ShingaraSDhillon7ਇਸ ਸੰਬੰਧੀ ਹੋਰ ਸਮਾਂ ਲੈਣ ਵਾਸਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਵੱਲੋਂ ...
(20 ਅਕਤੂਬਰ 2019)

 

ਪਿਛਲੇ ਦੋ ਢਾਈ ਸਾਲ ਤੋਂ ਬਰਤਾਨੀਆਂ ਵਿੱਚ ਇੱਕ ਹੀ ਰਾਮ ਰੌਲਾ ਸੁਣਿਆ ਜਾ ਰਿਹਾ ਹੈ ਤੇ ਉਹ ਹੈ ਬਰੈਕਸਿਟ (Brexit)ਇਸ ਮੁੱਦੇ ਦੀ ਘਰ ਘਰ ਤੇ ਹਰ ਗਲੀ ਮੁਹੱਲੇ ਚਰਚਾ ਆਮ ਹੈਹਰ ਕੋਈ ਆਪੋ ਆਪਣੇ ਕਿਆਫੇ ਅਤੇ ਅਟਕਲਪੱਚੂ ਲਗਾ ਰਿਹਾ ਹੈਕੋਈ ਲੇਬਰ ਦੇ ਹੱਕ ਵਿੱਚ ਗੱਲ ਕਰਦਾ ਹੈ ਤੇ ਕੋਈ ਸੱਤਾਧਾਰੀ ਟੋਰੀ ਪਾਰਟੀ ਦੇ ਹੱਕ ਦੀਕੁਝ ਅਜਿਹੇ ਵੀ ਹਨ ਜੋ ਲਿਬਰਲ ਡੈਮੋਕਰੇਟ ਦੇ ਹੱਕ ਦੀ ਹਾਮੀ ਭਰਦੇ ਹੋਏ ਇਹ ਕਹਿੰਦੇ ਹਨ ਕਿ ਲੇਬਰ ਅਤੇ ਟੋਰੀ ਪਾਰਟੀਆਂ ਮੁਲ ਦੀ ਬਿਹਤਰੀ ਕਰਨ ਵਿੱਚ ਬੁਰੀ ਤਰ੍ਹਾਂ ਫੇਲ ਹੋਈਆਂ ਹਨ ਤੇ ਹੁਣ ਇੱਕ ਮੌਕਾ ਲਿਬਰਲ ਡੈਮਕਰੇਟ ਨੂੰ ਵੀ ਦਿੱਤਾ ਜਾਣਾ ਚਾਹੀਦਾ ਹੈ

ਇਸ ਅਤੀ ਸੰਜੀਦਾ ਅਤੇ ਪੇਚੀਦਾ ਹੋ ਚੁੱਕੇ ਮਸਲੇ ਨੇ ਤਿੰਨ ਸਾਲ ਦੇ ਛੋਟੇ ਜਿਹੇ ਅਰਸੇ ਵਿੱਚ ਬਰਤਾਨੀਆ ਦੇ ਤਿੰਨ ਪ੍ਰਧਾਨ ਮੰਤਰੀ ਬਦਲ ਦਿੱਤੇਡੇਵਿਡ ਕੈਮਰਨ ਨੇ ਬਰਤਾਨੀਆ ਵਿੱਚ ਇਹ ਸਮਝਕੇ ਰੈਫਰੈਂਡਮ ਕਰਵਾਇਆ ਸੀ ਕਿ ਮੁਲਕ ਦੇ ਲੋਕ ਯੂਰਪੀ ਯੂਨੀਅਨ ਨਾਲ ਬਣੇ ਰਹਿਣ ਦੇ ਹੱਕ ਵਿੱਚ ਫ਼ਤਵਾ ਦੇਣਗੇ ਪਰ ਨਤੀਜਾ ਉਲਟ ਆਇਆ ਜਿਸ ਕਰਕੇ ਉਸ ਨੂੰ ਅਸਤੀਫ਼ਾ ਦੇਣਾ ਪਿਆਫਿਰ ਵਾਰੀ ਆਈ ਥਰੀਸਾ ਮੇ ਦੀਥਰੀਸਾ ਮੇ ਇੱਕ ਬਹੁਤ ਹੀ ਸੁਲ਼ਝੀ ਹੋਈ ਲੇਡੀ ਸੀ ਜੋ ਲੰਮਾ ਸਮਾਂ ਵਰਕਰ ਯੂਨੀਅਨ ਨੇਤਾ ਰਹਿਣ ਤੋਂ ਬਾਅਦ ਸਿਆਸਤ ਵਿੱਚ ਆਈਇੱਥੋਂ ਦੇ ਲੋਕਾਂ ਨੂੰ ਉਸ ਤੋਂ ਬਹੁਤ ਸਾਰੀਆਂ ਆਸਾਂ ਸਨਮੁਲਕ ਦੀ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਬਾਅਦ ਉਸ ਨੇ ਯੂਰਪੀ ਯੂਨੀਅਨ ਨਾਲ ਇਕਰਾਰਨਾਮਾ ਸਾਈਨ ਕਰਨ ਵਾਸਤੇ ਤਿੰਨ ਮਸੌਦੇ ਹਾਊਸ ਆਫ ਕੌਮਨ ਵਿੱਚ ਪੇਸ਼ ਕੀਤੇ ਜੋ ਬੁਰੀ ਤਰ੍ਹਾਂ ਰੱਦ ਹੋਏਹੈਰਾਨੀ ਵਾਲੀ ਗੱਲ ਇਹ ਰਹੀ ਕਿ ਤਿੰਨੇ ਹੀ ਮਸੌਦੇ ਰੱਦ ਕਰਨ ਵਿੱਚ ਵਿਰੋਧੀ ਧਿਰ ਦੇ ਨਾਲ ਉਸ ਦੀ ਆਪਣੀ ਕੰਜ਼ਰਵੇਟਿਵ ਪਾਰਟੀ ਦੇ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਵੀ ਉਸ ਦੇ ਵਿਰੁੱਧ ਭੁਗਤੇ

ਆਖਿਰ ਪੇਸ਼ ਨਾ ਚਲਦੀ ਦੇਖ ਕੇ ਥਰੀਸਾ ਮੇ ਨੇ ਯੂਰਪੀ ਯੂਨੀਅਨ ਤੋਂ 31 ਮਾਰਚ ਤੋਂ 31 ਅਕਤੂਬਰ ਤੱਕ ਦੀ ਐਕਸਟੈਨਸ਼ਨ ਲੈ ਲਈ ਤੇ ਆਪ 7 ਜੂਨ ਨੂੰ ਅਸਤੀਫ਼ਾ ਦੇ ਦਿੱਤਾਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਬੇਸ਼ੱਕ ਥਰੀਸਾ ਮੇ ਆਪਣੀ ਪਾਰਟੀ ਦੇ ਮੈਨੀਫੈਸਟੋ ਮੁਤਾਬਿਕ ਯੂਰਪੀਨ ਤੋਂ ਬਾਹਰ ਜਾਣ ਦੇ ਹੱਕ ਵਿੱਚ ਸੀ ਤੇ ਇਸ ਵਾਸਤੇ ਉਸਨੇ ਪੂਰੀ ਵਾਹ ਪੇਸ਼ ਵੀ ਲਾਈ ਪਰ ਅਸਲੀਅਤ ਇਹ ਸੀ ਕਿ ਅੰਦਰੋਂ ਉਹ ਵੀ ਬਿਨਾ ਕਿਸੇ ਡੀਲ ਤੋਂ ਯੂਰਪੀ ਯੂਨੀਅਨ ਛੱਡਣ ਲਈ ਤਿਆਰ ਨਹੀਂ ਸੀਉਸ ਅੰਦਰਲੇ ਇਸ ਸੱਚ ਦਾ ਬਰੱਸਲਜ਼ ਵਿੱਚ ਬੈਠੇ ਯੂਰਪੀ ਯੂਨੀਅਨ ਕਮਿਸ਼ਨ ਨੇ ਪੂਰਾ ਪੂਰਾ ਫ਼ਾਇਦਾ ਉਠਾਇਆ ਤੇ ਬਰਤਾਨੀਆ ਉੱਤੇ ਦਬਾਅ ਬਣਾਉਣ ਵਿੱਚ ਵਾਰ ਵਾਰ ਸਫਲ ਹੁੰਦਾ ਰਿਹਾ

