ShingaraSDhillon7ਬਹੁਤੇ ਲੋਕ ਇਸਦੀ ਅਡਿਕਸ਼ਨ ਦਾ ਸ਼ਿਕਾਰ ਹੋ ਕੇ ਅਣਜਾਣੇ ਵਿੱਚ ਹੀ ਕਈ ਤਰ੍ਹਾਂ ਦੀਆਂ ...
(13 ਮਾਰਚ 2020)

 

ਸੋਸ਼ਲ ਮੀਡੀਆ ਅਜਿਹਾ ਤੇਜ਼ ਤਰਾਰ ਸੰਚਾਰ ਸਾਧਨ ਹੈ, ਜੋ ਮਨੁੱਖੀ ਜੀਵਨ ਨੂੰ ਪੂਰੇ ਸੰਸਾਰ ਨਾਲ ਜੋੜਦਾ ਵੀ ਤੇ ਇਸ ਨਾਲ਼ੋਂ ਤੋੜਦਾ ਵੀ ਹੈ ਇਹ ਉਹ ਸਾਧਨ ਹੈ, ਜੋ ਬਹੁਤਿਆਂ ਨੂੰ ਮਾਨਸਿਕ ਤਣਾਉ ਤੋਂ ਮੁਕਤ ਕਰਦਾ ਹੈ ਤੇ ਬਹੁਤਿਆਂ ਨੂੰ ਮਾਨਸਿਕ ਤਣਾਉ ਗ੍ਰਸਤਇਹ ਖੁਸ਼ੀਆਂ ਵੀ ਦਿੰਦਾ ਹੈ ਸੰਤਾਪ ਵੀ ਪੈਦਾ ਕਰਦਾ ਹੈ ਇਸ ਸਾਧਨ ਨਾਲ ਸਮਾਜਿਕ ਤੇ ਪਰਿਵਾਰਕ ਰਿਸ਼ਤੇ ਜੁੜ ਵੀ ਰਹੇ ਹਨ ਤੇ ਟੁੱਟ ਤੇ ਤਿੜਕ ਵੀ ਬਹੁਤ ਰਹੇ ਹਨ

ਇਹ ਸੰਚਾਰ ਸਾਧਨ ਜਿੱਥੇ ਪੂਰੀ ਦੁਨੀਆ ਦੀ ਜਾਣਕਾਰੀ ਫਰਾਹਮ ਕਰਦਾ ਹੈ, ਉੱਥੇ ਕੱਚਘਰੜ ਜਾਣਕਾਰੀ ਸਮੇਤ ਗੰਦ ਮੰਦ ਵੀ ਬਹੁਤ ਪਰੋਸਦਾ ਹੈਕਈਆਂ ਦੀ ਤਾਂ ਨੈਤਿਕਤਾ ਦੀਆਂ ਹੱਦਾਂ ਤੋਂ ਗਿਰੀ ਹੋਈ ਬੋਲਬਾਣੀ, ਇੱਕ ਦੂਸਰੇ ਨੂੰ ਕੀਤੀ ਗਾਲੀ ਗਲੋਚ, ਹੱਦ ਦਰਜੇ ਦੀ ਵਰਤੀ ਗਈ ਘਟੀਆ ਤੇ ਭੱਦੀ ਸ਼ਬਦਾਵਲੀ, ਉਹਨਾਂ ਦੀਆਂ ਸੱਤ ਪੁਸ਼ਤਾਂ ਦੀ ਖ਼ਾਨਦਾਨੀ ਤੇ ਔਕਾਤ ਦੇ ਪੜਦੇ ਪਾੜ ਕੇ ਬਾਹਰ ਆ ਜਾਂਦੀ ਹੈ, ਤੇ ਚੀਕ ਚੀਕ ਕੇ ਕਹਿੰਦੀ ਹੈ ਕਿ ਸਾਡੇ ਵੱਡੇ ਵਡੇਰੇ ਵੀ ਕੰਜਰ ਸਨ ਤੇ ਅਸੀਂ ਉਹਨਾਂ ਦੀ ਔਲਾਦ ਵੀ ਉਸੇ ਪਰੰਪਰਾ ਉੱਤੇ ਚੱਲਦੇ ਹੋਏ ਆਪਣੇ ਕੰਜਰਾਂ ਦੇ ਖ਼ਾਨਦਾਨ ਦੇ ਹੋਣ ਦੀ ਪਰੰਪਰਾ ਜਾਰੀ ਰੱਖ ਰਹੇ ਹਾਂ

