ShingaraSDhillon7ਪੰਜਾਬ ਕਾਂਗਰਸ ਦੇ ਅੰਦਰੋਂ ਹੀ ਇਹਨਾਂ ਨਿਯੁਕਤੀਆਂ ਨੂੰ ਤੁਰੰਤ ਰੱਦ ਕਰਨ ਦੀ ਮੰਗ ...
(24 ਜੂਨ 2021)

 

ਪਿਛਲੇ ਲੰਮੇ ਸਮੇਂ ਤੋਂ ਪੰਜਾਬ ਕਾਂਗਰਸ ਵਿੱਚ ਚੱਲ ਰਿਹਾ ਕਾਟੋ ਕਲੇਸ਼ ਜਿਉਂ ਜਿਉਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਕਾਟੋ ਕਲੇਸ਼ ਤੋਂ ਵਿਗੜਕੇ ਕੁੱਕੜ ਕਲੇਸ਼ ਬਣਦਾ ਜਾ ਰਿਹਾ ਹੈਪੰਜਾਬ ਤੋਂ ਵਾਇਆ ਚੰਡੀਗੜ੍ਹ ਹੁੰਦਿਆਂ, ਤਿੰਨ ਮੈਂਬਰੀ ਕਲੇਸ਼ ਮੁਕਾਊ ਕਮੇਟੀ ਦੀ ਮਾਰਫਤ ਦਿੱਲੀ ਹਾਈ ਕਮਾਂਡ ਕੋਲ ਪਹੁੰਚਿਆ ਇਹ ਕਲੇਸ਼ ਅਜੇ ਸੁਲਝਿਆ ਨਹੀਂ ਸੀ, ਹੁਣ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤਾਪ ਸਿੰਘ ਬਾਜਵਾ ਅਤੇ ਪਾਂਡੇ ਦੇ ਮੁੰਡਿਆਂ ਨੂੰ ਸਰਕਾਰੀ ਨੌਕਰੀਆਂ ਦਾ ਐਲਾਨ ਕਰਕੇ ਜਿੱਥੇ ‘ਅੰਨ੍ਹਾ ਵੰਡੇ ਸ਼ੀਰਨੀ ਮੁੜ ਮੁੜ ਆਪਣਿਆਂ ਨੂੰ’ ਵਾਲੀ ਕਵਾਇਦ ਦਾ ਦੁਹਰਾ ਕੀਤਾ ਹੈ ਉੱਥੇ ਇਸਦੇ ਨਾਲ ਹੀ ਇਸ ਮਸਲੇ ’ਤੇ ਇੱਕ ਹੋਰ ਨਵੇਂ ਕਲੇਸ਼ ਵੀ ਸਹੇੜ ਲਿਆ ਹੈਇਹਨਾਂ ਦੋ ਨਿਯੁਕਤੀਆਂ ਦਾ ਜਿੱਥੇ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵੱਲੋਂ ਤਕੜਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਕਾਂਗਰਸ ਪ੍ਰਧਾਨ ਸ਼ੁਨੀਲ ਜਾਖੜ, ਰਾਜਾ ਵੜਿੰਗ, ਕੁਲਜੀਤ ਸਿੰਘ ਨਾਗਰਾ ਤੇ ਬੀਬੀ ਨਵਜੋਤ ਕੌਰ ਸਿੱਧੂ ਵੱਲੋਂ ਵੀ ਤਿੱਖਾ ਵਿਰੋਧ ਦਰਜ ਕਰਾਇਆ ਜਾ ਰਿਹਾ ਹੈ ਤੇ ਭਾਜਪਾ ਦਾ ਜਨਰਲ ਸਕੱਤਰ ਤਰੁਣ ਚੁੱਘ ਇਸ ਨੂੰ ਵਿਧਾਇਕਾਂ ਦੀ ਖਰੀਦੋ ਫ਼ਰੋਖ਼ਤ ਮੰਨ ਰਿਹਾ ਹੈਵਿਧਾਨ ਸਭਾ ਚੋਣਾਂ ਦੇ ਨੇੜੇ ਆਉਣ ਕਾਰਨ ਤਰਸ ਦੇ ਅਧਾਰ ’ਤੇ ਦਿੱਤੀਆਂ ਗਈਆਂ ਇਹਨਾਂ ਉਕਤ ਦੋ ਨੌਕਰੀਆਂ ਦੀ ਸਖ਼ਤ ਨਿੰਦਾ ਕਰਦਿਆਂ ਤਰੁਣ ਚੁੱਘ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਅੱਤਵਾਦ ਵੇਲੇ 35 ਹਜਾਰ ਦੇ ਲਗਭਗ ਕੀਮਤੀ ਜਾਨਾਂ ਗਈਆਂ, ਜੇਕਰ ਤਰਸ ਦੇ ਅਧਾਰ ’ਤੇ ਨੌਕਰੀਆ ਦੇਣੀਆਂ ਸਨ ਤਾਂ ਫਿਰ ਉਹਨਾਂ ਪੈਂਤੀ ਹਜ਼ਾਰ ਲੋਕਾਂ ਦੇ ਵਾਰਿਸਾਂ ਨੂੰ ਵੀ ਨੌਕਰੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ

ਇਸਦੇ ਨਾਲ ਹੀ ਪੰਜਾਬ ਵਿਚਲੇ ਪੰਜ ਕੁ ਲੱਖ ਉੱਚ ਵਿੱਦਿਆ ਪ੍ਰਾਪਤ ਬੇਰੁਜ਼ਗਾਰਾਂ ਨੂੰ ਵੀ ਨੌਕਰੀਆਂ ਦਿੱਤੇ ਜਾਣ ਦੀ ਆਵਾਜ਼ ਵੀ ਹੁਣ ਉੱਚੀ ਸੁਰ ਵਿੱਚ ਉੱਠਣ ਲੱਗੀ ਹੈਰੁਜ਼ਗਾਰ ਮੰਗਦੇ, ਬੇਰੁਜ਼ਗਾਰ ਅਧਿਆਪਕਾਂ ਦੀ ਕੁੱਟ-ਮਾਰ ਬੰਦ ਕਰਕੇ ਉਹਨਾਂ ਵੀ ਬਣਦੀਆਂ ਨੌਕਰੀਆਂ ਦੇਣ ਦੀ ਆਵਾਜ਼ ਬੁਲੰਦ ਹੋ ਰਹੀ ਹੈਕੈਪਟਨ ਅਮਰਿੰਦਰ ਸਿੰਘ ਨੂੰ ਘਰ ਘਰ ਨੌਕਰੀ ਦੇਣ ਦਾ ਪਿਛਲੀਆਂ ਚੋਣਾਂ ਦੌਰਾਨ ਕੀਤਾ ਗਿਆ ਮੈਨੀਫੈਸਟੋ ਵਿਚਲਾ ਵਾਅਦਾ ਵੀ ਯਾਦ ਕਰਵਾਇਆਂ ਜਾ ਰਿਹਾ ਹੈਇਸੇ ਤਰ੍ਹਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਰੱਜਿਆ ਨੂੰ ਹੋਰ ਰਜਾਉਣ ਦੀ ਬਜਾਏ ਲੋੜਵੰਦਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ ਤਾਂ ਬਹੁਤ ਚੰਗਾ ਰਹੇਗਾਪੰਜਾਬ ਕਾਂਗਰਸ ਦੇ ਅੰਦਰੋਂ ਹੀ ਇਹਨਾਂ ਨਿਯੁਕਤੀਆਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਵੀ ਉੱਠ ਰਹੀ ਹੈ ਤੇ ਨੌਕਰੀਆਂ ਪ੍ਰਾਪਤ ਕਰਨ ਵਾਲਿਆਂ ਨੂੰ ਨੈਤਿਕ ਅਧਾਰ ’ਤੇ ਇਹਨਾਂ ਦੋਹਾਂ ਨੌਕਰੀਆਂ ਨੂੰ ਅਸਵੀਕਾਰ ਕਰਨ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ। ਉੱਧਰ ਬਿਕਰਮ ਸਿੰਘ ਮਜੀਠੀਆਂ ਨੇ ਇਸੇ ਅਧਾਰ ’ਤੇ ਕੈਪਟਨ ਸਰਕਾਰ ਨੂੰ ਡਿਸਮਿਸ ਕਰਨ ਦੀ ਪੰਜਾਬ ਦੇ ਗਵਰਨਰ ਕੋਲੋਂ ਮੰਗ ਕੀਤੀ ਹੈ

ਇਸੇ ਤਰ੍ਹਾਂ ਕਈ ਦਿਨਾਂ ਤੋਂ ਕਾਂਗਰਸ ਦੀ ਖਾਨਾਜੰਗੀ ਸੰਬੰਧੀ ਪੋਸਟਰ ਵਾਰ ਵੀ ਚੱਲ ਰਹੀ ਹੈਇਸ ਪੋਸਟਰ ਸਿਆਸਤ ਵਿੱਚ ਕਿਧਰੇ ਨਵਜੋਤ ਸਿੰਘ ਸਿੱਧੂ, ਕੈਪਟਨ ਅਮਰਿੰਦਰ ਸਿੰਘ ’ਤੇ ਕਿਧਰੇ ਸੁਨੀਲ ਜਾਖੜ ਨੂੰ ਹੀਰੋ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਜਿਸ ਨੂੰ ਡਾ. ਰਾਜ ਕੁਮਾਰ ਵੇਰਕਾ ਬੇਸ਼ਰਮਾਂ ਦੀ ਦਾਲ ਡੋਲ੍ਹ ਕੇ ਖਾਣ ਵਾਲੀ ਗੱਲ ਵਾਂਗ ਪਾਰਟੀ ਵਾਸਤੇ ਇੱਕ ਬਹੁਤ ਚੰਗੀ ਗੱਲ ਮੰਨ ਰਿਹਾ ਹੈ

ਪ੍ਰਤਾਪ ਸਿੰਘ ਬਾਜਵਾ ਜੋ ਕਾਫ਼ੀ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਮੋਰਚਾ ਖੋਲ੍ਹੀ ਬੈਠਾ ਸੀ, ਹੁਣ ਆਪਣੇ ਮੁੰਡੇ ਨੂੰ ਕੈਪਟਨ ਵੱਲੋਂ ਪੁਲਿਸ ਇੰਸਪੈਕਟਰ ਦੀ ਨੌਕਰੀ ਦਿੱਤੀ ਜਾਣ ਕਰਕੇ ਮੱਠੇ ਸੁਰ ਵਿੱਚ ਹੌਲੀ ਹੌਲੀ ਯੂ ਟਰਨ ਲੈਣ ਵੱਲ ਵਧਦਾ ਜਾ ਰਿਹਾ ਨਜ਼ਰ ਆ ਰਿਹਾ ਹੈ ਹਾਲਾਂਕਿ ਕੈਪਟਨ ਨੇ ਪ੍ਰਤਾਪ ਬਾਜਵਾ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਵੇਲੇ ਬਿਲਕੁਲ ਵੀ ਸਹਿਯੋਗ ਨਹੀਂ ਦਿੱਤਾ ਸੀਸ਼ਮਸ਼ੇਰ ਸਿੰਘ ਦੂਲੋ ਜੋ ਕਿ ਬਾਜਵਾ ਵਾਂਗ ਹੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਹਨ, ਕਾਫ਼ੀ ਸਮਾਂ ਮੋਨ ਧਾਰਨ ਤੋਂ ਬਾਅਦ ਇੱਕ ਵਾਰ ਫੇਰ ਬਿਆਨਬਾਜ਼ੀ ਕਰਨ ਦੀ ਫ਼ੌਰਮ ਵਿੱਚ ਆਏ ਹਨਉਹ ਪੰਜਾਬ ਦੇ ਦਲਿਤਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦੇ ਹੋਏ, ਕੈਪਟਨ ਸਰਕਾਰ ਦਾ ਵਿਰੋਧ ਕਰ ਰਹੇ ਹਨ ਤੇ ਨਾਲ ਹੀ ਪੰਜਾਬ ਦੇ ਦਲਿਤਾਂ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੇ ਹੱਕ ਵਿੱਚ ਭੁਗਤਾਉਣ ਦਾ ਮਾਹੌਲ ਬਣਾ ਰਹੇ ਹਨ ਤਾਂ ਕਿ ਬਸਪਾ ਅਕਾਲੀ ਗਠਜੋੜ ਨੂੰ ਪੂਰੀ ਤਰ੍ਹਾਂ ਫੇਲ ਕੀਤਾ ਜਾ ਸਕੇ

ਕੈਪਟਨ ਅਮਰਿੰਦਰ ਸਿੰਘ ਹੁਣ ਸਾਢੇ ਕੁ ਚਾਰ ਸਾਲ ਦੇ ਲੰਮੇ ਅਰਸੇ ਤੋਂ ਆਪਣੀ ਕੁੰਭਕਰਨੀ ਨੀਂਦੋਂ ਜਾਗੇ ਹਨ। ਉਹ ਵਿਅਕਤੀ ਜੋ ਕਦੇ ਆਮ ਆਦਮੀ ਤਾਂ ਕੀ ਬਲਕਿ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਨਹੀਂ ਸੀ ਮਿਲਦਾ, ਹੁਣ ਮੰਤਰੀਆਂ ਤੇ ਵਿਧਾਇਕਾਂ ਨਾਲ ਮੀਟਿੰਗਾਂ ਕਰ ਰਿਹਾ ਹੈਘਰੋਂ ਬਾਹਰ ਨਿਕਲ ਕੇ ਖੁਸ਼ੀ ਗ਼ਮੀ ਦੇ ਸਮਾਗਮਾਂ ਵਿੱਚ ਸ਼ਾਮਿਲ ਹੋ ਰਿਹਾ ਹੈ। ਵੱਡੇ ਵੱਡੇ ਐਲਾਨ ਕਰ ਰਿਹਾ ਹੈਕਹਿਣ ਦਾ ਭਾਵ ਪੰਜਾਬ ਕਾਂਗਰਸ ਵਿੱਚ ਕੁਰਸੀ ਪ੍ਰਾਪਤੀ ਵਾਸਤੇ ਨਾਚ ਇਸ ਵੇਲੇ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ ਤੇ ਪੰਜਾਬ ਕਾਂਗਰਸ ਦੇ ਸਭਨਾਂ ਧੜਿਆਂ ਦਾ ਜ਼ੋਰ ਇਸ ਵੇਲੇ ਪੰਜਾਬ ਦੇ ਬਾਕੀ ਅਹਿਮ ਮੁੱਦਿਆਂ ਨੂੰ ਵਿਸਾਰ ਕੇ ਸਿਰਫ ਤੇ ਸਿਰਫ ਕੁਰਸੀ ਦੰਗਲ ਵੱਲ ਲੱਗਿਆ ਹੋਇਆ ਹੈ

