਰੇ ਜਾਂ ਸ਼ਾਮ ਨਿਯਤ ਸਥਾਨ ਅਤੇ ਸਮੇਂ ਤੇ ਨੌਜਵਾਨ ਮਜ਼ਦੂਰਾਂ, ਕਿਸਾਨਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਉਸਾਰੂ ਵਿਚਾਰ ਦਿੱਤੇ ਜਾਣ ਭਾਵੇਂ ਸ਼ੁਰੂਆਤ ਛੋਟੇ ਪੱਧਰ ’ਤੇ ਹੀ ਕਿਸੇ ਸਥਾਨ ਤੋਂ ਕੀਤੀ ਜਾਵੇ ਅਤੇ ਸੰਸਥਾ ਵਿਚ ਭਾਗ ਲੈਣ ਵਾਲਿਆਂ ਦੀ ਸਮਝ ਅਨੁਸਾਰ ਸੁਖਾਲੇ ਢੰਗ ਨਾਲ ਵੀਚਾਰ ਪੇਸ਼ ਕੀਤੇ ਜਾਣ ਸ਼ੁਰੂ ਵਿਚ ਹੀ ਵੱਡੇ ਵੱਡੇ ਸਿਧਾਂਤ ਜਾਂ ਜਟਿਲ ਆਰਥਿਕਤਾ ਵਾਲੇ ਵਿਚਾਰ ਦੇਣ ਦੀ ਲੋੜ ਨਹੀਂ ਸਿਹਤ ਦਾ ਖਿਆਲ ਰੱਖਦੇ ਹੋਏ ਖੇਡਾਂ ਵੀ ਕਰਵਾਈਆਂ ਜਾਣ। ਆਰ ਐੱਸ ਐੱਸ ਵਿਚ ਔਰਤਾਂ ਦੀ ਮਨਾਹੀ ਹੈ ਕਿਉਂਕੇ ਉਹਨਾਂ ਅਨੁਸਾਰ ਔਰਤ ਕੇਵਲ ਘਰ ਦੇ ਕੰਮ ਕਾਰ ਲਈ ਹੁੰਦੀ ਹੈ ਪਰ ਸਾਡੀ ਸੰਸਥਾ ਵਿਚ ਔਰਤਾਂ ਨੂੰ ਆਉਣ ਦੀ ਕੋਈ ਮਨਾਹੀ ਨਹੀਂ ਹੋਵੇਗੀ ਸੰਘ ਦੀ ਗੁਰੂ ਦਕਸ਼ਣਾ ਦੇ ਮੁਕਾਬਲੇ ਕੋਈ ਯੋਗਦਾਨ ਦਿਵਸ ਮਨਾਇਆ ਜਾਵੇ ਜਿਸ ਨਾਲ ਫੰਡ ਕਈ ਕੰਮ ਆ ਸਕਦੇ ਹਨ ਅਤੇ ਜੇ ਕਿਤੇ ਖੱਬੀਆਂ ਪਾਰਟੀਆਂ ਦੀ ਬਹੁਗਿਣਤੀ ਇੱਕ ਹੋ ਜਾਵੇ ਤਾਂ ਉਸ ਵਾਸਤੇ ਕੇਡਰ ਦੇ ਨਾਲ ਨਾਲ ਮਾਇਕ ਸਹਾਇਤਾ ਵੀ ਕੀਤੀ ਜਾ ਸਕਦੀ ਹੈ

ਪਰ ਇਹ ਕੰਮ ਸਿਰੇ ਚਾੜ੍ਹਨਾ ਕੋਈ ਫੁੱਲਾਂ ਦੀ ਸੇਜ ਨਹੀਂ ਇਨਕਲਾਬ ਵਾਂਗ ਇਸ ਦੇ ਰਸਤੇ ਵਿਚ ਵੀ ਕਈ ਕੰਡੇ ਅਤੇ ਰੁਕਾਵਟਾਂ ਆਉਣਗੀਆਂ। ਸਿਆਸੀ ਪਾਰਟੀਆਂ ਦੇ ਪਾਲਤੂ ਗੁੰਡੇ ਹਮਲੇ ਵੀ ਕਰ ਸਕਦੇ ਹਨ। ਪੁਲਸ ਤੋਂ ਕਿਸੇ ਸਹਿਯੋਗ ਦੀ ਕੋਈ ਆਸ ਨਹੀਂ ਹੋਵੇਗੀ। ਕਈ ਤਰ੍ਹਾਂ ਦੇ ਘੜੱਮ ਚੌਧਰੀ ਉਲਝਣਾਂ ਪਾ ਸਕਦੇ ਹਨ, ਕਾਨੂੰਨੀ ਅੜਚਨਾਂ ਆ ਸਕਦੀਆਂ ਹਨ। ਨਿੱਜੀ ਜਾਇਦਾਦ ਨੂੰ ਜਨਮ ਸਿੱਧ ਅਧਿਕਾਰ ਮੰਨਣ ਵਾਲੇ ਅਤੇ ਲੁੱਟ ਖਸੁੱਟ ਵਾਲੇ ਸਮਾਜ ਦੇ ਥੰਮ੍ਹ ਸਰਕਾਰਾਂ ’ਤੇ ਦਬਾਅ ਪਾ ਕੇ ਇਸ ਨੂੰ ਰੋਕਣ ਦਾ ਪੂਰਾ ਟਿੱਲ ਲਗਾਉਣਗੇ ਪਰ ਸਭ ਕੁਝ ਪੈਦਾ ਕਰਨ ਅਤੇ ਨਿਰਮਾਣ ਕਰਨ ਦੀ ਤਾਕਤ ਰੱਖਣ ਵਾਲੇ ਇਸ ਦਾ ਮੁਕਾਬਲਾ ਕਰਨ ਦੇ ਸਮਰੱਥ ਹਨ

*****

(728)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਵਿਸ਼ਵਾ ਮਿੱਤਰ

ਵਿਸ਼ਵਾ ਮਿੱਤਰ

Jalandhar, Punjab, India.
Phone: (91 - 94176 - 22281)
Email: (bammijalandhar@gmail.com)

More articles from this author