“ਯੂਗਾਂਡਾ ਦੇ ਵਿਵਾਦਿਤ ਰਾਸ਼ਟਰਪਤੀ ਈਦੀ ਅਮੀਨ ਨੇ ਅਗਵਾਕਾਰਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਦੀ ...”
(7 ਜੁਲਾਈ 2017)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਜ਼ਰਾਈਲ ਦੌਰਾ ਉਸ ਦੇਸ਼ ਦਾ ਕਿਸੇ ਵੀ ਭਾਰਤੀ ਰਾਸ਼ਟਰ ਪ੍ਰਮੁੱਖ ਦਾ ਪਹਿਲਾ ਸਰਕਾਰੀ ਦੌਰਾ ਹੈ। ਭਾਰਤ ਨੇ ਅਰਬ ਦੇਸ਼ਾਂ ਦੇ ਦਬਾਅ ਕਾਰਨ ਕਈ ਸਾਲ ਇਜ਼ਰਾਈਲ ਨਾਲੋਂ ਕੂਟਨੀਤਕ ਸਬੰਧ ਤੋੜੀ ਰੱਖੇ ਸਨ ਪਰ ਬਦਲ ਗਈਆਂ ਪ੍ਰਸਥਿਤੀਆਂ ਕਾਰਨ ਜਨਵਰੀ 1992 ਵਿੱਚ ਦੋਵਾਂ ਦੇਸ਼ਾਂ ਨੇ ਨਵੀਂ ਦਿੱਲੀ ਅਤੇ ਤੈਲਅਵੀਵ ਅੰਦਰ ਆਪੋ ਆਪਣੇ ਦੂਤਘਰ ਖੋਲ੍ਹ ਦਿੱਤੇ। ਭਾਰਤ ਹੁਣ ਇਜ਼ਰਾਈਲ ਦਾ ਸਭ ਤੋਂ ਵੱਡਾ ਸੈਨਿਕ ਸਾਜ਼ੋ ਸਮਾਨ ਦਾ ਗਾਹਕ ਹੈ। 1999 ਤੋਂ ਲੈ ਕੇ 2009 ਤੱਕ ਭਾਰਤ ਨੇ ਇਜ਼ਰਾਈਲ ਤੋਂ ਕਰੀਬ 90 ਕਰੋੜ ਡਾਲਰ (ਕਰੀਬ 5400 ਕਰੋੜ ਰੁਪਏ) ਦਾ ਸੁਰੱਖਿਆ ਸਬੰਧੀ ਸਮਾਨ ਖਰੀਦਿਆ ਹੈ। ਇਸ ਤੋਂ ਇਲਾਵਾ ਦੋਵੇਂ ਦੇਸ਼ ਇਸਲਾਮੀ ਅੱਤਵਾਦੀਆਂ ਦੀ ਹਿੱਟ ਲਿਸਟ ’ਤੇ ਹੋਣ ਕਾਰਨ ਅੱਤਵਾਦ ਸਬੰਧੀ ਗੁਪਤ ਸੂਚਨਾਵਾਂ ਦਾ ਅਦਾਨ ਪ੍ਰਦਾਨ ਕਰਦੇ ਰਹਿੰਦੇ ਹਨ। ਭਾਰਤ ਤੋਂ ਸੁਰੱਖਿਆ ਅਧਿਕਾਰੀ ਕਮਾਂਡੋ ਟਰੇਨਿੰਗ ਹਾਸਲ ਕਰਨ ਲਈ ਇਜ਼ਰਾਈਲ ਜਾਂਦੇ ਰਹਿੰਦੇ ਹਨ। 2014 ਵਿੱਚ ਭਾਰਤ ਅਤੇ ਇਜ਼ਰਾਈਲ ਦਾ ਆਪਸੀ ਵਪਾਰ 460 ਕਰੋੜ ਡਾਲਰ (ਕਰੀਬ 27600 ਕਰੋੜ ਰੁਪਏ) ਨੂੰ ਪਾਰ ਕਰ ਗਿਆ ਹੈ, ਜੋ ਹਰ ਸਾਲ ਵਧਦਾ ਜਾ ਰਿਹਾ ਹੈ। ਦੋਵੇਂ ਦੇਸ਼ ਯੂ.