ਪੰਜਾਬ ਸਰਕਾਰ ਵਿੱਚ ਕਿਸੇ ਵੱਡੇ ਫੇਰ ਬਦਲ ਦੀਆਂ ਕਨਸੋਆਂ ਵੀ ਆ ਰਹੀਆਂ ਹਨਹਾਈ ਕਮਾਂਡ ਨੇ ਨਵਜੋਤ ਸਿੰਘ ਸਿੱਧੂ ਨੂੰ ਚੁੱਪ ਰਹਿਣ ਵਾਸਤੇ ਕਿਹਾ ਹੈ, 22 ਜੂਨ ਨੂੰ ਬੀਬੀ ਸੋਨੀਆ ਗਾਂਧੀ ਨੇ ਸਿੱਧੂ ਤੇ ਕੈਪਟਨ ਨੂੰ ਦਿੱਲੀ ਤਲਬ ਕੀਤਾ ਹੈਕਾਂਗਰਸ ਹਾਈ ਕਮਾਂਡ ਵੱਲੋਂ ਕੀਤੀ ਜਾ ਰਹੀ ਇਸ ਸਾਰੀ ਸਰਗਰਮੀ ਤੋਂ ਇੱਕ ਗੱਲ ਤਾਂ ਸਾਫ ਹੋ ਜਾਂਦੀ ਹੈ ਕਿ ਪੰਜਾਬ ਕਾਂਗਰਸ ਅੰਦਰੂਨੀ ਕਲਾ ਕਲੰਦਰ ਦੀ ਬੁਰੀ ਤਰ੍ਹਾਂ ਸ਼ਿਕਾਰ ਹੈ ਜਿਸ ਤੋਂ ਕਾਂਗਰਸ ਦੀ ਹਾਈ ਕਮਾਂਡ ਬੇਹੱਦ ਚਿੰਤਤ ਹੈਹਾਈ ਕਮਾਂਡ ਨੂੰ ਇਹ ਸਮਝ ਵੀ ਆ ਚੁੱਕੀ ਹੈ ਕਿ ਪਿਛਲੀਆਂ ਚੋਣਾਂ ਵੇਲੇ ਕੀਤੇ ਵਾਅਦੇ ਪੂਰੇ ਨਾ ਕੀਤੇ ਜਾ ਸਕਣ ਕਾਰਨ ਇਸ ਵਾਰ ਕਾਂਗਰਸ ਦੇ ਪੰਜਾਬ ਵਿੱਚ ਪੈਰ ਲੱਗਣੇ ਬਹੁਤ ਮੁਸ਼ਕਲ ਹਨ ਜਿਸ ਕਰਕੇ ਪਾਰਟੀ ਦੀ ਖੇਤਰੀ ਲੀਡਰਸ਼ਿੱਪ ਵਿੱਚ ਵੱਡੇ ਫੇਰ ਬਦਲ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਤਾਂ ਕਿ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਪਾਰਟੀ ਦਾ ਰਸੂਖ਼ ਮੁੜ ਤੋਂ ਬਹਾਲ ਕਰਨ ਦੀ ਚਾਰਾਜੋਈ ਕੀਤੀ ਜਾ ਸਕੇ

ਸਮੁੱਚੇ ਤੌਰ ’ਤੇ ਇਸ ਵੇਲੇ ਪੰਜਾਬ ਕਾਂਗਰਸ ਦੇ ਹਾਲਾਤ ਇਹ ਬਣੇ ਹੋਏ ਹਨ ਕਿ ਪਾਰਟੀ ਵਿੱਚ ਧੜੇਬਾਜ਼ੀ ਬਹੁਤ ਮਜ਼ਬੂਤ ਹੋ ਚੁੱਕੀ ਹੈ। ਕੈਪਟਨ ਅਮਰਿੰਦਰ ਸਿੰਘ, ਇੱਕ ਮੁੱਖ ਮੰਤਰੀ ਵਜੋਂ ਬਾਕੀ ਮੰਤਰੀਆਂ ਅਤੇ ਵਿਧਾਇਕਾਂ ਨਾਲ ਸਲਾਹ ਮਸ਼ਵਰਾ ਕਰਨ ਦੀ ਬਜਾਏ ਤਾਨਾਸ਼ਾਹੀ ਫ਼ੈਸਲੇ ਲਈ ਜਾ ਰਿਹਾ ਹੈ ਤੇ ਇਸਦੇ ਨਾਲ ਹੀ ਇੱਕ ਤੋਂ ਬਾਅਦ ਇੱਕ ਗਲਤ ਫੈਸਲਾ ਲੈ ਕੇ ਪੰਜਾਬ ਕਾਂਗਰਸ ਦਾ ਬੇੜਾ ਡੋਬਣ ਵਿੱਚ ਲੱਗਾ ਹੋਇਆ ਹੈਮੌਜੂਦਾ ਹਾਲਾਤ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਵਿੱਚ ਫੇਰਬਦਲ ਕਰਨਾ ਇਸ ਵੇਲੇ ਹਾਈ ਕਮਾਂਡ ਦੀ ਬਹੁਤ ਵੱਡੀ ਮਜਬੂਰੀ ਵੀ ਹੈ ਤੇ ਜੋਖਮ ਭਰਿਆ ਕਾਰਜ ਵੀਹਾਈ ਕਮਾਂਡ ਇਹ ਉਕਤ ਫੈਸਲਾ ਵੱਖੀ ਕੋਲ ਰੱਖਕੇ ਦੇਸੀ ਪਿਸਤੌਲ ਚਲਾਉਣ ਵਰਗਾ ਹੋਵੇਗਾ ਜੋ ਅੱਗੇ ਵੱਲ ਵੀ ਚੱਲ ਸਕਦਾ ਹੈ ਤੇ ਪਿੱਛੇ ਵੱਲ ਵੀਜੇਕਰ ਪਾਰਟੀ ਵਿੱਚ ਫੇਰਬਦਲ ਸੁਲਝੇ ਹੋਏ ਢੰਗ ਨਾਲ ਕੀਤਾ ਗਿਆ ਤਾਂ ਨਤੀਜੇ ਬਹੁਤ ਚੰਗੇ ਹੋ ਸਕਦੇ ਹਨ ਨਹੀਂ ਤਾਂ ਪੰਜਾਬ ਵਿੱਚੋਂ ਕਾਂਗਰਸ ਦਾ ਸਫਾਇਆ ਵੀ ਹੋ ਸਕਦਾ ਹੈਹੁਣ ਦੇਖਣਾ ਹੋਵੇਗਾ ਕਿ 22 ਜੂਨ ਨੂੰ ਬੀਬੀ ਸੋਨੀਆ ਆਪਣੇ ਪਟਾਰੇ ਵਿੱਚੋਂ ਕਿਹੜਾ ਅਲਾਦੀਨ ਦਾ ਚਿਰਾਗ਼ ਜਾਂ ਫਨੀਅਰ ਸੱਪ ਕੱਢਦੀ ਹੈ ਜੋ ਪੰਜਾਬ ਕਾਂਗਰਸ ਵਿੱਚ ਪਏ ਫੁੱਟ ਦੇ ਭੜਥੂ ਕਾਰਨ ਪੈਦਾ ਹੋਏ ਕੁੱਕੜ ਕਲੇਸ਼ ਨੂੰ ਵਿਰਾਮ ਚਿੰਨ੍ਹ ਲਗਾਉਂਦਾ ਹੈ ਜਾਂ ਰਫੂ ਕਰਕੇ ਪਾਰਟੀ ਨੂੰ ਨਵੀਆਂ ਲੀਹਾਂ ’ਤੇ ਪਾਉਂਦਾ ਹੈ। ਪਰ ਹਾਲ ਦੀ ਘੜੀ ਇਹ ਕੁੱਕੜ ਕਲੇਸ਼ ਨਿਰੰਤਰ ਵਧਦਾ ਵੀ ਜਾ ਰਿਹਾ ਹੈ ਤੇ ਵਿਗੜਦਾ ਵੀ ਜਾ ਰਿਹਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2859)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author