ਸੋਸ਼ਲ ਮੀਡੀਆ ਮਨੋਰੰਜਨ ਦਾ ਭਰਪੂਰ ਖ਼ਜ਼ਾਨਾ ਵੀ ਹੈ ਤੇ ਨੌਜਵਾਨੀ ਵਿੱਚ ਉਕਸਾਹਟ ਪੈਦਾ ਕਰਕੇ ਉਹਨਾਂ ਨੂੰ ਰਾਹੋਂ ਕੁਰਾਹੇ ਪਾਉਣ ਦਾ ਵੱਡਾ ਸਾਧਨ ਵੀ ਇਸ ਨੂੰ ਪਲੱਗ ਇਨ ਡਰੱਗ ਨਾਮ ਦੀ ਮਾਨਸਿਕ ਬੀਮਾਰੀ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਬਹੁਤੇ ਲੋਕ ਇਸਦੀ ਅਡਿਕਸ਼ਨ ਦਾ ਸ਼ਿਕਾਰ ਹੋ ਕੇ ਅਣਜਾਣੇ ਵਿੱਚ ਹੀ ਕਈ ਤਰ੍ਹਾਂ ਦੀਆਂ ਮਾਨਸਿਕ ਬੀਮਾਰੀਆਂ ਦੀ ਉਲਝਣ ਵਿੱਚ ਫਸ ਰਹੇ ਹਨ

ਸੋਸ਼ਲ ਮੀਡੀਆ ਦੇ ਬਾਰੇ ਹੋਰ ਵੀ ਕਈ ਪਰਿਭਸ਼ਾਵਾਂ ਦਿੱਤੀਆਂ ਜਾ ਸਕਦੀਆਂ ਹਨ ਮਸਲਨ, ਇਹ ਕਿਸੇ ਵੀ ਐਰੇ ਗੈਰੇ, ਨੱਥੂ ਖਹਿਰੇ ਨੂੰ ਹੀਰੋ ਬਣਾ ਸਕਣ ਦੀ ਅਤੇ ਕਿਸੇ ਹੀਰੋ ਨੂੰ ਜ਼ੀਰੋ ਨੂੰ ਬਣਾ ਸਕਣ ਦੀ ਸਮਰੱਥਾ ਰੱਖਦਾ ਹੈ ਇਹ ਮੀਡੀਆ ਉਹ ਬੱਕਰਾ ਜਾਂ ਸਾਹਨ ਹੈ, ਜੋ ਢੁੱਡ ਮਾਰਕੇ ਕਿਸੇ ਦੀ ਵੀ ਵੱਖੀ ਪਾੜ ਸਕਦਾ ਹੈ ਇਹ ਉਹ ਭੂਤਰਿਆ ਹੋਇਆ ਝੋਟਾ ਹੈ ਜੋ ਕਿਸੇ ਨੂੰ ਵੀ ਸਿੰਗਾਂ ਉੱਤੇ ਚੁੱਕ ਕੇ ਪਟਕਾ ਸਕਦਾ ਹੈ ਜਾਂ ਫੇਰ ਇਹ ਉਹ ਹਲਕ ਮਾਰਿਆ ਪਾਗਲ ਕੁੱਤਾ ਹੈ ਜੋ ਕਿਸੇ ਨੂੰ ਵੀ ਚੱਕ ਮਾਰ ਸਕਦਾ ਹੈ

