ShingaraSDhillon7(2) ਹਾਲਾਤ ਦੇ ਬਦਲੇ ਹੋਏ ਸਮੀਕਰਣਾਂ ਦਾ ਸਾਹਮਣਾ ਕਿਵੇਂ ਕਰੀਏ?”
(24 ਸਤੰਬਰ 2021)

 

ਜਿਸ ਮੁਲਕ ਵਿੱਚ ਸਿਆਸਤ ਧਰਮ ਅਤੇ ਜਾਤੀ ਦੇ ਅਧਾਰ ’ਤੇ ਕੀਤੀ ਜਾਂਦੀ ਹੋਵੇ, ਉਹ ਮੁਲਕ ਕਦੇ ਵੀ ਤਰੱਕੀ ਨਹੀਂ ਕਰੇਗਾ ਤੇ ਇਸਦੇ ਨਾਲ ਹੀ ਲੋਕਾਂ ਵਿੱਚ ਨਫ਼ਰਤ ਵੀ ਹੱਦ ਦਰਜੇ ਦੀ ਹੋਵੇਗੀਮੁਲਕ ਵਿੱਚ ਦੰਗੇ ਫ਼ਸਾਦ ਆਮ ਹੀ ਹੁੰਦੇ ਰਹਿਣਗੇ ਮੁਲਕ ਟੁੱਟਣ ਦੀ ਚਰਚਾ ਵੀ ਹਮੇਸ਼ਾ ਹੀ ਚਲਦੀ ਰਹੇਗੀ1947 ਵਿੱਚ ਹੋਈ ਹਿੰਦੁਸਤਾਨ ਦੀ ਵੰਡ ਇਸ ਪੱਖੋਂ ਦੁਨੀਆ ਦੀ ਅੱਜ ਤਕ ਦੀ ਸਭ ਤੋਂ ਵੱਡੀ ਮਿਸਾਲ ਹੈਇਸ ਵੰਡ ਦਾ ਸਾਰਾ ਭਾਂਡਾ ਬੇਸ਼ਕ ਅੰਗਰੇਜ਼ਾਂ ਸਿਰ ਭੰਨਿਆ ਜਾਂਦਾ ਰਿਹਾ ਹੈ, ਪਰ ਅਸਲ ਦੋਸ਼ੀ ਕੌਣ ਸਨ, ਇਸ ਬਾਰੇ ਵੈਸੇ ਹੁਣ ਕੋਈ ਲੁਕੀ ਛਿਪੀ ਗੱਲ ਨਹੀਂ ਰਹੀਫਿਰ ਵੀ ਜਿਸ ਕਿਸੇ ਨੂੰ ਵੀ ਰਤਾ ਕੁ ਜਿੰਨੀ ਸ਼ੱਕ ਹੈ, ਉਹ ਭਾਰਤ ਦੇ ਪਿਛਲੇ 75 ਸਾਲਾ ਦਾ ਇਤਿਹਾਸ ਫੋਲ ਕੇ ਦੇਖ ਲਵੇਇਸ ਇਤਿਹਾਸ ਵਿੱਚੋਂ ਜਾਤੀਵਾਦ ਤੇ ਮਜ਼੍ਹਬਵਾਦ ਦੇ ਨਾਮ ’ਤੇ ਹੋਏ ਖ਼ੂਨ ਖ਼ਰਾਬੇ ਜਾਂ ਕਤਲੇਆਮ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਥਿਆਉਂਦਾ

26 ਜਨਵਰੀ 1950 ਨੂੰ ਲਾਗੂ ਕੀਤੇ ਗਏ ਭਾਰਤੀ ਸੰਵਿਧਾਨ ਵਿੱਚ ਪਛੜੇ ਵਰਗਾਂ ਵਾਸਤੇ ਅਗਲੇ ਦਸ ਕੁ ਸਾਲਾਂ ਲਈ ਰਾਂਖਵਾਂਕਰਨ ਦੀ ਵਿਵਸਥਾ ਕੀਤੀ ਗਈ ਸੀਉਹ ਰਾਖਵਾਂਕਰਨ ਅਜਿਹਾ ਪੱਕਾ ਹੋਇਆ ਕਿ ਅੱਜ ਵੀ ਭਾਰਤ ਵਿੱਚ ਵੋਟ ਸਿਆਸਤ ਦਾ ਧੁਰਾ ਬਣਿਆ ਹੋਇਆ ਹੈਸਿਆਸੀ ਪਾਰਟੀਆਂ ਦੇ ਸਮੀਕਰਨ ਇਸ ਰਾਖਵੇਂਕਰਨ ਕਾਰਨ ਬਣਦੇ ਵਿਗੜਦੇ ਰਹਿੰਦੇ ਹਨਹਰ ਸਿਆਸੀ ਪਾਰਟੀ ਦੀ ਕੋਸ਼ਿਸ਼ ਹੁੰਦੀ ਹੈ ਕਿ ਰਾਖਵੇਂਕਰਨ ਦੇ ਘੇਰੇ ਵਿੱਚ ਆਉਂਦੇ ਲੋਕਾਂ ਦੀ ਵੋਟ ਆਪਣੇ ਹੱਕ ਵਿੱਚ ਪੱਕੀ ਕੀਤੀ ਜਾਵੇ ਤੇ ਅਜਿਹਾ ਕਰਨ ਵਾਸਤੇ ਰਾਖਵਾਂਕਰਨ ਨੂੰ ਲਗਾਤਾਰ ਲਾਗੂ ਹੀ ਨਹੀਂ ਰੱਖਿਆ ਬਲਕਿ ਸਮੇਂ ਸਮੇਂ ਹੋਰ ਕਮਿਸ਼ਨ ਬਿਠਾ ਕੇ ਉਹਨਾਂ ਦੀਆਂ ਰਿਪੋਰਟਾਂ ਮੁਤਾਬਿਕ ਹੋਰ ਵਰਗਾਂ ਨੂੰ ਇਸ ਵਿੱਚ ਸ਼ਾਮਿਲ ਕਰਕੇ ਇਸਦਾ ਘੇਰਾ ਹੋਰ ਮੋਕਲਾ ਕੀਤਾ ਗਿਆ

ਚਲੋ ਮੰਨ ਲਿਆ ਕਿ ਸਿਆਸੀ ਪਾਰਟੀਆਂ ਨੇ ਤਾਂ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਾਸਤੇ ਇਸ ਤਰ੍ਹਾਂ ਕਰਨਾ ਹੀ ਸੀ ਜਦ ਕਿ ਰਾਖਵਾਂਕਰਨ ਚਾਹੀਦਾ ਤਾਂ ਸਿਰਫ ਆਰਥਿਕ ਅਧਾਰ ’ਤੇ ਸੀਪਛੜੀ ਜਾਤੀ ਦੇ ਅਧਾਰ ’ਤੇ ਕੀਤਾ ਗਿਆ ਰਾਖਵਾਂਕਰਨ ਮਾਨਵਵਾਦ ਦੇ ਵਿਰੁੱਧ ਜਾਤੀਵਾਦ ਤੇ ਫਿਰਕਾਪ੍ਰਸਤੀ ਨੂੰ ਪੱਕੇ ਪੈਰੀਂ ਕਰਦਾ ਹੈਹਰ ਪਛੜੀ ਜਾਤੀ ਵਾਲੇ ਨੂੰ ਭਾਰਤ ਸਰਕਾਰ ਵੱਲੋਂ ਸਰਟੀਫ਼ਿਕੇਟ ਦਿੱਤਾ ਗਿਆ ਹੈ, ਜਿਸਦੀ ਮਦਦ ਨਾਲ ਨੌਕਰੀਆਂ, ਦਾਖਲੇ ਜਾਂ ਹੋਰ ਲਾਭ ਪ੍ਰਾਪਤ ਕੀਤੇ ਜਾ ਸਕਦੇ ਹਨ ਪਰ ਕੀ ਕਦੇ ਆਪਾਂ ਸੰਜੀਦਗੀ ਨਾਲ ਸੋਚਿਆ ਹੈ ਕਿ ਇਹਨਾਂ ਸਰਟੀਫ਼ਿਕੇਟਾਂ ਨਾਲ ਜਾਤੀਵਾਦ ਕਿਵੇਂ ਪੱਕਾ ਹੋਇਆ ਹੈ? ਅੱਜ ਹਾਲਾਤ ਇਹ ਹਨ ਕਿ ਜਿਸ ਨੂੰ ਨਹੀਂ ਵੀ ਪਤਾ, ਅਸੀਂ ਉਹਨਾਂ ਸਰਟੀਫ਼ਿਕੇਟਾਂ ਰਾਹੀਂ ਪੱਕਾ ਸਬੂਤ ਦੇ ਕੇ ਅਸੀਂ ਸਭ ਨੂੰ ਆਪ ਹੀ ਦੱਸ ਰਹੇ ਹਾਂ ਕਿ ਅਸੀਂ ਕਿਹੜੀ ਜਾਤੀ ਨਾਲ ਸੰਬੰਧਿਤ ਹਾਂਦੂਸਰੇ ਪਾਸੇ ਜਿਹਨਾਂ ਕੋਲ ਪਛੜੇ ਹੋਣ ਦਾ ਸਰਟੀਫ਼ਿਕੇਟ ਨਹੀਂ ਹੈ, ਉਹਨਾਂ ਦੀ ਜਾਤੀਗਤ ਪਹਿਚਾਣ ਵੀ ਆਪਣੇ ਆਪ ਹੀ ਸਾਹਮਣੇ ਆ ਜਾਂਦੀ ਹੈ

ਇਸ ਤੋਂ ਵੀ ਦੋ ਕਦਮ ਹੋਰ ਅੱਗੇ ਜਥੇਬੰਦੀਆਂ ਦੇ ਨਾਂਵਾਂ ਨਾਲ ਪਛੜੀ ਜਾਤੀ ਸ਼ਬਦ ਲਗਾ ਕੇ ਜਾਤੀਵਾਦ ਦੀ ਪ੍ਰਚਾਰ ਆਪ ਹੀ ਕਰੀ ਜਾ ਰਹੇ ਹਾਂਧਰਮ ਅਸਥਾਨਾਂ ਵਿੱਚੋਂ ਰੱਬ ਨੂੰ ਬਾਹਰ ਕੱਢਕੇ ਉਹਨਾਂ ਦੇ ਨਾਮ ਜਾਤੀ ਤੇ ਜਾਤ ਅਧਾਰਤ ਰੱਖ ਦਿੱਤੇ ਗਏ ਹਨਦੰਗੇ ਫ਼ਸਾਦ ਆਮ ਜਿਹੀ ਗੱਲ ਬਣ ਚੁੱਕੀ ਹੈ

