BalrajSidhu7ਨਾਲੇ ਤਾਂ ਅੰਧ ਵਿਸ਼ਵਾਸੀ ਲਾਣਾ ਮੋਟਾ ਚੜ੍ਹਾਵਾ ਚਾੜ੍ਹ ਕੇ ਜਾਂਦੇ ਆ ਤੇ ਨਾਲੇ ...
(13 ਜਨਵਰੀ 2020)

 

ਟੁੰਡਿਆਂ ਦਾ ਗੇਜਾ ਅੱਜ ਬਹੁਤ ਹੀ ਖੁਸ਼ ਸੀਗੇਜੇ ਦੇ ਵਿਆਹ ਨੂੰ ਚਾਰ ਪੰਜ ਸਾਲ ਹੋ ਗਏ ਸਨ, ਉੱਪਰੋਥਲੀ ਦੋ ਕੁੜੀਆਂ ਵੀ ਜੰਮ ਪਈਆਂ ਸਨ ਪਰ ਉਸਦੀ ਮਾਂ ਪੋਤਰੇ ਦਾ ਮੂੰਹ ਵੇਖਣ ਲਈ ਕੁਝ ਜ਼ਿਆਦਾ ਹੀ ਤਰਲੋਮੱਛੀ ਹੋ ਰਹੀ ਸੀਪਿੰਡ ਦੇ ਚੜ੍ਹਦੇ ਪਾਸੇ ਵਾਲੀ ਝਿੜੀ ਵਿੱਚ ਬਾਬਾ ਲੋਟੇ ਸ਼ਾਹ ਦੇ ਡੇਰੇ ਦਾ ਗੱਦੀਨਸ਼ੀਨ ਬਾਬਾ ਡੋਲੂ ਸ਼ਾਹ ਪੁੱਤਰ-ਦਾਨ ਲਈ ਬੀਬੀਆਂ ਵਿੱਚ ਬਹੁਤ ਪ੍ਰਸਿੱਧ ਸੀਮਾਂ ਨੇ ਕਹਿ ਕਹਾ ਕੇ ਦੋਵਾਂ ਜੀਆਂ ਨੂੰ ਵੀਰਵਾਰ ਅਸ਼ੀਰਵਾਦ ਲੈਣ ਲਈ ਉੱਥੇ ਭੇਜ ਦਿੱਤਾਅਗਲੇ ਦਿਨ ਗੇਜਾ ਸੱਥ ਵਿੱਚ ਬੜਾ ਚੌੜਾ ਹੋ ਕੇ ਦੱਸ ਰਿਹਾ ਸੀ ਕਿ ਕਿਵੇਂ ਬਾਬਾ ਜੀ ਨੇ ਸਾਰੀ ਸੰਗਤ ਤੋਂ ਪਹਿਲਾਂ ਉਹਨਾਂ ਨੂੰ ਭੋਰੇ ਅੰਦਰ ਬੁਲਾਇਆ, ਉਸ ਦੀ ਪਤਨੀ ਨੂੰ ਘੁੱਟ ਕੇ ਸੀਨੇ ਨਾਲ ਲਾਇਆ ਤੇ ਬਹੁਤ ਹੀ ਨਿੱਘ ਨਾਲ ਕੰਡ ਉੱਤੇ ਹੱਥ ਫੇਰ ਕੇ ਪੁੱਤਰ ਹੋਣ ਦਾ ਅਸ਼ੀਰਵਾਦ ਦਿੱਤਾ ਤੇ ਨਾਲੇ ਬਦਾਮਾਂ ਦਾ ਪ੍ਰਸ਼ਾਦ ਬਖਸ਼ਿਆ

ਗੇਜੇ ਦੀ ਗੱਲ ਸੁਣ ਕੇ ਮੁੰਡੀਹਰ ਇੱਕ ਦੂਸਰੇ ਨੂੰ ਕੂਹਣੀਆਂ ਮਾਰ ਕੇ ਵਿਅੰਗ ਨਾਲ ਮੁਸਕਰਾ ਪਈ ਤੇ ਸਿਆਣੇ ਬੰਦੇ ਸ਼ਰਮ ਨਾਲ ਅੱਖਾਂ ਨੀਵੀਆਂ ਕਰ ਕੇ ਡੂੰਘੀ ਸੋਚ ਵਿੱਚ ਡੁੱਬ ਗਏਇੱਕ ਹੰਢਿਆ ਹੋਇਆ ਬਜ਼ੁਰਗ, ਬੂਟਾ ਸਿੰਘ ਬੋਲਿਆ, “ਉਏ ਮੂਰਖਾ, ਇਹ ਮੁੰਡਾ ਜਾਂ ਕੁੜੀ ਪੈਦਾ ਹੋਣ ਦਾ ਚੱਕਰ ਸਾਧਾਂ ਦੇ ਅਸ਼ੀਰਵਾਦ ਉੱਤੇ ਨਹੀਂ, ਕੁਦਰਤ ਦੇ ਨਿਯਮਾਂ ਅਨੁਸਾਰ ਚੱਲਦਾ ਹੈਜੇ ਸਾਧਾਂ ਦੇ ਵਰਦਾਨ ਵਿੱਚ ਅਜਿਹੀ ਕੋਈ ਸ਼ਕਤੀ ਹੁੰਦੀ ਤਾਂ ਹੁਣ ਤੱਕ ਔਰਤਾਂ ਦੀ ਨਸਲ ਘੱਟੋ ਘੱਟ ਪੰਜਾਬ ਵਿੱਚੋਂ ਤਾਂ ਖਤਮ ਹੋ ਹੀ ਜਾਣੀ ਸੀਜੇ ਇਹ ਪਾਖੰਡੀ ਸਾਧ ਕਿਸੇ ਨੂੰ ਕੁੜੀ ਹੋਣ ਦਾ ਵਰਦਾਨ ਦੇ ਦੇਣ ਤਾਂ ਫਿਰ ਪੈਸੇ ਕੌਣ ਚੜ੍ਹਾਊ? ਬਾਬੇ ਦੇ ਅਸ਼ੀਰਵਾਦ ਤੋਂ ਬਾਅਦ ਵੀ ਜੇ ਕੁੜੀ ਜੰਮ ਪਏ ਤਾਂ ਅਗਲੇ ਦੀ ਕਿਸਮਤ ਮਾੜੀ ਤੇ ਜੇ ਮੁੰਡਾ ਜੰਮ ਪਏ ਤਾਂ ਫਿਰ ਸਾਧ ਦੀ ਬੱਲੇ ਬੱਲੇ! ਨਾਲੇ ਤਾਂ ਅੰਧ ਵਿਸ਼ਵਾਸੀ ਲਾਣਾ ਮੋਟਾ ਚੜ੍ਹਾਵਾ ਚਾੜ੍ਹ ਕੇ ਜਾਂਦੇ ਆ ਤੇ ਨਾਲੇ ਹੋਰ ਲੋਕਾਂ ਵਿੱਚ ਬਾਬੇ ਦੀ ਕਰਾਮਾਤ ਦਾ ਪ੍ਰਚਾਰ ਕਰਦੇ ਆਸੁਣ ਕੇ ਤੇਰੇ ਵਰਗੇ ਚਾਰ ਮੂਰਖ ਹੋਰ ਸਾਧ ਕੋਲੋਂ ਮੁੰਡਾ ਲੈਣ ਪਹੁੰਚ ਜਾਂਦੇ ਆਤੁਹਾਡਾ ਪਰਿਵਾਰ ਤਾਂ ਪੀੜ੍ਹੀਆਂ ਤੋਂ ਬਾਬੇ ਲੋਟੇ ਸ਼ਾਹ ਦਾ ਭਗਤ ਆ, ਫਿਰ ਤੇਰੀਆਂ ਤਿੰਨ ਭੈਣਾਂ ਕਿਵੇਂ ਜੰਮ ਪਈਆਂ? ਨਾਲੇ ਸਾਲਿਆ, ਲੋਕੀਂ ਤਾਂ ਪਹਿਲਾਂ ਈ ਟਿੱਚਰਾਂ ਕਰਦੇ ਆ ਕਿ ਤੂੰ ਵੀ ਬਾਬੇ ਡੋਲੂ ਸ਼ਾਹ ਦੇ ਗੁਰੂ ਚਿਲਮ ਦਾਸ ਦੇ ਅਸ਼ੀਰਵਾਦ ਨਾਲ ਪੈਦਾ ਹੋਇਆ ਸੀ।”

ਜ਼ਹਿਰ ਵਰਗਾ ਕੌੜਾ ਸੱਚ ਸੁਣ ਕੇ ਗੇਜਾ ਨਿੰਮੋਝੂਣਾ ਹੋ ਗਿਆ ਤੇ ਪਜਾਮਾ ਝਾੜ ਕੇ ਘਰ ਵੱਲ ਤੁਰ ਪਿਆ

***

ਥਾਣੇਦਾਰ

ਆਖਰ ਕਈ ਸਾਲਾਂ ਦੀ ਸੁਣਵਾਈ ਤੋਂ ਬਾਅਦ ਜੱਗੂ ਛੱਬੀ ਦੇ ਕੇਸ ਵਿੱਚੋਂ ਬਰੀ ਹੋ ਗਿਆਉਸ ਨੇ ਉੱਚੀ ਅਵਾਜ਼ ਵਿੱਚ ਜੱਜ ਨੂੰ ਅਸੀਸ ਦਿੱਤੀ, “ਜਾ ਬੱਚਿਆਂ ਵਾਲਿਆ, ਸੱਚੇ ਪਾਤਸ਼ਾਹ ਤੈਨੂੰ ਠਾਣੇਦਾਰ ਬਣਾਵੇ ...

ਆਪਣੀ ਤੁਲਨਾ ਥਾਣੇਦਾਰ ਨਾਲ ਹੁੰਦੀ ਵੇਖ ਕੇ ਜੱਜ ਸੜ ਭੁੱਜ ਗਿਆਉਸਦਾ ਮੂਡ ਖਰਾਬ ਹੁੰਦਾ ਵੇਖ ਕੇ ਸਰਕਾਰੀ ਵਕੀਲ ਨੇ ਜੱਗੂ ਨੂੰ ਦਬਕਾ ਮਾਰਿਆ, “ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ? ਸਾਡੇ ਐਨੇ ਸੀਨੀਅਰ ਜੱਜ ਸਾਹਿਬ ਨੂੰ ਥਾਣੇਦਾਰ ਨਾਲ ਮਿਲਾ ਰਿਹਾਂ ਤੂੰ? ਕਿੱਥੇ ਜੱਜ ਸਾਹਿਬ ਤੇ ਕਿੱਥੇ ਮਾਮੂਲੀ ਥਾਣੇਦਾਰਅਦਾਲਤ ਵਿੱਚ ਤਾਂ ਵੱਡੇ ਵੱਡੇ ਖੱਬੀਖਾਨਾਂ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ।”

