BalrajSidhu7ਮੰਤਰੀ ਸਾਹਿਬ, ਧਿਆਨ ਨਾਲ। ਜੇ ਤੁਸੀਂ ਦੁਬਾਰਾ ਚੰਗਾ ਮੰਦਾ ਬੋਲਿਆ ਤਾਂ ...
(14 ਜਨਵਰੀ 2024)
ਇਸ ਸਮੇਂ ਪਾਠਕ: 280.


ਹਰ ਵਿਅਕਤੀ ਦੀ ਸਹਿਣ ਸ਼ਕਤੀ ਅਲੱਗ ਅਲੱਗ ਹੈ
ਢੀਠ ਬੰਦੇ ਤਾਂ ਵੱਡੀ ਤੋਂ ਵੱਡੀ ਬੇਇੱਜ਼ਤੀ ਪਾਣੀ ਵਾਂਗ ਪੀ ਜਾਂਦੇ ਹਨ ਪਰ ਗੁੱਸੇਖੋਰ ਛੋਟੀ ਜਿਹੀ ਗੱਲ ਵੀ ਬਰਦਾਸ਼ਤ ਨਹੀਂ ਕਰਦੇਪੰਜਾਬ ਵਿੱਚ ਮਾਂ, ਭੈਣ, ਧੀ, ਪਤਨੀ, ਪਿਉ ਅਤੇ ਜਵਾਈ ਵਰਗੇ ਕਈ ਰਿਸ਼ਤੇ ਐਨੇ ਨਾਜ਼ਕ ਹਨ ਕਿ ਉਨ੍ਹਾਂ ਦੀ ਬੇਇੱਜ਼ਤੀ ਪਿੱਛੇ ਕਤਲਾਂ ਤਕ ਗੱਲ ਪਹੁੰਚ ਜਾਂਦੀ ਹੈ, ਚਾਹੇ ਅਜਿਹੀ ਹਿਮਾਕਤ ਕਿਸੇ ਵੱਡੇ ਤੋਂ ਵੱਡੇ ਬੰਦੇ ਨੇ ਕੀਤੀ ਹੋਵੇਅਜਿਹਾ ਇੱਕ ਕਾਂਡ ਮੈਂ ਆਪਣੀ ਅੱਖੀਂ ਵੇਖਿਆ ਹੈਤਿੰਨ ਚਾਰ ਸਾਲ ਪਹਿਲਾਂ ਮੈਨੂੰ ਪੰਜਾਬ ਸਿਵਲ ਸੈਕਟਰੀਏਟ ਵਿਖੇ ਇੱਕ ਮੰਤਰੀ ਦੇ ਦਫਤਰ ਜਾਣਾ ਪਿਆ ਕਿਉਂਕਿ ਮੈਂ ਕਿਸੇ ਅਫਸਰ ਨੂੰ ਇੱਕ ਕੰਮ ਵਾਸਤੇ ਫੋਨ ਕਰਾਉਣਾ ਸੀਉਸ ਸਮੇਂ ਮੈਂ ਪੁਲਿਸ ਹੈੱਡਕਵਾਟਰ ਵਿਖੇ ਤਾਇਨਾਤ ਸੀ ਪਰ ਡੀ.ਐੱਸ.ਪੀ. ਹੁੰਦਿਆਂ ਕਈ ਸਾਲਾਂ ਤਕ ਉਸ ਮੰਤਰੀ ਦੀ ਸਬ ਡਵੀਜ਼ਨ ਵਿੱਚ ਲੱਗਾ ਰਿਹਾ ਸੀਅਗਲੀਆਂ ਚੋਣਾਂ ਵਿੱਚ ਉਸ ਮੰਤਰੀ ਦੀ ਪਾਰਟੀ ਹਾਰ ਗਈ ਪਰ ਨਵੀਂ ਸਰਕਾਰ ਨੇ ਦੁਬਾਰਾ ਮੈਨੂੰ ਉਸ ਸਬ ਡਵੀਜ਼ਨ ਵਿੱਚ ਹੀ ਲਗਾ ਦਿੱਤਾਭਾਵੇਂ ਕਿ ਉਹ ਉਸ ਵੇਲੇ ਵਿਰੋਧੀ ਧਿਰ ਵਿੱਚ ਸੀ, ਫਿਰ ਵੀ ਪੁਰਾਣੇ ਸੰਬੰਧਾਂ ਕਾਰਨ ਮੈਂ ਉਸ ਦੀ ਸਿਫਾਰਸ਼ਤੇ ਬਹੁਤ ਸਾਰੇ ਕੰਮ ਕਰ ਦਿੰਦਾ ਸੀ