ਅੱਜ ਪੂਰੀ ਦੁਨੀਆ 21ਵੀਂ ਸਦੀ ਦੇ ਬਹੁਤ ਹੀ ਅਗਾਂਹਵਧੂ ਦੌਰ ਵਿੱਚੋਂ ਗੁਜ਼ਰ ਰਹੀ ਹੈਪੱਛਮੀ ਮੁਲਕਾਂ ਵਿੱਚ ਨਾ ਹੀ ਜਾਤ ਪਾਤ ਤੇ ਨਾ ਹੀ ਧਰਮ ਨੂੰ ਮਹੱਤਤਾ ਦਿੱਤੀ ਜਾਂਦੀ ਹੈਉੱਥੇ ਮਹੱਤਵ ਸਿਰਫ ਹੱਥ ਦੀ ਕਲਾ ਦਾ ਹੈਨੌਕਰੀਆਂ ਗੁਣ ਦੇ ਅਧਾਰ ’ਤੇ ਮਿਲਦੀਆਂ ਹਨਕੰਮਾਂ ’ਤੇ ਸਭ ਲੋਕ ਬਿਨਾਂ ਕਿਸੇ ਮਜ਼੍ਹਬੀ/ਜਾਤੀ/ਰੰਗ, ਨਸਲ ਆਦਿ ਦੇ ਭੇਦ ਤੋਂ ਇਕੱਠੇ ਕੰਮ ਕਰਦੇ ਹਨ ਬੇਰੁਜ਼ਗਾਰਾਂ ਨੂੰ ਭੱਤਾ ਬਿਨਾ ਕਿਸੇ ਵਿਤਕਰੇ ਦੇ ਸਭ ਨੂੰ ਬਰਾਬਰ ਮਿਲਦਾ ਹੈ ਆਰਥਿਕ ਸਹਾਇਤਾ ਜਾਤੀ ਦ’ਤੇ ਅਧਾਰਤ ਨਹੀਂ ਸਗੋਂ ਆਰਥਿਕ ਹਾਲਤਾਂ ਦੀ ਨਿਰਖ ਪਰਖ ਦੇ ਅਧਾਰ ’ਤੇ ਮਿਲਦੀ ਹੈਸਿਆਸੀ ਪਾਰਟੀਆਂ ਦਾ ਇਹਨਾਂ ਕੰਮਾਂ ਵਿੱਚ ਕੋਈ ਦਖ਼ਲ ਨਹੀਂਇਸ ਤਰ੍ਹਾਂ ਨਹੀਂ ਹੁੰਦਾ ਕਿ ਸੱਤਾਧਾਰੀ ਸਿਆਸੀ ਪਾਰਟੀ ਦੇ ਹਿਮਾਇਤੀਆ ਨੂੰ ਆਟਾ ਦਾਲ ਜਾਂ ਹੋਰ ਸਹੂਲਤਾਂ ਮਿਲ ਜਾਂਦੀਆਂ ਹਨ ਤੇ ਬਾਕੀ ਲੋੜਵੰਦ ਖੜ੍ਹੇ ਦੇ ਖੜ੍ਹੇ ਦੇਖਦੇ ਰਹਿ ਜਾਂਦੇ ਹਨ

ਪੰਜਾਬ ਵਿੱਚ ਹੁਣ ਨਵਾਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਬਣ ਗਿਆ ਹੈਭਾਰਤੀ ਮੀਡੀਏ ਨੇ ਕੂਕ-ਕੂਕ ਰੌਲਾ ਪਾਇਆ ਹੋਇਆ ਹੈ ਕਿ “ਪੰਜਾਬ ਵਿੱਚ ਪਹਿਲਾ ਦਲਿਤ ਮੁੱਖ ਮੰਤਰੀ” ਬਣਿਆ, ਹੁਣ ਇਹਨਾਂ ਖੋਤੇ ਦੇ ਖੁਰਾਂ ਨੂੰ ਕੌਣ ਸਮਝਾਵੇ ਕਿ ਨਾ ਵੱਧ ਤੇ ਨਾ ਹੀ ਘੱਟ, ਮੁੱਖ ਮੰਤਰੀ ਸਿਰਫ ਤੇ ਸਿਰਫ ਮੁੱਖ ਮੰਤਰੀ ਹੁੰਦਾ ਹੈਉਸ ਦੇ ਨਾਮ ਨਾਲ ‘ਦਲਿਤ’ ਵਿਸ਼ੇਸ਼ਣ ਲਾਉਣਾ, ਉਸ ਦੇ ਅਹੁਦੇ ’ਤੇ ਨਿੱਜ ਦੀ ਮਾਣ-ਹਾਨੀ ਕਰਨ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਹੈਕਈ ਵਾਰ ਤਾਂ ਲੋਕਾਂ ਦੀ ਅਕਲ ਇਸ ਤਰ੍ਹਾਂ ਘਾਹ ਚਰਨ ਚਲੇ ਜਾਂਦੀ ਹੈ ਕਿ ਉਹ ਸਾਹਿਤ ਦੇ ਨਾਲ ਵੀ “ਦਲਿਤ” ਸ਼ਬਦ ਜੋੜਕੇ ‘ਦਲਿਤ ਸਾਹਿਤ’ ਕਹਿ ਰਹੇ ਹਨ ਹੁਣ ਉਹਨਾਂ ਨੂੰ ਕੌਣ ਸਮਝਾਵੇ ਕਿ ਸਾਹਿਤ, ਸਿਰਫ ਸਾਹਿਤ ਹੁੰਦਾ ਉਸ ਵਿੱਚ ਵਿਸ਼ੇ ਵੱਖੋ ਵੱਖਰੇ ਹੋ ਸਕਦੇ ਹਨ

ਹੈਰਾਨੀ ਇਸ ਗੱਲੋਂ ਵੀ ਹੁੰਦੀ ਹੈ ਕਿ ਇੱਕ ਪਾਸੇ ਜਾਤੀਗਤ ਜਾਂ ਮਜ਼੍ਹਬੀ ਸ਼ਬਦਾਂ ਦਾ ਕਿਸੇ ਨਾਮ ਨਾਲ ਨਾ ਵਰਤਣ ਵਾਸਤੇ ਵਿਰੋਧ ਹੋ ਰਿਹਾ ਹੈ ਤੇ ਦੂਸਰੇ ਪਾਸੇ ਧੜੱਲੇ ਨਾਲ ਉਸੇ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਇੱਕ ਪਾਸੇ ਮੁਲਕ ਵਿੱਚ ਧਰਮ ਨਿਰਪੱਖ ਹੋਣ ਦਾ ਪ੍ਰਚਾਰ ਹੈ, ਦੂਜੇ ਪਾਸੇ ਦੇਸ਼ ਦਾ ਪ੍ਰਧਾਨਮੰਤਰੀ ਮੰਦਿਰ ਦੇ ਨੀਂਹ ਪੱਥਰ ਰੱਖ ਰਿਹਾ ਹੈ

ਦਰਅਸਲ ਧਰਮ ਤੇ ਜਾਤ/ਨਸਲ ਹਰ ਵਿਅਕਤੀ ਦਾ ਨਿੱਜੀ ਮਸਲਾ ਹੈਉਹ ਆਪਣੇ ਨਾਮ ਨਾਲ ਕੀ ਲਾਉਂਦਾ ਹੈ, ਇਹ ਉਸ ਦੀ ਮਰਜ਼ੀ ਹੈਇਸਦੇ ਨਾਲ ਹੀ ਇਹ ਵੀ ਹੈ ਕਿ ਕੋਈ ਵਿਅਕਤੀ ਕਿਸੇ ਦੂਸਰੇ ਨੂੰ ਨਾ ਹੀ ਉਸ ਦੇ ਅਸਲ ਨਾਮ ਦੀ ਬਜਾਏ ਆਪਣੀ ਮਰਜ਼ੀ ਦਾ ਨਾਮ ਦੇ ਕੇ ਉਸ ਦੀ ਸਹਿਮਤੀ ਬਿਨਾ ਬੁਲਾ ਸਕਦਾ ਹੈ ਤੇ ਨਾ ਹੀ ਉਸ ਦੇ ਨਾਮ ਨਾਲ ਕੋਈ ਵਿਸ਼ੇਸ਼ਣ ਜਾਂ ਜਾਤੀ ਸੂਚਕ ਸ਼ਬਦ ਲਗਾ ਕੇ ਆਪਣੀ ਮਰਜ਼ੀ ਨਾਲ ਛੇੜਛਾੜ ਕਰ ਸਕਦਾ ਹੈਪਰ ਹੱਦ ਹੋ ਗਈ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੇ ਨਾਮ ਨਾਲ ‘ਦਲਿਤ’ ਸ਼ਬਦ ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗ ਕੇ ਲਗਾਇਆ ਜਾ ਰਿਹਾ ਹੈਨਵੇਂ ਮੁੱਖ ਮੰਤਰੀ ਦਾ ਸਿਆਸੀ ਕੈਰੀਅਰ ਤੇ ਹੋਰ ਯੋਗਤਾਵਾਂ ਦੱਸਣ ਦੀ ਬਜਾਏ ਉਸ ਨੂੰ ਦਲਿਤ ਦੱਸ ਕੇ ਜ਼ਲੀਲ ਕੀਤਾ ਜਾ ਰਿਹਾ ਹੈਹੁਣ ਚੰਗੀ ਖ਼ਬਰ ਇਹ ਮਿਲ ਰਹੀ ਹੈ ਕਿ ਅਨੁਸੂਚਿਤ ਜਾਤੀ ਕਮਿਸ਼ਨ ਨੇ ਇਸਦਾ ਆਪਣੇ ਤੌਰ ’ਤੇ ਨੋਟਿਸ ਲੈਂਦਿਆਂ ਜਨਤਕ ਹਿਦਾਇਤਾਂ ਜਾਰੀ ਕੀਤੀ ਹੈ ਕਿ ਮੁੱਖ ਮੰਤਰੀ ਦੇ ਨਾਮ ਨਾਲ ‘ਦਲਿਤ’ ਸ਼ਬਦ ਦੀ ਵਰਤੋਂ ਬਿਲਕੁਲ ਵੀ ਨਾ ਕੀਤੀ ਜਾਵੇ ਜਦ ਕਿ ਚਾਹੀਦਾ ਤਾਂ ਇਹ ਹੈ ਕਿ ਜਿਸ ਵੀ ਮੀਡੀਏ ਨੇ ਮੁੱਖ ਮੰਤਰੀ ਦੇ ਨਾਮ ਨਾਲ ਦਲਿਤ ਸ਼ਬਦ ਦੀ ਵਰਤੋਂ ਬੜੀ ਉਚੇਚ ਨਾਲ ਸੁਚੇਤ ਰੂਪ ਵਿੱਚ ਕੀਤੀ ਹੈ ਉਸ ਦੇ ਵਿਰੁੱਧ ਪੁਲਿਸ ਕਾਰਵਾਈ ਕਰਕੇ ਐੱਫ ਆਈ ਆਰ ਦਰਜ ਕਰੇ ਤੇ ਮਾਣਹਾਨੀ ਦਾ ਕੇਸ ਰਜਿਸਟਰ ਕਰਵਾਏ

ਮੁੱਕਦੀ ਗੱਲ ਇਹ ਕਿ ਦੁਨੀਆਂ ਵਿੱਚ ਹਰ ਇਨਸਾਨ ਆਪਣੇ ਆਪ ਵਿੱਚ ਸੰਪੂਰਨ ਅਤੇ ਵਿਲੱਖਣ ਹੈਉਸ ਦਾ ਕਿੱਤਾ ਤੇ ਆਰਥਿਕ ਵਿਵਸਥਾ ਉਸ ਦੀ ਜ਼ਿੰਦਗੀ ਦੇ ਅਗਲੇ ਪਾਸਾਰ ਹਨ ਜਿਹਨਾਂ ਦੇ ਅਧਾਰ ’ਤੇ ਉਸ ਦੀ ਹੋਂਦ ਜਾਂ ਪਹਿਚਾਣ ਨਿਰਧਾਰਤ ਕਰਨੀ ਇੱਕ ਬਹੁਤ ਹੀ ਬੇਤੁਕੀ ਕੇ ਫਜ਼ੂਲ ਧਾਰਨਾ ਹੈਧਰਮ ਹਰ ਵਿਅਕਤੀ ਦਾ ਨਿੱਜੀ ਵਿਸ਼ਾ ਹੁੰਦਾ ਹੈਕਿਸੇ ਵਿਅਕਤੀ ਦੀ ਸੋਚ, ਸੰਸਕਾਰ, ਪਰੰਪਰਾ ਅਤੇ ਅਕੀਦਾ ਕੀ ਹੈ, ਇਹਨਾਂ ਬਾਰੇ ਜਾਨਣ ਦਾ ਨਾ ਹੀ ਕਿਸੇ ਦੂਸਰੇ ਨੂੰ ਕੋਈ ਹੱਕ ਹੈ ਤੇ ਨਾ ਹੀ ਦਖਲ ਦੇਣ ਦਾ ਅਧਿਕਾਰ ਹੁੰਦਾ ਹੈਪ੍ਰੰਤੂ ਜਿੱਥੇ ਜੰਗਲ ਦਾ ਰਾਜ ਹੋਵੇ, ਜਾਂ ਜਿਸਦੀ ਲਾਠੀ, ਉਸ ਦੀ ਮੱਝ ਵਾਲੀ ਵਿਵਸਥਾ ਹੋਵੇ, ਉੱਥੇ ਸਭ ਕੁਝ ਚਲਦਾ ਹੈ ਤੇ ਭਾਰਤ ਵਿੱਚ ਅੱਜ ਇਹੀ ਕੁਝ ਹੋ ਰਿਹਾ ਹੈਹਾਲਾਤ ਇਹ ਹਨ ਕਿ,

ਹਰ ਸ਼ਾਖ ਪੇ ਉੱਲੂ ਬੈਠਾ ਹੈ, ਅੰਜਾਮ ਏ ਗੁਲਿਸਤਾਂ ਕਯਾ ਹੋਗਾ!!

*****

ਹਾਲਾਤ ਦੇ ਬਦਲੇ ਹੋਏ ਸਮੀਕਰਣਾਂ ਦਾ ਸਾਹਮਣਾ ਕਿਵੇਂ ਕਰੀਏ?

ਸਮਾਂ ਬੜਾ ਬੇਅੰਤ ਹੈ, ਕਦੋਂ ਕਿਹਦੀ ਗੁੱਡੀ ਚੜ੍ਹ ਜਾਏ, ਤੇ ਕਿਹਦੀ ਬੋ ਕਾਟਾ ਹੋ ਜਾਏ, ਕਿਹੜਾ ਜ਼ੀਰੋ ਤੋਂ ਹੀਰੋ ਜਾਂ ਹੀਰੋ ਤੋਂ ਜ਼ੀਰੋ ਬਣ ਜਾਏ, ਕਿਹਦੀਆਂ ਅਸਮਾਨੀ ਕੁੱਤੀਆਂ ਭੌਂਕਣ ਲੱਗ ਪੈਣ ’ਤੇ ਕੌਣ ਆਤਿਸ਼ਬਾਜ਼ੀ ਦੀ ਤਰ੍ਹਾਂ ਅਸਮਾਨ ਚੜ੍ਹਕੇ ਪਟਾਕਾ ਪੈਣ ਵਾਂਗ ਸਿੱਧਾ ਪਟਕ ਕੇ ਧਰਤ ’ਤੇ ਆ ਡਿਗੇ, ਆਦਿ ਸਭ ਕੁਝ ਸਮੇਂ ਦੇ ਗਰਭ ਦਾ ਚਮਤਕਾਰ ਹੈਚੜ੍ਹਦੀ ਸਵੇਰ ਕਿਸਦਾ ਸਿਤਾਰਾ ਚਮਕਦਾ ਹੈ ਤੇ ਕਿਸ ਦਾ ਸਿਤਾਰਾ ਗਰਦਸ਼ ਵਿੱਚ ਜਾਂਦਾ ਹੈ ਜਾਂ ਗੁੱਲ ਹੁੰਦਾ ਹੈ, ਕੌਣ ਸਾਹਿਬ ਤੋਂ ਆਮ ਹੋ ਜਾਏ ਤੇ ਕੌਣ ਕੈਪਟਨ ਤੋਂ ਸਵਾਰੀ ਜਾਂ ਸਵਾਰੀ ਤੋਂ ਕੈਪਟਨ ਹੋ ਜਾਏ, ਇਸਦੀ ਤਾਜ਼ਾ ਮਿਸਾਲ ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਦੀ ਮੁੱਖ ਮੰਤਰੀ ਵਜੋਂ ਫੇਰ ਬਦਲ ਨੇ ਪੇਸ਼ ਕੀਤੀ ਹੈ

