VishvamitterBammi7ਦੁਰਗਾ ਭਾਬੀ ਦੀ ਨਨਾਣ ਦੀ ਵੀ ਘੱਟ ਕੁਰਬਾਨੀ ਨਹੀਂ ਸੀ, ਉਸਨੇ ਵੀ ਦੁਰਗਾ ਦੇ ਕਹਿਣ ’ਤੇ ...DurgaBhabi1
(6 ਅਕਤੂਬਰ 2021)

 

DurgaBhabi215 ਅਕਤੂਬਰ 1999 ਦਾ ਦਿਨ ਸੀਗਾਜ਼ੀਆਬਾਦ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ’ਤੇ ਇੱਕ ਬੁੱਢੀ ਔਰਤ ਦੀ ਲਾਸ਼ ਪਈ ਸੀਸਾਰੇ ਲੋਕ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਇਹ ਲਾਸ਼ ਕਿਸ ਦੀ ਹੈ ਅਤੇ ਕੁਝ ਲੋਕ ਲਾਸ਼ ਵੇਖ ਕੇ ਤੁਰਦੇ ਬਣੇ ਕਿ ਕਿਸੇ ਭਿਖਾਰਨ ਦੀ ਹੋਵੇਗੀਸ਼ਾਮ ਤਕ ਜਦੋਂ ਪਤਾ ਲੱਗਾ ਤਾਂ ਹਲਚਲ ਤੇਜ਼ ਹੋ ਗਈਕਈ ਪੁਲਿਸ ਅਫਸਰਾਂ ਅਤੇ ਨੇਤਾ ਲੋਕਾਂ ਵਿੱਚ ਭਾਜੜਾਂ ਪੈ ਗਈਆਂਇਹ ਲਾਸ਼ ਕਿਸੇ ਮਾਮੂਲੀ ਔਰਤ ਦੀ ਨਹੀਂ ਸੀ, ਇਹ ਦੁਰਗਾ ਭਾਬੀ ਦੀ ਲਾਸ਼ ਸੀਫੇਰ ਤਾਂ ਜਿਸ ਕਿਸੇ ਨੂੰ ਪਤਾ ਲੱਗਾ ਉਹ ਹੈਰਾਨ ਹੋ ਗਿਆ ਕਿ ਐਨੀ ਵੱਡੀ ਸ਼ਖਸੀਅਤ ਅਤੇ ਸਟੇਸ਼ਨ ’ਤੇ ਪਈ ਲਾਸ਼ ਹੁਣ ਤਕ ਲਾਵਾਰਿਸ ਸੀ, ਕੀ ਦੁਰਗਾ ਭਾਬੀ ਅਜੇ ਤਕ ਜਿੰਦਾ ਸੀ! ਉਹ ਦੁਰਗਾ ਭਾਬੀ ਜੋਕਿ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਕ੍ਰਾਂਤੀਕਾਰੀ ਸਾਥੀਆਂ ਦੀ ਮੈਂਬਰ ਸੀ, ਜਿਸਦਾ ਪਤੀ ਭਗਵਤੀ ਚਰਣ ਵੋਹਰਾ ਰਾਵੀ ਨਦੀ ਕਿਨਾਰੇ ਕ੍ਰਾਂਤੀਕਾਰੀਆਂ ਲਈ 28 ਮਈ 1930 ਵਾਲੇ ਦਿਨ ਇੱਕ ਬੰਬ ਦੀ ਪਰਖ ਕਰ ਰਿਹਾ ਸੀ ਕਿ ਬੰਬ ਹੱਥ ਵਿੱਚ ਫੱਟ ਜਾਣ ਕਾਰਣ ਸ਼ਹੀਦ ਹੋ ਗਿਆ ਸੀਦੁਰਗਾ ਭਾਬੀ ਅੰਤ ਤਕ ਕ੍ਰਾਂਤੀਕਾਰੀ ਸੰਗਠਨ ‘ਹਿੰਦੁਸਤਾਨ ਰਿਪਲਿਕਨ ਸੋਸ਼ਲਿਸਟ ਐਸੋਸੀਏਸ਼ਨ’ ਦੀ ਮੈਂਬਰ ਰਹੀ ਅਤੇ ਖੁਦ ਵੀ ਬੰਬ ਚਲਾਉਂਦੀ ਸੀ7 ਅਕਤੂਬਰ ਨੂੰ ਦੁਰਗਾ ਭਾਬੀ ਦਾ ਜਨਮ ਦਿਨ ਹੈਉਸਦਾ ਅਸਲ ਨਾਮ ਦੁਰਗਾ ਦੇਵੀ ਹੈ ਪਰ ਭਗਵਤੀ ਚਰਣ ਵੋਹਰਾ ਦੇ ਸਾਰੇ ਸਾਥੀ ਦੁਰਗਾ ਦੇਵੀ ਨੂੰ ਇੱਜ਼ਤ ਨਾਲ ਦੁਰਗਾ ਭਾਬੀ ਕਹਿ ਕੇ ਬੁਲਾਉਂਦੇ ਸਨ

