BalrajSidhu7ਭਾਰਤ ਦੀ ਅਮਰੀਕਾ ਅਤੇ ਕੈਨੇਡਾ ਨਾਲ ਅਪਰਾਧੀਆਂ ਦੀ ਹਵਾਲਗੀ ਬਾਰੇ ਪੁਰਾਣੀ ਸੰਧੀ ਹੈ। ਪਰ ਅੱਜ ਤਕ ...
(29 ਦਸੰਬਰ 2023)
ਇਸ ਸਮੇਂ ਪਾਠਕ: 435.


ਪਿਛਲੇ ਕੁਝ ਸਮੇਂ ਤੋਂ ਭਾਰਤ ਦੀ ਕੈਨੇਡਾ ਅਤੇ ਅਮਰੀਕਾ ਨਾਲ ਕੂਟਨੀਤਕ ਕਸ਼ੀਦਗੀ ਚੱਲ ਰਹੀ ਹੈ
ਭਾਰਤ ਵਿੱਚ ਕਈ ਮੁਕੱਦਮਿਆਂ ਵਿੱਚ ਨਾਮਜ਼ਦ ਕੈਨੇਡਾ ਦੇ ਨਾਗਰਿਕ ਹਰਦੀਪ ਸਿੰਘ ਨਿੱਜਰ ਦੀ 18 ਜੂਨ 2023 ਨੂੰ ਸਰੀ ਦੇ ਗੁਰਦਵਾਰਾ ਗੁਰੂ ਨਾਨਕ ਵਿਖੇ ਕੁਝ ਅਣਪਛਾਤੇ ਹਮਲਾਵਰਾਂ ਨੇ ਹੱਤਿਆ ਕਰ ਦਿੱਤੀ ਸੀਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਲੀਮੈਂਟ ਵਿੱਚ ਬੋਲਦੇ ਹੋਏ ਇਸ ਕਤਲ ਦਾ ਇਲਜ਼ਾਮ ਭਾਰਤੀ ਖੁਫੀਆ ਏਜੰਸੀਆਂਤੇ ਲਗਾ ਕੇ ਇੱਕ ਸੀਨੀਅਰ ਭਾਰਤੀ ਡਿਪਲੋਮੈਟ ਨੂੰ ਕੈਨੇਡਾ ਤੋਂ ਕੱਢ ਦਿੱਤਾ ਸੀ ਤੇ ਬਦਲੇ ਵਿੱਚ ਭਾਰਤ ਨੇ ਵੀ ਕੈਨੇਡਾ ਦੇ 41 ਡਿਪਲੋਮੈਟਾਂ ਨੂੰ ਭਾਰਤ ਤੋਂ ਬਾਹਰ ਜਾਣ ਦਾ ਹੁਕਮ ਜਾਰੀ ਕਰ ਦਿੱਤਾ ਸੀਕੁਝ ਸਮੇਂ ਲਈ ਇਹ ਖਿੱਚੋਤਾਣ ਐਨਾ ਵਧ ਗਿਆ ਸੀ ਕਿ ਭਾਰਤ ਨੇ ਕੈਨੇਡਾ ਦੇ ਨਾਗਰਿਕਾਂ ਦੇ ਵੀਜ਼ੇ ਲਗਾਉਣੇ ਬੰਦ ਕਰ ਦਿੱਤੇ ਸਨ ਤੇ ਲੱਗੇ ਹੋਏ ਵੀਜ਼ੇ ਰੱਦ ਕਰ ਦਿੱਤੇ ਸਨਪੰਜਾਬ ਵਿੱਚ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਅਤੇ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਤੋਂ ਬਾਅਦ ਕੱਟੜਵਾਦੀਆਂ ਵੱਲੋਂ ਆਸਟਰੇਲੀਆ, ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਭਾਰਤੀ ਦੂਤਾਵਾਸਾਂਤੇ ਹਮਲੇ ਕੀਤੇ ਗਏ ਤੇ ਸਟਾਫ ਨੂੰ ਧਮਕਾਇਆ ਗਿਆਕੁਝ ਹਫਤੇ ਪਹਿਲਾਂ ਨਿਊਯਾਰਕ ਦੇ ਇੱਕ ਗੁਰਦਵਾਰੇ ਵਿੱਚ ਦਰਸ਼ਣ ਕਰਨ ਲਈ ਗਏ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਕੁਝ ਕੱਟੜਪੰਥੀਆਂ ਵੱਲੋਂ ਤਲਖ ਕਲਾਮੀ ਕੀਤੀ ਗਈ

ਨਿੱਜਰ ਦੇ ਕਤਲ ਸਬੰਧੀ ਕੈਨੇਡਾ ਨਾਲ ਵਿਵਾਦ ਅਜੇ ਹੱਲ ਨਹੀਂ ਹੋਇਆ ਕਿ ਅਮਰੀਕਾ ਨੇ ਵੀ ਭਾਰਤ ਉੱਤੇ ਇਲਜ਼ਾਮ ਲਗਾ ਦਿੱਤਾ ਕਿ ਉਸ ਨੇ ਵੱਖਵਾਦੀ ਜਥੇਬੰਦੀ ਸਿੱਖਜ਼ ਫਾਰ ਜਸਟਿਸ ਦੇ ਪ੍ਰਧਾਨ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਸਾਜ਼ਿਸ਼ ਘੜੀ ਸੀ ਜੋ ਐੱਫ.ਬੀ.ਆਈ. ਨੇ ਨਾਕਾਮ ਕਰ ਦਿੱਤੀ ਹੈਪੰਨੂ ਉਹ ਹੀ ਵਿਅਕਤੀ ਹੈ ਜੋ ਭੋਲੇ ਭਾਲੇ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਪੰਜਾਬ ਵਿੱਚ ਵੱਖ ਵੱਖ ਥਾਵਾਂਤੇ ਖਾਲਿਸਤਾਨ ਪੱਖੀ ਨਾਅਰੇ ਲਿਖਵਾਉਂਦਾ ਹੈ, ਭਾਰਤ ਦੇ ਖਿਲਾਫ ਜ਼ਹਿਰ ਉਗਲਦਾ ਹੈ, ਅਧਿਕਾਰੀਆਂ ਨੂੰ ਧਮਕੀਆਂ ਦਿੰਦਾ ਹੈ ਤੇ ਪੱਛਮੀ ਦੇਸ਼ਾਂ ਵਿੱਚ ਕਥਿਤ ਖਾਲਿਸਤਾਨ ਦੀ ਸਥਾਪਤੀ ਬਾਰੇ ਰਿਫਰੈਂਡਮ ਕਰਵਾਉਂਦਾ ਹੈਉਸ ਦੇ ਖਿਲਾਫ ਭਾਰਤ ਵਿੱਚ ਦੇਸ਼ ਧ੍ਰੋਹ ਅਤੇ ਹੋਰ ਦੋਸ਼ਾਂ ਸਬੰਧੀ ਅਨੇਕਾਂ ਮੁਕੱਦਮੇ ਦਰਜ਼ ਹਨਉਸ ਨੇ ਅਫਗਾਨਿਸਤਾਨ ਦੇ ਤਾਲਿਬਾਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਰੂਸ ਅਤੇ ਚੀਨ ਦੇ ਰਾਸ਼ਟਰਪਤੀਆਂ ਨੂੰ ਕਈ ਚਿੱਠੀਆਂ ਲਿਖੀਆਂ ਹਨ ਕਿ ਸਿੱਖਾਂ ਦੀ ਖਾਲਿਸਤਾਨ ਬਣਾਉਣ ਵਾਸਤੇ ਫੌਜੀ ਮਦਦ ਕੀਤੀ ਜਾਵੇਪ੍ਰਧਾਨ ਮੰਤਰੀ ਟਰੂਡੋ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਨਿੱਜਰ ਦੇ ਕਾਤਲਾਂ ਬਾਰੇ ਸੂਚਨਾ ਅਮਰੀਕਾ ਨੇ ਹੀ ਦਿੱਤੀ ਸੀ ਇੱਥੇ ਇਹ ਵਰਨਣਯੋਗ ਹੈ ਕਿ ਵਿਸ਼ਵ ਦੇ ਪੰਜ ਇੰਗਲਿਸ਼ ਭਾਸ਼ਾਈ ਦੇਸ਼ਾਂ ਨਿਊਜ਼ੀਲੈਂਡ, ਆਸਟਰੇਲੀਆ, ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਦੀ ਜੁਰਮਾਂ ਸਬੰਧੀ ਸੂਚਨਾ ਅਦਾਨ ਪ੍ਰਦਾਨ ਕਰਨ ਦੀ ਵਿਵਸਥਾ, ਜਿਸ ਨੂੰ ਫਾਈਵ ਆਈਜ਼ ਅਲਾਇੰਸ ਕਿਹਾ ਜਾਂਦਾ ਹੈ, ਸਾਂਝੀ ਹੈਇੱਕ ਦੇਸ਼ ਵਿੱਚ ਕੋਈ ਵਿਅਕਤੀ ਇੰਮੀਗਰੇਸ਼ਨ ਫਰਾਡ ਜਾਂ ਕੋਈ ਹੋਰ ਜੁਰਮ ਕਰੇ ਤਾਂ ਉਸ ਦੀ ਸੂਚਨਾ ਸਾਰੇ ਦੇਸ਼ਾਂ ਵਿੱਚ ਪਹੁੰਚ ਜਾਂਦੀ ਹੈ

ਅਮਰੀਕਾ ਨੇ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਸਬੰਧ ਵਿੱਚ ਇੱਕ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਨਾਮਜ਼ਦ ਕੀਤਾ ਹੈ, ਜਿਸ ਨੂੰ ਉਸ ਦੀ ਬੇਨਤੀਤੇ ਚੈੱਕ ਰਿਪਬਲਿਕ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈਗੁਪਤਾ ਦੀ ਅਮਰੀਕਾ ਨੂੰ ਹਵਾਲਗੀ ਬਾਬਤ ਕਾਨੂੰਨੀ ਕਾਰਵਾਈ ਚੱਲ ਰਹੀ ਹੈਅਮਰੀਕਾ ਦਾ ਕਹਿਣਾ ਹੈ ਕਿ ਉਸ ਨੇ ਭਾਰਤ ਦੀ ਕਿਸੇ ਖੁਫੀਆ ਏਜੰਸੀ ਦੇ ਇੱਕ ਉੱਚ ਅਧਿਕਾਰੀ ਦੇ ਕਹਿਣਤੇ ਇਹ ਸਾਜ਼ਿਸ਼ ਬਣਾਈ ਸੀ ਪਰ ਅਮਰੀਕਾ ਨੇ ਅਜੇ ਉਸ ਅਧਿਕਾਰੀ ਦਾ ਨਾਮ ਨਸ਼ਰ ਨਹੀਂ ਕੀਤਾਭਾਰਤ ਨੇ ਇਸ ਸਬੰਧੀ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈਪਰ ਇਹ ਮਾਮਲਾ ਕਾਫੀ ਨਾਜ਼ਕ ਹੈ ਜਿਸ ਕਾਰਨ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕਨਾਮਿਕ ਟਾਈਮਜ਼ ਅਖਬਾਰ ਨਾਲ ਇੰਟਰਵਿਊ ਸਮੇਂ ਕਿਹਾ ਹੈ ਕਿ ਜੇ ਸਾਡੇ ਕਿਸੇ ਨਾਗਰਿਕਾ ਨੇ ਕੋਈ ਗਲਤ ਕੰਮ ਕੀਤਾ ਹੈ ਤਾਂ ਅਸੀਂ ਉਸ ਬਾਰੇ ਕਾਰਵਾਈ ਕਰਨ ਲਈ ਤਿਆਰ ਹਾਂਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਵਿਦੇਸ਼ਾਂ ਤੋਂ ਕਾਰਵਾਈਆਂ ਕਰ ਰਹੇ ਅੱਤਵਾਦੀ ਸੰਗਠਨਾਂ ਦੀਆਂ ਕਾਰਵਾਈਆਂ ਨੂੰ ਬਹੁਤ ਗੰਭੀਰਤਾ ਨਾਲ ਲੈ ਰਿਹਾ ਹੈਪਰ ਹੈਰਾਨੀਜਨਕ ਗੱਲ ਇਹ ਹੈ ਕਿ ਭਾਰਤ ਜਦੋਂ ਵੀ ਅਜਿਹੇ ਕੱਟੜਵਾਦੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕਰਦਾ ਹੈ ਤਾਂ ਇਹ ਦੇਸ਼ ਉੱਥੇ ਵਿਚਾਰ ਪੇਸ਼ ਕਰਨ ਦੀ ਅਜ਼ਾਦੀ ਦੇ ਅਧਿਕਾਰ ਦਾ ਹਵਾਲਾ ਦੇ ਕੇ ਸੁਰਖਰੂ ਹੋ ਜਾਂਦੇ ਹਨਕੈਨੇਡਾ ਤਾਂ ਹੁਣ ਤਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਦੋਸ਼ੀ ਗੋਲਡੀ ਬਰਾੜ ਨੂੰ ਵੀ ਨਹੀਂ ਲੱਭ ਸਕਿਆ

ਭਾਰਤ ਦੀ ਅਮਰੀਕਾ ਅਤੇ ਕੈਨੇਡਾ ਨਾਲ ਅਪਰਾਧੀਆਂ ਦੀ ਹਵਾਲਗੀ ਬਾਰੇ ਪੁਰਾਣੀ ਸੰਧੀ ਹੈਪਰ ਅੱਜ ਤਕ ਕਦੇ ਵੀ ਇਨ੍ਹਾਂ ਦੇਸ਼ਾਂ ਨੇ ਭਾਰਤ ਵੱਲੋਂ ਘੋਸ਼ਿਤ ਕਿਸੇ ਅੱਤਵਾਦੀ ਨੂੰ ਭਾਰਤ ਦੇ ਹਵਾਲੇ ਨਹੀਂ ਕੀਤਾਪੱਛਮੀ ਦੇਸ਼ਾਂ ਵਿੱਚ ਰਹਿ ਰਹੇ ਵੱਖਵਾਦੀਆਂ ਨੇ ਭਾਰਤ ਦੇ ਖਿਲਾਫ ਕਈ ਗੰਭੀਰ ਅਪਰਾਧ ਕੀਤੇ ਹਨ ਪਰ ਕੈਨੇਡਾ ਅਤੇ ਅਮਰੀਕਾ ਉਨ੍ਹਾਂ ਦੇ ਖਿਲਾਫ ਕਾਰਵਾਈ ਕਰਨ ਤੋਂ ਹਮੇਸ਼ਾ ਗੁਰੇਜ਼ ਕਰਦੇ ਹਨਉਨ੍ਹਾਂ ਦੀਆਂ ਖੁਫੀਆ ਏਜੰਸੀਆਂ ਦਾ ਸਾਰਾ ਧਿਆਨ ਤਾਲਿਬਾਨ, ਆਈ.