ਜਦੋਂ ਉਹ ਸਰਕਾਰ ਤੋਂ ਬਾਹਰ ਸੀ ਤਾਂ ਬਹੁਤ ਹੀ ਸ਼ਰੀਫ ਅਤੇ ਮਿੱਠ ਬੋਲੜਾ ਸਿਆਸਤਦਾਨ ਮੰਨਿਆ ਜਾਂਦਾ ਸੀਸਿਆਣੇ ਕਹਿੰਦੇ ਹਨ ਕਿ ਬੰਦੇ ਦੀ ਅਸਲੀ ਔਕਾਤ ਦਾ ਉਸ ਵੇਲੇ ਪਤਾ ਚੱਲਦਾ ਹੈ ਜਦੋਂ ਉਸ ਕੋਲ ਤਾਕਤ ਹੋਵੇਇਹ ਭੱਦਰ ਪੁਰਸ਼ ਵੀ ਦੁਬਾਰਾ ਚੋਣ ਜਿੱਤ ਕੇ ਜਦੋਂ ਮੰਤਰੀ ਬਣਿਆ ਤਾਂ ਉਸ ਦੇ ਰੰਗ ਢੰਗ ਹੀ ਬਦਲ ਗਏ, ਅਫਸਰਾਂ ਤੇ ਵਰਕਰਾਂ ਦੀ ਲਾਹ ਪਾਹ ਕਰਨੀ ਉਸ ਦਾ ਰੋਜ਼ਮਰ੍ਹਾ ਦਾ ਕੰਮ ਬਣ ਗਿਆਮੈਂ ਮੰਤਰੀ ਦੇ ਬਹੁਤ ਹੀ ਨਜ਼ਦੀਕੀ ਤੇ ਚੰਗੇ ਮੰਦੇ ਕੰਮਾਂ ਦੇ ਰਾਜ਼ਦਾਰ ਸੰਤਪਾਲ ਸਿੰਘ (ਕਾਲਪਨਿਕ ਨਾਮ) ਨੂੰ ਨਾਲ ਲੈ ਗਿਆ ਕਿਉਂਕਿ ਮੈਨੂੰ ਪਤਾ ਸੀ ਕਿ ਹੁਣ ਉਹ ਬੰਦੇ ਨੂੰ ਬੰਦਾ ਨਹੀਂ ਸਮਝਦਾਖੈਰ ਉਸ ਨੇ ਮੇਰੀ ਸਤਿ ਸ੍ਰੀ ਅਕਾਲ ਦਾ ਮਾੜਾ ਜਿਹਾ ਸਿਰ ਹਿਲਾ ਕੇ ਜਵਾਬ ਦਿੱਤਾ ਤੇ ਸੰਤਪਾਲ ਸਿੰਘ ਦੇ ਕਹਿਣਤੇ ਸਬੰਧਿਤ ਅਫਸਰ ਨੂੰ ਫੋਨ ਲਗਾ ਲਿਆ, “ਫਲਾਣਾ ਸਾਹਿਬ ਜੀ, ਮੈਂ ਕਈ ਦਿਨ ਪਹਿਲਾਂ ਤੁਹਾਨੂੰ ਇੱਕ ਐੱਸ.ਪੀ. ਦੇ ਕੰਮ ਬਾਰੇ ਕਿਹਾ ਸੀ, ਉਹ ਹੋਇਆ ਨਹੀਂ ਅਜੇ।”

