ShingaraSDhillon7ਲੋਕਾਂ ਦੇ ਚੁਣੇ ਹੋਏ ਸੇਵਕ ਲੱਠਮਾਰ ਬਣੇ ਹੋਏ ਹਨ। ਰੇਤਬਜਰੀਕੇਬਲਟਰਾਂਸਪੋਰਟ ਤੇ ਭੂ ਮਾਫੀਏ ਨੇ ...
(13 ਅਪਰੈਲ 20222)
ਮਹਿਮਾਨ: 224.

 

ਬੇਸ਼ਕ ਵੈਸਾਖੀ ਦਾ ਤਿਓਹਾਰ ਭਾਰਤ ਵਿੱਚ ਵਸਦੇ ਵੱਖ ਵੱਖ ਸੱਭਿਆਚਾਰਾਂ ਦੇ ਲੋਕਾਂ ਵੱਲੋਂ ਕਈ ਸਦੀਆਂ ਤੋਂ ਮਨਾਇਆ ਜਾਂਦਾ ਹੈ ਤੇ ਇਸਦੇ ਮਨਾਏ ਜਾਣ ਦੇ ਬਹੁਤ ਸਾਰੇ ਕਾਰਨ ਰਹੇ ਹਨਭਾਰਤ ਵਿੱਚ ਇਹ ਤਿਉਹਾਰ ਜਿੱਥੇ ਸਰਦ ਤੋਂ ਗਰਮ ਮੌਸਮ ਦੇ ਬਦਲਾਵ ਦਾ ਸੂਚਿਕ ਮੰਨਿਆ ਜਾਂਦਾ ਹੈ, ਉੱਥੇ ਹਾੜ੍ਹੀ ਦੀ ਫਸਲ ਪੱਕ ਕੇ ਤਿਆਰ ਹੋ ਜਾਣ ਦਾ ਸੂਚਕ ਵੀ ਹੈਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਕ ਆਪਣੀ ਮੰਗਲ ਕਾਮਨਾ ਵਾਸਤੇ ਇਸ ਤਿਓਹਾਰ ਵਾਲੇ ਦਿਨ ਆਪੋ ਆਪਣੇ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਵਾਸਤੇ ਉਹਨਾਂ ਦੀ ਪੂਜਾ ਅਰਚਨਾ ਕਰਦੇ ਹਨਪੰਜਾਬ ਵਿੱਚ ਇਹ ਤਿਉਹਾਰ ਪੰਜਾਬੀਆਂ ਵਾਸਤੇ ਜਿੱਥੇ ਕਈ ਪੱਖਾਂ ਤੋਂ ਖੁਸ਼ੀ ਤੇ ਹੁਲਾਸ ਦਾ ਤਿਉਹਾਰ ਹੈ, ਉੱਥੇ ਖਾਲਸੇ ਦਾ ਸਾਜਨਾ ਦਿਵਸ ਹੋਣ ਦੇ ਨਾਲ ਨਾਲ ਹੀ ਪੰਜਾਬੀਆਂ ’ਤੇ ਝੁੱਲੇ ਖੂਨੀ ਕਾਂਡਾਂ ਦਾ ਵੀ ਗਵਾਹ ਹੈ

13 ਅਪਰੈਲ 1699 ਵਿੱਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੀ ਨੇ ਜੇਕਰ ਖਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਇਹ ਉਸ ਵੇਲੇ ਦੀ ਬਹੁਤ ਵੱਡੀ ਘਟਨਾ ਸੀ ਜਿਸ ਨੇ ਮਜ਼ਲੂਮਾਂ ਵਿੱਚ ਚਿੜੀਆਂ ਤੋਂ ਬਾਜ਼ ਤੁੜਾਉਣ ਵਾਲੀ ਨਵੀਂ ਰੂਹ ਫੂਕੀ ਜ਼ਰਾ ਪਿਛੋਕੜ ਵਿੱਚ ਝਾਤੀ ਮਾਰਿਆਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਪੰਜਾਬ ਵਾਸੀਆਂ ’ਤੇ ਖੂਨੀ ਹਨੇਰੀਆਂ ਮੁੱਢ ਕੁਦੀਮੋਂ ਹੀ ਝੁੱਲਦੀਆਂ ਰਹੀਆਂ ਹਨਪੰਜਾਬੀਆਂ ਨੂੰ ਹਮੇਸ਼ਾ ਹੀ ਨਵੀਂਆਂ ਮੁਹਿੰਮਾਂ ਦਾ ਸਾਹਮਣਾ ਕਰਨਾ ਪਿਆ, ਕਦੀ ਧਾੜਵੀਆਂ ਨਾਲ ਲੋਹਾ ਲੈਣਾ ਪਿਆ ਤੇ ਕਦੀ ਜ਼ਿੰਦਗੀ ਜਿਊਣ ਵਾਸਤੇ ਸੰਘਰਸ਼ ਕਰਨਾ ਪਿਆਇਹਨਾਂ ਲੋਕਾਂ ਦੇ ਹਾਲਾਤ ਹਮੇਸ਼ਾ ਹੀ ਪ੍ਰਤੀਕੂਲ ਵੀ ਰਹੇ ਤੇ ਨਾ ਮਾਕੂਲ ਵੀ

