ShingaraSDhillon7SathiLudhianvi1ਚਾਰੇ ਪਾਸੇ ਨਜ਼ਰ ਮਾਰਦਾ ਹਾਂ, ਬੱਸ, ਹਨੇਰਾ ਹੀ ਹਨੇਰਾ ਤੇ ਘਾਟਾ ਹੀ ਘਾਟਾ ...
(19 ਜਨਵਰੀ 2019)

 

SathiLudhianvi1

(1 ਫਰਵਰੀ 1941 - 17 ਜਨਵਰੀ 2019)


ਸਾਥੀ ਲਿਧਿਆਣਵੀ ਦਾ ਜਨਮ ਪਿੰਡ ਝਿੱਕਾ ਲਧਾਣਾ (ਜ਼ਿਲ੍ਹਾ ਜਲੰਧਰ – ਹੁਣ ਸ਼ਹੀਦ ਭਗਤ ਸਿੰਘ ਨਗਰ) ਵਿਚ 1 ਫਰਵਰੀ 1941 ਨੂੰ ਹੋਇਆ। ਇਹ ਪਿੰਡ ਬੰਗਾ ਤੋਂ 5 ਕੁ ਕਿਲੋਮੀਟਰ ਉੱਤਰ-ਪੂਰਬ ਵਿੱਚ ਹੈ।
1945 ਵਿਚ ਉਹਦਾ ਪਰਵਾਰ ਲੁਧਿਆਣੇ ਆ ਗਿਆ। ਲੁਧਿਆਣਾ ਤੋਂ ਬੀਐੱਸਸੀ ਕਰ ਕੇ ਐੱਮਏ ਵਿਚ ਪੜ੍ਹਦੇ ਪੜ੍ਹਦੇ 1962 ਵਿਚ ਉਹ ਇੰਗਲੈਂਡ ਆ ਗਿਆ। ਪ੍ਰੀਤ ਲੜੀ ਵਿਚ ਉਸਦਾ ਕਾਲਮ ‘ਸਮੁੰਦਰੋਂ ਪਾਰ’ ਲਗਾਤਾਰ ਲਗਪਗ ਦੋ ਦਹਾਕੇ ਛਪਦਾ ਰਿਹਾ।

(ਧੰਨਵਾਦ ਸਹਿਤ ‘ਵੀਕੀਪੀਡੀਆ’ ਵਿੱਚੋਂ --- ਸੰਪਾਦਕ)


ਪੰਜਾਬ ਦਾ ਉਹ ਸ਼ਖਸ ਜੋ ਪੰਜ ਕੁ ਦਹਾਕੇ ਪਹਿਲਾਂ ਇੰਗਲੈਂਡ ਆਇਆ ਤੇ ਫਿਰ ਇੱਥੋਂ ਦਾ ਹੀ ਹੋ ਰਹਿ ਗਿਆ
ਪੰਜਾਬੀਆਂ ਦੇ ਪਰਵਾਸ ਹੋਣ ਦੇ ਦਰਦ ਨੂੰ ਜਿੰਨੀ ਸ਼ਿੱਦਤ ਨਾਲ ਉਸ ਨੇ ਮਹਿਸੂਸ ਕੀਤਾ, ਉਸ ਤੋਂ ਵੀ ਵਧੇਰੇ ਦਰਦ ਤੇ ਸੰਵੇਦਨਾ ਨਾਲ ਉਸ ਨੇ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਰਾਹੀਂ ਉਸ ਨੂੰ ਪੇਸ਼ ਵੀ ਕੀਤਾਬੰਦਾ ਬੜਾ ਪਿਆਰਾ ਸੀ, ਯਾਰਾਂ ਦਾ ਯਾਰ ਹੀ ਨਹੀਂ, ਦਿਲਦਾਰ ਵੀ ਸੀਹਰ ਇੱਕ ਨੂੰ ਘੁੱਟ ਗਲਵਕੜੀ ਪਾਉਣ ਵਾਲਾ, ਹਰ ਇੱਕ ਨੂੰ ਖੁਸ਼ ਦੇਖਣ ਦਾ ਦਿਲੀ ਚਾਹਵਾਨ, ਮਹਿਫ਼ਲਾਂ ਦੀ ਸ਼ਾਨ ਤੇ ਰੌਣਕ - ਸਾਡਾ ਯਾਰ ਸਾਥੀ ਲੁਧਿਆਣਵੀ ਅਚਾਨਕ ਸਾਨੂੰ ਸਦੀਵੀ ਵਿਛੋੜਾ ਦੇ ਜਾਵੇਗਾ, ਕਦੇ ਸੋਚਿਆ ਵੀ ਨਹੀਂ ਸੀ

ਉਸਦੇ ਬਿਮਾਰ ਹੋਣ ਬਾਰੇ ਪਿਛਲੇ ਹਫਤੇ ਹਰਦੇਸ ਬਸਰੇ ਤੋਂ ਜਿਉਂ ਹੀ ਪਤਾ ਲੱਗਿਆ, ਬੱਸ ਉਸ ਦਿਨ ਤੋਂ ਹੀ ਲਗਾਤਾਰ ਫ਼ੋਨ ਕਰਦਾ ਰਿਹਾ, ਕਦੀ ਵਟਸਅਪ ’ਤੇ, ਕਦੀ ਮੋਬਾਇਲ ਫ਼ੋਨ ’ਤੇਆਨਸਰ ਮਸ਼ੀਨ ’ਤੇ ਸੁਨੇਹੇ ਵੀ ਛੱਡੇਸਾਹਿਤਕਾਰ ਅੰਜੀਮ ਸ਼ੇਖਰ ਨਾਲ ਗੱਲਬਾਤ ਹੋਈ ਤਾਂ ਉਸ ਤੋਂ ਬੀਮਾਰੀ ਦੀ ਗੰਭੀਰਤਾ ਦਾ ਪਤਾ ਲੱਗਾ ਪਰ ਮਨ ਨੂੰ ਯਕੀਨ ਨਾ ਆਵੇ ਕਿ ਚੰਗੇ ਭਲੇ ਸਾਥੀ ਨੂੰ ਇਸ ਤਰ੍ਹਾਂ ਇੱਕ ਦਮ ਕੋਈ ਚੰਦਰਾ ਰੋਗ ਜੱਫਾ ਕਿਵੇਂ ਮਾਰ ਸਕਦਾ ਹੈਉਸਦੀ ਸਿਹਤਯਾਬੀ ਵਾਸਤੇ ਨਿਸਦਿਨ ਹਾਰਦਿਕ ਕਾਮਨਾਵਾਂ ਵੀ ਕੀਤੀਆਂ ਪਰ ਅਫ਼ਸੋਸ ਕਿ ਸਾਥੀ ਨਾਲ ਗੱਲਬਾਤ ਨਾ ਹੋ ਸਕੀਉਂਜ ਜਿੰਨੀ ਵਾਰ ਵੀ ਸਾਡੀ ਫ਼ੋਨ ’ਤੇ ਗੱਲਬਾਤ ਹੁੰਦੀ, ਮੈਂ ਹਮੇਸ਼ਾ ਹੀ ਉਸਦੀ ਹੈਲੋ ਸੁਣਨ ਤੋਂ ਬਾਦ ਹੋਰ ਕੁਝ ਵੀ ਕਹਿਣ ਤੋਂ ਪਹਿਲਾਂ ਇਹ ਗੀਤ ਗੁਣਗੁਣਉਂਦਾ ਕਿ ”ਸਾਥੀਆਂ ਨਹੀਂ ਜਾਣਾ ਕਿ ਜੀਅ ਨਾ ਲੱਗੇ” - ਸਾਥੀ ਜ਼ੋਰ ਦੀ ਠਹਾਕਾ ਮਾਰਕਾ ਕਹਿੰਦਾ,”ਢਿੱਲੋਂ ਯਾਰ, ਤੂੰ ਬੜੀ ਚੀਜ਼ ਹੈਂਇਸ ਤੋਂ ਬਾਦ ਅਕਸਰ ਹੀ ਗੱਲਾਂਬਾਤਾਂ ਦੀ ਐਸੀ ਲੰਮੀ ਲੜੀ ਸ਼ੁਰੂ ਹੋ ਜਾਂਦੀ ਪਤਾ ਹੀ ਨਾ ਲੱਗਦਾ ਕਿ ਕਦ ਵਾਰਤਾ ਵਿੱਚ ਬਦਲ ਜਾਂਦੀ

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਾਸਤੇ ਦਿਲ ਵਿੱਚ ਸੱਚਾ ਸੁੱਚਾ ਦਰਦ ਰੱਖਣ ਵਾਲਾ ਸਾਥੀ ਮੈਂਨੂੰ ਬਹੁਤ ਸਾਰੀਆਂ ਨਸੀਹਤਾਂ ਤੇ ਸਲਾਹਾਂ ਵੀ ਦਿੰਦਾਮੇਰੀਆ ਲਿਖਤਾਂ ਦੀ ਭਰਪੂਰ ਤਾਰੀਫ ਹੀ ਨਹੀਂ, ਸਗੋਂ ਬਹੁਤ ਹੀ ਡੂੰਘੀਆਂ ਰਮਜ਼ਾਂ ਵਾਲੀਆਂ ਭਾਵਪੂਰਤ ਆਲੋਚਨਾਤਮਕ ਟਿੱਪਣੀਆਂ ਵੀ ਕਰਦਾਸਾਥੀ ਦੇ ਅੰਦਰ ਇੱਕ ਅਮੁੱਕ ਸਾਹਿਤਕ ਖ਼ਜ਼ਾਨਾ ਸੀ, ਜਿਸ ਦੀ ਥਹੁ ਪਾਉਣ ਵਾਸਤੇ ਮੈਂ ਹਮੇਸ਼ਾ ਹੀ ਸਾਥੀ ਨੂੰ ਕੁਰੇਦਦਾ ਰਹਿੰਦਾਬੜਾ ਅਜੀਬ ਤੇ ਨੇੜਲਾ ਰਿਸ਼ਤਾ ਸੀ ਸਾਡਾਅੱਜ ਜਿਉਂ ਹੀ ਉਸਦੇ ਸਦੀਵੀ ਵਿਛੋੜੇ ਦੀ ਖ਼ਬਰ ਸੁਣੀ, ਇੱਕ ਵਾਰ ਤਾਂ ਭੁੱਬਾਂ ਨਿਕਲ ਗਈਆਂ!

ਸਾਥੀ ਵਰਗਾ ਨੇਕ ਦਿਲ ਇਨਸਾਨ, ਇਸ ਪਦਾਰਥ ਭੋਗ ਦੇ ਖਪਤਕਾਰੀ ਯੁੱਗ ਵਿੱਚ ਦੀਵਾ ਲੈ ਕੇ ਲੱਭਿਆਂ ਵੀ ਨਹੀਂ ਮਿਲਣਾਜਿਹੜੀਆਂ ਅਨਮੋਲ ਸਾਹਿਤਕ ਪੈੜਾਂ ਉਹ ਇਨਸਾਨ ਪਾ ਗਿਆ, ਉਹ ਉਸਦਾ ਹੀ ਖਾਸਾ ਬਣਕੇ ਰਹਿ ਜਾਣਗੀਆਂਜੋ ਪਿਆਰ ਉਹ ਵੰਡ ਗਿਆ, ਉਸ ਵਰਗਾ ਪਿਆਰ ਤੇ ਅਪਣੱਤ ਹੁਣ ਸ਼ਾਇਦ ਹੀ ਕਿਸੇ ਹੋਰ ਕੋਲੋਂ ਮਿਲੇਚਾਰੇ ਪਾਸੇ ਨਜ਼ਰ ਮਾਰਦਾ ਹਾਂ, ਬਸ ਹਨੇਰਾ ਹੀ ਹਨੇਰਾ ਤੇ ਘਾਟਾ ਹੀ ਘਾਟਾ ਨਜ਼ਰ ਆ ਰਿਹਾ ਹੈ ਤੇ ਘਾਟਾ ਵੀ ਉਹ, ਜੋ ਕਦੇ ਪੂਰਾ ਨਹੀਂ ਹੋਣਾਦੁਨੀਆ ਵਿੱਚ ਹੋਰ ਬਥੇਰੇ ਲੋਕ ਮਿਲਣਗੇ ਪਰ ਉਹਨਾਂ ਵਿੱਚ ਸਾਥੀ ਨਹੀਂ ਹੋਵੇਗਾਸਾਥੀ ਦਾ ਵਿਛੋੜਾ ਦਿਲ ਨੂੰ ਇੱਕ ਅਕਹਿ ਦਰਦ ਦੇ ਗਿਆ ਹੈ

