ShingaraSDhillon7ਸਾਨੂੰ ਇਸ ਔਖੀ ਘੜੀ ਵਿੱਚ ਸ਼ੈਤਾਨੀ ਤੇ ਹੇਰਾਫੇਰੀ ਤਿਆਗ ਕੇ ਪੂਰੀ ਇਮਾਨਦਾਰੀ ...
(21 ਮਾਰਚ 2020)

 

ਕਰੋਨਾ COVID 19 ਇੱਕ ਅਜਿਹਾ ਖ਼ਤਰਨਾਕ ਵਾਇਰਸ ਹੈ, ਜਿਸਦਾ ਇਹ ਪਤਾ ਨਹੀਂ ਕਿ ਕਦੋਂ ਕਿਹਨੂੰ ਚੰਬੜਕੇ ਕੇ ਦਸ ਪੰਦਰਾਂ ਦਿਨ ਵਿੱਚ ਉਹਦੀ ਜੀਵਨ ਲੀਲਾ ਖਤਮ ਕਰ ਦੇਵੇ ਤੇ ਇਸਦੇ ਨਾਲ ਹੀ ਉਸ ਦੇ ਸੰਪਰਕ ਵਿੱਚ ਆਉਣ ਵਾਲੇ ਹੋਰਨਾਂ ਸੈਂਕੜੇ ਲੋਕਾਂ ਦੀ ਜਾਨ ਦੀ ਖੌਅ ਵੀ ਬਣ ਜਾਏ

ਇਹ ਵਾਇਰਸ ਇੰਨੀ ਤੇਜ਼ੀ ਨਾਲ ਫੈਲਦਾ ਹੈ ਕਿ ਪਲਕ ਝਪਕੀ ਨਾਲ ਹੀ ਪਿੰਡਾਂ ਦੇ ਪਿੰਡ ਤੇ ਸ਼ਹਿਰਾਂ ਦੇ ਸ਼ਹਿਰ ਵਿੱਚ ਫੈਲਣ ਤੋਂ ਬਾਅਦ ਦੇਸ਼ ਵਿਦੇਸ਼ ਦੀਆਂ ਹੱਦਾਂ ਪਾਰ ਕਰ ਜਾਂਦਾ ਹੈਚੀਨ ਦੇ ਵੋਹਾਨ ਸ਼ਹਿਰ ਤੋਂ ਤੁਰਿਆ ਇਹ ਵਾਇਰਸ ਅੱਜ ਪੂਰੀ ਦੁਨੀਆ ਵਿੱਚ ਕੁਹਰਾਮ ਮਚਾ ਰਿਹਾ ਹੈਚੀਨ ਵਿੱਚ ਹਾਲਾਤ ਇਸ ਵੇਲੇ ਇੰਨੇ ਨਾਜ਼ੁਕ ਹਨ ਕਿ ਮੌਤਾਂ ਦੇ ਸੱਥਰ ਵਿਛ ਚੁੱਕੇ ਹਨ। ਇਰਾਨ ਅਤੇ ਇਟਲੀ ਵਿੱਚ ਵੀ ਇਸ ਵਾਇਰਸ ਨੇ ਮੌਤ ਦਾ ਤਾਂਡਵ ਮਚਾ ਰੱਖਿਆ ਹੈ ਤੇ ਪਲੋ ਪਲ ਸਮੁੱਚੇ ਯੂਰਪ ਸਮੇਤ ਪੂਰੇ ਸੰਸਾਰ ਵਿੱਚ ਫੈਲਦਾ ਜਾ ਰਿਹਾ ਹੈਇਸ ਵੇਲੇ 125 ਤੋਂ ਵੱਧ ਮੁਲਕ ਇਸਦੀ ਲਪੇਟ ਵਿੱਚ ਆ ਚੁੱਕੇ ਹਨ ਇਹੀ ਕਾਰਨ ਹੈ ਕਿ ਦੁਨੀਆ ਦੇ ਹਰ ਮੁਲਕ ਦੀਆਂ ਸਰਕਾਰਾਂ ਆਪੋ ਆਪਣੇ ਸ਼ਹਿਰੀਆਂ ਨੂੰ ਇਸ ਨਾਮੁਰਾਦ ਤੇ ਜਾਨਲੇਵਾ ਵਾਇਰਸ ਰੋਗ ਤੋਂ ਬਚਾਉਣ ਵਾਸਤੇ ਵੱਡੇ ਪੱਧਰ ਉੱਤੇ ਯਤਨਸ਼ੀਲ ਹਨ