ਕ੍ਰਾਂਤੀਕਾਰੀਆਂ ਦੇ ਸੰਗਠਨ ਹਿਦੋਸਤਾਨ ਰਿਪਬਲਿਕਨ ਸੋਸ਼ਲਿਸਟ ਐਸੋਸੀਏਸ਼ਨ (ਐੱਚ ਆਰ ਐੱਸ ਏ) ਦੀ ਮਾਸਟਰ ਬ੍ਰੇਨ ਭਗਵਤੀ ਚਰਣ ਵੋਹਰਾ ਦੀ ਪਤਨੀ ਦੁਰਗਾ ਦੇਵੀ (ਦੁਰਗਾ ਭਾਬੀ) ਸੀਭਗਤ ਸਿੰਘ ਦੇ ਸੰਗਠਨ ‘ਨੌਜਵਾਨ ਭਾਰਤ ਸਭਾ’ ਦਾ ਮੈਨੀਫੈਸਟੋ ਦੁਰਗਾ ਭਾਬੀ ਨੇ ਹੀ ਤਿਆਰ ਕੀਤਾ ਸੀਜਦੋਂ ਚੰਦਰ ਸ਼ੇਖਰ ਅਜ਼ਾਦ ਦੀ ਅਗਵਾਈ ਵਿੱਚ ਐੱਚ ਅਰ ਐੱਸ ਏ ਸੰਗਠਨ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿੱਚ ਬਣਿਆ ਤਾਂ ਦੁਰਗਾ ਨੂੰ ਉਸ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਦਿੱਤੀ ਗਈ ਐੱਚ ਆਰ ਐੱਸ ਏ ਦਾ ਮੈਨੀਫੈਸਟੋ ਵੀ ਦੁਰਗਾ ਨੇ ਚੰਦਰ ਸ਼ੇਖਰ ਆਜ਼ਾਦ ਨਾਲ ਮਿਲ ਕੇ ਤਿਆਰ ਕੀਤਾ ਸੀਜਦੋਂ ਲਾਹੌਰ ਵਿੱਚ ਕਾਂਗਰਸ ਦਾ ਸਮਾਗਮ ਹੋਇਆ ਤਾਂ ਦੁਰਗਾ ਨੇ ਉੱਥੇ ਇਹ ਮੈਨੀਫੈਸਟੋ ਵੰਡਿਆ ਅਤੇ ਆਪ ਪੜ੍ਹਿਆਗਾਂਧੀ ਦੀਆਂ ਅਹਿੰਸਾ ਦੀਆਂ ਨੀਤੀਆਂ ਨਾਲ ਸਹਿਮਤ ਹੋਣ ਵਾਲੇ ਵੀ ਬਹੁਗਿਣਤੀ ਕਾਂਗਰਸੀਆਂ ਨੇ ਮੈਨੀਫੈਸਟੋ ਨੂੰ ਬਹੁਤ ਪਸੰਦ ਕੀਤਾਐਸੇ ਮਾਹੌਲ ਅਤੇ ਐਸੇ ਵਿਚਾਰਾਂ ਨਾਲ ਲੈਸ ਦੁਰਗਾ ਨੇ ਕਿਤੋਂ ਨਾ ਕਿਤੋਂ ਬੰਬ ਬਣਾਉਣਾ ਸਿੱਖ ਲਿਆ

ਸਾਂਡਰਸ ਨੂੰ ਗੋਲੀ ਮਾਰਨ ਤੋਂ ਦੋ ਦਿਨ ਬਾਅਦ 19 ਦਸੰਬਰ 1928 ਨੂੰ ਭਗਤ ਸਿੰਘ ਅਤੇ ਰਾਜਗੁਰੂ ਸਿੱਧੇ ਦੁਰਗਾ ਦੇ ਘਰ ਪਹੁੰਚੇਦੁਰਗਾ ਉਹਨਾਂ ਨੂੰ ਪਛਾਣ ਨਾ ਸਕੀ ਕਿਉਂਕਿ ਭਗਤ ਸਿੰਘ, ਜਿਹੜਾ ਪਹਿਲਾਂ ਪੱਗ ਬੰਨ੍ਹਦਾ ਸੀ ਉਹ ਹੁਣ ਕਲੀਨ ਸ਼ੇਵ ਅਤੇ ਹੈਟ ਵਿੱਚ ਸੀਪਹਿਲਾਂ ਤਾਂ ਦੁਰਗਾ ਸੀ ਆਈ ਡੀ ਤੋਂ ਬਚਾਓ ਲਈ ਉਹਨਾਂ ਵੱਲੋਂ ਬਦਲਾਏ ਭੇਸ ਸਮਝਣ ’ਤੇ ਖੁਸ਼ ਹੋਈ ਪਰ ਬਾਅਦ ਵਿੱਚ ਉਦਾਸ ਹੋ ਗਈਉਦਾਸ ਹੋਣ ਦੇ ਦੋ ਕਾਰਣ ਸਨ, ਇੱਕ ਤਾਂ ਇਹ ਕਿ ਸਕਾਟ ਜਿਹੜਾ ਮਰਨਾ ਚਾਹੀਦਾ ਸੀ, ਉਹ ਬਚ ਗਿਆ। ਦੂਜਾ ਕਾਰਣ ਇਹ ਕਿ ਪਹਿਲਾਂ ਬਣੀ ਸਕੀਮ ਅਨੁਸਾਰ ਦੁਰਗਾ ਨੇ ਵੀ ਸਕਾਟ ਨੂੰ ਮਾਰਨ ਵਾਲੀ ਟੋਲੀ ਨਾਲ ਜਾਣਾ ਸੀਅਗਲੇ ਦਿਨ ਇਹ ਤਿੰਨ ਕ੍ਰਾਂਤੀਕਾਰੀ ਸੀ ਆਈ ਡੀ ਤੋਂ ਨਜ਼ਰਾਂ ਬਚਾਉਂਦੇ ਹੋਏ ਲਾਹੌਰ ਰੇਲਵੇ ਸਟੇਸ਼ਨ ’ਤੇ ਪਹੁੰਚ ਗਏਭਗਤ ਸਿੰਘ ਸੂਟ ਬੂਟ, ਨੈਕਟਾਈ ਅਤੇ ਕੋਟ ਪੈਂਟ ਪਾਈ ਅੱਗੇ ਅੱਗੇ ਜਾ ਰਹੇ ਸਨ ਅਤੇ ਨਾਲ ਨਾਲ ਦੁਰਗਾ ਜਾ ਰਹੀ ਸੀ। ਰਾਜਗੁਰੂ ਪਿੱਛੇ ਪਿੱਛੇ ਨੌਕਰ ਬਣ ਕੇ ਸਮਾਨ ਚੁੱਕ ਕੇ ਲਿਆ ਰਿਹਾ ਸੀਅਮੀਰ ਘਰਾਣੇ ਦੇ ਦਿਸਣ ਲਈ ਭਗਤ ਸਿੰਘ ਅਤੇ ਦੁਰਗਾ ਭਾਬੀ ਨੇ ਫਸਟ ਕਲਾਸ ਦਾ ਟਿਕਟ ਖਰੀਦ ਲਿਆ ਅਤੇ ਉਸ ਵਿੱਚ ਪਤੀ ਪਤਨੀ ਦੇ ਰੂਪ ਵਿੱਚ ਬੈਠ ਗਏਕੁਲੀ ਦੇ ਭੇਸ ਵਾਲਾ ਰਾਜਗੁਰੂ ਤੀਜੇ ਦਰਜੇ ਵਿੱਚ ਬੈਠ ਗਿਆ ਅਤੇ ਚੰਦਰ ਸ਼ੇਖਰ ਆਜ਼ਾਦ ਵੀ ਇੱਕ ਬ੍ਰਾਹਮਣ ਦੇ ਭੇਸ ਵਿੱਚ ਕਿਸੇ ਹੋਰ ਤੀਜੇ ਦਰਜੇ ਦੇ ਡੱਬੇ ਵਿੱਚ ਤੀਰਥ ਯਾਤਰੀਆਂ ਨਾਲ ਬੈਠਾ ਰਮਾਇਣ ਦੀਆਂ ਚੌਪਈਆਂ ਪੜ੍ਹਦਾ ਆ ਰਿਹਾ ਸੀਪੰਜ ਸੌ ਪੁਲਿਸ ਦੇ ਸਿਪਾਹੀਆਂ ਅਤੇ ਸੀ ਆਈ ਡੀ ਦੇ ਅਫਸਰਾਂ ਤੋਂ ਬਚ ਕੇ ਨਿਕਲਣਾ ਇੱਕ ਕ੍ਰਿਸ਼ਮਾ ਹੀ ਸੀ