ਐੱਸ, ਅਲ ਕਾਇਦਾ, ਹੱਮਾਸ, ਜੈਸ਼ੇ ਮੁਹੰਮਦ ਅਤੇ ਹਿਜ਼ਬੁੱਲਾ ਆਦਿ ਇਸਲਾਮੀ ਜਥੇਬੰਦੀਆਂ ਵੱਲ ਲੱਗਾ ਰਹਿੰਦਾ ਹੈ ਕਿਉਂਕਿ ਉਹ ਭਾਰਤ ਦੇ ਨਾਲ ਪੱਛਮੀ ਦੇਸ਼ਾਂ ਲਈ ਵੀ ਵੱਡਾ ਖਤਰਾ ਹਨਕੈਨੇਡਾ ਦੀ ਧਰਤੀਤੇ ਭਾਰਤ ਦੇ ਵਿਰੁੱਧ ਕੀਤੀ ਗਈ ਸਭ ਤੋਂ ਵੱਡੀ ਅੱਤਵਾਦੀ ਘਟਨਾ 23 ਜੂਨ 1985 ਨੂੰ ਏਅਰ ਇੰਡੀਆ ਦੀਆਂ ਦੋ ਉਡਾਨਾਂ ਵਿੱਚ ਕੀਤੇ ਗਏ ਬੰਬ ਧਮਾਕੇ ਸਨਉਨ੍ਹਾਂ ਵਿੱਚੋਂ ਇੱਕ ਟਾਈਮ ਬੰਬ ਟੋਕੀਉ ਏਅਰਪੋਰਟ ਦੇ ਕਾਰਗੋ ਏਰੀਆ ਵਿੱਚ ਉਸ ਵੇਲੇ ਫਟ ਗਿਆ ਸੀ ਜਦੋਂ ਜਹਾਜ਼ ਵਿੱਚੋਂ ਸਮਾਨ ਉਤਾਰਿਆ ਜਾ ਰਿਹਾ ਸੀਇਸ ਧਮਾਕੇ ਕਾਰਨ ਦੋ ਜਪਾਨੀ ਵਰਕਰ ਮਾਰੇ ਗਏ ਸਨਪਰ ਮੰਟਰੀਔਲ ਤੋਂ ਲੰਡਨ ਜਾ ਰਿਹਾ ਦੂਸਰਾ ਜਹਾਜ਼ (ਕਨਿਸ਼ਕ, ਫਲਾਈਟ ਨੰਬਰ 182) ਆਇਰਲੈਂਡ ਦੇ ਨਜ਼ਦੀਕ ਬੰਬ ਧਮਾਕੇ ਕਾਰਨ ਤਬਾਹ ਹੋ ਕੇ ਸਮੁੰਦਰ ਵਿੱਚ ਖਿੱਲਰ ਗਿਆਅੱਤਵਾਦੀਆਂ ਦੀ ਇਸ ਵਹਿਸ਼ਿਆਨਾ ਕਰਤੂਤ ਕਾਰਨ ਸਾਰੇ 329 ਯਾਤਰੀ ਤੇ ਸਟਾਫ ਮਾਰਿਆ ਗਿਆ ਸੀ, ਜਿਨ੍ਹਾਂ ਵਿੱਚ 268 ਕੈਨੇਡਾ, 27 ਇੰਗਲੈਂਡ ਅਤੇ 24 ਭਾਰਤ ਦੇ ਨਾਗਰਿਕ ਸਨਇਸ ਕੇਸ ਵਿੱਚ ਰਿਪੁਦਮਨ ਸਿੰਘ ਮਲਿਕ, ਅਜਾਇਬ ਸਿੰਘ ਬਾਗੜੀ, ਤਲਵਿੰਦਰ ਸਿੰਘ ਪਰਮਾਰ ਅਤੇ ਇੰਦਰਜੀਤ ਸਿੰਘ ਰਿਆਤ ਨਾਮਜ਼ਦ ਹੋਏ ਸਨ20 ਸਾਲ ਚੱਲੇ ਕੈਨੇਡਾ ਦੇ ਇਸ ਸਭ ਤੋਂ ਮਹਿੰਗੇ ਅਦਾਲਤੀ ਕੇਸ (ਸਰਕਾਰੀ ਖਰਚਾ 13 ਕਰੋੜ ਡਾਲਰ) ਵਿੱਚ ਸਿਰਫ ਇੰਦਰਜੀਤ ਸਿੰਘ ਰਿਆਤ ਨੂੰ 15 ਸਾਲ ਦੀ ਸਜ਼ਾ ਹੋਈ ਸੀਰਿਪੁਦਮਨ ਸਿੰਘ ਮਲਿਕ ਅਤੇ ਅਜਾਇਬ ਸਿੰਘ ਬਾਗੜੀ ਬਰੀ ਹੋ ਗਏ ਸਨ ਤੇ ਤਲਵਿੰਦਰ ਸਿੰਘ ਪਰਮਾਰ (ਬੱਬਰ ਖਾਲਸਾ) 15 ਅਕਤੂਬਰ 1992 ਨੂੰ ਫਿਲੌਰ ਨੇੜੇ ਇੱਕ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀਰਿਪੁਦਮਨ ਸਿੰਘ ਮਲਿਕ ਦਾ ਵੀ 14 ਜੁਲਾਈ 2022 ਨੂੰ ਸਰੀ ਵਿਖੇ ਕਤਲ ਕਰ ਦਿੱਤਾ ਗਿਆ ਹੈ

1993 ਵਿੱਚ ਅਮਰੀਕਾ ਵਿਖੇ ਐੱਫ.ਬੀ.ਆਈ. ਨੇ ਭਜਨ ਸਿੰਘ ਭਿੰਡਰ ਨਾਮਕ ਇੱਕ ਕੱਟੜਵਾਦੀ ਨੂੰ ਗ੍ਰਿਫਤਾਰ ਕੀਤਾ ਸੀ ਜੋ ਪੰਜਾਬ ਦੇ ਅੱਤਵਾਦੀਆਂ ਲਈ ਰਾਈਫਲਾਂ, ਬੰਬ, ਰਾਕਟ ਲਾਂਚਰ ਅਤੇ ਸਟਿੰਗਰ ਮਿਜ਼ਾਈਲਾਂ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਸੀ2006 ਵਿੱਚ ਨਿਊਯਾਰਕ ਦੀ ਇੱਕ ਅਦਾਲਤ ਨੇ ਕੈਨੇਡਾ ਦੇ ਨਾਗਰਿਕ ਤੇ ਪਾਕਿਸਤਾਨੀ ਮੂਲ ਦੇ ਖਾਲਿਦ ਅਵਾਨ ਨੂੰ ਸਜ਼ਾ ਸੁਣਾਈ ਸੀ ਜੋ ਅੱਤਵਾਦੀ ਸੰਗਠਨ ਖਾਲਿਸਤਾਨ ਕਮਾਂਡੋ ਫੋਰਸ ਲਈ ਫੰਡ ਭੇਜਦਾ ਸੀਜਨਵਰੀ 2022 ਵਿੱਚ ਜਰਮਨੀ ਦੀ ਪੁਲਿਸ ਨੇ ਜਸਵਿੰਦਰ ਸਿੰਘ ਮੁਲਤਾਨੀ ਨਾਮਕ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ ਜਿਸਦਾ 23 ਦਸੰਬਰ 2021 ਨੂੰ ਲੁਧਿਆਣਾ ਕਚਹਿਰੀ ਵਿੱਚ ਹੋਏ ਬੰਬ ਧਮਾਕੇ ਵਿੱਚ ਹੱਥ ਸੀਪਰ ਤਾਰਾਂ ਜੋੜਦੇ ਸਮੇਂ ਬੰਬ ਫਟ ਗਿਆ, ਜਿਸ ਕਾਰਨ ਮੁੱਖ ਮੁਲਜ਼ਿਮ ਮਾਰਿਆ ਗਿਆ ਸੀ ਤੇ 6 ਵਿਅਕਤੀ ਜ਼ਖਮੀ ਹੋਏ ਸਨਮੁਲਤਾਨੀ ਵੀ ਗੁਰਪਤਵੰਤ ਪੰਨੂ ਦੇ ਵੱਖਵਾਦੀ ਗਰੁੱਪ ਸਿੱਖਜ਼ ਫਾਰ ਜਸਟਿਸ ਦਾ ਮੈਂਬਰ ਹੈ

