BalrajSidhu7ਇੱਕ ਦਿਨ ਉਹਨੇ ਕਿਸੇ ਬੰਦੇ ਕੋਲੋਂ 15-16 ਬੋਤਲਾਂ ਦੇਸੀ ਸ਼ਰਾਬ ਦੀਆਂ ਬਰਾਮਦ ਕਰ ਲਈਆਂ ...
(21 ਨਵੰਬਰ 2024)

 

21November2024
ਅੱਜ ਦਾ ਹਲਕੀ-ਹਲਕੀ ਬਰਫਬਾਰੀ ਦਾ ਦ੍ਰਿਸ਼। ਸਮੇਂ ਦੇ ਰੰਗ, ਐਡਮਿੰਟਨ ਵਾਸੀਆਂ ਦੇ ਸੰਗ। ਜੋ ਦੇਖੇ, ਸੋ ਨਿਹਾਲ ...


ਪੰਜਾਬ ਪੁਲੀਸ ਵਿੱਚ ਲਕੀਰ ਦੀ ਫਕੀਰੀ ਬਹੁਤ ਚਲਦੀ ਹੈ
ਸ਼ਰਾਬ, ਨਸ਼ਿਆਂ, ਚੋਰੀ, ਸੱਟ-ਫੇਟ ਆਦਿ ਦੇ ਮੁਕੱਦਮਿਆਂ ਵਿੱਚ ਪੁਰਾਣੀਆਂ ਮਿਸਲਾਂ ਦੇਖ ਕੇ ਉਹੀ ਮੁਹਾਰਨੀ ਦੁਹਰਾਈ ਜਾਂਦੇ ਹਨ, ਸਿਰਫ ਮੁਲਜ਼ਮ ਦਾ ਨਾਮ, ਬਰਾਮਦਗੀ ਆਦਿ ਦੀ ਜਗ੍ਹਾ ਹੀ ਬਦਲੀ ਜਾਂਦੀ ਹੈਕੁਝ ਸਾਲ ਪਹਿਲਾਂ ਹਾਈਕੋਰਟ ਨੇ ਸਰਵੇਖਣ ਕਰਵਾ ਕੇ ਪੰਜਾਬ ਅਤੇ ਹਰਿਆਣਾ ਦੀ ਪੁਲੀਸ ਨੂੰ ਆਪਣੀ ਤਫਤੀਸ਼ ਦਾ ਢੰਗ ਬਦਲਣ ਲਈ ਚਿਤਾਵਨੀ ਦਿੱਤੀ ਸੀਸਰਵੇਖਣ ਵਿੱਚ ਸਾਹਮਣੇ ਆਇਆ ਸੀ ਕਿ ਸ਼ਰਾਬ ਅਤੇ ਨਸ਼ਿਆਂ ਦੇ 99% ਮੁਕੱਦਮਿਆਂ ਦੀਆਂ ਮਿਸਲਾਂ (ਪੁਲੀਸ ਫਾਈਲ) ਵਿੱਚ ਦਹਾਕਿਆਂ ਤੋਂ ਇੱਕ ਹੀ ਕਹਾਣੀ ਲਿਖੀ ਜਾ ਰਹੀ ਹੈ ਕਿ ਪੁਲੀਸ ਪਾਰਟੀ ਮੋਟਰ ਸਾਈਕਲ ਜਾਂ ਗੱਡੀ ’ਤੇ ਜਾ ਰਹੀ ਹੁੰਦੀ ਹੈਦੋਸ਼ੀ ਸੜਕ ਦੇ ਦੂਜੇ ਪਾਸੇ ਤੁਰਿਆ ਆਉਂਦਾ ਦਿਖਾਈ ਦਿੰਦਾ ਹੈ ਜਿਸਦੇ ਸੱਜੇ ਹੱਥ ਵਿੱਚ ਝੋਲਾ ਜਾਂ ਬੈਗ ਫੜਿਆ ਹੁੰਦਾ ਹੈ ਤੇ ਉਹ ਪੁਲੀਸ ਪਾਰਟੀ ਨੂੰ ਦੇਖ ਕੇ ਖੱਬੇ ਪਾਸੇ ਮੁੜ ਜਾਂਦਾ ਹੈਸ਼ੱਕ ਪੈਣ ’ਤੇ ਉਸ ਦੇ ਝੋਲੇ ਦੀ ਤਲਾਸ਼ੀ ਲਈ ਜਾਂਦੀ ਹੈ ਤੇ ਉਸ ਵਿੱਚੋਂ ਨਾਜਾਇਜ਼ ਸ਼ਰਾਬ ਜਾਂ ਨਸ਼ੀਲਾ ਪਦਾਰਥ ਬਰਾਮਦ ਹੁੰਦਾ ਹੈਪੁੱਛਣ ’ਤੇ ਪਹਿਲਾਂ ਉਹ ਆਪਣਾ ਗਲਤ ਨਾਮ ਸੁਰੇਸ਼ ਕੁਮਾਰ ਦੱਸਦਾ ਹੈ, ਸਖਤੀ ਨਾਲ ਪੁੱਛਣ ’ਤੇ ਸਹੀ ਨਾਮ ਨਰੇਸ਼ ਕੁਮਾਰ ਪੁੱਤਰ ਫਲਾਣਾ ਤੇ ਪਿੰਡ ਫਲਾਣਾ ਦੱਸਦਾ ਹੈ

ਨਵੇਂ ਕਾਨੂੰਨਾਂ, ਹਾਈ ਕੋਰਟਾਂ ਅਤੇ ਸੁਪਰੀਮ ਕੋਰਟ ਦੇ ਅਨੇਕ ਫੈਸਲਿਆਂ ਕਾਰਨ ਹੁਣ ਨਸ਼ੀਲੇ ਪਦਾਰਥਾਂ ਦੀ ਤਫਤੀਸ਼ ਕਰਨੀ ਬਹੁਤ ਗੁੰਝਲਦਾਰ ਬਣ ਗਈ ਹੈਹੁਣ ਤਾਂ ਬਰਾਮਦਗੀ ਕਰਨ ਵੇਲੇ ਵੀਡੀਓ ਬਣਾਉਣਾ ਵੀ ਲਾਜ਼ਮੀ ਹੋ ਗਿਆ ਹੈਵਕੀਲ ਸਫਾਈ ਦੋਸ਼ੀਆਂ ਨੂੰ ਬਰੀ ਕਰਾਉਣ ਲਈ ਆਮ ਤੌਰ ’ਤੇ ਦੋ ਸਵਾਲ ਜ਼ਰੂਰ ਪੁੱਛਦੇ ਹਨਪਹਿਲਾ, ਬਰਾਮਦਗੀ ਵੇਲੇ ਕਿਹੜਾ ਕੰਮ ਕਿੰਨੇ ਵਜੇ ਕੀਤਾ (ਜਿਵੇਂ ਮੁਲਜ਼ਮ ਕਿੰਨੇ ਵਜੇ ਦੇਖਿਆ ਗਿਆ ਸੀ, ਕਿੰਨੇ ਵਜੇ ਕਾਬੂ ਕੀਤਾ  ਸੀ। ਥਾਣੇ ਰੁੱਕਾ ਲੈ ਕੇ ਜਾਣ ਵਾਲਾ ਮੁਲਾਜ਼ਮ ਕਿੰਨੇ ਵਜੇ ਗਿਆ ਤੇ ਕਿੰਨੇ ਵਜੇ ਵਾਪਸ ਆਇਆ।। ਦੂਜਾ, ਬਰਾਮਦਗੀ ਵੇਲੇ ਪੁਲੀਸ ਪਾਰਟੀ ਦੀ ਲੋਕੇਸ਼ਨ ਆਦਿ ਮੋਬਾਇਲ ਫੋਨ ਆਉਣ ਤੋਂ ਪਹਿਲਾਂ ਪੁਲੀਸ ਵਾਲੇ ਥਾਣੇ ਬੈਠ ਕੇ ਹੀ ਮੁਕੱਦਮਾ ਦਰਜ ਕਰ ਦਿੰਦੇ ਸਨ ਪਰ ਹੁਣ ਮੋਬਾਇਲ ਲੋਕੇਸ਼ਨ ਕਾਰਨ ਇਹ ਸੰਭਵ ਨਹੀਂ ਰਿਹਾਉਂਝ, ਹੁਣ ਵੀ ਜ਼ਿਆਦਾਤਰ ਤਫਤੀਸ਼ੀ ਬਰਾਮਦਗੀ ਆਦਿ ਦਾ ਸਮਾਂ ਦਰਜ ਕਰਨਾ ਜ਼ਰੂਰੀ ਨਹੀਂ ਸਮਝਦੇਮਿਸਾਲ ਦੇ ਤੌਰ ’ਤੇ ਜੇ ਦੋਸ਼ੀ 12 ਵਜੇ ਫੜਿਆ ਗਿਆ ਹੋਵੇ ਤਾਂ ਲਿਖ ਦੇਣਗੇ ਕਿ 12 ਤੋਂ ਬਾਅਦਮੈਂ ਜਿੱਥੇ-ਜਿੱਥੇ ਵੀ ਐੱਸਐੱਚਓ ਜਾਂ ਡੀਐੱਸਪੀ ਸਬ ਡਵੀਜ਼ਨ ਰਿਹਾ, ਟਾਈਮ ਲਿਖਾਉਣ ਲਈ ਬਹੁਤ ਜ਼ੋਰ ਲਗਾਇਆ ਪਰ ਤਫਤੀਸ਼ੀ ਇਹ ਕਹਿ ਕੇ ਪੱਲਾ ਝਾੜ ਲੈਂਦੇ ਸਨ ਕਿ ਜਨਾਬ ਗਵਾਹੀ ਵੇਲੇ ਟਾਈਮ ਸੈੱਟ ਕਰ ਲਵਾਂਗੇ। ਪਰ ਅਦਾਲਤ ਵਿੱਚ ਗਵਾਹੀ ਕਈ ਮਹੀਨਿਆਂ ਬਾਅਦ ਆਉਂਦੀ ਹੈ ਤੇ ਮੁਲਾਜ਼ਮ ਉਸ ਸਮੇਂ ਤਕ ਸਭ ਕੁਝ ਭੁੱਲ ਭੁਲਾ ਚੁੱਕੇ ਹੁੰਦੇ ਹਨਇਸ ਲਈ ਉਹ ਵਕੀਲ ਸਫਾਈ ਦੇ ਸਵਾਲਾਂ ਵਿੱਚ ਉਲਝ ਜਾਂਦੇ ਹਨ ਤੇ ਦੋਸ਼ੀ ਬਰੀ ਹੋ ਜਾਂਦੇ ਹਨ

ਪੁਲੀਸ ਨੂੰ ਪੈਣ ਵਾਲੀਆਂ ਅਚਨਚੇਤੀ ਡਿਊਟੀਆਂ ਕਾਰਨ ਇਹ ਸੰਭਵ ਹੀ ਨਹੀਂ ਕਿ ਕਿਸੇ ਮੁਕੱਦਮੇ ਦੇ ਸਾਰੇ ਗਵਾਹ ਅਤੇ ਤਫਤੀਸ਼ੀ ਗਵਾਹੀ ਵੇਲੇ ਇਕੱਠੇ ਹੋ ਸਕਣਇਸ ਕਾਰਨ ਮੈਂ ਨਸ਼ਿਆਂ (ਐੱਨਡੀਪੀਐੱਸ) ਦੇ ਕੇਸਾਂ ਵਿੱਚ ਆਪਣਾ ਬਿਆਨ ਬਹੁਤ ਤਫਸੀਲ ਨਾਲ ਲਿਖਾਉਂਦਾ ਹੁੰਦਾ ਸੀ ਤੇ ਉਸ ਦੀ ਕਾਪੀ ਸੰਭਾਲ ਕੇ ਆਪਣੇ ਕੋਲ ਰੱਖ ਲੈਂਦਾ ਸੀਜਿਵੇਂ, ਮੈਨੂੰ ਤਫਤੀਸ਼ੀ ਨੇ ਮੌਕੇ ’ਤੇ ਆਉਣ ਲਈ ਫੋਨ ਕਿਸ ਨੰਬਰ ਤੋਂ ਤੇ ਕਿੰਨੇ ਵਜੇ ਕੀਤਾ ਸੀ, ਮੈਂ ਕਿਸ ਰਸਤੇ ’ਤੇ ਕਿਹੜੇ-ਕਿਹੜੇ ਪਿੰਡਾਂ ਵਿੱਚ ਦੀ ਗਿਆ ਸੀ ਤੇ ਕਿੰਨੇ ਵਜੇ ਪਹੁੰਚਿਆ ਸੀ। ਤੱਕੜੀ ਵੱਟੇ ਲੈਣ ਵਾਲਾ ਸਿਪਾਹੀ ਕਿੰਨੇ ਵਜੇ ਗਿਆ ਸੀ ਤੇ ਕਿੰਨੇ ਵਜੇ ਵਾਪਸ ਆਇਆ। ਮੈਂ ਮੌਕੇ ’ਤੇ ਕਿੰਨੇ ਘੰਟੇ ਰਿਹਾ ਤੇ ਕਿੰਨੇ ਵਜੇ ਵਾਪਸੀ ਲਈ ਚੱਲ ਪਿਆ ਸੀ, ਆਦਿਤਫਤੀਸ਼ੀ ਤੇ ਮੁਕੱਦਮੇ ਵਿੱਚ ਸਹਿਯੋਗੀ ਹੋਰ ਮੁਲਾਜ਼ਮ ਗਵਾਹੀ ਦੇਣ ਵੇਲੇ ਮੇਰਾ ਬਿਆਨ ਪੜ੍ਹ ਕੇ ਗਵਾਹੀ ਦਿੰਦੇ ਹੁੰਦੇ ਸਨ, ਜਿਸ ਕਾਰਨ ਮੇਰੀ ਸ਼ਮੂਲੀਅਤ ਵਾਲੇ ਜ਼ਿਆਦਾਤਰ ਮੁਕੱਦਮਿਆਂਵਿੱਚ ਸਜ਼ਾ ਹੁੰਦੀ ਸੀ

