Malwinder7ਨਿੱਜੀ ਭਾਵ ਜਦ ਸਮੂਹ ਦਾ ਭਾਵ ਬਣ ਜਾਵੇ ਤਾਂ ਉਹ ਸਾਹਿਤ ਹੁੰਦਾ ਹੈ। ਸਾਹਿਤ ਇਤਿਹਾਸ ਤੋਂ ...
(12 ਜਨਵਰੀ 2022)

ਮੈਂ ਕਵੀ ਹਾਂਪੰਜਾਬੀ ਸਾਹਿਤ ਦਾ ਪਾਠਕ ਹਾਂਹੋਰ ਭਾਸ਼ਾਵਾਂ ਦਾ ਅਨੁਵਾਦਿਤ ਉਪਲਬਧ ਸਾਹਿਤ ਵੀ ਪੜ੍ਹਦਾ ਹਾਂਵਾਰਤਕ ਵੀ ਲਿਖ ਲੈਂਦਾ ਹਾਂਪੁਸਤਕਾਂ ਦੇ ਰੀਵਿਊ ਵੀ ਕਰਦਾ ਹਾਂਮੇਰਾ ਇੱਕ ਪਰਿਵਾਰ ਹੈਇੱਕ ਵੱਖਰਾ ਪਰਿਵਾਰ ਜਿਸ ਵਿਚ ਬਹੁਤ ਸਾਰੇ ਕਵੀ, ਕਹਾਣੀਕਾਰ ਅਤੇ ਹੋਰ ਵਿਧਾਵਾਂ ਦੇ ਲੇਖਕ ਸ਼ਾਮਲ ਹਨਮੈਂ ਆਪਣੇ ਆਸੇ-ਪਾਸੇ ਵੱਸਦੀ ਦੁਨੀਆਂ ਤੋਂ ਥੋੜ੍ਹਾ ਵੱਖਰਾ ਹਾਂਇਹ ਵੱਖਰਤਾ ਦਾ ਅਹਿਸਾਸ ਮੈਨੂੰ ਮਾਣ ਬਖ਼ਸ਼ਦਾ ਹੈ

ਹੁਣ ਮੈਂ ਆਪਣੀ ਪ੍ਰਾਪਤ ਕੀਤੀ ਲੋੜੀਂਦੀ ਸਿਖਿਆ ਦੀ ਗੱਲ ਕਰਦਾ ਹਾਂਮੈਂ ਵਿਗਿਆਨ ਦਾ ਵਿਦਿਆਰਥੀ ਰਿਹਾਵਿਗਿਆਨ ਦਾ ਅਧਿਆਪਕ ਰਿਹਾਵਿਗਿਆਨ, ਗਣਿਤ ਪੜ੍ਹਿਆ ਤੇ ਪੜ੍ਹਾਇਆ ਹੈਇਹ ਸਿੱਖਿਆ ਸਾਡੀ ਲੋੜ ਹੈਸਾਡੇ ਭਵਿੱਖ ਦੀ ਆਸ ਹੈ ਇਹ ਸਿੱਖਿਆਇਹ ਸਿੱਖਿਆ ਮਨੁੱਖੀ ਲੋੜ ਦੇ ਦਾਇਰੇ ਅੰਦਰ ਕੈਦ ਸੀਮਤ ਸੁਤੰਤਰਤਾ ਹੈਇਸ ਸਿੱਖਿਆ ਨੇ ਸਾਨੂੰ ਰੁਜ਼ਗਾਰ ਦਿਵਾਉਣਾ ਹੈਇਸ ਨੇ ਸਾਡੇ ਉੱਪਰ ਪੜ੍ਹੇ-ਲਿਖੇ ਹੋਣ ਦਾ ਲੇਬਲ ਲਾਉਣਾ ਹੈਸਮਾਜ ਦਾ ਸਾਨੂੰ ਵੇਖਣ ਪਰਖਣ ਦਾ ਨਜ਼ਰੀਆ ਬਦਲਣਾ ਹੈਪਰ ਇਹ ਸਿੱਖਿਆ ਮੈਨੂੰ ਕਵਿਤਾ ਕੋਲ਼ ਲੈ ਕੇ ਨਹੀਂ ਗਈਇਸ ਸਿੱਖਿਆ ਨੇ ਮੈਨੂੰ ਸਾਹਿਤ ਪੜ੍ਹਨ ਦੀ ਚੇਟਕ ਵੀ ਨਹੀਂ ਲਾਈਮੈਂ ਸਕੂਲਾਂ, ਕਾਲਜਾਂ ਵਿੱਚੋਂ ਪ੍ਰਾਪਤ ਵਿਧੀਵੱਤ ਸਿੱਖਿਆ ਦੀ ਗੱਲ ਕਰ ਰਿਹਾ ਹਾਂਅੱਜ ਮਨੁੱਖ ਦੀ ਗੁਲਾਮ ਮਾਨਸਿਕਤਾ ਨੂੰ ਸੁਤੰਤਰ ਕਰਵਾਉਣ ਵਾਲੀ ਸਿੱਖਿਆ ਦੀ ਲੋੜ ਹੈਜੀਵਨ ਵਿਚ ਅਸੀਂ ਜਿਹੜੇ ਬਦਤਰ ਹਾਲਤਾਂ ਦਾ ਸਾਹਮਣਾ ਕਰ ਰਹੇ ਹਾਂ, ਲੋੜਾਂ, ਸਹੂਲਤਾਂ ਦੀ ਅਣਹੋਂਦ ਦੇ ਸ਼ਿਕਾਰ ਹਾਂ, ਮਾਨਸਿਕ ਅਤੇ ਸਰੀਰਕ ਅੱਤਿਆਚਾਰ ਸਹਿਣ ਕਰ ਰਹੇ ਹਾਂ, ਇਨ੍ਹਾਂ ਦਾ ਸਮਾਧਾਨ ਕਰਦੀ ਸਿੱਖਿਆ ਦੀ ਲੋੜ ਹੈਸਿੱਖਿਆ ਜਿਹੜੀ ਸਮਕਾਲ ਦੀ ਮਾਨਸਿਕ ਊਰਜਾ ਨੂੰ ਤਲਿੱਸਮੀ ਭਾਸ਼ਾ ਵਿਚ ਪ੍ਰਗਟ ਕਰਦੀ ਹੈਕੀ ਪੰਜਾਬੀ ਭਾਸ਼ਾ ਵਿਚ ਅਜਿਹੀ ਸਿੱਖਿਆ ਸੰਭਵ ਨਹੀਂ? ਬਿਲਕੁਲ ਸੰਭਵ ਹੈਲੋੜ ਹੈ ਸਿੱਖਿਆ ਪ੍ਰਾਪਤੀ ਲਈ ਜਗਿਆਸੂ ਮਨ ਦੀਸਕੂਲਾਂ, ਕਾਲਜਾਂ ਤੋਂ ਬਾਹਰ ਸਿੱਖਿਆ ਦਾ ਵਿਸਥਾਰ ਕਰਨ ਲਈ ਸਾਹਿਤ ਹੀ ਇੱਕੋ-ਇੱਕ ਰਸਤਾ ਹੈਅਜਿਹੀ ਸਿੱਖਿਆ ਲਈ ਕਠਿਨ ਰੁਕਾਵਟਾਂ ਪਾਰ ਕਰਨੀਆਂ ਪੈਣਗੀਆਂਅਜੋਕੀ ਸਿੱਖਿਆ ਅਜੇ ਦੇਸ਼ ਦੀ ਮਾਨਸਿਕਤਾ ਨਾਲ ਸੁਭਾਵਿਕ ਸਾਂਝ ਸਿਰਜਣ ਵਿਚ ਸਫ਼ਲ ਨਹੀਂ ਹੋਈ

