VishvamitterBammi7ਜਿੱਥੇ ਮੌਕਾ ਮਿਲਿਆ ਉੱਥੇ ਹੀ ਭਾਜਪਾ ਸਰਕਾਰ ਨੂੰ ਪੱਕੇ ਪੈਰੀਂ ਕਰਨ ਦਾ ਅਵਸਰ ...
(11 ਮਈ 2021)

 

ਦੇਸ਼ ਵਿੱਚ ਕਰੋਨਾ ਫੈਲਣ ਤੋਂ ਬਾਅਦ ਮੋਦੀ ਜੀ ਨੇ ਆਪਣੀ ਨੀਤੀ ਦਾ ਐਲਾਨ ਕਰਦੇ ਹੋਏ ਕਿਹਾ ਕਿ ਸਾਨੂੰ ‘ਆਪਦਾ ਵਿੱਚ ਅਵਸਰ’ (ਮੁਸੀਬਤ ਵਿੱਚ ਮੌਕੇ) ਵਰਤਣੇ ਚਾਹੀਦੇ ਹਨਪਰ ਇਹ ਐਲਾਨ ਬਿਲਕੁਲ ਉਸੇ ਤਰ੍ਹਾਂ ਕੀਤਾ ਜਿਵੇਂ ਇੰਦਰਾ ਗਾਂਧੀ ਨੇ ਐਮਰਜੈਂਸੀ ਦਾ ਐਲਾਨ ਕਰਨ ਤੋਂ ਪਹਿਲਾਂ ਹੀ ਸਾਰੇ ਮੁੱਖ ਵਿਰੋਧੀ ਫੜ ਕੇ ਅੰਦਰ ਕਰ ਦਿੱਤੇ ਸਨਮੋਦੀ ਜੀ ਨੇ ਵੀ ‘ਆਪਦਾ ਮੇਂ ਅਵਸਰ’ ਦਾ ਐਲਾਨ ਬਾਅਦ ਵਿੱਚ ਕੀਤਾ ਪਰ ਲਾਗੂ ਸਾਲ ਤੋਂ ਵੱਧ ਸਮਾਂ ਪਹਿਲਾਂ ਹੀ ਕਰ ਦਿੱਤਾਕਰੋਨਾ ਵਾਇਰਸ ਦੀ ਭਾਰਤ ਵਿੱਚ ਆਮਦ ਦੇ ਦੋ ਮਹੀਨੇ ਬਾਅਦ ਹੀ ਮੋਦੀ ਜੀ ਨੇ ‘ਆਪਦਾ ਮੇਂ ਅਵਸਰ’ ਦੀ ਵਰਤੋਂ ਕਰਕੇ ਪ੍ਰਧਾਨ ਮੰਤਰੀ ਕੇਅਰਜ਼ ਫੰਡ ਸ਼ੁਰੂ ਕਰ ਦਿੱਤਾਇਸ ਫੰਡ ਦੀ ਇਹ ਖਾਸੀਅਤ ਹੈ ਕਿ ਇਸਦਾ ਨਾ ਤਾਂ ਆਡਿਟ ਹੋ ਸਕਦਾ ਹੈ ਅਤੇ ਨਾ ਹੀ ਪ੍ਰਧਾਨ ਮੰਤਰੀ ਕਿਸੇ ਨੂੰ ਜਵਾਬਦੇਹ ਹਨਨਾ ਹੀ ਇਹ ਦੱਸਣਾ ਜ਼ਰੂਰੀ ਹੈ ਕਿ ਇਸ ਫੰਡ ਨੂੰ ਕਿੱਥੋਂ ਕਿੱਥੋਂ, ਕਿੰਨਾ ਕਿੰਨਾ ਧਨ ਆਇਆਕਿੱਥੇ ਕਿੰਨਾ ਖਰਚ ਹੋਇਆ ਅਤੇ ਕਿੰਨਾ ਬਕਾਇਆ ਹੈਮੈਂ ਇਸ ਫੰਡ ਬਾਰੇ ਕੁਝ ਹੋਰ ਨਹੀਂ ਲਿਖਣਾ ਚਾਹੁੰਦਾ ਕਿਉਂਕਿ ਸ਼੍ਰੀਮਤੀ ਸੋਨੀਆ ਗਾਂਧੀ ਨੇ ਜਦੋਂ ਇਸ ਨੂੰ ਫਰਾਡ ਕਿਹਾ ਤਾਂ ਉਸ ਉੱਤੇ ਐੱਫ ਆਈ ਆਰ ਦਰਜ ਹੋ ਗਈ

