ShingaraSDhillon7ਇਸ ਮਸਲੇ ਬਾਰੇ ਬਿਨਾਂ ਕਿਸੇ ਹੋਰ ਦੇਰੀ ਦੇ ਯੂਨੀਵਰਸਿਟੀਆਂ ਵਿੱਚ ਬੈਠੇ ਬੁੱਧੀਜੀਵੀ ਵਰਗ ਨੂੰ ...
(5 ਅਕਤੂਬਰ 2021)

 

ਆਮ ਸੁਣਿਆ ਜਾ ਰਿਹਾ ਹੈ ਕਿ ਛੇਤੀ ਹੀ ਪੰਜਾਬੀ ਬੋਲੀ ਲੁਪਤ ਹੋ ਜਾਵੇਗੀ, ਪਰ ਪਤਾ ਨਹੀਂ ਕਿਉਂ ਇਹ ਵਿਚਾਰ ਗਲੇ ਤੋਂ ਥੱਲੇ ਨਹੀਂ ਉੱਤਰਦਾ ਤੇ ਇਸਦੀ ਬਜਾਏ ਮਨ ਵਿੱਚ ਇਹ ਤੌਖਲਾ ਪੈਦਾ ਹੁੰਦਾ ਕਿ ਮਾਂ ਬੋਲੀ ਪੰਜਾਬੀ ਦੀ ਹੋਂਦ ਨੂੰ ਇੰਨਾ ਖਤਰਾ ਨਹੀਂ ਜਿੰਨਾ ਗੁਰਮੁਖੀ ਲਿਪੀ ਦੇ ਲੁਪਤ ਹੋ ਜਾਣ ਦਾਪੰਜਾਬੀ ਪਿਆਰੇ ਇਸ ਵੇਲੇ ਪੂਰੀ ਦੁਨੀਆ ਵਿੱਚ ਵਸ ਰਹੇ ਹਨ ਤੇ ਬੋਲੀ ਦਾ ਪਰਚਾਰ ਵੀ ਵਧੀਆ ਕਰ ਰਹੇ ਹਨਕਨੇਡਾ ਦੇ ਕਈ ਸੂਬਿਆਂ ਵਿੱਚ ਪੰਜਾਬੀ ਦੂਜੀ ਵੱਡੀ ਭਾਸ਼ਾ ਬਣ ਚੁੱਕੀ ਹੈਇੰਗਲੈਂਡ ਵਿੱਚ ਤੀਜੀ ਵੱਡੀ ਭਾਸ਼ਾ ਦਾ ਦਰਜਾ ਰੱਖਦੀ ਹੈਇਸੇ ਤਰ੍ਹਾਂ ਇਟਲੀ, ਜਰਮਨ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਹਾਲੈਂਡ ਵਰਗੇ ਵਿਕਸਤ ਮੁਲਕਾਂ ਵਿੱਚ ਵੀ ਇਸਦੀ ਝੰਡੀ ਹੈਪਾਕਿਸਤਾਨ ਅਤੇ ਭਾਰਤ ਵਿੱਚ ਤਾਂ ਇਸਦੇ ਬੁਲਾਰਿਆਂ ਦੀ ਪੂਰੀ ਦੁਨੀਆ ਵਿੱਚੋਂ ਹੀ ਸਭ ਤੋਂ ਵੱਧ ਸੰਖਿਆ ਵਸਦੀ ਹੈ

