BalrajSidhu7ਖਿਝ ਕੇ ਚੌਧਰੀਆਂ ਨੇ ਥਾਣੇ ਦਾ ਘਿਰਾਉ ਕਰ ਲਿਆ ਤੇ ਪੁਲਿਸ ਦੀ ਮੁਰਦਾਬਾਦ ਸ਼ੁਰੂ ਕਰ ਦਿੱਤੀ ...
(2 ਨਵੰਬਰ 2021)

 

ਸੰਗਰੂਰ ਜ਼ਿਲ੍ਹੇ ਦਾ ਬਹੁਤ ਸਾਰਾ ਇਲਾਕਾ ਹਰਿਆਣੇ ਨਾਲ ਲੱਗਦਾ ਹੈ ਤੇ ਇਸ ਇਲਾਕੇ ਦੀ ਬੋਲੀ ਉੱਤੇ ਹਰਿਆਣਵੀ ਭਾਸ਼ਾ ਦਾ ਜਬਰਦਸਤ ਪ੍ਰਭਾਵ ਹੈਲਹਿਰਾਗਾਗਾ ਟੱਪਦੇ ਸਾਰ ਮਾਰ੍ਹਾ (ਮੇਰਾ) ਥਾਰ੍ਹਾ (ਤੇਰਾ) ਸ਼ੁਰੂ ਹੋ ਜਾਂਦਾ ਹੈਇਨ੍ਹਾਂ ਲੋਕਾਂ ’ਤੇ ਅਜੇ ਵੀ ਨਵੇਂ ਜ਼ਮਾਨੇ ਦਾ ਬਹੁਤਾ ਪ੍ਰਭਾਵ ਨਹੀਂ ਪਿਆ ਤੇ ਇਹ ਅਜੇ ਵੀ ਬਹੁਤ ਭੋਲੇ ਅਤੇ ਸਾਫ ਦਿਲ ਹਨਸੱਚੀ ਗੱਲ ਮੂੰਹ ’ਤੇ ਕਹਿ ਦੇਣਾ ਇਨ੍ਹਾਂ ਦਾ ਸਭ ਤੋਂ ਵੱਡਾ ਗੁਣ ਹੈਹੁਣ ਤਾਂ ਖੈਰ ਬੱਚਿਆਂ ਦੇ ਪੜ੍ਹ ਲਿਖ ਜਾਣ ਕਾਰਨ ਬਹੁਤ ਫਰਕ ਪੈ ਗਿਆ ਹੈ ਪਰ ਤੀਹ ਚਾਲੀ ਸਾਲ ਪਹਿਲਾਂ ਇਨ੍ਹਾਂ ਦਾ ਖਾਣਾ ਵੀ ਬਹੁਤ ਸਧਾਰਨ ਹੁੰਦਾ ਸੀਲਾਲ ਮਿਰਚਾਂ ਤੇ ਪਿਆਜ਼ ਦੀ ਚਟਣੀ ਨਾਲ ਹੀ ਰੋਟੀ ਖਾ ਲੈਂਦੇ ਸਨਜੇ ਕਿਸੇ ਪਟਵਾਰੀ ਆਦਿ ਨੂੰ ਰੋਟੀ ਖਵਾਉਣੀ ਤਾਂ ਬਾਅਦ ਵਿੱਚ ਕਹਿਣਾ, “ਮੇਰੇ ਸਾਲੇ ਕੋ ਗੁੜ, ਗੰਢਾ, ਅਚਾਰ, ਤੀਨ ਸਬਜ਼ੀਆਂ ਖਿਲਾਈਂਭੂਤਨੀ ਕਾ ਫਿਰ ਬੀ ਖੁਸ਼ ਨਹੀਂ ਹੂਆ।” ਖਨੌਰੀ ਥਾਣੇ ਦੇ ਅਜਿਹੇ ਹੀ ਵੀਹ ਬਾਈ ਪਿੰਡ ਹਨ, ਜਿਨ੍ਹਾਂ ਨੂੰ ਚੌਧਰੀਆਂ ਦੇ ਪਿੰਡ ਕਿਹਾ ਜਾਂਦਾ ਹੈ ਤੇ ਇਨ੍ਹਾਂ ਦਾ ਪੰਜਾਬ ਨਾਲ ਕੋਈ ਲਾਗਾ ਦੇਗਾ ਨਹੀਂ ਹੈਇਨ੍ਹਾਂ ਦੀਆਂ ਜ਼ਿਆਦਾ ਰਿਸ਼ਤੇਦਾਰੀਆਂ ਹਰਿਆਣਾ ਵਿੱਚ ਹਨ ਤੇ ਇਨ੍ਹਾਂ ਪਿੰਡਾਂ ਵਿੱਚ ਜਾ ਕੇ ਲਗਦਾ ਹੈ ਜਿਵੇਂ ਹਰਿਆਣੇ ਵਿੱਚ ਆ ਗਏ ਹੋਈਏਸ਼ੁੱਧ ਪੰਜਾਬੀ ਅਫਸਰਾਂ ਦੀ ਜਦੋਂ ਇਸ ਇਲਾਕੇ ਵਿੱਚ ਪੋਸਟਿੰਗ ਹੁੰਦੀ ਹੈ ਤਾਂ ਉਨ੍ਹਾਂ ਨੂੰ ਇਨ੍ਹਾਂ ਦੀ ਬੋਲੀ ਸਮਝਣ ਵਿੱਚ ਬਹੁਤ ਮੁਸ਼ਕਿਲ ਹੁੰਦੀ ਹੈ ਤੇ ਕਈ ਵਾਰ ਬਹੁਤ ਹਾਸੋਹੀਣੀ ਸਥਿਤੀ ਪੈਦਾ ਹੋ ਜਾਂਦੀ ਹੈ

