ShingaraSDhillon7ਸ਼ਹੀਦਾਂ ਦੇ ਪਾਏ ਪੂਰਨਿਆਂ ’ਤੇ ਚੱਲਣਾ ਤੇ ਅਜੋਕੀ ਨੌਜਵਾਨੀ ਤਕ ਉਹਨਾਂ ਦਾ ਸੰਦੇਸ਼ ...
(23 ਮਾਰਚ 2022)

 

BhagatSinghRajGuruSukhdev1ਅੱਜ 23 ਮਾਰਚ ਸ਼ਹੀਦ ਏ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ 91ਵਾਂ ਸ਼ਹੀਦੀ ਦਿਹਾੜਾ ਹੈ, ਪਰ ਇਸ ਵਾਰ ਇਹ ਪਹਿਲੀਵਾਰ ਹੈ ਕਿ ਉਹਨਾਂ ਦਾ ਸ਼ਹੀਦੀ ਦਿਵਸ ਪੰਜਾਬ ਵਿੱਚ ਪਹਿਲੀਆਂ ਸਰਕਾਰਾਂ ਵਾਂਗ ਅਡੰਬਰੀ ਨਹੀਂ ਬਲਕਿ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਪਰੰਪਰਾ ਤੋਂ ਹਟ ਕੇ ਸੱਚੀਆਂ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਜਾ ਰਹੀਆਂ ਹਨ16 ਮਾਰਚ ਵਾਲੇ ਦਿਨ ਭਗਵੰਤ ਮਾਨ ਨੇ ਮੁੱਖ ਮੰਤਰੀ ਵਜੋਂ ਪਹਿਲੀ ਵਾਰ ਸ਼ਹੀਦ ਦੇ ਪਿੰਡ ਖਟਕੜ ਕਲਾਂ ਵਿੱਚ ਜਾ ਕੇ ਉਸ ਦੇ ਬੁੱਤ ਅੱਗੇ ਨਤਮਸਤਕ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਕੇ ਨਵਾਂ ਇਤਿਹਾਸ ਸਿਰਜਿਆ25 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਤੇ ਅੱਜ 35 ਹਜ਼ਾਰ ਕੱਚੇ ਕਾਮਿਆਂ, ਜੋ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ, ਨੂੰ ਪੱਕੇ ਕਰਨ ਦਾ ਐਲਾਨ ਕੀਤਾਐਂਟੀਕਰੱਪਸ਼ਨ ਨੰਬਰ ਲਾਂਚ ਕੀਤਾ ਜਾ ਰਿਹਾ ਹੈਇਸ ਦਿਹਾੜੇ ’ਤੇ ਹੁਣ ਸਿਰਫ ਨਵਾਂਸ਼ਹਿਰ ਵਿੱਚ ਹੀ ਨਹੀਂ ਸਗੋਂ ਪੂਰੇ ਪੰਜਾਬ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਤੇ ਇਸਦੇ ਨਾਲ ਹੀ ਹਰ ਸਾਲ 28 ਸਤੰਬਰ ਨੂੰ ਸ਼ਹੀਦ ਦੇ ਜਨਮ ਦਿਵਸ ’ਤੇ ਪੰਜਾਬ ਦੇ ਸਕੂਲਾਂ ਤੇ ਕਾਲਜਾਂ ਵਿੱਚ ਉਹਨਾਂ ਦੇ ਜੀਵਨ ਸੰਬੰਧੀ ਵਰਕਸ਼ਾਪਾਂ ਲਗਾਉਣ ਦਾ ਐਲਾਨ ਕੀਤਾ ਗਿਆ ਹੈਸ਼ਰਕਾਰ ਵੱਲੋਂ ਇੱਕ ਸਾਰਥਿਕ ਸ਼ੁਰੂਆਤ ਕੀਤੀ ਜਾ ਰਹੀ ਜਿਸ ਦਾ ਭਰਪੂਰ ਸਵਾਗਤ ਕੀਤਾ ਜਾਣਾ ਬਣਦਾ ਹੈ

ਦਰਅਸਲ ਸ਼ਹੀਦ ਏ ਆਜ਼ਮ ਭਗਤ ਸਿੰਘ ਇੱਕ ਵਿਅਕਤੀ ਨਹੀਂ ਬਲਕਿ ਸੋਚ ਅਤੇ ਸੰਸਥਾ ਦਾ ਨਾਮ ਹੈਜਿਸ ਫ਼ਲਸਫ਼ੇ ਨੂੰ ਲੈ ਕੇ ਉਹਨਾਂ ਨੇ ਅਣਵੰਡੇ ਹਿੰਦੁਸਤਾਨ ਨੂੰ ਬਰਤਾਨਵੀ ਸਾਮਰਾਜ ਤੋਂ ਅਜ਼ਾਦ ਕਰਾਉਣ ਦਾ ਸੁਪਨਾ ਸਿਰਜਿਆ ਸੀ, ਅੰਗਰੇਜ਼ਾਂ ਦੇ ਚਲੇ ਜਾਣ ਬਾਅਦ ਅੱਜ ਤਕ ਉਸ ਸੁਪਨੇ ਨੂੰ ਬੂਰ ਨਹੀਂ ਪਿਆਜਿੰਨੇ ਵੀ ਸ਼ਾਸਕ ਕੇਂਦਰ ਤੇ ਰਾਜ ਸਰਕਾਰਾਂ ਵਿੱਚ ਆਏ, ਉਹਨਾਂ ਵਿੱਚੋ ਬਹੁਤੇ ਆਪਣੇ ਢਿੱਡ ਭਰਨ ਵਾਸਤੇ ਹੀ ਆਏ ਤੇ ਡਾਢੇ ਦਾ ਸੱਤੀ ਬੀਹੀਂ ਸੌ ਕਰਕੇ ਲੁੱਟ ਮਚਾ ਕੇ ਆਪਣੀਆਂ ਹੀ ਝੋਲੀਆਂ ਭਰਨ ਵਿੱਚ ਲੱਗੇ ਰਹੇਸ਼ਹੀਦਾਂ ਦਾ ਸਤਿਕਾਰ ਇੰਨਾ ਕੁ ਹੀ ਰਹਿ ਗਿਆ ਕਿ ਆਏ ਸਾਲ ਰਸਮੀ ਤੌਰ ’ਤੇ ਇੱਕ ਛੋਟਾ ਜਿਹਾ ਸਮਾਗਮ ਰਚਾ ਕੇ ਉਹਨਾਂ ਦੇ ਬੁੱਤਾਂ ਨੂੰ ਹਾਰ ਪਾ ਦਿੱਤੇ ਜਾਂਦੇ ਤੇ ਫਿਰ ਅਗਲੀ ਬਰਸੀ ਤਕ ਉਹਨਾਂ ਨੂੰ ਭੁੱਲ ਭੁਲਾ ਦਿੱਤਾ ਜਾਂਦਾ

ਚੰਗੀ ਗੱਲ ਹੈ ਕਿ ਮਾਨ ਸਰਕਾਰ ਨੇ ਪੰਜਾਬ ਦੇ ਪਹਿਲੇ ਮੁੱਖ ਮੰਤਰੀਆਂ ਤੋਂ ਬਿਲਕੁਲ ਉਲਟ, ਸੱਤਾ ਵਿੱਚ ਆਉਂਦਿਆਂ ਹੀ ਸਰਕਾਰੀ ਦਫਤਰਾਂ ਵਿੱਚ ਆਪਣੀਆਂ ਫੋਟੋਆਂ ਲਗਾਉਣ ਦੀ ਬਜਾਏ, ਸ਼ਹੀਦ ਏ ਆਜ਼ਮ ਭਗਤ ਸਿੰਘ ਤੇ ਡਾ. ਭੀਮ ਰਾਓ ਅੰਬੇਡਕਰ ਦੀਆਂ ਤਸਵੀਰਾਂ ਲਗਾ ਕੇ ਇੱਕ ਨਵੀਂ ਪਿਰਤ ਪਾਈ ਹੈਇਹਨਾਂ ਤਸਵੀਰਾਂ ਦੇ ਹਰ ਵੇਲੇ ਅੱਖਾਂ ਸਾਹਮਣੇ ਰਹਿਣ ਨਾਲ ਘੱਟੋ ਘੱਟ ਦਫ਼ਤਰੀ ਅਮਲੇ ਫੈਲੇ ਨੂੰ ਰਿਸ਼ਵਤ ਲੈਣ ਵੇਲੇ ਥੋੜ੍ਹੀ ਬਹੁਤੀ ਸ਼ਰਮ ਤਾਂ ਜ਼ਰੂਰ ਹੀ ਆਏਗੀ