ਅਫਸਰ ਨੇ ਅੱਗੋਂ ਪੁੱਛਿਆ ਹੋਣਾ ਹੈ ਕਿ ਕਿਹੜੇ ਐੱਸ.ਪੀ. ਦਾ? ਮੰਤਰੀ ਨੇ ਫੋਨ ਦੇ ਰਿਸੀਵਰਤੇ ਹੱਥ ਰੱਖੇ ਬਗੈਰ ਹੀ ਖੁਸ਼ਕ ਜਿਹੀ ਅਵਾਜ਼ ਵਿੱਚ ਮੈਨੂੰ ਪੁੱਛਿਆ ਕਿ ਕਾਕਾ ਕੀ ਨਾਮ ਆ ਤੇਰਾ? ਮੈਂ ਸਮਝ ਗਿਆ ਕਿ ਐਨੀ ਪੁਰਾਣੀ ਵਾਕਫੀਅਤ ਤੋਂ ਬਾਅਦ ਜਿਹੜਾ ਬੰਦਾ ਮੇਰਾ ਨਾਮ ਹੀ ਭੁੱਲ ਗਿਆ, ਕੰਮ ਉਸ ਨੇ ਸਵਾਹ ਕਰਨਾ ਹੈ? ਮੈਂ ਖਸਿਆਨਾ ਜਿਹਾ ਹੱਸ ਕੇ ਕਿਹਾ, “ਸਰ ਤੁਸੀਂ ਰਹਿਣ ਹੀ ਦਿਉ, ਇਹ ਕੰਮ ਨਹੀਂ ਹੋਣਾ।” ਉਸ ਦੇ ਕਾਰਨ ਪੁੱਛਣਤੇ ਮੈਂ ਦੱਸਿਆ, “ਜਦੋਂ ਆਪਾਂ ਸਿਫਾਰਸ਼ੀ ਫੋਨ ਕਰਦੇ ਸਮੇਂ ਮੌਕੇਤੇ ਫਰਿਆਦੀ ਦਾ ਨਾਮ ਪੁੱਛਦੇ ਹਾਂ ਤਾਂ ਅਗਲਾ ਸਮਝ ਜਾਂਦਾ ਹੈ ਕਿ ਫੋਨ ਕਰਾਉਣ ਵਾਲਾ ਬੰਦਾ ਕੋਈ ਖਾਸ ਹਸਤੀ ਨਹੀਂ ਹੈ, ਮੰਤਰੀ ਸਾਹਿਬ ਉਸ ਨੂੰ ਗਲੋਂ ਲਾਹੁਣ ਲਈ ਐਵੇਂ ਫਾਰਮੈਲਟੀ ਕਰ ਰਹੇ ਹਨ।”

ਮੇਰੀ ਗੱਲ ਸੁਣ ਕੇ ਮੰਤਰੀ ਖਿਝ ਤਾਂ ਗਿਆ, ਪਰ ਉਸ ਨੂੰ ਮੇਰਾ ਨਾਮ ਜ਼ਰੂਰ ਚੇਤੇ ਆ ਗਿਆ ਜੋ ਉਸ ਨੇ ਅਫਸਰ ਨੂੰ ਦੱਸ ਦਿੱਤਾਮੇਰਾ ਕੰਮ ਨਾ ਹੋਣਾ ਸੀ, ਨਾ ਹੋਇਆ ਤੇ ਨਾ ਹੀ ਦੁਬਾਰਾ ਮੈਂ ਉਸ ਕੋਲ ਗਿਆਮੈਂ ਉੱਠ ਕੇ ਤੁਰਨ ਲੱਗਾ ਤਾਂ ਚਾਹ ਆ ਗਈ ਤੇ ਸੰਤਪਾਲ ਨੇ ਮੈਨੂੰ ਚਾਹ ਪੀਣ ਲਈ ਰੋਕ ਲਿਆ