ਇੱਕ ਵਾਰ ਕਿਸੇ ਚੌਧਰੀ ਦੇ ਘਰ ਚੋਰੀ ਹੋ ਗਈਸਵੇਰੇ ਥਾਣੇਦਾਰ ਮੌਕਾ ਵੇਖਣ ਲਈ ਗਿਆ ਤਾਂ ਉਸ ਨੇ ਵੇਖਿਆ ਕਿ ਚੌਧਰੀ ਦਾ ਘਰ ਖੇਤਾਂ ਵਿੱਚ ਸੀ। ਰਾਤ ਨੂੰ ਨਾ ਤਾਂ ਉਹ ਦਰਵਾਜ਼ੇ ਨੂੰ ਜ਼ਿੰਦਰਾ ਮਾਰਦਾ ਸੀ ਤੇ ਨਾ ਹੀ ਉਸ ਨੇ ਘਰ ਦੀ ਰਾਖੀ ਲਈ ਕੋਈ ਕੁੱਤਾ ਰੱਖਿਆ ਹੋਇਆ ਸੀਥਾਣੇਦਾਰ ਨੇ ਚੌਧਰੀ ਨੂੰ ਸਲਾਹ ਦਿੱਤੀ, “ਤਾਊ, ਘਰ ਨੂੰ ਜਿੰਦਰਾ ਜੁੰਦਰਾ ਮਾਰਿਆ ਕਰ ਤੇ ਨਾਲੇ ਕੋਈ ਕੁੱਤਾ ਵੀ ਰੱਖ ਲੈਚੋਰ ਆਊਗਾ, ਕੁੱਤਾ ਭੌਂਕੂਗਾ ਤੇ ਚੋਰ ਆਪੇ ਡਰ ਦਾ ਮਾਰਾ ਭੱਜ ਜਾਊਗਾ।”

ਚੌਧਰੀ ਨੇ ਭੋਲੇ ਭਾਅ ਜਵਾਬ ਦਿੱਤਾ, “ਬੱਚਿਆਂ ਵਾਲਿਆਂ ਮਾਰ੍ਹਾ (ਮੇਰਾ) ਕੁੱਤਾ ਵੀ ਤੂੰ ਤੇ ਮਾਰ੍ਹਾ ਜਿੰਦਰਾ ਵੀ ਤੂੰਹਮ ਤੋਂ ਥਾਰ੍ਹੇ (ਤੇਰੇ) ਈ ਆਸਰੇ ਹੈਂ, ਤੋਂ ਈ ਬਚਾ ਹਮ ਕੋ ਚੋਰੋਂ ਸੇ।”

ਥਾਣੇਦਾਰ ਨੂੰ ਸਮਝ ਨਾ ਆਵੇ ਕਿ ਉਹ ਰੋਵੇ ਜਾਂ ਹੱਸੇਚੌਧਰੀਆਂ ਨੂੰ ਆਸ ਪਾਸ ਦੇ ਪੰਜਾਬੀ ਬੋਲਦੇ ਪਿੰਡ ਬਾਂਗਰੂ ਤੇ ਉਨ੍ਹਾਂ ਦੀ ਬੋਲੀ ਨੂੰ ਬਾਂਗਰੀ ਕਹਿੰਦੇ ਹਨਇਹ ਆਪਣੇ ਆਪ ਨੂੰ ਹਮ (ਅਸੀਂ) ਤੇ ਅਗਲੇ ਨੂੰ ਤੋਂ (ਤੂੰ) ਕਹਿੰਦੇ ਹਨਅਫਸਰ ਨੂੰ ਕਹਿਣਗੇ, “ਤੰਨੇ (ਤੂੰ) ਤੋਂ ਥਾਰ੍ਹੀ ਬਾਤ ਕਹਿ ਦੀ, ਅਬ ਤੋਂ (ਤੂੰ) ਹਮਾਰੀ ਬਾਤ ਸੁਣ ਲੇ।”

ਜਦੋਂ ਮੈਂ ਡੀ.ਐੱਸ.ਪੀ. ਮੂਨਕ ਸੀ ਤਾਂ ਇੱਕ ਚੌਧਰੀ ਦਾ ਮਹਿੰਗਾ ਤੇ ਵਧੀਆ ਨਸਲ ਦਾ ਝੋਟਾ ਚੋਰੀ ਹੋ ਗਿਆਪੁਲਿਸ ਤਾਂ ਵੈਸੇ ਵੀ ਡੰਗਰਾਂ ਦੀ ਚੋਰੀ ਨੂੰ ਬਹੁਤਾ ਨਹੀਂ ਗੌਲਦੀ, ਚੌਧਰੀ ਦੇ ਝੋਟੇ ਵੱਲ ਕਿਸ ਨੇ ਧਿਆਨ ਦੇਣਾ ਸੀਜਦੋਂ ਪੁਲਿਸ ਨੇ ਕਈ ਦਿਨ ਲਾਰਿਆਂ ਵਿੱਚ ਲੰਘਾ ਦਿੱਤੇ ਤਾਂ ਖਿਝ ਕੇ ਚੌਧਰੀਆਂ ਨੇ ਥਾਣੇ ਦਾ ਘਿਰਾਉ ਕਰ ਲਿਆ ਤੇ ਪੁਲਿਸ ਦੀ ਮੁਰਦਾਬਾਦ ਸ਼ੁਰੂ ਕਰ ਦਿੱਤੀ ਐੱਸ.ਐੱਚ.ਓ. ਤੋਂ ਕੋਈ ਗੱਲ ਨਾ ਬਣੀ ਤਾਂ ਮੈਂਨੂੰ ਥਾਣੇ ਖਨੌਰੀ ਜਾਣਾ ਪਿਆਮੈਂ ਕਈ ਸਾਲ ਪਹਿਲਾਂ ਥਾਣਾ ਮੂਨਕ ਦਾ ਐੱਸ.ਐੱਚ.ਓ. ਰਿਹਾ ਹੋਣ ਕਰ ਕੇ ਚੌਧਰੀਆਂ ਦੇ ਸੁਭਾਅ ਬਾਰੇ ਚੰਗੀ ਤਰ੍ਹਾਂ ਜਾਣਦਾ ਸੀਥਾਣੇ ਪਹੁੰਚ ਕੇ ਮੈਂ ਪੰਚਾਇਤ ਨੂੰ ਅੰਦਰ ਬੁਲਾ ਕੇ ਗੱਲਬਾਤ ਸ਼ੁਰੂ ਕਰ ਦਿੱਤੀ ਮੈਂਨੂੰ ਪਤਾ ਸੀ ਕਿ ਡੰਗਰਾਂ ਦੀ ਚੋਰੀ ਬਹੁਤ ਘੱਟ ਬਰਾਮਦ ਹੁੰਦੀ ਹੈ ਪਰ ਮੌਕਾ ਸੰਭਾਲਣਾ ਵੀ ਜ਼ਰੂਰੀ ਸੀਪਾਣੀ ਧਾਣੀ ਪੀ ਕੇ ਜਦੋਂ ਚੌਧਰੀ ਕੁਝ ਠੰਢੇ ਹੋ ਗਏ ਤਾਂ ਮੈਂ ਦਰਖਾਸਤੀ ਨੂੰ ਪੁੱਛਿਆ, “ਚੌਧਰੀ ਸਾਹਿਬ, ਝੋਟੇ ਦੀ ਕੋਈ ਫੋਟੋ ਹੈ ਤੁਹਾਡੇ ਕੋਲ? ਜਲਦੀ ਦਿਉ, ਤਾਂ ਜੋ ਸਾਰੇ ਥਾਣਿਆਂ ਨੂੰ ਭੇਜ ਕੇ ਜਲਦੀ ਤੋਂ ਜਲਦੀ ਤੁਹਾਡੇ ਝੋਟੇ ਦੀ ਬਰਾਮਦਗੀ ਕੀਤੀ ਜਾ ਸਕੇ।”

ਮੇਰੀ ਗੱਲ ਸੁਣ ਕੇ ਚੌਧਰੀ ਭੰਬਲਭੂਸੇ ਵਿੱਚ ਪੈ ਗਿਆ, “ਜਨਾਬ, ਫੋਟੂ ਤਾਂ ਮਾਰ੍ਹੇ ਪਾਸ ਕੋ ਨੀ।”

ਤੀਰ ਨਿਸ਼ਾਨੇ ’ਤੇ ਵੱਜਾ ਸੀ, ਸਾਰੀ ਪੰਚਾਇਤ ਢਿੱਲੀ ਜਿਹੀ ਪੈ ਗਈਇਸ ਤੋਂ ਪਹਿਲਾਂ ਕਿ ਉਨ੍ਹਾਂ ਨੂੰ ਕੋਈ ਜਵਾਬ ਸੁੱਝਦਾ, ਮੈਂ ਕਿਹਾ, “ਤੁਸੀਂ ਧਰਨਾ ਖਤਮ ਕਰੋ ਤੇ ਸਵੇਰੇ ਮੇਰੇ ਦਫਤਰ ਪਹੁੰਚ ਜਾਇਉਮੈਂ ਸਕੈੱਚ ਬਣਾਉਣ ਵਾਲੇ ਨੂੰ ਬੁਲਾਇਆ ਹੋਇਆ ਹੋਇਆ ਹੈਆਪਾਂ ਝੋਟੇ ਦੀ ਤਸਵੀਰ ਬਣਾ ਕੇ ਸੰਗਰੂਰ ’ਤੇ ਆਸ ਪਾਸ ਦੇ ਸਾਰੇ ਜ਼ਿਲ੍ਹਿਆਂ ਨੂੰ ਭੇਜ ਦਿਆਂਗੇਬੱਸ ਕੁਝ ਦਿਨਾਂ ਵਿੱਚ ਹੀ ਝੋਟਾ ਲੱਭ ਜਾਵੇਗਾ।”

ਮੇਰੀ ਗੱਲ ਸੁਣ ਕੇ ਸਰਪੰਚ ਬਾਗੋ ਬਾਗ ਹੋ ਗਿਆ ਤੇ ਉਸ ਨੇ ਝੋਟੇ ਦੇ ਮਾਲਕ ਨੂੰ ਸਮਝਾਇਆ, “ਲੇ ਭਾਈ ਲੱਖਮੀ ਚੰਦ, ਕਮਾਲ ਕੀ ਬਾਤ ਕੀ ਹੈ ਡਿਪਟੀ ਨੇਈਬ ਤੋਂ ਥਾਰ੍ਹਾ ਝੋਟਾ ਮਿਲੇ ਈ ਮਿਲੇ।”

ਸਾਰੇ ਖੁਸ਼ੀ ਖੁਸ਼ੀ ਧਰਨਾ ਚੁੱਕ ਕੇ ਪਿੰਡ ਦੇ ਰਾਹ ਪੈ ਗਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3119)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author