BalrajSidhu7ਪਖੰਡੀਆਂ ਵਿੱਚੋਂ ਸਭ ਤੋਂ ਵੱਧ ਬੇਰਹਿਮ ਤਾਂਤਰਿਕ ਹੁੰਦੇ ਹਨ। ਚੰਗੇ ਭਲੇ ਘਰਾਂ ਦੀਆਂ ਔਰਤਾਂ ...
(29 ਜੁਲਾਈ 2019)

 

ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਦਿੜ੍ਹਬਾ ਨਜ਼ਦੀਕ ਤਿੰਨ ਛੋਟੇ ਬੱਚਿਆਂ ਨੇ ਨਹਿਰ ਵਿੱਚ ਕਿਸੇ ਵਹਿਮੀ ਵੱਲੋਂ ਵਹਾਏ ਗਏ ਨਾਰੀਅਲ ਪਕੜਨ ਲਈ ਛਲਾਂਗ ਲਗਾਈਪਿੰਡ ਵਾਲਿਆਂ ਦੀ ਹਿੰਮਤ ਕਾਰਨ ਦੋ ਬੱਚੇ ਤਾਂ ਬਚਾਅ ਲਏ ਗਏ ਪਰ ਇੱਕ ਵਿਚਾਰਾ ਮਸੂਮ ਡੁੱਬਣ ਕਾਰਨ ਆਪਣੀ ਜਾਨ ਗਵਾ ਬੈਠਾਕਿਸੇ ਠੱਗ ਜੋਤਸ਼ੀ ਵੱਲੋਂ ਕਸ਼ਟ ਟਾਲਣ ਲਈ ਦੱਸਿਆ ਗਿਆ ਉਪਾਅ, ਇੱਕ ਬੇਗੁਨਾਹ ਦੀ ਮੌਤ ਦਾ ਕਾਰਨ ਬਣ ਗਿਆਚਾਹੀਦਾ ਤਾਂ ਇਹ ਸੀ ਕਿ ਉਸ ਜੋਤਸ਼ੀ ਅਤੇ ਉਪਾਅ ਕਰਨ ਵਾਲੇ ਵਹਿਮੀ ਦੇ ਖਿਲਾਫ ਕਤਲ ਦਾ ਮੁਕੱਦਮਾ ਦਰਜ਼ ਕੀਤਾ ਜਾਂਦਾ

ਲੋਕ ਹਰ ਸਾਲ ਜੋਤਸ਼ੀਆਂ-ਤਾਂਤਰਿਕਾਂ ਦੇ ਕਹਿਣ ’ਤੇ ਹਜ਼ਾਰਾਂ ਮਣ ਨਾਰੀਅਲ, ਹਵਨ ਦੀ ਸਵਾਹ, ਦੇਵੀ-ਦੇਵਤਿਆਂ ਦੀਆਂ ਮੂਰਤੀਆਂ, ਮਰਨ ਵਾਲਿਆਂ ਦੀਆਂ ਅਸਥੀਆਂ, ਧਾਰਮਿਕ ਸਮਾਗਮਾਂ ਦਾ ਰਹਿੰਦ ਖੂੰਹਦ, ਕੋਲੇ, ਸਿੱਕਾ ਅਤੇ ਪੈਸੇ ਨਦੀਆਂ ਨਾਲਿਆਂ ਵਿੱਚ ਸੁੱਟਦੇ ਰਹਿੰਦੇ ਹਨਹਰੇਕ ਧਾਰਮਿਕ ਚੀਜ਼ ਨੂੰ ਜਲ ਪ੍ਰਵਾਹ ਕਰਨ ਦੀ ਘਟੀਆ ਰਵਾਇਤ ਨੇ ਭਾਰਤ ਦੇ ਪਾਣੀਆਂ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈਇਹਨਾਂ ਜੋਤਸ਼ੀਆਂ ਨੇ ਕਿਸਾਨਾਂ ਨੂੰ ਵੀ ਬਹੁਤ ਦੁਖੀ ਕੀਤਾ ਹੋਇਆ ਹੈਰੋਜ਼ ਨਹਿਰਾਂ, ਕੱਸੀਆਂ ਅਤੇ ਮੋਘਿਆਂ ਦਾ ਪਾਣੀ ਨਾਰੀਅਲ ਤੇ ਹੋਰ ਧਾਰਮਿਕ ਗੰਦ ਮੰਦ ਫਸਣ ਕਾਰਨ ਜਾਮ ਹੋ ਜਾਂਦਾ ਹੈਸਾਡੇ ਜੰਮਣ ਤੋਂ ਲੈ ਕੇ ਮਰਨ ਤੱਕ ਦੇ ਬਹੁਤੇ ਕ੍ਰਿਆ ਕਰਮ ਹਵਾ ਅਤੇ ਪਾਣੀ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰਨ ਵਾਲੇ ਹਨਇੱਕ ਆਮ ਭਾਰਤੀ ਦੇ ਜੀਵਨ ਕਾਲ ਵਿੱਚ ਅਨੇਕਾਂ ਹਵਨ, ਯੱਗ, ਪਾਠ ਆਦਿ ਕੀਤੇ ਜਾਂਦੇ ਹਨ ਜਿਹਨਾਂ ਦੌਰਾਨ ਕਰੋੜਾਂ ਟਨ ਲੱਕੜਾਂ, ਘਿਉ ਅਤੇ ਹੋਰ ਖਾਣਯੋਗ ਸਮੱਗਰੀ ਫੂਕ ਦਿੱਤੀ ਜਾਂਦੀ ਹੈਹੁਣ ਅੱਗ ਵਿੱਚ ਘਿਉ ਸਾੜਨ ਜਾਂ ਪਾਣੀ ਵਿੱਚ ਨਾਰੀਅਲ ਰੋੜ੍ਹਨ ਨਾਲ ਰੱਬ ਕਿਵੇਂ ਖੁੱਸ਼ ਹੋ ਸਕਦਾ ਹੈ? ਹੁਣੇ ਲੰਘੀਆਂ ਪਾਰਲੀਮੈਂਟ ਚੋਣਾਂ ਵਿੱਚ ਮੱਧ ਪ੍ਰਦੇਸ਼ ਦੇ ਇੱਕ ਪਖੰਡੀ ਬਾਬੇ ਨੇ ਇੱਕ ਨੇਤਾ ਨੂੰ ਜਿਤਾਉਣ ਲਈ ਭੁਪਾਲ ਵਿਖੇ ਹਵਨ ਕਰ ਕੇ ਕਈ ਮਣ ਲਾਲ ਮਿਰਚਾਂ ਸਾੜ ਸੁੱਟੀਆਂਨਾਲ ਹੀ ਐਲਾਨ ਕੀਤਾ ਕਿ ਜੇ ਇਹ ਨੇਤਾ ਨਾ ਜਿੱਤਿਆ ਤਾਂ ਮੈਂ ਆਤਮ ਦਾਹ ਕਰ ਲਵਾਂਗਾਪਰ ਜਦੋਂ ਉਹ ਨੇਤਾ ਹਾਰ ਗਿਆ ਤਾਂ ਬਾਬਾ ਪੂਰੀ ਬੇਸ਼ਰਮੀ ਨਾਲ ਮਰਨ ਤੋਂ ਮੁੱਕਰ ਗਿਆਜਦੋਂ ਵੀ ਕੋਈ ਭਾਰਤੀ ਮਰਦਾ ਹੈ ਤਾਂ ਚਿਤਾ ਦੇ ਰੂਪ ਵਿੱਚ 4-5 ਕਵਿੰਟਲ ਲੱਕੜਾਂ ਨਾਲ ਲੈ ਹੀ ਜਾਂਦਾ ਹੈ, ਦਰਖਤ ਭਾਵੇਂ ਉਸ ਨੇ ਸਾਰੀ ਉਮਰ ਕੋਈ ਨਾ ਲਗਾਇਆ ਹੋਵੇ

