ShingaraSDhillon7ਇਸ ਸਮੇਂ ਇਸ ਪੂਰੀ ਤਰ੍ਹਾਂ ਅਜ਼ਾਦ ਮੀਡੀਏ ਦਾ ਜਿੰਨਾ ਵੀ ਲਾਹਾ ਲਿਆ ਜਾਵੇ, ਉੰਨਾ ਹੀ ...
(6 ਜਨਵਰੀ 2021)

 

ਇੰਟਰਨੈੱਟ ਤੋਂ ਅੱਗੇ ਬਰਾਡਬੈਂਡ 21ਵੀਂ ਸਦੀ ਦੀ ਸਭ ਤੋਂ ਵੱਡੀ ਖੋਜ ਹੈ ਤੇ ਇਸਦਾ ਅਗਲਾ ਪਸਾਰ ਇਸਦਾ ਬੇਟਾ “ਸੋਸ਼ਲ ਮੀਡੀਆ” ਇਸ ਸਦੀ ਦਾ ਸਭ ਤੋਂ ਤੇਜ਼ ਤਰਾਰ ਮੀਡੀਆ ਹੈ, ਜਿਸ ਨੇ ਪਹਿਲੇ ਦੋ ਪ੍ਰਕਾਰ ਦੇ ਪ੍ਰੈੱਸ ਤੇ ਐਨਾਲਾਗ (Analogue Media) ਪ੍ਰਣਾਲੀ ਵਾਲੇ ਰੇਡੀਓ ਤੇ ਟੈਲੀਵੀਜ਼ਨ ਵਾਲੇ ਮੀਡੀਏ ਨੂੰ ਬੁਰੀ ਤਰ੍ਹਾਂ ਪਛਾੜ ਕੇ ਰੱਖ ਦਿੱਤਾ ਹੈਦੂਜੇ ਸ਼ਬਦਾਂ ਵਿੱਚ ਇੰਜ ਵੀ ਕਹਿ ਸਕਦੇ ਹਾਂ ਕਿ ਮੀਡੀਏ ਦੇ ਖੇਤਰ ਵਿੱਚ ਅੱਜ ਦੇ ਜ਼ਮਾਨੇ ਵਿੱਚ ਸੋਸ਼ਲ ਮੀਡੀਏ ਦੇ ਰੂਪ ਵਿੱਚ ਫਲੋਟਿੰਗ (Floating media) ਸਭ ਤੋਂ ਸ਼ਕਤੀਸ਼ਾਲੀ ਸੰਚਾਰ ਮਾਧਿਅਮ ਵਜੋਂ ਸਾਡੇ ਸਾਹਮਣੇ ਹੈਇਸ ਮੀਡੀਏ ਨੇ ਦੁਨੀਆ ਮਨੁੱਖ ਦੀ ਮੁੱਠੀ ਵਿੱਚ ਬੰਦ ਕਰ ਦਿੱਤੀ ਹੈ ਇੱਕ ਕਲਿੱਕ ਨਾਲ ਪੂਰੇ ਸੰਸਾਰ ਵਿੱਚ ਵਰਤ ਰਹੇ ਵਰਤਾਰੇ ਦੀ ਜਾਣਕਾਰੀ ਮਿੰਟਾਂ ਸਕਿੰਟਾਂ ਵਿੱਚ ਪ੍ਰਾਪਤ ਕੀਤੀ ਜਾ ਸਕਦੀ ਹੈਇਹ ਇਸੇ ਮੀਡੀਏ ਦੀ ਕਰਾਮਾਤ ਹੈ ਕਿ ਅੱਜ ਹਰ ਵਿਅਕਤੀ ਪੱਤਰਕਾਰ/ਨਾਮਾਨਿਗਾਰ ਬਣਿਆ ਹੋਇਆ ਹੈ। ਦੁਨੀਆ ਦੇ ਕੋਨੇ ਕੋਨੇ ਵਿੱਚ ਵਾਪਰ ਰਹੀਆਂ ਘਟਨਾਵਾਂ, ਗਤੀਵਿਧੀਆ ਤੇ ਹਰ ਪ੍ਰਕਾਰ ਦੀਆਂ ਸਰਗਰਮੀਆਂ ਦਾ ਨਾਲ਼ੋਂ ਨਾਲ ਪ੍ਰਸਾਰਨ ਵੇਖਿਆ ਵਾਚਿਆ ਜਾ ਸਕਦਾ ਹੈ