ਇਸ ਸੰਸਾਰ ਵਿੱਚ ਜੋ ਆਇਆ ਹੈ, ਹਰ ਹਾਲਤ ਵਿੱਚ ਇੱਕ ਨਾ ਇੱਕ ਦਿਨ ਉਸਨੇ ਇੱਥੋਂ ਜਾਣਾ ਹੀ ਹੈ ਪਰ ਜੋ ਇਨਸਾਨ ਸਮਾਜ ਨੂੰ ਕੁਝ ਦੇ ਕੇ ਜਾਂਦੇ ਹਨ, ਅਥਾਹ ਪਿਆਰ ਵੰਡਕੇ ਜਾਂਦੇ ਹਨ, ਉਹ ਕਦੇ ਵੀ ਮਰਦੇ ਨਹੀਂਉਹ ਸਰੀਰਕ ਰੂਪ ਵਿੱਚ ਜ਼ਰੂਰ ਸਾਡੇ ਦਰਮਿਆਨ ਨਹੀਂ ਰਹਿੰਦੇ ਪਰ ਯਾਦਾਂ ਵਿੱਚ ਸਦੀਵੀ ਅਮਰ ਹੋ ਜਾਂਦੇ ਹਨ ਤੇ ਸਾਥੀ ਉਹਨਾਂ ਵਿੱਚੋਂ ਇੱਕ ਹੈ ਜਿਸ ਨੇ ਹਮੇਸ਼ਾ ਹੀ ਆਪਣੇ ਪੰਜਾਬੀ ਮੁਆਸ਼ਰੇ ਦੀ ਭਲਾਈ ਵਾਸਤੇ ਮੋਹਰੀ ਦਾ ਰੋਲ ਅਦਾ ਕੀਤਾ ਤੇ ਹਰ ਮਿਲਣ ਵਾਲੇ ਨਾਲ ਅੰਤਾਂ ਦਾ ਮੋਹ ਕਰਕੇ ਹਰ ਮਿਲਣੀ ਨੂੰ ਯਾਦਗਾਰੀ ਬਣਾਇਆ

ਬੇਸ਼ਕ ਸਾਥੀ ਸਾਡੀਆਂ ਯਾਦਾਂ ਹਮੇਸ਼ਾ ਰਹੇਗਾਉਹ ਅਮਰ ਹੈ - ਪਰ ਫਿਰ ਵੀ ਦਿਲ ਅੱਜ ਬਹੁਤ ਉਦਾਸ ਹੈ, ਅੱਖ ਨਮ ਹਨਸਦਮਾ ਵੱਡਾ ਹੈਕੁਝ ਵੀ ਸਮਝ ਨਹੀਂ ਆ ਰਿਹਾ ਕਿ ਇਹ ਏਡਾ ਵੱਡਾ ਸਦਮਾ ਇੱਕ ਦਮ ਕਿਵੇਂ ਵਾਪਰ ਗਿਆਪਰ ਮੌਤ ਦਾ ਕਦੇ ਵੀ ਝੂਠ ਨਹੀਂ ਹੁੰਦਾ। ਅਸੀਂ ਸਾਥੀ ਦੇ ਸਮੁੱਚੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸੁਨੇਹੀਆਂ ਨਾਲ ਦੁੱਖ ਸਾਂਝਾ ਕਰਦਾ ਹੋਏ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹਾਂ

*****

KhabarNamaSathi3

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author