ਭਾਰਤ ਵਿੱਚ ਜੋਤਸ਼ੀਆਂ-ਤਾਂਤਰਿਕਾਂ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਵਹਿਮਾਂ ਭਰਮਾਂ ਵਿੱਚ ਜਕੜਿਆ ਹੋਇਆ ਹੈਕਈ ਲੋਕ ਇੰਨੇ ਵਹਿਮੀ ਹਨ ਕਿ ਜੋਤਸ਼ੀ ਨੂੰ ਪੁੱਛੇ ਬਗੈਰ ਬਾਥਰੂਮ ਤੱਕ ਨਹੀਂ ਜਾਂਦੇਭਾਰਤ ਵਿੱਚ ਜੋਤਿਸ਼, ਤਾਂਤਰਿਕ, ਵਾਸਤੂਕਲਾ, ਪੁੱਛਾਂ ਦੇਣੀਆਂ ਅਤੇ ਭੂਤ ਕੱਢਣੇ ਕਰੋੜਾਂ ਦਾ ਕਾਰੋਬਾਰ ਬਣ ਚੁੱਕਾ ਹੈਅਸੀਂ ਸਦੀਆਂ ਤੋਂ ਪਾਖੰਡਵਾਦ ਵਿੱਚ ਵਰਲਡ ਚੈਂਪੀਅਨ ਹਾਂਜੇ ਅੰਗਰੇਜ਼ਾਂ ਨੇ ਕੰਪਿਊਟਰ ਬਣਾਇਆ ਤਾਂ ਅਸੀਂ ਵੱਖ ਵੱਖ ਧਰਮ ਅਤੇ ਦੇਵੀ ਦੇਵਤੇ ਬਣਾਏਉਹਨਾਂ ਨੇ ਧਰਤੀ ਵਿੱਚੋਂ ਡੀਜ਼ਲ ਪੈਟਰੌਲ ਲੱਭਿਆ ਤਾਂ ਅਸੀਂ ਪੀਰਾਂ ਬਾਬਿਆਂ ਦੀਆਂ ਕਬਰਾਂ ਲੱਭੀਆਂਉਹਨਾਂ ਨੇ ਹਵਾਈ ਜਹਾਜ਼ ਉਡਾਏ ਤਾਂ ਅਸੀਂ ਪੂਛੋਂ ਪਕੜ ਕੇ ਹਾਥੀ ਅਸਮਾਨ ਵਿੱਚ ਉਡਾ ਦਿੱਤੇ ਜੋ ਅੱਜ ਤੱਕ ਵਾਪਸ ਨਹੀਂ ਆਏ ਹੋ ਸਕਦਾ ਹੈ ਸ਼ੁੱਕਰ ਗ੍ਰਹਿ ’ਤੇ ਘਾਹ ਚਰਦੇ ਹੋਣਉਹਨਾਂ ਦੀਆਂ ਔਰਤਾਂ ਉਲੰਪਿਕ ਵਿੱਚ ਖੇਡਦੀਆਂ ਹਨ ਤਾਂ ਭਾਰਤੀ ਔਰਤਾਂ ਬਾਬਿਆਂ, ਸਾਧਾਂ ਤੇ ਤਾਂਤਰਿਕਾਂ ਕੋਲ ਖੇਡਦੀਆਂ ਹਨਜੇ ਅੰਗਰੇਜ਼ਾਂ ਨੇ ਸਰਚ ਕਰਨ ਲਈ ਗੂਗਲ ਬਣਾਇਆ ਤਾਂ ਸਾਡੇ ਕੋਲ ਨਿਰਮਲ ਬਾਬਾ ਹੈ ਜੋ ਸਭ ਕੁਝ ਪਹਿਲਾਂ ਹੀ ਦੱਸ ਦਿੰਦਾ ਹੈ