ਕਰੋਨਾ ਸੰਕਟ ਨੇ ਅਜੇ ਕੋਈ ਭਿਅੰਕਰ ਰੂਪ ਨਹੀਂ ਧਾਰਣ ਕੀਤਾ ਸੀ ਪਰ ਮੋਦੀ ਜੀ ਨੇ ਲੋਕਾਂ ਦੇ ਇਕੱਠਾਂ ’ਤੇ ਰੋਕ ਲਗਾ ਦਿੱਤੀ ਅਤੇ ਨਾਲ ਹੀ ਕਿਸਾਨ ਵਿਰੋਧੀ ਅਤੇ ਮਜ਼ਦੂਰ ਵਿਰੋਧੀ ਨਿਯਮ ਬਣਾ ਦਿੱਤੇਪਾਰਲੀਮੈਂਟ ਵਿੱਚ ਵਿਰੋਧੀ ਧਿਰਾਂ ਬਹੁਤ ਕਮਜ਼ੋਰ ਸਨ ਤਾਂ ਉੱਥੇ ਇਹ ਬਿੱਲ ਵੋਟਾਂ ਪਵਾ ਕੇ ਪਾਸ ਕਰਵਾ ਲਿਆਰਾਜ ਸਭਾ ਵਿੱਚ ਵਿਰੋਧੀ ਧਿਰਾਂ ਦੀ ਕੁਝ ਚੰਗੀ ਗਿਣਤੀ ਹੋਣ ਕਾਰਣ ਉੱਥੇ ਵੋਟਾਂ ਨਹੀਂ ਪਵਾਈਆਂ ਅਤੇ ਸਪੀਕਰ ਨੇ ਬਿੱਲ ਦੇ ਹੱਕ ਜਾਂ ਵਿਰੋਧ ਵਿੱਚ ਹੱਥ ਖੜ੍ਹੇ ਕਰਨ ਨੂੰ ਕਹਿ ਦਿੱਤਾਵਿਰੋਧੀ ਧਿਰਾਂ ਦੇ ਵਿਰੋਧ ਦੇ ਬਾਵਜੂਦ ਵੀ ਬਿਨਾ ਬਹਿਸ ਕਰਵਾਏ ਹੱਥ ਖੜ੍ਹੇ ਕਰਵਾ ਕੇ ਬਿੱਲ ਇੱਕ ਦਮ ਪਾਸ ਕਰ ਦਿੱਤਾ ਅਤੇ ਰਾਸ਼ਟਰਪਤੀ ਜੀ ਤਾਂ ਮੋਦੀ ਵਾਲੇ ਬਿੱਲ ‘ਜੋ ਹੁਕਮ ਮੇਰੇ ਆਕਾ’ ਕਹਿ ਕੇ ਹੀ ਪਾਸ ਕਰ ਦਿੰਦੇ ਹਨਇਹ ਮੋਦੀ ਜੀ ਨੇ ਅਵਸਰ (ਮੌਕਾ) ਵਰਤਿਆ ਕਿ ਕਿਸਾਨ ਮਜ਼ਦੂਰ ਕਿਉਂਕਿ ਇਕੱਠੇ ਹੋ ਕੇ ਜਲਸੇ, ਜਲੂਸ, ਰੈਲੀਆਂ ਨਹੀਂ ਕਰ ਸਕਦੇ ਇਸ ਲਈ ਬਿੱਲ ਇਸ ਮੌਕੇ ਪਾਸ ਕਰਵਾ ਲਏ ਤਾਂ ਕਿ ਕਾਰਪੋਰੇਟ ਘਰਾਣਿਆਂ ਲਈ ਲੁੱਟ ਦਾ ਰਾਹ ਕੁਝ ਆਸਾਨ ਕੀਤਾ ਜਾ ਸਕੇਇਹ ਸਾਬਤ ਹੋ ਗਿਆ ਕਿ ‘ਆਪਦਾ ਮੇਂ ਅਵਸਰ’ ਦਾ ਮਤਲਬ ਹੈ ਕਿ ਜਦੋਂ ਕਿਰਤੀ, ਕਿਸਾਨ, ਮਜ਼ਦੂਰ ਆਪਦਾ (ਮੁਸੀਬਤ, ਸੰਕਟ ਆਫਤ) ਵਿੱਚ ਹੋਣ ਜਾਂ ਉਹਨਾਂ ਵਿੱਚ ਆਪਦਾ ਦਾ ਡਰ ਪੈਦਾ ਹੋ ਗਿਆ ਹੋਵੇ, ਉਦੋਂ ਉਹਨਾਂ ਵਿਰੁੱਧ ਜਿਹੜਾ ਮਰਜ਼ੀ ਐਕਸ਼ਨ ਲੈ ਲਿਆ ਜਾਵੇ ਜਾਂ ਕਾਨੂੰਨ ਪਾਸ ਕਰਵਾ ਲਿਆ ਜਾਵੇ

ਮੋਦੀ ਜੀ ਨੇ ਕਿਰਤੀਆਂ, ਕਿਸਾਨਾਂ ਨੂੰ ਅਨਪੜ੍ਹ ਅਤੇ ਬੇਸਮਝ ਸਮਝਿਆ ਹੋਇਆ ਸੀ, ਜਿਹੜਾ ਕਿ ਉਹਨਾਂ ਦਾ ਬਹੁਤ ਵੱਡਾ ਭੁਲੇਖਾ ਸੀਕਈ ਕਿਸਾਨ ਵੀ ਬੜੇ ਪੜ੍ਹੇ ਲਿਖੇ ਹਨ ਅਤੇ ਕਿਸਾਨਾਂ ਮਜ਼ਦੂਰਾਂ ਦੇ ਲੀਡਰ ਵੀ ਕਾਫੀ ਪੜ੍ਹੇ ਲਿਖੇ ਹਨ ਅਤੇ ਉਹ ਬਿੱਲਾਂ ਦੀ ਹਰ ਘੁੰਡੀ, ਚਲਾਕੀ ਅਤੇ ਦਾਅ ਪੇਚ ਨੂੰ ਸਮਝਦੇ ਸਨਕਿਸਾਨਾਂ ਮਜ਼ਦੂਰਾਂ ਦੇ ਲੀਡਰਾਂ ਨੇ ਹਰ ਸ਼ਹਿਰ, ਹਰ ਪਿੰਡ ਜਾਂ ਹਰ ਕਸਬੇ ਵਿੱਚ ਜਲਸੇ ਕੀਤੇ ਅਤੇ ਬਿੱਲਾਂ ਵਿਚਲੀਆਂ ਘੁੰਡੀਆਂ ਸਮਝਾਈਆਂਦਿਨ ਬ ਦਿਨ ਕਿਰਤੀਆਂ, ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਰੋਸ ਵਧਦਾ ਗਿਆ ਅਤੇ ਧਰਨਿਆਂ, ਜਲਸਿਆਂ ਦੀ ਵਿਸ਼ਾਲਤਾ ਵਧਦੀ ਗਈਜਦੋਂ ਸਰਕਾਰ ਟੱਸ ਤੋਂ ਮੱਸ ਨਾ ਹੋਈ ਤਾਂ ਕਿਸਾਨਾਂ ਨੇ ਦਿੱਲੀ ਨੂੰ ਘੇਰਨ ਲਈ ਦਿੱਲੀ ਵੱਲ ਵਹੀਰਾਂ ਘੱਤ ਦਿੱਤੀਆਂਲਾਠੀ ਚਾਰਜ, ਪਾਣੀ ਦੀਆਂ ਤੋਪਾਂ ਦੀ ਪਰਵਾਹ ਨਾ ਕਰਦੇ ਹੋਏ, ਸਰਕਾਰ ਵੱਲੋਂ ਤੋੜੀਆਂ ਗਈਆਂ ਸੜਕਾਂ, ਸੜਕਾਂ ’ਤੇ ਰੱਖੇ ਵੱਡੇ ਵੱਡੇ ਪੱਥਰ ਅਤੇ ਸੜਕਾਂ ਵਿੱਚ ਖੋਦੀਆਂ ਖਾਈਆਂ ਨੂੰ ਪਾਰ ਕਰਦੇ ਹੋਏ ਕਿਸਾਨਾਂ ਨੇ ਦਿੱਲੀ ਨੂੰ ਜਾ ਘੇਰਿਆ ਅਤੇ ਸਰਕਾਰ ਨੂੰ ਗੱਲਬਾਤ ਲਈ ਮਜਬੂਰ ਕੀਤਾ

ਸਰਕਾਰ ਨਾਲ ਹਰ ਵਾਰ ਗੱਲਬਾਤ ਬੇਸਿੱਟਾ ਰਹਿਣ ’ਤੇ ਕਿਸਾਨਾਂ ਮਜ਼ਦੂਰਾਂ ਨੇ ਦਿੱਲੀ ਦੀ ਫਿਰਨੀ ਵਿੱਚ ਜਲੂਸ ਕੱਢ ਕੇ ਦਿੱਲੀ ਦੇ ਲੋਕਾਂ ਨੂੰ ਆਪਣੀਆਂ ਮੰਗਾਂ ਅਤੇ ਕਾਲੇ ਕਾਨੂੰਨ ਲਾਗੂ ਹੋਣ ’ਤੇ ਆਮ ਲੋਕਾਂ ਲਈ ਆਉਣ ਵਾਲੀਆਂ ਮੁਸ਼ਕਲਾਂ ਦੱਸਣੀਆਂ ਚਾਹੀਆਂਪਹਿਲਾਂ ਸਰਕਾਰ ਨਹੀਂ ਮੰਨੀ ਪਰ ਬਾਅਦ ਵਿੱਚ ਇਜਾਜ਼ਤ ਦੇ ਦਿੱਤੀ ਅਤੇ ਰਸਤੇ ਤੈਅ ਕਰ ਦਿੱਤੇਇੱਥੇ ਫੇਰ ਸਰਕਾਰ ਨੇ ਇਸ ਨੂੰ ‘ਆਪਦਾ ਮੇਂ ਅਵਸਰ’ ਦੇ ਤੌਰ ’ਤੇ ਵਰਤਿਆਆਰ ਐੱਸ ਐੱਸ ਸੋਚ ਵਾਲੇ ਜਾਂ ਮੋਦੀ ਸਰਕਾਰ ਤੋਂ ਥਾਪੜਾ ਲੈਣ ਦੇ ਇੱਛਕ ਕੁਝ ਲੋਕਾਂ ਨੂੰ ਮਨਾਹ ਕੀਤੇ ਰਸਤੇ ’ਤੇ ਜਾਣ ਦੀ ਇਜਾਜ਼ਤ ਦੇ ਦਿੱਤੀ ਅਤੇ ਉਹ ਵੀ ਮਿੱਥੇ ਸਮੇਂ ਤੋਂ ਕਾਫੀ ਪਹਿਲਾਂਇਹ ਲੋਕ ਮਿੱਥੇ ਰਸਤੇ ਤੋਂ ਹਟ ਕੇ ਲਾਲ ਕਿਲੇ ’ਤੇ ਜਾ ਪਹੁੰਚੇ ਅਤੇ ਉਹਨਾਂ ਕਈ ਥਾਂਈਂ ਨਿਸ਼ਾਨ ਸਾਹਿਬ ਵਾਲੇ ਝੰਡੇ ਝੁਲਾ ਦਿੱਤੇਹੁਣ ਸਰਕਾਰ ਨੇ ਕਿਸਾਨਾਂ ਨੂੰ ਬਦਨਾਮ ਕਰਨ ਲਈ ਪਰਚਾਰ ਸ਼ੁਰੂ ਕਰ ਦਿੱਤਾ ਕਿ ਅਸੀਂ ਪਹਿਲਾਂ ਹੀ ਕਹਿੰਦੇ ਸੀ ਕਿ ਕਿਸਾਨ ਅੰਦੋਲਨ ਨੂੰ ਖਾਲਿਸਤਾਨੀ ਚਲਾ ਰਹੇ ਹਨ ਅਤੇ ਧਨ ਦੇ ਰਹੇ ਹਨਨੋਟ ਕਰਨ ਵਾਲੀ ਗੱਲ ਹੈ ਕਿ ਮੋਦੀ ਜੀ ਜਿੰਨੀ ਵਾਰੀ ਵੀ ਕਿਸੇ ਗੁਰਦਵਾਰੇ ਗਏ ਹਨ ਉਹਨਾਂ ਦੇ ਮੱਥੇ ’ਤੇ ਨਿਸ਼ਾਨ ਸਾਹਿਬ ਵਾਲਾ ਪਟਕਾ ਹੀ ਹੁੰਦਾ ਹੈ