ਉਕਤ ਫੇਰ ਬਦਲ ਨੇ ਇਹ ਵੀ ਦੱਸ ਦਿੱਤਾ ਹੈ ਕਿ ਸਵੇਰ ਤੋਂ ਸ਼ਾਮ ਤਕ ਤੇ ਸ਼ਾਮ ਤੋਂ ਸਵੇਰ ਤਕ ਇਹ ਜ਼ਰੂਰੀ ਨਹੀਂ ਕਿ ਕਿਸੇ ਦੀ ਇੱਛਾ ਮੁਤਾਬਿਕ ਉਂਜ ਹੀ ਹੋਵੇ ਜਿਵੇਂ ਉਹ ਸੋਚਦਾ ਹੈ ਬੇਸ਼ਕ ਪੰਜਾਬ ਸਰਕਾਰ ਵਿੱਚ ਹੋਇਆ ਫੇਰਬਦਲ ਸਿਆਸੀ ਤਿਕੜਮਬਾਜ਼ੀ ਹੀ ਹੋਵੇ ਪਰ ਇਸ ਨੇ ਸਭ ਨੂੰ ਇਹ ਜ਼ਰੂਰ ਦੱਸ ਦਿੱਤਾ ਹੈ ਕਿ ਲੋਕਾਂ ਨੂੰ ਫ਼ੋਨ ਅਤੇ ਨੌਕਰੀਆਂ ਵੰਡਣ ਦੇ ਲਾਰੇ ਲਾ ਕੇ ਰਾਜ ਕਰਨ ਵਾਲਾ ਕਦੇ ਆਪ ਵੀ ਬੇਰੁਜ਼ਗਾਰ ਹੋ ਸਕਦਾ ਹੈ

ਮਨੁੱਖੀ ਮਾਨਸਿਕਤਾ ਪਾਰੇ ਵਾਂਗ ਤਰਲ ਹੁੰਦੀ ਹੈਜਦੋਂ ਕਿਸੇ ਦੀ ਮਾਨਸਿਕਤਾ ਥੋੜ੍ਹੇ ਜਿਹੇ ਦਬਾਅ ਹੇਠ ਆ ਜਾਂਦੀ ਹੈ ਤਾਂ ਉਸ ਵਿਅਕਤੀ ਵਿੱਚ ਮਾਨਸਿਕ ਉਲਾਰ ਦੇਖਿਆ ਜਾ ਸਕਦਾ ਹੈ, ਪਰ ਜੇਕਰ ਕੋਈ ਤਖਤ ਤੋਂ ਤਖ਼ਤੇ ’ਤੇ ਆ ਜਾਵੇ ਤੇ ਤਖਤੇ ਵਾਲਾ ਛਾਲ ਮਾਰ ਕੇ ਤਖਤ ’ਤੇ ਜਾ ਬੈਠੇ ਤਾਂ ਫਿਰ ਉਲਾਰ ਮਾਨਸਿਕਤਾ ਦਾ ਝੂਟਾ ਅਤੇ ਝਟਕਾ ਬਹੁਤ ਵੱਡਾ ਹੁੰਦਾ ਹੈਇਸ ਤਰ੍ਹਾਂ ਦੀ ਸਥਿਤੀ ਵਿੱਚ ਜੇਕਰ ਕੋਈ ਮਾਨਸਿਕ ਤਵਾਜ਼ਨ ਗੁਆ ਕੇ ਆਲ ਪਤਾਲ ਦੀਆਂ ਮਾਰਨ ਲੱਗ ਜਾਏ ਤਾਂ ਇਹ ਕੋਈ ਅਚੰਭੇ ਵਾਲੀ ਗੱਲ ਨਹੀਂ ਹੁੰਦੀ ਮਿਸਾਲ ਵਜੋਂ ਕੈਪਟਨ ਦੇ ਅਸਤੀਫ਼ੇ ਦੀ ਇਬਾਰਤ ਅਤੇ ਉਸ ਤੋਂ ਬਾਅਦ ਵਾਲੇ ਉਸ ਦੇ ਨਵਜੋਤ ਸਿੰਘ ਸਿੱਧੂ ਬਾਰੇ ਦਿੱਤੇ ਗਏ ਬਿਆਨ ਪੇਸ਼ ਕੀਤੇ ਜਾ ਸਕਦੇ ਹਨਉਹਨਾਂ ਬਿਆਨਾਂ ਨੂੰ ਸੁਣਕੇ ਖਸਿਆਨੀ ਬਿੱਲੀ ਦੇ ਖੰਬਾ ਨੋਚਣ ਵਾਲੀ ਕਹਾਵਤ ਵੀ ਬਿਲਕੁਲ ਸੱਚੀ ਸਿੱਧ ਹੋ ਜਾਂਦੀ ਹੈ ਤੇ ਵਾਪਰੇ ਘਟਨਾਕ੍ਰਮ ਕਾਰਨ ਕੈਪਟਨ ਦੀ ਮਾਨਸਿਕਤਾ ’ਤੇ ਪਏ ਦੁਰ ਪ੍ਰਭਾਵ ਦਾ ਵੀ ਪਤਾ ਲੱਗ ਜਾਂਦਾ ਹੈ