ਇਸ ਮੀਡੀਏ ਉੱਤੇ ਹਰ ਕੋਈ ਆਪਣੇ ਆਪ ਨੂੰ ਕਵੀ/ਸਾਹਿਤਕਾਰ/ ਕਲਾਕਾਰ ਤੇ ਬੁੱਧੀਜੀਵੀ ਸਮਝਣ ਦਾ ਭਰਮ ਪਾਲਦਾ ਹੈਇਸ ਰਾਹੀਂ ਸਾਹਿਤਕ ਚੋਰ ਵੀ ਬਹੁਤ ਪਨਪ ਰਹੇ ਹਨਹਰ ਕੋਈ ਕਿਸੇ ਨੂੰ ਵੀ ਬਿਨਾ ਮੰਗੇ ਸਲਾਹ ਦਿੰਦਾ ਹੈ, ਕਿਸੇ ਨਾਲ ਵੀ ਬਿਨਾ ਵਜ੍ਹਾ ਸਿੰਗ ਫਸਾਉਂਦਾ ਹੈ ਇਹ ਉਹ ਮੀਡੀਆ ਹੈ ਜੋ ਕਈਆਂ ਦੀ ਬਲੱਡ ਸ਼ੂਗਰ ਉੱਤੇ, ਥੱਲੇ ਕਰਦਾ ਹੈ, ਕਈ ਲੜਾਈ ਝਗੜੇ ਤੇ ਬਹਿਸਬਾਜ਼ੀਆਂ ਕਾਰਨ ਸਿਰ ਪੜਵਾਉਂਦਾ ਹੈ

ਅਜੋਕੇ ਯੁੱਗ ਦਾ ਇਹ ਇੱਕ ਅਜਿਹਾ ਸਾਧਨ ਹੈ, ਜਿਸ ਦੀ ਵਰਤੋਂ ਨਾਲ ਹਰ ਕੋਈ ਆਪਣੇ ਆਪ ਨੂੰ ਪੱਤਰਕਾਰ ਸਮਝਣ ਲੱਗ ਜਾਂਦਾ ਤੇ ਜਿੱਥੇ ਜੀ ਚਾਹੇ ਕੈਮਰੇ ਨਾਲ ਲਾਈਵ ਰਿਕਾਰਡਿੰਗ ਸ਼ੁਰੂ ਕਰਕੇ ਰਿਪੋਰਟਿੰਗ ਸ਼ੁਰੂ ਕਰ ਦਿੰਦਾ ਹੈ ਬਾਅਦ ਵਿੱਚ ਕਿਸੇ ਦੀ ਮਾਣਹਾਨੀ ਕਰਨ ਦੇ ਜੁਰਮ ਵਿੱਚ ਭਾਵੇਂ ਜੇਲ ਦੀ ਹਵਾ ਹੀ ਖਾਣੀ ਪਵੇ

ਕਈ ਇਸ ਉੱਤੇ ਆਪਸੀ ਤਕਰਾਰਬਾਜ਼ੀ ਤੋਂ ਬਾਅਦ ਇੱਕ ਦੂਜੇ ਨੂੰ ਬਲੌਕ ਕਰਦੇ ਹਨ ਤੇ ਕਈ ਸਾਹਮਣੇ ਆ ਕੇ ਦੋ ਦੋ ਹੱਥ ਕਰਨ ਦੀਆਂ ਸ਼ਰੇਆਮ ਧਮਕੀਆਂ ਦਿੰਦੇ ਹਨ ਇਹ ਉਹ ਮੀਡੀਆ ਹੈ, ਜੋ ਕਈ ਘਰਾਂ ਵਿੱਚ ਠੰਢ ਵਰਸਾਉਂਦਾ ਹੈ ਤੇ ਕਈਆਂ ਦੇ ਘਰਾਂ ਵਿੱਚ ਅੱਗ ਦੇ ਭਾਂਬੜ ਮਚਾਉਂਦਾ ਹੈਇੱਜ਼ਤਾਂ ਬਣਾਉਣ ਤੇ ਉਤਾਰਨ ਵਿੱਚ ਮੋਹਰੀ ਦੀ ਭੂਮਿਕਾ ਵੀ ਨਿਭਾਉਂਦਾ ਹੈ ਇਸ ਮੀਡੀਏ ਨਾਲ ਜੁੜੇ ਬਹੁਤੇ ਲੋਕ ਆਪਣੇ ਆਪ ਨੂੰ ਹਰ ਫ਼ਨ ਮੌਲਾ ਮੰਨਕੇ ਚੱਲਦੇ ਹਨ ਇਹੀ ਕਾਰਨ ਹੈ ਕਿ ਕਈ ਲੋਕ ਹਰ ਜਣੇ ਖਣੇ ਦੇ ਕੰਮ ਵਿੱਚ ਟੰਗ ਅੜਾਉਣਾ ਆਪਣਾ ਪਰਮ ਧਰਮ ਜਾਂ ਫੇਰ ਜਨਮ ਸਿੱਧ ਅਧਿਕਾਰ ਸਮਝਦੇ ਹਨ ਤੇ ਅਜਿਹਾ ਸਭ ਕੁਝ ਉਹ ਸਿੱਟਿਆਂ ਤੋਂ ਬੇਪਰਵਾਹ ਹੋ ਕੇ ਕਰਦੇ ਹਨ

