BalrajSidhu7ਕੁਝ ਦਿਨਾਂ ਤੋਂ ਕਈ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ ਜਿਹਨਾਂ ਨੇ ਬਲਦੀ ਉੱਤੇ ਤੇਲ ਪਾਉਣ ...
(1 ਜੁਲਾਈ 2019)

 

ਅਮਰੀਕਾ ਅਤੇ ਇਰਾਨ ਦੇ ਰਾਜਨੀਤਕ ਸਬੰਧਾਂ ਵਿੱਚ ਦਿਨੋ ਦਿਨ ਤਲਖੀ ਵਧਦੀ ਜਾ ਰਹੀ ਹੈਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀਆਂ ਜ਼ਿਆਦਤੀ ਵਾਲੀਆਂ ਨੀਤੀਆਂ ਕਾਰਨ ਦੋਵੇਂ ਦੇਸ਼ ਜੰਗ ਦੀ ਕਗਾਰ ’ਤੇ ਪਹੁੰਚ ਗਏ ਹਨਅਮਰੀਕਾ ਦੁਆਰਾ ਇਰਾਨ ’ਤੇ ਲਗਾਈਆਂ ਗਈਆਂ ਅਨੇਕਾਂ ਆਰਥਿਕ ਪਾਬੰਦੀਆਂ ਦੇ ਬਾਵਜੂਦ ਇਰਾਨ ਝੁਕਣ ਲਈ ਤਿਆਰ ਨਹੀਂਅਮਰੀਕਾ ਅਤੇ ਇਰਾਨ ਦੇ ਰਿਸ਼ਤੇ ਮੁੱਢ ਤੋਂ ਅਜਿਹੇ ਨਹੀਂ ਸਨਇਰਾਨ ਦੇ ਸ਼ਾਹ, ਰਜ਼ਾ ਸ਼ਾਹ ਪਹਿਲਵੀ ਨਾਲ ਅਮਰੀਕਾ ਦੇ ਸਬੰਧ ਬਹੁਤ ਨਿੱਘੇ ਸਨਸ਼ੀਤ ਯੁੱਧ ਦੌਰਾਨ ਇਰਾਨ ਅਮਰੀਕਾ ਦਾ ਬੇਹੱਦ ਵਿਸ਼ਵਾਸਯੋਗ ਸਾਥੀ ਸੀਸੋਵੀਅਤ ਸੰਘ ਨਾਲ ਸੈਂਕੜੇ ਕਿਲੋਮੀਟਰ ਲੰਬੀ ਸਰਹੱਦ ਲੱਗਦੀ ਹੋਣ ਕਾਰਨ ਅਮਰੀਕਾ ਇਰਾਨ ਦੀ ਧਰਤੀ ਨੂੰ ਸੋਵੀਅਤ ਸੰਘ ਦੇ ਖਿਲਾਫ ਜਸੂਸੀ ਅਭਿਆਨ ਚਲਾਉਣ ਲਈ ਵਰਤਦਾ ਸੀ

1979 ਦੀ ਇਸਲਾਮਿਕ ਕ੍ਰਾਂਤੀ ਕਾਰਨ ਸਭ ਕੁਝ ਬਦਲ ਗਿਆਸ਼ਾਹ ਦਾ ਤਖਤਾ ਪਲਟ ਕੇ ਆਇਤੁੱਲਾ ਖੋਮੈਨੀ ਇਰਾਨ ਦਾ ਮਾਲਕ ਬਣ ਗਿਆਖੋਮੈਨੀ ਸ਼ਾਹ ਅਤੇ ਅਮਰੀਕਾ ਨੂੰ ਬੇਹੱਦ ਨਫਰਤ ਕਰਦਾ ਸੀਡਰਦਾ ਮਾਰਾ ਸ਼ਾਹ ਪਰਿਵਾਰ ਸਮੇਤ ਅਮਰੀਕਾ ਭੱਜ ਗਿਆਇਰਾਨ ਨੇ ਅਮਰੀਕਾ ਤੋਂ ਮੰਗ ਕੀਤੀ ਕਿ ਸ਼ਾਹ ਅਤੇ ਇਸਦੇ ਸਾਥੀਆਂ ਦਾ ਜੋ ਅਰਬਾਂ ਡਾਲਰ ਅਮਰੀਕਾ ਦੀਆਂ ਬੈਂਕਾਂ ਵਿੱਚ ਪਿਆ ਹੈ, ਉਹ ਵਾਪਸ ਕੀਤਾ ਜਾਵੇ ਤੇ ਸ਼ਾਹ ਨੂੰ ਇਰਾਨ ਦੇ ਹਵਾਲੇ ਕੀਤਾ ਜਾਵੇਅਮਰੀਕਾ ਨੇ ਇਸ ਗੱਲ ’ਤੇ ਕੋਈ ਗੌਰ ਨਾ ਕੀਤਾਇਸ ਕਾਰਨ ਖਿਝੇ ਹੋਏ ਖੋਮੈਨੀ ਦੀ ਸ਼ਹਿ ’ਤੇ ਸਾਰੇ ਅੰਤਰਰਾਸ਼ਟਰੀ ਅਸੂਲਾਂ ਨੂੰ ਛਿੱਕੇ ਟੰਗ ਕੇ, 4 ਨਵੰਬਰ 1979 ਨੂੰ ਇਰਾਨੀ ਵਿਦਿਆਰਥੀਆਂ ਨੇ ਅਮਰੀਕੀ ਦੂਤਘਰ ’ਤੇ ਹਮਲਾ ਕਰ ਦਿੱਤਾ ਤੇ 52 ਅਮਰੀਕੀ ਡਿਪਲੋਮੈਟਾਂ ਨੂੰ ਬੰਦੀ ਬਣਾ ਲਿਆਦੁਨੀਆਂ ਵਿੱਚ ਹਜ਼ਾਰਾਂ ਸਾਲਾਂ ਤੋਂ ਇਹ ਅਲਿਖਤ ਪਰੰਪਰਾ ਚੱਲਦੀ ਆ ਰਹੀ ਹੈ ਕਿ ਜੰਗਾਂ ਯੁੱਧਾਂ ਦੌਰਾਨ ਵੀ ਰਾਜਦੂਤਾਂ ਨੂੰ ਕੁਝ ਨਹੀਂ ਕਿਹਾ ਜਾਂਦਾਇਹ ਗਲਤ ਕੰਮ ਕਰ ਕੇ ਇਰਾਨ ਨੇ ਸਾਰੇ ਸੰਸਾਰ ਨੂੰ ਆਪਣਾ ਦੁਸ਼ਮਣ ਬਣਾ ਲਿਆਡਿਪਲੋਮੈਟਾਂ ਨੂੰ 444 ਦਿਨ ਬੰਦੀ ਬਣਾ ਕੇ ਰੱਖਿਆ ਗਿਆਇਸ ਦੌਰਾਨ 24 ਅਪਰੈਲ 1980 ਨੂੰ ਅਮਰੀਕਾ ਵੱਲੋਂ ਬੰਦੀਆਂ ਨੂੰ ਛੁਡਾਉਣ ਲਈ ਕੀਤਾ ਗਿਆ ਇੱਕ ਫੌਜੀ ਉਪਰੇਸ਼ਨ ਰੇਗਿਸਤਾਨ ਵਿੱਚ ਹੈਲੀਕਾਪਟਰਾਂ ਦੇ ਆਪਸ ਵਿੱਚ ਟਕਰਾ ਜਾਣ ਕਾਰਨ ਅਸਫਲ ਹੋ ਗਿਆਇਸ ਵਿੱਚ 8 ਅਮਰੀਕੀ ਕਮਾਂਡੋ ਮਾਰੇ ਗਏਮਜਬੂਰ ਹੋ ਕੇ ਅਮਰੀਕਾ ਨੂੰ ਇਰਾਨ ਦੀਆਂ ਜ਼ਿਆਦਾਤਰ ਮੰਗਾਂ ਮੰਨਣੀਆਂ ਪਈਆਂ

20 ਜਨਵਰੀ 1981 ਨੂੰ ਅਲਜੀਰੀਆ ਵਿੱਚ ਹੋਏ ਸਮਝੌਤੇ ਅਧੀਨ ਇਰਾਨ ਨੇ ਅਮਰੀਕਾ ਦੇ ਸਾਰੇ ਡਿਪਲੋਮੈਟ ਰਿਹਾ ਕਰ ਦਿੱਤੇਪਰ ਇਰਾਨ ਦੀ ਇਸ ਕਰਤੂਤ ਕਾਰਨ ਉਸ ਦੀ ਅਮਰੀਕਾ ਨਾਲ ਸਦਾ ਲਈ ਦੁਸ਼ਮਣੀ ਪੈਦਾ ਹੋ ਗਈ

ਇਸ ਤੋਂ ਇਲਾਵਾ ਅਮਰੀਕਾ ਅਤੇ ਇਰਾਨ ਦੀ ਦੁਸ਼ਮਣੀ ਦੇ ਹੋਰ ਵੀ ਕਈ ਕਾਰਨ ਹਨਸਭ ਤੋਂ ਵੱਡਾ ਕਾਰਨ ਹੈ ਇਰਾਨ ਅਤੇ ਅਮਰੀਕਾ ਦੇ ਦੁੰਮਛੱਲੇ ਸਾਊਦੀ ਅਰਬ ਦੀ ਸਖਤ ਦੁਸ਼ਮਣੀਸਾਊਦੀ ਅਰਬ ਕੱਟੜ ਸੁੰਨੀ ਦੇਸ਼ ਹੈ ਤੇ ਇਰਾਨ ਸ਼ੀਆਮੱਧ ਪੂਰਬ ਵਿੱਚ ਸਿਰਫ ਇਰਾਨ, ਇਰਾਕ ਅਤੇ ਬਹਿਰੀਨ ਹੀ ਸ਼ੀਆ ਬਹੁ ਗਿਣਤੀ ਵਾਲੇ ਦੇਸ਼ ਹਨਸਾਊਦੀ ਅਰਬ ਅਤੇ ਇਰਾਨ ਦੋਵੇਂ ਇਸਲਾਮੀ ਦੇਸ਼ਾਂ ਦੀ ਅਗਵਾਈ ਕਰਨਾ ਚਾਹੁੰਦੇ ਹਨਸਾਊਦੀ ਅਰਬ ਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਕਿ ਇਰਾਨ ਅਰਬ ਦੇਸ਼ਾਂ ਦੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰੇ

ਇਸ ਤੋਂ ਇਲਾਵਾ ਇਰਾਨ ਮੱਕੇ ਉੱਤੇ ਸਾਊਦੀ ਅਰਬ ਦੇ ਕੰਟਰੋਲ ਦੇ ਵੀ ਸਖਤ ਖਿਲਾਫ ਹੈਉਹ ਚਾਹੁੰਦਾ ਹੈ ਕਿ ਕਾਅਬਾ (ਮੱਕਾ) ਇੱਕ ਅੰਤਰਰਾਸ਼ਟਰੀ ਇਸਲਾਮੀ ਹੱਜ਼ ਕਮੇਟੀ ਦੇ ਅਧੀਨ ਹੋਵੇ1987 ਵਿੱਚ ਇਰਾਨੀ ਹੱਜ ਯਾਤਰੀਆਂ ਨੇ ਕਾਅਬਾ ਉੱਤੇ ਕਬਜ਼ਾ ਕਰਨ ਦੀ ਅਸਫਲ ਕੋਸ਼ਿਸ਼ ਕੀਤੀਇਸ ਕਾਰਨ ਹੋਈ ਪੁਲਿਸ ਫਾਇਰਿੰਗ ਨਾਲ 400 ਇਰਾਨੀ ਮਾਰੇ ਗਏ ਸਨਜ਼ਿਆਦਾਤਰ ਅਰਬ ਦੇਸ਼ ਅਮਰੀਕਾ ਦੇ ਪਿਛਲੱਗ ਹਨਵਿਕੀਲੀਕਸ ਵਿੱਚ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਉਹ ਚਾਹੁੰਦੇ ਹਨ ਅਮਰੀਕਾ ਇਰਾਨ ਨੂੰ ਤਬਾਹ ਕਰ ਦੇਵੇਇਰਾਨ ਸ਼ੀਆ ਦੇਸ਼ਾਂ ਦੀ ਮਦਦ ਕਰਦਾ ਹੈ ਤੇ ਸਾਊਦੀ ਅਰਬ ਸੁੰਨੀਆਂ ਦੀਇਸੇ ਕਾਰਨ ਯਮਨ ਵਿੱਚ ਇਰਾਨ ਸ਼ੀਆ ਹਾਊਥੀ ਬਾਗੀਆਂ ਦੀ ਮਦਦ ਕਰ ਰਿਹਾ ਹੈ ਤੇ ਸਾਊਦੀ ਅਰਬ ਸੁੰਨੀ ਯਮਨ ਸਰਕਾਰ ਦੀਇਸ ਤੋਂ ਇਲਾਵਾ ਇਰਾਨ ਬਹਿਰੀਨ ਵਿੱਚ ਸੁੰਨੀ ਬਾਦਸ਼ਾਹ ਹੱਮਾਦ ਦੇ ਖਿਲਾਫ ਬਹੁਗਿਣਤੀ ਸ਼ੀਆ ਪਰਜਾ ਦੀ ਮਦਦ ਕਰ ਰਿਹਾ ਹੈਭਾਵੇਂ 2011-2012 ਵਿੱਚ ਸਾਊਦੀ ਅਰਬ ਦੀ ਮਦਦ ਨਾਲ ਇਹ ਬਗਾਵਤ ਦਬਾ ਦਿੱਤੀ ਗਈ, ਪਰ ਅੱਗ ਅਜੇ ਵੀ ਸੁਲਗ ਰਹੀ ਹੈ, ਜੋ ਕਿਸੇ ਵੇਲੇ ਵੀ ਭਾਂਬੜ ਬਣ ਸਕਦੀ ਹੈ

15 ਮਾਰਚ 2011 ਨੂੰ ਸੀਰੀਆ ਵਿੱਚ ਅਮਰੀਕਾ ਦੀ ਸ਼ਹਿ ’ਤੇ ਬਗਾਵਤ ਹੋ ਗਈਉੱਥੇ ਸਿਰਫ ਇਰਾਨ ਅਤੇ ਰੂਸ ਦੀ ਮਦਦ ਕਾਰਨ ਹੀ ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਸਰਕਾਰ ਬਚ ਸਕੀਅਮਰੀਕਾ ਨੇ ਇਰਾਨ ਨੂੰ ਪਿੱਛੇ ਹਟ ਜਾਣ ਲਈ ਲੱਖ ਧਮਕੀਆਂ ਦਿੱਤੀਆਂ, ਪਰ ਉਹ ਡਟਿਆ ਰਿਹਾਇਸ ਤੋਂ ਇਲਾਵਾ ਇਰਾਨ ਅਮਰੀਕਾ ਦੇ ਸਭ ਤੋਂ ਨਜ਼ਦੀਕੀ ਸਾਥੀ ਇਜ਼ਰਾਈਲ ਦਾ ਵੀ ਕੱਟੜ ਦੁਸ਼ਮਣ ਹੈਉਹ ਇਜ਼ਰਾਈਲ ਦੇ ਖਿਲਾਫ ਲੈਬਨਾਨ ਵਿੱਚ ਸ਼ੀਆ ਅੱਤਵਾਦੀ ਜਥੇਬੰਦੀ ਹਿਜ਼ਬੁਲਾ ਅਤੇ ਗਾਜ਼ਾ ਪੱਟੀ ਵਿੱਚ ਹੱਮਾਸ ਦੀ ਖੁੱਲ੍ਹ ਕੇ ਹਥਿਆਰਾਂ ਅਤੇ ਪੈਸੇ ਨਾਲ ਮਦਦ ਕਰ ਰਿਹਾ ਹੈਇਸੇ ਕਾਰਨ ਇਜ਼ਰਾਈਲ ਨੂੰ ਸੰਨ 2000 ਵਿੱਚ ਲੈਬਨਾਨ ਤੋਂ ਭੱਜਣਾ ਪਿਆਗਾਜ਼ਾ ਪੱਟੀ ਤੋਂ ਹੱਮਾਸ ਵੱਲੋਂ ਦਾਗੇ ਜਾ ਰਹੇ ਇਰਾਨ ਦੇ ਬਣੇ ਰਾਕਟ ਇਜ਼ਰਾਈਲ ਦੀ ਰਾਜਧਾਨੀ ਯੋਰੂਸ਼ਲਮ ਤੱਕ ਪਹੁੰਚ ਰਹੇ ਹਨਦੁਖੀ ਹੋਏ ਇਜ਼ਰਾਈਲ ਨੇ 2010 ਤੋਂ 2012 ਦੇ ਦਰਮਿਆਨ ਇਰਾਨ ਦੇ ਚਾਰ ਚੋਟੀ ਦੇ ਐਟਮੀ ਵਿਗਿਆਨੀਆਂ ਦੇ ਕਤਲ ਕਰਵਾ ਦਿੱਤੇ

1979 ਤੋਂ ਲੈ ਕੇ ਹੁਣ ਤੱਕ ਸਾਰੇ ਅਮਰੀਕੀ ਰਾਸ਼ਟਰਪਤੀਆਂ ਨੇ ਇਰਾਨ ਉੱਤੇ ਵੱਧ ਤੋਂ ਵੱਧ ਆਰਥਿਕ ਅਤੇ ਸੈਨਿਕ ਪਾਬੰਦੀਆਂ ਲਗਾਈਆਂ ਹਨਇਰਾਨ ਦੀ ਸਾਰੀ ਆਰਥਿਕਤਾ ਤੇਲ ਦੀ ਬਰਾਮਦ ਉੱਤੇ ਨਿਰਭਰ ਕਰਦੀ ਹੈ, ਅਮਰੀਕਾ ਉਸ ਦੀ ਇਸੇ ਸ਼ਾਹ ਰਗ ਨੂੰ ਵੱਢਣਾ ਚਾਹੁੰਦਾ ਹੈਰਾਸ਼ਟਰਪਤੀ ਬਰਾਕ ਉਬਾਮਾ ਦੇ ਵੇਲੇ ਇਰਾਨ ਨੂੰ ਕੁਝ ਸੌਖਾ ਸਾਹ ਆਇਆਉਹ ਇਰਾਨ ਨਾਲ ਸਬੰਧ ਸੁਧਾਰਨ ਦਾ ਇੱਛੁਕ ਸੀ, ਇਸ ਲਈ ਉਸ ਨੇ ਇਰਾਨ ਨੂੰ ਕਈ ਛੋਟਾਂ ਦਿੱਤੀਆਂਇਰਾਨ ਨੇ ਵੀ ਉਸ ਦੀ ਗੱਲ ਮੰਨ ਲਈ ਤੇ 14 ਜੁਲਾਈ 2015 ਨੂੰ ਡੈਨਮਾਰਕ ਦੀ ਰਾਜਧਾਨੀ ਕੌਪਨਹੈਗਨ ਵਿੱਚ ਅਮਰੀਕਾ, ਇੰਗਲੈਂਡ, ਰੂਸ, ਫਰਾਂਸ, ਚੀਨ ਅਤੇ ਜਰਮਨੀ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਐਟਮੀ ਸੰਧੀ ਉੱਤੇ ਦਸਤਖਤ ਕਰ ਦਿੱਤੇਇਸ ਸੰਧੀ ਕਾਰਨ ਉਬਾਮਾ ਪ੍ਰਸ਼ਾਸਨ ਨੇ ਇਰਾਨ ਦੇ ਖਿਲਾਫ ਜ਼ਿਆਦਾਤਰ ਪਾਬੰਦੀਆਂ ਚੁੱਕ ਲਈਆਂਇਰਾਨ ਨੇ ਵੀ ਮੰਨ ਲਿਆ ਕਿ ਉਹ ਐਟਮੀ ਪ੍ਰੋਗਰਾਮ ਨੂੰ ਸਿਰਫ ਉਦਯੋਗਿਕ ਕੰਮਾਂ ਲਈ ਵਰਤੇਗਾ ਅਤੇ ਅੰਤਰਰਾਸ਼ਟਰੀ ਨਿਰੀਖਕਾਂ ਨੂੰ ਉਸ ਦੇ ਪਲਾਂਟਾਂ ਦਾ ਕਿਸੇ ਵੇਲੇ ਵੀ ਨਿਰੀਖਣ ਕਰਨ ਦਾ ਅਧਿਕਾਰ ਹੋਵੇਗਾ

ਇਸ ਸੰਧੀ ਕਾਰਨ ਇੱਕ ਵਾਰ ਤਾਂ ਇਹ ਲੱਗਣ ਲੱਗਾ ਕਿ ਹੁਣ ਅਮਰੀਕਾ-ਇਰਾਨ ਸਬੰਧਾਂ ਵਿੱਚ ਸਥਿਰਤਾ ਆ ਜਾਵੇਗੀਪਰ ਡੌਨਲਡ ਟਰੰਪ ਦੇ ਰਾਸ਼ਟਰਪਤੀ ਬਣਦੇ ਸਾਰ ਹੀ ਸਥਿੱਤੀਆਂ ਬਦਲ ਗਈਆਂਉਹ ਇਜ਼ਰਾਈਲ ਅਤੇ ਸਾਊਦੀ ਅਰਬ ਦੇ ਬੇਹੱਦ ਪ੍ਰਭਾਵ ਹੇਠ ਹੈ ਤੇ ਇਰਾਨ ਨੂੰ ਧਮਕਾਉਣ ਦਾ ਕੋਈ ਮੌਕਾ ਨਹੀਂ ਛੱਡਦਾਉਸ ਦੀਆਂ ਨੀਤੀਆਂ ਨੇ ਇਰਾਨ ਅਤੇ ਅਮਰੀਕਾ ਨੂੰ ਯੁੱਧ ਦੇ ਕਗਾਰ ’ਤੇ ਪਹੁੰਚਾ ਦਿੱਤਾ ਹੈਮਈ 2018 ਨੂੰ ਟਰੰਪ ਨੇ ਇਰਾਨ ਨਾਲ ਐਟਮੀ ਸੰਧੀ ਨੂੰ ਭੰਗ ਕਰ ਦਿੱਤਾਬਦਲੇ ਵਿੱਚ ਇਰਾਨ ਨੇ ਵੀ ਐਲਾਨ ਕਰ ਦਿੱਤਾ ਕਿ ਉਹ ਹੁਣ ਪ੍ਰਮਾਣੂ ਹਥਿਆਰਾਂ ਦੇ ਪੱਧਰ ਦਾ ਯੂਰੇਨੀਅਮ ਤਿਆਰ ਕਰਨ ਲਈ ਅਜ਼ਾਦ ਹੈਟਰੰਪ ਨੇ 4 ਨਵੰਬਰ 2018 ਨੂੰ ਇਰਾਨ ਦੇ ਖਿਲਾਫ ਆਰਥਿਕ ਪਾਬੰਦੀਆਂ ਦੁਬਾਰਾ ਲਗਾ ਦਿੱਤੀਆਂ ਤੇ ਹੋਰ ਸਖਤ ਕਰ ਦਿੱਤੀਆਂਰੂਸ, ਚੀਨ ਅਤੇ ਯੂਰਪੀਅਨ ਯੂਨੀਅਨ ਦੇ ਸਖਤ ਵਿਰੋਧ ਦੇ ਬਾਵਜੂਦ ਟਰੰਪ ਨੇ ਐਲਾਨ ਕੀਤਾ ਕਿ ਇਰਾਨ ਨਾਲ ਵਪਾਰ ਕਰਨ ਵਾਲੇ ਕਿਸੇ ਵੀ ਦੇਸ਼ ਨਾਲ ਸਖਤੀ ਨਾਲ ਨਿਪਟਿਆ ਜਾਵੇਗਾਭਾਰਤ, ਚੀਨ, ਜਪਾਨ, ਦੱਖਣੀ ਕੋਰੀਆ ਅਤੇ ਤੁਰਕੀ ਨੂੰ ਇਰਾਨ ਤੋਂ ਇੱਕ ਸਾਲ ਦੀ ਤੇਲ ਖਰੀਦਣ ਦੀ ਛੋਟ ਮਿਲੀ ਸੀ ਜੋ 1 ਮਈ 2019 ਨੂੰ ਖਤਮ ਹੋ ਗਈ ਹੈਟਰੰਪ ਨੇ ਇਹ ਛੋਟ ਵਧਾਉਣ ਤੋਂ ਸਪਸ਼ਟ ਇਨਕਾਰ ਕਰ ਦਿੱਤਾ ਹੈਇਹਨਾਂ ਪਾਬੰਦੀਆਂ ਕਾਰਨ ਇਰਾਨ ਦੀ ਆਰਥਿਕਤਾ ਉੱਤੇ ਮਾਰੂ ਪ੍ਰਭਾਵ ਪਿਆ ਹੈਦੇਸ਼ ਵਿੱਚ ਜ਼ਰੂਰੀ ਸਮਾਨ ਅਤੇ ਦਵਾਈਆਂ ਦੀ ਕਿੱਲਤ ਪੈਦਾ ਹੋ ਗਈ ਹੈਇਰਾਨੀ ਕਰੰਸੀ ਰਿਆਲ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੋਈ ਕੀਮਤ ਨਹੀਂ ਰਹੀ

ਕੁਝ ਦਿਨਾਂ ਤੋਂ ਕਈ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ ਜਿਹਨਾਂ ਨੇ ਬਲਦੀ ਉੱਤੇ ਤੇਲ ਪਾਉਣ ਦਾ ਕੰਮ ਕੀਤਾ ਹੈ12 ਮਈ ਨੂੰ ਤੋੜ ਭੰਨ ਦੀ ਕਾਰਵਾਈ ਕਾਰਨ ਸਾਊਦੀ ਅਰਬ ਦੇ ਦੋ ਜਹਾਜ਼ਾਂ ਸਮੇਤ ਚਾਰ ਤੇਲ ਟੈਂਕਰ ਉਮਾਨ ਦੀ ਖਾੜੀ ਵਿੱਚ ਨੁਕਸਾਨੇ ਗਏ15 ਜੂਨ ਨੂੰ ਦੁਬਾਰਾ ਉਮਾਨ ਦੀ ਖਾੜੀ ਵਿੱਚ ਦੋ ਤੇਲ ਟੈਂਕਰ ਨੁਕਸਾਨੇ ਗਏਅਮਰੀਕਾ ਅਤੇ ਸਾਊਦੀ ਅਰਬ ਨੇ ਇਸਦਾ ਇਲਜ਼ਾਮ ਇਰਾਨ ’ਤੇ ਲਗਾਇਆ ਹੈ20 ਜੂਨ ਨੂੰ ਇਰਾਨ ਦੀ ਫੌਜ ਨੇ ਆਪਣੇ ਖੇਤਰ ਵਿੱਚ ਉੱਡ ਰਹੇ ਇੱਕ ਅਮਰੀਕੀ ਡਰੋਨ ਨੂੰ ਡੇਗ ਗਿਰਾਇਆਅਮਰੀਕਾ ਨੇ ਇਹ ਕਹਿ ਕੇ ਕਿ ਇਹ ਡਰੋਨ ਅੰਤਰਰਾਸ਼ਟਰੀ ਖੇਤਰ ਵਿੱਚ ਉੱਡ ਰਿਹਾ ਸੀ, ਇਰਾਨ ਉੱਤੇ ਹਮਲਾ ਕਰਨ ਦੀ ਧਮਕੀ ਦਿੱਤੀਇਰਾਨ ਨੇ ਵੀ ਅਰਬ ਦੇਸ਼ਾਂ ਦਾ ਗਲਾ ਘੁੱਟਣ ਲਈ ਹੋਰਮਜ਼ ਦੀ ਖਾੜੀ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਹੈਹਾਲਾਤ ਬੇਹੱਦ ਧਮਾਕਾਖੇਜ਼ ਬਣੇ ਹੋਏ ਹਨਅਮਰੀਕਾ ਦੇ ਅਨੇਕਾਂ ਜੰਗੀ ਜਹਾਜ਼ ਅਤੇ ਦੋ ਲੱਖ ਦੇ ਲਗਭਗ ਸੈਨਿਕ ਇਰਾਨ ਦੀ ਖਾੜੀ ਅਤੇ ਨਜ਼ਦੀਕੀ ਅਰਬ ਦੇਸ਼ਾਂ ਵਿੱਚ ਤਾਇਨਾਤ ਹਨਅਜੇ ਤੱਕ ਕਿਸੇ ਵੀ ਦੇਸ਼ ਨੇ ਇਰਾਨ ਨੂੰ ਸਿੱਧੀ ਹਮਾਇਤ ਨਹੀਂ ਦਿੱਤੀ, ਇਸਦੇ ਬਾਵਜੂਦ ਇਰਾਨ ਝੁਕਣ ਲਈ ਤਿਆਰ ਨਹੀਂ ਹੈਇਸੇ ਦੌਰਾਨ ਟਰੰਪ ਦਾ ਬਿਆਨ ਆਇਆ ਹੈ ਕਿ ਮੈਂ ਮਨੁੱਖੀ ਜਾਨਾਂ ਦੇ ਨੁਕਸਾਨ ਹੋਣ ਦੇ ਡਰੋਂ ਫਿਲਹਾਲ ਇਰਾਨ ਉੱਤੇ ਹਮਲੇ ਦੀ ਆਗਿਆ ਨਹੀਂ ਦੇ ਰਿਹਾ

ਦੋਵਾਂ ਦੇਸ਼ਾਂ ਦਰਮਿਆਨ ਧਮਕੀਆਂ ਦਾ ਦੌਰ ਜਾਰੀ ਹੈਸ਼ਾਇਦ ਹੌਲੀ ਹੌਲੀ ਯੂ.ਐਨ.ਓ., ਯੂਰਪੀਅਨ ਯੂਨੀਅਨ, ਚੀਨ ਜਾਂ ਰੂਸ ਵਰਗਾ ਕੋਈ ਦੇਸ਼ ਇਸ ਮਾਮਲੇ ਵਿੱਚ ਦਖਲ ਅੰਦਾਜ਼ੀ ਕਰੇ ਤੇ ਸੰਸਾਰ ਇੱਕ ਹੋਰ ਖਾੜੀ ਜੰਗ ਤੋਂ ਬਚ ਜਾਵੇ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1650)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author