ਪੁਲਿਸ ਅਤੇ ਸੀ ਆਈ ਡੀ ਨੇ ਲਾਹੌਰ ਦੇ ਸਟੇਸ਼ਨ ਅਤੇ ਉੱਥੋਂ ਜਿਹੜੇ ਜਿਹੜੇ ਵੱਡੇ ਸਟੇਸ਼ਨਾਂ ਤੇ ਗੱਡੀਆਂ ਜਾਂਦੀਆਂ ਸਨ, ਉਹਨਾਂ ਸਾਰਿਆਂ ’ਤੇ ਨਿਗਰਾਨੀ ਵਧਾ ਦਿੱਤੀ ਸੀ ਅਤੇ ਇਸਦੀ ਭਿਣਕ ਕ੍ਰਾਂਤੀਕਾਰੀਆਂ ਨੂੰ ਵੀ ਲੱਗ ਚੁੱਕੀ ਸੀਇਸ ਲਈ ਕਲਕੱਤੇ ਜਾਣ ਲਈ ਇਹਨਾਂ ਵਿੱਚੋਂ ਕਿਸੇ ਨੇ ਵੀ ਸਿੱਧੀ ਟਿਕਟ ਨਹੀਂ ਲਈਚੰਦਰ ਸ਼ੇਖਰ ਰਸਤੇ ਵਿੱਚ ਹੀ ਕਿਸੇ ਛੋਟੇ ਸਟੇਸ਼ਨ ’ਤੇ ਉੱਤਰ ਗਿਆ ਅਤੇ ਬਾਕੀ ਤਿੰਨੇ ਕ੍ਰਾਂਤੀਕਾਰੀ ਕਾਨਪੁਰ ਉੱਤਰ ਗਏਕਾਨਪੁਰ ਤੋਂ ਤਿੰਨਾਂ ਨੇ ਲਖਨਊ ਦਾ ਟਿਕਟ ਲੈ ਲਿਆ ਅਤੇ ਲਖਨਊ ਉੱਤਰ ਕੇ ਦੁਰਗਾ ਨੇ ਭਗਵਤੀ ਚਰਣ ਨੂੰ ਟੈਲੀਗਰਾਮ ਦਿੱਤੀ ਕਿ ਮੈਂ ਹਾਵੜਾ ਸਟੇਸ਼ਨ ’ਤੇ ਆ ਰਹੀ ਹਾਂ ਅਤੇ ਮੈਂਨੂੰ ਲੈਣ ਆ ਜਾਓ ਭਗਵਤੀ ਚਰਣ, ਭਗਤ ਸਿੰਘ ਅਤੇ ਦੁਰਗਾ ਭਾਬੀ ਨੇ ਹਾਵੜਾ ਤੋਂ ਕਲਕੱਤਾ ਲਈ ਟਿਕਟ ਲੈ ਲਈਰਾਜਗੁਰੂ ਨੇ ਹਾਵੜਾ ਤੋਂ ਹੀ ਬਨਾਰਸ ਦੀ ਗੱਡੀ ਪਕੜ ਲਈ ਪੁਲਿਸ ਅਤੇ ਸੀ ਆਈ ਡੀ ਲਾਹੌਰ ਤੋਂ ਕਲਕੱਤੇ ਆਉਣ ਵਾਲੀਆਂ ਸਿੱਧੀਆਂ ਗੱਡੀਆਂ ਦੀ ਨਿਗਰਾਨੀ ਕਰ ਰਹੀ ਸੀ ਅਤੇ ਇਹ ਦੂਜੀਆਂ ਗੱਡੀਆਂ ਰਾਹੀਂ ਪੁਲਿਸ ਤੋਂ ਬਚ ਕੇ ਕਲਕੱਤੇ, ਬਨਾਰਸ ਅਤੇ ਹੋਰ ਕਿਸੇ ਛੋਟੇ ਸਟੇਸ਼ਨ ’ਤੇ ਪਹੁੰਚ ਗਏ