ਵਾਸਤੂਕਲਾ ਵੀ ਬਹੁਤ ਵੱਡਾ ਪਖੰਡ ਹੈਮੂਰਖ ਲੋਕ ਇਹਨਾਂ ਦੇ ਕਹਿਣ ’ਤੇ ਚੰਗੀਆਂ ਭਲੀਆਂ ਕੋਠੀਆਂ ਅਤੇ ਦਫਤਰ ਤੋੜ ਦਿੰਦੇ ਹਨਖਾਸ ਤੌਰ ’ਤੇ ਸਿਆਸੀ ਲੋਕ ਮੰਤਰੀ ਬਣਦੇ ਸਾਰ ਪਹਿਲਾਂ ਸਰਕਾਰੀ ਕੋਠੀ ਅਤੇ ਦਫਤਰ ਦੀ ਤੋੜ ਭੰਨ ਹੀ ਕਰਵਾਉਂਦੇ ਹਨ, ਸਰਕਾਰੀ ਪੈਸਾ ਜੋ ਲੱਗਣਾ ਹੋਇਆਵੈਸੇ ਸ਼ਰਾਬ ਦਾ ਠੇਕਾ ਭਾਵੇਂ ਮੜ੍ਹੀਆਂ ਵਿੱਚ ਰੱਖ ਲਉ, ਉਸ ਦਾ ਮੂੰਹ ਚੜ੍ਹਦੇ, ਲਹਿੰਦੇ, ਉੱਤਰ ਜਾਂ ਦੱਖਣ ਵੱਲ ਰੱਖ ਲਉ, ਉਸ ਨੇ ਕਾਮਯਾਬ ਹੋਣਾ ਹੀ ਹੈਉਸ ’ਤੇ ਕੋਈ ਵਾਸਤੂ ਸ਼ਾਸਤਰ ਨਿਯਮ ਲਾਗੂ ਨਹੀਂ ਹੁੰਦਾਕੀ ਵਾਸਤੂ ਸ਼ਾਸਤਰ ਮੁਤਾਬਕ ਬਣੇ ਘਰਾਂ ਵਿੱਚ ਮੌਤ ਜਾਂ ਬਿਮਾਰੀ ਨਹੀਂ ਆਉਂਦੀ? ਚੰਡੀਗੜ੍ਹ ਦੇ ਵਹਿਮੀ ਆਰਕੀਟੈਕਟ ਲੀ ਕਰਬੂਜ਼ੀਏ ਨੇ 13 ਨੰਬਰ ਸੈਕਟਰ ਨਹੀਂ ਬਣਾਇਆ ਕਿਉਂਕਿ ਪੱਛਮੀ ਦੇਸ਼ਾਂ ਵਿੱਚ 13 ਨੰਬਰ ਨੂੰ ਮਨਹੂਸ ਸਮਝਿਆ ਜਾਂਦਾ ਹੈਤਾਂ ਕੀ ਚੰਡੀਗੜ੍ਹ ਵਿੱਚ ਕੋਈ ਜੁਰਮ ਨਹੀਂ ਹੁੰਦੇ ਜਾਂ ਹਮੇਸ਼ਾ ਸ਼ਾਂਤੀ ਬਣੀ ਰਹਿੰਦੀ ਹੈ? ਇੱਥੇ ਤਾਂ ਸਗੋਂ ਰੋਜ਼ ਬੇਰੋਜ਼ਗਾਰਾਂ ’ਤੇ ਡਾਂਗ ਖੜਕਦੀ ਹੈਕੁਦਰਤੀ ਆਫਤਾਂ ਆਉਣ ’ਤੇ ਵਸਤੂ ਸ਼ਾਸਤਰ ਵਾਲਾ ਮਕਾਨ ਵੀ ਬਾਕੀ ਮਕਾਨਾਂ ਵਾਂਗ ਹੀ ਤਬਾਹ ਹੋ ਜਾਂਦਾ ਹੈ