ਪੁਲੀਸ ਦੀ ਲਕੀਰ ਦੀ ਫਕੀਰੀ ਦੀ ਇੱਕ ਹੱਡਬੀਤੀ ਮੇਰੇ ਨਾਲ ਵੀ ਵਾਪਰੀ ਸੀ1993-94 ਵਿੱਚ ਮੈਂ ਸੰਗਰੂਰ ਜ਼ਿਲ੍ਹੇ ਦੇ ਇੱਕ ਥਾਣੇ ਵਿੱਚ ਐੱਸਐੱਚਓ ਤਾਇਨਾਤ ਸੀ ਉੱਥੇ ਹਰਿਆਣੇ ਦੇ ਰੋਹਤਕ ਜ਼ਿਲ੍ਹੇ ਦਾ ਰਹਿਣ ਵਾਲਾ ਚੌਧਰੀ ਰਾਮ ਸਿੰਘ ਨਾਮਕ ਥਾਣੇਦਾਰ ਤਾਇਨਾਤ ਸੀ ਜੋ ਤਫਤੀਸ਼ ਦੇ ਕੰਮਾਂ ਤੋਂ ਬਿਲਕੁਲ ਕੋਰਾ ਸੀਇੱਕ ਦਿਨ ਉਹਨੇ ਕਿਸੇ ਬੰਦੇ ਕੋਲੋਂ 15-16 ਬੋਤਲਾਂ ਦੇਸੀ ਸ਼ਰਾਬ ਦੀਆਂ ਬਰਾਮਦ ਕਰ ਲਈਆਂ ਤੇ ਉਸ ਨੂੰ ਫੜ ਕੇ ਥਾਣੇ ਲੈ ਆਇਆਸਰਦੀਆਂ ਦੇ ਦਿਨ ਸਨ, ਮੁਲਜ਼ਮ ਨੇ ਖੇਸ ਦੀ ਬੁੱਕਲ ਮਾਰੀ ਹੋਈ ਸੀਹੁਣ ਥਾਣੇਦਾਰ ਨੂੰ ਤਾਂ ਤਫਤੀਸ਼ ਬਾਰੇ ਕੁਝ ਪਤਾ ਨਹੀਂ ਸੀ, ਉਸ ਨੇ ਸਸਤੀ ਜਿਹੀ ਵਿਸਕੀ ਦੀ ਬੋਤਲ ਦੇ ਕੇ ਇੱਕ ਹਵਾਲਦਾਰ ਨੂੰ ਮਿਸਲ ਲਿਖਣ ਲਈ ਮਨਾ ਲਿਆਅੱਗਿਓਂ ਹਵਾਲਦਾਰ ਵੀ ਕੋਈ ਜ਼ਿਆਦਾ ਸਿਆਣਾ ਤਫਤੀਸ਼ੀ ਨਹੀਂ ਸੀਉਹਨੇ ਮੁਨਸ਼ੀ ਕੋਲੋਂ ਐਕਸਾਈਜ਼ ਐਕਟ ਦੀ ਕੋਈ ਪੁਰਾਣੀ ਮਿਸਲ ਲੈ ਲਈ ਤੇ ਇਨਾਮ ਦੀ ਬੋਤਲ ਵਿੱਚੋਂ ਮੋਟਾ ਜਿਹੇ ਪੈੱਗ ਮਾਰ ਕੇ ਮੱਖੀ ’ਤੇ ਮੱਖੀ ਮਾਰ ਦਿੱਤੀ ਕਿ ਮੁਲਜ਼ਮ ਦੇ ਸੱਜੇ ਹੱਥ ਵਿੱਚ ਝੋਲਾ ਸੀ, ਉਹ ਖੱਬੇ ਪਾਸੇ ਮੁੜ ਗਿਆ ਆਦਿਰਾਤ ਦਸ ਕੁ ਵਜੇ ਹਵਾਲਦਾਰ ਨੇ ਮਿਸਲ ਤਿਆਰ ਕਰ ਕੇ ਚੌਧਰੀ ਅੱਗੇ ਜਾ ਰੱਖੀ ਤੇ ਉਹਨੇ ਵੀ ਬਿਨਾਂ ਪੜ੍ਹੇ, ਜਿੱਥੇ-ਜਿੱਥੇ ਕਿਹਾ, ਦਸਤਖਤ ਕਰ ਦਿੱਤੇ