ਸਾਡੇ ਚਾਹ ਪੀਂਦਿਆਂ ਮੰਤਰੀ ਦੇ ਹਲਕੇ ਤੋਂ ਬਾਹਰ ਦਾ ਇੱਕ ਬਜ਼ੁਰਗ ਵਿਅਕਤੀ ਮੰਤਰੀ ਦੇ ਕਿਸੇ ਖਾਸ ਫੀਲ੍ਹੇ ਨੂੰ ਨਾਲ ਸਿਫਾਰਸ਼ੀ ਲੈ ਕੇ ਆਇਆ ਸੀਬਜ਼ੁਰਗ ਦੀ ਸ਼ਖਸੀਅਤ ਬਹੁਤ ਹੀ ਪ੍ਰਭਾਵਸ਼ਾਲੀ ਸੀਦੁੱਧ ਚਿੱਟਾ ਖੱਦਰ ਦਾ ਕੁੜਤਾ ਪਜਾਮਾ, ਠੋਕ ਕੇ ਬੱਝੀ ਪੱਗ ਅਤੇ ਖੁੱਲ੍ਹਾ ਦਾੜ੍ਹਾਉਸ ਦਾ ਜਵਾਈ ਵੀ ਨਾਲ ਬੈਠਾ ਸੀ ਜਿਸਦਾ ਨੰਬਰਦਾਰੀ ਦਾ ਕੇਸ ਮੰਤਰੀ ਦੇ ਵਿਭਾਗ ਦੇ ਕਿਸੇ ਸੀਨੀਅਰ ਅਫਸਰ ਕੋਲ ਫਸਿਆ ਹੋਇਆ ਸੀਬਜ਼ੁਰਗ ਸ਼ਾਇਦ ਇਸ ਕੰਮ ਲਈ ਪਹਿਲਾਂ ਵੀ ਕਾਫੀ ਗੇੜੇ ਮਾਰ ਚੁੱਕਾ ਸੀ ਕਿਉਂਕਿ ਉਸ ਦੇ ਬੋਲਣ ਸਾਰ ਮੰਤਰੀ ਉਸ ਨੂੰ ਟੁੱਟ ਕੇ ਪੈ ਗਿਆ, “ਚੁੱਪ ਕਰ ਯਾਰ, ਪਤਾ ਮੈਨੂੰ ਤੇਰੇ ਸਿਆਪੇ ਦਾ ਰੋਜ਼ ਈ ਆ ਵੜਦਾਂ ਤੂੰ ਮੂੰਹ ਚੁੱਕ ਕੇ।”

ਸ਼ਰਮਿੰਦੇ ਜਿਹੇ ਹੋਏ ਉਸ ਬਜ਼ੁਰਗ ਨੇ ਕਿਹਾ ਕਿ ਉਸ ਦੇ ਜਵਾਈ ਦਾ ਕੰਮ ਹੈ, ਇਸ ਲਈ ਆਉਣਾ ਪੈਂਦਾ ਹੈਪਰ ਮੰਤਰੀ ਨੇ ਦੁਬਾਰਾ ਉਸ ਦੀ ਝਾੜ੍ਹ ਝੰਬ ਕਰ ਦਿੱਤੀਬਜ਼ੁਰਗ ਦਾ ਜਵਾਈ ਹੈਰਾਨੀ ਤੇ ਨਮੋਸ਼ੀ ਨਾਲ ਆਪਣੇ ਸਹੁਰੇ ਵੱਲ ਵੇਖ ਰਿਹਾ ਸੀ

ਜਦੋਂ ਬਜ਼ੁਰਗ ਕੋਲੋਂ ਜਵਾਈ ਸਾਹਮਣੇ ਹੋ ਰਹੀ ਬੇਇੱਜ਼ਤੀ ਬਰਦਾਸ਼ਤ ਨਾ ਹੋਈ ਤਾਂ ਉਹ ਖੜ੍ਹਾ ਹੋ ਗਿਆ, “ਉੱਠ ਕਾਕਾ ਚੱਲੀਏ, ਢੱਠੇ ਖੂਹ ਵਿੱਚ ਪੈਂਦੀ ਆ ਇਹੋ ਜਿਹੀ ਨੰਬਰਦਾਰੀਜੇ ਸਾਡੇ ਕਰਮਾਂ ਵਿੱਚ ਹੋਊਗੀ ਤਾਂ ਮਿਲਜੂਗੀਨਾਲੇ ਇਹ ਕਿਹੜਾ ’ਕੱਲਾ ਮੰਤਰੀ ਆ ਪੰਜਾਬ ਵਿੱਚ, ਕਿਸੇ ਹੋਰ ਨਾਲ ਗੱਲ ਕਰ ਲੈਂਦੇ ਆਂ।”

ਮੰਤਰੀ ਦੇ ਸਿਰ ਵਿੱਚ ਸੌ ਘੜਾ ਪਾਣੀ ਪੈ ਗਿਆਉਹ ਕੁਝ ਬੋਲ ਕਬੋਲ ਕਰਨ ਹੀ ਲੱਗਾ ਸੀ ਕਿ ਬਜ਼ੁਰਗ ਫਿਰ ਗਰਜ ਪਿਆ, “ਮੰਤਰੀ ਸਾਹਿਬ, ਧਿਆਨ ਨਾਲਜੇ ਤੁਸੀਂ ਦੁਬਾਰਾ ਚੰਗਾ ਮੰਦਾ ਬੋਲਿਆ ਤਾਂ ਫਿਰ ਗੁੱਸਾ ਨਾ ਕਰਿਉ, ਸਾਨੂੰ ਵੀ ਜਵਾਬ ਦੇਣਾ ਆਉਂਦਾ ਆਮੈਂ ਵਾਰ ਵਾਰ ਦੱਸ ਰਿਹਾਂ ਕਿ ਮੇਰਾ ਜਵਾਈ ਨਾਲ ਐ, ਤੁਸੀਂ ਫਿਰ ਵੀ ਵਾਹਯਾਤ ਬੋਲੀ ਜਾਂਦੇ ਓਪਹਿਲਾਂ ਵਿਰੋਧੀ ਪਾਰਟੀ ਦੀ ਸਰਕਾਰ ਨੇ ਜ਼ਲੀਲ ਕਰ ਛੱਡਿਆ, ਹੁਣ ਸਾਡੇ ਆਪਣੇ ਈ ਸ਼ਰਮ ਲਾਹੀ ਬੈਠੇ ਆ।” ਇਸ ਤੋਂ ਪਹਿਲਾਂ ਕਿ ਮੰਤਰੀ ਦੇ ਗੰਨਮੈਨ ਕੁਝ ਹਰਕਤ ਕਰਦੇ, ਉਹ ਬਜ਼ਰਗ ਆਪਣੇ ਜਵਾਈ ਨੂੰ ਲੈ ਕੇ ਤੁਰਦਾ ਬਣਿਆ

ਸ਼ਰੇਆਮ ਹੋਈ ਘੋਰ ਬੇਇੱਜ਼ਤੀ ਕਾਰਨ ਮੰਤਰੀ ਨੂੰ ਚੱਕਰ ਆਉਣ ਲੱਗ ਪਏ, ਉਸ ਨੇ ਫਟਾਫਟ ਦਫਤਰ ਤੋਂ ਨਿਕਲਣ ਦੀ ਕੀਤੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4629)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

Balraj S Sidhu

Balraj S Sidhu

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author