1699 ਦੀ ਵੈਸਾਖੀ ਵਾਲੇ ਦਿਨ ਸਮੇਂ ’ਤੇ ਹਾਲਾਤ ਦੀ ਮੰਗ ਮੁਤਾਬਿਕ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਸਰਬੰਸ ਵਾਰ ਕੇ ਜਿੱਥੇ ਖਾਲਸਾ ਪੰਥ ਦੀ ਸਾਜਨਾ ਕੀਤੀ, ਉੱਥੇ ਦਸਵੀਂ ਜੋਤ ਦੇ ਰੂਪ ਵਿੱਚ ਪਹਿਲੇ ਗੁਰੂ ਸਾਹਿਬਾਨਾਂ ਦੇ ਮਿਸ਼ਨ ਨੂੰ ਸਰ ਅੰਜਾਮ ਕਰਕੇ ਉਹਨਾਂ ਨੂੰ ਆਪਣੀ ਸੱਚੀ ਸ਼ਰਧਾ ਤੇ ਸਤਿਕਾਰ ਦੀ ਸ਼ਰਧਾਂਜਲੀ ਵੀ ਭੇਂਟ ਕੀਤੀ ਤੇ ਮਜ਼ਲੂਮਾਂ ਵਿੱਚ ਸ਼ੇਰਾਂ ਦੀ ਰੂਹ ਤੇ ਗਰਜ ਭਰਕੇ ਵੇਲੇ ਦੇ ਨਿਰਦਈ ਹਾਕਮਾਂ ਨੂੰ ਚੁਣੌਤੀ ਵੀ ਦਿੱਤੀ, ਪਰ ਹੋਣੀ ਦੇਖੋ ਕਿ ਸਿੱਖ ਧਰਮ ਅੱਜ ਇੱਕ ਵਾਰ ਫੇਰ ਬਿਪਰਵਾਦ ਦਾ ਸ਼ਿਕਾਰ ਹੈ, ਜਿਹਨਾਂ ਨੂੰ ਗੁਰੂ ਸਾਹਿਬ ਨੇ ਸ਼ੇਰ ਦਾ ਦਰਜਾ ਦਿੱਤਾ ਸੀ, ਉਹਨਾਂ ਦੀ ਬਹੁ ਗਿਣਤੀ ਅੱਜ ਭੇਡਾਂ ਨਾਲ਼ੋਂ ਵੀ ਮਾੜੀ ਹਾਲਤ ਵਿੱਚ ਹੈ

ਸਿੱਖ ਧਰਮ ਦੇ ਸਾਂਝੀਵਾਲਤਾ ਦੇ ਸਿਧਾਂਤ ਤੋਂ ਨਾਬਰ ਹੋ ਕੇ ਬਹੁਤੇ ਸਿੱਖ ਫਿਰਕਾਪ੍ਰਸਤੀ, ਆਪਸੀ ਫੁੱਟ ਤੇ ਡੇਰਾਵਾਦ ਦੇ ਸ਼ਿਕਾਰ ਹਨ ਜਾਤਾਂ ਗੋਤਾਂ ਦੇ ਨਾਮ ’ਤੇ ਗੁਰਦੁਆਰੇ ਖੁੱਲ੍ਹ ਚੁੱਕੇ ਹਨਪ੍ਰਧਾਨਗੀਆਂ ਵਾਸਤੇ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੱਗਾਂ ਲੱਥਦੀਆਂ ਹਨ, ਸਿਰ ਪਾਟਦੇ ਹਨ ਤੇ ਕਤਲ ਹੋ ਰਹੇ ਹਨ ਜੋ ਅਤੀ ਗਹਿਰੀ ਚਿੰਤਾ ਤੇ ਸੋਚਣ ਦਾ ਵਿਸ਼ਾ ਹੈ ਮਨ ਇਹ ਸੋਚਣ ’ਤੇ ਮਜਬੂਰ ਹੈ ਕਿ ਸਿੱਖ ਵੈਸਾਖੀ ਦਾ ਤਿਉਹਾਰ ਆਪਣੇ ਗੁਰੂ ਦੇ ਫ਼ਲਸਫ਼ੇ ਤੋਂ ਭਗੌੜੇ ਹੋ ਕੇ ਕਿਹੜੇ ਮੂੰਹ ਨਾਲ ਮਨਾ ਰਹੇ ਹਨ!!