ਜੱਗੂ ਨੇ ਨੀਵਾਂ ਜਿਹਾ ਹੋ ਕੇ ਹੱਥ ਬੰਨ੍ਹ ਕੇ ਜਵਾਬ ਦਿੱਤਾ, “ਉ ਨਹੀਂ ਵਕੀਲ ਸਾਹਬ, ਗੁੱਸਾ ਨਾ ਕਰੋਜਦੋਂ ਝਗੜਾ ਹੋਇਆ, ਉਦੋਂ ਠਾਣੇਦਾਰ ਨੇ ਮੈਂਨੂੰ ਕਿਹਾ ਸੀ ਕਿ ਦਸ ਹਜਾਰ ਦੇ ਦੇ, ਹੁਣੇ ਮਾਮਲਾ ਰਫਾ ਦਫਾ ਕਰ ਦੇਨੇ ਆਂਜੇ ਕਿਤੇ ਮੈਂ ਜੱਟਾਂ ਵਾਲੀ ਅੜਬਾਈ ਨਾ ਕਰਦਾ ਤੇ ਉਸ ਦੀ ਗੱਲ ਮੰਨ ਲੈਂਦਾ, ਤਾਂ ਅਦਾਲਤਾਂ ਵਿੱਚ ਖਾਧੇ ਅੱਠਾਂ ਨੌਆਂ ਸਾਲਾਂ ਦੇ ਧੱਕੇ ਤੇ ਵਕੀਲਾਂ ਦੀਆਂ ਫੀਸਾਂ ਦਾ ਤਿੰਨ ਚਾਰ ਲੱਖ ਰੁਪਇਆ ਬਚ ਜਾਣਾ ਸੀ।” ਇਹ ਸੁਣ ਕੇ ਜੱਜ ਨਿੰਮੋਝੂਣਾ ਜਿਹਾ ਹੋ ਗਿਆ

**

ਜ਼ਮੀਨ

ਬੰਤੇ ਦਾ ਹੋਣਹਾਰ ਪੁੱਤ ਹੈਪੀ ਪਲੱਸ ਟੂ ਵਿੱਚੋਂ 80% ਨੰਬਰ ਤੇ ਆਈਲੈਟਸ ਵਿੱਚੋਂ ਸੱਤ ਬੈਂਡ ਲੈ ਗਿਆਹੁਣ ਕਨੇਡਾ ਜਾਣ ਲਈ ਕਾਲਜ ਦੀਆਂ ਫੀਸਾਂ ਤੇ ਹੋਰ ਖਰਚਿਆ ਲਈ 25-30 ਲੱਖ ਰੁਪਏ ਚਾਹੀਦੇ ਸਨਬੰਤੇ ਕੋਲ ਅੱਠ ਕਿੱਲੇ ਜ਼ਮੀਨ ਸੀਉਸ ਨੇ ਸੋਚਿਆ ਕਿ ਦੋ ਕਿੱਲੇ ਵੇਚ ਦਿੰਦੇ ਹਾਂ, ਕੁਝ ਸਾਲਾਂ ਬਾਅਦ ਪੱਕੇ ਹੋ ਕੇ ਮੁੰਡੇ ਨੇ ਆਪੇ ਮੁਰੱਬਿਆਂ ਦੇ ਮੁਰੱਬੇ ਖਰੀਦ ਲੈਣੇ ਹਨਪਿੰਡ ਵਿੱਚ ਸਭ ਤੋਂ ਮੋਟੀ ਸਾਮੀ ਸ਼ਿੰਦਾ ਪਟਵਾਰੀ ਸੀਛਿੰਦੇ ਪਟਵਾਰੀ ਦੇ ਦੋਵੇਂ ਮੁੰਡੇ ਕਈ ਸਾਲ ਪਹਿਲਾਂ ਵਿਆਹ ਕਰਵਾ ਕੇ ਕਨੇਡਾ ਸੈੱਟ ਹੋ ਗਏ ਸਨ ਤੇ ਹੁਣ ਟਰਾਂਸਪੋਰਟ ਦੇ ਕੰਮ ਰਾਹੀਂ ਵਧੀਆ ਡਾਲਰ ਕਮਾ ਰਹੇ ਸਨ

ਬੰਤਾ ਸਵੇਰੇ ਸਵੇਰੇ ਹੀ ਛਿੰਦੇ ਪਟਵਾਰੀ ਦੇ ਘਰ ਪਹੁੰਚ ਗਿਆਦੁਆ ਸਲਾਮ ਤੋਂ ਬਾਅਦ ਉਸਨੇ ਛਿੰਦੇ ਨਾਲ ਦਿਲ ਦੀ ਗੱਲ ਸਾਂਝੀ ਕੀਤੀ, “ਭਰਾਵਾ ਮੁੰਡਾ ਬਾਹਰ ਭੇਜਣ ਲਈ 30 ਕੁ ਲੱਖ ਰੁਪਈਆ ਚਾਹੀਦਾ ਆਮੈਂ ਤੇਰੀ ਜ਼ਮੀਨ ਨਾਲ ਲੱਗਦੇ ਦੋ ਕਿੱਲੇ ਵੇਚਣੇ ਆ, ਇਸ ਲਈ ਪਹਿਲ ਤੇਰੀ ...