ਇਸ ਮੁਲਜ਼ਮ ਉੱਤੇ ਪਹਿਲਾਂ ਵੀ ਸ਼ਰਾਬ ਦੇ 8-9 ਮੁਕੱਦਮੇ ਦਰਜ ਸਨ। ਵਕੀਲ ਵੀ ਉਹਨੇ ਪੱਕਾ ਹੀ ਰੱਖਿਆ ਹੋਇਆ ਸੀਅਗਲੇ ਦਿਨ 11-12 ਵਜੇ ਦੋਸ਼ੀ ਨੂੰ ਲੈ ਕੇ ਪੁਲੀਸ ਪਾਰਟੀ ਸੰਗਰੂਰ ਕਚਹਿਰੀ ਪਹੁੰਚੀ ਤਾਂ ਉਹਦੇ ਵਕੀਲ ਨੇ ਜ਼ਮਾਨਤ ਦੀ ਫਾਈਲ ਜੱਜ ਦੇ ਮੇਜ਼ ਉੱਤੇ ਜਾ ਰੱਖੀਵਕੀਲ ਨੇ ਜੱਜ ਨੂੰ ਕਿਹਾ, “ਜਨਾਬ ਮੇਰੇ ਮੁਵੱਕਿਲ ਨੂੰ ਜ਼ਮਾਨਤ ਦਿੱਤੀ ਜਾਵੇ ਕਿਉਂਕਿ ਮੁਕੱਦਮਾ ਸਰਾਸਰ ਝੂਠਾ ਹੈ

ਜੱਜ ਨੇ ਕਾਰਨ ਪੁੱਛਿਆ ਤਾਂ ਵਕੀਲ ਨੇ ਮੁਵੱਕਿਲ ਨੂੰ ਖੇਸ ਲਾਹੁਣ ਲਈ ਕਿਹਾਖੇਸ ਥੱਲਿਉਂ ਜੋ ਨਿਕਲਿਆ, ਉਸ ਨੂੰ ਦੇਖ ਕੇ ਜੱਜ ਸਮੇਤ ਅਦਾਲਤ ਵਿੱਚ ਹਾਜ਼ਰ ਸਾਰੇ ਪੁਲੀਸ ਵਾਲੇ ਤੇ ਵਕੀਲ ਹੈਰਾਨ ਰਹਿ ਗਏਚੌਧਰੀ ਥਾਣੇਦਾਰ ਨੂੰ ਤਾਂ ਹਾਰਟ ਅਟੈਕ ਹੋਣ ਵਾਲਾ ਹੋ ਗਿਆਜਿਸ ਬੰਦੇ ਦੇ ਸੱਜੇ ਹੱਥ ਵਿੱਚ ਹਵਾਲਦਾਰ ਨੇ ਸ਼ਰਾਬ ਦੀਆਂ ਬੋਤਲਾਂ ਵਾਲਾ ਝੋਲਾ ਦਿਖਾਇਆ ਸੀ, ਉਹ ਹੈ ਹੀ ਨਹੀਂ ਸੀਕਈ ਸਾਲ ਪਹਿਲਾਂ ਕਿਸੇ ਐਕਸੀਡੈਂਟ ਕਾਰਨ ਸੱਜੀ ਬਾਂਹ ਡੌਲੇ ਲਾਗਿਓਂ ਕੱਟੀ ਗਈ ਸੀ

*     *    *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5463)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

Balraj S Sidhu

Balraj S Sidhu

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author