ਤਖਤ ਛੱਡਕੇ ਤਖ਼ਤੇ ’ਤੇ ਬੈਠਣਾ ਕੋਈ ਖਾਲਾ ਜੀ ਦਾ ਵਾੜਾ ਜਾਂ ਮਾੜੀ ਮੋਟੀ ਗੱਲ ਨਹੀਂਇਹ ਬਹੁਤ ਔਖਾ ਕੰਮ ਹੈ, ਨੀਂਦ ਹਰਾਮ ਹੋ ਜਾਂਦੀ ਹੈ, ਸੁਭਾਅ ਚਿੜਚਿੜਾ, ਤਲਖ ਤੇ ਈਰਖਾਲੂ ਹੋ ਜਾਂਦਾ ਹੈ ਵਾਰ ਵਾਰ ਕਿਸੇ ਵਿਰੋਧੀ ਨੂੰ ਬੁਰਾ ਭਲਾ ਬੋਲਣ ਨੂੰ ਜੀਅ ਕਰਦਾ ਹੈ ਬਦੋ ਬਦੀ ਮੂੰਹੋਂ ਸੁੱਤਿਆਂ ਪਿਆਂ ਵੀ ਗਾਲ਼ੀਂ ਗਲੋਚ ਨਿਕਲਦਾ ਹੈ। ਜੇਕਰ ਨਹੀਂ ਯਕੀਨ ਤਾਂ ਕੈਪਟਨ ਦੇ ਅੱਜ ਅਤੇ ਭਲ਼ਕ ਦੇ ਨਵਜੋਤ ਸਿੰਘ ਸਿੱਧੂ ਬਾਰੇ ਬਿਆਨ ਸੁਣ ਲਓ!

ਰਾਜ ਭਾਗ ਖੁਸ ਜਾਣ ਦੇ ਬਾਅਦ ਵੀ ਕਈਆਂ ਨੂੰ ਉਹਨਾਂ ਦੀ ਹਿੱਲੀ ਹੋਈ ਮਾਨਸਿਕਤਾ ਕਾਰਨ ਰਾਜਿਆਂ ਮਹਾਰਾਜਿਆਂ ਵਾਲਾ ਅਨੁਭਵ ਆਉਂਦਾ ਹੀ ਨਹੀਂ ਬਲਕਿ ਪਹਿਲਾਂ ਨਾਲ਼ੋਂ ਵੀ ਪ੍ਰਬਲ ਰੂਪ ਵਿੱਚ ਕਾਇਮ ਰਹਿੰਦਾ ਹੈ, ਜਿਸ ਕਾਰਨ ਉਹ ਆਪਣੀ ਔਕਾਤ ਤੋਂ ਵਧ ਕੇ ਵੱਡੇ ਵੱਡੇ ਬਿਆਨ ਦੇਣ ਲੱਗ ਜਾਂਦੇ ਹਨਮਿਸਾਲ ਇੱਥੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਹੀ ਦਿੱਤੀ ਜਾ ਸਕਦੀ ਹੈਉਹ ਇਸ ਵੇਲੇ ਨਾ ਹੀ ਕੈਪਟਨ, ਰਾਜਾ ਤੇ ਮੁੱਖ ਮੰਤਰੀ ਹਨ, ਪਰ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਬਿਆਨ ਦੇਸ਼ ਦੇ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਵਾਲੇ ਦੇਈ ਜਾ ਰਹੇ ਹਨ

ਸਿਆਸਤ ਵੀ ਪਾਰੇ ਵਾਂਗ ਹੀ ਤਰਲ ਹੁੰਦੀ ਹੈਇਸ ਵਿੱਚ ਵੀ ਅਣਕਿਆਸੇ ਉਤਰਾਅ ਚੜ੍ਹਾ ਆਉਂਦੇ ਰਹਿੰਦੇ ਹਨਸਮੀਕਰਣ ਬਦਲਦਿਆਂ ਦੇਰ ਨਹੀਂ ਲਗਦੀ ਕਦ ਕਿਸੇ ਨੇਤਾ ਨੇ ਡੱਡੂ ਛੜੱਪਾ ਮਾਰ ਕੇ ਕਿਹੜੀ ਪਾਰਟੀ ਦੇ ਪਾਲੇ ਵਿੱਚ ਜਾ ਛਲਾਂਗ ਮਾਰਨੀ ਹੈ, ਇਹ ਪਹਿਲਾਂ ਕਦੇ ਵੀ ਤੈਅ ਨਹੀਂ ਹੁੰਦਾ, ਕਿਆਸ ਅਰਾਈਆਂ ਜ਼ਰੂਰ ਲੱਗਦੀਆਂ ਰਹਿੰਦੀਆਂ ਹਨ ਪਰ ਗੱਲ “ਆਵੇਂ ਸਾਡੇ ਨਾਲ ਜਾਵੇਂ ਕਿਸੇ ਹੋਰ ਨਾਲ ਬੱਲੇ ਓਏ ਚਲਾਕ ਸੱਜਣਾ” ਵਾਲੀ ਹੁੰਦੀ ਹੈ ਤੇ ਪਤਾ ਉਸ ਵੇਲੇ ਲਗਦਾ ਹੈ ਜਦ ਕੋਈ ਸਵੇਰ ਵੇਲੇ ਤੁਹਾਡੇ ਨਾਲ ਮਰ ਮਿਟਣ ਅਤੇ ਤੋੜ ਨਿਭਾਉਣ ਦੇ ਵਾਅਦੇ ਕਰਕੇ ਇੱਕੋ ਥਾਲੀ ਵਿੱਚ ਖਾਣ ਵਾਲਾ, ਸ਼ਾਮ ਵੇਲੇ ਕਿਸੇ ਹੋਰ ਨਾਲ ਖੁਰਲੀ ਵਿੱਚ ਪੱਠੇ ਵੀ ਖਾ ਰਿਹਾ ਹੁੰਦਾ ਹੈ ਤੇ ਉਹ ਵੀ ਤੁਹਾਡੀਆਂ ਅੱਖਾਂ ਦੇ ਸਾਹਮਣੇਇਹ ਗੱਲ ਅੱਜ ਦੀ ਭਾਰਤੀ ਸਿਆਸਤ ਬਾਰੇ ਹੈ, ਪਰ ਅਮਰਿੰਦਰ ਸਿੰਘ ਨਾਲ ਇਸਦਾ ਕੋਈ ਸੰਬੰਧ ਨਹੀਂ ਭਾਵੇਂ ਕਿ ਪਿਛਲੇ ਸਾਢੇ ਕੁ ਚਾਰ ਸਾਲ ਦੇ ਤੇ ਹੁਣ ਅਸਤੀਫ਼ੇ ਤੋਂ ਬਾਅਦ ਵਾਲੇ ਉਸ ਦੇ ਸਾਰੇ ਬਿਆਨ ਭਾਜਪਾ ਦੇ ਬੁਲਾਰੇ ਵਜੋਂ ਹੀ ਦਿੱਤੇ ਗਏ ਜਾਪਦੇ ਹਨ

