ShingaraSDhillon7ਇਸ ਤਰ੍ਹਾਂ ਦੇ ਦਿਨ ਦਿਹਾੜੇ ਵੀ ਮੇਲੇ ਹੀ ਬਣ ਜਾਣਗੇ ਤੇ ਅਗਲੀਆਂ ਨਸਲਾਂ ਵਿੱਚੋਂ ਬਹੁਤਿਆਂ ਨੂੰ ...
(26 ਮਾਰਚ 2021
)
(ਸ਼ਬਦ 830)


ਭਗਤ ਸਿੰਘ ਦਾ ਜਨਮ
28 ਸਤੰਬਰ 1907 ਹੋਇਆ ਉਸ ਦਿਨ ਅੰਗਰੇਜ਼ਾਂ ਦੀ ਜੇਲ ਤੋਂ ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਤੇ ਦੋਵੇਂ ਚਾਚੇ ਅਜੀਤ ਸਿੰਘ ਤੇ ਸਵਰਨ ਰਿਹਾ ਹੋ ਕੇ ਘਰ ਪਰਤੇ ਸਨ ਇਸ ਕਰਕੇ ਮਾਤਾ ਵਿੱਦਿਆਵਤੀ ਨੇ ਆਪਣੇ ਬੱਚੇ ਨੂੰ ਭਗਤ ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ ਇਹਨਾਂ ਤੀਹਰੀਆਂ ਚੌਹਰੀਆਂ ਖੁਸ਼ੀਆਂ ਕਾਰਨ ਉਸ ਦਾ ਨਾਮਕਰਨ ਭਗਤ ਸਿੰਘ ਹੋ ਗਿਆਆਪਣੇ ਬਚਪਨ ਤੋਂ ਹੀ ਭਗਤ ਸਿੰਘ ਬਹੁਤ ਸੰਵੇਦਨਸ਼ੀਲ ਸੀ ਆਸ ਪਾਸ ਵਾਪਰਦੀ ਹਰ ਘਟਨਾ ਨੂੰ ਬਹੁਤ ਗਹਿਰਾਈ ਨਾਲ ਸਮਝਣ ਦੀ ਕੋਸ਼ਿਸ਼ ਕਰਦਾ ਕਰਦਾ ਭਗਤ ਸਿੰਘ ਜਵਾਨ ਹੋ ਗਿਆਜਲਿਆਂਵਾਲੇ ਬਾਗ਼ ਦੇ ਖੂਨੀ ਸਾਕੇ ਸਮੇਂ ਉਹ ਅਜੇ ਸਿਰਫ 12 ਸਾਲ ਦਾ ਸੀਪਰਿਵਾਰਕ ਸੰਸਕਾਰ ਅਜਿਹੇ ਸਨ ਕਿ ਇਸ ਹੱਸਣ ਖੇਡਣ ਵਾਲੀ ਉਮਰ ਵਿੱਚ ਭਗਤ ਸਿੰਘ ਦੇਸ਼ ਭਗਤੀ ਨੂੰ ਸਮਰਪਿਤ ਹੋ ਕੇ ਸੱਚਾ ਦੇਸ਼ ਭਗਤ ਬਣ ਗਿਆਉਹ ਅੰਗਰੇਜ਼ ਸਾਮਰਾਜ ਵਿਰੁੱਧ ਡਟ ਕੇ ਲੜਿਆ ਤੇ 23 ਮਾਰਚ 1931 ਨੂੰ 24 ਸਾਲ ਦੀ ਚੜ੍ਹਦੀ ਜਵਾਨੀ ਵਿੱਚ ਜਾਮ ਏ ਸ਼ਹਾਦਤ ਪੀ ਕੇ ਅੰਗਰੇਜ਼ ਸਾਮਰਾਜ ਦਾ ਤਖਤ ਹਿਲਾ ਗਿਆ

ਇਹ ਭਗਤ ਸਿੰਘ ਦੀ ਦੇਸ਼ ਭਗਤੀ ਦਾ ਹੀ ਸਿੱਟਾ ਹੈ ਕਿ ਮੁਲਕ ਅਜ਼ਾਦੀ ਦਾ ਨਿੱਘ ਮਾਣ ਰਿਹਾ ਹੈਭਗਤ ਸਿੰਘ ਦੇਸ਼ ਨੂੰ ਟੁਕੜੇ ਟੁਕੜੇ ਕਰਕੇ ਅਜ਼ਾਦੀ ਲੈਣ ਦੇ ਹੱਕ ਵਿੱਚ ਨਹੀਂ ਸੀਉਹ ਅਖੰਡ ਭਾਰਤ ਦੀ ਅਜ਼ਾਦੀ ਦਾ ਹਾਮੀ ਸੀਮੁਲਕ ਨੂੰ ਟੁਕੜਿਆਂ ਵਿੱਚ ਅਜ਼ਾਦ ਕਰਨ ਦੀ ਗੱਲ ਉਸ ਦੀ ਸ਼ਹਾਦਤ ਤੋਂ ਬਾਅਦ ਵਿੱਚ ਚੱਲੀ ਸੀ, ਜਿਸ ਵਾਸਤੇ ਅੰਗਰੇਜ਼ ਨਹੀਂ, ਬਲਕਿ ਉਸ ਸਮੇਂ ਦੇ ਹਿੰਦੂ, ਮੁਸਲਿਮ ਤੇ ਸਿੱਖ ਆਗੂ ਸਾਂਝੇ ਤੌਰ ’ਤੇ ਜ਼ਿੰਮੇਵਾਰ ਸਨਤਾਰੀਖ਼ ਗਵਾਹ ਹੈ ਕਿ ਅੰਗਰੇਜ਼, ਦੁਨੀਆ ਵਿੱਚ ਮਜ਼੍ਹਬ ਦੇ ਅਧਾਰ ’ਤੇ ਹੋਈ ਇਸ ਪਹਿਲੀ ਵੰਡ ਦੇ ਸਖ਼ਤ ਵਿਰੁੱਧ ਸਨ, ਪਰ ਉਹਨਾਂ ਨੂੰ ਇਹ ਵੰਡ ਕਰਨ ਵਾਸਤੇ ਉਸ ਸਮੇਂ ਦੇ ਹਿੰਦੂ ਆਗੂਆਂ ਨੇ ਮਜਬੂਰ ਕੀਤਾ, ਜਿਸਦਾ ਸਿੱਟਾ ਵਜੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਤਬਾਹੀ ਨਿਕਲਿਆ ਤੇ ਪਾਕਿਸਤਾਨ ਨਾਮ ਦਾ ਨਵਾਂ ਮੁਲਕ ਹੋਂਦ ਵਿੱਚ ਆਇਆ

ਭਗਤ ਸਿੰਘ, ਇੱਕ ਨਾਮ ਨਹੀਂ ਹੈ, ਇਹ ਅਦਰਸ਼ ਹੈ ਜਿਸ ਨੂੰ ਅੱਜ ਦੇਸ਼ ਦੇ ਹਰ ਸ਼ਹਿਰੀ ਨੂੰ ਆਪਣੇ ਦਿਲੋਂ ਦਿਮਾਗ ਵਿੱਚ ਬਿਠਾ ਕੇ ਚੱਲਣਾ ਪਵੇਗਾਅੱਜ ਦੇਸ਼ ਵਿੱਚ ਸ਼ੇਰਾਂ ਦੀਆਂ ਮਾਰਾਂ ’ਤੇ ਗਿੱਦੜ ਕਲੋਲਾਂ ਕਰ ਰਹੇ ਹਨ, ਜਿਹਨਾਂ ਦਾ ਅਜ਼ਾਦੀ ਵਾਸਤੇ ਇੱਕ ਕਾਣੀ ਕੌਡੀ ਦਾ ਵੀ ਯੋਗਦਾਨ ਨਹੀਂ, ਉਹ ਲੋਕ ਰਾਜ ਗੱਦੀਆਂ ’ਤੇ ਬਿਰਾਜਮਾਨ ਹੋ ਕੇ ਰਾਜਭਾਗ ਦਾ ਨਿੱਘ ਮਾਣ ਰਹੇ ਹਨ ਤੇ ਦੇਸ਼ ਨੂੰ ਚਿੱਟੇ ਦਿਨ ਲੁੱਟ ਵੀ ਰਹੇ ਹਨ ਤੇ ਵੇਚ ਵੀ ਰਹੇ ਹਨਅਜੋਕਾ ਭਾਰਤ, ਭਗਤ ਸਿੰਘ ਦੇ ਸੁਪਨਿਆਂ ਦਾ ਨਾ ਹੀ ਦੇਸ਼ ਹੈ ਤੇ ਨਾ ਹੀ ਭਗਤ ਸਿੰਘ ਨੇ ਇਸ ਤਰ੍ਹਾਂ ਦੇ ਲੋਕਾਂ ਨੂੰ ਰਾਜ-ਗੱਦੀਆਂ ਸੌਂਪਣ ਵਾਸਤੇ ਕੁਰਬਾਨੀ ਦਿੱਤੀ ਸੀ

ਅੱਜ ਦਾ ਦਿਨ ਉਹਨਾਂ ਲੋਕਾਂ ਵਾਸਤੇ ਬਹੁਤ ਅਹਿਮ ਹੈ ਜੋ ਭਗਤ ਸਿੰਘ ਦੀ ਸੋਚ ਨੂੰ ਪਰਨਾਏ ਹੋਏ ਹਨ, ਜਦ ਕਿ ਸਿਆਸੀ ਗਿੱਧਾਂ, ਲੂੰਬੜਾਂ ਤੇ ਕੁੱਤਿਆਂ, ਬਿੱਲਿਆਂ ਵਾਸਤੇ ਇਹ ਇੱਕ ਰਸਮੀ ਦਿਨ ਹੈ, ਜਿਸ ਦੀ ਅਹਿਮੀਅਤ ਉਹਨਾਂ ਵਾਸਕੇ ਵੋਟਾਂ ਬਟੋਰਨ ਤੋਂ ਵੱਧ ਹੋਰ ਕੁਝ ਵੀ ਨਹੀਂ

ਭਗਤ ਸਿੰਘ, ਇੱਕ ਸੋਚ ਹੈ, ਇੱਕ ਫ਼ਲਸਫ਼ਾ ਹੈ, ਕਰਾਂਤੀ ਦੀ ਇੱਕ ਮਿਸ਼ਾਲ ਹੈ, ਨੌਜਵਾਨਾਂ ਵਾਸਤੇ ਪਰੇਰਣਾ ਦਾ ਸੂਰਜ ਵੀ ਹੈ ਤੇ ਚੰਦ ਵੀ ਪਰ ਅਫਸੋਸ ਇਹ ਹੈ ਕਿ ਮੁਲਕ ਦੇ ਸਿਆਸੀ ਆਗੂਆਂ ਨੇ ਹਮੇਸ਼ਾ ਹੀ ਇਸਦਾ ਘਾਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨਇਹਨਾਂ ਲੋਕਾਂ ਨੇ ਭਗਤ ਸਿੰਘ ਨੂੰ ਹਮੇਸ਼ਾ ਧਰਮ, ਫਿਰਕੇ ਤੇ ਆਪੋ ਆਪਣੇ ਧਿਰ ਜਾਂ ਧੜੇ ਨਾਲ ਬੰਨ੍ਹ ਕੇ ਦੇਖਣ ਦੀ ਕੋਸ਼ਿਸ਼ ਕੀਤੀ ਹੈ ਇਹੀ ਕਾਰਨ ਹੈ ਕਿ ਹਿੰਦੂ ਉਸ ਨੂੰ ਆਰੀਆ ਸਮਾਜੀ, ਕਾਮਰੇਡ ਉਸ ਨੂੰ ਲੈਨਿਨ ਤੇ ਮਾਰਕਸਵਾਦੀ ਅਤੇ ਸਿੱਖ ਉਸ ਨੂੰ ਅੱਜ ਤਕ ਆਪਣੇ ਧਰਮ ਨਾਲ ਜੋੜਕੇ ਦੇਖਦੇ ਰਹੇ ਹਨਕਹਿਣ ਦਾ ਭਾਵ ਇਹ ਕਿ ਭਗਤ ਸਿੰਘ ਨੂੰ ਆਪੋ ਆਪਣੀ ਧਿਰ ਜਾਂ ਧੜੇ ਨਾਲ ਜੋੜ ਕੇ ਉਸ ਦੀ ਸ਼ਖਸੀਅਤ ਦਾ ਸਿਆਸੀ ਫ਼ਾਇਦਾ ਉਠਾਉਣ ਦਾ ਯਤਨ ਤਾਂ ਸਾਰੇ ਕਰਦੇ ਰਹੇ, ਪਰ ਉਸ ਦੀ ਸੋਚ ’ਤੇ ਖੜ੍ਹਕੇ ਪਹਿਰਾ ਦੇਣ ਦੀ ਕੋਸ਼ਿਸ਼ ਉਹਨਾਂ ਨੇ ਕਦੇ ਵੀ ਨਹੀਂ ਕੀਤੀਇਸੇ ਤਰ੍ਹਾਂ ਸਕੂਲੀ ਪਾਠਕ੍ਰਮ ਦੀਆਂ ਪਾਠ ਪੁਸਤਕਾਂ ਵਿੱਚ ਇੱਕ ਬਹੁਤ ਹੀ ਗਹਿਰੀ ਸਾਜ਼ਿਸ਼ ਤਹਿਤ, ਭਗਤ ਸਿੰਘ ਦਾ ਅਕਸ 1947 ਤੋਂ ਬਾਅਦ ਇੱਕ ਅੱਤਵਾਦੀ, ਜਿਸਦੇ ਸਿਰ ’ਤੇ ਟੋਪ ਤੇ ਹੱਥ ਵਿੱਚ ਰਿਵਾਲਵਰ ਫੜਿਆ ਹੋਇਆ ਹੈ, ਵਜੋਂ ਪ੍ਰਚਾਰਿਆ ਜਾਂਦਾ ਰਿਹਾ ਹੈ ਇਸਦੇ ਬਾਵਜੂਦ ਵੀ ਭਗਤ ਸਿੰਘ ਇੱਕ ਅਜਿਹਾ ਨਾਮ ਹੈ ਜੋ ਆਪਣੀ ਕੁਰਬਾਨੀ ਤੇ ਅਣਖੀਲੀ ਸੋਚ ਸਦਕਾ ਬੁਲੰਦ ਹੈ ਤੇ ਜੁਗੋ ਜੁਗ ਬੁਲੰਦ ਰਹੇਗਾਇਹ ਉਹ ਨਾਮ ਹੈ ਜੋ ਲੋਕ ਮਨਾਂ ਵਿੱਚ ਖੁਣਿਆ ਜਾ ਚੁੱਕਾ ਹੈ ਤੇ ਹਮੇਸ਼ਾ ਜ਼ਿੰਦਾਬਾਦ ਹੈ

ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਨ ’ਤੇ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਉਹਨਾਂ ਦੀ ਸੋਚ ’ਤੇ ਪਹਿਰਾ ਦੇਣ ਦਾ ਪ੍ਰਣ ਲਿਆ ਜਾਵੇ ਤੇ ਮੁਲਕ ਵਿੱਚ ਫੈਲ ਚੁੱਕੇ ਲੋਟੂ ਨਿਜ਼ਾਮ ਦੀਆਂ ਜੜ੍ਹਾਂ ਪੁੱਟੀਆਂ ਜਾਣਨੌਜਵਾਨ ਵੱਧ ਤੋਂ ਵੱਧ ਸਾਹਿਤ ਨਾਲ ਜੁੜਕੇ ਮਾਨਸਿਕ ਤੌਰ ’ਤੇ ਪਰਪੱਕ ਅਤੇ ਅਮੀਰ ਹੋ ਕੇ ਆਪਣੇ ਆਪ ਨੂੰ 21ਵੀਂ ਸਦੀ ਦੇ ਹਾਣੀ ਬਣਾਉਣ ਤੇ ਸਮਾਜਕ, ਸਿਆਸੀ, ਬੌਧਿਕ, ਧਾਰਮਿਕ ਤੇ ਸੱਭਿਆਚਾਰਕ ਪ੍ਰਬੰਧ ਵਿੱਚ ਫੈਲ ਚੁੱਕੇ ਤੇ ਫੈਲ ਰਹੇ ਗੰਦ ਮੰਦ ਨੂੰ ਸਾਫ ਕਰਨ ਵੱਲ ਧਿਆਨ ਦੇਣਜੇਕਰ ਇਸ ਤਰ੍ਹਾਂ ਦਾ ਪ੍ਰਣ ਕਰਕੇ ਭਗਤ ਸਿੰਘ ਤੇ ਉਸ ਦੇ ਸਾਥੀਆ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਂਦੀ ਹੈ ਤਾਂ ਸਾਰਥਿਕ ਹੈ, ਨਹੀਂ ਤਾਂ ਆਏ ਸਾਲ ਇਹ ਦਿਹਾੜਾ ਮਨਾਉਣਾ ਜਾਂ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਯਾਦ ਕਰਨਾ ਇੱਕ ਰਸਮੀ ਵਰਤਾਰੇ ਤੋਂ ਵੱਧ ਹੋਰ ਕੁਝ ਵੀ ਨਹੀਂ ਹੋਵੇਗਾਸਾਨੂੰ ਆਪਣੇ ਸ਼ਹੀਦਾਂ ਦੇ ਦਿਹਾੜੇ ਜ਼ਰੂਰ ਮਨਾਉਣੇ ਚਾਹੀਦੇ ਹਨ, ਪਰ ਉਹਨਾਂ ਦਿਹਾੜਿਆਂ ਨੂੰ ਰਸਮੀ ਬਣਨ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਉਹ ਗੱਲ ਹੋਵੇਗੀ ਕਿ ਇੱਕ ਦਿਨ ਇਸ ਤਰ੍ਹਾਂ ਦੇ ਦਿਨ ਦਿਹਾੜੇ ਵੀ ਮੇਲੇ ਹੀ ਬਣ ਜਾਣਗੇ ਤੇ ਅਗਲੀਆਂ ਨਸਲਾਂ ਵਿੱਚੋਂ ਬਹੁਤਿਆਂ ਨੂੰ ਮਨਾਏ ਜਾਣ ਵਾਲੇ ਦਿਨ ਦਿਹਾੜੇ ਦੇ ਅਸਲ ਮੰਤਵ ਦਾ ਵੀ ਪਤਾ ਨਹੀਂ ਹੋਵੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2670)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author