ਸੋਸ਼ਲ ਮੀਡੀਏ ਦੀ ਜੇਕਰ ਸਹੀ ਵਰਤੋਂ ਕੀਤੀ ਜਾਵੇ ਤਾਂ ਇਹ ਦੁਨੀਆ ਦੇ ਹਰ ਤਰ੍ਹਾਂ ਦੇ ਸਮਾਜਿਕ, ਰਾਜਨੀਤਿਕ, ਧਾਰਮਿਕ, ਸੱਭਿਆਚਾਰਕ ਤੇ ਆਰਥਿਕ ਸਿਸਟਮਾਂ ਵਿੱਚ ਕਰਾਂਤੀਕਾਰੀ ਬਦਲਾਵ ਲਿਆ ਸਕਣ ਦਾ ਜ਼ਰੀਆ ਬਣ ਸਕਦਾ ਹੈਇਸ ਨਾਲ ਵੱਡੀ ਚੇਤਨਾ ਪੈਦਾ ਕਰਕੇ ਲੋਕ ਰਾਇ ਲਾਮਬੰਦ ਕੀਤੀ ਦਾ ਸਕਦੀ ਹੈ। ਸਰਕਾਰੀ ਨੀਤੀਆਂ-ਕੁਨੀਤੀਆਂ ਦੀ ਪੁਣਛਾਣ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਦਾ ਸਕਦਾ ਹੈ। ਵਪਾਰੀ ਵਰਗ ਆਪਣੇ ਉਤਪਾਦਨ ਦੀ ਮਾਰਕੀਟਿੰਗ ਵਧੀਆ ਢੰਗ ਨਾਲ ਕਰ ਸਕਦਾ ਹੈ। ਇਸ ਮਾਧਿਅਮ ਰਾਹੀਂ ਮਿਲਦੀ ਜੁਲਦੀ ਸੋਚ ਵਾਲੇ ਲੋਕ ਗਰੁੱਪ ਬਣਾ ਕੇ ਆਪਸੀ ਵਿਚਾਰ ਵਟਾਂਦਰਾ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਕਰ ਸਕਦੇ ਹਨਗੱਲ ਕੀ, ਸੋਸ਼ਲ ਮੀਡੀਆ ਇਸ ਯੁਗ ਵਿੱਚ ਸਾਡੀ ਜ਼ਿੰਦਗੀ ਦਾ ਇੱਕ ਅੰਗ ਹੀ ਨਹੀਂ ਬਲਕਿ ਇੱਕ ਜ਼ਰੂਰੀ ਅੰਗ ਬਣ ਗਿਆ ਹੈਇਹ ਸਾਡੀ ਜ਼ਿੰਦਗੀ ਦਾ ਉਹ ਅੰਗ ਬਣ ਗਿਆ ਹੈ ਜਿਸ ਤੋਂ ਬਿਨਾ ਅੱਜ ਦੇ ਸਮੇਂ ਵਿੱਚ ਜ਼ਿੰਦਗੀ ਅਧੂਰੀ ਹੈਸੰਚਾਰ ਦਾ ਇਹ ਸਾਧਨ ਜ਼ਿੰਦਗੀ ਦੇ ਹਰ ਖੇਤਰ ਨਾਲ ਵਾਬਸਤਾ ਹੈ ਤੇ ਇਸਦੇ ਨਾਲ ਜ਼ਿੰਦਗੀ ਦਾ ਹਰ ਖੇਤਰ ਅਸਰਅੰਦਾਜ਼ ਹੈ

ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਬੇਸ਼ਕ ਕਿਸਾਨ ਆਗੂਆਂ ਨੇ ਇਹ ਅੰਦੋਲਨ ਬਹੁਤ ਸੂਝ ਨਾਲ ਲਾਮਬੰਦ ਕੀਤਾ ਹੈ ਤੇ ਬਹੁਤ ਵਧੀਆ ਅਗਵਾਈ ਦੇ ਰਹੇ ਹਨ, ਪਰ ਤਦ ਵੀ ਇਹ ਗੱਲ ਨਿਰਸੰਕੋਚ ਕਹੀ ਦਾ ਸਕਦੀ ਹੈ ਕਿ ਜੇਕਰ ਅੱਜ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਕਿਰਤੀ ਕਿਸਾਨ ਅੰਦੋਲਨ ਹੁਣ ਤਕ ਕਦੋਂ ਦਾ ਦਮ ਤੋੜ ਚੁੱਕਾ ਹੁੰਦਾਭਾਰਤ ਦਾ ਵਿਕਾਊ ਅਨਾਲੌਗ ਮੀਡੀਆ ਇਸ ਅੰਦੋਲਨ ਨੂੰ ਹੁਣ ਤਕ ਬਹੁਤ ਵੱਡੇ ਪੱਧਰ ਉੱਤੇ ਬਦਨਾਮ ਕਰਨ ਵਿੱਚ ਸਫਲ ਹੋ ਚੁੱਕਿਆ ਹੁੰਦਾ ਅੱਜ ਇਹ ਸੋਸ਼ਲ ਮੀਡੀਏ ਦੀ ਤਾਕਤ ਕਰਕੇ ਹੀ ਹੈ ਕਿ ਪੰਜਾਬ ਤੋਂ ਸ਼ੁਰੂ ਹੋਇਆ ਕਿਰਤੀ ਕਿਸਾਨ ਅੰਦੋਲਨ ਦਿੱਲੀ ਵੱਲ ਕੂਚ ਕਰਨ ਸਮੇਂ ਹਰਿਆਣੇ ਵਿੱਚ ਫੈਲਦਾ ਹੋਇਆ ਪੂਰੇ ਭਾਰਤ ਵਿੱਚ ਫੈਲਣ ਤੋਂ ਬਾਅਦ ਸਮੁੱਚੀ ਦੁਨੀਆ ਦੇ ਕੋਨੇ ਤਕ ਪਹੁੰਚ ਚੁੱਕਾ ਹੈ, ਜਿਸ ਨੇ ਭਾਰਤ ਸਰਕਾਰ ਦੀ ਨੀਂਦ ਵੀ ਹਰਾਮ ਕੀਤੀ ਹੈ ਤੇ ਖੇਤੀ ਬਿੱਲਾਂ ਸਬੰਧੀ ਸਰਕਾਰ ਦੇ ਝੂਠ ਦਾ ਪੋਲ ਵੀ ਪੂਰੇ ਵਿਸ਼ਵ ਦੇ ਸਾਹਮਣੇ ਖੋਲ੍ਹਿਆ ਹੈ

ਬਹੁਤ ਹੀ ਖ਼ੁਸ਼ੀ ਅਤੇ ਤਸੱਲੀ ਵਾਲੀ ਗੱਲ ਹੈ ਕਿ ਕਿਰਤੀ-ਕਿਸਾਨ ਸੰਘਰਸ਼ ਦੇ ਆਗੂਆਂ ਨੇ ਸੰਘਰਸ਼ ਨੂੰ ਹੋਰ ਤਿੱਖਾ ਤੇ ਪਰਚੰਡ ਕਰਨ ਵਾਸਤੇ ਸੋਸ਼ਲ ਮੀਡੀਏ ਦੀ ਮਹੱਤਤਾ ਨੂੰ ਪਛਾਣਿਆ ਤੇ “ਟ੍ਰਾਲੀ ਟਾਈਮਜ਼” ਦੇ ਨਾਲ ਨਾਲ “ਯੂ ਟਿਊਬ” ਚੈਨਲ ਵੀ ਸ਼ੁਰੂ ਕੀਤਾਵਟਸਐਪ ਗਰੁੱਪਾਂ ਦੀ ਵਧੀਆ ਵਰਤੋਂ ਕੀਤੀ ਜਾ ਰਹੀ ਹੈਕਿਸਾਨ ਜਥੇਬੰਦੀਆਂ ਨੇ ਆਪਣੇ ਆਈ ਟੀ ਸੈੱਲ ਦੀ ਸਥਾਪਨਾ ਕਰਕੇ ਟ੍ਰੈਕਟਰ ਦੇ ਨਾਲ ਟਵਿਟਰ ਦੇ ਸਟੇਰਿੰਗ ਨੂੰ ਵੀ ਸੰਭਾਲ਼ਿਆ ਹੈਵੈੱਬ ਸੈਮੀਨਾਰ ਕਰਕੇ ਸਰਕਾਰ ਦੇ ਕੰਨ ਖੋਲ੍ਹਣੇ ਸ਼ੁਰੂ ਕੀਤੇ ਹਨ ਤੇ ਇਸਦੇ ਨਾਲ ਹੀ ਗੁਰਬਾਣੀ ਦੀ ਭਾਵਨਾ ਮੁਤਾਬਕ “ਕਿਛੁ ਸੁਣੀਏ ਕਿਛੁ ਕਹੀਏ” ਮੁਤਾਬਿਕ ਸੰਵਾਦ ਰਚਾਉਣਾ ਸ਼ੁਰੂ ਕੀਤਾ ਹੈਇਹ ਸੋਸ਼ਲ ਮੀਡੀਏ ਦਾ ਹੀ ਪ੍ਰਤੀਫਲ ਹੈ ਕਿ ਇਸ ਸਮੇਂ ਜਿੱਥੇ ਸਿਆਸੀ ਪਾਰਟੀਆਂ ਤੇ ਉਹਨਾਂ ਦੇ ਕਾਰਕੁਨਾਂ ਦੀਆਂ ਪਿਛਲੀਆਂ ਕਾਰਗੁਜ਼ਾਰੀਆਂ ਅਤੇ ਮਿੰਟੋ ਮਿੰਟੀ ਥੁੱਕ ਕੇ ਚੱਟਣ ਵਾਲ਼ੀਆਂ ਸਟੇਟਮੈਂਟਾਂ ਦੇ ਚਿੱਠੇ ਜ਼ਾਹਿਰ ਕੀਤੇ ਜਾ ਰਹੇ ਹਨ, ਉੱਥੇ ਸਰਕਾਰ ਪੱਖੀ ਪੇਡ ਗੋਦੀਆ ਮੀਡੀਏ ਦੇ ਗੁੱਮਰਾਹਕੁਨ ਪ੍ਰਚਾਰ ਨੂੰ ਵੀ ਠੱਲ੍ਹ ਪਾਈ ਜਾ ਰਹੀ ਹੈ

ਇਸ ਸਮੇਂ ਕਿਸਾਨ ਅੰਦੋਲਨ ਦੀ ਸਫਲਤਾ ਵਾਸਤੇ ਸੋਸ਼ਲ ਮੀਡੀਏ ਦੀ ਬੇਸ਼ਕ ਚੰਗੀ ਤੇ ਢੁੱਕਵੀਂ ਵਰਤੋਂ ਕੀਤੀ ਜਾ ਰਹੀ ਹੈ, ਪਰ ਅਜੇ ਵੀ ਇਹ ਨਾਕਾਫ਼ੀ ਹੈਇਸ ਮੀਡੀਏ ਦੀ ਵਰਤੋਂ ਰਾਹੀਂ ਅਜੇ ਅਜਿਹਾ ਹੋਰ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ ਜੋ ਵਿੱਢੇ ਗਏ ਅੰਦੋਲਨ ਦੀ ਸਫਲਤਾ ਦਾ ਜ਼ਾਮਨ ਬਣ ਸਕੇ। ਮਸਲਨ ਅੰਦੋਲਨ ਦੀ ਹਿਮਾਇਤ ਕਰ ਰਹੇ ਲੇਖਕਾਂ, ਕਲਾਕਾਰਾਂ, ਬੁਲਾਰਿਆਂ ਤੇ ਹਰ ਪੱਖੋਂ ਯੋਗਦਾਨ ਪਾਉਣ ਵਾਲਿਆਂ ਸੰਬੰਧੀ ਫੇਸਬੁੱਕ, ਇੰਸਟਾਗਰਾਮ, ਸਨੈਪ ਚਾਟ ਤੇ ਟਿਕ ਟਾਕ ਉੱਤੇ ਅਜਿਹੇ ਵਾਲ ਪੇਜ ਬਣਾਏ ਜਾਣ ਜੋ ਆਮ ਲੋਕਾਂ ਵਾਸਤੇ ਜਾਣਕਾਰੀ ਦਾ ਜ਼ਰੀਆ ਵੀ ਬਣਨ ਤੇ ਉਸ ਜਾਣਕਾਰੀ ਨੂੰ ਅੱਗੇ ਭੇਜਣ ਵਾਸਤੇ ਅਸਾਨ ਤਰੀਕਾ ਵੀ ਬਣਨਇਸ ਤਰ੍ਹਾਂ ਕਰਨ ਨਾਲ ਸੰਘਰਸ਼ ਦੀ ਲਹਿਰ ਨੂੰ ਰਾਤੋ ਰਾਤ ਬੱਲ ਮਿਲੇਗਾ ਕੁਝ ਕੁ ਚੰਗੇ ਗਰਾਫਿਕਸ ਮਾਹਰਾਂ ਦੀ ਸਹਾਇਤਾ ਨਾਲ ਸੋਸ਼ਲ ਮੀਡੀਏ ’ਤੇ ਅੰਦੋਲਨ ਨਾਲ ਸੰਬੰਧਿਤ ਪੋਸਟਾਂ ਤੇ ਇਸ਼ਤਿਹਾਰ ਵੀ ਪਾਏ ਜਾ ਸਕਦੇ ਹਨ, ਜਿਹਨਾਂ ਵਿੱਚ ਅੰਦੋਲਨ ਦੀ ਹੁਣਵੀ ਸਥਿਤੀ ਦੀ ਜਾਣਕਾਰੀ ਦੇ ਨਾਲ ਨਾਲ ਸਰਕਾਰ ਕੋਲੋਂ ਕੀਤੀ ਜਾ ਰਹੀ ਮੰਗ/ਮੰਗਾਂ ਬਾਰੇ ਸਰਲ ਭਾਸ਼ਾ ਵਿੱਚ ਕੁੰਜੀਵਤ ਜਾਣਕਾਰੀ ਪ੍ਰਦਾਨ ਕੀਤੀ ਗਈ ਹੋਵੇ, ਜੋ ਲੋਕਾਂ ਨੂੰ ਅੰਦੋਲਨ ਨਾਲ ਜੁੜਨ ਵਾਸਤੇ ਸਿੱਧੇ ਤੌਰ ’ਤੇ ਪ੍ਰੇਰਿਤ ਕਰਦੀ ਹੋਵੇ

ਮੁੱਕਦੀ ਗੱਲ ਇਹ ਕਿ ਸੋਸ਼ਲ ਮੀਡੀਆ ਅਜੋਕੇ ਬਾਕੀ ਸਾਰੇ ਸੰਚਾਰ ਮਾਧਿਅਮਾਂ ਨਾਲ਼ੋਂ 20 ਗੁਣਾਂ ਵਧੇਰੇ ਤੇਜ਼ ਤੇ ਭਰੋਸੇਯੋਗ ਸਾਧਨ ਹੈਮੀਡੀਏ ਦੇ ਰੂਪ ਵਿੱਚ ਇਹ ਉਹ ਵਦਾਨ ਹੈ ਜੋ ਸਹੀ ਸਮੇਂ ’ਤੇ ਸਹੀ ਜਗਾ ਉੱਤੇ ਸੱਟ ਮਾਰਨ ਦੇ ਸਮਰੱਥ ਹੈਇਸ ਸਮੇਂ ਇਸ ਪੂਰੀ ਤਰ੍ਹਾਂ ਅਜ਼ਾਦ ਮੀਡੀਏ ਦਾ ਜਿੰਨਾ ਵੀ ਲਾਹਾ ਲਿਆ ਜਾਵੇ, ਉੰਨਾ ਹੀ ਚੰਗਾ ਹੈਸੋ ਆਓ! ਆਪਾਂ ਸਾਰੇ ਇਸ ਮੀਡੀਏ ਦੇ ਰਾਹੀਂ ਆਪੋ ਆਪਣਾ ਯੋਗਦਾਨ ਪਾ ਕੇ ਸਰਕਾਰ ਦੇ ਬੋਲੇ ਹੋ ਚੁੱਕੇ ਕੰਨਾਂ ਤਕ ਆਵਾਜ਼ ਪਹੁੰਚਾਈਏ ਤੇ ਕਿਰਤੀ ਕਿਸਾਨ ਅੰਦੋਲਨ ਦੀ ਸਫਲਤਾ ਵਾਸਤੇ ਆਪਣਾ ਯੋਗਦਾਨ ਪਾ ਕੇ ਆਪਣਾ ਬਣਦਾ ਫਰਜ਼ ਅਦਾ ਕਰੀਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2511)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author