GulamMustaphaDogarDr6ਇਸ ਨੂੰ ਕਾਮਯਾਬ ਕਰਨ ਲਈ ਅੰਗਰੇਜ਼ਾਂ ਦੇ ਮੁਕਾਮੀ ਨੌਕਰਾਂ ਦੀ ਡਿਊਟੀ ਲੱਗੀ ਹੋਈ ਸੀ, ਜਿਨ੍ਹਾਂ ਵਿੱਚ ...
(24 ਨਵੰਬਰ 2023)
ਇਸ ਸਮੇਂ ਪਾਠਕ: 150.


ਲਹਿੰਦੇ ਪੰਜਾਬ ਦੀ ਵਿਧਾਨ ਸਭਾ ਲਾਹੌਰ ਦੇ ਮਾਲ ਰੋਡ ’ਤੇ ਸਥਿਤ ਹੈ
ਇਸਦੀ ਇਮਾਰਤ 17 ਨਵੰਬਰ 1935 ਨੂੰ ਬਣਕੇ ਤਿਆਰ ਹੋਈਇਸ ਇਮਾਰਤ ਦਾ ਉਦਘਾਟਨ ਸ. ਜੋਗਿੰਦਰ ਸਿੰਘ ਮਾਨ ਵੱਲੋਂ ਕੀਤਾ ਗਿਆ, ਜੋ ਉਸ ਵੇਲੇ ਦੇ ਖੇਤੀਬਾੜੀ ਮੰਤਰੀ ਸਨਉਸ ਦੇ ਨਾਮ ਦੀ ਤਖ਼ਤੀ ਅੱਜ ਵੀ ਅਸੈਂਬਲੀ ਦੇ ਦਰਵਾਜ਼ੇ ਦੇ ਸੱਜੇ ਪਾਸੇ ਲੱਗੀ ਹੋਈ ਹੈਜੋਗਿੰਦਰ ਸਿੰਘ ਮਾਨ ਚੜ੍ਹਦੇ ਪੰਜਾਬ ਦੇ ਮੌਜੂਦਾ ਐੱਮ.ਪੀ. ਸਿਮਰਜੀਤ ਸਿੰਘ ਮਾਨ ਦੇ ਪਿਤਾ ਸਨਇਕੱਠੇ ਪੰਜਾਬ ਦੀ ਵਿਧਾਨ ਸਭਾ ਦੇ ਬਿਲਕੁਲ ਸਾਹਮਣੇ ਇੱਕ ਛੋਟਾ ਜਿਹਾ ਪਾਰਕ ਸੀ, ਜਿੱਥੇ ਇੱਕ ਵੱਡਾ ਚਬੂਤਰਾ ਬਣਿਆ ਹੋਇਆ ਸੀਇਸ ਚਬੂਤਰੇ ਦੇ ਉੱਤੇ ਬਰਤਾਨੀਆ ਦੀ ਮਲਿਕਾ ਵਿਕਟੋਰੀਆ ਦਾ ਇੱਕ ਬਹੁਤ ਵੱਡਾ ਬੁੱਤ ਗੱਡਿਆ ਹੋਇਆ ਸੀਚਬੂਤਰਾ ਅਤੇ ਬੁੱਤ ਦੋਵੇਂ ਹੀ ਚਿੱਟੇ ਰੰਗ ਦੇ ਸੰਗਮਰਮਰ ਦੇ ਬਣੇ ਹੋਏ ਸਨ

1973 ਦੇ ਨੇੜੇ-ਤੇੜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਸਲਾਮੀ ਮੁਲਕਾਂ ਦੀ ਇੱਕ ਵਿਸ਼ਵ ਕਾਨਫਰੰਸ ਕਰਵਾਈਉਸ ਤੋਂ ਬਾਅਦ ਉਸਦੀ ਯਾਦ ਵਿੱਚ ਵਿਧਾਨ ਸਭਾ ਦੇ ਸਾਹਮਣੇ ਇੱਕ ਮਿਨਾਰ ਬਣਾਇਆ ਗਿਆਇਹ ਉਹ ਜਗ੍ਹਾ ਹੀ ਸੀ ਜਿੱਥੇ ਮਲਿਕਾ ਵਿਕਟੋਰੀਆ ਦਾ ਬੁੱਤ ਪਿਆ ਹੋਇਆ ਸੀਇਸ ਕਰਕੇ ਮਲਿਕਾ ਵਿਕਟੋਰੀਆ ਦੇ ਬੁੱਤ ਨੂੰ ਉੱਥੋਂ ਚੁੱਕ ਕੇ ਲਾਹੌਰ ਦੇ ਇੱਕ ਅਜਾਇਬ ਘਰ ਵਿੱਚ ਰਖਵਾ ਦਿੱਤਾ ਗਿਆਅੱਜ ਅਸੀਂ ਇਸੇ ਹੀ ਮਲਿਕਾ ਵਿਕਟੋਰੀਆ ਦੀ ਗੱਲ ਕਰਨ ਲੱਗੇ ਹਾਂ, ਜਿਸਦੀ ਵਜਾਹ ਨਾਲ ਪੰਜਾਬੀ ਜ਼ੁਬਾਨ ਦੀ ਸ਼ੇਰੋ-ਸ਼ਾਇਰੀ ਵਿੱਚ ਇੱਕ ਨਵੀਂ ਕਿਸਮ ਨੇ ਜਨਮ ਲਿਆਅੱਜ ਵੀ ਪੰਜਾਬ ਦੇ ਲੋਕ ਉਸ ਨਵੀਂ ਕਿਸਮ ਨੂੰ ਬੜੇ ਸ਼ੌਕ ਨਾਲ ਗਾਉਂਦੇ ਹਨ। ਇਸ ਨਵੀਂ ਕਿਸਮ ਨੂੰ ਅਸੀਂ ਜੁਗਨੀ ਆਖਦੇ ਹਾਂ

ਮਲਿਕਾ ਵਿਕਟੋਰੀਆ 1837 ਤੋਂ ਲੈ ਕੇ 1901 ਤਕ ਬਰਤਾਨੀਆ ਦੀ ਮਲਿਕਾ ਰਹੀਆਪਣੇ ਮਰਨ ਤੋਂ ਬਾਅਦ ਵੀ ਉਹ ਦੁਨੀਆ ’ਤੇ ਆਪਣੇ ਨਾਂ ਦੇ ਨਾਲ ਜੁੜੀਆ ਕੁਝ ਚੀਜ਼ਾਂ ਛੱਡ ਗਈ, ਜਿਨ੍ਹਾਂ ਵਿੱਚ ਇੱਕ ਤਾਂ ਇਮਾਰਤਾਂ ਦਾ ਵਿਕਟੋਰੀਆ ਡਿਜ਼ਾਈਨ ਸੀਦੂਸਰਾ ਵਿਕਟੋਰੀਆ ਫਰਨੀਚਰ, ਤੀਸਰਾ ਵਿਕਟੋਰੀਆ ਬੱਘੀ, ਜਿਸ ਨੂੰ ਅਸੀਂ ਟਾਂਗਾ ਵੀ ਕਹਿੰਦੇ ਹਾਂ ਅਤੇ ਚੌਥਾ ਵਿਕਟੋਰੀਆ ਕਰਾਸ, ਜੋ ਜੰਗ ਵਿੱਚ ਫ਼ੌਜੀਆਂ ਨੂੰ ਉਨ੍ਹਾਂ ਦੀ ਬਹਾਦਰੀ ਕਾਰਨ ਦਿੱਤਾ ਜਾਂਦਾ ਹੈ, ਜਿਵੇਂ ਭਾਰਤ ਵਿੱਚ ਪਰਮਵੀਰ ਚੱਕਰ ਦਿੱਤਾ ਜਾਂਦਾ ਹੈ