ਜੇਕਰ ਗੁਰੂ ਦੇ ਫ਼ਲਸਫ਼ੇ ’ਤੇ ਅਮਲ ਨਹੀਂ ਕਰਨਾ ਤਾਂ ਫੇਰ ਮੇਰੀ ਜਾਚੇ ਅਜਿਹੇ ਤਿਉਹਾਰ ਮਨਾਉਣ ਦੀ ਕੋਈ ਤੁਕ ਬਾਕੀ ਨਹੀਂ ਰਹਿ ਜਾਂਦੀ ਤੇ ਜੇਕਰ ਫੇਰ ਵੀ ਮਨਾਏ ਜਾਂਦੇ ਹਨ ਤਾਂ ਫਿਰ ਇਸ ਤਰ੍ਹਾਂ ਕਰਨਾ ਕਿਸੇ ਵੀ ਤਰ੍ਹਾਂ ਫੋਕਟ ਦੇ ਕਰਮ ਕਾਂਡ ਕਰਨ ਤੋਂ ਵੱਖਰਾ ਨਹੀਂ

ਅਗਲੀ ਗੱਲ ਇਹ ਹੈ ਕਿ ਇਸ ਵੈਸਾਖੀ ਵਾਲੇ ਦਿਨ ਨੇ ਪੰਜਾਬੀ ਭਾਈਚਾਰੇ ਨੂੰ ਉਹ ਜ਼ਖ਼ਮ ਦਿੱਤੇ ਹਨ ਜੋ ਹੁਣ ਨਾਸੂਰ ਬਣ ਚੁੱਕੇ ਹਨ ਤੇ ਜਿਹਨਾਂ ਨੇ ਹਮੇਸ਼ਾ ਹੀ ਰਿਸਦੇ ਰਹਿਣਾ ਹੈਇਸੇ ਦਿਨ 1919 ਅੰਮ੍ਰਿਤਸਰ ਦੇ ਜਲ੍ਹਿਆਂ ਵਾਲਾ ਬਾਗ਼ ਵਿੱਚ ਅੰਗਰੇਜ਼ ਸਾਮਰਾਜ ਨੇ ਖੂਨੀ ਸਾਕਾ ਵਰਤਾਇਆ ਸੀ ਸ਼ਾਂਤਮਈ ਰੋਸ ਪ੍ਰਗਟ ਕਰ ਰਹੇ ਪੰਜਾਬੀਆਂ ’ਤੇ ਬਿਨਾ ਕਿਸੇ ਚਿਤਾਵਣੀ ਤੋਂ ਜਨਰਲ ਡਾਇਰ ਨੇ ਗੋਰਖਾ ਰਜਮੈਂਟ ਦੇ 50 ਸਿਪਾਹੀਆਂ ਰਾਹੀਂ ਅੰਨ੍ਹੇਵਾਹ ਗੋਲੀਬਾਰੀ ਕਰਵਾ ਕੇ ਸੈਂਕੜੇ ਨਿਹੱਥਿਆਂ ਤੇ ਬੇਕਸੂਰਾਂ ਦੇ ਖੂਨ ਦੀ ਹੋਲੀ ਖੇਡੀ ਸੀ

ਅੰਗਰੇਜ਼ਾਂ ਦਾ ਇਹ ਕਾਲਾ ਸਿਆਹ ਕਾਂਡ ਪੰਜਾਬੀ ਕਦੇ ਵੀ ਨਹੀਂ ਭੁੱਲ ਸਕਦੇ ਬੇਸ਼ਕ ਸ਼ਹੀਦ ਊਧਮ ਸਿੰਘ ਸੁਨਾਮ ਨੇ ਇੱਕੀ ਸਾਲ ਬਾਦ 1940 ਨੂੰ ਜਨਰਲ ਡਾਇਰ ਨੂੰ ਇੰਗਲੈਂਡ ਦੇ ਕੈਕਸਟਨ ਹਾਲ ਵਿੱਚ ਮਾਰਕੇ ਇਸ ਖੂਨੀ ਕਾਂਡ ਦਾ ਬਦਲਾ ਵੀ ਲੈ ਲਿਆ ਸੀ, ਪਰ ਫੇਰ ਵੀ ਅੰਗਰੇਜ਼ਾਂ ਦੇ ਗੋਰੇ ਚਿਹਰੇ ’ਤੇ ਇਹ ਸਿਆਹ ਕਲੰਕ ਜਿੱਥੇ ਤਾਰੀਖ਼ ਦਾ ਹਿੱਸਾ ਬਣ ਚੁੱਕਾ ਹੈ, ਉੱਥੇ ਪੰਜਾਬੀਆਂ ਦੇ ਸੀਨੇ ਵਿੱਚ ਹਮੇਸ਼ਾ ਲਈ ਟਸਕ ਰਿਹਾ ਹੈ ਤੇ ਟਸਕਦਾ ਰਹੇਗਾ

ਇਸੇ ਦਿਨ 1978 ਵਿੱਚ ਅੰਮ੍ਰਿਤਸਰ ਵਿਖੇ ਨਿਰੰਕਾਰੀ ਕਾਂਡ ਹੋਇਆ ਜਿਸ ਵਿੱਚ ਦਰਜਨ ਦੇ ਲਗਭਗ ਸਿੱਖ ਹਰਮੰਦਿਰ ਸਾਹਿਬ ਦੇ ਬਿਲਕੁਲ ਨੇੜੇ ਮਾਰੇ ਗਏ ਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲੱਗਾ ਜਿਸ ਤੋਂ ਬਾਦ ਇਸੇ ਦਿਨ 1980 ਵਿੱਚ ਅਨੰਦਪੁਰ ਸਾਹਿਬ ਦਾ ਮੋਰਚਾ ਸ਼ੁਰੂ ਕੀਤਾ ਗਿਆ, ਜੋ ਜੇਲ੍ਹ ਭਰੋ ਅੰਦੋਲਨ ਵਿੱਚੋਂ ਵਿਚਰਦਾ ਹੋਇਆ, ਮਰਜੀਵੜਿਆਂ ਦੀ ਫੌਜ ਤਿਆਰ ਕਰਨ ਤਕ ਪਹੁੰਚਿਆ ਤੇ ਫਿਰ 1984 ਦੇ ਹਰਿਮੰਦਰ ਸਾਹਿਬ ਘੱਲੂਘਾਰੇ ਤੋਂ ਹੁੰਦਾ ਹੋਇਆ ਇੰਦਰਾਗਾਧੀ ਦੀ ਹੱਤਿਆ ਤੋਂ ਬਾਦ ਦੇਸ਼ ਵਿੱਚ ਸਿੱਖਾਂ ਦੇ ਦਿੱਲੀ ਤੇ ਮੁਲਖ ਦੇ ਹੋਰ ਹਿੱਸਿਆਂ ਵਿੱਚ ਹੋਏ ਕਤਲੇਆਮ (ਦੰਗੇ ਨਹੀਂ) ਰੂਪੀ ਨਸਲਕੁਸ਼ੀ ਤਕ ਪਹੁੰਚਿਆਇਸ ਤੋਂ ਵੀ ਅੱਗੇ 1980 ਤੇ 1990 ਦੇ ਦਹਾਕੇ ਦਰਮਿਆਨ ਪੰਜਾਬ ਦੀ ਜਵਾਨੀ ਦਾ ਘਾਣ ਕਥਿਤ ਫਰਜ਼ੀ ਪੁਲਿਸ ਮੁਕਾਬਲਿਆਂ ਰਾਹੀਂ ਕੀਤਾ ਗਿਆ

ਅੱਜ ਵੈਸਾਖੀ ਦੇ ਪਵਿੱਤਰ ਮੌਕੇ ’ਤੇ ਜਦੋਂ ਮੈਂ ਆਪਣੇ ਪਿੱਛੇ ਤੇ ਅੱਗੇ ਝਾਤੀ ਮਾਰਦਾ ਹਾਂ ਤਾਂ ਹਰ ਪਾਸੇ ਨਿਰਾਸ਼ਾ ਹੀ ਨਿਰਾਸ਼ਾ ਨਜ਼ਰ ਆਉਂਦੀ ਹੈਪੰਜਾਬ ਦੀ ਪੌਣੇ ਤਿੰਨ ਕਰੋੜ ਦੀ ਜਨਸੰਖਿਆ ਵਿੱਚੋਂ ਲਗਭਗ 60 ਲੱਖ ਉੱਚ ਪੜ੍ਹਿਆ ਲਿਖਿਆ ਨੌਜਵਾਨ ਵਰਗ ਬੇਕਾਰ ਘੁੰਮ ਰਿਹਾ ਹੈ ਕਿਸਾਨ ਕਰਜ਼ੇ ਹੇਠ ਦਬਕੇ ਖੁਦਕੁਸ਼ੀਆਂ ਕਰ ਰਹੇ ਹਨ ਕਿਰਤੀ ਤੇ ਮੁਲਾਜ਼ਮ ਆਪਣੇ ਹੱਕਾਂ ਦੀ ਪਰਾਪਤੀ ਵਾਸਤੇ ਧਰਨੇ ਤੇ ਮੁਜ਼ਾਹਰੇ ਕਰਨ ਵਾਸਤੇ ਮਜਬੂਰ ਹਨਔਰਤਾਂ ਬੇਪੱਤੀ ਤੇ ਬਲਾਤਕਾਰੀ ਦਾ ਸ਼ਿਕਾਰ ਹਨਕੰਨਿਆ ਭਰੂਣ ਹੱਤਿਆ ਆਪਣੀ ਚਰਮ ਸਿਖਰ ’ਤੇ ਹੈਪੰਜਾਬ ਵਿੱਚ ਜਨਮ ਲੈਣ ਵਾਲਾ ਹਰ ਬੱਚਾ ਲਗਭਗ ਇੱਕ ਲੱਖ ਰੁਪਏ ਦਾ ਕਰਜ਼ਈ ਹੋ ਕੇ ਜੰਮ ਰਿਹਾ ਹੈਪੰਜਾਬ ਵਿੱਚੋਂ ਸਨਅਤ ਦਾ ਭੋਗ ਪੈ ਚੁੱਕਾ ਹੈ ਦਰਿਆਈ ਪਾਣੀਆਂ ’ਤੇ ਡਾਕਾ ਵੱਜ ਚੁੱਕਾ ਹੈ ਤੇ ਬਾਕੀ ਬਚਦੇ ਪਾਣੀਆਂ ਵਿੱਚ ਬੜੀ ਡੂੰਘੀ ਸਾਜ਼ਿਸ਼ ਤਹਿਤ ਰਸਾਇਣਿਕ ਜ਼ਹਿਰ ਘੋਲਿਆ ਜਾ ਰਿਹਾ ਹੈਜ਼ਮੀਨਦੋਜ਼ ਪਾਣੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ ਸਰਕਾਰੀ ਸਕੂਲਾਂ ਦੀ ਧੜਾਧੜ ਤਾਲਾਬੰਦੀ, ਮਾਂ ਬੋਲੀ ਦੀ ਦੁਰਦਸ਼ਾ, ਗੱਲ ਕੀ ਜਿੱਧਰ ਵੀ ਨਜ਼ਰ ਮਾਰਦਾ ਹਾਂ, ਕਿਧਰੇ ਵੀ ਸਭ ਚੰਗਾ ਨਜ਼ਰ ਨਹੀਂ ਆਉਂਦਾ, ਸਗੋਂ ਹਰ ਪਾਸੇ ਹਨੇਰਾ ਤੇ ਹਨੇਰਗਰਦੀ ਹੀ ਨਜ਼ਰ ਆਉਂਦੀ ਹੈ