ਦੁਨੀਆ ਦੇ ਹਰ ਕੋਨੇ ਵਿੱਚ ਪੰਜਾਬੀ ਸਾਹਿਤ ਸਭਾਵਾਂ ਸਰਗਰਮ ਹਨ ਇਹ ਵੱਖਰੀ ਗੱਲ ਹੈ ਕਿ ਬਹੁਤੀਆਂ ਸਾਹਿਤ ਸਭਾਵਾਂ ਦੇ ਮੈਂਬਰ, ਸਾਹਿਤ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੀ ਬਜਾਏ, ਆਪਣਾ ਨਿੱਜੀ ਪ੍ਰਚਾਰ ਕਰਨ ਵਾਸਤੇ ਅਹੁਦੇਦਾਰੀਆਂ ਹਥਿਆਉਣ ਵਾਸਤੇ ਆਪਸੀ ਕੁੱਕੜ ਕਲੇਸ਼ ਵਿੱਚ ਹੀ ਉਲਝੇ ਹੋਏ ਹਨ, ਪਰ ਫੇਰ ਵੀ ਇਹ ਮੰਨਕੇ ਚੱਲਦੇ ਹਾਂ ਕਿ ਸਾਹਿਤ ਰਚਨਾ ਹੋ ਰਹੀ ਹੈ ਕਵੀ ਦਰਬਾਰਾਂ, ਸੈਮੀਨਾਰਾਂ ਅਤੇ ਕਾਨਫਰੰਸਾਂ ਦਾ ਆਯੋਜਨ ਵੀ ਹੋ ਰਿਹਾ ਹੈ, ਖ਼ਾਸ ਕਰਕੇ ਨੈੱਟ ਮੀਟਿੰਗਾਂ ਦੁਆਰਾ ਕੀਤੀ ਜਾ ਰਹੀ ਚਰਚਾ ਕਾਫ਼ੀ ਸਾਰਥਿਕ ਸਾਬਤ ਹੋ ਰਹੀ ਹੈਪੰਜਾਬੀ ਗੀਤ-ਸੰਗੀਤ ਬਾਲੀਵੁਡ ਤੋਂ ਚੱਲ ਕੇ ਪੂਰੇ ਵਿਸ਼ਵ ਵਿੱਚ ਧੁੰਮ ਮਚਾ ਰਿਹਾ ਹੈ ਸੋਸ਼ਲ ਮੀਡੀਏ ਉੱਤੇ ਵੀ ਪੰਜਾਬੀ ਦੀ ਬੱਲੇ ਬੱਲੇ ਹੈਦੂਸਰੇ ਪਾਸੇ ਗੁਰਮੁਖੀ ਲਿਪੀ ਜੋ ਕਿ ਪਹਿਲਾਂ ਦੋ ਕੁ ਕਰੋੜ ਲੋਕਾਂ ਵੱਲੋਂ ਲਿਖੀ ਜਾਂਦੀ ਸੀ, ਦੇ ਲਿਖਣ ਵਾਲਿਆਂ ਦੀ ਨਫਰੀ ਹੁਣ ਦਿਨੋ ਦਿਨ ਘਟਦੀ ਜਾ ਰਹੀ ਹੈ ਨਵੀਂ ਪਨੀਰੀ ਇਸਦੀ ਬਜਾਏ ਰੋਮਨ ਅਤੇ ਦੇਵ ਨਾਗਰੀ ਦੀ ਵਰਤੋਂ ਵਲ ਮੁੜਦੀ ਜਾ ਰਹੀ ਹੈ, ਜਿਸਦੇ ਕਾਰਨ ਪੰਜਾਬੀ ਬੋਲੀ ਵਿੱਚ ਹਿੰਦੀ ਅਤੇ ਅੰਗਰੇਜ਼ੀ ਦਾ ਪ੍ਰਭਾਵ ਵਧਦਾ ਜਾਣ ਕਰਕੇ ਪਿੰਗਲਸ਼ ਨਾਮ ਦੀ ਇੱਕ ਨਵੀਂ ਬੋਲੀ ਦਾ ਉਭਾਰ ਹੋ ਰਿਹਾ ਹੈਇਸਦੀਆਂ ਉਦਾਹਰਣਾਂ ਸ਼ਹਿਰੀਂ ਵਸ ਰਹੇ ਅਜੋਕੇ ਪੜ੍ਹੇ ਲਿਖੇ ਨੌਜਵਾਨਾਂ ਦੀ ਬੋਲੀ ਅਤੇ ਉਹਨਾਂ ਵੱਲੋਂ ਸੋਸ਼ਲ ਮੀਡੀਏ ਵਿੱਚ ਵਰਤੀ ਜਾ ਰਹੀ ਲਿਪੀ ਅਤੇ ਬੋਲੀ ਤੋਂ ਆਮ ਹੀ ਮਿਲ ਜਾਂਦੀਆਂ ਹਨਜੇਕਰ ਇਸ ਵਰਤਾਰੇ ਦਾ ਕੋਈ ਢੁਕਵਾਂ ਹੱਲ ਨਾ ਕੱਢਿਆ ਗਿਆ ਤਾਂ ਨਿਸਚੇ ਹੀ ਗੁਰਮੁਖੀ ਲਿਪੀ ਦੇ ਭਾਰੀ ਨੁਕਸਾਨ ਦੇ ਨਾਲ ਨਾਲ ਪੰਜਾਬੀ ਬੋਲੀ ਉੱਤੇ ਵੀ ਬੜਾ ਮਾਰੂ ਅਸਰ ਪਵੇਗਾ