ਗੋਰਿਆਂ ਦੀ ਹਕੂਮਤ ਖ਼ਤਮ ਹੋਈ ਤਾਂ ਪੰਜਾਬੀ ਬਾਕੀ ਸਭ ਚੀਜ਼ਾਂ ਭੁੱਲ ਗਏ, ਪ੍ਰੰਤੂ ਮਲਿਕਾ ਵਿਕਟੋਰੀਆ ਦੀ ਇੱਕ ਯਾਦ ਰਹਿ ਗਈ, ਜਿਸ ਨੂੰ ਉਹ ਭੁਲਾ ਨਾ ਸਕੇ ਤੇ ਉਹ ਸੀ ਜੁਗਨੀਪੰਜਾਬੀਆਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਜੁਗਨੀ ਦੀ ਪੂਰੀ ਜਾਣਕਾਰੀ ਨਹੀਂਨ ਇਸਦੇ ਬਾਵਜੂਦ ਉਹ ਇਸਦਾ ਅਨੰਦ ਪੂਰਾ ਲੈਂਦੇ ਹਨਮਲਿਕਾ ਵਿਕਟੋਰੀਆ ਨੇ 1887 ਵਿੱਚ ਆਪਣੀ ਮਲਿਕਾ ਹੋਣ ਦੇ 50 ਸਾਲ ਮੁਕੰਮਲ ਹੋਣ ਤੋਂ ਬਾਅਦ ਆਪਣੀ ਤਾਜਪੋਸ਼ੀ ਦੀ ਗੋਲਡਨ ਜੁਬਲੀ ਮਨਾਈਉਸ ਵਕਤ ਮਲਿਕਾ ਨੇ ਦੋ ਕੰਮ ਕੀਤੇ ਇੱਕ ਤਾਂ ਉਸ ਵਕਤ ਸਲਤਨਤ ਵਿੱਚ ਉਸਨੇ ਆਪਣੀ ਯਾਦ ਵਿੱਚ ਕਈ ਇਮਾਰਤਾਂ ਬਣਵਾਈਆਂ, ਜਿਨ੍ਹਾਂ ਵਿੱਚੋਂ ਇੱਕ ਕਰਾਚੀ ਦੀ ਇੰਮਪਰੈੱਸ ਮਾਰਕੀਟ ਵੀ ਸ਼ਾਮਿਲ ਹੈਦੂਸਰਾ ਕੰਮ ਉਸ ਨੇ ਇਹ ਕੀਤਾ ਕਿ ਲੰਦਨ ਤੋਂ ਲੈ ਕੇ ਹਿੰਦੁਸਤਾਨ ਤਕ ਉਸ ਨੇ ਆਪਣੇ ਨਾਂ ਦੀ ਇੱਕ ਜੁਬਲੀ ਮਸ਼ਾਲ ਫੇਰੀ

ਇਹ ਮਸ਼ਾਲ ਉਸੇ ਤਰ੍ਹਾਂ ਦੀ ਸੀ ਜਿਸ ਤਰ੍ਹਾਂ ਅੱਜ ਕੱਲ੍ਹ ਉਲੰਪਿਕ ਦੀ ਮਸ਼ਾਲ ਕੱਢੀ ਜਾਂਦੀ ਹੈਕਿਸੇ ਇੱਕ ਵਿਅਕਤੀ ਵੱਲੋਂ ਇਹ ਮਸ਼ਾਲ ਫੜੀ ਜਾਂਦੀ ਹੈ ਅਤੇ ਉਹ ਵੱਖਰੇ-ਵੱਖਰੇ ਮੁਲਕਾਂ ਦੇ ਵਿੱਚ ਇਸ ਨੂੰ ਚੁੱਕ ਕੇ ਚੱਲਦਾ ਹੈਉਸ ਮਸ਼ਾਲ ਦੇ ਵਿੱਚ ਜਿਵੇਂ ਅੱਗ ਬਲਦੀ ਹੈ, ਉਸੇ ਤਰ੍ਹਾਂ ਦੀ ਰੋਸ਼ਨੀ ਹੁੰਦੀ ਹੈਉਸ ਵਕਤ ਤਕ ਜਿੰਨੇ ਮੁਲਕ ਮਲਿਕਾ ਦੀ ਸਲਤਨਤ ਵਿੱਚ ਸ਼ਾਮਲ ਸਨ, ਜੁਬਲੀ ਮਸ਼ਾਲ ਨੂੰ ਉਨ੍ਹਾਂ ਸਾਰਿਆਂ ਮੁਲਕਾਂ ਵਿੱਚ ਲਿਜਾਇਆ ਜਾਣਾ ਸੀਉਨ੍ਹਾਂ ਮੁਲਕਾਂ ਦੀ ਗਿਣਤੀ ਘੱਟੋ-ਘੱਟ 68 ਦੇ ਕਰੀਬ ਸੀਅਫ਼ਰੀਕਾ ਅਤੇ ਹਿੰਦੁਸਤਾਨ ਵੀ ਉਸਦੀ ਸਲਤਨਤ ਵਿੱਚ ਸ਼ਾਮਲ ਸਨ

ਜਦੋਂ ਇਹ ਮਸ਼ਾਲ ਹਿੰਦੁਸਤਾਨ ਆਈ ਤਾਂ ਉਸ ਨੂੰ ਹਿੰਦੁਸਤਾਨ ਦੇ ਹਰ ਜ਼ਿਲ੍ਹੇ ਵਿੱਚ ਲਿਜਾਇਆ ਗਿਆਇੱਕ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਇਸ ਮਸ਼ਾਲ ਨੂੰ ਪਿਛਲੇ ਡਿਪਟੀ ਕਮਿਸ਼ਨਰ ਪਾਸੋਂ ਹਾਸਲ ਕਰਦਾ ਸੀ ਤੇ ਉਹ ਇਸ ਮਸ਼ਾਲ ਨੂੰ ਆਪਣੇ ਪੂਰੇ ਜ਼ਿਲ੍ਹੇ ਵਿੱਚ ਫੇਰਦਾ ਸੀਉਸ ਜ਼ਿਲ੍ਹੇ ਦੇ ਲੋਕ ਇਸ ਮਸ਼ਾਲ ਦਾ ਨੱਚ, ਟੱਪ ਤੇ ਗਾਣੇ ਗਾ ਕੇ ਸਵਾਗਤ ਕਰਦੇ ਸਨ ਅਤੇ ਇਸ ਜਲੂਸ ਵਿੱਚ ਆਪ ਵੀ ਨਾਲ ਸ਼ਾਮਲ ਹੁੰਦੇ ਸਨਜਦੋਂ ਇਹ ਮਸ਼ਾਲ ਪੰਜਾਬ ਵਿੱਚ ਪਹੁੰਚੀ, ਜੋ ਪੰਜਾਬ ਅੱਜ ਕੱਲ੍ਹ ਤਿੰਨ ਚਾਰ ਸੂਬਿਆਂ ਵਿੱਚ ਵੰਡਿਆ ਗਿਆ ਹੈ, ਜਿਵੇਂ ਕਿ ਲਹਿੰਦਾ ਪੰਜਾਬ ਅਤੇ ਚੜ੍ਹਦੇ ਪੰਜਾਬ ਦੇ ਤਿੰਨ ਸੂਬੇਜਦੋਂ ਮਸ਼ਾਲ ਇੱਥੇ ਆਈ ਤਾਂ ਪੰਜਾਬੀਆਂ ਨੇ ਵੀ ਉਸੇ ਤਰ੍ਹਾਂ ਇਸ ਮਸ਼ਾਲ ਦਾ ਗਾ-ਵਜਾ ਕੇ ਸਵਾਗਤ ਕੀਤਾਇਸ ਤਰ੍ਹਾਂ ਦਾ ਸ਼ੋਅ/ਜਲੂਸ ਹਕੂਮਤ ਦੀ ਮਨਜ਼ੂਰੀ ਤੋਂ ਬਿਨਾ ਨਹੀਂ ਸੀ ਹੋ ਸਕਦਾਲੋਕ ਤਾਂ ਉਸ ਵੇਲੇ ਆਪਣੇ ਘਰਾਂ ਤੋਂ ਬਾਹਰ ਹੀ ਨਹੀਂ ਸਨ ਨਿਕਲਦੇਇਸ ਵਾਸਤੇ ਇਸ ਨੂੰ ਕਾਮਯਾਬ ਕਰਨ ਲਈ ਅੰਗਰੇਜ਼ਾਂ ਦੇ ਮੁਕਾਮੀ ਨੌਕਰਾਂ ਦੀ ਡਿਊਟੀ ਲੱਗੀ ਹੋਈ ਸੀ, ਜਿਨ੍ਹਾਂ ਵਿੱਚ ਸਰਕਾਰੀ ਅਫਸਰ ਤਾਂ ਹੈ ਹੀ ਸਨ ਇਸਦੇ ਨਾਲ ਪਿੰਡਾਂ ਦੇ ਨੰਬਰਦਾਰ, ਚੌਕੀਦਾਰ, ਸਫ਼ੇਦ ਪੋਸ਼, ਜ਼ੈਲਦਾਰ, ਖ਼ਾਨ, ਸਰਦਾਰ, ਚੌਧਰੀ, ਰਾਜੇ, ਮਹਾਰਾਜੇ ਸਭ ਮਲਿਕਾ ਦੀ ਚਾਪਲੂਸੀ ਕਰਨ ਵਾਸਤੇ ਵੱਧ-ਚੜ੍ਹ ਕੇ ਇਸ ਜਲੂਸ ਨੂੰ ਕਾਮਯਾਬ ਕਰਨ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਸਨ

ਇੱਕ ਪੂਰੇ ਜ਼ਿਲ੍ਹੇ ਵਿੱਚ ਇਸ ਜੁਬਲੀ ਮਸ਼ਾਲ ਨੂੰ ਘੁਮਾਉਣ ਤੋਂ ਬਾਅਦ ਉਸ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਉਸ ਨੂੰ ਅਗਲੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਹੱਦ ’ਤੇ ਜਾ ਕੇ ਉਸ ਨੂੰ ਸੌਂਪ ਦਿੰਦਾ ਸੀਅਗਲੇ ਜ਼ਿਲ੍ਹੇ ਵਿੱਚ ਵੀ ਇਸ ਮਸ਼ਾਲ ਦਾ ਉਸੇ ਤਰ੍ਹਾਂ ਗਾ, ਵਜਾ ਕੇ ਸਵਾਗਤ ਕੀਤਾ ਜਾਂਦਾ ਸੀਜਦੋਂ ਇਹ ਮਸ਼ਾਲ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਆਈ ਤੇ ਪੰਜਾਬ ਦੇ ਜਾਗਰੀਦਾਰ, ਖ਼ਾਨ, ਵਡੇਰੇ, ਚੌਧਰੀ ਆਦਿ ਨੇ ਸੋਚਿਆ ਕਿ ਆਪਾਂ ਬਾਕੀ ਸੂਬਿਆਂ ਨਾਲੋਂ ਕੁਝ ਵੱਧ-ਚੜ੍ਹ ਕੇ ਅਤੇ ਵੱਖਰੀ ਕਿਸਮ ਨਾਲ ਇਸਦਾ ਸਵਾਗਤ ਕਰਨਾ ਹੈ ਤਾਂ ਕਿ ਮਲਿਕਾ ਨੂੰ ਖੁਸ਼ ਕੀਤਾ ਜਾ ਸਕੇਉਨ੍ਹਾਂ ਨੇ ਇਸ ਜੁਬਲੀ ਮਸ਼ਾਲ ਦੀ ਸ਼ਾਨ ਵਿੱਚ ਗਾਣੇ ਤਿਆਰ ਕਰਵਾਉਣੇ ਸ਼ੁਰੂ ਕਰ ਦਿੱਤੇਤੁਹਾਨੂੰ ਪਤਾ ਹੀ ਹੋਣਾ ਕਿ ਪੰਜਾਬ ਵਿੱਚ ਗਾਉਣ, ਵਜਾਉਣ ਵਾਲੇ ਲੋਕ ਪਹਿਲਾਂ ਮਰਾਸੀ ਹੀ ਹੁੰਦੇ ਸਨਮਰਾਸੀ ਸਾਰੇ ਹੀ ਮੁਸਲਮਾਨ ਹੁੰਦੇ ਸੀਪੰਜਾਬ ਵਿੱਚ ਸੰਗੀਤ ਨਾਲ ਸਬੰਧਤ ਕਈ ਘਰਾਣੇ ਮਸ਼ਹੂਰ ਸਨ, ਜਿਵੇਂ ਪਟਿਆਲਾ ਘਰਾਣਾ, ਸ਼ਾਮਚੁਰਾਸੀ ਘਰਾਣਾ, ਗਵਾਲੀਅਰ ਘਰਾਣਾ ਅਤੇ ਇੱਕ ਹੋਰ ਬੜਾ ਮਸ਼ਹੂਰ ਘਰਾਣਾ ਸੀ ਜਿਸ ਨੂੰ ਕਸੂਰ ਘਰਾਣਾ ਵੀ ਕਿਹਾ ਜਾਂਦਾ ਸੀਕਸੂਰ ਘਰਾਣੇ ਦੇ ਫਨਕਾਰ ਬਹੁਤ ਵੱਡੇ ਉਸਤਾਦ ਤੇ ਗਵੱਈਏ ਸਨਇਸ ਘਰਾਣੇ ਨਾਲ ਤੁਅਲਕ ਨੂਰਜਹਾਂ ਦਾ ਵੀ ਸੀ ਅਤੇ ਬਾਅਦ ਵਿੱਚ ਗਾਇਕ ਅਫ਼ਸ਼ਾਂ, ਸਾਇਰਾ ਬਾਨੋ ਅਤੇ ਉਸਤਾਦ ਬੜੇ ਗੁਲਾਮ ਅਲੀ ਖ਼ਾਨਇਸ ਮੌਕੇ ’ਤੇ ਹਰ ਫਨਕਾਰ ਕੋਈ ਨਾ ਕੋਈ ਗਾਣਾ ਬਣਾ ਰਿਹਾ ਸੀਕਸੂਰ ਘਰਾਣੇ ਦੇ ਦੋ ਮਰਾਸੀ ਸਕੇ ਭਾਈਆਂ ਵੱਲੋਂ ਇੱਕ ਗਾਣਾ ਤਿਆਰ ਕੀਤਾ ਗਿਆਜਿਵੇਂ ਕਿ ਉਸ ਵਕਤ ਸਾਡੇ ਮੁਲਕ ਵਿੱਚ 12% ਤੋਂ ਵੀ ਘੱਟ ਲੋਕ ਪੜ੍ਹੇ ਲਿਖੇ ਸਨ, ਉੱਥੇ ਹੀ ਇਹ ਦੋਵੇਂ ਭਰਾ ਵੀ ਅਨਪੜ੍ਹ ਸਨਉਨ੍ਹਾਂ ਵੱਲੋਂ ਗਾਣਾ ਬਣਾ ਤਾਂ ਲਿਆ ਗਿਆ ਪਰ ਜਦੋਂ ਉਹ ਗਾਣਾ ਗਾਉਂਦੇ ਸਨ, ਉਨ੍ਹਾਂ ਦੇ ਅਨਪੜ੍ਹ ਹੋਣ ਕਾਰਨ ਜੁਬਲੀ ਸ਼ਬਦ ਉਨ੍ਹਾਂ ਦੀ ਜ਼ੁਬਾਨ ’ਤੇ ਚੜ੍ਹਦਾ ਨਹੀਂ ਸੀਦੂਸਰਾ ਸ਼ੇਰੋ-ਸ਼ਾਇਰੀ ਵਿੱਚ ਉਹ ਫਿੱਟ ਨਹੀਂ ਸੀ ਬੈਠ ਰਿਹਾਤੀਸਰਾ ਉਸ ਵਕਤ ਕੋਈ ਡੈਂਟਿਸਟ ਨਹੀਂ ਸਨ ਹੁੰਦੇਲੋਕਾਂ ਦੇ ਮੂੰਹ ਵਿੱਚੋਂ ਜਦੋਂ ਦੰਦ ਲਿਕਲ ਜਾਂਦੇ ਸਨ ਤਾਂ ਉਹ ਲੁਆ ਨਹੀਂ ਸੀ ਸਕਦੇਜਦੋਂ ਉਹ ਅੱਖਰ ਜੁਬਲੀ ਬੋਲਦੇ ਸੀ ਤਾਂ ਉਨ੍ਹਾਂ ਦੇ ਮੂੰਹ ਵਿੱਚੋਂ ਫੂਕ ਨਿਕਲ ਜਾਂਦੀ ਸੀ ਅਤੇ ਸ਼ਬਦ ਸਹੀ ਨਹੀਂ ਸੀ ਬੋਲਿਆ ਜਾਂਦਾਇਸ ਸਾਰੇ ਕੰਮ ਨੂੰ ਅਸਾਨ ਕਰਨ ਵਾਸਤੇ ਇਨ੍ਹਾਂ ਦੋਵਾਂ ਭਾਈਆਂ ਨੇ ਜੁਬਲੀ ਦੀ ਜਗ੍ਹਾ ਉਸ ਨੂੰ ਜੁਗਨੀ ਕਰ ਦਿੱਤਾ, ਜਿਸ ਨੂੰ ਅੱਜ ਕੱਲ੍ਹ ਅਸੀਂ ਜੁਗਨੀ ਆਖਦੇ ਹਾਂਆਪਣੇ ਟੱਪਿਆਂ ਅਤੇ ਸ਼ੇਅਰਾਂ ਵਿੱਚ ਉਨ੍ਹਾਂ ਇਸ ਸ਼ਬਦ ਨੂੰ ਫਿੱਟ ਕਰਨਾ ਸ਼ੁਰੂ ਕਰ ਦਿੱਤਾਅਸੀਂ ਪੰਜਾਬੀ ਤਾਂ ਵੈਸੇ ਵੀ ਅੱਖਰਾਂ ਨੂੰ ਆਪਣੀ ਆਸਾਨੀ ਦੇ ਮੁਤਾਬਿਕ ਢਾਲ ਲੈਂਦੇ ਹਾਂ ਅਤੇ ਵਿਗਾੜ ਵੀ ਲੈਂਦੇ ਹਾਂ ਜਿਵੇਂ ਜ਼ਫ਼ਰਵਾਲ ਨੂੰ ਸਾਡੇ ਪੁਰਾਣੇ ਬਜ਼ੁਰਗ ਡਫਰਵਾਲ ਹੀ ਕਹਿੰਦੇ ਸੀਮੁਜਫ਼ਰਪੁਰ ਨੂੰ ਮੁਡਫਰਪੁਰ, ਦਮਾਗ ਨੂੰ ਡਮਾਗ ਤੇ ਫ਼ਾਰਸੀ ਦੇ ਅੱਖਰ ਲਬ ਨੂੰ ਅਸੀਂ ਉਲਟਾ ਲਿਆ ਅਤੇ ਉਸ ਨੂੰ ਅਸੀਂ ਬੁੱਲ੍ਹ ਕਰ ਲਿਆ, ਜਿਸ ਨੂੰ ਅਸੀਂ ਹੁਣ ਬੁੱਲ੍ਹ ਕਹਿੰਦੇ ਹਾਂਇਨ੍ਹਾਂ ਭਾਈਆਂ ਨੇ ਵੀ ਇੰਜ ਹੀ ਜੁਬਲੀ ਨੂੰ ਜੁਗਨੀ ਬਣਾ ਦਿੱਤਾਇਨ੍ਹਾਂ ਵੱਲੋਂ ਗਾਇਆ ਗਾਣਾ ਜੁਗਨੀ ਜਿੰਨੇ ਵੀ ਜਲੂਸ ਨਿਕਲੇ, ਉਨ੍ਹਾਂ ਸਭ ਵਿੱਚ ਗਾਇਆ ਗਿਆ ਅਤੇ ਬਹੁਤ ਮਸ਼ਹੂਰ ਹੋਇਆਇਹ ਬਿਲਕੁਲ ਉਸੇ ਤਰ੍ਹਾਂ ਹੀ ਸੀ ਜਿਵੇਂ ਪੰਜਾਬੀ ਦੇ ਟੱਪੇ ਜਾਂ ਮਾਹੀਏ ਹੁੰਦੇ ਹਨ

ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਇਹ ਮਸ਼ਾਲ ਫਿਰਾਈ ਗਈ ਅਤੇ ਇਹ ਜੁਗਨੀ ਗਾਈ ਗਈਜਿਵੇਂ ਜਿਵੇਂ ਇਹ ਮਸ਼ਾਲ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਾਂਦੀ, ਉਸੇ ਮੁਤਾਬਿਕ ਉਸ ਸ਼ਹਿਰ ਦਾ ਨਾਮ ਜੁਗਨੀ ਦੇ ਵਿੱਚ ਸ਼ਾਮਿਲ ਕਰ ਦਿੱਤਾ ਜਾਂਦਾ ਤਾਂ ਕਿ ਉਸ ਇਲਾਕੇ ਦੇ ਲੋਕਾਂ ਨੂੰ ਵੀ ਜੁਗਨੀ ਆਪਣੀ ਲੱਗੇਵੇਖਿਆ ਜਾਵੇ ਤਾਂ ਜੁਗਨੀ ਦੇ ਟੱਪਿਆਂ ਵਿੱਚ ਇਸੇ ਤਰ੍ਹਾਂ ਹੁੰਦਾ ਹੈ ਜਿਵੇਂ: ਜੁਗਨੀ ਜਾ ਵੜੀ ਮੁਲਤਾਨ, ਜਿੱਥੇ ਬੜੇ-ਬੜੇ ਭਲਵਾਨ, ਜੁਗਨੀ ਜਾ ਵੜੀ ਮਦਰੱਸੇ, ਮਾਸਟਰ ਖਿੜਕੀ ਉਹਲੇ ਹੱਸੇ, ... ਜੁਗਨੀ ਜਾ ਵੜੀ ਜਲੰਧਰ, ਜੁਗਨੀ ਜਾ ਵੜੀ ਗੁਜਰਾਤ ਤੇ ਇਸੇ ਤਰ੍ਹਾਂ ਹੀ ਬਹੁਤ ਸਾਰਿਆਂ ਇਲਾਕਿਆਂ ਦੇ ਨਾਮ ਸ਼ਾਮਿਲ ਕਰ ਦਿੱਤੇ

ਮਲਿਕਾ ਵਿਕਟੋਰੀਆ ਨੂੰ ਮਰਿਆਂ ਅੱਜ ਸਵਾ ਸਦੀ ਬੀਤ ਗਈ ਹੈਨਵੀਂ ਪੜ੍ਹੀ ਨੂੰ ਪਤਾ ਹੀ ਨਹੀਂ ਹੋਣਾ ਕਿ ਮਲਿਕਾ ਵਿਕਟੋਰੀਆ ਕੌਣ ਹੈਮਲਿਕਾ ਵਿਕਟੋਰੀਆ ਦੀ ਗੋਲਡਨ ਜੁਬਲੀ ਦੀ ਵਜਾਹ ਦੇ ਨਾਲ ਜੁਗਨੀ ਵਜੂਦ ਵਿੱਚ ਆਈ ਤੇ ਅੱਜ ਵੀ ਕਾਇਮ ਹੈਚੜ੍ਹਦੇ ਅਤੇ ਲਹਿੰਦੇ ਪੰਜਾਬ, ਦੋਵਾਂ ਵਿੱਚ ਹੀ ਸਾਡੇ ਫਨਕਾਰ ਇਸ ਨੂੰ ਬਹੁਤ ਸ਼ੌਕ ਦੇ ਨਾਲ ਗਾਉਂਦੇ ਹਨ ਅਤੇ ਲੋਕ ਸੁਣਦੇ ਹਨ
**

(ਅਨੁਵਾਦਕ : ਜੁਗਿੰਦਰ ਸਿੰਘ ਭੱਟੀ (ਅੰਮ੍ਰਿਤਸਰ) ਫੋਨ: 91-79860-37268)

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4500)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

More articles from this author