ShingaraSDhillon7ਮੇਰੀ ਸਲਾਹ ਦਾ ਕੰਡਕਟਰ ਨੌਜਵਾਨ ਉੱਤੇ ਇੰਨਾ ਗਹਿਰਾ ਅਸਰ ਹੋਇਆ ਕਿ ਜਿਹੜਾ ...
(11 ਫਰਵਰੀ 2021)
(ਸ਼ਬਦ: 690)

 

ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬਾਹਰ ਨਿਕਲ ਕੇ ਮੈਂ ਪੰਜਾਬ ਜਾਣ ਵਾਸਤੇ ਅਗਾਊਂ ਹੀ ਆਨਲਾਇਨ ਬੁੱਕ ਕੀਤੀ ਇੰਡੋ ਕਨੇਡੀਅਨ ਬੱਸ ਵਿੱਚ ਸਵਾਰ ਹੋ ਕੇ ਪੰਜਾਬ ਵੱਲ ਚਾਲੇ ਪਾ ਦਿੱਤੇਕੁਝ ਦੇਰ ਬਾਦ ਕੰਡਕਟਰ ਮੇਰੇ ਕੋਲ ਆਇਆ ਤੇ ਉਸਨੇ ਟਿਕਟ ਦਿਖਾਉਣ ਵਾਸਤੇ ਕਿਹਾ। ਮੈਂ ਆਨਲਾਈਨ ਬੁੱਕ ਕੀਤੀ ਟਿਕਟ ਉਸ ਦੇ ਹੱਥ ਫੜਾ ਦਿੱਤੀ ਉਸਨੇ ਨਿਕਟ ਦੇਖ ਕੇ ਕਿਹਾ, “ਇਹ ਟਿਕਟ ਇਸ ਬੱਸ ਦੀ ਨਹੀਂ, ਇਸ ਵਾਸਤੇ ਤੁਹਾਨੂੰ ਇੱਕ ਹਜ਼ਾਰ ਰੁਪਇਆ ਹੋਰ ਦੇਣਾ ਪਵੇਗਾ

ਕਾਰਨ ਪੁੱਛਣ ’ਤੇ ਕੰਡਕਟਰ ਨੇ ਦੱਸਿਆ ਕਿ ਜਿਸ ਬੱਸ ਦੀ ਟਿਕਟ ਤੁਸੀਂ ਬੁੱਕ ਕੀਤੀ ਹੋਈ ਹੈ, ਉਹ ਬੱਸ ਵਾਤਾਨਕੂਲ ਤਾਂ ਹੈ ਪਰ ਇੰਨੀਆਂ ਸਹੂਲਤਾਂ ਵਾਲੀ ਨਹੀਂ, ਜਿੰਨੀਆਂ ਇਸ ਬੱਸ ਵਿੱਚ ਮੁਹਈਆ ਕੀਤੀਆਂ ਜਾਂਦੀਆਂ ਨੇਉਸ ਨੇ ਇਹ ਵੀ ਦੱਸਿਆ ਕਿ ਉਹ ਬੱਸ ਕਿਸੇ ਕਾਰਨ ਪੰਜਾਬ ਤੋਂ ਅੱਜ ਆਈ ਹੀ ਨਹੀਂ

ਮੈਂ ਸਫਰ ਦਾ ਥੱਕਿਆ ਹੋਣ ਕਰਕੇ ਕੰਡਕਟਰ ਨਾਲ ਬਹਿਸ ਕਰਨੀ ਉਚਿਤ ਨਾ ਸਮਝੀ ਤੇ ਉਸ ਨੂੰ ਹਜ਼ਾਰ ਰੁਪਇਆ ਦੇ ਕੇ ਰਸੀਦ ਲੈ ਲਈਬਵੰਜਾ ਸੀਟਾਂ ਵਾਲੀ ਉਸ ਬੱਸ ਵਿੱਚ ਕੁਲ ਅੱਠ ਐੱਨ ਆਰ ਆਈ ਸਵਾਰੀਆਂ ਸਨ

ਮੈਂ ਸੋਚ ਰਿਹਾਂ ਸਾਂ ਕਿ ਇਸ ਬੱਸ ਵਾਲੇ ਆਪਣੇ ਖਰਚੇ ਕਿਵੇਂ ਪੂਰੇ ਕਰਦੇ ਹੋਣਗੇ ਤੇ ਇਸਦੇ ਨਾਲ ਹੀ ਅੱਠਾਂ ਸਵਾਰੀਆਂ ਵਲੋਂ ਸਤਾਈ ਸੌ ਰੁਪਿੲਆ ਫੀ ਸਵਾਰੀ ਵਸੂਲੇ ਗਏ ਭਾੜੇ ਦਾ ਕੁਲ ਜੋੜ ਲਗਾ ਰਿਹਾ ਸਾਂ ਜੋ 21, 600 ਰੁਪਏ ਬਣਦਾ ਸੀ ਤੇ ਸੋਚ ਰਿਹਾ ਸਾਂ ਕਿ ਜੇਕਰ ਇਸ ਬੱਸ ਵਿੱਚ ਬਵੰਜਾ ਸਵਾਰੀਆਂ ਹੋਣ ਤਾਂ ਕਿੱਡੀ ਵੱਡੀ ਰਕਮ ਇੱਕ ਗੇੜੇ ਦੇ ਇੱਕ ਪਾਸੇ ਦੀ ਬਣੇਗੀ! ਇੰਨੇ ਨੂੰ ਕੰਡਕਟਰ ਮੇਰੇ ਕੋਲ ਆ ਬੈਠਾ ਤੇ ਇੱਧਰ ਉੱਧਰ ਦੀਆਂ ਗੱਲਾਂ ਮਾਰ ਕੇ ਮੇਰੇ ਨਾਲ ਜਾਣ ਪਹਿਚਾਣ ਬਣਾਉਣ ਲੱਗਾ। ਮੈਂ ਉਸ ਦੀ ਹਰ ਗੱਲ ਦਾ ਨਾ ਚਾਹੁੰਦਿਆਂ ਹੋਇਆਂ ਵੀ ਹੁੰਗਾਰਾ ਭਰਦਾ ਰਿਹਾ

ਬੱਸ ਸਰਪਟ ਦੌੜਦੀ ਰਹੀ, ਪਤਾ ਹੀ ਨਾ ਲੱਗਾ ਕਿ ਕਿਹੜੇ ਵੇਲੇ ਰਾਜਪੁਰਾ ਆ ਗਿਆਕੰਡਕਟਰ ਸਵਾਰੀ ਉਤਾਰਨ ਉੱਠਕੇ ਜਾਇਆ ਕਰੇ ਤੇ ਵਾਪਸ ਮੇਰੇ ਕੋਲ ਆ ਕੇ ਫੇਰ ਬੈਠ ਜਾਇਆ ਕਰੇਰਾਜਪੁਰਾ ਟੱਪਣ ਤੋਂ ਬਾਦ ਉਸਨੇ ਮੈਂਨੂੰ ਪੁੱਛਿਆ ਕਿ ਇੰਗਲੈਂਡ ਵਿੱਚ ਕਿਹੜੀ ਕਰੰਸੀ ਚਲਦੀ ਹੈ। ਮੈਂ ਕਿਹਾ, ਇਹ ਤਾਂ ਸਾਰੀ ਦੁਨੀਆਂ ਨੂੰ ਪਤਾ ਹੈ ਕਿ ਉੱਥੇ ਪੌਂਡ ਚਲਦਾ ਹੈਉਂਜ ਉਹ ਨੌਜਵਾਨ ਕੰਡਕਟਰ ਕਾਫੀ ਪੜ੍ਹਿਆ ਲਿਖਿਆ ਜਾਪਦਾ ਸੀ ਤੇ ਕਹਿੰਦਾ, ਅੱਛਾ ਜੀ, ਸੁਣਿਆ ਤਾਂ ਪੌਂਡਾਂ ਦੇ ਬਾਰੇ ਬਹੁਤ ਹੈ, ਪਰ ਕਦੇ ਦੇਖੇ ਨਹੀਂ ਕਿ ਪੌਂਡ ਕਿੱਦਾਂ ਦੇ ਹੁੰਦੇ ਹਨ

ਮੈਂ ਉਸ ਨੂੰ ਪੁੱਛਿਆ ਕਿ ਇਸ ਬੱਸ ਵਿੱਚ ਕੰਡਕਟਰੀ ਕਿੰਨੇ ਕੁ ਸਮੇਂ ਤੋਂ ਕਰਦੇ ਹੋ? ਉਸ ਨੇ ਕਿਹਾ ਕਿ ਪਿਛਲੇ ਤਿੰਨ ਕੁ ਸਾਲ ਤੋਂ ਕਰ ਰਿਹਾ ਹਾਂ ਮੈਂਨੂੰ ਬੜਾ ਅਚੰਭਾ ਹੋਇਆ ਕਿ ਲਗਾਤਾਰ ਤਿੰਨ ਸਾਲਾਂ ਤੋਂ ਐੱਨ ਆਰ ਆਈ ਲੋਕਾਂ ਨੂੰ ਪੰਜਾਬ ਢੋਹ ਰਿਹਾ ਉਹ ਨੌਜਵਾਨ ਕਹਿ ਰਿਹਾ ਸੀ ਕਿ ਉਸ ਨੇ ਫਾਰਨ ਕਰੰਸੀ ਭਾਵ ਪੌਂਡ ਦੀ ਸ਼ਕਲ ਨਹੀਂ ਦੇਖੀ। ਗੱਲ ਹਾਜਮੇ ਵਿੱਚ ਨਾ ਆਵੇ, ਪਰ ਮੈਂ ਬੋਲਿਆ ਕੁਝ ਨਾ

ਥੋੜ੍ਹੀ ਦੇਰ ਬਾਦ ਕੰਡਕਟਰ ਨੇ ਆਪਣੇ ਅੰਦਰਲੀ ਗੱਲ ਬਾਹਰ ਇਹ ਕਹਿ ਕੇ ਕੱਢ ਮਾਰੀ ਕਿ ਉਹ ਦੇਖਣਾ ਚਾਹੁੰਦਾ ਹੈ ਕਿ ਪੌਂਡ ਅਸਲ ਵਿੱਚ ਕਿਸ ਤਰ੍ਹਾਂ ਦਾ ਹੁੰਦਾ ਹੈ? ਉਸ ਨੇ ਇਸ ਮਕਸਦ ਵਾਸਤੇ ਮੇਰੇ ਕੋਲੋਂ ਇੱਕ ਪੌਂਡ ਰੂਪੀ ਨੋਟ ਦੀ ਮੰਗ ਕੀਤੀਕੰਡਕਟਰ ਦੀ ਇਸ ਮੰਗ ਦਾ ਮਤਲਬ ਤਾਂ ਮੈਂ ਹੁਣ ਤਕ ਸਮਝ ਚੁੱਕਾ ਸੀ ਕਿ ਉਹ ਅਸਲੋਂ ਮੇਰੇ ਕੋਲੋਂ ਕੀ ਚਾਹੁੰਦਾ ਸੀ, ਪਰ ਉਸ ਨੂੰ ਨਹੀਂ ਸੀ ਪਤਾ ਕਿ ਅੱਜ ਉਹ ਜਿਸ਼ ਸ਼ਖਸ ਕੋਲੋਂ ਪੌਂਡ ਦੀ ਮੰਗ ਕਰ ਰਿਹਾ ਹੈ, ਉਹ ਦੇਖਣ ਪਾਖਣ ਨੂੰ ਭੋਲਾ ਜ਼ਰੂਰ ਲਗਦਾ ਹੈ, ਪਰ ਇੰਨਾ ਵੀ ਬੁੱਧੂ ਨਹੀਂ ਕਿ ਫਟਾਕ ਦੇਣੀ ਰਾਣੀ ਦੀ ਫੋਟੋ ਵਾਲਾ ਨੋਟ ਉਸਦੇ ਹੱਥ ਫੜਾ ਦੇਵੇ