ਬੰਦੇ ਨੂੰ ਹੰਕਾਰ ਨਹੀਂ ਕਰਨਾ ਚਾਹੀਦਾਜੇਕਰ ਅੱਜ ਸਮਾਂ ਚੰਗਾ ਚੱਲ ਰਿਹਾ ਹੈ ਤਾਂ ਅੱਗੇ ਹਾਲਾਤ ਖਰਾਬ ਹੋਣ ਵਿੱਚ ਵੀ ਪਲ ਨਹੀਂ ਲਗਦਾ ਖਾਹਿਸ਼ਾਂ ਮੁਤਾਬਿਕ ਜੋ ਵੀ ਜ਼ਿੰਦਗੀ ਜੀਵੇਗਾ, ਉਹ ਜ਼ਿੰਦਗੀ ਵਿੱਚ ਸੁਖ ਨਹੀਂ ਪਾਵੇਗਾਜਿਸ ਵਿਅਕਤੀ ਨੂੰ ਜ਼ਿੰਦਗੀ ਜ਼ਰੂਰਤਾਂ ਮੁਤਾਬਿਕ ਜਿਊਣੀ ਆ ਗਈ, ਉਹ ਕਦੇ ਮਾਨਸਿਕ ਤੌਰ ’ਤੇ ਨਾ ਹੀ ਤੰਗ ਹੋਵੇਗਾ ਤੇ ਨਾ ਹੀ ਪਰੇਸ਼ਾਨਇਸ ਤਰ੍ਹਾਂ ਦਾ ਬੰਦਾ ਆਪਣੇ ਜੀਵਨ ਵਿੱਚ ਸਹਿਜਤਾ ਨਾਲ ਵਿਚਰਦਾ ਹੋਇਆ ਵਧੀਆ ਜ਼ਿੰਦਗੀ ਬਤੀਤ ਕਰੇਗਾ

ਇਹ ਹਾਲਾਤ ਸਿਆਸੀ, ਸਮਾਜਿਕ, ਪਰਿਵਾਰਕ ਜਾਂ ਫਿਰ ਨਿੱਜੀ ਹੋਣ, ਹਾਲਾਤ ਦੇ ਸਮੀਕਰਣ ਸਮੇਂ ਸਮੇਂ ਸਭਨਾਂ ਦੇ ਹੀ ਬਦਲਦੇ ਰਹਿੰਦੇ ਹਨਜ਼ਿੰਦਗੀ ਵਿੱਚ ਕੁਝ ਵੀ ਪੱਕਾ ਨਹੀਂ ਜੋ ਅੱਜ ਸਾਡਾ ਹੈ, ਕੱਲ੍ਹ ਨੂੰ ਕਿਸੇ ਹੋਰ ਦਾ ਹੋਵੇਗਾ ਤੇ ਫਿਰ ਅੱਗੇ ਦਰ ਅਗੇਰੇ ਇਹੀ ਸਿਲਸਿਲਾ ਮੁਸਲਸਲ ਚੱਲਦਾ ਰਹੇਗਾਜ਼ਿੰਦਗੀ ਨੂੰ ਸਹਿਜ ਬਣਾਉਣਾ ਮਨੁੱਖ ਦੇ ਆਪਣੇ ਹੱਥ ਹੈਜਿਹੜਾ ਵਿਅਕਤੀ ਅਜਿਹਾ ਕਰਨ ਵਿੱਚ ਸਫਲ ਹੋ ਜਾਂਦਾ, ਉਹ ਸ਼ਾਂਤ ਹੋ ਜਾਂਦਾ ਹੈਜਿਹੜਾ ਅਸਫਲ ਹੋ ਜਾਂਦਾ ਹੈ, ਉਹ ਕੈਪਟਨ ਅਮਰਿੰਦਰ ਸਿੰਘ ਵਾਂਗ ਸਿਆਸੀ ਝਟਕਾ ਖਾਣ ਤੋਂ ਬਾਅਦ ਅਸ਼ਾਂਤ ਹੋ ਕੇ ਅੰਦਰੋਂ ਅੰਦਰ ਹੀ ਖਿਝਦਾ ਤੇ ਵਿਸ ਘੋਲਦਾ ਰਹਿੰਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3029)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author