KulbirBadesron7“ਲੇਖਕ ਕੋਲ ਆਪਣੀ ਗੱਲ ਕਹਿਣ ਲਈ ਤਰਕ ਹਨ, ਦਲੀਲਾਂ ਹਨ ਅਤੇ ਵਿਗਿਆਨਕ ਸੂਝ ...”SukhrajSBajwaBookManukh
(18 ਮਈ 2026)


SukhrajSBajwaBookManukhਮਨੁੱਖ ਤੋਂ ਪਰਮਾਤਮਾ ਤੱਕ ਪੜ੍ਹਦਿਆਂ ਮਨ ਮਸਤਕ ਵਿਚ ਉਥਲ ਪੁਥਲ ਹੋਈ ਪਈ ਹੈ। ਜਿਹੜੀ ਪੁਸਤਕ ਪੜ੍ਹਦਿਆਂ ਤੁਸੀਂ ਅਸਹਿਜ ਹੋਵੋਂ ਅਤੇ ਸਹਿਜ ਹੋਵੋਂ
, ਤੁਹਾਡੇ ਅੰਦਰ ਉਥਲ ਪੁਥਲ ਹੋਵੇ, ਤੁਸੀਂ ਸੋਚਣ ’ਤੇ ਮਜ਼ਬੂਰ ਹੋਵੋਂ, ਅਸਲ ਵਿੱਚ ਉਹੀ ਕਿਤਾਬ ਤੁਹਾਡੇ ਅੰਦਰ ਕਾਮਯਾਬੀ ਲਈ ਬੈਠੀ ਹੈ। ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਲੇਖਕ ਨੂੰ ਆਪਣੇ ਵਿਸ਼ੇ ਦੀ ਡੂੰਘੀ ਸਮਝ ਹੈ। ਉਸ ਕੋਲ ਆਪਣੀ ਗੱਲ ਕਹਿਣ ਲਈ ਤਰਕ ਹਨ, ਦਲੀਲਾਂ ਹਨ ਅਤੇ ਵਿਗਿਆਨਕ ਸੂਝ ਹੈ। ਕਿਤਾਬ ਪੜ੍ਹਦਿਆਂ ਤੁਹਾਡੇ ਅੰਦਰ ਬੇਅੰਤ ਸਵਾਲ ਉੱਠਣਗੇ, ਮਚਲਣਗੇ ਪਰ ਸੱਚ ਜਾਣਿਓਂ, ਤੁਹਾਨੂੰ ਤੁਹਾਡੇ ਹਰ ਸਵਾਲ ਦੇ ਜਵਾਬ ਮਿਲਣਗੇ, ਤਰਕ ਭਰਪੂਰ ਮਿਲਣਗੇ। ਬੱਸ ਤੁਸੀਂ ਸਹਿਣਸ਼ੀਲਤਾ ਬਣਾਈ ਰੱਖਣੀ ਹੈ ਤੇ ਕਿਤਾਬ ਦਾ ਹਰ ਇੱਕ ਪੰਨਾ ਧਿਆਨ ਨਾਲ ਪੜ੍ਹਨਾ ਹੈ ਅਤੇ ਪੂਰੀ ਕਿਤਾਬ ਪੜ੍ਹਨੀ ਹੈ