ਥਰੀਸਾ ਮੇ ਦੇ ਅਸਤੀਫ਼ੇ ਤੋਂ ਬਾਦ ਪਾਰਟੀ ਨੇ ਹੁਣ ਧੁਨ ਅਤੇ ਇਰਾਦੇ ਦੇ ਪੱਕੇ ਨੇਤਾ ਬੌਰਿਸ ਜੌਹਨਸਨ ਨੂੰ ਪ੍ਰਧਾਨ ਮੰਤਰ ਥਾਪ ਕੇ ਮੈਦਾਨ ਵਿੱਚ ਉਤਾਰਿਆ ਹੈਬੌਰਿਸ ਜੌਹਨਸਨ ਇੱਕ ਅਜਿਹਾ ਨੇਤਾ ਹੈ, ਉਹ ਜੋ ਕਹਿੰਦਾ ਹੈ, ਉਹ ਕਰਦਾ ਹੈਕਹਿਣ ਦਾ ਭਾਵ ਇਹ ਕਿ ਉਸਦੀ ਕਹਿਣੀ ਅਤੇ ਕਰਨੀ ਵਿੱਚ ਅੰਤਰ ਨਹੀਂ ਹੁੰਦਾਇਹੀ ਕਾਰਨ ਹੈ ਕਿ ਉਸ ਦੇ ਹੁਣ ਤੱਕ ਦੇ ਬਿਆਨ ਦਰਸਾਉਂਦੇ ਹਨ ਕਿ ਉਹ ਬਰਤਾਨੀਆ ਨੂੰ ਯੂਰਪੀ ਯੂਨੀਅਨ ਵਿੱਚੋਂ ਬਾਹਰ ਲਿਜਾਣ ਵਾਸਤੇ ਪੂਰੀ ਤਰ੍ਹਾਂ ਬਜ਼ਿਦ ਹੈ ਬੇਸ਼ੱਕ ਉਹ ਇਹ ਕੋਸ਼ਿਸ਼ ਵੀ ਕਰ ਰਿਹਾ ਹੈ ਕਿ ਬਰਤਾਨੀਆ ਤੇ ਯੂਰਪੀ ਯੂਨੀਅਨ ਦੋਹਾਂ ਧਿਰਾਂ ਵਿਚਕਾਰ ਦੋਹਾਂ ਦੇ ਹਿਤਾਂ ਨੂੰ ਮੁੱਖ ਰੱਖਕੇ ਕੋਈ ਆਪਸੀ ਸਹਿਮਤੀ ਵਾਲਾ ਇਕਰਾਰਨਾਮਾ ਹੋ ਜਾਵੇ ਪਰ ਅਗਰ ਅਜਿਹਾ ਨਹੀਂ ਵੀ ਹੁੰਦਾ ਤਾਂ ਵੀ ਬੌਰਿਸ ਜੌਹਨਸਨ ਨੇ 31 ਅਕਤੂਬਰ 2019 ਨੂੰ ਬਰਤਾਨੀਆ ਨੂੰ ਯੂਰਪੀ ਯੂਨੀਅਨ ਵਿੱਚੋਂ ਬਾਹਰ ਕਰਨ ਦਾ ਦਾ ਪੱਕਾ ਨਿਸਚਾ ਕੀਤਾ ਹੋਇਆ ਹੈ ਤੇ ਇਸ ਸੰਬੰਧੀ ਬਰਤਾਨੀਆ ਸਰਕਾਰ ਵੱਲੋਂ ਅਗਾਊਂ ਹੀ ਪੁਖ਼ਤਾ ਕਦਮ ਪੁੱਟੇ ਜਾ ਰਹੇ ਹਨਵੀਹ ਹਜ਼ਾਰ ਪੁਲਿਸ ਅਫਸਰ ਭਰਤੀ ਕੀਤੇ ਜਾ ਰਹੇ ਹਨਸਿਹਤ ਸੇਵਾਵਾਂ ਵਾਸਤੇ ਫੰਡ ਰਾਖਵਾਂ ਕੀਤਾ ਗਿਆ ਹੈ ਤੇ ਬਰਤਾਨੀਆ ਦੀ ਸਰਹੱਦੀ ਤੇ ਕਸਟਮ ਫੋਰਸ ਨੂੰ ਚੁਸਤ ਦਰੁਸਤ ਕੀਤਾ ਜਾ ਰਿਹਾ ਹੈਹਰ ਤਰ੍ਹਾਂ ਦੇ ਮੀਡੀਏ ਰਾਹੀਂ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਕਿ 31 ਅਕਤੂਬਰ ਤੋਂ ਪਹਿਲਾ ਉਹਨਾਂ ਵਾਸਤੇ ਕਿਹੜੇ ਕਦਮ ਚੁੱਕਣੇ ਜ਼ਰੂਰੀ ਹਨਕੌਮੀ ਮਾਰਗਾਂ ਉੱਤੇ ਲੱਗੇ ਹੰਗਾਮੀ ਸੂਚਨਾ ਬੋਰਡਾਂ ਰਾਹੀਂ ਗੱਡੀ ਮੋਟਰ ਚਾਲਕਾਂ ਨੂੰ ਇਸ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਸਰਕਾਰੀ ਵੈੱਬਸਾਈਟਾਂ ਦਾ ਹਵਾਲਾ ਦੇ ਕੇ ਸੁਚੇਤ ਕੀਤਾ ਜਾ ਰਿਹਾ ਹੈਵੱਖ ਵੱਖ ਸਰਕਾਰੀ ਅਤੇ ਗ਼ੈਰ ਸਰਕਾਰੀ ਵਿਭਾਗਾਂ ਵਿੱਚ ਬਰੈਕਸਿਟ ਨੂੰ ਲੈ ਕੇ ਤਿਆਰੀਆਂ ਵਾਸਤੇ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ

ਦਰਅਸਲ, ਬਰਤਾਨੀਆ ਦੇ ਇਤਿਹਾਸ ਵਿੱਚ ਇਹ ਮਹੀਨਾ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਤੇ ਇਸ ਮਹੀਨੇ ਨੂੰ ਬਰੈਕਸਿਟ ਦਾ ਮਹੀਨਾ ਕਿਹਾ ਜਾ ਰਿਹਾ ਹੈਬਰੈਕਸਿਟ ਬਾਰੇ ਲੋਕਾਂ ਵਿੱਚ ਚਰਚਾ ਤਾਂ ਬੇਸ਼ਕ ਬੇਸ਼ੱਕ 2017 ਤੋਂ ਹੀ ਕਾਫ਼ੀ ਚੱਲ ਰਹੀ ਹੈ ਪਰ ਇਸ ਸੰਬੰਧੀ ਸਭ ਤੋਂ ਵੱਧ ਭੰਬਲ਼ਭੂਸਾ ਇਸ ਮਹੀਨੇ ਵਿੱਚ ਹੀ ਪੈਦਾ ਹੋ ਰਿਹਾ ਹੈਹੁਣ ਦੇਖਣਾ ਇਹ ਹੋਵੇਗਾ ਕਿ 31 ਅਕਤੂਬਰ ਤੱਕ ਬਰੈਕਸਿਟ ਦਾ ਊਠ ਕਿਸ ਕਰਵਟ ਬੈਠਦਾ ਹੈਇੱਥੇ ਜ਼ਿਕਰਯੋਗ ਹੈ ਕਿ ਜੇਕਰ 19 ਅਕਤੂਬਰ ਤੱਕ ਬਰਤਾਨੀਆ ਤੇ ਯੂਰਪੀ ਯੂਨੀਅਨ ਵਿਚਕਾਰ ਕੋਈ ਇਕਰਾਰਨਾਮਾ ਨਹੀਂ ਹੁੰਦਾ ਤਾਂ ਇਸ ਸੰਬੰਧੀ ਹੋਰ ਸਮਾਂ ਲੈਣ ਵਾਸਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਵੱਲੋਂ ਲਿਖਤੀ ਬੇਨਤੀ ਵੀ ਉਕਤ ਤਾਰੀਖ਼ ਤੋਂ ਪਹਿਲਾਂ ਹੀ ਕਰਨੀ ਪਵੇਗੀ ਜਿਸ ਦੀ ਕੋਈ ਸੰਭਾਵਨਾ ਨਹੀਂ ਕਿਉਂਕਿ ਬੌਰਿਸ ਜੌਹਨਸਨ ਅਜਿਹਾ ਕਰਨ ਦੇ ਹੱਕ ਵਿੱਚ ਨਹੀਂ ਤੇ ਇਸ ਵੇਲੇ ਉਹ ਆਰ ਪਾਰ ਦੀ ਲੜਾਈ ਕਰਨ ਦੇ ਰੌਅ ਵਿੱਚ ਹੈ, ਭਾਵੇਂ ਅਜਿਹਾ ਕਰਕੇ ਉਸ ਨੂੰ ਮੁਲਕ ਵਿੱਚ ਦੁਬਾਰਾ ਚੋਣਾਂ ਹੀ ਕਿਉਂ ਨਾ ਕਰਾਉਣੀਆਂ ਪੈਣਪਾਰਟੀ ਕੇਡਰ ਵੀ ਇਹੀ ਚਾਹੁੰਦਾ। ਬਰੈਕਸਿਟ ਬਾਰੇ ਹੋਰ ਸਮਾਂ ਲੈਣ ਦਾ ਸਿੱਧਾ ਅਰਥ ਇਹ ਹੋਵੇਗਾ ਕਿ ਮੁਲਕ ਦੇ ਲੋਕ ਪਾਰਟੀ ਉੱਤੇ ਭਰੋਸਾ ਕਰਨਾ ਛੱਡ ਦੇਣਗੇ, ਜਿਸ ਨਾਲ ਪਾਰਟੀ ਦਾ ਅਕਸ ਖ਼ਰਾਬ ਹੋਵੇਗਾ ਤੇ ਅਗਾਮੀ ਚੋਣਾਂ ਵਿੱਚ ਪਾਰਟੀ ਦੀ ਹਾਲਤ ਬਹੁਤ ਪਤਲੀ ਹੋ ਜਾਵੇਗੀ

