BalrajSidhu7ਅਸਲ ਵਿੱਚ ਦੋਵਾਂ ਦਾ ਕੋਠੀ ਨਾਲ ਕੋਈ ਦੂਰ ਨੇੜੇ ਦਾ ਵਾਸਤਾ ਵੀ ਨਹੀਂ ਸੀ ...
(17 ਮਈ 2020)

 

ਭਾਰਤ ਵਿੱਚ ਮੁਫਤ ਦੀ ਜਾਇਦਾਦ ਹਥਿਆਉਣ ਦਾ ਸਭ ਤੋਂ ਸੌਖਾ ਤਰੀਕਾ ਹੈ ਕਿਸੇ ਦੇ ਮਕਾਨ ਜਾਂ ਦੁਕਾਨ ’ਤੇ ਨਜਾਇਜ਼ ਕਬਜ਼ਾ ਕਰ ਲੈਣਾਇਸ ਕੰਮ ਲਈ ਕਈ ਤਰੀਕੇ ਵਰਤੇ ਜਾਂਦੇ ਹਨਸਭ ਤੋਂ ਸੌਖਾ ਤਰੀਕਾ ਹੈ ਇੱਕ ਵਾਰ ਕਿਰਾਏਦਾਰ ਬਣ ਕੇ ਅੰਦਰ ਵੜਨਾ ਤੇ ਫਿਰ ਸਟੇਅ ਲੈ ਲੈਣਾਪੰਜਾਬ ਵਿੱਚ ਅਜਿਹੇ ਘੁਸਪੈਠ ਕਰ ਚੁੱਕੇ ਕਿਰਾਏਦਾਰਾਂ ਅਤੇ ਅਸਲ ਮਾਲਕਾਂ ਦਰਮਿਆਨ ਹਜ਼ਾਰਾਂ ਅਦਾਲਤੀ ਕੇਸ ਚੱਲ ਰਹੇ ਹਨਕਿੰਨਾ ਅਜੀਬ ਕਾਨੂੰਨ ਹੈ ਕਿ ਜਿਸ ਵਿਅਕਤੀ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਲਗਾ ਕੇ ਜਾਇਦਾਦ ਬਣਾਈ ਹੁੰਦੀ ਹੈ ਉਹ ਚੋਰ, ਤੇ ਕਿਰਾਏਦਾਰ ਸਾਧ ਬਣ ਜਾਂਦਾ ਹੈਜਦੋਂ 1984 ਤੋਂ ਬਾਅਦ ਹਰਿਮੰਦਰ ਸਾਹਿਬ ਦੀ ਗਲਿਆਰਾ ਯੋਜਨਾ ਅਧੀਨ ਦੁਕਾਨਾਂ ਅਤੇ ਮਕਾਨਾਂ ਦੇ ਅਸਲੀ ਮਾਲਕਾਂ ਨੂੰ ਮੁਆਵਜ਼ਾ ਦੇ ਕੇ ਇਮਾਰਤਾਂ ਨੂੰ ਢਾਹਿਆ ਗਿਆ ਸੀ ਤਾਂ ਰਾਤੋ ਰਾਤ ਕਈ ਮਾਲਕ ਮਕਾਨ ਲੱਖਪਤੀ ਬਣ ਗਏ ਸਨ ਤੇ ਕਿਰਾਏਦਾਰ ਕੰਗਾਲਕਈ ਮਾਲਕ ਮਕਾਨ ਤਾਂ ਅਜਿਹੇ ਸਨ ਜਿਨ੍ਹਾਂ ਨੂੰ ਮੁਆਵਜ਼ੇ ਦੇ ਚੈੱਕ ਮਿਲਣ ਤੋਂ ਬਾਅਦ ਪਤਾ ਲੱਗਾ ਸੀ ਕਿ ਉਨ੍ਹਾਂ ਦੀ ਅੰਮ੍ਰਿਤਸਰ ਵਿੱਚ ਕੋਈ ਜਾਇਦਾਦ ਵੀ ਹੈਉਨ੍ਹਾਂ ਦੇ ਬਾਪ ਦਾਦਿਆਂ ਨੇ 70-80 ਸਾਲ ਪਹਿਲਾਂ ਕਿਤੇ 200, 300 ਰੁਪਏ ਵਿੱਚ ਮਹਿਲਾਂ ਵਰਗੇ ਮਕਾਨ ਤੇ ਦੁਕਾਨਾਂ ਕਿਰਾਏ ’ਤੇ ਦਿੱਤੇ ਸਨ ਜੋ ਕਿਰਾਏਦਾਰ ਦੱਬ ਕੇ ਬੈਠੇ ਸਨ ਇੰਨਾ ਘੱਟ ਕਿਰਾਇਆ ਹੋਣ ਕਾਰਨ ਉਹ ਆਪਣੀਆਂ ਜਾਇਦਾਦਾਂ ਬਾਰੇ ਭੁੱਲ ਭੁਲਾ ਹੀ ਗਏ ਸਨ

ਇਸ ਤਰ੍ਹਾਂ ਦੇ ਦੀਵਾਨੀ ਮੁਕੱਦਮੇ ਲੜਦਿਆਂ ਮਾਲਕਾਂ ਦੀ ਉਮਰ ਲੰਘ ਜਾਂਦੀ ਹੈ ਤੇ ਕਿਰਾਏਦਾਰ ਮੌਜ ਮਾਣਦੇ ਰਹਿੰਦੇ ਹਨਸਾਲਾਂ ਤਕ ਜੁੱਤੀਆਂ ਘਸਾਉਣ ਤੋਂ ਬਾਅਦ ਅੱਕ ਥੱਕ ਕੇ ਜਾਂ ਤਾਂ ਮਾਲਕ ਨੂੰ ਔਣੇ ਪੌਣੇ ਦਾਮ ’ਤੇ ਇਮਾਰਤ ਕਿਰਾਏਦਾਰ ਨੂੰ ਵੇਚਣੀ ਪੈਂਦੀ ਹੈ ਜਾਂ ਫਿਰ ਮੋਟੀ ਫਿਰੌਤੀ ਚੁਕਾਉਣੀ ਪੈਂਦੀ ਹੈਕੁਝ ਲੋਕਾਂ ਨੇ ਤਾਂ ਧੰਦਾ ਹੀ ਇਹ ਫੜਿਆ ਹੋਇਆ ਹੈ ਤੇ ਕਬਜ਼ਾ ਕਰੂ ਗੈਂਗ ਬਣਾਏ ਹੋਏ ਹਨਅੰਮ੍ਰਿਤਸਰ ਦਾ ਇੱਕ ਸਿਆਸੀ ਪਰਿਵਾਰ ਇਸ ਕੰਮ ਲਈ ਖਾਸ ਤੌਰ ’ਤੇ ਬਦਨਾਮ ਹੈਉਸ ਨੇ 8-10 ਪਰਿਵਾਰ ਰੱਖੇ ਹੋਏ ਹਨ ਜਿਨ੍ਹਾਂ ਨੂੰ ਅੱਗੇ ਕਰ ਕੇ ਧੋਖੇ ਨਾਲ ਮਕਾਨ ਕਿਰਾਏ ’ਤੇ ਲੈ ਲਏ ਜਾਂਦੇ ਹਨ ਤੇ ਫਿਰ ਦੱਬ ਲਏ ਜਾਂਦੇ ਹਨਜਦੋਂ ਝਗੜਾ ਪੈਂਦਾ ਹੈ ਤਾਂ ਫਿਰ ਲੀਡਰ ਸਾਹਿਬ ਸਾਹਮਣੇ ਆ ਜਾਂਦੇ ਹਨਵਿਚਾਰਾ ਮਾਲਕ ਮਕਾਨ ਡਰਦਾ ਮਾਰਾ ਕਿਰਾਇਆ ਲੈਣ ਦੀ ਥਾਂ ਜਾਂ ਤਾਂ ਕੋਠੀ ਉਨ੍ਹਾਂ ਨੂੰ ਵੇਚ ਦਿੰਦਾ ਹੈ ਜਾਂ ਮੋਟਾ ਮੁਆਵਜ਼ਾ ਚੁਕਾਉਂਦਾ ਹੈਇਸ ਤੋਂ ਬਾਅਦ ਗੈਂਗ ਉੱਥੋਂ ਸਮਾਨ ਚੁੱਕ ਕੇ ਨਵੇਂ ਘਰ ਜਾ ਟਿਕਾਉਂਦੇ ਹਨਫਿਰ ਉਹ ਹੀ ਡਰਾਮਾ ਖੇਡਿਆ ਜਾਂਦਾ ਹੈਜਿਸ ਕੋਠੀ ਵਿੱਚ ਉਹ ਇਸ ਵੇਲੇ ਰਹਿ ਰਹੇ ਹਨ, ਉਹ ਵੀ ਇਸੇ ਤਰ੍ਹਾਂ ਦੱਬੀ ਹੋਈ ਹੈਅਜਿਹੇ ਕੰਮ ਕਰਨ ਲਈ ਹਰ ਸ਼ਹਿਰ ਵਿੱਚ ਕੁਝ ਲੀਡਰਾਂ, ਕੁਝ ਮਾਲ ਮਹਿਕਮੇ ਦੇ ਅਫਸਰਾਂ ਅਤੇ ਕੁਝ ਪੁਲਿਸ ਵਾਲਿਆਂ ਦੇ ਨਾਪਾਕ ਗੱਠਜੋੜ ਬਣੇ ਹੋਏ ਹਨਉਹ ਅਜਿਹੀ ਜਾਇਦਾਦ ਦਾ ਵੀ ਧਿਆਨ ਰੱਖਦੇ ਹਨ ਜਿਸਦੇ ਮਾਲਕ ਅਤੇ ਕਿਰਾਏਦਾਰ ਦਰਮਿਆਨ ਝਗੜਾ ਚੱਲ ਰਿਹਾ ਹੋਵੇਉਹ ਮੁਕੱਦਮੇ ਕਾਰਨ ਅੱਕੇ ਹੋਏ ਮਾਲਕ ਤੋਂ ਥੋੜ੍ਹੇ ਬਹੁਤੇ ਪੈਸੇ ਦੇ ਕੇ ਜਾਇਦਾਦ ਖਰੀਦ ਲੈਂਦੇ ਹਨ ਤੇ ਫਿਰ ਕਿਰਾਏਦਾਰ ਨੂੰ ਜਾਂ ਤਾਂ ਪੈਸੇ ਦੇ ਕੇ ਜਾਂ ਫਿਰ ਕੁੱਟ ਮਾਰ ਕੇ ਭਜਾ ਦਿੰਦੇ ਹਨ

ਯੂ.ਪੀ. ਬਿਹਾਰ ਵਿੱਚ ਤਾਂ ਹਾਲਾਤ ਐਨੇ ਖਰਾਬ ਹਨ ਕਿ ਬਦਮਾਸ਼ ਅਫਸਰਾਂ ਨਾਲ ਰਲ ਕੇ ਚੰਗੇ ਭਲੇ ਵਿਅਕਤੀ ਨੂੰ ਮਰਿਆ ਸਾਬਤ ਕਰ ਕੇ ਡੈੱਥ ਸਰਟੀਫਿਕੇਟ ਬਣਾ ਲੈਂਦੇ ਹਨ ਤੇ ਫਿਰ ਜਾਇਦਾਦ ਆਪਣੇ ਨਾਮ ਕਰਵਾ ਲੈਂਦੇ ਹਨਜਿੰਦਾ ਮੁਰਦੇ ਨੂੰ ਇਹ ਸਾਬਤ ਕਰਨ ਲਈ ਕਿ ਉਹ ਜ਼ਿੰਦਾ ਹੈ, ਸਾਲਾਂ ਤਕ ਅਦਾਲਤਾਂ ਵਿੱਚ ਧੱਕੇ ਖਾਣੇ ਪੈਂਦੇ ਹਨਪੁਲਿਸ ਪੰਚਾਇਤ ਸਭ ਮਿਲੇ ਹੁੰਦੇ ਹਨਜਦੋਂ ਵੀ ਅਦਾਲਤ ਵੱਲੋਂ ਕੋਈ ਇੰਨਕੁਆਰੀ ਆਉਂਦੀ ਹੈ ਤਾਂ ਸਭ ਠੋਕ ਕੇ ਉਸ ਦੇ ਖਿਲਾਫ ਗਵਾਹੀ ਦਿੰਦੇ ਹਨਯੂ.ਪੀ. ਵਿੱਚ ਅਜਿਹੇ ਵਿਅਕਤੀਆਂ ਦੀ ‘ਜ਼ਿੰਦਾ ਲਾਸ਼ ਯੂਨੀਅਨ’ ਦੇ ਨਾਮ ਦੀ ਜਥੇਬੰਦੀ ਬਣੀ ਹੋਈ ਹੈਇੱਕ ਵਿਅਕਤੀ ਨੇ ਤਾਂ ਆਪਣੇ ਆਪ ਨੂੰ ਜ਼ਿੰਦਾ ਸਾਬਤ ਕਰਨ ਲਈ ਜੱਜ ਉੱਤੇ ਜੁੱਤੀ ਸੁੱਟ ਦਿੱਤੀ ਸੀ ਤੇ ਦੂਸਰੇ ਨੇ ਤਹਿਲੀਦਾਰ ਨੂੰ ਹੀ ਜ਼ਖਮੀ ਕਰ ਦਿੱਤਾ ਸੀਤਾਂ ਕਿਤੇ ਜਾ ਕੇ ਪੁਲਿਸ ਨੂੰ ਉਸ ਦੇ ਖਿਲਾਫ ਸਹੀ ਨਾਮ ’ਤੇ ਮੁਕੱਦਮਾ ਦਰਜ਼ ਕਰਨਾ ਪਿਆ ਤੇ ਇਹ ਸਾਬਤ ਹੋਇਆ ਕਿ ਉਹ ਜ਼ਿੰਦਾ ਹੈ

ਅਜਿਹੇ ਕਬਜ਼ਾ ਕਰੂ ਗੈਂਗ ਪ੍ਰਵਾਸੀ ਭਾਰਤੀਆਂ ਦੀ ਜਾਇਦਾਦ ’ਤੇ ਵੀ ਖਾਸ ਨਿਗ੍ਹਾ ਰੱਖਦੇ ਹਨਹਜ਼ਾਰਾਂ ਪ੍ਰਵਾਸੀ ਭਾਰਤੀਆਂ ਦੀਆਂ ਜ਼ਮੀਨਾਂ ਉਨ੍ਹਾਂ ਦੇ ਸਕੇ ਭੈਣ ਭਰਾ ਹੀ ਦੱਬੀ ਬੈਠੇ ਹਨਸਭ ਨੂੰ ਪਤਾ ਹੁੰਦਾ ਹੈ ਕਿ ਪ੍ਰਵਾਸੀ ਇੱਥੇ ਆ ਕੇ ਨਾ ਤਾਂ ਲੜਾਈ ਝਗੜਾ ਕਰ ਸਕਦੇ ਹਨ ਤੇ ਨਾ ਹੀ ਜ਼ਿਆਦਾ ਦਿਨ ਰਹਿ ਸਕਦੇ ਹਨਜੇ ਉਹ ਝਗੜਾ ਕਰਦੇ ਹਨ ਤਾਂ ਥਾਣੇ ਵਾਲੇ ਪਾਸਪੋਰਟ ਜ਼ਬਤ ਕਰਨ ਦੀ ਧਮਕੀ ਦੇ ਕੇ ਡਰਾ ਦਿੰਦੇ ਹਨਪ੍ਰਵਾਸੀਆਂ ਵੱਲੋਂ ਬਣਾਈ ਗਈ ਐੱਨ.ਆਰ.ਆਈ. ਸਭਾ ਵੀ ਉਨ੍ਹਾਂ ਦੇ ਹੱਕਾਂ ਲਈ ਕੋਈ ਬਹੁਤਾ ਕੁਝ ਨਹੀਂ ਕਰ ਸਕੀਲੁਧਿਆਣੇ ਦਾ ਫਰਾਂਸ ਰਹਿੰਦਾ ਇੱਕ ਪਰਿਵਾਰ ਕਈ ਸਾਲਾਂ ਤੋਂ ਆਪਣੀ ਕੋਠੀ ਖਾਲੀ ਕਰਾਉਣ ਲਈ ਧੱਕੇ ਖਾ ਰਿਹਾ ਹੈਕੋਠੀ ਤਾਂ ਕੀ ਮਿਲਣੀ ਸੀ, ਉਲਟਾ ਉਨ੍ਹਾਂ ਨੂੰ ਹੀ ਕਈ ਮੁਕੱਦਮਿਆਂ ਵਿੱਚ ਫਸਾ ਦਿੱਤਾ ਗਿਆਗੱਲ ਐਨੀ ਵਧ ਗਈ ਕਿ ਝੂਠੇ ਕੇਸ ਵਿੱਚ ਫਸਾ ਦੇਣ ਦੇ ਡਰੋਂ ਪਰਿਵਾਰ ਦੇ ਫਰਾਂਸ ਪੁਲਿਸ ਵਿੱਚ ਉੱਚ ਅਧਿਕਾਰੀ ਬੇਟੇ ਨੂੰ ਰਾਤੋ ਰਾਤ ਟਿਕਟ ਲੈ ਕੇ ਦਿੱਲੀ ਤੋਂ ਜਹਾਜ਼ ਚੜ੍ਹਨਾ ਪਿਆ

ਕੁਝ ਸਾਲ ਪਹਿਲਾਂ ਮੈਂ ਕਿਸੇ ਜ਼ਿਲ੍ਹੇ ਵਿੱਚ ਲੱਗਾ ਹੋਇਆ ਸੀ ਤਾਂ ਇੱਕ ਦਿਨ ਮੇਰੇ ਕੋਲ ਇੱਕ ਅਮਰੀਕਾ ਰਹਿੰਦਾ ਵਿਅਕਤੀ ਤਕਰੀਬਨ ਰੋਂਦਾ ਹੋਇਆ ਆਇਆ ਕਿ ਉਸ ਦੀ ਕਰੋੜਾਂ ਦੀ ਕੋਠੀ ’ਤੇ ਕਬਜ਼ਾ ਕਰ ਲਿਆ ਗਿਆ ਹੈਜਦੋਂ ਦੂਸਰੀ ਪਾਰਟੀ ਨੂੰ ਬੁਲਾਇਆ ਗਿਆ ਤਾਂ ਪਤਾ ਲੱਗਾ ਕਿ ਉਸ ਕੋਲ ਤਾਂ ਮਾਲਕੀ ਦਾ ਅਦਾਲਤੀ ਆਰਡਰ ਹੈਪ੍ਰਵਾਸੀ ਹੈਰਾਨ ਰਹਿ ਗਿਆ ਕਿ ਉਹ ਤਾਂ ਉਸ ਵਿਅਕਤੀ ਨੂੰ ਜਾਣਦਾ ਤਕ ਨਹੀਂ ਤੇ ਨਾ ਹੀ ਉਹ ਉਸ ਦਾ ਕਿਰਾਏਦਾਰ ਹੈਜਦੋਂ ਮੈਂ ਡੂੰਘਾਈ ਨਾਲ ਦਰਿਆਫਤ ਕੀਤੀ ਤਾਂ ਬਹੁਤ ਹੀ ਅਜੀਬ ਅਤੇ ਹੈਰਾਨੀ ਭਰਿਆ ਵਾਕਿਆ ਸਾਹਮਣੇ ਆਇਆਨਵੇਂ ਬਣੇ ਮਾਲਕ ਨੇ ਹੈਰਾਨੀਜਨਕ ਅਦਾਲਤੀ ਖੇਡ ਖੇਡੀ ਸੀਉਸ ਨੇ ਆਪਣੇ ਕਿਸੇ ਠੱਗ ਦੋਸਤ ਤੋਂ ਆਪਣੇ ਖਿਲਾਫ ਝੂਠਾ ਦੀਵਾਨੀ ਮੁਕੱਦਮਾ ਦਾਇਰ ਕਰਵਾ ਲਿਆ ਕਿ ਕੋਠੀ ਦਾ ਮਾਲਕ ਉਹ ਹੈ, ਜਦੋਂ ਕਿ ਅਸਲ ਵਿੱਚ ਦੋਵਾਂ ਦਾ ਕੋਠੀ ਨਾਲ ਕੋਈ ਦੂਰ ਨੇੜੇ ਦਾ ਵਾਸਤਾ ਵੀ ਨਹੀਂ ਸੀਉਨ੍ਹਾਂ ਨੇ ਪੂਰੀ ਰਿਸਰਚ ਕੀਤੀ ਹੋਈ ਸੀ ਕਿ ਅਸਲੀ ਮਾਲਕ ਅਮਰੀਕਾ ਰਹਿੰਦਾ ਹੈ ਤੇ ਸਾਲ ਦੋ ਸਾਲ ਬਾਅਦ ਹੀ ਗੇੜਾ ਮਾਰਦਾ ਹੈਦੋ ਚਾਰ ਮਹੀਨੇ ਕੇਸ ਲੜਨ ਤੋਂ ਬਾਅਦ ਕੇਸ ਕਰਨ ਵਾਲੇ ਦੋਸਤ ਨੇ ਆਪਣਾ ਕੇਸ ਵਾਪਸ ਲੈ ਲਿਆ ਤੇ ਅਦਾਲਤ ਨੇ ਠੱਗ ਦੇ ਦਸਤਾਵੇਜ਼ (ਜੋ ਕੇ ਜਾਹਲੀ ਸਨ) ਵੇਖ ਕੇ ਫੈਸਲਾ ਉਸ ਦੇ ਹੱਕ ਵਿੱਚ ਕਰ ਦਿੱਤਾਅਸਲੀ ਮਾਲਕ ਨੂੰ ਕੇਸ ਬਾਰੇ ਕੋਈ ਪਤਾ ਨਾ ਲੱਗਾ ਕਿਉਂਕਿ ਉਸ ਨੂੰ ਕੋਈ ਅਦਾਲਤੀ ਸੰਮਨ ਨਹੀਂ ਸੀ ਭੇਜਿਆ ਗਿਆਸਾਰੇ ਇਸ ਅਜੀਬ ਵਾਕਿਆ ਬਾਰੇ ਜਾਣ ਕੇ ਅਵਾਕ ਰਹਿ ਗਏਬਹੁਤ ਮੁਸ਼ਕਲ ਨਾਲ ਉਸ ਦਾ ਫੈਸਲਾ ਕਰਵਾਇਆ ਗਿਆ ਤੇ ਕੋਠੀ ਮਾਲਕ ਨੂੰ ਵਾਪਸ ਮਿਲੀਹੈਰਾਨ ਪਰੇਸ਼ਾਨ ਅਤੇ ਡਰਿਆ ਹੋਇਆ ਪ੍ਰਵਾਸੀ ਭਾਰਤੀ ਕੁਝ ਹੀ ਦਿਨਾਂ ਵਿੱਚ ਕੋਠੀ ਵੇਚ ਕੇ ਕਦੀ ਵਾਪਸ ਨਾ ਆਉਣ ਦੀ ਸਹੁੰ ਖਾ ਕੇ ਅਮਰੀਕਾ ਨੂੰ ਪੱਤਰਾ ਵਾਚ ਗਿਆ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2133) 

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author