ਹੈਰਾਨੀ ਇਸ ਗੱਲੋਂ ਵੀ ਹੁੰਦੀ ਹੈ ਕਿ ਬਹੁਤੇ ਪੰਜਾਬੀ ਵਕਤੇ ਗੁਰਮੁਖੀ ਲਿਪੀ ਨੂੰ ਹੀ ਪੰਜਾਬੀ ਬੋਲੀ ਸਮਝੀ ਜਾ ਰਹੇ ਹਨ ਜਦ ਕਿ ਲਿਪੀ ਅਤੇ ਬੋਲੀ ਦੋ ਅਲੱਗ ਅਲੱਗ ਵਿਸ਼ੇ ਹਨਬੋਲੀ, ਬੋਲ ਚਾਲ ਵਾਸਤੇ ਜਾਂ ਵਿਚਾਰਾਂ ਦੇ ਆਪਸੀ ਸੰਚਾਰ ਪ੍ਰਗਟਾਵੇ ਵਾਸਤੇ ਹੁੰਦੀ ਹੈ ਤੇ ਲਿਪੀ, ਕਿਸੇ ਬੋਲੀ ਨੂੰ ਸਮਝਣ, ਸੰਭਾਲਣ ਤੇ ਤਾਰੀਖ਼ੀ ਰੂਪ ਦੇਖ ਕੇ ਵਰਤੀ ਜਾਂਦੀ ਹੈ

ਬੋਲੀ ਅਤੇ ਲਿਪੀ ਦੀ ਪੜ੍ਹਾਈ ਦੋ ਅਲੱਗ ਅਲੱਗ ਵਿਸ਼ੇ ਹਨ, ਪਰ ਤਾਜੁਬ ਦੀ ਗੱਲ ਹੈ ਕਿ ਪੰਜਾਬੀ ਵਿੱਚ ਗੁਰਮੁਖੀ ਲਿਪੀ ਦੀ ਪੜ੍ਹਾਈ ਕਰਾਉਣ ਵੇਲੇ, ਲਿਪੀ ਦੀ ਸਹੀ ਸਿੱਖਿਆ ਦੇਣ ਦੀ ਬਜਾਏ “ਊੜਾ-ਊਠ” ਪੜ੍ਹਾ ਕੇ ਸਿਰਫ ਸਾਹਿਤ ਹੀ ਪੜ੍ਹਾ ਦਿੱਤਾ ਜਾਂਦਾ ਤੇ ਲਿਪੀ ਨੂੰ ਪੜ੍ਹਾਉਣਾ ਪਿੱਛੇ ਛੱਡ ਦਿੱਤਾ ਜਾਂਦਾ ਹੈ, ਜਿਸ ਕਰਕੇ ਬੱਚੇ ਗੁਰਮੁਖੀ ਲਿਪੀ ਚੰਗੀ ਤਰ੍ਹਾਂ ਸਿੱਖਣ ਤੋਂ ਵਾਂਝੇ ਰਹਿ ਜਾਂਦੇ ਹਨਨਤੀਜਾ ਇਹ ਹੁੰਦਾ ਹੈ ਕਿ ਉਹਨਾਂ ਦਾ ਸ਼ਬਦ ਉਚਾਰਣ ਦੋਸ਼ਯੁਕਤ ਰਹਿ ਜਾਂਦਾ ਹੈ

ਇਸ ਮਸਲੇ ਬਾਰੇ ਬਿਨਾਂ ਕਿਸੇ ਹੋਰ ਦੇਰੀ ਦੇ ਯੂਨੀਵਰਸਿਟੀਆਂ ਵਿੱਚ ਬੈਠੇ ਬੁੱਧੀਜੀਵੀ ਵਰਗ ਨੂੰ ਡੂੰਘੀ ਖੋਜ ਉਪਰੰਤ ਕੋਈ ਢੁਕਵੀਂ ਨੀਤੀ ਤਿਆਰ ਕਰਨੀ ਚਾਹੀਦੀ ਹੈ ਤੇ ਸਰਕਾਰ ਨੂੰ ਉਹ ਨੀਤੀ ਸਕੂਲਾਂ ਵਿੱਚ ਤੁਰੰਤ ਲਾਗੂ ਕਰਨੀ ਚਾਹੀਦੀ ਹੈ ਤਾਂ ਕਿ ਸਮੇਂ ਸਿਰ ਇਸ ਮਸਲੇ ਦਾ ਬਾਨ੍ਹਣੂ ਬੰਨ੍ਹਿਆਂ ਜਾ ਸਕੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3061)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author