ਸ਼ਹੀਦ ਕਿਸੇ ਕੌਮ ਦਾ ਅਣਮੁੱਲਾ ਵਿਰਸਾ ਹੁੰਦੇ ਹਨ ਜੋ ਅਗਲੇਰੀਆਂ ਪੀੜ੍ਹੀਆਂ ਵਾਸਤੇ ਪਰੇਰਨਾ ਸਰੋਤ ਬਣਦੇ ਹਨ ਜਿਹਨਾਂ ਕੌਮਾਂ ਵਿੱਚ ਸ਼ਹੀਦਾਂ ਦਾ ਸਤਿਕਾਰ ਨਹੀਂ ਹੁੰਦਾ, ਉਹ ਕੌਮਾਂ ਆਪਣੀ ਹੋਂਦ ਗਵਾ ਲੈਂਦੀਆਂ ਹਨ ਇਸਦੇ ਨਾਲ ਹੀ ਇਹ ਗੱਲ ਵੀ ਕਿ ਜਿਹਨਾਂ ਕੌਮਾਂ ਵਿੱਚ ਸ਼ਹੀਦਾਂ ਦਾ ਸਤਿਕਾਰ ਦਿਖਾਵੇ ਮਾਤਰ ਕਿਸੇ ਸਵਾਰਥ ਵਾਸਤੇ ਅਡੰਬਰੀ ਤੌਰ ’ਤੇ ਕੀਤਾ ਜਾਂਦਾ ਹੈ, ਅਜਿਹੀਆਂ ਕੌਮਾਂ ਨਾ ਕਦੇ ਵਿਕਾਸ ਕਰ ਸਕਦੀਆਂ ਹਨ ਤੇ ਨਾ ਹੀ ਖੁਸ਼ਹਾਲ ਰਹਿ ਸਕਦੀਆਂ ਹਨ

ਪੰਜਾਬ ਦਾ ਨਵਾਂ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਏ ਆਜ਼ਮ ਸ ਭਗਤ ਸਿੰਘ ਦੀ ਸੋਚ ਨੂੰ ਆਪਣਾ ਅੰਦਰੋਂ ਮੰਨਦਾ ਹੈਦੋ ਵਾਰ ਮੈਂਬਰ ਪਾਰਲੀਮੈਂਟ ਬਣਕੇ ਉਸ ਨੇ ਆਮ ਲੋਕਾਂ ਦੇ ਮੁੱਦਿਆਂ ਨੂੰ ਬਹੁਤ ਹੀ ਜ਼ੋਰਦਾਰ ਰੂਪ ਵਿੱਚ ਉਠਾਇਆ ਹੈ ਇੱਕ ਹਾਸ-ਰਸ ਕਲਾਕਾਰ ਵਜੋਂ ਵੀ ਹਮੇਸ਼ਾ ਉਸ ਨੇ ਸਮਾਜ ਵਿੱਚ ਫੈਲੇ ਹਰ ਤਰ੍ਹਾਂ ਦੇ ਗੰਦ-ਮੰਦ ਉੱਤੇ ਹੀ ਟਕੋਰਾਂ ਤੇ ਕਟਾਕਸ਼ ਕੀਤੇ ਹਨ ਬੇਸ਼ਕ ਹੁਣ ਤੋਂ ਪਹਿਲਾਂ ਭਗਵੰਤ ਨੂੰ ਕਦੇ ਵੀ ਵਿਰੋਧੀ ਪਾਰਟੀਆਂ ਨੇ ਸੰਜੀਦਗੀ ਨਾਲ ਨਹੀਂ ਲਿਆ, ਉਸ ਨੂੰ ਨਕਲੀਆ ਤੇ ਮਸਖਰਾ ਸਮਝਕੇ ਉਸ ਦੀ ਖਿੱਲੀ ਉਡਾਉਂਦੇ ਰਹੇ ਹਨ, ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਵਜੋਂ ਉਸ ਨੇ ਆਪਣੀ ਪੰਜ ਸਾਲਾ ਪਾਰੀ ਜੋ ਅਰੰਭੀ ਹੈ ਤੇ ਜਿਸ ਸੰਜੀਦਗੀ ਅਤੇ ਉਤਸ਼ਾਹ ਨਾਲ ਕੰਮ-ਕਾਰ ਰਹੇ ਹਨ, ਉਸ ਨੂੰ ਦੇਖ ਕੇ ਸਭ ਸਕਤੇ ਵਿੱਚ ਹਨ ਤੇ ਤਾਰੀਫਾਂ ਦੇ ਪੁਲ ਬੰਨ੍ਹ ਰਹੇ ਹਨਕਹਿ ਸਕਦੇ ਹਾਂ ਕਿ ਜੇਕਰ ਭਗਵੰਤ ਮਾਨ ਇਸੇ ਲੀਹੇ ਚੱਲਦੇ ਰਹੇ ਤਾਂ ਉਹ ਆਉਂਦੇ ਪੰਜਾਂ ਸਾਲਾਂ ਵਿੱਚ ਜਿੱਥੇ ਪੰਜਾਬ ਦਾ ਰੂਪ ਰੰਗ ਤੇ ਮੂੰਹ ਮੱਥਾ ਸਵਾਰ ਤੇ ਨਿਖਾਰ ਦੇਣਗੇ ਉੱਥੇ ਇਸਦੇ ਨਾਲ ਹੀ ਬਹੁਤ ਸਾਰੇ ਨਵੇਂ ਦਿਸਹੱਦੇ ਤੇ ਕੀਰਤੀਮਾਨ ਵੀ ਸਥਾਪਤ ਕਰਨਗੇ

ਸ਼ਹੀਦਾਂ ਦੇ ਪਾਏ ਪੂਰਨਿਆਂ ’ਤੇ ਚੱਲਣਾ ਤੇ ਅਜੋਕੀ ਨੌਜਵਾਨੀ ਤਕ ਉਹਨਾਂ ਦਾ ਸੰਦੇਸ਼ ਪਹੁੰਚਾਉਣ ਦਾ ਕਾਰਜ ਬਿਨਾ ਸ਼ੱਕ ਸਾਡਾ ਸਭਨਾਂ ਦਾ ਪਹਿਲਾ ਫਰਜ਼ ਹੈ, ਪਰ ਸਰਕਾਰ ਨੂੰ ਇਸ ਕਾਰਜ ਵਾਸਤੇ ਮੋਹਰੀ ਦੀ ਭੂਮਿਕਾ ਨਿਭਾਉਣੀ ਬਹੁਤ ਜ਼ਰੂਰੀ ਹੁੰਦੀ ਹੈਜੇਕਰ ਸਰਕਾਰਾਂ ਇਸ ਕਾਰਜ ਵਿੱਚ ਅਵੇਸਲਾਪਨ ਦਿਖਾਉਂਦੀਆਂ ਹਨ ਤਾਂ ਫਿਰ ਨੌਜਵਾਨੀ ਕਸੂਰਵਾਰ ਨਹੀਂ ਹੋ ਸਕਦੀਸਰਕਾਰ ਕੋਲ ਸਾਧਨ ਹੁੰਦੇ ਹਨ ਜਿਹਨਾਂ ਨਾਲ ਬਹੁਤ ਹੀ ਅਸਾਨੀ ਨਾਲ ਅਗਲੇਰੀਆਂ ਨਸਲਾਂ ਨੂੰ ਵਿਰਸੇ ਨਾਲ ਜੋੜਿਆ ਜਾ ਸਕਦਾ ਹੈਆਸ ਹੈ ਕਿ ਮੌਜੂਦਾ ਪੰਜਾਬ ਸਰਕਾਰ ਇਸ ਪੱਖੋਂ ਪਹਿਲ ਕਦਮੀਆਂ ਕਰੇਗੀ ਤੇ ਵਿਰਸੇ ਤੋਂ ਦੂਰ ਜਾ ਰਹੀ ਨੌਜਵਾਨੀ ਨੂੰ ਇੱਕ ਵਾਰ ਫਿਰ ਤੋਂ ਵਿਰਸੇ ਨਾਲ ਇਕਸੁਰ ਕਰੇਗੀਦਰਅਸਲ ਅੱਜ ਦੇ ਸਮੇਂ ਵਿੱਚ ਸ਼ਹੀਦਾਂ ਨੂੰ ਕਿਸੇ ਸਰਕਾਰ ਦੀ ਇਹ ਹੀ ਸੱਚੀ ਸ਼ਰਧਾਂਜਲੀ ਹੋਵੇਗੀ ਤੇ ਇਸਦੇ ਨਾਲ ਹੀ ਇਹ ਵੀ ਕਹਿਣਾ ਬਣਦਾ ਹੈ ਕਿ ਅਵਾਮ ਨੂੰ ਵੀ ਆਪਣੇ ਵਿਰਸੇ ਬਾਰੇ ਵੱਧ ਤੋਂ ਵੱਧ ਜਾਣਕਾਰੀ ਹੋਣੀ ਚਾਹੀਦੀ ਹੈ

