BalrajSidhu7ਭਾਈ ਲਾਲੋ ਦੀਆਂ ਰੋਟੀਆਂ ਸੱਚੀ ਕਿਰਤ ਨਾਲ ਕਮਾਈਆਂ ਗਈਆਂ ਹਨ, ਪਰ ਤੇਰੇ ...
(6 ਨਵੰਬਰ 2019)

 

ਗੁਰੁ ਨਾਨਕ ਦੇਵ ਜੀ ਨੇ ਦੁਨੀਆਂ ਨੂੰ ਤਾਰਨ ਵਾਸਤੇ ਚਾਰ ਉਦਾਸੀਆਂ ਕੀਤੀਆਂ ਤੇ ਲੋਕਾਈ ਨੂੰ ਸਿੱਧੇ ਰਸਤੇ ਪਾਇਆਇਸ ਦੌਰਾਨ ਕਈ ਵਾਰ ਉਹਨਾਂ ਦਾ ਕੁਝ ਅਜਿਹੇ ਵਿਅਕਤੀਆਂ ਨਾਲ ਸਾਹਮਣਾ ਹੋਇਆ ਜੋ ਘੋਰ ਪਾਪ ਦੇ ਰਸਤੇ ਉੱਤੇ ਚੱਲ ਰਹੇ ਸਨਗੁਰੂ ਜੀ ਨੇ ਤਰਕ ਨਾਲ ਸਿੱਖਿਆ ਦੇ ਕੇ ਉਹਨਾਂ ਦਾ ਅਗਿਆਨ ਦੂਰ ਕੀਤਾ ਤੇ ਧਰਮ ਦੇ ਰਸਤੇ ਉੱਤੇ ਚਲਾਇਆ

ਸੱਜਣ ਠੱਗ - ਸੱਜਣ ਠੱਗ ਜਾਂ ਸ਼ੇਖ ਸੱਜਣ ਤੁਲੰਬਾ ਪਿੰਡ ਵਿੱਚ ਇੱਕ ਸਰਾਂ ਦਾ ਮਾਲਕ ਸੀਤੁਲੰਬਾ ਪਹਿਲਾਂ ਪਾਕਿਸਤਾਨ ਦੇ ਜ਼ਿਲ੍ਹਾ ਮੁਲਤਾਨ ਵਿੱਚ ਪੈਂਦਾ ਸੀ ਪਰ ਹੁਣ 1985 ਤੋਂ ਨਵੇਂ ਬਣੇ ਜ਼ਿਲ੍ਹੇ ਖਾਨੇਵਾਲ ਵਿੱਚ ਆ ਗਿਆ ਹੈ ਤੇ ਲਾਹੌਰ ਤੋਂ ਤਕਰੀਬਨ 280 ਕਿ.ਮੀ. ਦੂਰ ਹੈਸੱਜਣ ਨੇ ਹਿੰਦੂਆਂ ਅਤੇ ਮੁਸਲਮਾਨਾਂ ਉੱਤੇ ਪ੍ਰਭਾਵ ਪਾਉਣ ਲਈ ਸਰਾਂ ਵਿੱਚ ਇੱਕ ਛੋਟੀ ਜਿਹੀ ਮਸੀਤ ਅਤੇ ਮੰਦਰ ਬਣਾਇਆ ਹੋਇਆ ਸੀਸਰਾਂ ਦੇ ਨੌਕਰ ਚਾਕਰ ਅਸਲ ਵਿੱਚ ਕਾਤਲ ਅਤੇ ਲੁਟੇਰੇ ਸਨ ਜੋ ਸ਼ਰੀਫਾਂ ਵਰਗੇ ਕੱਪੜੇ ਪਹਿਨਦੇ ਤੇ ਮੁਸਾਫਰਾਂ ਦੀ ਟਹਿਲ ਸੇਵਾ ਕਰਦੇਪਰ ਰਾਤ ਦੇ ਹਨੇਰੇ ਵਿੱਚ ਸੁੱਤੇ ਪਏ ਰਾਹੀਆਂ ਦਾ ਕਤਲ ਕਰ ਕੇ ਮਾਲ ਲੁੱਟ ਲੈਂਦੇ ਤੇ ਲਾਸ਼ਾਂ ਨੂੰ ਰਾਤੋ ਰਾਤ ਗਾਇਬ ਕਰ ਦਿੰਦੇਮੁਸਾਫਰਾਂ ਦੇ ਲੁੱਟੇ ਹੋਏ ਮਾਲ ਨਾਲ ਸੱਜਣ ਅਮੀਰ ਬਣ ਗਿਆ ਤੇ ਲੋਕ ਉਸ ਨੂੰ ਧਰਮਾਤਮਾ ਸਮਝ ਕੇ ਸ਼ੇਖ ਸੱਜਣ ਪੁਕਾਰਨ ਲੱਗ ਪਏ