ਐੱਨ.ਓ. ਵਿੱਚ ਪੇਸ਼ ਕੀਤੇ ਜਾਣ ਵਾਲੇ ਵਿਰੋਧੀ ਮਤਿਆਂ ਵੇਲੇ ਵੀ ਇੱਕ ਦੂਸਰੇ ਦੀ ਮਦਦ ਕਰਦੇ ਹਨ। ਭਾਰਤ ਇਜ਼ਰਾਈਲ ਦਾ ਏਸ਼ੀਆ ਵਿਚ ਤੀਸਰਾ ਅਤੇ ਸੰਸਾਰ ਦਾ 10ਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਪ੍ਰੰਪਰਾਵਾਂ ਤੋੜਦੇ ਹੋਏ ਖੁਦ ਹਵਾਈ ਅੱਡੇ ’ਤੇ ਜਾ ਕੇ ਸ੍ਰੀ ਮੋਦੀ ਦਾ ਸਵਾਗਤ ਕੀਤਾ। ਦੋਵਾਂ ਦੇਸ਼ਾਂ ਨੇ ਵਪਾਰ ਸਬੰਧੀ ਅਨੇਕਾਂ ਸਮਝੌਤੇ ਕਰ ਲਏ ਹਨ।
ਇਜ਼ਰਾਈਲ ਦੀ ਤਰੱਕੀ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਮੁੱਖ ਤੌਰ ’ਤੇ ਯਹੂਦੀ ਧਰਮ ਮੰਨਣ ਵਾਲਿਆਂ ਦਾ ਇਹ ਦੇਸ਼ ਮਿਸਰ, ਲੈਬਨਾਨ, ਸੀਰੀਆ, ਜਾਰਡਨ ਅਤੇ ਫਿਲਸਤੀਨ ਵਰਗੇ ਕੱਟੜ ਦੁਸ਼ਮਣਾਂ ਨਾਲ ਘਿਰਿਆ ਹੋਇਆ ਹੈ ਜੋ ਹਰ ਵੇਲੇ ਇਸ ਨੂੰ ਤਬਾਹ ਕਰਨ ਬਾਰੇ ਸੋਚਦੇ ਰਹਿੰਦੇ ਹਨ। ਅਰਬ ਲੀਗ ਅਤੇ ਆਈ.ਐੱਸ ਨੇ ਇਸ ਦੇ ਖਾਤਮੇ ਨੂੰ ਆਪਣਾ ਮੁੱਖ ਉਦੇਸ਼ ਘੋਸ਼ਿਤ ਕੀਤਾ ਹੋਇਆ ਹੈ। ਇਸ ਦਾ ਕੁੱਲ ਖੇਤਰਫਲ 22000 ਸੁਕੇਅਰ ਕਿਲੋਮੀਟਰ ਹੈ, ਅਬਾਦੀ ਕਰੀਬ 90 ਲੱਖ ਅਤੇ ਰਾਜਧਾਨੀ ਯੇਰੂਸ਼ਲਮ ਹੈ। ਯੇਰੂਸ਼ਲਮ ਵਿੱਚ ਇਸਲਾਮ, ਇਸਾਈ ਅਤੇ ਯਹੂਦੀ ਧਰਮ ਦੇ ਮੁੱਖ ਪਵਿੱਤਰ ਸਥਾਨ ਸਥਿੱਤ ਹਨ। ਈਸਾ ਮਸੀਹ ਦਾ ਜਨਮ ਇੱਥੇ ਹੀ ਹੋਇਆ ਸੀ। ਇਜ਼ਰਾਈਲ 14 ਮਈ 1948 ਨੂੰ ਅਜ਼ਾਦ ਹੋਇਆ ਸੀ ਤੇ ਇੱਥੇ ਭਾਰਤ ਵਾਂਗ ਬਹੁ ਪਾਰਟੀ ਸੰਸਦੀ ਲੋਕਤੰਤਰ ਹੈ। ਦੇਸ਼ ਦਾ ਪ੍ਰਮੁੱਖ ਰਾਸ਼ਟਰਪਤੀ (ਮੌਜੂਦਾ ਰਿਉਵਿਨ ਰਿਵਲਿਨ) ਹੈ ਪਰ ਅਸਲ ਵਿੱਚ ਤਾਕਤਾਂ ਪ੍ਰਧਾਨ ਮੰਤਰੀ ਦੇ ਹੱਥ ਹਨ। ਇਸ ਦੀ ਪਾਰਲੀਮੈਂਟ ਦਾ ਨਾਮ ਨੇਸੈੱਟ ਹੈ। ਯਹੂਦੀ ਧਰਮ ਸਰਕਾਰੀ ਧਰਮ (75%) ਹੈ। ਇਸ ਤੋਂ ਇਲਾਵਾ ਅਰਬ 21% ਤੇ ਕੁਝ ਗਿਣਤੀ ਵਿੱਚ ਇਸਾਈ ਆਦਿ ਵੀ ਵਸਦੇ ਹਨ। ਮੌਸਮ ਸਰਦੀਆਂ ਵਿੱਚ ਸਰਦ ਅਤੇ ਗਰਮੀਆਂ ਵਿੱਚ ਗਰਮ ਪਰ ਖੁਸ਼ਕ ਰਹਿੰਦਾ ਹੈ। ਇੱਥੇ ਇੱਕ ਡੈੱਡ ਸੀ ਨਾਮ ਦੀ ਇੱਕ ਅਜੂਬਾ ਝੀਲ ਹੈ ਜਿਸ ਦਾ ਪਾਣੀ ਐਨਾ ਨਮਕੀਨ ਹੈ ਕਿ ਤਰਨਾ ਨਾ ਜਾਨਣ ਵਾਲਾ ਵਿਅਕਤੀ ਵੀ ਉਸ ਵਿੱਚ ਨਹੀਂ ਡੁੱਬਦਾ।
ਇਜ਼ਰਾਈਲ ਅਤੇ ਯਹੂਦੀ ਧਰਮ ਦਾ ਇਤਿਹਾਸ ਵੀ ਹਿੰਦੂ ਧਰਮ ਵਾਂਗ ਹਜ਼ਾਰਾਂ ਸਾਲ ਪੁਰਾਣਾ ਹੈ। ਇਜ਼ਰਾਈਲ ਨਾਮ ਦਾ ਵਰਨਣ ਸਭ ਤੋਂ ਪਹਿਲਾਂ 1209 ਬੀ.ਸੀ. ਵਿੱਚ ਮਿਸਰੀ ਬਾਦਸ਼ਾਹ ਮੈਰਨੇਤਾਹ ਦੇ ਸ਼ਾਸਨ ਕਾਲ ਸਮੇਂ ਸਥਾਪਤ ਕੀਤੇ ਗਏ ਇੱਕ ਸਤੰਬ ’ਤੇ ਲਿਖਿਆ ਮਿਲਦਾ ਹੈ। ਸਭ ਤੋਂ ਪਹਿਲਾ ਆਜ਼ਾਦ ਇਜ਼ਰਾਈਲੀ ਰਾਜ 11 ਸਦੀ ਬੀ.ਸੀ. ਵਿੱਚ ਕਾਇਮ ਕੀਤਾ ਗਿਆ ਸੀ। ਇਸ ’ਤੇ ਸਮੇਂ ਸਮੇਂ ਅਸੀਰੀਅਨ, ਬੇਬੀਲੋਨ, ਪਰਸ਼ੀਆ, ਰੋਮਨ ਅਤੇ ਅਰਬ ਖਲੀਫਿਆਂ ਅਤੇ ਤੁਰਕੀ ਦਾ ਕਬਜ਼ਾ ਰਿਹਾ ਹੈ। 1920 ਈ. ਵਿੱਚ ਪਹਿਲੇ ਸੰਸਾਰ ਯੁੱਧ ਵਿੱਚ ਤੁਰਕੀ ਦੇ ਹਾਰ ਜਾਣ ’ਤੇ ਇਹ ਇੰਗਲੈਂਡ ਦੇ ਕਬਜ਼ੇ ਹੇਠ ਆ ਗਿਆ। ਇਸਲਾਮੀ ਸ਼ਾਸਨ ਦੌਰਾਨ ਇਸ ਸਾਰੇ ਦੇਸ਼ ਦਾ ਨਾਮ ਫਲਸਤੀਨ ਸੀ। ਖਲੀਫਿਆਂ ਦੀ ਸਖਤੀ ਕਾਰਨ ਤਕਰੀਬਨ ਸਾਰੇ ਯਹੂਦੀ ਹੀ ਫਲਸਤੀਨ ਛੱਡ ਕੇ ਯੂਰਪ ਵਿੱਚ ਖਿਲਰ ਗਏ। ਇੰਗਲੈਂਡ ਦੇ ਰਾਜ ਦੌਰਾਨ ਸਾਹ ਸੌਖਾ ਹੋਣ ’ਤੇ ਯਹੂਦੀ ਹੌਲੀ ਹੌਲੀ ਵਾਪਸ ਆਉਣ ਲੱਗ ਪਏ। ਉਸ ਵੇਲੇ ਫਲਸਤੀਨ ਵਿੱਚ ਯਹੂਦੀਆਂ ਦੀ ਕੁੱਲ ਅਬਾਦੀ ਸਿਰਫ 9% ਸੀ। ਪਰ 1940-45 ਵਿੱਚ ਹਿਟਲਰ ਅਤੇ ਪੂਰਬੀ ਯੂਰਪ ਵਿੱਚ ਹੋਣ ਵਾਲੇ ਜ਼ੁਲਮਾਂ ਕਾਰਨ ਸਾਰੇ ਯੂਰਪ ਵਿੱਚੋਂ ਯਹੂਦੀਆਂ ਨੇ ਭਾਰੀ ਗਿਣਤੀ ਵਿੱਚ ਇਜ਼ਰਾਈਲ ਜਾਂ ਉਸ ਵੇਲੇ ਦੇ ਫਲਸਤੀਨ ਵੱਲ ਵਹੀਰਾਂ ਘੱਤ ਦਿੱਤੀਆਂ। ਦੂਸਰਾ ਸੰਸਾਰ ਯੁੱਧ ਖਤਮ ਹੋਣ ਤੱਕ ਫਲਸਤੀਨ ਵਿੱਚ ਯਹੂਦੀਆਂ ਦੀ ਅਬਾਦੀ 33% ਹੋ ਗਈ।
ਯਹੂਦੀਆਂ ਦੀ ਨਿੱਤ ਵਧਦੀ ਅਬਾਦੀ ਵੇਖ ਕੇ ਅਰਬੀਆਂ ਨੂੰ ਡਰ ਪੈਦਾ ਹੋ ਗਿਆ। ਯਹੂਦੀਆਂ ਅਤੇ ਅਰਬਾਂ ਵਿੱਚ ਦੰਗੇ ਭੜਕ ਪਏ ਜਿਹਨਾਂ ਵਿੱਚ ਹਜ਼ਾਰਾਂ ਲੋਕ ਮਾਰੇ ਗਏ। ਯਹੂਦੀਆਂ ਨੇ ਆਪਣੇ ਲਈ ਵੱਖਰੇ ਦੇਸ਼ ਦੀ ਮੰਗ ਰੱਖ ਦਿੱਤੀ। ਇੰਗਲੈਂਡ ਕੋਲੋਂ ਸਥਿਤੀ ਸੰਭਾਲੀ ਨਾ ਗਈ। ਅਮਰੀਕਾ ਅਤੇ ਯੂ.ਐੱਨ.ਓ. ਨੇ ਯਹੂਦੀਆਂ ਦੀ ਹਮਾਇਤ ਕੀਤੀ। ਯਹੂਦੀ ਨੇਤਾ ਡੇਵਿਡ ਗੇਨ ਗੁਰੀਅਨ ਨੇ 14 ਮਈ 1948 ਨੂੰ ਅਜ਼ਾਦੀ ਅਤੇ ਨਵੇਂ ਦੇਸ਼ ਇਜ਼ਰਾਈਲ ਦੀ ਸਥਾਪਨਾ ਦਾ ਐਲਾਨ ਕਰ ਦਿੱਤਾ। ਅਗਲੇ ਹੀ ਦਿਨ ਮਿਸਰ, ਸੀਰੀਆ, ਜਾਰਡਨ ਅਤੇ ਇਰਾਕ ਦੀਆਂ ਸੰਯੁਕਤ ਫੌਜਾਂ ਨੇ ਸਾਊਦੀ ਅਰਬ ਆਦਿ ਦੀ ਮਦਦ ਨਾਲ ਇਜ਼ਰਾਈਲ ’ਤੇ ਚੁਫੇਰਿਉਂ ਹਮਲਾ ਕਰ ਦਿੱਤਾ। ਪਰ ਇਸ ਨਵੇਂ ਬਣੇ ਦੇਸ਼ ਨੇ ਕਮਾਲ ਦੀ ਦ੍ਰਿੜ੍ਹਤਾ ਵਿਖਾਈ ਤੇ ਸਾਰਿਆਂ ਨੂੰ ਮਾਰ ਭਜਾਇਆ। ਉਸ ਨੇ ਕਰੀਬ ਸਾਰੇ ਫਲਸਤੀਨ ’ਤੇ ਕਬਜ਼ਾ ਕਰ ਕੇ ਉਸ ਦੀ ਹਸਤੀ ਹੀ ਮਿਟਾ ਦਿੱਤੀ। ਇਸ ਤੋਂ ਬਾਅਦ ਵੀ ਉਸ ਦੀਆਂ ਅਰਬ ਦੇਸ਼ਾਂ ਦੀਆਂ ਸਾਂਝੀਆਂ ਫੌਜਾਂ ਨਾਲ 1967 ਅਤੇ 1973 ਵਿੱਚ ਦੋ ਵਾਰ ਜੰਗ ਹੋਈ, ਪਰ ਉਸ ਇਕੱਲੇ ਨੇ ਹੀ ਸਾਰਿਆਂ ਨੂੰ ਹਰਾ ਦਿੱਤਾ। ਇਜ਼ਰਾਈਲ ਨੂੰ ਹਰਾਉਣ ਆਇਆ ਸੀਰੀਆ ਗੋਲਾਨ ਪਹਾੜੀਆਂ ਤੇ ਮਿਸਰ ਸਿਨਾਈ ਰੇਗਸਤਾਨ ਗਵਾ ਬੈਠਾ। ਇਜ਼ਰਾਈਲ ਹੁਣ ਕਿਸੇ ਵੀ ਅਰਬ ਦੇਸ਼ ਨੂੰ ਕੁਸਕਣ ਨਹੀਂ ਦਿੰਦਾ। ਉਹ ਲੰਬੀ ਦੂਰੀ ਦੇ ਹਵਾਈ ਹਮਲੇ ਕਰ ਕੇ ਇਰਾਕ, ਇਰਾਨ ਅਤੇ ਸੀਰੀਆ ਦੇ ਪ੍ਰਮਾਣੂ ਪਲਾਂਟ ਤਬਾਹ ਕਰ ਚੁੱਕਾ ਹੈ। ਆਈ.ਐੱਸ.ਆਈ.ਐੱਸ. ਪੂਰੀ ਕੋਸ਼ਿਸ਼ ਦੇ ਬਾਵਜੂਦ ਅਜੇ ਇਜ਼ਰਾਈਲ ’ਤੇ ਇੱਕ ਵੀ ਅੱਤਵਾਦੀ ਹਮਲਾ ਨਹੀਂ ਕਰ ਸਕੀ। ਹਰੇਕ 18 ਸਾਲ ਦੇ ਇਜ਼ਰਾਈਲੀ ਨਾਗਰਿਕ ਨੂੰ ਲਾਜ਼ਮੀ ਮਿਲਟਰੀ ਟਰੇਨਿੰਗ ਹਾਸਲ ਕਰਨੀ ਪੈਂਦੀ ਹੈ। ਇਹ ਸਿਖਲਾਈ ਮਰਦਾਂ ਵਾਸਤੇ 2 ਸਾਲ 8 ਮਹੀਨੇ ਅਤੇ ਔਰਤਾਂ ਵਾਸਤੇ 2 ਸਾਲ ਦੀ ਹੁੰਦੀ ਹੈ। ਇੱਕ ਤਰ੍ਹਾਂ ਨਾਲ ਇਜ਼ਰਾਈਲ ਦਾ ਹਰੇਕ ਨਾਗਰਿਕ ਹੀ ਫੌਜੀ ਹੈ। ਉਸ ਨੂੰ ਕਿਸੇ ਵੀ ਮੁਸੀਬਤ ਵੇਲੇ ਦੇਸ਼ ਦੀ ਸੇਵਾ ਲਈ ਬੁਲਾਇਆ ਜਾ ਸਕਦਾ ਹੈ।