ਅੱਜ ਤੱਕ ਕਦੀ ਕਿਸੇ ਜੋਤਸ਼ੀ ਨੇ ਸੁਨਾਮੀ, ਭੁਚਾਲ, ਹੜ੍ਹ ਅਤੇ ਜੰਗ ਆਦਿ ਦੀ ਭਵਿੱਖਬਾਣੀ ਨਹੀਂ ਕੀਤੀਕੁਦਰਤੀ ਆਫਤਾਂ ਆਉਣ ’ਤੇ ਸੈਂਕੜੇ ਜੋਤਸ਼ੀ ਅਤੇ ਤਾਂਤਰਿਕ ਵੀ ਆਮ ਲੋਕਾਂ ਦੇ ਨਾਲ ਹੀ ਮਾਰੇ ਜਾਂਦੇ ਹਨਜੇ ਜੋਤਿਸ਼ ਸੱਚ ਹੁੰਦਾ ਤਾਂ ਟੇਵੇ, ਲਗਨ ਅਤੇ ਕੁੰਡਲੀਆਂ ਮਿਲਾ ਕੇ ਕਰਵਾਏ ਗਏ ਸਾਰੇ ਵਿਆਹ ਸਫਲ ਹੁੰਦੇ, ਕਦੇ ਵੀ ਤਲਾਕ ਨਾ ਹੁੰਦਾਅੱਜ ਤੱਕ ਕੋਈ ਜੋਤਸ਼ੀ, ਤਾਂਤਰਿਕ ਜਾਂ ਬਾਬਾ ਤਰਕਸ਼ੀਲਾਂ ਵੱਲੋਂ ਰੱਖਿਆ ਲੱਖਾਂ ਦਾ ਇਨਾਮ ਕਿਉਂ ਨਹੀਂ ਜਿੱਤ ਸਕਿਆ? ਕਈ ਥਾਵਾਂ ’ਤੇ ਜੋਤਸ਼ੀਆਂ ਨੇ ਇਹ ਕਹਿ ਕੇ ਕਿ ਤੇਰੇ ਘਰ ਫਲਾਣੇ ਨੇ ਟੂਣਾ ਕੀਤਾ ਹੈ, ਕਤਲ ਤੱਕ ਕਰਵਾ ਦਿੱਤੇ ਹਨਕਿਸੇ ਨੂੰ ਵੱਸ ਕਰਨ ਵਾਲਾ ਕੋਈ ਤਵੀਤ ਨਹੀਂ ਹੁੰਦਾ, ਨਹੀਂ ਲੋਕ ਪ੍ਰਧਾਨ ਮੰਤਰੀ ਨੂੰ ਵੱਸ ਵਿੱਚ ਕਰ ਕੇ ਕਿਸੇ ਸਟੇਟ ਦੇ ਗਵਰਨਰ ਲੱਗ ਜਾਂਦੇਜੇ ਨਜ਼ਰ ਲੱਗਣ ਨਾਲ ਨੁਕਸਾਨ ਹੋ ਸਕਦਾ ਹੁੰਦਾ ਤਾਂ ਟਾਟਾ, ਬਿਰਲਾ ਤੇ ਅੰਬਾਨੀ ਕਦੇ ਦਾ ਸੜਕਾਂ ’ਤੇ ਆ ਜਾਂਦੇਜੇ ਜੋਤਸ਼ੀਆਂ-ਤਾਂਤਰਿਕਾਂ ਦੇ ਉਪਾਵਾਂ ਵਿੱਚ ਸ਼ਕਤੀ ਹੁੰਦੀ ਤਾਂ ਇਹਨਾਂ ਦੇ ਬੱਚੇ ਕਰੋੜਪਤੀ ਹੁੰਦੇ, ਧਾਰਮਿਕ ਗ੍ਰੰਥਾਂ ਦੇ ਪਾਠ ਕਰਨ ਨਾਲ ਰੱਬ ਮਿਲਦਾ ਹੁੰਦਾ ਤਾਂ ਸਾਰੇ ਪੰਡਤਾਂ-ਗ੍ਰੰਥੀਆਂ ਦਾ ਰੱਬ ਨਾਲ ਚਾਹ ਪਾਣੀ ਸਾਂਝਾ ਹੋਣਾ ਸੀਸੂਰਜ ਨੂੰ ਚੜ੍ਹਾਇਆ ਪਾਣੀ ਉੱਥੇ ਪਹੁੰਚ ਜਾਂਦਾ ਤਾਂ ਹੁਣ ਤੱਕ ਸੂਰਜ ਠੰਢਾ ਹੋ ਜਾਣਾ ਸੀ

