BalrajSidhu7“ਅੱਜ ਜਦੋਂ ਚੀਨ ਨਕਲੀ ਮੀਂਹ ਪਵਾਉਣ ਦੇ ਨਜ਼ਦੀਕ ਪਹੁੰਚ ਚੁੱਕਾ ਹੈ, ਸਾਡੇ ਰੂੜੀਵਾਦੀ ...”
(15 ਜੁਲਾਈ 2019)

 

ਭਾਰਤ ਦੇ ਬਹੁਤੇ ਹਿੱਸਿਆਂ ਵਿੱਚ ਭਿਆਨਕ ਸੋਕਾ ਪਿਆ ਹੋਇਆ ਹੈਦੱਖਣੀ ਸੂਬੇ, ਖਾਸ ਤੌਰ ਤੇ ਚੇਨਈ (ਮਦਰਾਸ) ਦੇ ਲੋਕ ਬੰਦ ਬੂੰਦ ਲਈ ਤਰਸ ਰਹੇ ਹਨਇਸ ਮੌਕੇ ਤੜਫ ਰਹੀ ਪਿਆਸੀ ਜਨਤਾ ਨੂੰ ਪਾਣੀ ਪਹੁੰਚਾਉਣ ਦਾ ਕੋਈ ਯਤਨ ਕਰਨ ਦੀ ਬਜਾਏ ਤਾਮਿਲਨਾਡੂ ਦਾ ਮੁੱਖ ਮੰਤਰੀ ਸਮੇਤ ਸਾਰੀ ਕੈਬਨਿਟ, ਰੱਬ ਅੱਗੇ ਮੀਂਹ ਪਵਾਉਣ ਦੀ ਬੇਨਤੀ ਕਰਨ ਲਈ ਇੱਕ ਮੰਦਰ ਵਿੱਚ ਪਹੁੰਚ ਗਿਆਇਸ ਗੱਲ ਨੂੰ ਮੀਡੀਆ ਵਿੱਚ ਬਹੁਤ ਜ਼ੋਰ ਸ਼ੋਰ ਨਾਲ ਪ੍ਰਚਾਰਿਆ ਗਿਆਤਾਮਿਲਨਾਡੂ ਦੇ ਲੋਕਾਂ ਨੂੰ ਇੱਕ ਵਾਰ ਤਾਂ ਸੰਤੋਸ਼ ਹੋ ਹੀ ਗਿਆ ਹੋਵੇਗਾ ਕਿ ਹੁਣ ਬਾਰਸ਼ ਹੋਈ ਕਿ ਹੋਈਇਹ ਗੱਲ ਵੱਖਰੀ ਹੈ ਕਿ ਇੰਦਰ ਦੇਵਤੇ ਨੂੰ ਮੁੱਖ ਮੰਤਰੀ ਦੀ ਪਛਾਣ ਕਰਨ ਵਿੱਚ ਕੁਝ ਭੁਲੇਖਾ ਲੱਗ ਗਿਆਉਸ ਨੇ ਤਾਮਿਲਨਾਡੂ ਦੀ ਬਜਾਏ ਮਹਾਰਾਸ਼ਟਰ ਤੇ ਗੁਜਰਾਤ ਨੂੰ ਮੀਂਹ ਨਾਲ ਨਿਹਾਲੋ ਨਿਹਾਲ ਕਰ ਦਿੱਤਾਹੈਰਾਨੀ ਦੀ ਗੱਲ ਹੈ ਕਿ ਇੱਕ ਜੂਨੀਅਰ ਅਭਿਨੇਤਰੀ (ਜ਼ਾਰਾ ਵਾਸੀਮ) ਦੇ ਧਰਮ ਦੇ ਨਾਮ ਉੱਤੇ ਫਿਲਮਾਂ ਛੱਡਣ ਦੇ ਐਲਾਨ ਤੋਂ ਬਾਅਦ ਵੱਡੇ ਵੱਡੇ ਟਾਕ ਸ਼ੋਅ ਕਰਨ ਵਾਲੇ ਕਿਸੇ ਵੀ ਨਿਊਜ਼ ਚੈਨਲ ਨੇ ਇਸ ਅੰਧਵਿਸ਼ਵਾਸ ਨੂੰ ਲਾਹਨਤ ਨਹੀਂ ਪਾਈ ਅੱਜ ਜਦੋਂ ਚੀਨ ਨਕਲੀ ਮੀਂਹ ਪਵਾਉਣ ਦੇ ਨਜ਼ਦੀਕ ਪਹੁੰਚ ਚੁੱਕਾ ਹੈ, ਸਾਡੇ ਰੂੜੀਵਾਦੀ ਇਸ ਦੇਸ਼ ਵਿਚ ਡੱਡੂਆਂ ਦੇ ਵਿਆਹ ਕਰ ਕੇ, ਗੁੱਡੀਆਂ ਫੂਕ ਕੇ ਤੇ ਲੰਗਰ ਛਬੀਲਾਂ ਲਗਾ ਕੇ ਮੀਂਹ ਪਵਾਉਣ ਦਾ ਯਤਨ ਕਰ ਰਹੇ ਹਨ

ਕੁਝ ਦਿਨਾਂ ਪਹਿਲਾਂ ਸਾਰੇ ਨਿਊਜ਼ ਚੈਨਲ ਪ੍ਰਮੁੱਖਤਾ ਨਾਲ ਵਿਖਾ ਰਹੇ ਸਨ ਕਿ ਕਈ ਥਾਵਾਂ ਤੇ ਭਾਰਤੀ ਕ੍ਰਿਕਟ ਟੀਮ ਦੀ ਜਿੱਤ ਲਈ ਹਵਨ ਯੱਗ ਕਰਵਾਏ ਜਾ ਰਹੇ ਸਨਸ਼ਾਇਦ ਹਵਨ ਵਿੱਚ ਨਕਲੀ ਘਿਉ ਸਾੜ ਦਿੱਤਾ ਗਿਆ, ਫਲ ਸਵਰੂਪ ਭਾਰਤੀ ਟੀਮ ਹਾਰ ਗਈ ਤੇ ਇੰਗਲੈਂਡ ਜਿੱਤ ਗਿਆਪੱਕਾ ਹੈ ਕਿ ਇਸ ਕਿਰਿਆ ਕਰਮ ਕਾਰਨ ਭਾਰਤ ਭਰ ਵਿੱਚ ਸੈਂਕੜੇ ਕਵਿੰਟਲ ਘਿਉ ਤੇ ਹੋਰ ਸਮੱਗਰੀ ਫੂਕ ਦਿੱਤੀ ਗਈ ਹੋਵੇਗੀਜੇ ਕਿਤੇ ਇਹ ਘਿਉ ਖਿਡਾਰੀਆਂ ਨੂੰ ਵੰਡ ਦਿੱਤਾ ਜਾਂਦਾ ਤਾਂ ਸ਼ਾਇਦ ਇੱਕ ਅੱਧ ਧੋਨੀ ਹੋਰ ਪੈਦਾ ਹੋ ਜਾਂਦਾ

ਸਾਡੇ ਦੇਸ਼ ਵਿੱਚ ਪਾਖੰਡਵਾਦ ਇੰਨਾ ਵਧ ਰਿਹਾ ਹੈ ਕਿ ਪਤਾ ਨਹੀਂ ਅੱਗੇ ਜਾ ਕੇ ਕੀ ਬਣੇਗਾ? ਨਵੇਂ ਨਵੇਂ ਬਾਬੇ, ਤਾਂਤਰਿਕ, ਮਾਂਤਰਿਕ, ਜੋਤਸ਼ੀ, ਦੇਵੀਆਂ, ਦੇਵਤੇ ਪੈਦਾ ਹੋ ਰਹੇ ਹਨਸਰਕਾਰੀ ਥਾਵਾਂ, ਪਾਰਕਾਂ, ਦਾਣਾ ਮੰਡੀਆਂ, ਸੜਕਾਂ ਅਤੇ ਖੇਡ ਗਰਾਊਂਡਾਂ ਉੱਤੇ ਧਰਮ ਦੇ ਨਾਮ ਤੇ ਕਬਜ਼ੇ ਕੀਤੇ ਜਾ ਰਹੇ ਹਨਸੈਂਕੜੇ ਸਾਲਾਂ ਤੋਂ ਪ੍ਰਚਾਰਿਆ ਜਾ ਰਿਹਾ ਹੈ ਕਿ ਫਲਾਣੇ ਦੇਵਤੇ, ਦੇਵੀ, ਗੁਰੂ, ਸੰਤ ਅਤੇ ਭਗਤ ਆਦਿ ਨੇ ਪਿਛਲੇ ਜਨਮਾਂ ਵਿੱਚ ਹਿਮਾਲੀਆ ਪਰਬਤ ਦੀ ਫਲਾਣੀ ਚੋਟੀ ਉੱਤੇ ਤਪੱਸਿਆ ਕੀਤੀ ਸੀਜਦਕਿ ਸੰਸਾਰ ਦੇ ਹੋਰ ਮਹਾਂਦੀਪਾਂ ਵਿੱਚ ਵੀ ਕਈ ਬਹੁਤ ਖੂਬਸੂਰਤ ਅਤੇ ਸ਼ਾਂਤ ਕਿਸਮ ਦੀਆਂ ਪਰਬਤ ਚੋਟੀਆਂ ਹਨਉਹਨਾਂ ਨੇ ਤਪੱਸਿਆ ਕਰਨ ਲਈ ਭਾਰਤ ਦੇ ਪਰਬਤ ਹੀ ਕਿਉਂ ਚੁਣੇ? ਕੈਲਗਰੀ (ਕੈਨੇਡਾ) ਲਾਗੇ ਸੈਵਨ ਸਿਸਟਰਜ਼ ਨਾਮਕ ਸੱਤ ਪਹਾੜ ਹਨ ਜੋ ਦੂਰੋਂ ਬਿਲਕੁਲ ਅਲੱਗ ਹੀ ਦਿਸਦੇ ਹਨਉਹ ਵੀ ਸਪਤ ਸ੍ਰਿੰਗ ਹੋ ਸਕਦੇ ਹਨ

ਵਾਰਿਸ ਜਦੋਂ ਮ੍ਰਿਤਕ ਦੇ ਫੁੱਲ ਪਾਉਣ ਲਈ ਹਰਿਦੁਆਰ-ਕੀਰਤਪੁਰ ਸਾਹਿਬ ਜਾਂਦੇ ਹਨ ਤਾਂ ਕਾਰ ਦੀ ਇੱਕ ਸੀਟ ਖਾਲੀ ਰੱਖੀ ਜਾਂਦੀ ਹੈਜੇ ਬੱਸ ਵਿੱਚ ਜਾਣ ਤਾਂ ਇੱਕ ਟਿਕਟ ਵੱਧ ਲਈ ਜਾਂਦੀ ਹੈ ਕਿ ਮਰਨ ਵਾਲੇ ਦੀ ਆਤਮਾ ਨਾਲ ਸਫਰ ਕਰ ਰਹੀ ਹੈਪਰ ਜਦੋਂ ਕਿਸੇ ਮ੍ਰਿਤਕ ਦੇ ਫੁੱਲ ਕੈਨੇਡਾ, ਅਮਰੀਕਾ ਜਾਂ ਯੂਰਪ ਤੋਂ ਆਉਂਦੇ ਹਨ ਤਾਂ ਉਸ ਵੇਲੇ ਹਵਾਈ ਜਾਹਾਜ਼ ਦੀ ਸੀਟ ਖਾਲੀ ਨਹੀਂ ਰੱਖੀ ਜਾਂਦੀ, ਕਿਉਂਕਿ ਟਿਕਟ ਲੱਖ ਰੁਪਏ ਦੀ ਆਉਂਦੀ ਹੈਮਰਨ ਵਾਲੇ ਦਾ ਸਨਮਾਨ ਪੈਸੇ ਨਾਲ ਤੋਲਿਆ ਜਾਂਦਾ ਹੈਦੇਸ਼ ਦੀ ਹਰ ਸਮੱਸਿਆ ਦਾ ਹੱਲ ਅਲੌਕਿਕ ਸ਼ਕਤੀਆਂ ਨਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਜੇ ਨਦੀ ਵਿੱਚ ਹੜ੍ਹ ਜਾਵੇ ਤਾਂ ਉਸ ਵਿੱਚ ਚੂੜੀਆਂ ਅਤੇ ਨੱਥ ਸੁੱਟੀ ਜਾਂਦੀ ਹੈ ਤੇ ਇਸ ਨਾਲ ਪਾਣੀ ਉੱਤਰ ਜਾਣ ਦਾ ਦਾਅਵਾ ਕੀਤਾ ਜਾਂਦਾ ਹੈਪ੍ਰਚੀਨ ਕਾਲ ਵਿੱਚ ਦੇਸ਼ ਉੱਤੇ ਵਿਦੇਸ਼ੀ ਹਮਲਿਆਂ ਵੇਲੇ ਦੇਵੀ ਦੇਵਤਿਆਂ ਨੂੰ ਪ੍ਰਗਟ ਹੋਣ ਦੀ ਬੇਨਤੀ ਕੀਤੀ ਜਾਂਦੀ ਸੀਦੇਸ਼ ਦੇ ਰਹਿਨੁਮਾ ਅਜਿਹੇ ਵਰਤਾਰੇ ਨੂੰ ਖੁਦ ਹਵਾ ਦਿੰਦੇ ਹਨਹਰੇਕ ਨਵਾਂ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਭੂਮੀ ਪੂਜਨ ਅਤੇ ਹਵਨ ਯੱਗ, ਅਖੰਡ ਪਾਠ ਆਦਿ ਕੀਤੇ ਜਾਂਦੇ ਹਨਪਰ ਵੇਖਿਆ ਜਾਂਦਾ ਹੈ ਕਿ ਅਜਿਹੇ ਕਰਮ ਕਾਂਡ ਕਰਨ ਤੋਂ ਬਾਅਦ ਵੀ ਇੱਕ ਪਰਸੈਂਟ ਹੀ ਪ੍ਰੋਜੈਕਟ ਸਮੇਂ ਸਿਰ ਪੂਰੇ ਹੁੰਦੇ ਹਨਜੇ ਪੂਰੇ ਹੋ ਵੀ ਜਾਣ ਤਾਂ ਆਪਣੀ ਮਿਆਦ ਤੋਂ ਪਹਿਲਾਂ ਹੀ ਭੁਰਨ-ਟੁੱਟਣ ਲੱਗ ਜਾਂਦੇ ਹਨਸਾਡੇ ਇੱਥੇ ਨਵੀਂ ਪੀੜ੍ਹੀ ਦਾ ਨਿਰਮਾਣ ਕਰਨ ਵਾਲੇ ਟੀਚਰਾਂ ਨੂੰ ਛੇ ਛੇ ਮਹੀਨੇ ਤਨਖਾਹ ਨਹੀਂ ਮਿਲਦੀ ਪਰ ਵਿਹਲੜ ਮੁਸ਼ਟੰਡੇ ਸਾਧ ਕਰੋੜ ਕਰੋੜ ਦੀ ਗੱਡੀ ਲਈ ਫਿਰਦੇ ਹਨ

ਪੰਜਾਬੀ ਜਾਗਰਣ ਵਿੱਚ ਕੁਝ ਦਿਨ ਪਹਿਲਾਂ ਇੱਕ ਖਬਰ ਛਪੀ ਹੈ ਕਿ ਕਸ਼ਮੀਰ ਦੇ ਜ਼ਿਆਦਾਤਰ ਵੱਖਵਾਦੀ ਨੇਤਾਵਾਂ ਦੇ ਬੱਚੇ ਵਿਦੇਸ਼ਾਂ ਵਿੱਚ ਪੜ੍ਹਦੇ ਜਾਂ ਰਹਿੰਦੇ ਹਨਬੇਗਾਨੇ ਬੱਚਿਆਂ ਦੇ ਹੱਥਾਂ ਵਿੱਚ ਅਸਾਲਟਾਂ-ਪੱਥਰ ਫੜਾ ਕੇ ਉਹਨਾਂ ਨੂੰ ਸੁਰੱਖਿਆਂ ਦਸਤਿਆਂ ਹੱਥੋਂ ਮਰਵਾਉਣ ਵਾਲਿਆਂ ਦੇ ਆਪਣੇ ਬੱਚੇ ਸੁਰੱਖਿਅਤ ਹਨਪੰਜਾਬ ਵਿੱਚ ਵੀ ਇਸੇ ਤਰ੍ਹਾਂ ਹੋਇਆ ਸੀਕਿਸੇ ਵੀ ਖਾਲਿਸਤਾਨੀ ਨੇਤਾ ਦਾ ਆਪਣਾ ਬੱਚਾ ਨਹੀਂ ਮਰਿਆਫਤਿਹਗੜ੍ਹ ਸਾਹਿਬ ਜ਼ਿਲ੍ਹੇ ਨਾਲ ਸਬੰਧਿਤ ਇੱਕ ਵੱਖਵਾਦੀ ਨੇਤਾ ਅਤੇ ਮੋਹਾਲੀ ਨਾਲ ਸਬੰਧਿਤ ਇੱਕ ਡਾਕਟਰ (ਪੰਥਕ ਕਮੇਟੀ) ਦੇ ਸਾਰੇ ਬੱਚੇ ਵਧੀਆ ਪੋਸਟਾਂ ਅੱਤੇ ਸੁਖ ਭੋਗ ਰਹੇ ਹਨਘਾਗ ਵਿਅਕਤੀ ਅੱਤਵਾਦ ਅਤੇ ਨਕਸਲਵਾਦ ਦੇ ਕਾਲੇ ਦੌਰ ਵਿੱਚੋਂ ਵੀ ਪੈਸੇ ਕਮਾਉਣ ਦਾ ਢੰਗ ਲੱਭ ਲੈਂਦੇ ਹਨਪੰਜਾਬ ਦੇ ਕਾਲੇ ਦਿਨਾਂ ਦੌਰਾਨ ਝਬਾਲ ਪਿੰਡ ਦੇ ਇੱਕ ਖਾੜਕੂ ਦੀ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈਉਸ ਦੇ ਭੋਗ ਉੱਤੇ ਢਾਡੀ ਗਰਮਾ ਗਰਮ ਵਾਰਾਂ ਗਾ ਰਹੇ ਸਨ ਤੇ ਨੌਜਵਾਨ ਵਧ ਚੜ੍ਹ ਕੇ ਮਾਇਆ ਭੇਂਟ ਕਰ ਰਹੇ ਸਨ ਢਾਡੀਆਂ ਨੂੰ ਹਜ਼ਾਰਾਂ ਰੁਪਏ ਇਕੱਠੇ ਹੋ ਗਏਪ੍ਰੋਗਰਾਮ ਖਤਮ ਕਰਨ ਲੱਗਿਆਂ ਮੁੱਖ ਢਾਡੀ ਕੁਝ ਜ਼ਿਆਦਾ ਹੀ ਜੋਸ਼ ਵਿੱਚ ਗਿਆਉਸ ਨੇ ਸਟੇਜ ਤੋਂ ਹੀ ਬੋਲ ਦਿੱਤਾ ਕਿ ਅਸੀਂ ਤਾਂ ਰੱਬ ਅੱਗੇ ਇਹੋ ਅਰਦਾਸ ਕਰਦੇ ਹਾਂ ਕਿ ਸਿੰਘ ਇਸੇ ਤਰ੍ਹਾਂ ਸ਼ਹੀਦ ਹੁੰਦੇ ਰਹਿਣ ਤੇ ਸਾਨੂੰ ਪੰਥ ਦੀ ਸੇਵਾ ਕਰਦੇ ਰਹਿਣ ਦਾ ਮੌਕਾ ਮਿਲਦਾ ਰਹੇਫਿਰ ਕੀ ਸੀ? ਢਾਡੀ ਜਥੇ ਦੀ ਮਰਨ ਵਾਲੇ ਦੇ ਪਰਿਵਾਰ ਵੱਲੋਂ ਰੱਜ ਕੇ ਅਲੱਗ ਤੋਂ ਸੇਵਾ ਕੀਤੀ ਗਈ

ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਇਹਨਾਂ ਵੱਖਵਾਦੀ ਕਸ਼ਮੀਰੀ ਨੇਤਾਵਾਂ ਦੇ ਬੱਚੇ ਵਿਦੇਸ਼ਾਂ ਵਿੱਚ ਪੜ੍ਹਦੇ ਹਨ ਤੇ ਇਹ ਹਮੇਸ਼ਾ ਦੇਸ਼ ਵਿਰੋਧੀ ਕਾਰਵਾਈਆਂ ਕਰਦੇ ਰਹਿੰਦੇ ਹਨ ਤਾਂ ਫਿਰ ਇਹਨਾਂ ਨੂੰ ਸੈਂਕੜੇ ਸੁਰੱਖਿਆ ਕਰਮਚਾਰੀ ਕਿਉਂ ਦਿੱਤੇ ਗਏ ਹਨ? ਇਹਨਾਂ ਦੀ ਸਾਰੀ ਸੁਰੱਖਿਆ ਵਾਪਸ ਕਿਉਂ ਨਹੀਂ ਲੈ ਲਈ ਜਾਂਦੀ? ਇਹਨਾਂ ਨੂੰ ਕਿਸੇ ਤੋਂ ਕੀ ਖਤਰਾ ਹੋ ਸਕਦਾ ਹੈ? ਆਪੇ ਇਹਨਾਂ ਦੀ ਸੁਰੱਖਿਆ ਅੱਤਵਾਦੀ ਜਥੇਬੰਦੀਆਂ ਕਰਨਗੀਆਂਕੀ ਪਕਿਸਤਾਨ ਜਾਂ ਕਿਸੇ ਹੋਰ ਦੇਸ਼ ਦੇ ਖਿਲਾਫ ਮੁਹਿੰਮ ਚਲਾਉਣ ਵਾਲੇ ਕਿਸੇ ਵੱਖਵਾਦੀ ਨੂੰ ਸੁਰੱਖਿਆ ਦਿੱਤੀ ਜਾਂਦੀ ਹੈ? ਉਹ ਤਾਂ ਹੁਣ ਤੱਕ ਇਹਨਾਂ ਨੂੰ ਕਦੇ ਦਾ ਫਾਂਸੀ ਤੇ ਲਟਕਾ ਦਿੰਦੇਇਹ ਤਾਂ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਅਸੀਂ ਕਸ਼ਮੀਰ ਸਮੱਸਿਆ ਹੱਲ ਹੀ ਨਹੀਂ ਕਰਨਾ ਚਾਹੁੰਦੇ

ਸਾਡਾ ਦੇਸ਼ ਰੂੜੀਵਾਦੀ ਪ੍ਰੰਪਰਾਵਾਂ ਵਿੱਚ ਇੰਨਾ ਡੂੰਘਾ ਧਸ ਗਿਆ ਹੈ ਕਿ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈਜੇ ਕੋਈ ਇਹਨਾਂ ਪ੍ਰੰਪਰਾਵਾਂ ਦਾ ਵਿਰੋਧ ਕਰਦਾ ਹੈ ਤਾਂ ਉਸ ਨੂੰ ਤਰਕਸ਼ੀਲ ਨਰਿੰਦਰ ਦਾਬੋਲਕਰ, ਗੋਵਿੰਦ ਪਨਸਾਰੇ ਅਤੇ ਐੱਮ.ਐੱਮ. ਕਾਲਬੁਰਗੀ ਵਾਂਗ ਕਤਲ ਤੱਕ ਕਰ ਦਿੱਤਾ ਜਾਂਦਾ ਹੈਸਕੂਲਾਂ ਦੀਆਂ ਇਮਾਰਤਾਂ ਟੁੱਟੀਆਂ ਪਈਆਂ ਹਨ, ਪੱਖੇ, ਬਲਬ, ਬਾਥਰੂਮ ਅਤੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਪਰ ਧਰਮ ਸਥਾਨਾਂ ਤੇ ਮਾਰਬਲ ਚੇਪਿਆ ਜਾ ਰਿਹਾ ਹੈਬੇਹਿਸਾਬੇ ਪੱਖੇ, ਵਾਟਰ ਕੂਲਰ ਅਤੇ .ਸੀ. ਲਗਾਏ ਗਏ ਹਨਸਰਕਾਰੀ ਸਕੂਲਾਂ ਵਿੱਚ ਮਾਸਟਰ ਨਹੀਂ ਪਰ ਧਰਮ ਸਥਾਨਾਂ ਵਿੱਚ ਬਾਬਿਆਂ ਦੀਆਂ ਹੇੜ੍ਹਾਂ ਫਿਰਦੀਆਂ ਹਨਮੁਸ਼ਟੰਡੇ ਸਾਧਾਂ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਨਾਲ ਨਿਵਾਜਿਆ ਜਾ ਰਿਹਾ ਹੈਹਰ ਸਾਲ ਸੈਂਕੜੇ ਟਨ ਘਿਉ, ਚੰਦਨ, ਲੱਕੜ ਅਤੇ ਹੋਰ ਕੀਮਤੀ ਸਮੱਗਰੀ ਧਰਮ ਦੇ ਨਾਮ ਤੇ ਹਵਨਾਂ ਅਤੇ ਜੋਤਾਂ ਵਿੱਚ ਫੂਕ ਦਿੱਤੀ ਜਾਂਦੀ ਹੈਧਰਮ ਸਥਾਨਾਂ ਨੂੰ ਦਿਨ ਵਿੱਚ ਦਸ ਵਾਰ ਲਿਸ਼ਕਾਇਆ ਜਾਂਦਾ ਹੈ ਤੇ ਆਪਣੇ ਆਲੇ ਦੁਆਲੇ ਨੂੰ ਸਾਫ ਕਰਨ ਲੱਗਿਆਂ ਲੋਕਾਂ ਨੂੰ ਪਿੱਸੂ ਪੈ ਜਾਂਦੇ ਹਨਵਿਗਿਆਨ, ਤਕਨੀਤੀ ਅਤੇ ਪ੍ਰੋਫੈਸ਼ਨਲ ਸਿੱਖਿਆ ਦੀ ਬਜਾਏ ਧਾਰਮਿਕ ਸਿੱਖਿਆ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈਇਹ ਸਿਰਫ ਸਾਡਾ ਦੇਸ਼ ਹੀ ਹੈ ਜਿੱਥੇ ਜੋਤਿਸ਼ ਨੂੰ ਵਿਗਿਆਨ ਮੰਨਿਆ ਜਾਂਦਾ ਹੈ

ਪੱਛਮੀ ਦੇਸ਼ਾਂ ਦਾ ਸਾਡੇ ਤੋਂ ਅੱਗੇ ਲੰਘ ਜਾਣ ਦਾ ਕਾਰਨ ਸਿਰਫ ਇਹੀ ਹੈ ਕਿ ਉਹ ਮਿਹਨਤ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ ਤੇ ਅਸੀਂ ਹਰੇਕ ਕੰਮ ਵਿੱਚ ਦੈਵੀ ਮਦਦ ਭਾਲਦੇ ਹਾਂਸਾਨੂੰ ਮਰਨ ਤੱਕ ਇਹ ਵਿਸ਼ਵਾਸ ਰਹਿੰਦਾ ਹੈ ਕਿ ਕੋਈ ਨਾ ਕੋਈ ਦੇਵੀ ਦੇਵਤਾ ਸਾਡੀ ਮਦਦ ਲਈ ਜਰੂਰ ਹੀ ਪਰਗਟ ਹੋਵੇਗਾਸਾਡੇ ਇਸ ਵਿਸ਼ਵਾਸ, ਪੂਜਾ ਪਾਠ, ਧਰਮ ਅਸਥਾਨ ਬਣਾਉਣ, ਨਰ ਅਤੇ ਪਸ਼ੂ ਬਲੀਆਂ ਦੇਣ ਅਤੇ ਕਰੋੜਾਂ ਰੁਪਿਆਂ ਦਾ ਚੜ੍ਹਾਵਾ ਚੜ੍ਹਾਉਣ ਦੇ ਬਾਵਜੂਦ ਹਜ਼ਾਰਾਂ ਸਾਲਾਂ ਤੋਂ ਨਾ ਕੋਈ ਦੇਵੀ ਦੇਵਤਾ ਸਾਡੀ ਮਦਦ ਲਈ ਆਇਆ ਤੇ ਨਾ ਹੀ ਕਿਸੇ ਨੇ ਆਉਣਾ ਹੈਜੋ ਕਰਨਾ ਹੈ, ਉਹ ਇਨਸਾਨ ਨੇ ਖੁਦ ਕਰਨਾ ਹੈਜੇ ਕੋਈ ਅਲੌਕਿਕ ਸ਼ਕਤੀ ਹੁੰਦੀ ਤਾਂ ਭਾਰਤ ਹਜ਼ਾਰਾਂ ਸਾਲਾਂ ਤੱਕ ਗੁਲਾਮ ਨਾ ਰਹਿੰਦਾ ਤੇ ਨਾ ਹੀ ਸੈਂਕੜੇ ਧਰਮ ਸਥਾਨ ਵਿਦੇਸ਼ੀਆ ਦੁਆਰਾ ਤੋੜੇ ਜਾ ਸਕਦੇ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1666)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author