ਜਦੋਂ ਪਹਿਲੀ ਉਦਾਸੀ ਦੌਰਾਨ ਲਗਭਗ 1500 ਈਸਵੀ ਵਿੱਚ ਗੁਰੂ ਸਾਹਿਬ ਅਤੇ ਭਾਈ ਮਰਦਾਨਾ ਸਰਾਂ ਵਿੱਚ ਪਹੁੰਚੇ ਤਾਂ ਸੱਜਣ ਦੀ ਠੱਗੀ ਦਾ ਧੰਦਾ ਪੂਰੇ ਜ਼ੋਰਾਂ ਉੱਤੇ ਚੱਲ ਰਿਹਾ ਸੀਉਸ ਨੇ ਗੁਰੂ ਜੀ ਨੂੰ ਕੋਈ ਧਨਾਢ ਵਪਾਰੀ ਸਮਝ ਕੇ ਰੱਜ ਕੇ ਸੇਵਾ ਕੀਤੀਜਾਣੀ ਜਾਣ ਗੁਰੂ ਜੀ ਨੂੰ ਸੱਜਣ ਦੀਆਂ ਕਰਤੂਤਾਂ ਬਾਰੇ ਗਿਆਨ ਸੀਉਹਨਾਂ ਨੇ ਸੌਣ ਤੋਂ ਪਹਿਲਾਂ ਗੁਰਬਾਣੀ ਦਾ ਗਾਇਨ ਸ਼ੁਰੂ ਕਰ ਦਿੱਤਾ ਜਿਸ ਵਿੱਚ ਪਾਖੰਡੀ ਤੇ ਲਾਲਚੀ ਮਨੁੱਖਾਂ ਦੇ ਪਾਪਾਂ ਬਾਰੇ ਵਰਣਨ ਸੀਇਹ ਸ਼ਬਦ ਸੱਜਣ ਦੇ ਕਲੇਜੇ ਉੱਤੇ ਅਸਰ ਕਰ ਗਏਉਹ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਤੇ ਆਪਣੇ ਪਾਪਾਂ ਦੀ ਖਿਮਾ ਮੰਗਣ ਲੱਗਾਗੁਰੂ ਜੀ ਨੇ ਉਸ ਨੂੰ ਪਾਪਾਂ ਦਾ ਰਸਤਾ ਛੱਡ ਕੇ ਧਰਮ ਦੇ ਮਾਰਗ ਉੱਤੇ ਚੱਲਣ ਦਾ ਉਪਦੇਸ਼ ਦਿੱਤਾਸੱਜਣ ਸੱਚਮੁੱਚ ਦਾ ਸੱਜਣ ਬਣ ਗਿਆ ਤੇ ਆਪਣੀ ਸਾਰੀ ਪਾਪਾਂ ਦੀ ਕਮਾਈ ਗਰੀਬਾਂ ਵਿੱਚ ਵੰਡ ਦਿੱਤੀਉਸ ਨੇ ਆਪਣੀ ਸਰਾਂ ਨੂੰ ਧਰਮਸ਼ਾਲਾ ਵਿੱਚ ਬਦਲ ਦਿੱਤਾ ਤੇ ਆਏ ਗਏ ਗਰੀਬ ਗੁਰਬੇ ਅਤੇ ਸਾਧਾਂ ਸੰਤਾਂ ਦੀ ਸੇਵਾ ਕਰਨ ਲੱਗਾ

ਕੌਡਾ ਰਾਖਸ਼ - ਕੌਡਾ ਰਾਖਸ਼ ਇੱਕ ਨਰ ਭਖਸ਼ੀ ਇਨਸਾਨ ਸੀ ਜੋ ਗੁਰੂ ਜੀ ਦੀ ਪਾਰਸ ਰੂਪੀ ਸ਼ਖਸੀਅਤ ਅਤੇ ਅੰਮ੍ਰਿਤ ਮਈ ਉਪਦੇਸ਼ਾਂ ਸਦਕਾ ਮਾਸਾਹਾਰ ਛੱਡ ਕੇ ਪਵਿੱਤਰ ਜੀਵਨ ਬਿਤਾਉਣ ਲੱਗਾਕੌਡਾ, ਭੀਲ ਜਾਤੀ ਦੇ ਇੱਕ ਕਬੀਲੇ ਦਾ ਸਰਦਾਰ ਸੀ ਤੇ ਪ੍ਰੋ. ਸਾਹਿਬ ਸਿੰਘ ਅਨੁਸਾਰ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਜ਼ਿਲ੍ਹੇ ਦੇ ਕੁਡੱਪਾ ਪਿੰਡ ਦੇ ਨਜ਼ਦੀਕ ਜੰਗਲਾਂ ਵਿੱਚ ਰਹਿੰਦਾ ਸੀਉਸ ਦਾ ਮੇਲ ਗੁਰੂ ਜੀ ਨਾਲ ਦੱਖਣ ਦੀ ਉਦਾਸੀ ਦੌਰਾਨ ਲਗਭਗ 1507-08 ਈਸਵੀ ਵਿੱਚ ਹੋਇਆਖੁਸ਼ਕ ਬੀਆਬਾਨ ਜੰਗਲ ਵਿੱਚ ਸ਼ਿਕਾਰ ਅਤੇ ਕੰਦ ਮੂਲ ਦੀ ਘਾਟ ਕਾਰਨ ਕੌਡਾ ਅਤੇ ਉਸਦਾ ਕਬੀਲਾ ਭੁੱਖ ਤੋਂ ਪਰੇਸ਼ਾਨ ਹੋ ਕੇ ਕਦੇ ਕਦੇ ਪੇਟ ਭਰਨ ਲਈ ਇਨਸਾਨਾਂ ਦਾ ਮਾਸ ਖਾ ਕੇ ਗੁਜ਼ਾਰਾ ਕਰ ਲੈਂਦੇ ਸਨਉਹਨਾਂ ਦਾ ਅਸਾਨ ਸ਼ਿਕਾਰ ਜੰਗਲ ਵਿੱਚੋਂ ਗੁਜ਼ਰਨ ਵਾਲੇ ਮੁਸਾਫਰ ਬਣਦੇ ਸਨਆਪਣੀ ਦੱਖਣ ਯਾਤਰਾ ਦੌਰਾਨ ਗੁਰੂ ਜੀ ਉਸ ਜੰਗਲ ਦੇ ਬਾਹਰ ਇੱਕ ਕਸਬੇ ਵਿੱਚ ਠਹਿਰੇ ਹੋਏ ਸਨਉੱਥੇ ਕੌਡੇ ਤੋਂ ਦੁਖੀ ਲੋਕਾਂ ਨੇ ਗੁਰੂ ਸਾਹਿਬ ਕੋਲ ਫਰਿਆਦ ਕੀਤੀ

ਗੁਰੂ ਜੀ ਲੋਕਾਂ ਦਾ ਦੁੱਖ ਦੂਰ ਕਰਨ ਲਈ ਕੌਡੇ ਨੂੰ ਮਿਲਣ ਲਈ ਬਾਲੇ ਅਤੇ ਮਰਦਾਨੇ ਸਮੇਤ ਜੰਗਲ ਵੱਲ ਚੱਲ ਪਏਕੌਡੇ ਨੂੰ ਵੇਖ ਕੇ ਚਾਅ ਚੜ੍ਹ ਗਿਆ ਕਿ ਤਿੰਨ ਸ਼ਿਕਾਰ ਖੁਦ ਬਾਖੁਦ ਹੀ ਉਸ ਦੇ ਚੁੰਗਲ ਵਿੱਚ ਫਸਣ ਲਈ ਚਲੇ ਆ ਰਹੇ ਹਨਉਸ ਨੇ ਉਹਨਾਂ ਨੂੰ ਤਲਣ ਲਈ ਕੜਾਹਾ ਚਾੜ੍ਹ ਲਿਆ, ਪਰ ਸਾਰੀ ਕੋਸ਼ਿਸ਼ ਦੇ ਬਾਵਜੂਦ ਤੇਲ ਗਰਮ ਨਾ ਹੋਇਆਉਹ ਹੈਰਾਨ ਰਹਿ ਗਿਆ। ਉਸ ਨੇ ਭੁੰਨਣ ਲਈ ਗੁਰੂ ਸਾਹਿਬ ਨੂੰ ਅੱਗ ਵਿੱਚ ਧਕੇਲ ਦਿੱਤਾ ਪਰ ਉਹ ਮੁਸਕਰਾਉਂਦੇ ਹੋਏ ਭਾਂਬੜ ਤੋਂ ਬਾਹਰ ਆ ਗਏਇਹ ਕੌਤਕ ਵੇਖ ਕੇ ਕੌਡੇ ਦਾ ਸਰੀਰ ਠੰਢਾ ਹੋ ਗਿਆ। ਉਹ ਗੁਰੂ ਸਾਹਿਬ ਨੂੰ ਦੁਬਾਰਾ ਅੱਗ ਵਿੱਚ ਧਕੇਲਣ ਦਾ ਹੀਆ ਨਾ ਕਰ ਸਕਿਆਗੁਰੂ ਜੀ ਨੇ ਉਸ ਨੂੰ ਧਰਮ ਕਰਮ ਦਾ ਉਪਦੇਸ਼ ਦਿੱਤਾ ਤਾਂ ਕੌਡੇ ਦੀਆਂ ਅੱਖਾਂ ਖੁੱਲ੍ਹ ਗਈਆਂ। ਉਸਦਾ ਜਨਮਾਂ ਜਨਮਾਂ ਦਾ ਅਗਿਆਨ ਦੂਰ ਹੋ ਗਿਆਉਸ ਨੇ ਗੁਰੂ ਸਾਹਿਬ ਦੇ ਚਰਨ ਪਕੜ ਲਏ ਅਤੇ ਆਪਣੇ ਗੁਨਾਹਾਂ ਦੀ ਮੁਆਫੀ ਮੰਗੀਗੁਰੂ ਜੀ ਨੇ ਉਸ ਨੂੰ ਪਵਿੱਤਰ ਜੀਵਨ ਬਤੀਤ ਕਰਨ ਅਤੇ ਮਾਸਾਹਾਰ ਛੱਡਣ ਦੀ ਪਰੇਰਣਾ ਦਿੱਤੀਗੁਰੂ ਸਾਹਿਬ ਦੀ ਸਿੱਖਿਆ ਕਾਰਨ ਕੌਡੇ ਅਤੇ ਉਸ ਦੇ ਕਬੀਲੇ ਨੇ ਪਾਪਾਂ ਦਾ ਰਸਤਾ ਛੱਡ ਦਿੱਤਾ ਤੇ ਸਾਤਵਿਕ ਜੀਵਨ ਬਿਤਾਉਣਾ ਸ਼ੁਰੂ ਕਰ ਦਿੱਤਾ

ਵਲੀ ਕੰਧਾਰੀ - ਵਲੀ ਕੰਧਾਰੀ ਇੱਕ ਸੂਫੀ ਸੰਤ ਸੀ ਜਿਸਦਾ ਜਨਮ 1476 ਈਸਵੀ ਵਿੱਚ ਕੰਧਾਰ (ਅਫਗਾਨਿਸਤਾਨ) ਵਿਖੇ ਹੋਇਆ1498 ਈਸਵੀ ਵਿੱਚ ਉਹ ਹਿਜ਼ਰਤ ਕਰ ਕੇ ਹਸਨ ਅਬਦਾਲ ਆ ਗਿਆ ਤੇ ਇੱਕ ਉੱਚੀ ਪਹਾੜੀ (750 ਮੀਟਰ) ਉੱਤੇ ਨਿਰਮਲ ਚਸ਼ਮੇ ਦੇ ਨਜ਼ਦੀਕ ਆਪਣਾ ਡੇਰਾ ਬਣਾ ਲਿਆਇਸੇ ਚਸ਼ਮੇ ਦਾ ਪਾਣੀ ਥੱਲੇ ਲੋਕਾਂ ਦੀ ਵਰਤੋਂ ਲਈ ਪਹੁੰਚਦਾ ਸੀਉਸ ਨੇ ਆਸ ਪਾਸ ਦੇ ਲੋਕਾਂ ਵਿੱਚ ਇਸਲਾਮ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਤੇ ਕੁਝ ਹੀ ਸਮੇਂ ਵਿੱਚ ਪ੍ਰਸਿੱਧ ਹੋ ਗਿਆਲੋਕ ਉਸ ਨੂੰ ਪੀਰ ਵਲੀ ਕੰਧਾਰੀ ਕਹਿਣ ਲੱਗ ਪਏ ਜਿਸ ਕਾਰਨ ਉਹ ਕੁਝ ਹੰਕਾਰੀ ਹੋ ਗਿਆਗੁਰੂ ਨਾਨਕ ਦੇਵ ਜੀ ਅਰਬ ਦੇਸ਼ਾਂ ਦੀ ਯਾਤਰਾ ਕਰਦੇ ਹੋਏ 1521 ਈਸਵੀ ਦੀਆਂ ਗਰਮੀਆਂ ਨੂੰ ਹਸਨ ਅਬਦਾਲ ਪਧਾਰੇਉਹਨਾਂ ਨੇ ਵਲੀ ਕੰਧਾਰੀ ਵਾਲੀ ਪਹਾੜੀ ਦੇ ਪੈਰਾਂ ਵਿੱਚ ਆਪਣਾ ਆਸਣ ਜਮਾ ਲਿਆਜਦ ਵਲੀ ਕੰਧਾਰੀ ਨੇ ਵੇਖਿਆ ਕਿ ਲੋਕ ਉਸ ਨੂੰ ਛੱਡ ਕੇ ਗੁਰੂ ਜੀ ਦੇ ਪ੍ਰਵਚਨ ਸੁਣਨ ਲਈ ਇਕੱਠੇ ਹੋ ਰਹੇ ਹਨ ਤਾਂ ਉਸ ਨੇ ਡੇਰੇ ਵਾਲੇ ਚਸ਼ਮੇ ਦਾ ਪਾਣੀ ਬੰਨ੍ਹ ਮਾਰ ਕੇ ਥੱਲੇ ਆਉਣ ਤੋਂ ਰੋਕ ਦਿੱਤਾ

ਲੋਕੀਂ ਪਾਣੀ ਖੁਣੋ ਤੜਫਣ ਲੱਗੇਉਹਨਾਂ ਨੇ ਵਲੀ ਕੰਧਾਰੀ ਨੂੰ ਪਾਣੀ ਛੱਡਣ ਦੀ ਬੇਨਤੀ ਕੀਤੀ ਤਾਂ ਉਸ ਨੇ ਕਿਹਾ ਕਿ ਆਪਣੇ ਗੁਰੂ ਕੋਲ ਜਾਉ, ਉਹ ਹੀ ਤੁਹਾਨੂੰ ਪਾਣੀ ਦੇਵੇਗਾਇਸ ਉੱਤੇ ਗੁਰੂ ਸਾਹਿਬ ਨੇ ਕਈ ਵਾਰ ਮਰਦਾਨੇ ਨੂੰ ਵਲੀ ਕੰਧਾਰੀ ਵੱਲ ਬੇਨਤੀ ਕਰਨ ਲਈ ਭੇਜਿਆ, ਪਰ ਉਸ ਨੇ ਹਰ ਵਾਰ ਇਨਕਾਰ ਕਰ ਦਿੱਤਾ ਤੇ ਕੌੜੇ ਸ਼ਬਦ ਬੋਲੇਇਸ ਉੱਤੇ ਗੁਰੂ ਸਾਹਿਬ ਨੇ ਇੱਕ ਪੱਥਰ ਚੁੱਕਿਆ ਤਾਂ ਸਵੱਛ ਜਲ ਦੀ ਧਾਰਾ ਵਗ ਉੱਠੀ ਤੇ ਵਲੀ ਕੰਧਾਰੀ ਵਾਲਾ ਚਸ਼ਮਾ ਸੁੱਕ ਗਿਆਗੁੱਸੇ ਵਿੱਚ ਸੜੇ ਬਲੇ ਵਲੀ ਕੰਧਾਰੀ ਨੇ ਇੱਕ ਵੱਡਾ ਸਾਰਾ ਪੱਥਰ ਥੱਲੇ ਨੂੰ ਰੇਹੜ ਦਿੱਤਾ, ਜਿਸ ਨੂੰ ਗੁਰੂ ਸਾਹਿਬ ਨੇ ਸੱਜੇ ਹੱਥ ਦੇ ਪੰਜੇ ਨਾਲ ਰੋਕ ਲਿਆਉਸ ਜਗ੍ਹਾ ਤੇ ਹੁਣ ਗੁਰਦਵਾਰਾ ਪੰਜਾ ਸਾਹਿਬ ਬਣਿਆ ਹੋਇਆ ਹੈਕੁਝ ਸਾਲ ਬਾਅਦ ਵਲੀ ਕੰਧਾਰੀ ਵਾਪਸ ਕੰਧਾਰ ਚਲਾ ਗਿਆ ਤੇ 1529 ਈਸਵੀ ਵਿੱਚ ਉਸ ਦੀ ਮੌਤ ਹੋ ਗਈਕੰਧਾਰ ਦੇ ਸਾਬਕਾ ਗਵਰਨਰ ਗੁਲ ਆਗਾ ਸ਼ੇਰਜ਼ਾਈ ਨੇ ਲੱਖਾਂ ਰੁਪਇਆ ਖਰਚ ਕੇ ਉਸ ਦਾ ਸ਼ਾਨਦਾਰ ਮਜ਼ਾਰ ਕੰਧਾਰ ਦੇ ਨਜ਼ਦੀਕ ਪਿੰਡ ਬਾਬਾ ਵਲੀ ਵਿਖੇ ਬਣਾਇਆ ਹੈਹਸਨ ਅਬਦਾਲ ਵਿਖੇ ਵੀ ਪਹਾੜੀ ਉੱਪਰ ਵਲੀ ਕੰਧਾਰੀ ਦੀ ਯਾਦਗਾਰ ਬਣੀ ਹੋਈ ਹੈ

ਮਲਕ ਭਾਗੋ - ਪਹਿਲੀ ਉਦਾਸੀ ਦੌਰਾਨ 1501-02 ਈਸਵੀ ਵਿੱਚ ਗੁਰੂ ਸਾਹਿਬ ਆਪਣੇ ਅਨਿੰਨ ਭਗਤ ਭਾਈ ਲਾਲੋ ਨੂੰ ਮਿਲਣ ਲਈ ਸੈਦਪੁਰ (ਹੁਣ ਅਮੀਨਾਬਾਦ ਜ਼ਿਲ੍ਹਾ ਗੁਜਰਾਂਵਾਲਾ, ਪਾਕਿਸਤਾਨ) ਪਧਾਰੇ ਸਨਭਾਈ ਲਾਲੋ ਘਟੌੜਾ ਗੋਤਰ ਦਾ ਦਸਾਂ ਨੌਹਾਂ ਦੀ ਕਿਰਤ ਕਰਨ ਵਾਲਾ ਮਿਹਨਤਕਸ਼ ਸਿੱਖ ਸੀਉਸ ਦਾ ਜਨਮ 1452 ਈਸਵੀ ਨੂੰ ਭਾਈ ਜਗਤ ਰਾਮ ਦੇ ਗ੍ਰਹਿ ਵਿਖੇ ਹੋਇਆਜਦੋਂ ਗੁਰੂ ਸਾਹਿਬ ਭਾਈ ਲਾਲੋ ਦੇ ਗ੍ਰਹਿ ਵਿਖੇ ਵਿਸ਼ਰਾਮ ਕਰ ਰਹੇ ਸਨ ਤਾਂ ਇਲਾਕੇ ਦੇ ਇੱਕ ਵੱਡੇ ਸਰਕਾਰੀ ਅਹਿਲਕਾਰ ਮਲਕ ਭਾਗੋ ਨੇ ਮਹਾਂ ਭੋਜ ਦਾ ਆਯੋਜਨ ਕੀਤਾਉਸ ਨੇ ਸਾਰੇ ਸ਼ਹਿਰ ਨੂੰ ਖਾਣੇ ਉੱਤੇ ਬੁਲਾਇਆ ਪਰ ਗੁਰੂ ਸਾਹਿਬ ਨਾ ਗਏਮਲਕ ਭਾਗੋ ਗੁਰੂ ਸਾਹਿਬ ਦੀ ਪ੍ਰਸਿੱਧੀ ਤੋਂ ਵਾਕਿਫ ਸੀਉਸਦੇ ਵਾਰ ਵਾਰ ਸੱਦੇ ਭੇਜਣ ਉੱਤੇ ਆਖਰ ਗੁਰੂ ਸਾਹਿਬ ਭਾਈ ਲਾਲੋ ਸਮੇਤ ਉਸ ਦੇ ਘਰ ਪਹੁੰਚ ਗਏਮਲਕ ਭਾਗੋ ਨੇ ਗੁੱਸੇ ਨਾਲ ਲੋਹੇ ਲਾਖੇ ਹੋ ਕੇ ਗੁਰੂ ਸਾਹਿਬ ਨੂੰ ਨਾ ਆਉਣ ਦਾ ਕਾਰਨ ਪੁੱਛਿਆ ਤੇ ਹੰਕਾਰ ਨਾਲ ਕਿਹਾ ਕੇ ਤੁਸੀਂ ਇੱਕ ਛੋਟੀ ਜ਼ਾਤ ਦੇ ਬੰਦੇ ਦੇ ਘਰ ਤਾਂ ਰੁੱਖੀ ਮਿੱਸੀ ਰੋਟੀ ਖਾ ਸਕਦੇ ਹੋ, ਪਰ ਮੇਰੇ ਘਰ ਬਣੇ ਸਵਾਦਿਸ਼ਟ ਪਕਵਾਨ ਖਾਣ ਤੋਂ ਇਨਕਾਰ ਕਰ ਰਹੇ ਹੋ

ਗੁਰੂ ਸਾਹਿਬ ਨੇ ਉਸ ਨੂੰ ਸਮਝਾਇਆ ਕਿ ਭਾਈ ਲਾਲੋ ਦੀਆਂ ਰੋਟੀਆਂ ਸੱਚੀ ਕਿਰਤ ਨਾਲ ਕਮਾਈਆਂ ਗਈਆਂ ਹਨ, ਪਰ ਤੇਰੇ ਸ਼ਾਹੀ ਪਕਵਾਨ ਗਰੀਬਾਂ ਦਾ ਖੂਨ ਚੂਸ ਕੇ ਕਮਾਏ ਹੋਏ ਪੈਸੇ ਨਾਲ ਬਣੇ ਹਨਉਹਨਾਂ ਨੇ ਇੱਕ ਹੱਥ ਵਿੱਚ ਭਾਈ ਲਾਲੋ ਦੀ ਸੁੱਕੀ ਰੋਟੀ ਤੇ ਦੂਸਰੇ ਹੱਥ ਵਿੱਚ ਮਲਕ ਭਾਗੋ ਦੀ ਦੇਸੀ ਘਿਉ ਨਾਲ ਚੋਪੜੀ ਰੋਟੀ ਫੜ ਕੇ ਨਿਚੋੜੀ ਤਾਂ ਭਾਈ ਲਾਲੋ ਦੀ ਰੋਟੀ ਵਿੱਚੋਂ ਦੁੱਧ ਤੇ ਮਲਕ ਭਾਗੋ ਦੀ ਰੋਟੀ ਵਿੱਚੋਂ ਖੂਨ ਟਪਕਣ ਲੱਗਾਇਹ ਕੌਤਕ ਵੇਖ ਕੇ ਮਲਕ ਭਾਗੋ ਗੁਰੂ ਸਾਹਿਬ ਦੇ ਚਰਨੀਂ ਢਹਿ ਪਿਆਗੁਰੂ ਸਾਹਿਬ ਨੇ ਉਸ ਨੂੰ ਅਧਰਮ ਦਾ ਮਾਰਗ ਛੱਡਣ ਅਤੇ ਹੱਕ ਸੱਚ ਨਾਲ ਕਮਾਈ ਕਰਨ ਦਾ ਉਪਦੇਸ਼ ਦਿੱਤਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1799)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author