ਇੱਥੇ ਜ਼ਿਕਰ ਕਰਦੇ ਜਾਈਏ ਕਿ ਇਸੇ ਸਾਲ ਮਈ ਮਹੀਨੇ ਵਿੱਚ ਮੁਲਕ ਵਿੱਚ ਜੋ ਲੋਕਲ ਗਵਰਮੈਂਟ ਦੀਆਂ ਚੋਣਾਂ ਹੋਈਆਂ ਸਨ ਉਹਨਾਂ ਵਿੱਚ ਕੰਜ਼ਰਵੇਟਿਵ ਪਾਰਟੀ ਉਮੀਦਵਾਰਾਂ ਨੂੰ ਭਾਰੀ ਹਾਰ ਦਾ ਸਾਹਮਣਾ ਬਰੈਕਸਿਟ ਦੇ ਅਣਸੁਲਝੇ ਮਸਲੇ ਕਾਰਨ ਹੀ ਕਰਨਾ ਪਿਆ ਸੀਇਸ ਕਰਕੇ ਜੇਕਰ ਹੁਣ ਵੀ ਇਹ ਮਸਲਾ ਹੱਲ ਨਾ ਹੋਇਆ ਤਾਂ ਕੰਜ਼ਰਵੇਟਿਵ ਪਾਰਟੀ ਦੇ ਭਵਿੱਖ ਵਾਸਤੇ ਖ਼ਤਰੇ ਦੀ ਵੱਡੀ ਘੰਟੀ ਹੀ ਹੋਵੇਗਾ ਜਿਸਦੇ ਸਿੱਟੇ ਵਜੋਂ ਪਾਰਟੀ ਦਾ ਭੋਗ ਪੈ ਜਾਣ ਦੀਆਂ ਸੰਭਾਵਨਾਵਾਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ

ਬਾਕੀ 31 ਅਕਤੂਬਰ ਤੱਕ ਦੀ ਸਥਿਤੀ 20 ਅਕਤੂਬਰ ਤੋਂ ਬਾਅਦ ਸਪਸ਼ਟ ਹੋ ਜਾਵੇਗੀ ਪਰ 31 ਅਕਤੂਬਰ ਤੱਕ ਬਰਤਾਨੀਆ ਸਰਕਾਰ ਜੋ ਵੀ ਫੈਸਲਾ ਲੈਂਦੀ ਹੈ, ਉਹ ਯੂਰਪੀ ਯੂਨੀਅਨ ਨਾਲ ਇਕਰਾਰ ਦੇ ਅਧਾਰ ਉੱਤੇ ਹੈ ਜਾਂ ਬਿਨਾ ਇਕਰਾਰ ਦੇ, ਇਸ ਨਾਲ ਇੱਕ ਵਾਰ ਤਾਂ ਕੁਝ ਸਾਲਾਂ ਵਾਸਤੇ ਬਰਤਾਨੀਆ ਅਤੇ ਯੂਰਪੀ ਯੂਨੀਅਨ ਦੇ ਮੁਲਕਾਂ ਦੀਆਂ ਆਰਥਿਕ ਚੂਲਾਂ ਜ਼ਰੂਰ ਹਿੱਲ ਜਾਣਗੀਆਂ ਤੇ ਇਹ ਵੀ ਹੋ ਸਕਦਾ ਹੈ ਕਿ ਇਹਨਾਂ ਦੋਹਾਂ ਧਿਰਾਂ ਉੱਤੇ ਸੰਬੰਧਿਤ ਮੁਲਕਾਂ ਵਿੱਚੋਂ ਕਿਸੇ ਦਾ ਚੂਕਣਾ ਵਗੈਰਾ ਵੀ ਟੁੱਟ ਜਾਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1775)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author