BalrajSidhu7ਅਸੀਂ ਹਮੇਸ਼ਾ ਦੂਸਰਿਆਂ ਦੀਆਂ ਭੈੜੀਆਂ ਆਦਤਾਂ ਅਪਣਾਉਣ ਨੂੰ ਪਹਿਲ ਦਿੰਦੇ ਆਂ ਤੇ ਚੰਗੇ ਬੰਦਿਆਂ ਦੇ ...
(15 ਜੂਨ 2023)


ਲੋਕਾਂ ਨੇ ਚਾਰੇ ਪਾਸੇ ਖੇਤਾਂ ਵਿੱਚ ਕਣਕ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਈ ਹੋਈ ਸੀ ਜਿਸ ਕਾਰਨ ਸਵਾਹ ਉੱਡ ਉੱਡ ਕੇ ਲੋਕਾਂ ਦੇ ਸਿਰਾਂ ਵਿੱਚ ਪੈ ਰਹੀ ਸੀ
ਕੁੱਕੜ ਖੇਹ ਉਡਾਈ ਤੇ ਆਪਣੇ ਸਿਰ ਵਿੱਚ ਪਾਈ, ਵਾਲੀ ਕਹਾਵਤ ਸ਼ਤ ਪ੍ਰਤੀਸ਼ਤ ਸੱਚ ਸਾਬਤ ਹੋ ਰਹੀ ਸੀਬੱਚਿਆਂ, ਬਜ਼ੁਰਗਾਂ ਅਤੇ ਸਾਹ ਦੀ ਬਿਮਾਰੀ ਵਾਲੇ ਬੰਦਿਆਂ ਦਾ ਖੰਘ ਖੰਘ ਕੇ ਬੁਰਾ ਹਾਲ ਹੋ ਰਿਹਾ ਸੀਖੇਤਾਂ ਅਤੇ ਸੜਕਾਂ ਦੇ ਕਿਨਾਰੇ ਪੰਜ ਕੁ ਮਹੀਨੇ ਪਹਿਲਾਂ ਝੋਨੇ ਦੀ ਪਰਾਲੀ ਦੀ ਅੱਗ ਤੋਂ ਬਚੇ ਥੋੜ੍ਹੇ ਬਹੁਤੇ ਦਰਖਤਾਂ ਵਿੱਚੋਂ ਕੁਝ ਸੜ ਚੁੱਕੇ ਸਨ ਤੇ ਕੁਝ ਅਜੇ ਧੁਖ ਰਹੇ ਸਨਦਾਵਾਨਲ ਕਾਰਨ ਉਹਨਾਂ ’ਤੇ ਪਾਏ ਪੰਛੀਆਂ ਦੇ ਆਲ੍ਹਣਿਆਂ ਵਿੱਚੋਂ ਮਾਸੂਮ ਬੋਟ ਫੁੜਕ ਫੁੜਕ ਕੇ ਧਰਤੀ ’ਤੇ ਡਿਗ ਰਹੇ ਸਨਆਪਣੇ ਬੇਕਸੂਰ ਬੱਚਿਆਂ ਦੀ ਹੋ ਰਹੀ ਅਣਿਆਈ ਮੌਤ ਵੇਖ ਕੇ ਪੰਛੀਆਂ ਵੱਲੋਂ ਪਾਇਆ ਜਾ ਰਿਹਾ ਵਿਰਲਾਪ ਪੱਥਰ ਦਿਲਾਂ ਨੂੰ ਵੀ ਪਾੜ ਰਿਹਾ ਸੀਕਿਉਂਕਿ ਟਟੀਹਰੀ ਧਰਤੀ ’ਤੇ ਆਲ੍ਹਣਾ ਬਣਾ ਕੇ ਬੱਚੇ ਦਿੰਦੀ ਹੈ, ਇਸ ਲਈ ਉਸ ਦਾ ਤਾਂ ਬੀਜ ਨਾਸ ਹੋ ਰਿਹਾ ਸੀ

ਚੱਬੇ ਪਿੰਡ ਦੇ ਦਸ ਪੰਦਰਾਂ ਬੰਦੇ ਪੰਚਾਇਤ ਘਰ ਵਿਚਲੇ ਬੋਹੜ ਦੀ ਠੰਢੀ ਛਾਂ ਹੇਠ ਤਾਸ਼ ਖੇਡ ਰਹੇ ਸਨਨੰਗਾਂ ਦੇ ਸੁੱਚੇ ਨੇ ਗੱਲ ਛੇੜੀ, “ਇਸ ਵਾਰ ਤਾਂ ਰੱਬ ਪਿੱਛੇ ਈ ਪੈ ਗਿਆ ਸੀ ਆਪਣੇ ਰੋਜ਼ ਮੀਂਹ, ਰੋਜ਼ ਮੀਂਹ,ਬੜੀ ਮੁਸ਼ਕਿਲ ਨਾਲ ਕਣਕ ਸਾਂਭੀ। ਇਸ ਵਾਰ ਤਾਂ ਝਾੜ ਵੀ ਘੱਟ ਆਇਆ ਮੇਰਾ।”

ਮਾਸਟਰ ਅਵਤਾਰ ਸਿੰਘ ਨੇ ਪੱਤੇ ਫੈਂਟਦੇ ਹੋਏ ਜਵਾਬ ਦਿੱਤਾ, “ਜਦੋਂ ਆਪਾਂ ਰੱਬ ਦੇ ਪਿੱਛੇ ਪਏ ਆਂ ਫਿਰ ਰੱਬ ਨੇ ਤਾਂ ਆਪਣੇ ਪਿੱਛੇ ਪੈਣਾ ਈ ਆਂਨਾਲੇ ਇਹ ਮੌਸਮੀ ਬਦਲਾਅ ਕੁਦਰਤ ਨਾਲ ਛੇੜਛਾੜ ਦਾ ਨਤੀਜਾ ਆਰੱਬ ਪਤਾ ਨਹੀਂ ਹੈ, ਜਾਂ ਨਹੀਂ।”

ਪਿਆਰਾ ਸਿੰਘ ਦੇ ਮੁੰਡੇ ਤੇਲੇ ਨੇ ਹੈਰਾਨੀ ਨਾਲ ਪੁੱਛਿਆ, “ਉਹ ਕਿਵੇਂ ਤਾਇਆ?”

“ਉਹ ਇਸ ਤਰ੍ਹਾਂ ਕਿ ਜੇ ਇਨਸਾਨ ਕੁਦਰਤ ਨੂੰ ਨੁਕਸਾਨ ਪਹੁੰਚਾਵੇਗਾ ਤਾਂ ਫਿਰ ਕੁਦਰਤ ਨੇ ਵੀ ਤਾਂ ਇਨਸਾਨ ਨੂੰ ਨੁਕਸਾਨ ਪਹੁੰਚਾਉਣਾ ਹੋਇਆਚਲੋ ਕਿਸਾਨਾਂ ਦੀ ਇਹ ਗੱਲ ਤਾਂ ਕਿਸੇ ਹੱਦ ਤਕ ਮੰਨੀ ਜਾ ਸਕਦੀ ਹੈ ਕਿ ਝੋਨੇ ਦੀ ਰਹਿੰਦ ਖੂੰਹਦ ਸੰਭਾਲਣੀ ਔਖੀ ਹੁੰਦੀ ਆ ਪਰ ਲੋਕ ਤਾਂ ਕਣਕ ਵੇਲੇ ਵੀ ਹੱਦ ਕਰੀ ਜਾਂਦੇ ਆਤੂੜੀ ਵਾਲੀ ਮਸ਼ੀਨ ਚਲਾਉਣ ਤੋਂ ਬਾਅਦ ਤਾਂ ਸਿਰਫ ਦੋ ਦੋ ਇੰਚ ਦੇ ਬੁੱਥੇ (ਕਰਚੇ) ਬਚਦੇ ਆ ਪਿੱਛੇਉਹਨਾਂ ਨੂੰ ਅੱਗ ਲਗਾਉਣ ਦੀ ਕੀ ਲੋੜ ਆ? ਉਹ ਕਿਹੜੇ ਪੈਲੀ ਵਾਹੁਣ ਵੇਲੇ ਹਲ਼ਾਂ ਵਿੱਚ ਫਸਦੇ ਆ? ਅੱਗ ਲਾਉਣ ਨਾਲ ਇੱਕ ਤਾਂ ਆਰਗੈਨਿਕ ਤੱਤ ਤੇ ਮਿੱਤਰ ਕੀੜੇ ਸੜਦੇ ਆ ਤੇ ਦੂਸਰਾ ਜ਼ਮੀਨ ਬਰਬਾਦ ਹੁੰਦੀ ਆਹੋਰ ਦਸਾਂ ਸਾਲਾਂ ਨੂੰ ਪੰਜਾਬ ਦੀ ਧਰਤੀ ਐਨੀ ਕਰੜੀ ਹੋ ਜਾਣੀ ਆਂ ਕਿ ਭੱਠੇ ਤੋਂ ਇੱਟਾਂ ਖਰੀਦਣ ਦੀ ਜ਼ਰੂਰਤ ਈ ਨਹੀਂ ਪਿਆ ਕਰਨੀ, ਸਿੱਧੀਆਂ ਖੇਤਾਂ ਵਿੱਚੋਂ ਈ ਪੁੱਟ ਲਿਆ ਕਰਿਉ ਭਾਵੇਂ।”

“ਤਾਇਆ, ਤੂੰ ਤਾਂ ਬੱਸ ਕਿਸਾਨਾਂ ਦੇ ਪਿੱਛੇ ਈ ਪਿਆ ਰਿਹਾ ਕਰਆਹ ਜਿਹੜਾ ਕਰੋੜਾਂ ਟਨ ਧੂੰਆਂ ਗੱਡੀਆਂ, ਕਾਰਖਾਨਿਆਂ ਤੇ ਭੱਠਿਆਂ ਵਿੱਚੋਂ ਨਿਕਲਦਾ ਆ, ਉਹ ਨਹੀਂ ਦਿਸਦਾ ਤੈਨੂੰ?” ਬੁੱਚਿਆਂ ਦੇ ਲਾਲੂ ਨੇ ਖਿਝ ਕੇ ਕਿਹਾ

ਅਵਤਾਰ ਸਿੰਘ ਮਾਸਟਰ ਹਉਕਾ ਭਰ ਕੇ ਬੋਲਿਆ, “ਕਾਕਾ ਇਹੋ ਤਾਂ ਦੁੱਖ ਆਅਸੀਂ ਹਮੇਸ਼ਾ ਦੂਸਰਿਆਂ ਦੀਆਂ ਭੈੜੀਆਂ ਆਦਤਾਂ ਅਪਣਾਉਣ ਨੂੰ ਪਹਿਲ ਦਿੰਦੇ ਆਂ ਤੇ ਚੰਗੇ ਬੰਦਿਆਂ ਦੇ ਕੰਮਾਂ ਵੱਲੋਂ ਅੱਖਾਂ ਬੰਦ ਕਰ ਲੈਂਦੇ ਆਂਕਦੇ ਬਾਬੇ ਸੇਵਾ ਸਿੰਘ ਖਡੂਰ ਸਾਹਿਬ ਤੇ ਬਾਬੇ ਬਲਬੀਰ ਸਿੰਘ ਸੀਚੇਵਾਲ ਵਰਗਿਆਂ ਵਾਂਗ ਪੌਦੇ ਲਗਾ ਕੇ ਕੁਦਰਤ ਨੂੰ ਬਚਾਉਣ ਦੀ ਰੀਸ ਵੀ ਕਰ ਲਿਆ ਕਰੋਤੇਰੇ ਵਰਗੇ ਜ਼ਾਹਿਲਾਂ ਨੇ ਪੌਦੇ ਲਗਾਉਣੇ ਤਾਂ ਕੀ ਸਨ, ਸਗੋਂ ਇਹਨਾਂ ਬਾਬਿਆਂ ਵੱਲੋਂ ਸੜਕਾਂ ਕਿਨਾਰੇ ਲਗਾਏ ਗਏ ਬੂਟੇ ਵੀ ਸੜ ਕੇ ਸਵਾਹ ਕਰ ਦਿੱਤੇ ਹਨਕਈ ਤਾਂ ਐਨੇ ਮਹਾਂਮੂਰਖ ਹਨ ਜੋ ਪਹਿਲਾਂ ਨਾੜ ਸਾੜ ਕੇ ਧਰਤੀ ਦੀ ਹਿੱਕ ਫੂਕਦੇ ਹਨ ਤੇ ਫਿਰ ਉਹਨਾਂ ਖੇਤਾਂ ਨੂੰ ਠੰਢੇ ਕਰਨ ਦੇ ਨਾਂ ਹੇਠ ਮੋਟਰਾਂ ਚਲਾ ਕੇ ਦੁਨੀਆਂ ਦੀ ਸਭ ਤੋਂ ਅਣਮੋਲ ਚੀਜ਼ ਪਾਣੀ ਦੀ ਬਰਬਾਦੀ ਕਰ ਰਹੇ ਹਨ।”

ਮਾਸਟਰ ਦੀ ਗੱਲ ਸੁਣ ਕੇ ਸਾਰੇ ਆਸੇ ਪਾਸੇ ਝਾਕਣ ਲੱਗ ਪਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4033)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author