ਭਗਵੰਤ ਸਰਕਾਰ ਤੋਂ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀਆਂ ਆਸਾਂ ਹਨ ਤੇ ਆਸ ਕਰਦੇ ਹਾਂ ਕਿ ਇਹ ਸਰਕਾਰ ਲੋਕਾਂ ਦੀਆਂ ਆਸਾਂ ’ਤੇ ਖਰੀ ਉੱਤਰੇਗੀਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਵਾਸਤੇ ਸਰਕਾਰ ਇੱਕ ਵਟਸਐਪ ਨੰਬਰ ਲਾਂਚ ਕਰ ਰਹੀ ਹੈ ਜੋ ਸਿੱਧੇ ਤੌਰ ’ਤੇ ਮੁੱਖ ਮੰਤਰੀ ਦੇ ਦਫਤਰ ਨਾਲ ਜੁੜਿਆ ਹੋਵੇਗੀ ਤੇ ਸ਼ਾਹਦੀ ਕੀਤੀ ਜਾ ਰਹੀ ਹੈ ਕਿ ਉਸ ਨੰਬਰ ’ਤੇ ਕੀਤੀ ਗਈ ਹਰ ਸ਼ਿਕਾਇਤ ਦਾ ਜਲਦੀ ਤੋਂ ਜਲਦੀ ਤੇ ਸਹੀ ਸਹੀ ਨਿਪਟਾਰਾ ਕੀਤਾ ਜਾਵੇਗਾਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਸਰਕਾਰ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਨੂੰ ਲੋਕਾਂ ਦੇ ਸਹਿਯੋਗ ਨਾਲ ਹੀ ਹੱਲ ਕਰ ਸਕਦੀ ਹੈ, ਇਸ ਕਰਕੇ ਲੋਕਾਂ ਦਾ ਵੀ ਇਸ ਵੇਲੇ ਇਹ ਪ੍ਰਥਮ ਫਰਜ਼ ਬਣਦਾ ਹੈ ਕਿ ਸਰਕਾਰ ਨੂੰ ਭਰਪੂਰ ਸਹਿਯੋਗ ਦੇਣਜੇਕਰ ਸਰਕਾਰ ਦੀ ਨੀਤ ਤੇ ਨੀਤੀ ਚੰਗੀ ਹੈ ਤੇ ਰਾਜ ਦੇ ਲੋਕ ਵੀ ਸਰਕਾਰ ਨੂੰ ਸਹਿਯੋਗ ਦਿੰਦੇ ਹਨ ਤਾਂ ਸ਼ਹੀਦ ਏ ਆਜ਼ਮ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੇ ਸੁਪਨਿਆਂ ਦਾ ਸਾਕਾਰ ਹੋਣਾ ਤੈਅ ਹੈਮਾਨ ਸਰਕਾਰ ਨੇ ਵਿਧਾਨ ਸਭਾ ਵਿੱਚ ਸ਼ਹੀਦਾਂ ਦੇ ਬੁੱਤ ਲਗਾਉਣ ਨੂੰ ਮਨਜ਼ੂਰੀ ਦੇ ਕੇ ਬਹੁਤ ਵੱਡੀਆਂ ਸ਼ੁਰੂਆਤ ਕਰ ਦਿੱਤੀ ਹੈ, ਸੋ ਆਓ ਆਪਾਂ ਵੀ ਆਪਣਾ ਬਣਦਾ ਯੋਗਦਾਨ ਪਾਈਏ ਤੇ ਪੰਜਾਬ ਦੀ ਵਿਗੜੀ ਬਣਾ ਕੇ ਆਪਣੇ ਸ਼ਹੀਦਾਂ ਦੇ ਸੁਪਨੇ ਸੱਚ ਵਿੱਚ ਬਦਲੀਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3451)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author