ਕਈ ਵਾਰ ਇਹ ਮੀਡੀਆ ਨਿਰਾ ਊਠ ਦਾ ਬੁੱਲ੍ਹ ਜਾਪਦਾ ਹੈ, ਜਿਸਦੇ ਡਿਗਣ ਦੀ ਇੰਤਜ਼ਾਰ ਤਾਂ ਹਰ ਕੋਈ ਕਰਦਾ ਹੈ, ਪਰ ਇਹ ਇੰਤਜ਼ਾਰ ਕਦੇ ਮੁੱਕਦੀ ਨਹੀਂ

ਇਹ ਬਹੁਪੱਖੀ ਜਾਣਕਾਰੀ ਦਾ ਖ਼ਜ਼ਾਨਾ ਵੀ ਹੈ ਤੇ ਕੂੜੇ ਕਰਕਟ ਨਾਲ ਭਰਿਆ ਗਾਰਬੇਜ ਵੀਇਸ ਮੀਡੀਏ ਦੀ ਸਮਝਦਾਰੀ ਨਾਲ ਵਰਤੋਂ ਕਰਨ ਵਾਲੇ ਫਾਇਦਾ ਲੈ ਰਹੇ ਹਨ ਤੇ ਗਲਤ ਵਰਤੋਂ ਕਰਨ ਵਾਲੇ ਬਹੁਤੀ ਵਾਰ ਵੱਡਾ ਨੁਕਸਾਨ ਉਠਾ ਰਹੇ ਹਨ

ਵਪਾਰੀਆ ਵਾਸਤੇ ਇਹ ਵਪਾਰ ਦਾ ਵੱਡਾ ਸਾਧਨ ਹੈ ਤੇ ਸਵੈਸੇਵੀ ਸੰਸ਼ਥਾਵਾਂ ਵਾਸਤੇ ਵੱਡਾ ਸਹਾਰਾ ਵੀ ਇਹੀ ਹੈ

ਇਸੇ ਤਰ੍ਹਾਂ ਸੋਸ਼ਲ ਮੀਡੀਏ ਬਾਰੇ ਹੋਰ ਵੀ ਬਹੁਤ ਕੁਝ ਲਿਖਿਆ ਜਾਂ ਬੋਲਿਆ ਜਾ ਸਕਦਾ ਹੈਹੁਣ ਸਵਾਲ ਇਹ ਹੈ ਕਿ ਤੁਸੀਂ ਇਸ ਮੀਡੀਏ ਨੂੰ ਕਿਸ ਨਜ਼ਰੀਏ ਤੋਂ ਦੇਖਦੇ ਹੋ? ਇਸ ਬਾਰੇ ਕੀ ਸੋਚਦੇ ਹੋ?, ਇਸਦੀ ਵਰਤੋਂ ਕਿਵੇਂ ਕਰਦੇ ਹੋ ਜਾਂ ਫਿਰ ਇਸਦੀ ਪਰਿਭਾਸ਼ਾ ਕੀ ਕਰਦੇ ਹੋਇਸ ਬਾਰੇ ਆਪਣੇ ਵਿਚਾਰ ਸਾਂਝੇ ਕਰੋ।

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1991)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author