ਸਾਰੇ ਪਾਸੇ ਤੋਂ ਦੁਸ਼ਮਣਾਂ ਨਾਲ ਘਿਰੇ ਹੋਣ ਅਤੇ ਹੱਮਾਸ, ਹਿਜ਼ਬੁਲਾ ਅਤੇ ਪੀ.ਐੱਲ. ਆਦਿ ਨਾਲ ਰੋਜ਼ ਦੀਆਂ ਝੜਪਾਂ ਦੇ ਬਾਵਜੂਦ ਇਜ਼ਰਾਈਲ ਨੇ ਹਰ ਖੇਤਰ ਵਿੱਚ ਹੈਰਾਨੀਜਨਕ ਤਰੱਕੀ ਕੀਤੀ ਹੈ। ਇਹ ਕਿਸੇ ਤਰ੍ਹਾਂ ਵੀ ਸੰਸਾਰ ਦੇ ਵਿਕਸਤ ਦੇਸ਼ਾਂ ਤੋਂ ਪਿੱਛੇ ਨਹੀਂ ਹੈ। ਅਰਧ ਮਾਰੂਥਲੀ ਦੇਸ਼ ਹੋਣ ਕਾਰਨ ਇੱਥੇ ਪਾਣੀ ਦੀ ਭਾਰੀ ਕਮੀ ਸੀ। ਇੱਥੇ ਤੇਲ ਜਾਂ ਕੋਈ ਹੋਰ ਜ਼ਿਆਦਾ ਖਣਿਜ ਪਦਾਰਥ ਵੀ ਨਹੀਂ ਮਿਲਦੇ। ਪਰ ਇਸ ਨੂੰ ਸੀਵਰ ਦਾ ਅਤੇ ਸਮੁੰਦਰੀ ਪਾਣੀ ਸਾਫ ਕਰਨ ਦੀ ਸੰਸਾਰ ਵਿੱਚ ਸਭ ਤੋਂ ਵੱਧ ਮੁਹਾਰਤ ਹਾਸਲ ਹੈ। ਹੁਣ ਇੱਥੇ ਪਾਣੀ ਦੀ ਕੋਈ ਕਮੀ ਨਹੀਂ ਹੈ। ਇਹ ਅਨਾਜ, ਸਬਜ਼ੀਆਂ, ਫਲਾਂ ਵਿੱਚ ਸਵੈ ਨਿਰਭਰ ਹੈ। ਇੱਥੋਂ ਦੀਆਂ ਗਾਵਾਂ ਵਧੇਰੇ ਦੁੱਧ ਦੇਣ ਕਾਰਨ ਸਾਰੇ ਵਿਸ਼ਵ ਵਿੱਚ ਪ੍ਰਸਿੱਧ ਹਨ। ਇਹ ਇੱਕ ਮੋਹਰੀ ਉਦਯੋਗਿਕ ਦੇਸ਼ ਹੈ। ਇਹ ਸੰਸਾਰ ਦਾ ਪ੍ਰਮੁੱਖ ਹਥਿਆਰ ਨਿਰਮਾਤਾ ਅਤੇ ਨਿਰਯਾਤਕ ਹੈ। ਇਸ ਦੇ ਐਂਟੀ ਮਿਜ਼ਾਈਲ ਅਤੇ ਰਾਡਾਰ ਸਿਸਟਮ ਦਾ ਸੰਸਾਰ ਵਿੱਚ ਕੋਈ ਸਾਨੀ ਨਹੀਂ ਹੈ। ਹਥਿਆਰਾਂ ਤੋਂ ਇਲਾਵਾ ਇਹ ਸੂਖਮ ਸੰਚਾਰ ਅਤੇ ਸੁਰੱਖਿਆ ਯੰਤਰ, ਦਵਾਈਆਂ, ਹੈਵੀ ਮਸ਼ੀਨਰੀ, ਤਰਾਸ਼ੇ ਹੋਏ ਹੀਰੇ ਅਤੇ ਗਹਿਣੇ, ਖੇਤੀਬਾੜੀ ਦੇ ਯੰਤਰ, ਡੱਬਾਬੰਦ ਖਾਧ ਪਦਾਰਥ, ਕੈਮੀਕਲ ਅਤੇ ਕੱਪੜੇ ਆਦਿ ਸੈਂਕੜੇ ਉਤਪਾਦ ਨਿਰਯਾਤ ਕੀਤੇ ਜਾਂਦੇ ਹਨ। ਬੇਰੋਜ਼ਗਾਰੀ ਘੱਟ ਹੋਣ ਕਾਰਨ ਲੋਕਾਂ ਦਾ ਰਹਿਣ ਸਹਿਣ ਬਹੁਤ ਉੱਚਾ ਹੈ। ਪ੍ਰਤੀ ਵਿਅਕਤੀ ਆਮਦਨ ਦੇ ਹਿਸਾਬ ਇਸ ਦਾ ਏਸ਼ੀਆ ਵਿੱਚ 13ਵਾਂ ਅਤੇ ਸੰਸਾਰ ਵਿੱਚ 34ਵਾਂ ਸਥਾਨ ਹੈ। ਅਮਰੀਕਾ, ਇੰਗਲੈਂਡ, ਚੀਨ, ਭਾਰਤ, ਜਰਮਨੀ, ਬੈਲਜ਼ੀਅਮ ਅਤੇ ਇਟਲੀ ਆਦਿ ਇਸ ਦੇ ਮੁੱਖ ਵਪਾਰਕ ਭਾਈਵਾਲ ਹਨ।
