BalrajSidhu7ਪੱਲੇਦਾਰਾਂ ਦਾ ਚੌਧਰੀ ਭੱਜ ਕੇ ਮੇਰੇ ਵੱਲ ਆਇਆ ਤੇ ਪੁੱਛਣ ਲੱਗਾ, “ਇਹ ਕੀ ਕਰ ਰਿਹਾ ਹੈਂ?”ਮੈਂ ਉਸ ਨੂੰ ...
(26 ਮਾਰਚ 2023)
ਇਸ ਸਮੈਂ ਮਹਿਮਾਨ: 317.


ਜਦੋਂ ਅਸੀਂ ਛੋਟੇ ਹੁੰਦੇ ਸੀ
, ਉਦੋਂ ਕਾਮਰੇਡ ਪਿੰਡਾਂ ਵਿੱਚ ਲੋਕਾਂ ਨੂੰ ਸਰਮਾਏਦਾਰਾਂ ਦੀ ਲੁੱਟ ਚੋਂਘ ਪ੍ਰਤੀ ਖਬਰਦਾਰ ਕਰਨ ਲਈ ਡਰਾਮੇ ਖੇਡਣ ਆਉਂਦੇ ਹੁੰਦੇ ਸਨਇੱਕ ਡਰਾਮੇ ਵਿੱਚ ਉਹਨਾਂ ਵੱਲੋਂ ਬੋਲਿਆ ਗਿਆ ਗੀਤ ਮੈਨੂੰ ਅੱਜ ਵੀ ਯਾਦ ਹੈਮੰਡੀ ਫਸਲ ਸੁੱਟਣ ਆਏ ਕਿਸਾਨ ਨੂੰ ਵੇਖ ਕੇ ਆੜ੍ਹਤੀ ਆਪਣੇ ਗੁਮਾਸ਼ਤੇ ਨੂੰ ਕਹਿੰਦਾ ਹੈ,

ਆ ਗਿਆ ਉਏ ਸਰਦਾਰ ਆ ਗਿਆ, ਮੇਰੇ ਪਿਉ ਦਾ ਯਾਰ ਆ ਗਿਆ
ਸਰਦਾਰ ਨੂੰ ਚੁਬਾਰੇ ਵਿੱਚ ਪਾ ਕੇ, ਉੱਪਰ ਪੱਖਾ ਚਲਾ ਕੇ
ਠੰਢਾ ਪਾਣੀ ਪਿਆ ਕੇ, ਸਰਦਾਰ ਨੂੰ ਸਵਾਂ ਕੇ
ਲੁੱਟ ਲੈ ਲੁੱਟ ਲੈ ਜਿੰਨਾ ਲੁੱਟਿਆ ਜਾਂਦਾ ਈ

ਬਿਲਕੁਲ ਇਸੇ ਤਰ੍ਹਾਂ ਅੱਜ ਵੀ ਮੰਡੀਆਂ ਵਿੱਚ ਕਿਸਾਨਾਂ ਦੀ ਰੱਜ ਕੇ ਲੁੱਟ ਹੋ ਰਹੀ ਹੈਕਿਸਾਨ ਕਦੇ ਵੀ ਇਹ ਨਹੀਂ ਕਹਿੰਦੇ ਕਿ ਫਸਲ ਵੇਚਣ ਚੱਲੇ ਹਾਂ, ਬਲਕਿ ਇਹ ਕਹਿੰਦੇ ਹਨ ਕਿ ਝੋਨਾ ਜਾਂ ਕਣਕ ਮੰਡੀ ਸੁੱਟਣ ਚੱਲੇ ਹਾਂਕਣਕ ਤਾਂ ਚਲੋ ਫਿਰ ਵੀ ਜ਼ਿਆਦਾਤਰ ਸਰਕਾਰੀ ਰੇਟ ’ਤੇ ਵਿਕ ਜਾਂਦੀ ਹੈ, ਪਰ ਝੋਨੇ ਦਾ ਰੇਟ ਸਿਰਫ ਅਤੇ ਸਿਰਫ ਸ਼ੈਲਰਾਂ ਵਾਲਿਆਂ (ਚਾਵਲ ਮਿੱਲ ਮਾਲਕਾਂ) ਅਤੇ ਆੜ੍ਹਤੀਆਂ ਦੇ ਹੱਥ ਵਿੱਚ ਹੁੰਦਾ ਹੈਅੰਮ੍ਰਿਤਸਰ ਦੀ ਅਨਾਜ ਮੰਡੀ ਦਾ ਤਾਂ ਰੱਬ ਹੀ ਨਿਰਾਲਾ ਹੈ ਉੱਥੇ ਦਿਨ ਵਿੱਚ ਦੋ ਵਾਰੀ (ਸਵੇਰੇ ਅਤੇ ਲੌਢੇ ਵੇਲੇ) ਝੋਨਾ ਖਰੀਦਣ ਵਾਲੇ ਦਲਾਲ ਆਉਂਦੇ ਹਨ, ਜਿਸ ਨੂੰ ਆਮ ਬੋਲ-ਚਾਲ ਦੀ ਭਾਸ਼ਾ ਵਿੱਚ ‘ਬੋਲੀ’ ਕਿਹਾ ਜਾਂਦਾ ਹੈਇਹ ਲੋਕ ਆੜ੍ਹਤੀ ਅਤੇ ਸ਼ੈਲਰਾਂ ਵਾਲਿਆਂ ਦਰਮਿਆਨ ਏਜੰਟ ਦੀ ਭੂਮਿਕਾ ਨਿਭਾਉਂਦੇ ਹਨ। ਇਹ ਦੋਵਾਂ ਪਾਸਿਆਂ ਤੋਂ ਕਮਿਸ਼ਨ ਲੈਂਦੇ ਹਨ, ਜੋ ਅਖੀਰ ਕਿਸਾਨ ਦੇ ਹੱਡਾਂ ਵਿੱਚੋਂ ਹੀ ਨਿਕਲਦਾ ਹੈਦਲਾਲ ਮਨਮਰਜ਼ੀ ਦਾ ਰੇਟ ਲਗਾਉਂਦੇ ਹਨ ਤੇ ਸ਼ਰੇਆਮ ਦੱਸਣ ਦੀ ਬਜਾਏ ਆੜ੍ਹਤੀ ਦੇ ਕੰਨ ਵਿੱਚ ਦੱਸਦੇ ਹਨਆੜ੍ਹਤੀ ਅੱਗੇ ਕਿਸਾਨ ਨੂੰ ਪੰਜ ਦੱਸ ਦੇਵੇ, ਪੰਜਾਹ ਦੱਸ ਦੇਵੇ, ਉਸ ਦੀ ਮਰਜ਼ੀਜਿਸ ਕਿਸਾਨ ਨੇ ਚਾਰ ਮਹੀਨੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਝੋਨੇ ਦੀ ਫਸਲ ਤਿਆਰ ਕੀਤੀ ਹੁੰਦੀ ਹੈ, ਉਸ ਨੂੰ ਕੋਈ ਨਹੀਂ ਪੁੱਛਦਾ

ਮੰਡੀਆਂ ਵਿੱਚ ਇੱਕ ਹੋਰ ਬਹੁਤ ਹੀ ਘਟੀਆ ਵਰਤਾਰਾ ਚੱਲਦਾ ਹੈਬੋਲੀ ਲਗਾਉਣ ਵਾਲੇ ਵਪਾਰੀ ਆਪਸ ਵਿੱਚ ਘਾਲਾ-ਮਾਲਾ ਕਰ ਕੇ ਝੋਨੇ ਦਾ ਰੇਟ ਸੁੱਟ ਦਿੰਦੇ ਹਨਇੱਕ ਦਿਨ ਇੱਕ ਸ਼ੈਲਰ ਵਾਲੇ ਦਾ ਘਰ ਭਰ ਦਿੱਤਾ ਜਾਂਦਾ ਹੈ ਤੇ ਅਗਲੇ ਦਿਨ ਦੂਸਰੇ ਦਾਬਹੁਤ ਘੱਟ ਕਿਸਾਨ ਆੜ੍ਹਤੀ ਨਾਲ ਸਵਾਲ ਜਵਾਬ ਕਰਨ ਦੀ ਹਿੰਮਤ ਕਰਦੇ ਹਨ ਕਿਉਂਕਿ ਉਹਨਾਂ ਨੇ ਫਸਲ ਆਉਣ ਤੋਂ ਪਹਿਲਾਂ ਹੀ ਆੜ੍ਹਤੀਆਂ ਕੋਲੋਂ ਕਰਜ਼ਾ ਚੁੱਕਿਆ ਹੁੰਦਾ ਹੈਕਰਜ਼ਾਈ ਬੰਦੇ ਦੀ ਹਿੰਮਤ ਨਹੀਂ ਹੁੰਦੀ ਕਿ ਉਹ ਸ਼ਾਹ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰ ਸਕੇਆੜ੍ਹਤੀਆਂ ਦਾ ਬਿਆਜ ਚੱਕਰਵਰਤੀ ਹੁੰਦਾ ਹੈ ਤੇ ਕਈ ਵਾਰ ਚਾਰ ਪੰਜ ਪਰਸੈਂਟ ਤੋਂ ਵੀ ਵਧ ਜਾਂਦਾ ਹੈਹਰੇਕ ਮੰਡੀ ਦੇ ਬਾਹਰ ਸਰਕਾਰ ਵੱਲੋਂ ਵੱਡੇ ਵੱਡੇ ਬੋਰਡ ਲਗਾਏ ਹੋਏਹੁੰਦੇ ਹਨ ਕਿ ਕਿਸਾਨ ਨੇ ਆੜ੍ਹਤੀ ਨੂੰ ਫਲਾਣੇ ਫਲਾਣੇ ਤੇ ਐਨੇ ਖਰਚੇ ਦੇਣੇ ਹਨਪਰ ਮੈਨੂੰ ਨਹੀਂ ਲੱਗਦਾ ਹੈ ਕਿ 20% ਕਿਸਾਨਾਂ ਨੇ ਵੀ ਕਦੇ ਉਸ ਬੋਰਡ ਵੱਲ ਧਿਆਨ ਦਿੱਤਾ ਹੋਵੇ

ਰੇਟ ਲੱਗਣ ਤੋਂ ਬਾਅਦ ਸਫਾਈ, ਭਰਾਈ ਅਤੇ ਤੁਲਾਈ ਸਮੇਂ ਵੀ ਕਿਸਾਨਾਂ ਦੀ ਲੁੱਟ ਜਾਰੀ ਰਹਿੰਦੀ ਹੈ ਜ਼ਿਆਦਾਤਰ ਕਿਸਾਨ ਪਾਸੇ ਬੈਠ ਕੇ ਗੱਪਾਂ ਮਾਰੀ ਜਾਂਦੇ ਹਨ ਜਾਂ ਤਾਸ਼ ਕੁੱਟੀ ਜਾਂਦੇ ਹਨ ਤੇ ਪੱਲੇਦਾਰ ਆਪਣੀ ਗੇਮ ਖੇਡੀ ਜਾਂਦੀ ਹਨ (ਆੜ੍ਹਤੀ ਦੀ ਸਹਿਮਤੀ ਨਾਲ)ਕਈ ਕਿਸਾਨ ਤਾਂ ਐਨੇ ਸਿਆਣੇ ਹੁੰਦੇ ਹਨ ਕਿ ਮੰਡੀ ਜਾਣ ਲੱਗਿਆਂ ਘਰ ਤੋਂ ਹੀ ਰੂੜੀ ਮਾਰਕਾ ਦੀ ਬੋਤਲ ਲੈ ਕੇ ਤੁਰਦੇ ਹਨ ਜਾਂ ਜਾਂਦਿਆਂ ਸਾਰ ਠੇਕੇ ਤੋਂ ਲੈ ਆਉਂਦੇ ਹਨਤੁਲਾਈ ਸ਼ੁਰੂ ਹੋਣ ਤਕ ਉਹ ਰੰਗ ਬਿਰੰਗੇ ਹੋ ਚੁੱਕੇ ਹੁੰਦੇ ਹਨਆੜ੍ਹਤੀ ਦਾ ਮੁਨਸ਼ੀ ਜਿਹੜੀ ਪਰਚੀ ਫੜਾ ਦੇਵੇ, ਫੜ ਕੇ ਆਠੇ ਵਾਹੁੰਦੇ ਹੋਏ ਪਿੰਡ ਵੱਲ ਚੱਲ ਪੈਂਦੇ ਹਨਬਹੁਤ ਘੱਟ ਕਿਸਾਨ ਬੋਰੀ ਦਾ ਤੋਲ ਚੈੱਕ ਕਰਦੇ ਹਨਜੇ ਕਿਤੇ ਕਿਸਾਨ ਵੱਧ ਕੀਤੀ ਹੋਈ ਤੁਲਾਈ ਫੜ ਵੀ ਲਵੇ ਤਾਂ ਆੜ੍ਹਤੀ ਸਾਰਾ ਭਾਂਡਾ ਪੱਲੇਦਾਰ ਦੇ ਸਿਰ ’ਤੇ ਭੰਨ ਦਿੰਦਾ ਹੈ। ਅਸਲ ਵਿੱਚ ਇਹ ਦੋਵੇਂ ਆਪਸ ਵਿੱਚ ਰਲੇ ਹੋਏ ਹੁੰਦੇ ਹਨਕਰਜ਼ੇ ਥੱਲੇ ਦੱਬੇ ਹੋਏ ਜ਼ਿਆਦਾਤਰ ਕਿਸਾਨ ਆੜ੍ਹਤੀ ਨਾਲ ਹਿਸਾਬ ਕਰਨ ਦੀ ਜੁਰਅਤ ਨਹੀਂ ਕਰਦੇ ਕਿ ਕਿਤੇ ਇਹ ਸਾਰੇ ਪੈਸੇ ਐਡਵਾਂਸ ਵਿੱਚ ਹੀ ਨਾ ਕੱਟ ਲਵੇਜੋ ਆੜ੍ਹਤੀ ਨੇ ਕਹਿ ਦਿੱਤਾ, ਸੋ ਸੱਤ ਬਚਨ

1989-90 ਦੀ ਗੱਲ ਹੈ। ਮੈਂ ਝੋਨੇ ਦੀ ਟਰਾਲੀ ਲੈ ਕੇ ਭਗਤਾਂ ਵਾਲਾ ਦਾਣਾ ਮੰਡੀ ਅੰਮ੍ਰਿਤਸਰ ਗਿਆਪਹਿਲਾਂ ਮੇਰਾ ਆੜ੍ਹਤੀ ਨਾਲ ਇਸ ਗੱਲ ਤੋਂ ਪੰਗਾ ਪੈ ਗਿਆ ਕਿ ਦਲਾਲ ਤੇਰੇ ਕੰਨ ਵਿੱਚ ਕਿਉਂ ਰੇਟ ਦੱਸਦੇ ਹਨ, ਸ਼ਰੇਆਮ ਦੱਸਣ? ਮੇਰੀ ਮਰਜ਼ੀ, ਮੈਂ ਵੇਚਾਂ ਜਾਂ ਨਾ ਵੇਚਾਂਮੇਰੀ ਦਲਾਲਾਂ ਨਾਲ ਵੀ ਤੂੰ-ਤੂੰ ਮੈਂ-ਮੈਂ ਹੋ ਗਈਮੈਂ ਸੋਚਿਆ ਕਿ ਸ਼ਾਇਦ ਬਾਕੀ ਦੇ ਕਿਸਾਨ ਮੇਰੀ ਹਿਮਾਇਤ ਵਿੱਚ ਅੱਗੇ ਆਉਣਗੇਪਰ ਉਹ ਤਾਂ ਉਲਟਾ ਮੇਰੇ ਨਾਲ ਹੀ ਔਖੇ ਹੋ ਗਏ ਕਿ ਤੂੰ ਤਾਂ ਲੱਗਦਾ ਅੱਜ ਝੋਨਾ ਹੀ ਨਹੀਂ ਵਿਕਣ ਦੇਣਾਉਸ ਤੋਂ ਬਾਅਦ ਝੋਨੇ ਦੀ ਸਫਾਈ ਸ਼ੁਰੂ ਹੋ ਗਈਥੋੜ੍ਹੀ ਦੇਰ ਬਾਅਦ ਇੱਕ ਮੰਗਤਾ ਆ ਗਿਆ ਤਾਂ ਇੱਕ ਪੱਲੇਦਾਰ ਨੇ ਮੈਨੂੰ ਪੁੱਛੇ ਬਗੈਰ ਝੋਨੇ ਦਾ ਅੱਧਾ ਪੀਪਾ ਉਸ ਦੀ ਝੋਲੀ ਵਿੱਚ ਪਾ ਦਿੱਤਾਮੰਗਤਾ ਉਸ ਨੂੰ ਅਸੀਸਾਂ ਦਿੰਦਾ ਹੋਇਆ ਆਪਣੇ ਰਾਹ ਪੈ ਗਿਆਇਸ ਤੋਂ ਬਾਅਦ ਪੱਲੇਦਾਰਾਂ ਨੂੰ ਪਾਣੀ ਪਿਆਉਣ ਵਾਲੀ ਇੱਕ ਔਰਤ ਆ ਗਈਸਾਰੇ ਪੱਲੇਦਾਰਾਂ ਨੇ ਪਾਣੀ ਪੀਤਾ ਤੇ ਫਿਰ ਇੱਕ ਪੀਪਾ ਝੋਨੇ ਦਾ ਉਸ ਨੂੰ ਵੀ ਦੇ ਦਿੱਤਾਡੇਢ ਦੋ ਘੰਟਿਆਂ ਵਿੱਚ ਝੋਨੇ ਦੇ ਚਾਰ-ਪੰਜ ਪੀਪੇ ਦਾਨੀਂ ਸੱਜਣਾਂ ਨੇ ਦਾਨ ਕਰ ਕੇ ਆਪਣਾ ਅੱਗਾ ਸਵਾਰ ਲਿਆ

ਮੇਰੇ ਕੋਲੋਂ ਰਿਹਾ ਨਾ ਗਿਆ ਤੇ ਮੈਂ ਆਪਣੇ ਆੜ੍ਹਤੀ ਦੀ ਆੜ੍ਹਤ ’ਤੇ ਕਿਸੇ ਹੋਰ ਕਿਸਾਨ ਦੀ ਤੁਲੀ ਹੋਈ ਬੋਰੀ ਧੂਹ ਕੇ ਆਪਣੇ ਝੋਨੇ ਵੱਲ ਕਰ ਲਈਪੱਲੇਦਾਰਾਂ ਦਾ ਚੌਧਰੀ ਭੱਜ ਕੇ ਮੇਰੇ ਵੱਲ ਆਇਆ ਤੇ ਪੁੱਛਣ ਲੱਗਾ, “ਇਹ ਕੀ ਕਰ ਰਿਹਾ ਹੈਂ?” ਮੈਂ ਉਸ ਨੂੰ ਜਵਾਬ ਦਿੱਤਾ, “ਤੂੰ ਮੇਰੇ ਤੋਂ ਬਿਨਾਂ ਪੁੱਛੇ ਜਿੰਨਾ ਝੋਨਾ ਲੁਟਾਵੇਂਗਾ, ਮੈਂ ਉੰਨੀਆਂ ਹੀ ਬੋਰੀਆਂ ਇੱਧਰੋਂ ਪੂਰੀਆਂ ਕਰੀ ਜਾਣੀਆਂ ਹਨ ਚੌਧਰੀ ਛਿੱਥਾ ਜਿਹਾ ਪੈ ਗਿਆ ਤੇ ਅਗਾਂਹ ਤੋਂ ਉਸ ਨੇ ਮੇਰੇ ਝੋਨੇ ਵੱਲ ਨਾ ਵੇਖਿਆਮੈਂ ਤਾਂ ਝੋਨੇ ਦੀ ਸਫਾਈ ਤੋਂ ਬਾਅਦ ਨਿਕਲਿਆ ਫੂਸ ਵੀ ਮੰਡੀ ਤੋਂ ਲੈ ਆਉਂਦਾ ਹੁੰਦਾ ਸੀਉਸ ਫੂਸ ਵਿੱਚ ਪੱਲੇਦਾਰ ਇੱਕ ਟਰਾਲੀ ਪਿੱਛੇ ਦਸ ਪੰਦਰਾਂ ਕਿਲੋ ਅਨਾਜ ਤਾਂ ਛੱਡ ਹੀ ਦਿੰਦੇ ਹਨਪਰ ਵੇਖਿਆ ਜਾਵੇ ਤਾਂ ਜ਼ਿਆਦਾਤਰ ਕਿਸਾਨ ਇਸ ਲੁੱਟ ਦੇ ਖੁਦ ਜ਼ਿੰਮੇਵਾਰ ਹਨਅਸੀਂ ਬਿਨਾਂ ਵਜਾਹ ਆਪਣੀਆਂ ਜ਼ਰੂਰਤਾਂ ਵਧਾਈਆਂ ਹੋਈਆਂ ਹਨਵਿਆਹਾਂ ਅਤੇ ਮਰਨਿਆਂ-ਪਰਨਿਆਂ ’ਤੇ ਰੱਜ ਕੇ ਫਜ਼ੂਲ ਖਰਚੀ ਕਰਦੇ ਹਾਂਪੰਜ ਪਰਸੈਂਟ ਵੀ ਕਿਸਾਨ ਹੱਥੀਂ ਕੰਮ ਕਰ ਕੇ ਰਾਜ਼ੀ ਨਹੀਂਜਿਹੜਾ ਕਿਸਾਨ ਚਾਦਰ ਵੇਖ ਕੇ ਪੈਰ ਪਸਾਰਦਾ ਹੈ ਤੇ ਬਿਨਾਂ ਵਜਾਹ ਕਰਜ਼ਾ ਨਹੀਂ ਚੁੱਕਦਾ, ਆੜ੍ਹਤੀ ਉਸ ਨਾਲ ਤਿੰਨ ਪੰਜ ਕਰਨ ਦੀ ਹਿੰਮਤ ਨਹੀਂ ਕਰਦਾਅਨੇਕਾਂ ਅਜਿਹੇ ਸਿਆਣੇ ਕਿਸਾਨ ਹਨ, ਜੋ ਆੜ੍ਹਤੀ ਤੋਂ ਕਰਜ਼ਾ ਲੈਣ ਦੀ ਬਜਾਏ, ਉਸ ਕੋਲ ਪੈਸੇ ਰੱਖ ਕੇ ਬਿਆਜ ਲੈਂਦੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3872)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

Balraj S Sidhu

Balraj S Sidhu

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author