ਜ਼ਿੰਦਗੀ ਦੇ ਹਰ ਖੇਤਰ ਵਿੱਚ ਵਿਗਿਆਨਿਕ ਨਜ਼ਰੀਆ ਅਪਣਾਉਣ ਨਾਲ ਜਾਤ ਪਾਤ ਦਾ ਭੇਦਹਿੰਦੂ ਮੁਸਲਿਮ ਦਾ ਭੇਦ, ਦੇਸੀ ...
(28 ਸਤੰਬਰ 2024)

 

ਇਹ ਗੱਲ ਭਾਵੇਂ ਸਰਕਾਰ ਆਪਣੇ ਮੂੰਹੋਂ ਨਾ ਮੰਨੇ ਪਰ ਇਸਦੀ ਕਾਰਜ ਪ੍ਰਣਾਲੀ ਅਤੇ ਕਾਰ ਵਿਹਾਰ ਤੋਂ ਸਪਸ਼ਟ ਪਤਾ ਲਗਦਾ ਹੈ ਕਿ ਇਹ ਵਿਗਿਆਨ ਅਤੇ ਵਿਗਿਆਨਿਕ ਨਜ਼ਰੀਏ ਦੀ ਘੋਰ ਵਿਰੋਧੀ ਹੈਸਰਕਾਰ ਕੇਵਲ ਵਿਗਿਆਨਿਕ ਸੋਚ ਦੀ ਹੀ ਦੁਸ਼ਮਣ ਨਹੀਂ ਬਲਕਿ ਵਿਗਿਆਨਿਕ ਸੋਚ ਦਾ ਪ੍ਰਚਾਰ, ਪ੍ਰਸਾਰ ਕਰਨ ਵਾਲੀਆਂ ਹਸਤੀਆਂ ਨੂੰ ਜਾਨੋਂ ਮਾਰਨ ਜਾਂ ਮਰਵਾਉਣ ਤਕ ਵੀ ਜਾ ਸਕਦੀ ਹੈਇਹਨਾਂ ਸਰਕਾਰਾਂ ਨੇ ਭਾਰਤ ਵਿੱਚ ਵਿਗਿਆਨਿਕ ਨਜ਼ਰੀਏ ਦਾ ਪ੍ਰਚਾਰ ਕਰਨ ਵਾਲੇ ਨਰੇਂਦਰ ਦਾਭੋਲਕਰ, ਗੋਬਿੰਦ ਪਨਸਾਰੇ, ਐੱਮ ਐੱਮ ਕਲਬੁਰਗੀ ਅਤੇ ਗੌਰੀ ਲੰਕੇਸ਼ ਨੂੰ ਮਰਵਾ ਦਿੱਤਾਇਹਨਾਂ ਚਾਰਾਂ ਨੂੰ ਇੱਕੋ ਤਰੀਕੇ ਨਾਲ ਮਰਵਾਇਆ ਗਿਆਜ਼ਿਆਦਾ ਜਾਣਕਾਰੀ ਲੈਣ ਲਈ ਇੰਟਰਨੈੱਟ ਤੋਂ ਅਨੰਦ ਪਟਵਰਧਨ ਦੀ ਡਾਕੂਮੈਂਟਰੀ ਵਿਵੇਕ ਦੇ ਐਪੀਸੋਡ ਵੇਖੇ ਜਾ ਸਕਦੇ ਹਨ

ਵਿਦਿਆਰਥੀ ਕਾਲ ਤੋਂ ਹੀ ਸਰਕਾਰ ਵਿਗਿਆਨਿਕ ਨਜ਼ਰੀਏ ਦਾ ਇਵੇਂ ਵਿਰੋਧ ਕਰਦੀ ਹੈ ਜਿਵੇਂ ਕਿਸੇ ਘੋਰ ਦੁਸ਼ਮਣ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਉਸ ਨੂੰ ਮਾਰ ਦਿੱਤਾ ਜਾਵੇਆਖਿਰ ਵਿਗਿਆਨਿਕ ਨਜ਼ਰੀਏ ਦਾ ਵਿਰੋਧ ਸਰਕਾਰ ਕਿਉਂ ਕਰਦੀ ਹੈ? ਇਹ ਸਮਝਣ ਲਈ ਸਾਨੂੰ ਇਹ ਜਾਣਨਾ ਜ਼ਰੂਰੀ ਹੋ ਜਾਂਦਾ ਹੈ ਕਿ ਵਿਗੀਆਨਿਕ ਨਜ਼ਰੀਆ ਕੀ ਹੁੰਦਾ ਹੈ? ਹਰ ਵਰਤਾਰੇ ਦੇ ਬਾਰੇ ਪ੍ਰਸ਼ਨ ਕਰਨਾ ਅਤੇ ਕਾਰਨ ਦਾ ਪਤਾ ਕਰਨਾ, ਕੇਵਲ ਉਸ ਵਿਚਾਰ ਜਾਂ ਸਿਧਾਂਤ ਨੂੰ ਮੰਨਣਾ ਜਿਸਦਾ ਕੋਈ ਪ੍ਰਮਾਣ ਹੋਵੇ ਅਤੇ ਪ੍ਰਮਾਣ ਵੀ ਉਹ ਹੋਵੇ, ਜਿਹੜਾ ਪ੍ਰਯੋਗ ਕਰਕੇ ਨਿਕਲਿਆ ਨਤੀਜਾ ਹੋਵੇ ਅਤੇ ਇਹ ਪ੍ਰਯੋਗ ਕਿਸੇ ਵੀ ਵਿਅਕਤੀ ਵੱਲੋਂ ਕਿਸੇ ਵੀ ਜਗ੍ਹਾ ’ਤੇ ਦੁਹਰਾਇਆ ਜਾ ਸਕੇ ਇਸ ਲਈ ਵਿਗਿਆਨ ਦੇ ਗੁੰਝਲਦਾਰ ਪ੍ਰਯੋਗ ਜਾਂ ਵਿਗਿਆਨ ਦਾ ਉੱਚ ਸਤਰ ਗਿਆਨ ਜ਼ਰੂਰੀ ਨਹੀਂ ਬਲਕਿ ਜੀਵਨ ਦੇ ਹਰ ਖੇਤਰ ਵਿੱਚ ਵਿਚਾਰ ਜਾਂ ਕਾਰਜ ਨੂੰ ਸੱਚ ਦੀ ਤਹਿ ਤਕ ਪਰਖਣਾ ਹੈਜਵਾਹਰ ਲਾਲ ਨਹਿਰੂ ਜੀ ਨੇ ਆਪਣੀ ਕਿਤਾਬ “ਭਾਰਤ ਦੀ ਖ਼ੋਜ 1946” ਵਿੱਚ ਲਿਖਿਆ ਸੀ, “ਵਿਗਿਆਨਿਕ ਨਜ਼ਰੀਆ ਉਹ ਹੈ, ਜਿਹੜਾ ਦਲੇਰਾਨਾ ਵੀ ਹੈ ਅਤੇ ਆਲੋਚਨਾਤਮਕ ਵੀ ਹੈ। ਇਹ ਤਲਾਸ਼ ਹੈ ਸੱਚ ਦੀ ਅਤੇ ਨਵੇਂ ਗਿਆਨ ਦੀ, ਇਹ ਰਵੱਈਆ ਹੈ ਕਿਸੇ ਦਾਅਵੇ ਨੂੰ ਤਦ ਤਕ ਨਾ ਮੰਨਣ ਦੀ ਜਦੋਂ ਤਕ ਉਸ ਦੀ ਪਰਖ ਨਾ ਕਰ ਲਈ ਜਾਵੇ, ਨਵੇਂ ਸਬੂਤ ਦੀ ਰੌਸ਼ਨੀ ਵਿੱਚ ਪੁਰਾਣੀਆਂ ਮਾਨਤਾਵਾਂ ਨੂੰ ਬਦਲਣ ਦੀ ਹਿੰਮਤ ਹੈ, ਪੂਰਵ ਧਾਰਨਾ ਦੀ ਬਜਾਏ ਕੇਵਲ ਪਰਖੇ ਹੋਏ ਸੱਚ ’ਤੇ ਭਰੋਸਾ ਕਰਨਾ ਹੈ।”

ਬੁੱਧ ਦਾ ਕਥਨ ਵੀ ਵਿਗਿਆਨਿਕ ਨਜ਼ਰੀਆ ਹੀ ਹੈ ਕਿ ਕਿਸੇ ਕਥਨ ’ਤੇ ਇਸ ਕਰਕੇ ਯਕੀਨ ਨਾ ਕਰੋ ਕਿ ਕਈ ਲੋਕ ਇਹੋ ਹੀ ਕਹਿੰਦੇ ਹਨ ਜਾਂ ਇਹ ਗੱਲ ਧਾਰਮਿਕ ਪੁਸਤਕ ਵਿੱਚ ਲਿਖੀ ਹੋਈ ਹੈਕਿਸੇ ਗੱਲ ’ਤੇ ਇਸ ਲਈ ਵੀ ਯਕੀਨ ਨਾ ਕਰੋ ਕਿ ਸਾਡੇ ਗੁਰੂਆਂ (ਸਿੱਖਿਅਕਾਂ) ਨੇ ਕਹੀ ਹੈਕਿਸੇ ਪਰੰਪਰਾ ’ਤੇ ਇਸ ਲਈ ਯਕੀਨ ਨਾ ਕਰੋ, ਕਿਉਂਕਿ ਇਹ ਕਈ ਪੀੜ੍ਹੀਆਂ ਤੋਂ ਚਲੀ ਆ ਰਹੀ ਹੈਕੇਵਲ ਉਸ ’ਤੇ ਯਕੀਨ ਕਰੋ, ਜਿਹੜੀ ਅਵਲੋਕਨ ਅਤੇ ਵਿਸ਼ਲੇਸ਼ਣ ਤੋਂ ਬਾਅਦ ਉਸਦੇ ਕਾਰਨ ਨਾਲ ਤੁਸੀਂ ਸਹਿਮਤ ਹੋਵੋ ਅਤੇ ਉਹ ਸਾਰਿਆਂ ਦੇ ਲਾਭ ਲਈ ਹੋਵੇ

ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਲਈ ਵਿੱਦਿਅਕ ਪ੍ਰਣਾਲੀ ਅਜਿਹੀ ਹੋਣੀ ਚਾਹੀਦੀ ਹੈ ਜਿਸ ਵਿੱਚ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ, ਪ੍ਰੋਫ਼ੈਸਰਾਂ ਤੋਂ ਹਰ ਵਰਤਾਰੇ ਬਾਰੇ ਪ੍ਰਸ਼ਨ ਕਰਨ, ਕਾਰਨ ਜਾਣਨ ਅਤੇ ਸਚਾਈ ਦੀ ਤਹਿ ਤਕ ਜਾਣ ਦੀ ਖੁੱਲ੍ਹ ਹੋਵੇ ਤਾਂਕਿ ਉਹਨਾਂ ਦਾ ਵਿਗਿਆਨਿਕ ਨਜ਼ਰੀਆ ਬਣ ਸਕੇ ਅਤੇ ਉਹ ਪੜ੍ਹਾਈ ਤੋਂ ਬਾਅਦ ਦੇ ਜੀਵਨ ਵਿੱਚ ਵੀ ਇਹੋ ਨਜ਼ਰੀਆ ਹੀ ਲਾਗੂ ਕਰਨ ਸਵਾਲ ਇਹ ਹੈ ਕਿ ਇਸਦਾ ਵਿਰੋਧ ਕਿਉਂ ਹੈ? ਸਰਕਾਰ ਸਾਡੀ ਵਿੱਦਿਅਕ ਪ੍ਰਣਾਲੀ ਨੂੰ ਇਸ ਦਿਸ਼ਾ ਵਲ ਕਿਉਂ ਨਹੀਂ ਲੈ ਕੇ ਜਾ ਰਹੀ ਹੈ? ਇਸਦਾ ਇੱਕ ਖਾਸ ਕਾਰਨ ਹੈਸਰਕਾਰ ਨੂੰ ਇਹ ਡਰ ਹੈ ਕਿ ਜੇਕਰ ਵਿਦਿਆਰਥੀ ਜੀਵਨ ਤੋਂ ਹੀ ਲੋਕਾਂ ਦਾ ਨਜ਼ਰੀਆ ਵਿਗਿਆਨਿਕ ਬਣ ਗਿਆ ਤਾਂ ਬਾਅਦ ਵਿੱਚ ਉਹ ਜੀਵਨ ਦੇ ਹਰ ਖੇਤਰ ਵਿੱਚ ਪ੍ਰਸ਼ਨ ਕਰਨਗੇ ਅਤੇ ਸਰਕਾਰ ਤੋਂ ਸਵਾਲ ਵੀ ਪੁੱਛਣਗੇ ਫਿਰ ਉਹ ਮਿਥਹਾਸ ਬਾਰੇ ਵੀ ਪ੍ਰਸ਼ਨ ਕਰਨਗੇਨੇਤਾਵਾਂ ਕੋਲੋਂ ਉਹਨਾਂ ਦੀ ਨੀਤੀ ਬਾਰੇ ਵੀ ਪ੍ਰਸ਼ਨ ਪੁੱਛਣਗੇ, ਗਰੀਬ ਹੋਰ ਗਰੀਬ ਅਤੇ ਅਮੀਰ ਹੋਰ ਅਮੀਰ ਹੋਈ ਜਾਂਦਾ ਹੈ, ਇਸਦਾ ਕਾਰਨ ਵੀ ਪੁੱਛਣਗੇਲੋਕ ਇਹ ਵੀ ਪੁੱਛਣਗੇ ਕਿ ਮਹਿੰਗਾਈ ਅਤੇ ਬੇਰੁਜ਼ਗਾਰੀ ਕਿਉਂ ਵਧ ਰਹੀ ਹੈਲੋਕ ਕਿੰਤੂ ਪ੍ਰੰਤੂ ਕਰਨਗੇ ਕਿ ਸ਼ਸਤਰਾਂ ਅਨੁਸਾਰ ਸਤਯੁਗ, ਤ੍ਰੇਤਾ ਯੁਗ ਅਤੇ ਦਵਾਪਰ ਯੁਗ ਦੀਆਂ ਦੱਸੀਆਂ ਗਈਆਂ ਉਮਰਾਂ ਜੋਕਿ ਕ੍ਰਮਵਾਰ 1728000 ਸਾਲ, 1296000 ਸਾਲ ਅਤੇ 864000 ਸਾਲ ਹਨ ਜਿਹਨਾਂ ਦਾ ਜੋੜ 3888000 ਬਣਦਾ ਹੈ ਜਦਕਿ ਕ੍ਰਮ ਵਿਕਾਸ ਦੀਆਂ ਸਾਰੀਆਂ ਸਟੇਜਾਂ ਲੰਘ ਕੇ ਮਨੁੱਖ ਨੂੰ ਬਣੇ ਤਾਂ ਅਜੇ ਕੇਵਲ ਦਸ ਹਜ਼ਾਰ ਸਾਲ ਹੋਏ ਹਨਕਲਯੁਗ ਅਜੇ ਚੱਲ ਰਿਹਾ ਹੈ ਜਿਸਦੀ ਉਮਰ 432000 ਸਾਲ ਦੱਸੀ ਗਈ ਹੈਜੇਕਰ ਸਾਰੇ ਯੁੱਗਾਂ ਦੀਆਂ ਉਮਰਾਂ ਦਾ ਜੋੜ ਕੀਤਾ ਜਾਵੇ ਤਾਂ ਇਹਨਾਂ ਦਾ ਕੁੱਲ ਜੋੜ 4320000 ਸਾਲ ਬਣਦਾ ਹੈਕੀ ਸ਼ਸਤਰਾਂ ਅਨੁਸਾਰ ਇਸ ਤੋਂ ਬਾਅਦ ਸਭ ਕੁਝ ਖਤਮ ਹੋ ਜਾਵੇਗਾ ਜਦਕਿ ਵਿਗਿਆਨ ਅਨੁਸਾਰ ਅਜੇ ਸੂਰਜ ਸਮੇਤ ਧਰਤੀ ਦੀ ਉਮਰ 4.5 ਬਿਲੀਅਨ ਸਾਲ ਪਈ ਹੈ

ਲੋਕ ਇਹ ਵੀ ਪੁੱਛਣਗੇ ਕਿ ਆਦਮੀ ਅਤੇ ਹਾਥੀ ਦੇ ਡੀ. ਐੱਨ. ਏ ਅਤੇ ਖੂਨ ਗਰੁੱਪ ਅਲੱਗ ਅੱਲਗ ਹੁੰਦੇ ਹਨ ਤਾਂ ਫਿਰ ਮਨੁੱਖੀ ਬੱਚੇ ਦੇ ਧੜ ਉੱਤੇ ਹਾਥੀ ਦੇ ਬੱਚੇ ਦਾ ਸਿਰ ਕਿਵੇਂ ਲੱਗ ਗਿਆਜਦੋਂ ਲੋਕਾਂ ਨੂੰ ਇਹ ਵੀ ਪਤਾ ਲੱਗ ਜਾਵੇਗਾ ਕਿ ਲੱਖਾਂ ਸਾਲਾਂ ਦੇ ਕ੍ਰਮ ਵਿਕਾਸ ਤੋਂ ਬਾਅਦ ਕਈ ਅਦਿੱਖ ਅਤੇ ਸੂਖਮ ਜੀਵਾਂ, ਮੱਛੀਆਂ, ਰੀਂਗਣ ਵਾਲੇ ਪ੍ਰਾਣੀਆਂ, ਛੋਟੇ ਚੌਪਾਇਆਂ ਅਤੇ ਏਪ ਪ੍ਰਜਾਤੀ ਤੋਂ ਗੁਜ਼ਰਦਾ ਹੋਇਆ ਮਨੁੱਖ ਬਣਿਆ ਤਾਂ ਇਸ ਗੱਲ ’ਤੇ ਕੋਈ ਕਿਵੇਂ ਯਕੀਨ ਕਰੇਗਾ ਕਿ ਰੱਬ ਨੇ ਇੱਕ ਦਿਨ ਵਿੱਚ ਹੀ ਆਪਣਾ ਰੂਪ ਦੇ ਕੇ ਮਨੁੱਖ ਤਿਆਰ ਕਰ ਦਿੱਤਾਲੋਕ ਇਹ ਵੀ ਪੁੱਛਣਗੇ ਕਿ ਕੀ ਕੋਈ ਵਿਅਕਤੀ ਬੁਲਬੁਲ ਦੇ ਪਰਾਂ ਉੱਪਰ ਬੈਠ ਕੇ ਇੱਕ ਥਾਂ ਤੋਂ ਦੂਜੀ ਥਾਂ ’ਤੇ ਜਾ ਸਕਦਾ ਹੈ? ਸਾਰੇ ਮਨੁੱਖਾਂ ਦਾ ਡੀ. ਐੱਨ. ਏ ਇੱਕ ਦੂਜੇ ਨਾਲ 99.9% ਮਿਲਦਾ ਜੁਲਦਾ ਹੈ, ਮਤਲਬ ਲਗਭਗ ਇੱਕ ਸਮਾਨ ਹੈ ਤਾਂ ਫਿਰ ਜਾਤ ਪਾਤ ਕਿੱਥੋਂ ਆ ਗਈ? ਇਨਸਾਨੀ ਖੂਨ A, B, AB ਅਤੇ O ਪ੍ਰਕਾਰ ਦਾ ਹੁੰਦਾ ਹੈ ਜਿਹਨਾਂ ਦੇ ਅੱਗੇ ਹਰ ਇੱਕ ਦਾ ਪੌਜ਼ੇਟਿਵ ਅਤੇ ਨੈਗੇਟਿਵ ਹੋਣ ਕਾਰਨ ਕੁੱਲ ਅੱਠ ਗਰੁੱਪ ਬਣਦੇ ਹਨਕੀ ਕਿਸੇ ਇੱਕ ਜਾਤ ਦਾ ਖੂਨ ਇੱਕੋ ਜਿਹੇ ਗਰੁੱਪਾਂ ਦਾ ਹੁੰਦਾ ਹੈ ਅਤੇ ਇਹ ਗਰੁੱਪ ਕਿਸੇ ਹੋਰ ਜਾਤ ਦੇ ਗਰੁੱਪਾਂ ਨਾਲ ਨਹੀਂ ਮਿਲਦੇ? ਕੀ ਕਿਸੇ ਇੱਕ ਜਾਤ ਦਾ ਖੂਨ ਦੂਜੀ ਜਾਤ ਦੇ ਵਿਅਕਤੀ ਨੂੰ ਨਹੀਂ ਚੜ੍ਹਾਇਆ ਜਾ ਸਕਦਾ? ਜੇਕਰ ਅਜਿਹਾ ਨਹੀਂ ਤਾਂ ਜਾਤ ਪਾਤ ਕਦੋਂ ਪੈਦਾ ਹੋਈ, ਕਿਹੜੇ ਲੋਕਾਂ ਨੇ ਪੈਦਾ ਕੀਤੀ ਅਤੇ ਕਿਉਂ ਕੀਤੀ? ਲੋਕ ਇਸਦਾ ਇਤਿਹਾਸ ਵੀ ਪੁੱਛਣਗੇਇਹ ਇੱਕ ਵਿਗਿਆਨਿਕ ਸਚਾਈ ਹੈ ਕਿ ਸਾਰੀ ਮਨੁੱਖਤਾ ਦੇ ਪੁਰਖੇ ਅਫਰੀਕਾ ਦੇ ਜੰਗਲਾਂ ਵਿੱਚੋਂ ਨਿਕਲ ਕੇ ਸਾਰੇ ਸੰਸਾਰ ਵਿੱਚ ਫੈਲੇ ਹਨ ਤਾਂ ਫਿਰ ਦੱਸੋ ਕਿ ਤੁਸੀਂ ਵਿਦੇਸ਼ੀ ਕਿਸ ਨੂੰ ਅਤੇ ਕਿਉਂ ਕਹਿ ਸਕਦੇ ਹੋਜਦੋਂ ਲੋਕ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਜਾਣ ਜਾਣਗੇ ਕਿ ਕਿਸੇ ਵੀ ਦੇਵੀ ਦੇਵਤੇ ਦੇ ਮੂੰਹ, ਬਾਹਾਂ, ਪੱਟਾਂ ਜਾਂ ਪੈਰਾਂ ਤੋਂ ਨਾ ਕੋਈ ਵਿਅਕਤੀ ਅਤੇ ਨਾ ਕੋਈ ਹੋਰ ਜੀਵ ਪੈਦਾ ਹੋ ਸਕਦਾ ਹੈ ਤਾਂ ਜਾਤ ਪਾਤ ਨੂੰ ਲੋਕ ਵਗਾਹ ਮਰਨਗੇਜਦੋਂ ਲੋਕ ਵਿਦਿਆਰਥੀ ਜੀਵਨ ਤੋਂ ਹੀ ਸਮਝ ਜਾਣਗੇ ਕਿ ਜਦੋਂ ਪੋਟਾਸ਼ੀਅਮ ਪਰਮੈਗਨੇਟ ਉੱਤੇ ਗਲਿਸਰੀਨ ਪਾਈ ਜਾਂਦੀ ਹੈ ਤਾਂ ਗਰਮੀ ਪੈਦਾ ਹੋਣ ਵਾਲੀ ਕਿਰਿਆ ਕਾਰਨ ਕੁਝ ਦੇਰ ਬਾਅਦ ਆਪੇ ਹੀ ਅੱਗ ਪੈਦਾ ਹੋ ਜਾਂਦੀ ਹੈ ਤਾਂ ਫਿਰ ਲੋਕ ਪਾਖੰਡੀ ਸਾਧਾਂ ਵੱਲੋਂ ਇਸੇ ਸਮੱਗਰੀ ਨੂੰ ਮਿਲਾ ਕੇ ਅਤੇ ਇੱਕ ਮੰਤਰ ਪੜ੍ਹ ਕੇ ਅੱਗ ਪੈਦਾ ਕਰਨ ਦਾ ਚਮਤਕਾਰ ਨਹੀਂ ਮੰਨਣਗੇਜਦੋਂ ਲੋਕਾਂ ਨੂੰ ਵਿਦਿਆਰਥੀ ਜੀਵਨ ਵਿੱਚ ਹੀ ਪਤਾ ਲੱਗ ਜਾਵੇਗਾ ਕਿ ਸੂਰਜ, ਚੰਨ ਅਤੇ ਗ੍ਰਹਿ ਸਾਡੇ ਤੋਂ ਐਨੀ ਦੂਰ ਹਨ ਕਿ ਉਹਨਾਂ ਦਾ ਗੁਰੂਤਾ ਬਲ ਸਾਡੇ ਤੇ ਕੋਈ ਖਾਸ ਅਸਰ ਨਹੀਂ ਕਰ ਸਕਦਾ ਜਿੰਨਾ ਸਮੁੰਦਰ ਉੱਤੇ ਜਵਾਰਭਾਟਾ ਲਿਆਉਣ ਵੇਲੇ ਕਰਦਾ ਹੈ ਕਿਉਂਕਿ ਸਾਡਾ ਭਾਰ ਸਮੁੰਦਰ ਦੇ ਮੁਕਾਬਲੇ ਵਿੱਚ ਕੁਝ ਵੀ ਨਹੀਂ ਤਾਂ ਕਿਸੇ ਦੀ ਗ੍ਰਹਿ ਚਾਲ ਜਾਂ ਜੋਤਿਸ਼ ਆਦਿ ਸਭ ਬੇਕਾਰ ਸਮਝੇ ਜਾਣਗੇ

ਜ਼ਿੰਦਗੀ ਦੇ ਹਰ ਖੇਤਰ ਵਿੱਚ ਵਿਗਿਆਨਿਕ ਨਜ਼ਰੀਆ ਅਪਣਾਉਣ ਨਾਲ ਜਾਤ ਪਾਤ ਦਾ ਭੇਦ, ਹਿੰਦੂ ਮੁਸਲਿਮ ਦਾ ਭੇਦ, ਦੇਸੀ ਵਿਦੇਸ਼ੀ ਦਾ ਭੇਦ, ਮਿਥਿਹਾਸਿਕ ਕਥਾ ਕਹਾਣੀਆਂ, ਚਮਤਕਾਰ, ਗ੍ਰਹਿ ਚਾਲ, ਜੋਤਿਸ਼, ਤੰਤਰ ਵਿੱਦਿਆ ਜਾਂ ਵਾਸਤੂ ਸ਼ਾਸਤਰ ਉੱਤੇ ਕੋਈ ਯਕੀਨ ਨਹੀਂ ਕਰੇਗਾ ਜਦਕਿ ਸਰਕਾਰਾਂ ਇਹਨਾਂ ਵਿਚਾਰਾਂ ਉੱਤੇ ਹੀ ਟਿਕੀਆਂ ਹੋਇਆਂ ਹਨਇਸੇ ਲਈ ਸਰਕਾਰਾਂ ਵਿਦਿਆਰਥੀਆਂ ਨੂੰ ਇਸ ਲਾਇਕ ਨਹੀਂ ਬਣਾਉਣਾ ਚਾਹੁੰਦੀਆਂ ਕਿ ਉਹਨਾਂ ਵਿੱਚ ਹਰ ਵਰਤਾਰੇ ਜਾਂ ਵਿਚਾਰ ’ਤੇ ਪ੍ਰਸ਼ਨ ਪੁੱਛਣ ਦਾ ਹੌਸਲਾ ਪੈਦਾ ਹੋ ਸਕੇਇਸੇ ਲਈ ਵਿੱਦਿਆ ਮਹਿਕਮਾ ਅਧਿਆਪਕ ਕੋਲੋਂ ਇਹ ਨਹੀਂ ਪੁੱਛਦਾ ਕਿ ਵਿਦਿਆਰਥੀਆਂ ਦਾ ਵਿਗਿਆਨਿਕ ਨਜ਼ਰੀਆ ਬਣਿਆ ਕਿ ਨਹੀਂ, ਇਹੋ ਪੁੱਛਿਆ ਜਾਂਦਾ ਹੈ ਕਿ ਤੁਹਾਡੀ ਕਲਾਸ ਦਾ ਸਾਲਾਨਾ ਨਤੀਜਾ ਕੀ ਰਿਹਾ, ਕਿੰਨੇ ਪ੍ਰਤੀਸ਼ਤ ਵਿਦਿਆਰਥੀ ਪਾਸ ਹੋਏਕਿਸੇ ਸਕੂਲ ਜਾਂ ਕਾਲਜ ਦਾ ਪ੍ਰੀਖਿਆ ਨਤੀਜਾ 100% ਆ ਜਾਵੇ, ਉੱਥੇ ਵਿਦਿਆਰਥੀ ਵੱਧ ਦਾਖਲ ਹੁੰਦੇ ਹਨ ਅਤੇ ਸੰਸਥਾ ਦੀ ਆਮਦਨ ਵਧ ਜਾਂਦੀ ਹੈਪ੍ਰਾਈਵੇਟ ਕੋਚਿੰਗ ਸੈਂਟਰ ਕੇਵਲ ਵਧੀਆ ਨਤੀਜੇ ਦੀ ਗਾਰੰਟੀ ਦਿੰਦੇ ਹਨ, ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੁੰਦੀ ਕਿ ਵਿਦਿਆਰਥੀਆਂ ਦਾ ਵਿਗਿਆਨਿਕ ਦ੍ਰਿਸ਼ਟੀਕੋਣ ਬਣਾਇਆ ਜਾਏਗਾਸਿਆਸਤਦਾਨ ਜਦੋਂ ਮੌਕਾ ਮਿਲੇ ਤਾਂ ਕੋਈ ਨਾ ਕੋਈ ਅੰਧਵਿਸ਼ਵਾਸ ਫੈਲਾਉਂਦੇ ਰਹਿੰਦੇ ਹਨਅਖ਼ਬਾਰਾਂ ਵਿੱਚ ਜੋਤਿਸ਼, ਤੰਤਰ ਵਿੱਦਿਆ, ਕਾਲਾ ਜਾਦੂ, ਵਸ਼ੀ ਕਰਨ ਆਦਿ ਇਸ਼ਤਿਹਾਰਾਂ ਉੱਤੇ ਕਦੇ ਕੋਈ ਸਰਕਾਰੀ ਰੋਕ ਨਹੀਂ ਲੱਗੀਸਾਰੇ ਟੈਲੀਵਿਜ਼ਨ ਚੈਨਲ ਵੀ ਸਵੇਰੇ ਸ਼ਾਮ ਅਜਿਹਾ ਹੀ ਪ੍ਰਚਾਰ ਕਰਨ ’ਤੇ ਲੱਗੇ ਰਹਿੰਦੇ ਹਨਕੇਵਲ ਇੰਨਾ ਹੀ ਨਹੀਂ, ਵਿਗਿਆਨਿਕ ਚੇਤਨਾ ਪੈਦਾ ਕਰਨ ਵਾਲੇ ਕਈ ਪਾਠਕ੍ਰਮ ਵਿਗਿਆਨ ਦੀਆਂ ਪੁਸਤਕਾਂ ਵਿੱਚੋਂ ਹਟਾ ਦਿੱਤੇ ਹਨਡਾਰਵਿਨ ਦਾ ਕ੍ਰਮ ਵਿਕਾਸ ਤਾਂ ਬਿਲਕੁਲ ਹੀ ਹਟਾ ਦਿੱਤਾ ਹੈਹੁਣ ਤਾਂ ਕੁਝ ਸਿਆਸਤਦਾਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਅਸੀਂ ਕਦੇ ਕਿਸੇ ਬਾਂਦਰ ਤੋਂ ਬੰਦਾ ਬਣਦਾ ਨਹੀਂ ਵੇਖਿਆ, ਇਸ ਲਈ ਡਾਰਵਿਨ ਦਾ ਸਿਧਾਂਤ ਮੂਲੋਂ ਹੀ ਗਲਤ ਹੈਸਰਕਾਰਾਂ ਅਤੇ ਮੀਡੀਆ ਦੇ ਗੈਰ ਵਿਗਿਆਨਕ ਪ੍ਰਚਾਰ ਦਾ ਇੰਨਾ ਅਸਰ ਹੈ ਕਿ ਕੁਝ ਟੈਕਨੀਕਲ ਜਾਂ ਡਿਗਰੀ ਕਾਲਜ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਹਵਨ ਯੱਗ ਜਾਂ ਹੋਰ ਧਾਰਮਿਕ ਵਿਧੀਆਂ ਨਾਲ ਕਰਦੇ ਹਨਵਿਗਿਆਨਿਕ ਸੋਚ ਜਾਂ ਨਜ਼ਰੀਏ ਦੀ ਸਰਕਾਰ ਐਨੀ ਦੁਸ਼ਮਣ ਹੈ ਕਿ ਜਿਹੜੀ ਵੀ ਕੋਈ ਕਿਤਾਬ ਵਿਗਿਆਨਿਕ ਸੋਚ ਨੂੰ ਜ਼ਿਆਦਾ ਪ੍ਰਚਾਰਿਤ ਕਰਦੀ ਹੈ, ਉਸ ਕਿਤਾਬ ਉੱਤੇ ਪਾਬੰਦੀ ਲਾ ਦਿੱਤੀ ਜਾਂਦੀ ਹੈਪਾਕਿਸਤਾਨ ਅਤੇ ਬੰਗਲਾ ਦੇਸ਼ ਵਿੱਚ ਵੀ ਸਰਕਾਰੀ ਸਾਜ਼ਿਸ਼ਾਂ ਨਾਲ ਹੁਣ ਤਕ 8 ਵਿਗਿਆਨਿਕ ਸੋਚ ਦਾ ਪਸਾਰਾ ਕਰਨ ਵਾਲੇ ਮਾਰੇ ਜਾ ਚੁੱਕੇ ਹਨਪਾਕਿਸਤਾਨ ਵਿੱਚ ਤੈਮੂਰ ਰਜ਼ਾ ਨੂੰ ਨਾਸਤਿਕ ਵਿਚਾਰ ਫੈਲਾਉਣ ਦੇ ਦੋਸ਼ ਅਧੀਨ 2017 ਵਿੱਚ ਫਾਂਸੀ ਦੇ ਦਿੱਤੀ ਗਈ ਸੀ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5316)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਵਿਸ਼ਵਾ ਮਿੱਤਰ

ਵਿਸ਼ਵਾ ਮਿੱਤਰ

Jalandhar, Punjab, India.
Phone: (91 - 94176 - 22281)
Email: (bammijalandhar@gmail.com)

More articles from this author