ਇਜ਼ਰਾਈਲ ਦੀ ਫੌਜ ਅਤੇ ਕਮਾਂਡੋ ਸੰਸਾਰ ਵਿੱਚ ਸਭ ਤੋਂ ਵੱਧ ਕਾਮਯਾਬ ਹਮਲੇ ਕਰਨ ਲਈ ਪ੍ਰਸਿੱਧ ਹਨ। ਦੂਸਰੇ ਸੰਸਾਰ ਯੁੱਧ ਮੌਕੇ ਹਿਟਲਰ ਨੇ 15 ਲੱਖ ਬੱਚਿਆਂ ਸਮੇਤ 60 ਲੱਖ ਯੂਰਪੀ ਯਹੂਦੀ ਬੇਰਹਿਮੀ ਨਾਲ ਕਤਲ ਕਰ ਦਿੱਤੇ ਸਨ। ਇਸ ਕਤਲੇਆਮ ਲਈ ਜ਼ਿੰਮੇਵਾਰ ਅਨੇਕਾਂ ਨਾਜ਼ੀ ਨੇਤਾ ਅਤੇ ਅਫਸਰ ਜੰਗ ਖਤਮ ਹੋਣ ’ਤੇ ਜਰਮਨੀ ਤੋਂ ਫਰਾਰ ਹੋ ਕੇ ਅਰਜਨਟੀਨਾ ਆਦਿ ਦੱਖਣੀ ਅਮਰੀਕੀ ਦੇਸ਼ਾਂ ਵਿੱਚ ਛਿਪ ਗਏ। ਪਰ ਇਜ਼ਰਾਈਲ ਦੀ ਸਪੈਸ਼ਲ ਕਮਾਂਡੋ ਫੋਰਸ ਨੇ ਉਹਨਾਂ ਵਿੱਚੋਂ ਅਨੇਕਾਂ ਨੂੰ ਪਕੜ ਕੇ ਇਜ਼ਰਾਈਲ ਲਿਆ ਕੇ ਮੁਕੱਦਮੇ ਚਲਾ ਕੇ ਫਾਂਸੀ ’ਤੇ ਲਟਕਾਇਆ ਜਾਂ ਉਹਨਾਂ ਦੇਸ਼ਾਂ ਵਿੱਚ ਹੀ ਗੁਪਤ ਤਰੀਕੇ ਨਾਲ ਮਾਰ ਦਿੱਤਾ। 1976 ਵਿੱਚ ਫਲਸਤੀਨੀ ਗੁਰੀਲੇ ਇਜ਼ਰਾਈਲ ਤੋਂ ਫਰਾਂਸ ਜਾ ਰਿਹਾ ਏਅਰ ਫਰਾਂਸ ਦਾ ਇੱਕ ਯਾਤਰੀ ਜਹਾਜ਼ ਅਗਵਾ ਕਰ ਕੇ ਯੂਗਾਂਡਾ ਦੇ ਐਬਟੈਬੇ ਏਅਰਪੋਰਟ ਲੈ ਗਏ। ਯਾਤਰੀਆਂ ਵਿੱਚ ਜ਼ਿਆਦਾ ਇਜ਼ਾਰਈਲੀ ਯਹੂਦੀ ਸ਼ਾਮਲ ਸਨ। ਯੂਗਾਂਡਾ ਦੇ ਵਿਵਾਦਿਤ ਰਾਸ਼ਟਰਪਤੀ ਈਦੀ ਅਮੀਨ ਨੇ ਅਗਵਾਕਾਰਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਦੀ ਮਦਦ ਲਈ ਆਪਣੀ ਫੌਜ ਵੀ ਲਗਾ ਦਿੱਤੀ। ਪਰ ਇਜ਼ਰਾਈਲ ਨੇ ਦਲੇਰਾਨਾ ਕਮਾਂਡੋ ਕਾਰਵਾਈ ਕਰਦੇ ਹੋਏ ਏਅਰਪੋਰਟ ’ਤੇ ਹਮਲਾ ਕਰ ਕੇ 106 ਵਿੱਚੋਂ 102 ਯਾਤਰੀ ਛੁਡਵਾ ਲਏ। ਨਾਲ ਹੀ 7 ਅਗਵਾਕਾਰ ਅਤੇ 45 ਯੂਗਾਂਡਨ ਸੈਨਿਕ ਮਾਰ ਦਿੱਤੇ ਤੇ ਹਵਾਈ ਅੱਡੇ ’ਤੇ ਖੜ੍ਹੇ 30 ਜੰਗੀ ਜਹਾਜ਼ ਵੀ ਤਬਾਹ ਕਰ ਦਿੱਤੇ। ਇਜ਼ਰਾਈਲ ਦੇ ਸਿਰਫ ਇੱਕ ਕਮਾਂਡੋ (ਮੌਜੂਦਾ ਪ੍ਰਧਾਨ ਮੰਤਰੀ ਬੈਂਜ਼ਾਮਿਨ ਨੇਤਨਯਾਹੂ ਦਾ ਵੱਡਾ ਭਰਾ ਯੋਨਾਤਨ ਨੇਤਨਯਾਹੂ) ਦੀ ਜਾਨ ਗਈ ਤੇ ਪੰਜ ਜ਼ਖਮੀ ਹੋਏ। ਤਿੰਨ ਬੰਧਕ ਮਾਰੇ ਗਏ ਤੇ ਦਸ ਜ਼ਖਮੀ ਹੋਏ। ਕਿਸੇ ਦੁਸ਼ਮਣ ਦੇਸ਼ ਵਿੱਚ ਘੁਸ ਕੇ ਇਸ ਤਰ੍ਹਾਂ ਦੀ ਕਾਮਯਾਬ ਕਾਰਵਾਈ ਅੱਜ ਤੱਕ ਕੋਈ ਵੀ ਦੇਸ਼ ਨਹੀਂ ਕਰ ਸਕਿਆ।
ਇਜ਼ਰਾਈਲ ਦੀ ਚੌਤਰਫਾ ਕਾਮਯਾਬੀ ਅਤੇ ਵਿਕਾਸ ਹੈਰਾਨ ਕਰਨ ਵਾਲਾ ਹੈ। ਚਾਰੇ ਪਾਸੇ ਤੋਂ ਦੁਸ਼ਮਣਾਂ ਨਾਲ ਘਿਰੇ ਹੋਣ, ਸਖਤ ਮੌਸਮ, ਘੱਟ ਅਬਾਦੀ ਅਤੇ ਖਣਿਜ ਤੇਲ ਦੀ ਦੌਲਤ ਨਾ ਹੋਣ ਦੇ ਬਾਵਜੂਦ ਇਸ ਨੇ ਅਤਿਅੰਤ ਤਰੱਕੀ ਕੀਤੀ ਹੈ। ਇਸ ਦੇ ਨਾਲ ਹੀ ਅਜ਼ਾਦ ਹੋਣ ਵਾਲੇ ਮਿਸਰ, ਸੀਰੀਆ ਅਤੇ ਲੈਬਨਾਨ ਆਦਿ ਵਰਗੇ ਅਰਬੀ ਗਵਾਂਢੀ ਮੁਲਕ ਗਰੀਬੀ, ਭੁੱਖਮਰੀ ਅਤੇ ਅੱਤਵਾਦ ਨਾਲ ਜੂਝ ਰਹੇ ਹਨ। ਇਜ਼ਰਾਈਲ ਅਮਰੀਕਾ ਦਾ ਮੱਧ ਪੂਰਬ ਵਿੱਚ ਸਭ ਤੋਂ ਵੱਡਾ ਭਰੋਸੇਮੰਦ ਸਾਥੀ ਹੈ। ਇਸ ਨੂੰ ਅਮਰੀਕਾ ਤੋਂ ਅਥਾਹ ਆਰਥਿਕ ਅਤੇ ਫੌਜੀ ਮਦਦ ਮਿਲਦੀ ਹੈ। ਸਾਨੂੰ ਇਸ ਦੀ ਤਰੱਕੀ ਤੋਂ ਸਬਕ ਸਿੱਖਣਾ ਚਾਹੀਦਾ ਹੈ।
**
ਇੱਕ ਚਮਤਕਾਰ ਦਾ ਨਾਮ ਹੈ ਇਜ਼ਰਾਈਲ --- ਬਲਰਾਜ ਸਿੰਘ ਸਿੱਧੂ

*****
(756)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)