ਇਸ ਕਿਤਾਬ ਦੇ 9 ਅਧਿਆਇ ਹਨ। ਲੇਖਕ ਨੇ ਆਪਣੀ ਗੱਲ ਕਹਿਣ ਲਈ ਮਨੁੱਖ ਦੀ ਉਤਪਤੀ ਦੀ ਵਿਗਿਆਨਕ ਸੱਚ ਨਾਲ ਸ਼ੁਰੂ ਕੀਤੀ ਹੈ। ਮਨੁੱਖ ਦੇ ਡਰ ਅਤੇ ਕੁਦਰਤ ਪ੍ਰਤੀ ਅਗਿਆਨਤਾ, ਰੱਬ ਦੀ ਰਚਨਾ ਬਾਰੇ ਕਲਪਨਾ, ਧਰਮਾਂ ਦਾ ਇਤਿਹਾਸਿਕ ਵਿਕਾਸ, ਧਾਰਮਿਕ ਗ੍ਰੰਥਾਂ ਬਾਰੇ, ਜਾਤੀ ਪ੍ਰਥਾ ਬਾਰੇ ਅਤੇ ਸੱਤਾ ਦੀ ਰਾਜਨੀਤੀ ਬਾਰੇ ਵਿਗਿਆਨਕ ਸੋਚ ਨਾਲ ਗੱਲ ਕੀਤੀ ਹੈ। ਇਥੋਂ ਤੱਕ ਕਿ ਰੱਬ ਬਾਰੇ ਧਾਰਨਾ ਨੂੰ ਮਨੁੱਖ ਕਲਪਨਾ ਕਿਵੇਂ ਘੜਦੀ ਹੈ, ਮਨੁੱਖੀ ਤੌਖਲੇ, ਡਰ, ਸਹਿਮ, ਅਗਿਆਨ, ਅੰਧਵਿਸ਼ਵਾਸ ਸਭ ਦਾ ਵਿਗਿਆਨਕ ਅਤੇ ਮਨੋਵਿਗਿਆਨਕ ਵਿਸ਼ਲੇਸ਼ਣ ਕੀਤਾ ਗਿਆ ਹੈ, ਅਤੇ ਮਿਸਾਲਾਂ ਦੇ ਦੇ ਕੇ ਕਮਾਲ ਵਿਸ਼ਲੇਸ਼ਣ ਕੀਤਾ ਗਿਆ ਹੈ। ਇੱਥੋਂ ਤੱਕ ਕੇ ਧਾਰਮਿਕ ਗ੍ਰੰਥਾਂ ਦੀ ਲਿਖਣ ਪ੍ਰਕਿਰਿਆ, ਸੰਪਾਦਨ ਅਤੇ ਵਿਰੋਧਾਭਾਸ ਨੂੰ ਵੀ ਲੇਖਕ ਦਲੇਰੀ ਨਾਲ ਅਤੇ ਤਰਕਸੰਗਤ ਢੰਗ ਨਾਲ ਪਾਠਕਾਂ ਸਾਹਮਣੇ ਲਿਆਉਂਦਾ ਹੈ।

ਲੇਖਕ ਆਪਣੇ ਹਰ ਦਾਅਵੇ ਨੂੰ ਵਿਗਿਆਨਕ ਸੋਚ ਨਾਲ ਪਰਖ ਕੇ ਗੱਲ ਕਰਦਾ ਹੈ ਤੇ ਡੰਕੇ ਦੀ ਚੋਟ ’ਤੇ ਕਰਦਾ ਹੈ। ਉਹ ਇੱਕ ਸੁਹਣੇ, ਸਹਿਜ ਅਤੇ ਅਰਥਪੂਰਨ ਸੁੰਦਰ ਸਮਾਜ ਦੀ ਕਾਮਨਾ ਕਰਦਾ ਹੈ, ਜੋ ਦੰਭ, ਅੰਧਵਿਸ਼ਵਾਸ ਅਤੇ ਜਾਤੀ ਪ੍ਰਥਾ ਦੇ ਕੋਹੜ ਤੋਂ ਕੋਹਾਂ ਦੂਰ ਹੋਵੇ। ਅਜਿਹੀ ਅਨੋਖੀ, ਤਰਕ ਭਰਪੂਰ ਅਤੇ ਸਮਾਜਿਕ ਕੁਰੀਤੀਆਂ ਬਾਰੇ ਬੇਝਿਜਕ ਗੱਲ ਕਹਿਣ ਲਈ ਬਹੁਤ ਦਲੇਰੀ ਦੀ ਲੋੜ ਹੁੰਦੀ ਹੈ ਅਤੇ ਇਹ ਦਲੇਰੀ ਲੇਖਕ ਕੋਲ ਹੋਣ ਲਈ ਮੈਂ ਉਸਨੂੰ ਵਧਾਈ ਦਿੰਦੀ ਹਾਂ। ਨਾਲ ਹੀ ਪਾਠਕਾਂ ਤੋ ਇਹ ਉਮੀਦ ਰੱਖਦੀ ਹਾਂ ਕਿ ਉਹ ਲੇਖਕ ਦੀ ਇਸ ਜਗਾਈ ਮਸ਼ਾਲ ਦੇ ਚਾਨਣ ਵਿਚ ਲਿਖਤ ਨੂੰ ਜ਼ਰੂਰ ਪਿਆਰ, ਸਮਰਥਨ ਅਤੇ ਵਿਸ਼ਵਾਸ ਦੇਣਗੇ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

More articles from this author