ਪਖੰਡੀਆਂ ਵਿੱਚੋਂ ਸਭ ਤੋਂ ਵੱਧ ਬੇਰਹਿਮ ਤਾਂਤਰਿਕ ਹੁੰਦੇ ਹਨਚੰਗੇ ਭਲੇ ਘਰਾਂ ਦੀਆਂ ਔਰਤਾਂ ਉਸ ਮੁਸ਼ਟੰਡੇ ਸਾਹਮਣੇ ਸਿਰ ਮਾਰ ਮਾਰ ਕੇ ਖੇਡਦੀਆਂ ਹਨ ਕਈ ਤਾਂ ਇੱਜ਼ਤ ਤੱਕ ਲੁਟਾ ਬੈਠਦੀਆਂ ਹਨਇਹ ਭੂਤ ਕੱਢਣ ਦੇ ਨਾਮ ’ਤੇ ਮਾਨਸਿਕ ਤੌਰ ’ਤੇ ਬਿਮਾਰ ਵਿਅਕਤੀਆਂ ਨੂੰ ਬੁਰੀ ਤਰ੍ਹਾਂ ਕੁੱਟਦੇ ਹਨਵਿਚਾਰਾ ਮਰੀਜ਼ ਡਰ ਦਾ ਮਾਰਾ ਹੀ ਕਹਿ ਦਿੰਦਾ ਹੈ ਕਿ ਮੈਂ ਫਲਾਣੇ ਦਾ ਭੂਤ ਹਾਂ ਤੇ ਇਸ ਨੂੰ ਛੱਡ ਕੇ ਜਾ ਰਿਹਾ ਹਾਂਭੂਤ ਨੂੰ ਕਿਸੇ ਦੀ ਅਤ੍ਰਿਪਤ ਆਤਮਾ ਮੰਨਿਆ ਜਾਂਦਾ ਹੈਜਦੋਂ ਆਤਮਾ ਮਰ ਹੀ ਨਹੀਂ ਸਕਦੀ ਤਾਂ ਤਾਂਤਰਿਕ ਵੱਲੋਂ ਕੀਤੀ ਕੁਟਾਈ ਦਾ ਭੂਤ ’ਤੇ ਕੀ ਅਸਰ? ਨਾਲੇ ਭੂਤ ਨੇ ਜੇ ਚੰਬੜਨਾ ਹੀ ਹੈ ਤਾਂ ਅਮਰੀਕਾ ਜਾ ਕੇ ਕਿਸੇ ਗੋਰੇ ਗੋਰੀ ਨੂੰ ਚੰਬੜੇ, ਐਵੇਂ ਗਵਾਂਢ ਦੀ ਝੁੱਗੀ ਵਿੱਚ ਕਿਸੇ ਗਰੀਬ ਔਰਤ ਨੂੰ ਚੰਬੜ ਕੇ ਗਰਮੀ ਨਾਲ ਮਰਨ ਦਾ ਕੀ ਫਾਇਦਾ? ਤਾਂਤਰਿਕ ਲੋਕਾਂ ਨੂੰ ਕੰਮ ਸਿੱਧ ਕਰਨ, ਇਸ਼ਕ ਸਫਲ ਕਰਨ, ਦੁਸ਼ਮਣ-ਸੌਂਕਣ ਖਤਮ ਕਰਨ ਅਤੇ ਦੱਬੇ ਖਜ਼ਾਨੇ ਪੁਟਾਉਣ ਦੇ ਨਾਮ ’ਤੇ ਰੱਜ ਕੇ ਲੁੱਟਦੇ ਹਨਕਈ ਅਖਬਾਰਾਂ ਵਿੱਚ ਲੁਧਿਆਣੇ ਦੇ ਤਾਂਤਰਿਕਾਂ ਦੇ ਇਸ਼ਤਿਹਾਰ ਆਉਂਦੇ ਹਨ ਜੋ ਸ਼ਰੇਆਮ ਦੁਸ਼ਮਣ ਨੂੰ ਖਤਮ ਕਰਨ ਦੀ ਗਰੰਟੀ ਦਿੰਦੇ ਹਨਇਹਨਾਂ ਦੇ ਕਹਿਣ ’ਤੇ ਵਹਿਮੀ ਔਰਤਾਂ ਔਲਾਦ ਪ੍ਰਾਪਤ ਕਰਨ ਲਈ ਦੂਸਰਿਆਂ ਦੇ ਬੱਚਿਆਂ ਦੀ ਬਲੀ ਤੱਕ ਦੇ ਦਿੰਦੀਆਂ ਹਨ

ਕਈ ਸਾਲ ਪਹਿਲਾਂ ਮੈਂ ਕਿਸੇ ਥਾਣੇ ਦਾ ਐੱਸ.ਐੱਚ.ਓ. ਲੱਗਾ ਹੋਇਆ ਸੀਉੱਥੇ ਕੋਈ ਵਹਿਮੀ ਵਿਅਕਤੀ ਥਾਣੇ ਦੇ ਮੁੰਸ਼ੀ ਦਾ ਦੋਸਤ ਸੀਉਸ ਨੂੰ ਕਿਸੇ ਜੋਤਸ਼ੀ ਨੇ ਭਰਮ ਪਾ ਦਿੱਤਾ ਕਿ ਤੇਰੀ ਕੁੰਡਲੀ ਵਿੱਚ ਜੇਲ ਯਾਤਰਾ ਲਿਖੀ ਹੈ, ਇਸ ਲਈ ਜਲਦੀ ਕਿਸੇ ਹਵਾਲਾਤ ਵਿੱਚ ਦੋ ਚਾਰ ਘੰਟੇ ਕੱਟ ਲੈ, ਤੇਰਾ ਕਸ਼ਟ ਟਲ ਜਾਵੇਗਾਉਹ ਆਪਣੇ ਦੋਸਤ ਮੁੰਸ਼ੀ ਦੇ ਤਰਲੇ ਵਾਸਤੇ ਪਾ ਕੇ ਕੁਝ ਸਮੇਂ ਲਈ ਥਾਣੇ ਦੀ ਹਵਾਲਾਤ ਵਿੱਚ ਵੜ ਗਿਆਥੋੜ੍ਹੀ ਦੇਰ ਬਾਅਦ ਹੀ ਉਸ ਮੁੰਸ਼ੀ ਦੀ ਡਿਊਟੀ ਬਦਲ ਗਈ ਤੇ ਰਾਤ ਵਾਲਾ ਨਵਾਂ ਮੁੰਸ਼ੀ ਆ ਗਿਆਦਿਨ ਵਾਲਾ ਮੁੰਸ਼ੀ ਵਹਿਮੀ ਨੂੰ ਬਾਹਰ ਕੱਢਣਾ ਭੁੱਲ ਗਿਆ ਤੇ ਆਪਣੇ ਪਿੰਡ ਜਾ ਕੇ ਅਰਾਮ ਨਾਲ ਸੌਂ ਗਿਆਵਹਿਮੀ ਰਾਤ ਨੂੰ ਚੀਕਾਂ ਮਾਰੇ ਕਿ ਮੈਂਨੂੰ ਬਾਹਰ ਕੱਢੋਰਾਤ ਵਾਲਾ ਮੁੰਸ਼ੀ ਡਰਦਾ ਮਾਰਾ ਕੱਢੇ ਨਾ ਕਿ ਖੌਰੇ ਇਹ ਮੁਲਜ਼ਮ ਕਿਹੜੇ ਕੇਸ ਵਿੱਚ ਆਇਆ ਹੈ? ਵਿਚਾਰੇ ਨੂੰ ਸਾਰੀ ਰਾਤ ਹਵਾਲਾਤ ਵਿੱਚ ਮੱਛਰਾਂ-ਖਟਮਲਾਂ ਨਾਲ ਯੁੱਧ ਕਰਦੇ ਹੋਏ ਗੁਜ਼ਾਰਨੀ ਪਈਵਹਿਮ ਜਿੰਨੇ ਵਧਾਈ ਜਾਉਗੇ, ਉੰਨੇ ਵਧੀ ਜਾਣਗੇਇਸ ਲਈ ਆਪਣੀ ਮਿਹਨਤ ਅਤੇ ਲਗਨ ਨਾਲ ਕੰਮ ਕਰਦੇ ਜਾਉ, ਸਫਲਤਾ ਜ਼ਰੂਰ ਕਦਮ ਚੁੰਮੇਗੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1681)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author