ਜਾਨ ਹੈ ਤਾਂ ਜਹਾਨ ਹੈ ਜਾਂ ਇੰਜ ਕਹਿ ਲਓ ਕਿ ਇਸ ਵੇਲੇ ਪੂਰੀ ਦੁਨੀਆ ਵਿੱਚ ਹਾਲਾਤ ‘ਜਾਨ ਬਚੀ ਤੇ ਲਾਖੋਂ ਪਾਏ’ ਵਾਲੀ ਬਣੀ ਹੋਈ ਹੈ, ਪਰ ਕੁਝ ਲੋਕ ਇਸ ਔਖੇ ਸਮੇਂ ਵਿੱਚ ਫਸੇ ਵਿਸ਼ਵ ਭਾਈਚਾਰੇ ਦੀਆਂ ਜੇਬਾਂ ਕੱਟਣ ਵਿੱਚ ਰੁੱਝੇ ਹੋਏ ਹਨਉਹ ਲੋਕਾਂ ਦੀ ਮਜਬੂਰੀ ਅਤੇ ਲਾਚਾਰੀ ਦਾ ਫ਼ਾਇਦਾ ਉਠਾ ਕੇ ਚਿੱਟੇ ਦਿਨ ਅੰਨ੍ਹੀ ਲੁੱਟ ਮਚਾ ਰਹੇ ਹਨਸ਼ਾਇਦ ਉਹ ਅਜਿਹਾ ਕਰਦੇ ਸਮੇਂ ਇਹ ਭੁੱਲ ਗਏ ਹੋਣਗੇ ਕਿ ਕਰੋਨਾ ਨਾਮ ਦਾ ਵਾਇਰਸ ਕਿਸੇ ਨਾਲ ਕੋਈ ਲਿਹਾਜ਼ ਨਹੀਂ ਕਰਦਾਉਸ ਦੇ ਵਾਸਤੇ ਅਮੀਰ ਗਰੀਬ, ਨੇਤਾ ਤੇ ਵਪਾਰੀ, ਸਭ ਬਰਾਬਰ ਹਨਕਿਸਨੇ ਕਦੋਂ ਉਸ ਦੇ ਅੜਿੱਕੇ ਚੜ੍ਹ ਜਾਣਾ ਹੈ, ਇਸਦਾ ਕਿਸੇ ਨੂੰ ਕੋਈ ਪਤਾ ਨਹੀਂ। ਫਿਰ ਅਜਿਹੇ ਔਖੇ ਸਮੇਂ ਵਪਾਰੀ ਕਿਸਮ ਦੇ ਲੁਟੇਰੇ ਲੋਕਾਂ ਵੱਲੋਂ ਆਪਣੀਆਂ ਤਿਜੌਰੀਆਂ ਕਿਉਂ ਭਰੀਆਂ ਜਾ ਰਹੀਆਂ ਹਨ? ਇਸਦਾ ਵਧੀਆ ਜਵਾਬ ਤਾਂ ਉਹ ਹੀ ਜਾਣਦੇ ਹੋਣਗੇ, ਪਰ ਸਾਡੀ ਜਾਚੇ ਸਰਕਾਰਾਂ ਨੂੰ ਇਸ ਸੰਬੰਧੀ ਫ਼ੌਰੀ ਐਕਸ਼ਨ ਜ਼ਰੂਰ ਲੈਣਾ ਬਣਦਾ ਹੈ

ਇਸ ਤੋਂ ਅਗਲੀ ਗੱਲ ਇਹ ਕਿ ਬਹੁਤੇ ਲੋਕ ਘਬਰਾਹਟ ਵਿੱਚ ਲੋੜੋਂ ਵੱਧ ਖ਼ਰੀਦਦਾਰੀ ਕਰਕੇ ਜਖੀਰੇਬਾਜ਼ੀ ਕਰ ਰਹੇ ਹਨ, ਜਿਸ ਕਾਰਨ ਬਜ਼ਾਰਾਂ ਦੀਆਂ ਮਾਰਕੀਟਾਂ ਵਿੱਚ ਸਥਿਤੀ ਬਹੁਤ ਹੀ ਹਫੜਾ ਤਫੜੀ ਵਾਲੀ ਪੈਦਾ ਹੁੰਦੀ ਜਾ ਰਹੀ ਹੈਇਹ ਸਥਿਤੀ ਬਹੁਤ ਖਰਾਬ ਨਾ ਹੋ ਜਾਵੇ, ਇਸ ਤੋਂ ਪਹਿਲਾਂ ਹੀ ਲੋਕਾਂ ਨੂੰ ਫੈਲ ਰਹੀਆਂ ਤਰ੍ਹਾਂ ਤਰਾਂ ਦੀਆਂ ਅਫ਼ਵਾਹਾਂ ਤੋਂ ਸੁਚੇਤ ਕਰਕੇ ਹਾਲਾਤ ਕਾਬੂ ਵਿੱਚ ਰੱਖਣੇ ਵੀ ਸਰਕਾਰਾਂ ਦੀ ਇਸ ਵੇਲੇ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈਖਾਧ ਪਦਾਰਥਾਂ ਦੀ ਸਪਲਾਈ ਦੀ ਨਿਰੰਤਰਤਾ ਨੂੰ ਯਕੀਨੀ ਬਣਾਈ ਰੱਖਣਾ ਤੇ ਪਲ ਪਲ ਲੋਕਾਂ ਨੂੰ ਅਸਲੀਅਤ ਤੋਂ ਜਾਣੂ ਕਰਾਉਂਦੇ ਰਹਿਣਾ ਵੀ ਸਰਕਾਰਾਂ ਦੀ ਜ਼ਿੰਮੇਵਾਰੀ ਹੈਕਹਿਣ ਤੋਂ ਭਾਵ ਇਸ ਸਮੇਂ ਸਰਕਾਰਾਂ ਦੀ ਸਹੀ ਪਰਖ ਦੀ ਘੜੀ ਹੈ ਕਿ ਉਹ ਆਪਣੀ ਕਾਬਲੀਅਤ ਸਾਬਤ ਕਰਨ ਕਿਉਂਕਿ ਇਹ ਸਰਕਾਰਾਂ ਦਾ ਵੱਡਾ ਫਰਜ਼ ਤੇ ਕਾਰਜ ਹੁੰਦਾ ਹੈ ਕਿ ਉਹ ਔਖੇ ਵੇਲੇ ਆਪਣੀ ਜਨਤਾ ਦੇ ਦੁੱਖ ਕਸ਼ਟ ਹਰੇ ਤੇ ਉਸ ਨੂੰ ਲੋੜੀਂਦੀਆਂ ਸਹੂਲਤ ਪ੍ਰਦਾਨ ਕਰੇ

ਗਾਇਕਾ, ਕਲਾਕਾਰਾਂ ਅਤੇ ਲਿਖਾਰੀਆਂ ਦੀ ਵੀ ਇਸ ਔਖੇ ਸਮੇਂ ਇਹ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਦਾ ਸਾਥ ਦੇਣ, ਉਹਨਾਂ ਦੀ ਵੇਦਨਾ ਸੰਵੇਦਨਾ ਸਮਝਣਉਹਨਾਂ ਨੂੰ ਕੋਈ ਪਰੇਰਨਾਦਾਇਕ ਸੇਧ ਦੇਣ ਵਾਸਤੇ ਸੁਨੇਹਾ ਦੇਣ, ਨਾ ਕਿ ਇਸ ਔਖੇ ਸਮੇਂ ਵਿੱਚ ਸਮੱਸਿਆ ਦਾ ਮਜ਼ਾਕ ਬਣਾ ਕੇ ਉਹਨਾਂ ਦਾ ਦਿਲ ਦੁਖਾਉਣਇਹ ਆਮ ਦੇਖਿਆ ਤੇ ਮਹਿਸੂਸ ਕੀਤਾ ਗਿਆ ਹੈ ਕਿ ਬਹੁਤੇ ਪੰਜਾਬੀ ਅਜੇ ਤੱਕ ਇਸ ਬਿਮਾਰੀ ਦੇ ਭਿਆਨਕ ਸਿੱਟਿਆਂ ਤੋਂ ਬੇਪਰਵਾਹ ਹੋ ਕੇ ਇਸ ਸੰਬੰਧੀ ਟਿਚਕਰਬਾਜ਼ੀ ਤੇ ਮਜ਼ਾਕ-ਮਸ਼ਕਰੀ ਹੀ ਉਡਾ ਰਹੇ ਹਨਕੁਝ ਅਖੌਤੀ ਗਾਇਕਾਂ ਨੇ ਇਸ ਘਾਤਕ ਬੀਮਾਰੀ ਸੰਬੰਧੀ ਬਹੁਤ ਹੀ ਘਟੀਆ ਕਿਸਮ ਦੇ ਮਜ਼ਾਹੀਆ ਗੀਤ ਬਣਾ ਕੇ ਸੋਸ਼ਲ ਮੀਡੀਏ ਉੱਤੇ ਪੇਸ਼ ਕਰ ਦਿੱਤੇ ਹਨਉਹਨਾਂ ਅਜਿਹਾ ਕਰਦਿਆਂ ਇਹ ਵੀ ਨਹੀਂ ਸੋਚਿਆ ਕਿ ਪੂਰਾ ਵਿਸ਼ਵ ਇਸ ਵੇਲੇ ਮੌਤ ਦੇ ਦਹਾਨੇ ਉੱਤੇ ਖੜ੍ਹਾ ਹੈ, ਜਿਸ ਵਿੱਚ ਉਹ ਆਪ ਵੀ ਸ਼ਾਮਲ ਹਨ ਤੇ ਉਹ ਕੀ ਕਰ ਰਹੇ ਹਨਦਰਅਸਲ ਇਹ ਸਾਰਾ ਕੁਝ ਅਖੌਤੀ ਤੇ ਕੱਚਘਰੜ ਨਾਮਨਿਹਾਦ ਕਲਾਕਾਰਾਂ ਦੇ ਮਾਨਸਿਕ ਦੀਵਾਲੀਏਪਨ ਦਾ ਨਤੀਜਾ ਹੈ ਜਿਸ ਦੀ ਜਿੰਨੀ ਨਿੰਦਿਆ ਕੀਤੀ ਉੰਨੀ ਥੋੜ੍ਹੀ ਹੈ

ਇਸਦੇ ਨਾਲ ਹੀ ਇਹ ਗੱਲ ਵੀ ਬਹੁਤ ਦੁੱਖ ਅਤੇ ਅਫ਼ਸੋਸ ਨਾਲ ਕਹਿਣੀ ਪੈ ਰਹੀ ਹੈ ਕਿ ਪੰਜਾਬੀ ਆਪਣਾ ਵੱਡੇ ਤੋਂ ਵੱਡਾ ਨੁਕਸਾਨ ਕਰਵਾ ਕੇ ਵੀ ਹਮੇਸ਼ਾ ਬੇਪਰਵਾਹ ਹੀ ਰਹੇ ਹਨ ਤੇ ਅੱਜ ਵੀ ਉਹਨਾਂ ਵਿੱਚ ਉਕਤ ਪਰਵਿਰਤੀ ਬਹੁਤ ਹੱਦ ਤੱਕ ਪਾਈ ਜਾਂਦੀ ਹੈ ਜੋ ਕਿ ਕਿਸੇ ਤਰ੍ਹਾਂ ਨੀ ਇੱਕੀਵੀਂ ਸਦੀ ਦੇ ਮੇਚ ਦੀ ਪਰਵਿਰਤੀ ਨਹੀਂ ਹੈਕਹਿਣ ਦਾ ਭਾਵ ਕਿ ਹੁਣ ਉਹ ਸਮਾਂ ਨਹੀਂ ਜਦ ਇਹ ਕਿਹਾ ਜਾਵੇ ਕਿ ਖਾਧਾ ਪੀਤਾ ਲਾਹੇ ਦਾ ਤੇ ਰਹਿੰਦਾ ਅਹਿਮਦ ਸ਼ਾਹੇ ਦਾਪੰਜਾਬੀਆਂ ਦੀ ਉਕਤ ਬੇਪਰਵਾਹੀ ਵਾਲੀ ਮਾਨਸਿਕਤਾ ਤੇ ਹਰ ਗੱਲ ਨੂੰ ਹਾਸੇ ਮਜ਼ਾਕ ਵਾਲੇ ਹਲਕੇਪਨ ਵਿੱਚ ਲੈਣ ਦੀ ਬਿਰਤੀ ਤੇ ਜਾਂ ਫਿਰ ਬਿਨ ਗੱਲੋਂ ਹੱਥ ਤੇ ਹਥਿਆਰ ਉੱਤੇ ਉੱਤਰ ਆਉਣ ਦੀ ਬਿਰਤੀ ਨਾਲ ਹਮੇਸ਼ਾ ਨੁਕਸਾਨ ਹੀ ਹੋਇਆ ਹੈਇਸ ਕਰਕੇ ਪੰਜਾਬੀਆਂ ਨੂੰ ਹੁਣ ਇਸ ਭਿਆਨਕ ਮਹਾਂਮਾਰੀ ਦੇ ਸਮੇਂ ਉਕਤ ਬਿਰਤੀਆਂ ਦਾ ਤਿਆਗ ਕਰਦੇ ਹੋਏ ਗੰਭੀਰ ਅਤੇ ਸੰਜੀਦਾ ਸੋਚ ਦਾ ਲੜ ਫੜਨਾ ਚਾਹੀਦਾ ਹੈ

ਦੁੱਖ ਤੇ ਸੁਖ ਜ਼ਿੰਦਗੀ ਦੇ ਦੋ ਅਨਿੱਖੜਵੇਂ ਪਹਿਲੂ ਹਨਦੁੱਖ ਵੇਲੇ ਬਹੁਤੀ ਘਬਰਾਹਟ ਤੇ ਸੁਖ ਵੇਲੇ ਬਹੁਤੀ ਖ਼ੁਸ਼ੀ ਨਹੀਂ ਕਰਨੀ ਚਾਹੀਦੀ। ਪਰ ਸਾਡੇ ਵਿੱਚੋਂ ਬਹੁਤੇ ਅਜਿਹੇ ਹਨ, ਜੋ ਇਸ ਤਰ੍ਹਾਂ ਨਹੀਂ ਕਰਦੇਉਕਤ ਦੋਹਾਂ ਵੇਲਿਆਂ ਉੱਤੇ ਬਿਰਤੀ ਨੂੰ ਟਿਕਾ ਕੇ ਸਹਿਜ ਵਿੱਚ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਕਿ ਸੰਤੁਲਨ ਬਣਿਆ ਰਹੇਅੱਜ ਪੂਰਾ ਸੰਸਾਰ ਕਰੋਨਾ ਦੇ ਪਰਕੋਪ ਨਾਲ ਖੌਫਜ਼ਦਾ ਹੈਸਾਨੂੰ ਇਸ ਔਖੀ ਘੜੀ ਵਿੱਚ ਸ਼ੈਤਾਨੀ ਤੇ ਹੇਰਾਫੇਰੀ ਤਿਆਗ ਕੇ ਪੂਰੀ ਇਮਾਨਦਾਰੀ, ਤਨਦੇਹੀ ਅਤੇ ਦਿਆਨਤਦਾਰੀ ਨਾਲ ਇੱਕ ਦੂਜੇ ਦੀ ਬਾਂਹ ਫੜਨੀ ਚਾਹੀਦੀ ਹੈ, ਸਹਾਰਾ ਦੇਣਾ ਤੇ ਲੈਣਾ ਚਾਹੀਦਾ ਹੈਇਸ ਵੇਲੇ ਇਹੀ ਸਮੇਂ ਦੀ ਮੰਗ ਹੈ ਕਿ ਫੈਲ ਰਹੀ ਬਿਮਾਰੀ ਦਾ ਸ਼ਿਕਾਰ ਹੋਣ ਤੋਂ ਬਚਣ ਲਈ ਆਪ ਵੀ ਸਾਵਧਾਨੀ ਵਰਤੀਏ ਤੇ ਦੂਸਰਿਆਂ ਦਾ ਵੀ ਖਿਆਲ ਰੱਖੀਏ ਜਾਂ ਇੰਜ ਕਹਿ ਲਈਏ ਕਿ ਆਪ ਵੀ ਬਚੀਏ ਤੇ ਦੂਸਰਿਆਂ ਨੂੰ ਵੀ ਬਚਾਈਏਸੱਜਣਾਂ ਤੇ ਸਰਕਾਰਾਂ ਦੀ ਪਰਖ ਭੀੜ ਪੈਣ ਉੱਤੇ ਹੀ ਹੁੰਦੀ ਹੈ। ਸੋ ਅੱਜ ਉਕਤ ਦੋਹਾਂ ਦੀ ਪਰਖ ਦੀ ਘੜੀ ਵੀ ਆਣ ਪਹੁੰਚੀ ਹੈ ਤੇ ਇਸਦੇ ਨਾਲ ਹੀ ਸਾਡੇ ਸਭਨਾਂ ਵਾਸਤੇ ਵੀ ਪਰਖ ਦੀ ਘੜੀ ਹੈਇਸ ਮੌਕੇ ਇਹ ਯਾਦ ਰੱਖਣ ਦੀ ਲੋੜ ਹੈ ਕਿ ਇਹ ਔਖਾ ਸਮਾਂ ਆ ਕੇ ਅੱਗੇ ਨਿਕਲ ਜਾਵੇਗਾ ਤੇ ਮਨੁੱਖੀ ਜੀਵਨ ਫਿਰ ਤੋਂ ਜ਼ਿੰਦਗੀ ਦੀ ਪਟੜੀ ਉੱਤੇ ਰਵਾਂ ਰਵੀਂ ਚੱਲ ਪਵੇਗਾ, ਪਰ ਜੋ ਇਸ ਵਕਤ ਇੱਕ ਦੂਸਰੇ ਦਾ ਸਾਥ ਨਹੀਂ ਦੇਣਗੇ ਜਾਂ ਫਿਰ ਖੁਦਗਰਜ਼ੀ ਤੇ ਸਵਾਰਥ ਵੱਸ ਹੋ ਕੇ ਚੰਦ ਕੁ ਨੋਟਾਂ ਨੂੰ ਇਕੱਤਰ ਕਰਨ ਲਈ ਬੇਜ਼ਮੀਰੇ ਬਣਕੇ ਦੁਖੀ ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਹੋਏ, ਉਹਨਾਂ ਦੀ ਲੁੱਟ ਕਰਨਗੇ, ਸਮਾਂ ਉਹਨਾਂ ਨੂੰ ਕਦੇ ਵੀ ਮੁਆਫ ਨਹੀਂ ਕਰੇਗਾ

ਸੋ ਆਓ! ਕਰੋਨਾ ਨਾਮ ਦੀ ਇਸ ਘਾਤਕ ਮਹਾਂਮਾਰੀ ਦਾ ਸਾਰੇ ਰਲਕੇ ਨਿਸ਼ਕਾਮ ਤੇ ਨਿਰਸਵਾਰਥ ਭਾਵਨਾ ਨਾਲ ਮੁਕਾਬਲਾ ਕਰੀਏ ਤੇ ਇਸ ਉੱਤੇ ਫਤਿਹ ਪਾ ਕੇ ਵਿਸ਼ਵ ਭਾਈਚਾਰੇ ਦੀ ਤੰਦਰੁਸਤੀ ਤੇ ਖੁਸ਼ਹਾਲੀ ਵਿੱਚ ਆਪਣਾ ਯੋਗਦਾਨ ਪਾ ਕੇ ਆਪਣਾ ਬਣਦਾ ਫਰਜ਼ ਅਦਾ ਕਰੀਏਇਸੇ ਵਿੱਚ ਹੀ ਸਾਡਾ ਆਪਣਾ ਤੇ ਸਰਬੱਤ ਦਾ ਭਲਾ ਹੈ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2010)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author