“ਕੀ ਰੇਟ ਲੈਣਾ ਈ?” ਸ਼ਿੰਦੇ ਨੇ ਸਰਸਰੀ ਜਿਹਾ ਪੁੱਛਿਆ

“ਪਿੰਡ ਵਿੱਚ ਤਾਂ ਵੱਧ ਚੱਲਦਾ, ਪਰ ਤੈਨੂੰ 20 ਲੱਖ ਨੂੰ ਕਿੱਲਾ ਦੇ ਦੂੰ।” ਬੰਤਾ ਅਹਿਸਾਨ ਜਿਹਾ ਕਰਨ ਦੇ ਤਰੀਕੇ ਨਾਲ ਬੋਲਿਆ

“ਜਾ ਭਰਾਵਾ ਕੰਮ ਕਰ ਆਪਣਾ ਜਾ ਕੇ, ... ਅਖੇ 20 ਲੱਖ ਨੂੰ ਕਿੱਲਾ! ਮੇਰੇ 23 ਦੇ 23 ਕਿੱਲੇ ਵਿਕਾਊ ਨੇ, ਤੂੰ 18 ਲੱਖ ਨੂੰ ਲੈ ਲਾ ਸਾਰੇਪਿੰਡ ਦੇ ਅੱਧੇ ਮੁੰਡੇ ਕਨੇਡਾ ਜਾ ਚੁੱਕੇ ਨੇ, ਬਾਕੀ ਜਹਾਜ਼ ਚੜਨ ਲਈ ਤਰਲੋਮੱਛੀ ਹੋ ਰਹੇ ਆਸਾਰਾ ਪਿੰਡ ਵਿਕਾਊ ਐ, ਪਰ ਖਰੀਦਣ ਵਾਲਾ ਕੋਈ ਨਹੀਂਹਾਰ ਕੇ ਮੈਂ ਆਪਣੇ ਆੜ੍ਹਤੀਏ ਨੂੰ ਤਰਲਾ ਮਾਰਿਆ ਸੀ ਤੇ ਅੱਜ ਉਹ ਬੜੇ ਨਖਰੇ ਨਾਲ 15 ਲੱਖ ਕਿੱਲੇ ਨੂੰ ਬਿਆਨਾ ਲਿਖਵਾ ਰਹੇ ਆ, ਜਿਵੇਂ ਮੈਂਨੂੰ ਭੀਖ ਦੇਣੀ ਹੋਵੇਮੇਰੇ ਮੁੰਡੇ ਕਹਿੰਦੇ ਨੇ ਕਿ ਤੂੰ ਹੁਣ ਬੁੱਢੇ ਵਾਰੇ ਪਿੰਡ ਕੀ ਕਰਨਾ? ਫਟਾਫਟ ਪੈਲੀ ਵੇਚ ਤੇ ਸਾਡੇ ਕੋਲ ਪਹੁੰਚ, ਅਸੀਂ ਪੰਜ ਚਾਰ ਟਰਾਲੇ ਹੋਰ ਪਾ ਲਈਏ ... ਪਿਉ ਦਾਦੇ ਦੇ ਪਿੰਡ ਵਿੱਚੋਂ ਜੜ੍ਹ ਪੁੱਟ ਹੁੰਦੀ ਵੇਖ ਕੇ ਛਿੰਦੇ ਪਟਵਾਰੀ ਦੀਆਂ ਅੱਖਾਂ ਵਿੱਚ ਹੰਝੂ ਸਿੰਮ ਆਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1886)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

Balraj S Sidhu

Balraj S Sidhu

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author