BalrajSidhu7ਜੇ ਇਸ ਨੂੰ ਤਸੱਲੀ ਕਰਾਉਣਾ ਕਹਿੰਦੇ ਹਨ ਤਾਂ ਫਿਰ ਜੁੱਤੀਆਂ ਖਾਣੀਆਂ ਕਿਸ ਨੂੰ ਕਹਿੰਦੇ ਹਨ? ...
(2 ਸਤੰਬਰ 2023)


ਕਈ ਬੰਦਿਆਂ ਨੂੰ ਪੰਗੇ ਲੈਣ ਦਾ ਬਹੁਤ ਸ਼ੌਕ ਹੁੰਦਾ ਹੈ ਜਿਸ ਕਾਰਨ ਉਹ ਆਪਣੀ ਵੀ ਇੱਜ਼ਤ ਲੁਹਾਉਂਦੇ ਹਨ ਤੇ ਨਾਲ ਦੇ ਦੀ ਵੀ
ਮੇਰੇ ਨਾਲ ਇੱਕ ਅਜਿਹੀ ਹੀ ਘਟਨਾ ਸੰਨ 2000 ਦੌਰਾਨ ਵਾਪਰੀ ਸੀ ਜਦੋਂ ਮੈਂ ਸਬ ਡਵੀਜ਼ਨ ਪਾਇਲ (ਪੁਲਿਸ ਜ਼ਿਲ੍ਹਾ ਖੰਨਾ) ਵਿਖੇ ਬਤੌਰ ਡੀ.ਐੱਸ.ਪੀ. ਤਾਇਨਾਤ ਸੀਫਰਵਰੀ ਦੇ ਮਹੀਨੇ ਪੁਲਿਸ ਟਰੇਨਿੰਗ ਅਕੈਡਮੀ ਫਿਲੌਰ ਵਿਖੇ ਦੋ ਦਿਨ ਦਾ ਇੱਕ ਕੋਰਸ ਚੱਲਣਾ ਸੀ ਜਿਸ ਲਈ ਮੇਰਾ ਨਾਮ ਨੌਮੀਨੇਟ ਕੀਤਾ ਗਿਆ ਸੀਹੁਣ ਦਾ ਤਾਂ ਪਤਾ ਨਹੀਂ ਪਰ ਸਾਡੇ ਸਮੇਂ ਅਕੈਡਮੀ ਦੇ ਸ਼ਾਰਟ ਕੋਰਸ ਬਹੁਤ ਮਜ਼ੇਦਾਰ ਹੁੰਦੇ ਸਨਵਧੀਆ ਖਾਣਾ ਪਾਣੀ ਤੇ ਨਾਲੇ ਦੂਰ ਦੁਰਾਡੇ ਲੱਗੇ ਹੋਏ ਬੈਚਮੇਟਾਂ ਨੂੰ ਮਿਲਣ ਦਾ ਮੌਕਾ ਵੀ ਮਿਲ ਜਾਂਦਾ ਸੀਪਹਿਲੇ ਹੀ ਦਿਨ ਮੈਨੂੰ ਕੋਰਸ ਕਰਨ ਆਇਆ ਪੰਗਾ ਸਿੰਘ (ਕਾਲਪਨਿਕ ਨਾਮ) ਨਾਮ ਦਾ ਇੱਕ ਅਫਸਰ ਮਿਲ ਗਿਆ ਜੋ ਸ਼ਾਇਦ ਪਠਾਨਕੋਟ ਵਾਲੇ ਪਾਸੇ ਲੱਗਾ ਹੋਇਆ ਸੀਉਹ ਪੰਜਾਬ ਦੇ ਸਭ ਤੋਂ ਵੱਡੇ ਪੰਗੇਬਾਜ਼ ਦੇ ਤੌਰ ’ਤੇ ਪ੍ਰਸਿੱਧ ਸੀ ਤੇ ਹੋਮ ਗਾਰਡ ਤਕ ਦੇ ਜਵਾਨਾਂ ਨਾਲ ਗੁੱਥਮਗੁੱਥਾ ਹੋ ਚੁੱਕਾ ਸੀ