ਦੁਰਗਾ ਭਾਬੀ ਕਿਵੇਂ ਪੁਲਿਸ ਅਤੇ ਸੀ ਆਈ ਡੀ ਦੀਆਂ ਨਜ਼ਰਾਂ ਤੋਂ ਬਚਾਉਂਦੀ ਹੋਈ ਕ੍ਰਾਂਤੀਕਾਰੀਆਂ ਨੂੰ ਲੈ ਗਈ, ਇਸਦੀਆਂ ਸਿਫ਼ਤਾਂ ਤਾਂ ਐੱਚ ਆਰ ਐੱਸ ਏ ਵਿੱਚ ਹੁੰਦੀਆਂ ਹੀ ਸਨ, ਇੱਕ ਹੋਰ ਪਹਿਲੂ ਬਹੁਤ ਹੀ ਅਹਿਮ ਹੈ ਕਿ ਜਦੋਂ ਭਗਤ ਸਿੰਘ, ਸੁਖਦੇਵ ਅਤੇ ਬਟੁਕੇਸ਼ਵਰ ਦੱਤ ’ਤੇ ਅਸੈਂਬਲੀ ਬੰਬ ਕੇਸ ਚੱਲਿਆ ਤਾਂ ਦੁਰਗਾ ਭਾਬੀ ਨੇ ਆਪਣੇ ਸਾਰੇ ਗਹਿਣੇ ਵੇਚ ਕੇ ਕੇਸ ਲੜਨ ਲਈ ਵਕੀਲ ਨੂੰ ਤਿੰਨ ਹਜ਼ਾਰ ਰੁਪਏ ਦਿੱਤੇਦੁਰਗਾ ਭਾਬੀ ਦੀ ਨਨਾਣ ਦੀ ਵੀ ਘੱਟ ਕੁਰਬਾਨੀ ਨਹੀਂ ਸੀ, ਉਸਨੇ ਵੀ ਦੁਰਗਾ ਦੇ ਕਹਿਣ ’ਤੇ ਆਪਣੇ ਵਿਆਹ ਲਈ ਰੱਖਿਆ ਦਸ ਤੋਲੇ ਸੋਨਾ ਕ੍ਰਾਂਤੀਕਾਰੀਆਂ ਦਾ ਕੇਸ ਲੜਨ ਲਈ ਵੇਚ ਦਿੱਤਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3063)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਵਿਸ਼ਵਾ ਮਿੱਤਰ

ਵਿਸ਼ਵਾ ਮਿੱਤਰ

Jalandhar, Punjab, India.
Phone: (91 - 94176 - 22281)
Email: (bammijalandhar@gmail.com)

More articles from this author