ਮੈਂ ਉਸ ਨੂੰ ਬਹੁਤ ਪਿਆਰ ਨਾਲ ਦੱਸਿਆ ਕਿ ਮੈਂ ਹਵਾਈ ਅੱਡਿਓਂ ਬਾਹਰ ਨਿਕਲਣ ਤੋਂ ਪਹਿਲਾਂ ਕਰੰਸੀ ਚੇਂਜ ਕਰ ਲਈ ਹੈ ਤੇ ਮੇਰੇ ਕੋਲ ਇਸ ਵੇਲੇ ਬਾਹਰਲੀ ਕਰੰਸੀ ਦਾ ਇੱਕ ਪੈਸਾ ਵੀ ਨਹੀਂ ਹੈ। ਹਾਂ! ਜੇਕਰ ਪੌਂਡ ਹੀ ਦੇਖਣਾ ਹੈ ਕਿ ਕਿੱਦਾਂ ਦਾ ਹੁੰਦਾ ਹੈ ਤਾਂ ਇਹ ਕੋਈ ਵੱਡੀ ਸਮੱਸਿਆ ਨਹੀਂ ਹੈ। ਤੁਸੀਂ ਆਪਣਾ ਮੋਬਾਇਲ ਫੋਨ ਕੱਢੋ, ਗੂਗਲ ਤੇ ਜਾਓ। ਪੌਂਡ ਟਾਇਪ ਕਰਨ ਤੋਂ ਬਾਦ ਇਮੇਜ ਵਾਲਾ ਬਟਨ ਸਿਲੈਕਟ ਕਰਕੇ, ਗੋ ਵਾਲੇ ਬਟਨ ਨੂੰ ਪਰੈੱਸ ਕਰਨ ਤੋਂ ਬਾਦ ਹਰ ਤਰ੍ਹਾਂ ਦੇ ਛੋਟੇ ਵੱਡੇ ਪੌਂਡਾਂ ਦੀਆਂ ਤਸਵੀਰਾਂ ਦੇ ਦਰਸ਼ਨ ਕਰਕੇ ਤੁਹਾਨੂੰ ਤਸੱਲੀ ਹੋ ਜਾਵੇਗੀ ਕਿ ਪੌਂਡ ਕਿੱਦਾਂ ਦੇ ਹੁੰਦੇ ਹਨ

ਬੱਸ ਫਿਰ ਕੀ ਸੀ, ਮੇਰੀ ਸਲਾਹ ਦਾ ਕੰਡਕਟਰ ਨੌਜਵਾਨ ਉੱਤੇ ਇੰਨਾ ਗਹਿਰਾ ਅਸਰ ਹੋਇਆ ਕਿ ਜਿਹੜਾ ਸਭਨਾਂ ਸਵਾਰੀਆਂ ਦਾ ਸਮਾਨ ਰਸਤੇ ਵਿੱਚ ਦੌੜ ਦੌੜ ਕੇ ਬੱਸ ਤੋਂ ਉਤਾਰਦਾ ਆਇਆ ਸੀ ਤੇ ਭੇਟਾ ਵੀ ਲੈਂਦਾ ਰਿਹਾ ਸੀ, ਮੇਰੀ ਵਾਰ ਨੂੰ ਨੇੜੇ ਵੀ ਨਹੀਂ ਢੁੱਕਿਆ। ਜਲੰਧਰ ਪਹੁੰਚ ਕੇ ਮੈਂਨੂੰ ਆਪਣਾ ਸਮਾਨ ਆਪ ਹੀ ਬੱਸ ਵਿੱਚੋਂ ਧੂਹ ਘੜੀਸ ਕੇ ਉਤਾਰਨਾ ਪਿਆ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2579)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author