ਉਸ ਸਮੇਂ ਮੇਰੀ ਰਿਹਾਇਸ਼ ਮੋਹਾਲੀ ਸੀ ਤੇ ਮੈਂ ਪ੍ਰਾਈਵੇਟ ਗੱਡੀ ਲੈ ਕੇ ਗਿਆ ਸੀ ਤਾਂ ਜੋ ਸ਼ਾਮ ਨੂੰ ਘਰ ਜਾ ਸਕਾਂਜਦੋਂ ਪਹਿਲੇ ਦਿਨ ਦਾ ਸੈਸ਼ਨ ਖਤਮ ਹੋਇਆ ਤਾਂ ਪੰਗਾ ਸਿੰਘ ਮੈਨੂੰ ਕਹਿਣ ਲੱਗਾ ਕਿ ਮੈਂ ਪਠਾਨਕੋਟ ਤੋਂ ਸਰਕਾਰੀ ਜਿਪਸੀ ਲੈ ਕੇ ਆਇਆ ਹਾਂ ਤੇ ਮੈਨੂੰ ਸਿਰਫ ਆਉਣ ਜਾਣ ਦਾ ਤੇਲ ਮਿਲਿਆ ਹੈਮੇਰੀ ਰਿਹਾਇਸ਼ ਵੀ ਮੋਹਾਲੀ ਹੈ, ਜੇ ਤੂੰ ਘਰ ਜਾਣਾ ਹੈ ਤਾਂ ਮੈਨੂੰ ਵੀ ਨਾਲ ਲੈ ਚੱਲੀਂਮੈਂ ਉਸਦੀਆਂ ਕਰਤੂਤਾਂ ਤੋਂ ਭਲੀਭਾਂਤ ਜਾਣੂ ਸੀ, ਪਰ ਫਿਰ ਵੀ ਨਾਂਹ ਨਾ ਕਰ ਸਕਿਆਮੈਂ ਡਰਾਈਵਰ ਤੇ ਗੰਨਮੈਨ ਇਹ ਕਹਿ ਕੇ ਪਾਇਲ ਭੇਜ ਦਿੱਤੇ ਕਿ ਸਵੇਰੇ ਆ ਜਾਇਉ ਤੇ ਖੁਦ ਗੱਡੀ ਚਲਾਉਣ ਲੱਗ ਪਿਆ ਵਹਿਗੁਰੂ ਵਾਹਿਗੁਰੂ ਕਰਦੇ ਮੋਹਾਲੀ ਤਕ ਦਾ ਸਫਰ ਸੁੱਖੀਂ ਸਾਂਦੀ ਪੂਰਾ ਹੋ ਗਿਆ ਤੇ ਅਗਲੇ ਦਿਨ ਪੰਗਾ ਸਿੰਘ ਨੂੰ ਲੈ ਕੇ ਮੈਂ ਫਿਲੌਰ ਵੱਲ ਚੱਲ ਪਿਆਜਦੋਂ ਅਸੀਂ ਨੀਲੋਂ ਪੁਲ ਪਾਰ ਕੀਤਾ ਤਾਂ ਅੱਗੇ ਪੁਲਿਸ ਅਤੇ ਐਕਸਾਈਜ਼ ਮਹਿਕਮੇ ਦਾ ਕਾਫੀ ਵੱਡਾ ਨਾਕਾ ਲੱਗਾ ਹੋਇਆ ਸੀ, ਜੋ ਚੰਡੀਗੜ੍ਹ ਤੋਂ ਸਮਗਲ ਹੋ ਕੇ ਆਉਣ ਵਾਲੀ ਸ਼ਰਾਬ ਚੈੱਕ ਕਰ ਰਹੇ ਸਨਚੰਡੀਗੜ੍ਹ ਵਿੱਚ ਸ਼ਰਾਬ ਪੰਜਾਬ ਨਾਲੋਂ ਕਾਫੀ ਸਸਤੀ ਮਿਲਦੀ ਹੈ ਜਿਸ ਕਾਰਨ ਕਈ ਲੋਕ ਉੱਥੋਂ ਸ਼ਰਾਬ ਲਿਆ ਕੇ ਪੰਜਾਬ ਵਿੱਚ ਮਹਿੰਗੇ ਭਾਅ ਵੇਚਣ ਦਾ ਧੰਦਾ ਕਰਦੇ ਹਨਇਹ ਵੇਖ ਕੇ ਕੱਲ੍ਹ ਤੋਂ ਚੁੱਪ ਚਾਪ ਬੈਠੇ ਪੰਗਾ ਸਿੰਘ ਦੇ ਅੰਦਰ ਪੰਗਾ ਲੈਣ ਦਾ ਕੀੜਾ ਕੁਲਬੁਲਾ ਉੱਠਿਆ

ਨਾਕੇ ਵਾਲਿਆਂ ਨੇ ਸਾਨੂੰ ਵੀ ਹੱਥ ਦੇ ਦਿੱਤਾ ਕਿਉਂਕਿ ਨਾ ਤਾਂ ਅਸੀਂ ਵਰਦੀਆਂ ਪਹਿਨੀਆਂ ਹੋਈਆਂ ਸਨ ਅਤੇ ਨਾ ਹੀ ਸਾਡੇ ਨਾਲ ਕੋਈ ਗੰਨਮੈਨ ਸੀਇੱਕ ਹੌਲਦਾਰ ਸਾਡੇ ਕੋਲ ਆਇਆ ਤੇ ਬਹੁਤ ਹੀ ਹਲੀਮੀ ਨਾਲ ਉਸਨੇ ਸਾਨੂੰ ਡਿੱਗੀ ਖੋਲ੍ਹਣ ਲਈ ਕਿਹਾਜਦੋਂ ਮੈਂ ਸੀਟ ਦੇ ਥੱਲੇ ਲੱਗੀ ਕਿੱਲੀ ਨੂੰ ਖਿੱਚ ਕੇ ਡਿੱਗੀ ਖੋਲ੍ਹਣ ਲੱਗਾ ਤਾਂ ਪੰਗਾ ਸਿੰਘ ਨੇ ਮੈਨੂੰ ਰੋਕ ਦਿੱਤਾ ਕਿ ਡਿੱਗੀ ਨਹੀਂ ਖੋਲ੍ਹਣੀ, ਮੈਂ ਇਨ੍ਹਾਂ ਨਾਲ ਗੱਲ ਕਰਦਾ ਹਾਂਉਸ ਦੀਆਂ ਕਰਤੂਤਾਂ ਤੋਂ ਵਾਕਿਫ ਹੋਣ ਕਾਰਨ ਮੈਂ ਸਮਝ ਗਿਆ ਕਿ ਇਹ ਹੁਣ ਕੋਈ ਸਿਆਪਾ ਖੜ੍ਹਾ ਕਰੇਗਾਮੈਂ ਖਿਝ ਕੇ ਕਿਹਾ, “ਤੂੰ ਕੀ ਗੱਲ ਕਰਨੀ ਹੈ, ਆਪਾਂ ਕਿਹੜਾ ਸ਼ਰਾਬ ਲੈ ਕੇ ਆਏ ਹਾਂ? 9 ਵਜੇ ਕੋਰਸ ਸ਼ੁਰੂ ਹੋਣਾ ਹੈ ਤੇ 8 ਵੱਜ ਗਏ ਹਨ

ਪਰ ਪੰਗਾ ਸਿੰਘ ਨਾ ਟਲਿਆ ਤੇ ਹੌਲਦਾਰ ਨੂੰ ਕਹਿਣ ਲੱਗਾ, “ਜੋ ਤੂੰ ਲੱਭ ਰਿਹਾ ਹੈਂ (ਸ਼ਰਾਬ) ਉਹ ਸਾਡੇ ਕੋਲ ਨਹੀਂ ਹੈ

ਹੌਲਦਾਰ ਨੇ ਫਿਰ ਅਦਬ ਨਾਲ ਕਿਹਾ, “ਜੇ ਨਹੀਂ ਹੈ ਤਾਂ ਡਿਗੀ ਖੋਲ੍ਹ ਕੇ ਵਿਖਾ ਦਿਉ ਤੇ ਜਾਉ

ਪੰਗਾ ਸਿੰਘ ਫਿਰ ਬੋਲਿਆ ਕਿ ਅਸੀਂ ਡਿਗੀ ਵੀ ਨਹੀਂ ਖੋਲ੍ਹਣੀਹੌਲਦਾਰ ਥੋੜ੍ਹਾ ਜਿਹਾ ਖਿਝ ਗਿਆ ਤੇ ਬੋਲਿਆ ਕਿ ਜੇ ਡਿਗੀ ਖੋਲ੍ਹਣੀ ਤਾਂ ਫਿਰ ਦੱਸ ਦਿਉ ਤੁਸੀਂ ਕੌਣ ਹੋ?