ਪੰਜਾਬੀ ਭਾਈਚਾਰਾ ਗ਼ੁਰਬਤ ਦਾ ਸ਼ਿਕਾਰ ਹੈਨੌਜਵਾਨ ਫਰੱਸਟਰੇਟਡ ਹੋ ਕੇ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੇ ਹਨ, ਆਈਲੈਟ ਕਰਕੇ ਵਿਦੇਸ਼ਾਂ ਵੱਲ ਭੱਜ ਰਹੇ ਹਨਪੰਜਾਬ ਵਿੱਚ ਬੀਮਾਰੀਆਂ ਦੀ ਮਹਾਂਮਾਰੀ ਫੈਲ ਚੁੱਕੀ ਹੈ, ਰੋਜ਼ਾਨਾ ਕੈਂਸਰ ਦੇ ਮਰੀਜ਼ਾਂ ਦੀ ਰੇਲ ਭਰਕੇ ਰਾਜਸਥਾਨ ਨੂੰ ਇਲਾਜ ਵਾਸਤੇ ਜਾ ਰਹੀ ਹੈਦਫਤਰਾਂ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਲੋਕਾਂ ਦੇ ਚੁਣੇ ਹੋਏ ਸੇਵਕ ਲੱਠਮਾਰ ਬਣੇ ਹੋਏ ਹਨਰੇਤ, ਬਜਰੀ, ਕੇਬਲ, ਟਰਾਂਸਪੋਰਟ ਤੇ ਭੂ ਮਾਫੀਏ ਨੇ ਇਹਨਾਂ ਦੀ ਨਿਗਰਾਨੀ ਹੇਠ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ

ਪੰਜਾਬ ਵਿੱਚ ਅੱਜ ਵੀ ਚਾਰੇ ਪਾਸੇ ਜਨਰਲ ਡਾਇਰ, ਅਡਵਾਇਰ, ਗਿੱਲ ਤੇ ਰਿਬੇਰੋ ਦਨਦਨਾਉਂਦੇ ਹੋਏ ਦਹਿਸ਼ਤ ਦਾ ਤਾਂਡਵ ਮਚਾ ਰਹੇ ਨਜ਼ਰ ਆ ਰਹੇ ਹਨਇਹ ਵੱਖਰੀ ਗੱਲ ਹੈ ਅੱਜ ਉਹਨਾਂ ਦੇ ਚਿਹਰੇ ਬਦਲੇ ਹੋਏ ਹਨਪਹਿਲਾਂ ਧਾੜਵੀ ਤੇ ਲੁਟੇਰੇ ਬਾਹਰੋਂ ਆਉਂਦੇ ਸਨ, ਪਰ ਹੁਣ ਬੁੱਕਲ਼ ਦੇ ਸੱਪ ਬਣੇ ਹੋਏ ਹਨ

ਹਾਂ! ਅੱਜ ਜਲ੍ਹਿਆਂ ਵਾਲੇ ਬਾਗ਼ ਦੇ ਖੂਨੀ ਕਾਂਡ ਦਾ 103ਵਾਂ ਸਾਲ ਹੈ, ਪਰ ਬਦਲਿਆ ਕੁਝ ਵੀ ਨਹੀਂ103 ਸਾਲ ਪਹਿਲਾਂ ਉੱਥੇ ਨਿਰਦੋਸ਼ਿਆਂ ਨੂੰ ਅਕਾਰਨ ਹੀ ਗੋਲੀ ਨਾਲ ਭੁੰਨ ਦਿੱਤਾ ਗਿਆ ਸੀ ਤੇ ਹੁਣ ਇੱਥੇ ਹਾਲਾਤ ਹੀ ਅਜਿਹੇ ਬਣਾ ਦਿੱਤੇ ਗਏ ਨੇ ਕਿ ਪੰਜਾਬੀਆਂ ਨੂੰ ਜੀਊਂਦਿਆਂ ਨੂੰ ਹੀ ਮਰਿਆਂ ਨਾਲ਼ੋਂ ਬਦਤਰ ਕਰ ਦਿੱਤਾ ਗਿਆ ਹੈਮਰਨ ਵਾਲਾ ਤਾਂ ਦੁਨੀਆ ਦੀਆਂ ਸਾਰੀਆਂ ਮੁਸੀਬਤਾਂ ਤੋਂ ਮੁਕਤ ਹੋ ਜਾਂਦਾ ਹੈ ਪਰ ਜਿਸ ਜ਼ਿੱਲਤ ਭਰੀ ਜ਼ਿੰਦਗੀ ਜੀਊਣ ਵਾਸਤੇ ਪੰਜਾਬੀ ਮਜਬੂਰ ਕਰ ਦਿੱਤੇ ਗਏ ਹਨ, ਇਹ ਨਿਸਚੈ ਹੀ ਸਾਡੇ ਸਭਨਾਂ ਦੇ ਵਾਸਤੇ ਵੈਸਾਖੀ ਦਾ ਤਿਉਹਾਰ ਮਨਾਉਣ ਦੇ ਨਾਲ ਨਾਲ ਗੰਭੀਰ ਚਿੰਤਾ ਦਾ ਵਿਸ਼ਾ ਹੈ

ਕਰੋਨਾ ਨਾਮ ਦਾ ਇੱਕ ਛੋਟਾ ਕੀਟਾਣੂ ਪਿਛਲੇ ਤਿੰਨ ਕੁ ਸਾਲ ਤੋਂ ਪੂਰੀ ਦੁਨੀਆ ਵਿੱਚ ਹਾਹਾਕਾਰ ਮਚਾ ਰਿਹਾ ਹੈਹਰ ਹਿਰਦੇ ਵਿੱਚ ਡਰ ਸਹਿਮ ਅਤੇ ਖ਼ੌਫ਼ ਹੈਦੁਨੀਆ ਵਿੱਚ ਬਹੁਤ ਸਾਰਾ ਜਾਨੀ ਨੁਕਸਾਨ ਹੋ ਚੁੱਕਾ ਹੈ ਤੇ ਇਹ ਸਿਲਸਿਲਾ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ, ਲੌਕ ਡਾਊਨ ਤੇ ਕਰਫਿਊ ਕਾਰਨ ਲੋਕਾਂ ਦਾ ਪਰਿਵਾਰਕ ਤੇ ਸਮਾਜਿਕ ਜੀਵਨ ਬਿਖਰ ਕੇ ਰਹਿ ਗਿਆ ਹੈ ਆਮਦਨ ਵਿੱਚ ਖੜੋਤ ਹੈ, ਹਰ ਪਾਸੇ ਆਰਥਿਕ ਮੰਦੀ ਹੈਇਸ ਤਰ੍ਹਾਂ ਦੇ ਡਰਾਉਣੇ ਮਾਹੌਲ ਵਿੱਚ ਕਿਸੇ ਚਿਹਰੇ ’ਤੇ ਰੌਣਕ ਭਲਾ ਕਿਵੇਂ ਆ ਸਕਦੀ ਹੈ? ਮੌਤ ਦੇ ਸਾਏ ਵਿੱਚੋਂ ਵਿਚਰਦੇ ਹੋਏ ਕਦੇ ਵੀ ਅਜਿਹਾ ਹੋ ਹੀ ਨਹੀਂ ਸਕਦਾ ਚਿੰਤਾ, ਗ਼ਮ ਤੇ ਡਰ ਵਿੱਚ ਸੁਰ ਵੀ ਸ਼ੋਰ ਬਣ ਜਾਂਦਾ ਹੈ ਸੰਗੀਤ ਵੀ ਕੂਕਰੌਲਾ ਬਣ ਜਾਂਦਾ ਹੈ ਤੇ ਅਜਿਹੇ ਮੌਕਿਆਂ ਉੱਤੇ ਜਾਨ ਦਾ ਬਚਾ ਹੀ ਪਹਿਲੀ ਤੇ ਆਖਰੀ ਚੋਣ ਬਣ ਜਾਂਦਾ ਹੈ

ਸੋ ਅੱਜ ਵੈਸਾਖੀ ਦੇ ਸ਼ੁਭ ਦਿਹਾੜੇ ’ਤੇ ਮੇਰੇ ਮਨ ਵਿੱਚ ਰਲੇ ਮਿਲੇ ਅਹਿਸਾਸ ਪੈਦਾ ਹੋ ਰਹੇ ਹਨ ਜੋ ਮੇਰੇ ਅੰਦਰ ਕਿੰਤੂ ਦਰ ਕਿੰਤੂ ਉਠਾ ਕੇ ਦੁਬਿਧਾ ਪੈਦਾ ਕਰ ਰਹੇ ਹਨ ਕਿ ਅੱਜ ਵੈਸਾਖੀ ਦਾ ਤਿਓਹਾਰ ਮਨਾਵਾਂ ਕਿ ਨਾ? ਜੇਕਰ ਮਨਾਵਾਂ ਤਾਂ ਕਿਵੇਂ ਮਨਾਵਾਂ, ਜੇਕਰ ਨਾ ਮਨਾਵਾਂ ਤਾਂ ਵੱਖਰਾ ਕੀ ਕਰਾਂ, ਜੋ ਸਭ ਤੋਂ ਨਿਆਰਾ ਜਾਂ ਵਿਲੱਖਣ ਹੋਵੇ, ਜੋ ਪੰਜਾਬੀਆਂ ਨੂੰ ਕੋਈ ਵੱਡਾ ਸੁਨੇਹਾ ਦਿੰਦਾ ਹੋਵੇ

ਬੱਸ ਇਹ ਉਕਤ ਸਭ ਸੋਚ ਕੇ ਕਲਮ ਚੁੱਕਦਾ ਹਾਂ ਤੇ ਅੱਜ ਦੇ ਇਸ ਬਹੁਤ ਹੀ ਪਵਿੱਤਰ ਤੇ ਇਤਿਹਾਸਕ ਦਿਹਾੜੇ ਦੇ ਸ਼ੁਭ ਮੌਕੇ ’ਤੇ ਆਪਣੇ ਮਨ ਵਿੱਚ ਪੈਦਾ ਹੋਏ ਅਹਿਸਾਸਾਂ ਨੂੰ ਕਾਗਜ਼ ਦੀ ਹਿੱਕ ’ਤੇ ਇਹ ਸੋਚਦਾ ਹੋਇਆ ਉਕਰਨ ਲੱਗ ਜਾਂਦਾ ਹਾਂ ਕਿ ਮੇਰੇ ਵੱਲੋਂ ਸ਼ਾਇਦ ਤਿਓਹਾਰ ਮਨਾਉਣ ਦਾ ਇਹੀ ਇੱਕ ਵਧੀਆ ਤੇ ਤਰਕਸੰਗਤ ਢੰਗ ਹੈ

ਇਸ ਸ਼ੁਭ ਮੌਕੇ ’ਤੇ ਮੈਂ ਆਪਣੇ ਗੁਰੂਆਂ ਦੁਆਰਾ ਬਖਸ਼ੇ ਅਨਮੋਲ ਜੀਵਨ ਫਲਸਫੇ ’ਤੇ ਪੂਰੀ ਪ੍ਰਤੀਬੱਧਤਾ ਨਾਲ ਚੱਲਣ ਦਾ ਪ੍ਰਣ ਕਰਦਾ ਹਾਂ ਜਲ੍ਹਿਆਂ ਵਾਲੇ ਬਾਗ ਦੇ ਕੌਮੀ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਦਾ ਹੋਇਆ ਸੱਚੀ ਸ਼ਰਧਾਂਜਲੀ ਭੇਂਟ ਕਰਦਾ ਹਾਂ ਪੰਜਾਬ ਦੇ ਭਲੇ ਲਈ, ਪੰਜਾਬੀਆਂ ਦੀ ਤੰਦਰੁਸਤੀ ਤੇ ਖੁਸ਼ਹਾਲੀ ਲਈ ਮਨੋ ਦਿਲੋਂ ਅਰਦਾਸ ਕਰਦਾ ਹਾਂ ਇਸਦੇ ਨਾਲ ਹੀ ਸਭਨਾਂ ਨੂੰ ਵੈਸਾਖੀ ਦੀ ਵਧਾਈ ਦੇਣ ਦੀ ਬਜਾਏ ਇਹ ਬੇਨਤੀ ਕਰਦਾ ਹਾਂ ਕਿ ਇਸ ਦਿਨ ਨੂੰ ਰਸਮੀ ਤੌਰ ’ਤੇ ਵਧਾਈਆਂ ਦੇ ਅਦਾਨ ਪਰਦਾਨ ਤੋਂ ਮੁਕਤ ਕਰਕੇ ਦਿਲੋ ਮਨੋਂ ਇਸ ਦਿਨ ਦੀ ਇਤਿਹਾਸਕ ਤੇ ਵਿਰਸਾਗਤ ਮਹੱਤਤਾ ਨੂੰ ਸਮਝਣ ਤੇ ਇਸ ਤਿਓਹਾਰ ਨੂੰ ਸਾਰਥਿਕ ਬਣਾਉਣਇਸ ਤਰ੍ਹਾਂ ਦੇ ਮਹਾਨ ਤਿਓਹਾਰਾਂ ਨੂੰ ਰਸਮੀ ਨਾ ਬਣਾਉਣ ਕਿਉਂਕਿ ਇਹ ਤਿਓਹਾਰ ਸਾਡੇ ਅਤੇ ਸਾਡੀਆਂ ਅਗਲੇਰੀਆ ਨਸਲਾਂ ਵਾਸਤੇ ਬਹੁਤ ਅਹਿਮ ਹਨਇਹਨਾਂ ਦੀ ਅਹਿਮੀਅਤ ਨੂੰ ਸਮਝੇ ਬਿਨਾ ਇਹਨਾਂ ਨੂੰ ਕਦਾਚਿਤ ਵੀ ਮਨਾਇਆ ਹੀ ਨਹੀਂ ਜਾ ਸਕਦਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3502)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author