ਮੱਧ ਪ੍ਰਦੇਸ਼ ਵਿੱਚ ਕਾਂਗਰਸ ਬਹੁਮਤ ਵਿੱਚ ਆ ਗਈ‘ਆਪਦਾ ਵਿੱਚ ਅਵਸਰ’ ਬਹੁਤ ਵਧੀਆ ਲੱਭ ਲਿਆਗਵਰਨਰ ਸਾਹਿਬ ਨੇ ਭਾਜਪਾ ਦੇ ਇਸ਼ਾਰੇ ਤੇ ਸਾਰੇ ਕਾਨੂੰਨ ਅਤੇ ਸਾਰਾ ਪ੍ਰੋਟੋਕੋਲ ਛਿੱਕੇ ’ਤੇ ਟੰਗ ਕੇ ਕਾਂਗਰਸ ਨੂੰ ਬਹੁਮਤ ਸਾਬਤ ਕਰਕੇ ਸਰਕਾਰ ਬਣਾਉਣ ਦਾ ਮੌਕਾ ਨਹੀਂ ਦਿੱਤਾਅਖੇ, ਕਰੋਨਾ ਕਾਰਣ ਇੰਨੇ ਜ਼ਿਆਦਾ ਵਿਧਾਇਕ ਇਕੱਠੇ ਸਦਨ ਵਿੱਚ ਨਹੀਂ ਬਿਠਾਏ ਜਾ ਸਕਦੇਦੂਜੇ ਪਾਸੇ ਵਿਧਾਇਕਾਂ ਦੀ ਖਰੀਦਦਾਰੀ ਲਈ ਸਰਕਾਰਾਂ ਤੋੜਨ ਵਾਲੇ ਮਾਹਿਰ ਜੁਟ ਗਏਉਧਾਲੇ ਗਏ ਵਿਧਾਇਕ ਅਤੇ ਆਪਣੇ ਵਿਧਾਇਕ ਇੱਕ ਹੋਟਲ ਵਿੱਚ ਠਹਿਰਾ ਕੇ ਬਾਹਰ ਜ਼ਬਰਦਸਤ ਪਹਿਰਾ ਲਗਾ ਦਿੱਤਾ ਕਿ ਕੋਈ ਇਹਨਾਂ ਨੂੰ ਗੁਮਰਾਹ ਹੋਣ ਤੋਂ ਬਚਾ ਨਾ ਸਕੇਜਦੋਂ ਖਰੀਦਦਾਰੀ ਐਨੀ ਕੁ ਹੋ ਗਈ ਕਿ ਭਾਜਪਾ ਦੀ ਸਰਕਾਰ ਸੁਨਿਸ਼ਚਿਤ ਹੋ ਗਈ ਤਾਂ ਇੱਕ ਵਾਰ ਫੇਰ ਪ੍ਰੋਟੋਕੋਲ ਤੋੜਦੇ ਹੋਏ ਰਾਤ ਇੱਕ ਵਜੇ ਹੀ ਗਵਰਨਰ ਸਾਹਿਬ ਸਰਗਰਮ ਹੋ ਗਏ ਅਤੇ ਸ਼ਿਵ ਰਾਜ ਨੂੰ ਸੱਦਾ ਦੇ ਦਿੱਤਾ ਕਿ ਮੁੱਖ ਮੰਤਰੀ ਦੀ ਸੌਂਹ ਚੁੱਕੋ ਅਤੇ ਮੰਤਰੀਆਂ ਨੂੰ ਵੀ ਚੁਕਾਓਸਵੇਰੇ ਦਸ ਵਜੇ ਤਕ ਸਰਕਾਰ ਬਣ ਚੁੱਕੀ ਸੀ

ਅੱਜਕਲ ਕਰੋਨਾ ਦਾ ਕਹਿਰ ਸਿਖਰਾਂ ’ਤੇ ਹੈ ਪਰ ਭਾਜਪਾ ਸਰਕਾਰ ਦੀ ਇਸ ਨਾਲ ਨਿੱਬੜਨ ਲਈ ਨਾਕਾਫੀ ਤਿਆਰੀਆਂ ਹਨਹਸਪਤਾਲਾਂ ਵਿੱਚ ਡਾਕਟਰਾਂ ਦੀ, ਦਵਾਈਆਂ ਦੀ ਅਤੇ ਆਕਸੀਜਨ ਦੀ ਬੜੀ ਕਮੀ ਹੈ ਆਕਸੀਜਨ ਦੀ ਮੰਗ ਦਿਨੋ ਦਿਨ ਵਧ ਰਹੀ ਹੈ ਪਰ ਸਰਕਾਰ ਦੇ ਅਗਾਉਂ ਨਾਕਾਫੀ ਪ੍ਰਬੰਧ ਹੋਣ ਕਾਰਣ ਆਕਸੀਜਨ ਦੀ ਸਪਲਾਈ ਵਿੱਚ ਵਿਘਨ ਪੈ ਰਹੇ ਹਨਇੱਥੇ ਫੇਰ ਮੋਦੀ ਸਰਕਾਰ ਨੇ ‘ਆਪਦਾ ਵਿੱਚ ਅਵਸਰ’ ਵਰਤਦੇ ਹੋਏ ਕਿਸਾਨ ਅੰਦੋਲਨਕਾਰੀਆਂ ਨੂੰ ਬਦਨਾਮ ਕਰਨ ਲਈ ਪਰਚਾਰ ਸ਼ੁਰੂ ਕਰ ਦਿੱਤਾ ਕਿ ਕਿਸਾਨ ਧਰਨਿਆਂ ਕਾਰਣ ਟਰੱਕਾਂ ਰਾਹੀਂ ਆਕਸੀਜਨ ਦੀ ਸਪਲਾਈ ਵਿੱਚ ਵਿਘਨ ਪੈ ਰਿਹਾ ਹੈਕਿਸਾਨ ਨੇਤਾਵਾਂ ਨੇ ਸਪਸ਼ਟ ਕਰ ਦਿੱਤਾ ਕਿ ਅਸੀਂ ਜਦੋਂ ਵੀ ਕੋਈ ਆਕਸੀਜਨ ਦਾ ਟਰੱਕ ਆਉਂਦਾ ਦੂਰੋਂ ਹੀ ਵੇਖਦੇ ਹਾਂ ਇੱਕ ਦਮ ਰਸਤਾ ਖ਼ਾਲੀ ਕਰ ਦਿੰਦੇ ਹਾਂਜੇਕਰ ਟੱਰਕ ਲੇਟ ਹੁੰਦੇ ਹਨ ਤਾਂ ਪੁਲਿਸ ਦੇ ਬੈਰਿਕੇਡਾਂ ਜਾਂ ਸੜਕਾਂ ’ਤੇ ਗੱਡੇ ਗਏ ਕਿੱਲਾਂ ਕਾਰਣ ਹੁੰਦੇ ਹਨਪਰ ਗੋਦੀ ਮੀਡੀਆ ਅਜੇ ਵੀ ਭਾਜਪਾ ਦੇ ਬਿਆਨ ਦੇ ਰਿਹਾ ਹੈ ਅਤੇ ਕਿਸਾਨਾਂ ਦੇ ਬਿਆਨਾਂ ਨੂੰ ਕੋਈ ਥਾਂ ਨਹੀਂ ਦੇ ਰਿਹਾਸ਼ੁਕਰ ਕਰੋ ਕਿ ਅਜੇ ਸਰਕਾਰ ਨੇ ਕਿਸਾਨਾਂ ਤੇ ਇਹ ਦੋਸ਼ ਨਹੀਂ ਲਗਾਇਆ ਕਿ ਦਿੱਲੀ ਬਾਰਡਰਾਂ ’ਤੇ ਬੈਠੇ ਕਿਸਾਨਾਂ ਕਾਰਣ ਚੀਨ ਦੇ ਬਾਰਡਰ ’ਤੇ ਫੌਜੀ ਅਤੇ ਰਸਦ ਭੇਜਣ ਲਈ ਬੜੀ ਰੁਕਾਵਟ ਆ ਰਹੀ ਹੈ ਜਿਸ ਕਾਰਣ ਚੀਨ ਨਿਡਰ ਹੋ ਗਿਆ ਹੈ ਅਤੇ ਗੱਲਬਾਤ ਨਹੀਂ ਕਰ ਰਿਹਾ

ਕਰੋਨਾ ਕਾਰਣ ਸਕੂਲ, ਕਾਲਜ, ਯੂਨੀਵਰਸਿਟੀਆਂ ਅਤੇ ਕਈ ਦਫਤਰ ਬੰਦ ਹੋ ਗਏਕਾਗਜ਼ੀ ਕਾਰਵਾਈ ਦੀ ਥਾਂ ਆਨ ਲਾਈਨ ਆ ਗਈਦਫਤਰਾਂ ਵਿੱਚ ਆਨ ਲਾਈਨ ਕੰਮ ਅਤੇ ਵਿੱਦਿਅਕ ਸੰਸਥਾਵਾਂ ਵਿੱਚ ਆਨ ਲਾਈਨ ਪੜ੍ਹਾਈ ਸ਼ੁਰੂ ਹੋਣ ’ਤੇ ਵੀ ‘ਆਪਦਾ ਮੇਂ ਅਵਸਰ’ ਦੀ ਭਾਲ ਹੋ ਰਹੀ ਹੈ ਅਤੇ ਇਸ ਅਵਸਰ ਨਾਲ ਮੁਲਾਜ਼ਮਾਂ ਅਤੇ ਸਿੱਖਿਅਕਾਂ ਦੀ ਗਿਣਤੀ ਘਟਾਈ ਜਾਵੇਗੀ ਜਿਸ ਨਾਲ ਬੇਰੁਜ਼ਗਾਰੀ ਫੈਲੇ ਅਤੇ ਸਰਮਾਏਦਾਰੀ ਇਸਦਾ ਲਾਹਾ ਲੈ ਸਕੇਪ੍ਰਾਈਵੇਟ ਯੂਨਵਰਸਿਟੀਆਂ ਦਾ ਲਗਭਗ ਸਾਰਾ ਨਾਨ ਟੀਚਿੰਗ ਸਟਾਫ ਉਦੋਂ ਦਾ ਘਰ ਬੈਠਾ ਹੈ ਜਦੋਂ ਦਾ ਕਰੋਨਾ ਪ੍ਰਕੋਪ ਸ਼ੁਰੂ ਹੈਐਡਮਨਿਸਟਰੇਟਵ ਸਟਾਫ ਵੀ ਵਿਹਲਾ ਘਰ ਬੈਠਾ ਹੈਸਕੂਲਾਂ ਦੀਆਂ ਬੱਸਾਂ ਦੇ ਡਰਾਈਵਰਾਂ ਨੂੰ ਕੋਈ ਆਸ ਨਹੀਂ ਕਿ ਦੋਬਾਰਾ ਉਹਨਾਂ ਨੂੰ ਕੰਮ ’ਤੇ ਰੱਖਿਆ ਜਾਵੇਗਾਘਰਾਂ ਵਿੱਚ ਵਿਹਲੇ ਬਿਠਾਏ ਲੋਕਾਂ ਨੂੰ ਕੋਈ ਪਤਾ ਨਹੀਂ ਕਿ ਦੋਬਾਰਾ ਬੁਲਾਇਆ ਜਾਵੇਗਾ ਜਾਂ ਨਹੀਂ ਅਤੇ ਨਾ ਹੀ ਹੋਰ ਕਿਤੇ ਕੰਮ ’ਤੇ ਲੱਗਣ ਦੀ ਆਸ ਹੈਬੇਰੁਜ਼ਗਾਰੀ ਭੱਤਾ ਜਾਂ ਸੰਕਟਕਾਲੀਨ ਬੇਰੁਜ਼ਗਾਰੀ ਭੱਤਾ ‘ਆਪਦਾ ਮੇਂ ਅਵਸਰ’ ਵਿੱਚ ਨਹੀਂ ਆਉਂਦਾ

ਅਕਾਲੀ ਦਲ ਨੇ ਪਹਿਲਾਂ ਲੋਕ ਸਭਾ ਵਿੱਚ ਕਿਸਾਨਾਂ ਖਿਲਾਫ਼ ਤਿੰਨ ਬਿੱਲਾਂ ਦੀ ਹਿਮਾਇਤ ਕੀਤੀ ਪਰ ਕਿਸਾਨ ਵੋਟਾਂ ਖੁੱਸਣ ਦਾ ਜਦੋਂ ਖਤਰਾ ਵਧ ਗਿਆ ਤਾਂ ਅਕਾਲੀ ਦਲ ਬਿੱਲਾਂ ਦੇ ਵਿਰੋਧ ਵਿੱਚ ਡਟ ਗਿਆ ਜਿਸ ਕਾਰਣ ਭਾਜਪਾ ਨਾਲੋਂ ਅਕਾਲੀ ਦਲ ਅਲੱਗ ਹੋ ਗਿਆਭਾਜਪਾ ਨੇ ਇਸ ਨੂੰ ਵੀ ‘ਆਪਦਾ ਮੇਂ ਅਵਸਰ’ ਦੇ ਤੌਰ ’ਤੇ ਵਰਤਣਾ ਸ਼ੁਰੂ ਕਰ ਦਿੱਤਾ ਹੈਜਦ ਤਕ ਅਕਾਲੀ ਦਲ ਨਾਲ ਸਾਂਝ ਸੀ ਤਦ ਤਕ ਭਾਜਪਾ ਕੇਵਲ ਸ਼ਹਿਰਾਂ ਤਕ ਹੀ ਪਹੁੰਚ ਕਰ ਸਕਦੀ ਸੀ ਜਿੱਥੋਂ ਕੁਝ ਹਿੰਦੂ ਵੋਟਾਂ ਲੈ ਸਕਦੀ ਸੀ ਅਤੇ ਕੁਝ ਕਾਂਗਰਸ ਦੀਆਂ ਤੋੜ ਸਕਦੀ ਸੀਪਰ ਅਕਾਲੀ ਦਲ ਨਾਲੋਂ ਅਲੱਗ ਹੋਣ ਤੋਂ ਬਾਅਦ ਭਾਜਪਾ ਨੂੰ ਪਿੰਡਾਂ ਵਿੱਚ ਆਪਣਾ ਪਸਾਰਾ ਕਰਨ ਤੋਂ ਹੁਣ ਕੋਈ ਵਰਜਿਤ ਨਹੀਂ ਕਰ ਸਕਦਾਇਹ ਵੀ ਪੱਕੀ ਗੱਲ ਹੈ ਕਿ ਕਿਸਾਨ ਅੰਦੋਲਨ ਭਾਜਪਾ ਦੇ ਪਿੰਡਾਂ ਵਲ ਪਸਾਰੇ ਨੂੰ ਨਾ ਕੇਵਲ ਰੋਕੇਗਾ ਬਲਕਿ ਜਿਹੜਾ ਭਾਜਪਾ ਦਾ ਸ਼ਹਿਰਾਂ ਵਿੱਚ ਜੋ ਅਧਾਰ ਹੈ, ਉਸ ਨੂੰ ਵੀ ਕੁਝ ਖੋਰਾ ਲਗਾਏਗਾ

ਜਿੱਥੇ ਮੌਕਾ ਮਿਲਿਆ ਉੱਥੇ ਹੀ ਭਾਜਪਾ ਸਰਕਾਰ ਨੂੰ ਪੱਕੇ ਪੈਰੀਂ ਕਰਨ ਦਾ ਅਵਸਰ ਲੱਭ ਲਿਆ ਜਾਂ ਮੋਦੀ ਜੀ ਨੇ ਆਪਣਾ ਹੀ ਅਕਸ ਚਮਕਾ ਲਿਆਜਦੋਂ ਲੋਕਾਂ ਦਾ ਟੈਕਸ ਵਰਤ ਕੇ ਜਾਂ ਲੋਕ ਆਪਣੀ ਜੇਬ ਵਿੱਚੋਂ ਪੈਸੇ ਖਰਚ ਕੇ ਟੀਕੇ ਲਵਾ ਰਹੇ ਹਨ ਤਾਂ ਉੱਥੇ ਆਪਣਾ ਅਕਸ ਚਮਕਾਉਣ ਲਈ ਜਾਰੀ ਕੀਤੇ ਸਰਟੀਫਿਕੇਟਾਂ ’ਤੇ ਮੋਦੀ ਜੀ ਨੇ ਆਪਣੀ ਫੋਟੋ ਲਵਾ ਦਿੱਤੀ ਤਾਂਕਿ ਇਵੇਂ ਲੱਗੇ ਕਿ ਟੀਕਾਕਰਣ ਸਰਕਾਰ ਵੱਲੋਂ ਨਹੀਂ ਬਲਕਿ ਮੋਦੀ ਵੱਲੋਂ ਹੈਅਜੇ ਕਿਹੜਾ ਕਰੋਨਾ ਪ੍ਰਕੋਪ ਦੇ ਛੇਤੀ ਖਤਮ ਹੋ ਜਾਣ ਦੀ ਆਸ ਹੈ, ਪਤਾ ਨਹੀਂ ਹੋਰ ਕਿਹੜੇ ਕਿਹੜੇ ਸਿਆਸੀ ਜਾਂ ਆਰਥਿਕ ‘ਆਪਦਾ ਮੇਂ ਅਵਸਰ’ ਖੋਜ ਕੇ ਵਰਤੇ ਜਾਣਗੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2773)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਵਿਸ਼ਵਾ ਮਿੱਤਰ

ਵਿਸ਼ਵਾ ਮਿੱਤਰ

Jalandhar, Punjab, India.
Phone: (91 - 94176 - 22281)
Email: (bammijalandhar@gmail.com)

More articles from this author