ਪੰਗਾ ਸਿੰਘ ਨੇ ਮੁੱਛਾਂ ਨੂੰ ਤਾਅ ਦੇ ਕੇ ਕਿਹਾ ਕਿ ਅਸੀਂ ਦੱਸਣਾ ਵੀ ਨਹੀਂ, ਅਸੀਂ ਕੌਣ ਹਾਂ? ਹੌਲੀ ਹੌਲੀ ਗੱਲ ਐਨੀ ਵਧ ਗਈ ਕਿ ਹੌਲਦਾਰ ਤੇ ਪੰਗਾ ਹੱਥੋਪਾਈ ਹੋਣ ਤਕ ਪਹੁੰਚ ਗਏਪੰਗਾ ਸਿੰਘ ਦੀ ਵਾਹਿਯਾਤੀ ਤੋਂ ਖਿਝਿਆ ਹੋਇਆ ਮੈਂ ਸੋਚ ਰਿਹਾ ਸੀ ਕਿ ਅੱਜ ਇਸਦੇ ਚਪੇੜਾਂ ਵੱਜ ਹੀ ਲੈਣ ਦਿੱਤੀਆਂ ਜਾਣਰੌਲ਼ਾ ਗੌਲ਼ਾ ਪੈਂਦਾ ਵੇਖ ਕੇ ਨਜ਼ਦੀਕ ਹੀ ਖੜ੍ਹਾ ਇੱਕ ਸਿਆਣਾ ਜਿਹਾ ਇੰਸਪੈਕਟਰ ਸਾਡੀ ਗੱਡੀ ਕੋਲ ਪਹੁੰਚ ਗਿਆ ਤੇ ਮਾਮਲੇ ਦੀ ਦਰਿਆਫਤ ਕੀਤੀਹੁਣ ਤਕ ਪੰਗਾ ਸਿੰਘ ਵੀ ਗੱਲ ਵਧਦੀ ਵੇਖ ਕੇ ਡਰ ਚੁੱਕਾ ਸੀ ਤੇ ਇੰਸਪੈਕਟਰ ਨੂੰ ਦੱਸਣ ਲੱਗਾ ਕਿ ਮੈਂ ਫਲਾਣਾ ਹਾਂ ਤੇ ਇਹ ਮੇਰੇ ਨਾਲ ਬੈਠਾ ਫਲਾਣਾ ਹੈਮੈਂ ਪੰਗਾ ਸਿੰਘ ਦੀਆਂ ਮੂਰਖਾਨਾ ਗੱਲਾਂ ਕਾਰਨ ਪਹਿਲਾਂ ਹੀ ਸੜਿਆ ਬਲਿਆ ਬੈਠਾ ਸੀਮੈਂ ਉਸ ਦੀ ਗੱਲ ਵਿੱਚੋਂ ਹੀ ਕੱਟ ਦਿੱਤੀ ਤੇ ਇੰਸਪੈਕਟਰ ਨੂੰ ਕਹਿ ਦਿੱਤਾ ਕਿ ਮੈਂ ਕੁਝ ਵੀ ਨਹੀਂ ਹਾਂ ਬਲਕਿ ਇਨ੍ਹਾਂ ਜਨਾਬ ਹੁਣਾ ਦਾ ਡਰਾਈਵਰ ਹਾਂਪੰਗਾ ਸਿੰਘ ਨੇ ਇੰਸਪੈਕਟਰ ਨੂੰ ਕਿਹਾ ਕਿ ਹੌਲਦਾਰ ਬਦਤਮੀਜ਼ ਹੈ ਤੇ ਇਸ ਨੂੰ ਕਿਸੇ ਅਫਸਰ ਨਾਲ ਗੱਲ ਕਰਨ ਦੀ ਅਕਲ ਨਹੀਂ ਹੈਇੰਸਪੈਕਟਰ ਅੱਗੋਂ ਹੱਸ ਕੇ ਬੋਲਿਆ, “ਜਨਾਬ, ਅਕਲ ਤਾਂ ਤੁਹਾਨੂੰ ਨਹੀਂ ਹੈ, ਜਿਸ ਕੋਲੋਂ ਤੁਸੀਂ ਸਲੂਟ ਲੈਣਾ ਸੀ ਉਸ ਤੋਂ ਜੁੱਤੀਆਂ ਖਾਣ ਲੱਗੇ ਸੋ