ਉਪਰੋਕਤ ਤੋਂ ਇਲਾਵਾ ਭਾਰਤ ਵੱਲੋਂ ਪੱਛਮੀ ਦੇਸ਼ਾਂ ਨੂੰ 2008 ਮੁੰਬਈ ਹਮਲੇ ਦੇ ਦੋਸ਼ੀ ਤਹੱਵਰ ਹੁਸੈਨ ਰਾਣਾ (ਕੈਨੇਡਾ) ਤੇ ਡੇਵਿਡ ਹੈਡਲੀ (ਅਮਰੀਕਾ) ਸਮੇਤ ਦਰਜ਼ਨਾਂ ਕੱਟੜਵਾਦੀਆਂ ਦੀ ਹਵਾਲਗੀ ਬਾਰੇ ਵਾਰ ਵਾਰ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਪਰ ਉਨ੍ਹਾਂ ਦੇ ਕੰਨਾਂ ਉੱਤੇ ਜੂੰ ਨਹੀਂ ਸਰਕ ਰਹੀਵੱਖਵਾਦੀ ਵਿਦੇਸ਼ਾਂ ਦੇ ਨਰਮ ਕਾਨੂੰਨਾਂ ਦਾ ਫਾਇਦਾ ਉਠਾ ਕੇ ਅੱਤਵਾਦੀ ਹਮਲਿਆਂ ਦੀ ਪਲੈਨਿੰਗ ਕਰਦੇ ਹਨ ਜਿਸਦਾ ਖਮਿਆਜ਼ਾ ਆਖਰ ਭਾਰਤ ਨੂੰ ਭੁਗਤਣਾ ਪੈਂਦਾ ਹੈਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਵਿੱਚ ਹੋਣ ਵਾਲੀ ਤਕਰੀਬਨ ਹਰੇਕ ਅੱਤਵਾਦੀ ਘਟਨਾ ਦੀ ਤਫਤੀਸ਼ ਵਿੱਚ ਪੰਨੂ ਦਾ ਨਾਮ ਜ਼ਰੂਰ ਆ ਰਿਹਾ ਹੈ

ਪੰਜਾਬ ਵਿੱਚ ਅੱਤਵਾਦ ਭਾਵੇਂ ਖਤਮ ਹੋ ਚੁੱਕਾ ਹੈ, ਪਰ ਪੱਛਮੀ ਦੇਸ਼ਾਂ ਵਿੱਚ ਕੁਝ ਕੁ ਗਿਣਤੀ ਦੇ ਲੋਕ ਅਜੇ ਵੀ ਇਸਦੇ ਨਾਮਤੇ ਆਪਣੀ ਦੁਕਾਨਦਾਰੀ ਧੜੱਲੇ ਨਾਲ ਚਲਾ ਰਹੇ ਹਨਉਹ ਇਸ ਸਬੰਧੀ ਬਿਆਨ, ਰੈਲੀਆਂ, ਇਸ਼ਤਿਹਾਰ, ਧਮਕੀਆਂ ਅਤੇ ਰਿਫਰੈਂਡਮ ਆਦਿ ਕੋਈ ਨਾ ਕੋਈ ਅੱਗ ਲਾਊ ਕਾਰਵਾਈ ਕਰਦੇ ਹੀ ਰਹਿੰਦੇ ਹਨਪਰ ਚੰਗੀ ਗੱਲ ਇਹ ਹੈ ਕਿ ਵਿਦੇਸ਼ਾਂ ਵਿੱਚ ਵਸਣ ਵਾਲੇ ਜ਼ਿਆਦਾਤਰ ਭਾਰਤੀ ਤੇ ਖਾਸ ਤੌਰ ’ਤੇ ਪੰਜਾਬੀ ਸ਼ਾਂਤੀ ਪਸੰਦ ਹਨ, ਉਹ ਇਨ੍ਹਾਂ ਦੀਆਂ ਭੜਕਾਉੂ ਗੱਲਾਂ ਵਿੱਚ ਫਸਣ ਦੀ ਬਜਾਏ ਆਪਣੇ ਕੰਮਾਂਕਾਰਾਂ ਵਿੱਚ ਰੁੱਝੇ ਰਹਿੰਦੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4580)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author