BalrajSidhu7ਵਹਿਮੀ ਲੋਕ ਕਈ ਸਾਲ ਤੱਕ ਉਸਦੀ ਮੌਤ ਦਾ ਇੰਤਜ਼ਾਰ ਕਰਦੇ ਰਹੇ ਪਰ ਉਹ ...
(1 ਮਾਰਚ 2019)

 

ਵਧ ਰਹੀ ਬੇਤਹਾਸ਼ਾ ਟਰੈਫਿਕ ਕਾਰਨ ਪੰਜਾਬ ਦੀਆਂ ਅਨੇਕਾਂ ਸੜਕਾਂ ਚੌੜੀਆਂ ਕੀਤੀਆਂ ਜਾ ਰਹੀਆਂ ਹਨਇਹਨਾਂ ਸੜਕਾਂ ਦੇ ਕਿਨਾਰਿਉਂ ਸੈਂਕੜੇ ਸਾਲ ਪੁਰਾਣੇ ਛਾਂਦਾਰ ਦਰਖਤ ਇੰਨੀ ਫੁਰਤੀ ਨਾਲ ਪੁੱਟੇ ਗਏ ਸਨ ਜਿਵੇਂ ਦੇਸ਼ ਦੀ ਤਰੱਕੀ ਦੇ ਰਾਹ ਵਿੱਚ ਸਭ ਤੋਂ ਵੱਡਾ ਰੋੜਾ ਇਹੀ ਹਨਰਸਤੇ ਵਿੱਚ ਪੈਣ ਵਾਲੇ ਸਾਰੇ ਸਕੂਲ, ਕਾਲਜ, ਘਰ, ਦੁਕਾਨਾਂ ਅਤੇ ਹੋਰ ਇਮਾਰਤਾਂ ਮਿੰਟਾਂ ਸਕਿੰਟਾਂ ਵਿੱਚ ਢਹਿ ਢੇਰੀ ਕਰ ਦਿੱਤੀਆਂ ਗਈਆਂ ਹਨਪਰ ਜਿਵੇਂ ਹੀ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰ ਕੇ ਬਣਾਇਆ ਗਿਆ ਕੋਈ ਧਾਰਮਿਕ ਸਥਾਨ ਸੜਕ ਨਿਰਮਾਣ ਵਿੱਚ ਰੁਕਾਵਟ ਬਣਦਾ ਹੈ, ਅਧਿਕਾਰੀਆਂ ਨੂੰ ਸੱਪ ਸੁੰਘ ਜਾਂਦਾ ਹੈਮੜ੍ਹੀਆਂ ਮਸਾਣਾਂ ’ਤੇ ਲੱਗੇ ਨੀਲੇ, ਪੀਲੇ, ਹਰੇ, ਕੇਸਰੀ ਝੰਡੇ ਵੇਖ ਕੇ ਉਹਨਾਂ ਦੇ ਹੱਥ ਪੈਰ ਠੰਢੇ ਪੈ ਜਾਂਦੇ ਹਨਉਨ੍ਹਾਂ ਨੂੰ ਢਾਹੁਣ ਦੀ ਬਜਾਏ ਕਰੋੜਾਂ ਦਾ ਖਰਚਾ ਕਰ ਕੇ ਸੜਕਾਂ ਵਿੱਚ ਵਿੰਗ ਪਾ ਦਿੱਤੇ ਜਾਂਦੇ ਹਨ

ਉਹਨਾਂ ਨੂੰ ਹਟਾਉਣ ਦੀ ਜ਼ੁਰਅਤ ਕੋਈ ਨਹੀਂ ਕਰਦਾਜੇ ਕੋਈ ਬਹਾਦਰ ਅਫਸਰ ਹਿੰਮਤ ਕਰ ਵੀ ਲਵੇ ਤਾਂ ਚਾਰ ਮਲੰਗ ਇਕੱਠੇ ਹੋ ਕੇ ਧਰਨਾ ਲਗਾ ਕੇ ਰੋਡ ਜਾਮ ਕਰ ਦਿੰਦੇ ਹਨਨਾਲ ਦੀ ਨਾਲ ਪ੍ਰਸ਼ਾਸਨਿਕ ਅਧਿਕਾਰੀ ਨਿਮਰਤਾ ਸਹਿਤ ਉਸ ਜਗ੍ਹਾ ਨੂੰ ਨਾ ਢਾਹੁਣ ਦਾ ਵਾਅਦਾ ਕਰ ਲੈਂਦੇ ਹਨਇਹਨਾਂ ਭੂਮੀ ਹੜੱਪਾਂ ਨੂੰ ਧਰਮ ਨਾਲ ਕੋਈ ਮਤਲਬ ਨਹੀਂ ਹੈਧਰਮ ਮਨੁੱਖਤਾ ਦੀ ਭਲਾਈ ਵਾਸਤੇ ਹੁੰਦਾ ਹੈ ਨਾ ਕਿ ਪਰੇਸ਼ਾਨ ਕਰਨ ਲਈਪਰ ਇਹਨਾਂ ਮੁਸ਼ਟੰਡਿਆਂ ਨੂੰ ਸਿਰਫ ਆਪਣੀ ਦੁਕਾਨਦਾਰੀ ਤੱਕ ਮਤਲਬ ਹੁੰਦਾ ਹੈ ਕਿ ਜੇ ਇਹਨਾਂ ਦੀ ਦੁਕਾਨ ਢਹਿ ਗਈ ਤਾਂ ਤੋਰੀ ਫੁਲਕਾ ਬੰਦ ਹੋ ਜਾਵੇਗਾਸੜਕ ’ਤੇ ਰੁਹਾਨੀ ਦੁਕਾਨਦਾਰੀ ਵੈਸੇ ਵੀ ਵਧੀਆ ਚੱਲਦੀ ਹੈਲੰਘਦਾ ਵੜਦਾ ਕੋਈ ਨਾ ਕੋਈ ਅੱਖ ਦਾ ਅੰਨ੍ਹਾ ਰੁਕ ਹੀ ਜਾਂਦਾ ਹੈਪੰਗਾ ਪੈਣ ਦੇ ਡਰੋਂ ਜਦੋਂ ਅਧਿਕਾਰੀ ਅਜਿਹੀ ਇਮਾਰਤ ਨੂੰ ਨਹੀਂ ਤੋੜਦੇ ਤਾਂ ਉਸਦੀ ਮਹਿਮਾ ਦੂਣ ਸਵਾਈ ਹੋ ਜਾਂਦੀ ਹੈਅਫਵਾਹਾਂ ਫੈਲਾ ਦਿੱਤੀਆਂ ਜਾਂਦੀਆਂ ਹਨ ਕਿ ਜਗ੍ਹਾ ਤੋੜਨ ਆਏ ਅਧਿਕਾਰੀ ਅੰਨ੍ਹੇ ਹੋ ਗਏ ਸਨ ਜਾਂ ਰਾਤ ਨੂੰ ਉਨ੍ਹਾਂ ਦੀ ਛਾਤੀ ’ਤੇ ਬਾਬਾ ਚੜ੍ਹਦਾ ਸੀ

ਅਜਿਹੀਆਂ ਥਾਵਾਂ ਅਨੇਕਾਂ ਹਨਵਾਈ.ਪੀ.ਐੱਸ. ਚੌਂਕ ਮੁਹਾਲੀ ਵੱਲੋਂ ਆਉਂਦੀ ਰਿੰਗ ਰੋਡ ਅਜੇ ਤੱਕ ਇੱਕ ਅਜਿਹੇ ਧਾਰਮਿਕ ਸਥਾਨ ਕਾਰਨ ਹੀ ਮੁਕੰਮਲ ਨਹੀਂ ਹੋ ਸਕੀਚੌਂਕ ਦੇ ਵਿੱਚਕਾਰ ਬਣਿਆ ਧਾਰਮਿਕ ਸਥਾਨ ਸਾਲਾਂ ਤੋਂ ਅਜਿਹਾ ਫਾਨਾ ਫਸਾ ਕੇ ਬੈਠਾ ਹੈ ਕਿ ਚੰਡੀਗੜ੍ਹ-ਮੁਹਾਲੀ ਦਾ ਆਪਸ ਵਿੱਚ ਲਿੰਕ ਹੀ ਨਹੀਂ ਜੁੜ ਸਕਿਆਨਵੀਂ ਬਣੀ ਚੰਡੀਗੜ੍ਹ-ਰਾਜਪੁਰਾ ਹਾਈਵੇ ’ਤੇ ਵੀ ਅਜਿਹੇ ਤਿੰਨ ਚਾਰ ਧਾਰਮਿਕ ਸਥਾਨ ਮੌਜੂਦ ਹਨ ਜਿਹਨਾਂ ਨੂੰ ਹਟਾਉਣ ਦੀ ਬਜਾਏ ਸੜਕ ਵਿੱਚ ਵਿੰਗ ਪਾ ਦਿੱਤੇ ਗਏ ਹਨਉੱਥੇ ਸੜਕਾਂ ਦੀਆਂ ਬਰਮਾਂ ਨਾ ਹੋਣ ਕਾਰਨ ਹਰ ਵੇਲੇ ਐਕਸੀਡੈਂਟ ਦਾ ਖਤਰਾ ਬਣਿਆ ਰਹਿੰਦਾ ਹੈਖਰੜ ਤੋਂ ਮੋਰਿੰਡੇ ਨੂੰ ਬਣ ਰਹੀ ਹਾਈਵੇ ’ਤੇ ਤਾਂ ਨੈਸ਼ਨਲ ਹਾਈਵੇ ਦੇ ਇੰਜੀਨੀਅਰਾਂ ਨੇ ਕਮਾਲ ਹੀ ਕਰ ਦਿੱਤੀ ਹੈਖਰੜ ਤੋਂ ਥੋੜ੍ਹਾ ਬਾਹਰ ਜਾ ਕੇ ਦਸ ਬਾਈ ਦਸ ਫੁੱਟ ਦਾ ਇੱਕ ਧਾਰਮਿਕ ਸਥਾਨ ਸੜਕ ਦੇ ਐਨ ਵਿਚਕਾਰ ਸਰਕਾਰੀ ਜਗ੍ਹਾ ਰੋਕੀ ਖੜ੍ਹਾ ਹੈਉਸ ਨੂੰ ਢਾਹੁਣ ਦੀ ਥਾਂ ਉਸਦੇ ਚਾਰੇ ਪਾਸੇ ਸੜਕ ਬਣਾ ਦਿੱਤੀ ਗਈ ਹੈਪੱਕਾ ਹੈ ਕਿ ਇਸ ਕਾਰਨ ਧੁੰਦਾਂ ਵਿੱਚ ਵੱਡੇ ਹਾਦਸੇ ਹੋਣਗੇ ਤੇ ਬਾਬਾ ਇਸ ਸਥਾਨ ’ਤੇ ਸਰਬੱਤ ਦੇ ਭਲੇ ਅਤੇ ਐਕਸੀਡੈਂਟ ਰੋਕਣ ਲਈ ਪੂਜਾ ਪਾਠ ਕਰ ਕੇ ਮੋਟਾ ਮਾਲ ਕਮਾਵੇਗਾਲੁਧਿਆਣੇ ਬਾਈਪਾਸ ’ਤੇ ਇੱਕ ਚੌਂਕ ਵਿੱਚ ਬਣੇ ਨਜਾਇਜ਼ ਧਾਰਮਿਕ ਸਥਾਨ ਨੇ ਉੱਥੇ ਅਜੇ ਤੱਕ ਫਲਾਈ ਓਵਰ ਨਹੀਂ ਬਣਨ ਦਿੱਤਾਉਸਦੀ ਵੇਖਾ ਵੇਖੀ ਸ਼ੇਰਪੁਰ ਚੌਂਕ ਵਿੱਚ ਵੀ ਬਹੁਤ ਵੱਡਾ ਧਾਰਮਿਕ ਸਥਾਨ ਬਣ ਗਿਆ ਹੈ

ਸੜਕ ਵਿਭਾਗ ਦੀਆਂ ਅਜਿਹੀਆਂ ਹਰਕਤਾਂ ਕਾਰਨ ਭੂਮੀ ਮਾਫੀਆ ਨੂੰ ਭਾਰੀ ਉਤਸ਼ਾਹ ਮਿਲ ਰਿਹਾ ਹੈਲੋਕ ਕਬਜ਼ਾ ਕਰ ਕੇ ਸੜਕ ਵਾਲੇ ਪਾਸੇ ਇੱਕ ਧਾਰਮਿਕ ਸਥਾਨ ਬਣਾ ਲੈਂਦੇ ਹਨ ਜਿਸ ਕਾਰਨ ਉਹਨਾਂ ਦੀ ਇਮਾਰਤ ਟੁੱਟਣ ਤੋਂ ਬਚ ਜਾਂਦੀ ਹੈਹਾਈ ਕੋਰਟ -ਸੁਪਰੀਮ ਕੋਰਟ ਦਾ ਸਟੇਅ ਉਹ ਕਮਾਲ ਨਹੀਂ ਕਰ ਸਕਦਾ ਜੋ ਦੋ ਹਜ਼ਾਰ ਇੱਟਾਂ ਦੀ ਬਣਾਈ ਮਟੀ ਕਰ ਵਿਖਾਉਂਦੀ ਹੈਸੜਕ ਵਿਭਾਗ ਦੇ ਅਫਸਰਾਂ ਨੂੰ ਚਾਹੀਦਾ ਹੈ ਕਿ ਜਾਂ ਤਾਂ ਗਰੀਬਾਂ ਦੀਆਂ ਝੁੱਗੀਆਂ ਵੀ ਨਾ ਢਾਹੁਣ, ਜਾਂ ਇਹਨਾਂ ਵਿਹਲੜਾਂ ਵੱਲੋਂ ਲੋਕਾਂ ਨੂੰ ਮੂਰਖ ਬਣਾਉਣ ਲਈ ਬਣਾਈਆਂ ਗਈਆਂ ਅਜਿਹੀਆਂ ਨਜਾਇਜ਼ ਇਮਾਰਤਾਂ ਵੀ ਢਾਹ ਦੇਣਅੱਜ ਤੋਂ 30-35 ਸਾਲ ਪਹਿਲਾਂ ਜਲੰਧਰ ਸ਼ਹਿਰ ਦੇ ਬਹੁਤੇ ਚੌਂਕਾਂ ਵਿੱਚ ਵੱਖ ਵੱਖ ਬਾਬਿਆਂ ਦੇ ਉੱਸਰ ਗਏ ਮਜ਼ਾਰਾਂ ਕਾਰਨ ਵੀਰਵਾਰ ਨੂੰ ਟਰੈਫਿਕ ਜਾਮ ਹੋ ਜਾਂਦੀ ਸੀਇੱਕ ਬਹਾਦਰ ਮਿਊਂਸਪਲ ਕਮਿਸ਼ਨਰ ਨੇ ਹਿੰਮਤ ਵਿਖਾਈ ਤੇ ਰਾਤੋ ਰਾਤ ਸਾਰੇ ਮਜ਼ਾਰ ਸਾਫ ਕਰ ਦਿੱਤੇਵਹਿਮੀ ਲੋਕ ਕਈ ਸਾਲ ਤੱਕ ਉਸਦੀ ਮੌਤ ਦਾ ਇੰਤਜ਼ਾਰ ਕਰਦੇ ਰਹੇ ਪਰ ਉਹ ਹੋਰ ਤਰੱਕੀ ਕਰ ਗਿਆਇਸ ਲਈ ਸਭ ਨੂੰ ਨਿਡਰ ਹੋ ਕੇ ਆਪਣੀ ਡਿਊਟੀ ਕਰਨ ਚਾਹੀਦੀ ਹੈ, ਵਰਨਾ ਅਜਿਹੇ ਠੱਗਾਂ ਦੀਆਂ ਦੁਕਾਨਾਂ ਲੋਕਾਂ ਦੀ ਜਾਨਾਂ ਦਾ ਖੌਅ ਬਣਦੀਆਂ ਰਹਿਣਗੀਆਂ

*****

(ਨੋਟ: ਹਰ ਲੇਖਕ ਆਪਣੀ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1497)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

Balraj S Sidhu

Balraj S Sidhu

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author