ਚਲੋ ਖੈਰ, ਉਨ੍ਹਾਂ ਨੇ ਸਾਨੂੰ ਜਾਣ ਦਾ ਇਸ਼ਾਰਾ ਕਰ ਦਿੱਤਾ ਤੇ ਮੈਂ ਖਿਝੇ ਖਪੇ ਨੇ ਇੱਕ ਦਮ ਗੱਡੀ ਸੌ ਦੀ ਸਪੀਡ ’ਤੇ ਖਿੱਚ ਦਿੱਤੀਅੱਗੇ ਵੇਖੋ ਉਸ ਅਫਸਰ ਦੀ ਬੇਸ਼ਰਮੀ ਦੀ ਇੰਤਹਾ ਮੈਨੂੰ ਕਹਿੰਦਾ ਵੇਖਿਆ ਈ? ਮੈਂ ਗੱਡੀ ਸਾਈਡ ’ਤੇ ਲੱਗਾ ਦਿੱਤੀ ਤੇ ਪੁੱਛਿਆ ਕਿ ਬਾਕੀ ਤਾਂ ਮੈਂ ਸਭ ਕੁਝ ਵੇਖ ਲਿਆ ਹੈ, ਫਿਰ ਵੀ ਜੇ ਕੁਝ ਬਚ ਗਿਆ ਹੈ ਤਾਂ ਤੂੰ ਉਹ ਵੀ ਦੱਸ ਦੇਪੰਗਾ ਸਿੰਘ ਨੇ ਬਿਨਾਂ ਕਿਸੇ ਸ਼ਰਮ ਹਯਾ ਦੇ ਪੂਰੇ ਮਾਣ ਨਾਲ ਕਿਹਾ, “ਕਿਉਂ, ਕਰਾਈ ਕਿ ਨਹੀਂ ਮੈਂ ਹੌਲਦਾਰ ਦੀ ਤਸੱਲੀ?”

ਮੈਂ ਕੁਝ ਦੇਰ ਤਕ ਪੰਗਾ ਸਿੰਘ ਵੱਲ ਹੈਰਾਨੀ ਨਾਲ ਵੇਖਦਾ ਰਿਹਾ ਕਿ ਕੋਈ ਇਨਸਾਨ ਐਨਾ ਵੀ ਵਾਹਿਯਾਤ ਹੋ ਸਕਦਾ ਹੈ? ਫਿਰ ਦਿਲ ’ਤੇ ਪੱਥਰ ਰੱਖ ਕੇ ਕਿਹਾ, “ਜੇ ਇਸ ਨੂੰ ਤਸੱਲੀ ਕਰਾਉਣਾ ਕਹਿੰਦੇ ਹਨ ਤਾਂ ਫਿਰ ਜੁੱਤੀਆਂ ਖਾਣੀਆਂ ਕਿਸ ਨੂੰ ਕਹਿੰਦੇ ਹਨ? ਮੈਂ ਸਹੁੰ ਖਾਂਦਾ ਹਾਂ ਕਿ ਤੂੰ ਬੱਸ-ਕਾਰ ਦੀ ਤਾਂ ਗੱਲ ਹੀ ਛੱਡ, ਜੇ ਕਿਸੇ ਟਰੇਨ ਵਿੱਚ ਵੀ ਬੈਠਾ ਹੋਵੇਂਗਾ ਤਾਂ ਮੈਂ ਬਾਹਰ ਛਾਲ ਮਾਰ ਦੇਵਾਂਗਾ।”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4190)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author