ShingaraSDhillon7ਸਰਕਾਰ ਦੀ ਯੋਜਨਾ ਉਸ ਵੇਲੇ ਪੁੱਠੀ ਪੈ ਗਈ ਜਦ ਰਕੇਸ਼ ਟਿਕੈਟ ਨੇ ਮੌਕੇ ’ਤੇ ਛੱਕਾ ਮਾਰਦਿਆਂ ਆਪਣੀ ...
(30 ਜਨਵਰੀ 2021)
(ਸ਼ਬਦ: 930)

 

ਇਹ ਗੱਲ ਸ਼ਾਇਦ ਅਕਤੂਬਰ 1988 ਦੀ ਹੈ, ਦਿੱਲੀ ਵਿੱਚ ਕਿਸਾਨ ਅੰਦੋਲਨ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੇ ਬਹੁਤ ਹੀ ਧਾਕੜ ਨੇਤਾ ਮਹਿੰਦਰ ਸਿੰਘ ਟਿਕੈਟ ਨੇ ਕਿਸਾਨਾਂ ਨੂੰ ਦਿੱਲੀ ਦੇ ਵੋਟ ਕਲੱਬ ਵਿੱਚ ਇਕੱਠੇ ਹੋਣ ਵਾਸਤੇ ਆਵਾਜ਼ ਮਾਰੀ ਤੇ ਉਹਨਾਂ ਦੀ ਇੱਕ ਆਵਾਜ਼ ਉੱਤੇ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਲਗਭਗ ਪੰਜ ਲੱਖ ਕਿਸਾਨ ਇਕੱਠਾ ਹੋ ਗਿਆਉਹ ਅੰਦੋਲਨ ਪੰਜ ਕੁ ਦਿਨ ਚੱਲਿਆ ਕਿਸਾਨਾਂ ਨੇ ਆਪਣੇ ਗੱਡਿਆ ਅਤੇ ਟਰੈਕਟਰਾਂ ਸਮੇਤ ਵੋਟ ਕਲੱਬ ਵਿੱਚ ਡੇਰਾ ਲਾਇਆ, ਮੌਕੇ ਦੀ ਸਰਕਾਰ ਵੱਲੋਂ ਪੁਲਿਸ ਫੋਰਸ ਦੀ ਵਰਤੋ ਵੀ ਕੀਤੀ ਗਈ ਪਰ ਆਖਿਰ ਉਹ ਮੋਰਚਾ ਕਿਸਾਨਾਂ ਨੇ ਫਤਿਹ ਕਰ ਲਿਆ

ਕੱਲ੍ਹ ਰਾਤ ਦਿੱਲੀ ਦੇ ਗਾਜ਼ੀਆਬਾਦ ਬਾਰਡਰ ਉੱਤੇ ਵੀ ਕੁਝ ਉਸੇ ਤਰ੍ਹਾਂ ਦਾ ਦ੍ਰਿਸ਼ ਦੁਬਾਰਾ ਵਾਪਰਿਆਤਿੰਨ ਕਾਲੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਦੋ ਮਹੀਨਿਆਂ ਦੇ ਵੱਧ ਚੱਲ ਰਹੇ ਅੰਦੋਲਨ ਨੂੰ 26 ਜਨਵਰੀ ਵਾਲੇ ਦਿਨ ਹੋਈਆਂ ਘਟਨਾਵਾਂ ਨੂੰ, ਇੱਕ ਬਹੁਤ ਹੀ ਗਿਣੀ ਮਿਥੀ ਸਾਜ਼ਿਸ਼ ਤਹਿਤ ਕਿਸਾਨਾਂ ਦੇ ਸਿਰ ਮੜ੍ਹਕੇ, ਅੰਦੋਲਨਕਾਰੀਆਂ ਨੂੰ ਤਿੱਤਰ ਬਿੱਤਰ ਕਰਨ ਦੀ ਬਣਾਈ ਗਈ ਸਾਜ਼ਿਸ਼ ਤਹਿਤ ਸਰਕਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਦਿਲੀ ਪੁਲਿਸ ਪੂਰੀ ਤਿਆਰੀ ਨਾਲ ਗਾਜ਼ੀਆਬਾਦ ਬਾਰਡਰ ’ਤੇ ਮਹਿੰਦਰ ਸਿੰਘ ਟਿਕੈਟ ਦੇ ਲੜਕੇ ਤੇ ਉੱਤਰ ਪ੍ਰਦੇਸ਼ ਦੇ ਕਿਸਾਨ ਨੇਤਾ ਰਕੇਸ਼ ਟਿਕੈਟ ਨੂੰ ਗ੍ਰਿਫ਼ਤਾਰੀ ਕਰਨ ਵਾਸਤੇ ਪਹੁੰਚੀ ਗਈਸਕੀਮ ਮੁਤਾਬਿਕ ਰਕੇਸ਼ ਟਿਕੈਟ ਨੂੰ ਗ੍ਰਿਫ਼ਤਾਰ ਕਰਕੇ ਬਾਕੀ ਕਿਸਾਨਾਂ ਨੂੰ ਉੱਥੋਂ ਪੁਲਿਸ ਬੱਲ ਦਾ ਪ੍ਰਯੋਗ ਕਰਕੇ ਖਦੇੜਨਾ ਸੀ ਤੇ ਪੁਲਿਸ ਦੀ ਸਹਾਇਤਾ ਵਾਸਤੇ ਭਾਜਪਾਈ ਗੁੰਡਿਆਂ ਦਾ ਲਾਮ ਲਸ਼ਕਰ ਵੀ ਉੱਥੇ ਨਾਹਰੇਬਾਜ਼ੀ ਕਰਕੇ ਹੁੜਦੰਗ ਮਚਾਉਣ ਵਾਸਤੇ ਪਹੁੰਚਾ ਹੋਇਆ ਸੀ ਪਰ ਕੇਂਦਰ ਸਰਕਾਰ ਦੀ ਯੋਜਨਾ ਉਸ ਵੇਲੇ ਪੁੱਠੀ ਪੈ ਗਈ ਜਦ ਰਕੇਸ਼ ਟਿਕੈਟ ਨੇ ਮੌਕੇ ’ਤੇ ਛੱਕਾ ਮਾਰਦਿਆਂ ਆਪਣੀ ਗ੍ਰਿਫਤਾਰੀ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਤੇ ਉਹਨਾਂ ਆਪਣੀ ਬਹੁਤ ਹੀ ਭਾਵੁਕ ਤਕਰੀਰ ਨਾਲ ਦੇਸ਼ ਦੇ ਕਿਸਾਨਾਂ ਦੀ ਜ਼ਮੀਰ ਨੂੰ ਝੰਜੋੜ ਕੇ ਰੱਖ ਦਿੱਤਾ, ਜਿਸ ਕਾਰਨ 26 ਜਨਵਰੀ ਦੀਆਂ ਘਟਨਾਵਾਂ ਕਾਰਨ ਪਿਛਾਂਹ ਪੈ ਗਿਆ ਪਹੁੰਚਿਆ ਕਿਸਾਨ ਅੰਦੋਲਨ ਇੱਕ ਵਾਰ ਫੇਰ ਸਹੀ ਲੀਹੇ ਪੈ ਗਿਆ ਤੇ ਰਾਤੋ ਰਾਤ ਕਿਸਾਨ ਵਾਪਸ ਦਿੱਲੀ ਦੇ ਆਸ ਪਾਸ ਭਾਰੀ ਮਾਤਰਾ ਵਿੱਚ ਜਮ੍ਹਾਂ ਹੋ ਗਏ

ਆਪਾਂ ਸਭ ਜਾਣਦੇ ਹਾਂ ਕਿ ਇਸ ਕਿਰਤੀ ਕਿਸਾਨ ਅੰਦੋਲਨ ਨਾਲ ਭਾਰਤ ਸਰਕਾਰ ਦੀ ਪੂਰੇ ਵਿਸ਼ਵ ਵਿੱਚ ਬਹੁਤ ਕਿਰਕਿਰੀ ਹੋ ਰਹੀ ਹੈ ਜਿਸ ਕਰਕੇ ਸਰਕਾਰ ਕਿਸੇ ਵੀ ਤਰੀਕੇ ਇਸ ਅੰਦੋਲਨ ਨੂੰ ਫੇਲ ਕਰਨ ਵਾਸਤੇ ਤਤਪਰ ਹੈਸਿੰਧੂ ਬਾਰਡਰ ’ਤੇ ਵਾਪਰੀ ਅੱਜ ਵਾਲੀ ਫਿਰਕੂ ਘਟਨਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਸਰਕਾਰ ਆਪਣੇ ਬਾਕੀ ਸਾਰੇ ਪੱਤੇ ਵਰਤਣ ਤੋਂ ਬਾਅਦ ਪੱਲੇ ਪਈ ਘੋਰ ਨਿਰਾਸ਼ਾ ਤੋਂ ਬਾਦ ਹੁਣ ਫਿਰਕੂ ਪੱਤਾ ਖੇਡਣ ਦੇ ਰੌਂ ਵਿੱਚ ਹੈਕਿਸਾਨਾਂ ਦੀ ਲੜਾਈ ਕੇਂਦਰ ਸਰਕਾਰ ਨਾਲ ਹੈ, ਉਹ ਆਪਣਾ ਅੰਦੋਲਨ ਲੋਕਤੰਤਰਿਕ ਰਿਵਾਇਤਾਂ ਮੁਤਾਬਕ ਸ਼ਾਂਤਮਈ ਢੰਗ ਨਾਲ ਹੀ ਕਰ ਰਹੇ ਹਨਸਰਕਾਰ ਅਤੇ ਸਰਕਾਰ ਦੇ ਗੋਦੀ ਮੀਡੀਆ ਵੱਲੋਂ ਕਿਸਾਨਾਂ ਨੂੰ ਪਹਿਲਾਂ ਅਤਿਵਾਦੀ, ਵੱਖਵਾਦੀ, ਪਾਕਿਸਤਾਨੀ, ਖਾਲਿਸਤਾਨ ਆਦਿ ਬਹੁਤ ਕੁਝ ਕਿਹਾ ਗਿਆਇਹ ਵੀ ਕਿਹਾ ਗਿਆ ਕਿ ਦੇਸ਼ ਦੇ ਬਹੁਗਿਣਤੀ ਕਿਸਾਨ ਤਿੰਨ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਹਨ ਜਦ ਕਿ ਮੁੱਠੀ ਭਰ ਕਿਸਾਨ ਇਹਨਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਪਰ ਸਰਕਾਰ ਦੀ ਨੀਂਦ ਉਦੋਂ ਹਰਾਮ ਹੋ ਗਈ ਜਦੋਂ ਦਿੱਲੀ ਨੂੰ ਪੰਦਰਾਂ ਤੋਂ ਵੀਹ ਕੁ ਲੱਖ ਦੇ ਕੁਰੀਬ ਕਿਸਾਨਾਂ ਨੇ ਘੇਰਾ ਪਾ ਲਿਆ

ਸਰਕਾਰ ਦੀਆਂ ਸਾਰੀਆਂ ਚਾਲਾਂ ਫੇਲ ਹੋ ਜਾਣ ਤੋਂ ਬਾਅਦ ਹੁਣ ਸਰਕਾਰ ਨੇ ਦਿੱਲੀ ਪੁਲਿਸ ਦੀ ਸਰਪ੍ਰਸਤੀ ਹੇਠ ਫਿਰਕੂ ਤਾਕਤਾਂ ਨੂੰ ਸਰਗਰਮ ਕੀਤਾ ਹੈ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਕਿਸਾਨਾਂ ਵਿੱਚ ਭੜਕਾਹਟ ਪੈਦਾ ਕਰਕੇ ਉਹਨਾਂ ਨੂੰ ਹਿੰਸਾ ਕਰਨ ਵਾਸਤੇ ਭੜਕਾਇਆ ਜਾਵੇ ਤੇ ਬਾਅਦ ਵਿੱਚ ਕਿਸਾਨਾਂ ਦੇ ਨੇਤਾ ਫੜਕੇ ਜੇਲਾਂ ਵਿੱਚ ਸੁੱਟ ਦਿੱਤੇ ਜਾਣ ਤੇ ਬਾਕੀ ਭੀੜ ਨੂੰ ਪੁਲਿਸ ਬੱਲ ਨਾਲ ਕਿੰਡਾ ਦਿੱਤਾ ਜਾਵੇ ਤੇ ਬਾਕੀ ਰਹਿੰਦੇ ਹਵਾਲਾਤਾਂ ਵਿੱਚ ਭਰ ਦਿੱਤੇ ਜਾਣ ਤੇ ਇਸੇ ਤਰ੍ਹਾਂ ਦਿੱਲੀ ਦੇ ਕੁੰਡਲੀ, ਟਿਕਰੀ ਤੇ ਸਿੰਘੂ ਬਾਰਡਰ ’ਤੇ ਬੈਠੇ ਕਿਸਾਨਾਂ ਨਾਲ ਕੀਤਾ ਜਾਵੇ ਤੇ ਅੰਦੋਲਨ ਦਾ ਭੋਗ ਪਾ ਦਿੱਤਾ ਜਾਵੇ ਇਹੀ ਕਾਰਨ ਹੈ ਕਿ ਦਿੱਲੀ ਦੇ ਆਸ ਪਾਸ ਇਸ ਵੇਲੇ ਫਿਰਕੂ ਅਨਸਰ ਸਰਕਾਰੀ ਪੁਸ਼ਤ ਪਨਾਹੀ ਹੇਠ ਪੂਰੀ ਤਰ੍ਹਾਂ ਸਰਗਰਮ ਹਨ ਤੇ ਸਥਿਤੀ ਬਹੁਤ ਗੰਭੀਰ ਤੇ ਚਿੰਤਾਜਨਕ ਬਣੀ ਹੋਈ ਹੈ

ਇਹ ਉਹ ਵੇਲਾ ਹੈ ਜਿਸ ਵਕਤ ਅੰਦੋਲਨਕਾਰੀ ਕਿਸਾਨਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੀ ਲੋੜ ਹੈਇਸ ਅੰਦੋਲਨ ਨੂੰ ਜਿੱਤਣਾ ਕਿਸਾਨਾਂ ਦੀ ਇੱਜ਼ਤ ਆਬਰੂ ਦਾ ਸਵਾਲ ਬਣ ਚੁੱਕਾ ਹੈਇਸੇ ਕਰਕੇ ਉਹਨਾਂ ਦਾ ਨਾਅਰਾ ਹੈ ਕਿ ਜਾਂ ਜਿੱਤਾਂਗੇ ਜਾਂ ਮਰਾਂਗੇਦੂਸਰੇ ਪਾਸੇ ਕੇਂਦਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ ਜਦੋਂ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੋ ਜਾਵੇ ਤਾਂ ਹਾਲਾਤ ਕਿਸੇ ਵੀ ਸਮੇਂ ਕੋਈ ਵੀ ਰੁਖ ਇਖਤਿਆਰ ਕਰ ਸਕਦੇ ਹਨ ਕਿਸੇ ਵੀ ਧਿਰ ਦਾ ਪੱਲੜਾ ਭਾਰੀ ਹੋ ਸਕਦਾ ਹੈ ਹਾਲਾਤ ਕਿਸੇ ਵੀ ਧਿਰ ਦੇ ਪੱਖ ਜਾਂ ਵਿਰੋਧ ਵਿੱਚ ਜਾ ਸਕਦੇ ਹਨ, ਹਿੰਸਾ ਭੜਕ ਸਕਦੀ ਹੈ ਜਾਨੀ ਤੇ ਮਾਲੀ ਨੁਕਸਾਨ ਦਾ ਅੰਦੇਸ਼ਾ ਹਮੇਸ਼ਾ ਹੀ ਬਣਿਆ ਰਹਿੰਦਾ ਹੈ

ਇਸ ਤਰ੍ਹਾਂ ਦੀ ਸਥਿਤੀ ਵਿੱਚ ਕਿਸੇ ਨਿੱਕੀ ਜਿਹੀ ਗਲਤੀ ਦੀ ਵੀ ਗੁੰਜਾਇਸ਼ ਨਹੀਂ ਹੁੰਦੀ ਕਿਉਂਕਿ ਇੱਕ ਨਿੱਕੀ ਜਿਹੀ ਗਲਤੀ ਵੀ ਅਰਸ਼ਾਂ ਦੀ ਉਚਾਈ ’ਤੇ ਪਹੁੰਚੇ ਅੰਦੋਲਨ ਨੂੰ ਫ਼ਰਸ਼ ’ਤੇ ਪਟਕ ਸਕਦੀ ਹੈਇਸ ਕਰਕੇ ਅੰਦੋਲਨਕਾਰੀਆਂ ਵਾਸਤੇ ਇਸ ਵੇਲੇ ਇੱਕ ਛੋਟੀ ਜਿਹੀ ਗਲਤੀ ਦੀ ਵੀ ਗੁੰਜਾਇਸ਼ ਨਹੀਂ ਹੋਣੀ ਚਾਹੀਦੀਸੋ ਕਿਸਾਨ ਅੰਦੋਲਨ ਦੇ ਮੋਹਰੀ ਆਗੂਆਂ ਨੂੰ ਆਪਣਾ ਹਰ ਕਦਮ ਇਸ ਸਮੇਂ ਬਹੁਤ ਹੀ ਸੋਚ ਸਮਝਕੇ ਚੁੱਕਣ ਦੀ ਲੋੜ ਹੈਅੰਦੋਲਨ ਨੂੰ ਫੇਲ ਕਰਨ ਵਾਸਤੇ ਫਿਰਕੂ ਤਾਕਤਾਂ, ਸਰਕਾਰੀ ਏਜੰਸੀਆਂ ਦੀ ਅਗਵਾਈ ਹੇਠ ਇਸ ਵੇਲੇ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੀਆਂ ਹਨ, ਜਿਹਨਾਂ ਨੂੰ ਕਿਸੇ ਉੱਚ ਕੂਟਨੀਤੀ ਨਾਲ ਹੀ ਜਵਾਬ ਦੇ ਕੇ ਮਾਤ ਦਿੱਤੀ ਜਾ ਸਕਦੀ ਹੈ, ਜਿਸ ਨਾਲ ਉਹ ਆਪਣੇ ਬੁਣੇ ਹੋਏ ਜਾਲ ਵਿੱਚ ਆਪ ਹੀ ਉਲਝ ਜਾਣ

ਰਕੇਸ਼ ਟਿਕੈਟ ਨੇ ਇਸ ਪੱਖੋਂ ਇੱਕ ਆਹਲਾ ਦਰਜੇ ਦਾ ਕਿਸਾਨ ਆਗੂ ਹੋਣ ਦਾ ਸਬੂਤ ਦਿੱਤਾ ਹੈਉਸ ਨੇ ਮੌਕੇ ਦੀ ਨਜ਼ਾਕਤ ਦੇ ਮੁਤਾਬਿਕ ਢੁੱਕਵੀਂ ਕੂਟਨੀਤੀ ਦਾ ਪ੍ਰਯੋਗ ਕਰਦਿਆਂ ਅੰਦੋਲਨ ਨੂੰ ਮੁੜ ਠੁੰਮਣਾ ਦੇ ਕੇ ਲੀਹੇ ਚਾੜ੍ਹਿਆ ਹੈ, ਜਿਸ ਤੋਂ ਬਾਕੀ ਕਿਸਾਨ ਆਗੂਆਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ ਕੋਈ ਵੀ ਅੰਦੋਲਨਕਾਰੀ ਫਿਰਕੂਆਂ ਦੁਆਰਾ ਪੈਦਾ ਕੀਤੀ ਗਈ ਭੜਰਾਹਟ ਵਿੱਚ ਆ ਕੇ ਕੋਈ ਗਲਤ ਕਦਮ ਨਾ ਚੁੱਕੇ, ਆਪਣੀ ਰੱਖਿਆ ਕਰਦਿਆਂ ਵੀ ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਦੀ ਜੁਗਤ ਵਰਤੇਹਰ ਸੰਭਵ ਕੋਸ਼ਿਸ਼ ਕਰੇ ਕਿ ਵਿਰੋਧੀਆਂ ਨੂੰ ਕੋਈ ਵੀ ਅਜਿਹਾ ਮੌਕਾ ਨਾ ਮਿਲ ਸਕੇ, ਜਿਸਦਾ ਫਾਇਦਾ ਲੈਂਦਿਆਂ ਉਹ ਅੰਦੋਲਨ ਨੂੰ ਅਸਫਲ ਕਰਨ ਵਾਲੀਆਂ ਆਪਣੀਆਂ ਕਮੀਨੀਆਂ ਚਾਲਾਂ ਵਿੱਚ ਕਾਮਯਾਬ ਹੋ ਸਕਣ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2556)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author