ਭਾਸ਼ਾ ਦੀ ਗੱਲ ਵੱਖਰੀ ਹੈਭਾਸ਼ਾ ਤੁਹਾਡੀ ਦ੍ਰਿਸ਼ਟੀ ਦਾ ਵਿਸਥਾਰ ਕਰਦੀ ਹੈਭਾਸ਼ਾ ਤੁਹਾਨੂੰ ਆਪਣੇ ਵਿਚਾਰ ਵਿਅਕਤ ਕਰਨ ਦੀ ਖੁੱਲ੍ਹ ਦਿੰਦੀ ਹੈਭਾਸ਼ਾ ਦਾਇਰੇ ਤੋਂ ਬਾਹਰ ਫੈਲਦਾ ਪ੍ਰਕਾਸ਼ ਹੈਭਾਸ਼ਾ ਤੁਹਾਡੇ ਵਿਹਾਰ ਦਾ ਹਿੱਸਾ ਹੁੰਦੀ ਹੈਵਿਹਾਰ ਸਿੱਖਣ ਲਈ ਉਚੇਚ ਨਹੀਂ ਕਰਨਾ ਪੈਂਦਾਪਰ ਵਿਧੀਵਤ ਸਿੱਖਿਆ ਤੁਹਾਨੂੰ ਉਹ ਭਾਸ਼ਾ ਵੀ ਨਹੀਂ ਸਿਖਾਉਂਦੀ ਜੋ ਤੁਹਾਨੂੰ ਕਿਸੇ ਵੱਖਰੀ ਦੁਨੀਆਂ ਵਿਚ ਲੈ ਜਾਵੇਅਜਿਹੀ ਭਾਸ਼ਾ ਸਿੱਖਣ ਦੇ ਸਬੱਬ ਹੋਰ ਬਣਦੇ ਹਨਇਹ ਸਬੱਬ ਸਿੱਖਿਆ ਸੰਸਥਾਵਾਂ ਦੀਆਂ ਵਲਗਣਾਂ ਤੋਂ ਬਾਹਰ ਹੀ ਸੰਭਵ ਹਨਵਲਗਣਾਂ ਤੋਂ ਬਾਹਰ ਜਿੱਥੇ ਕਿਤਾਬਾਂ ਦਾ ਸੰਸਾਰ ਹੈਕਿਤਾਬਾਂ ਸਾਨੂੰ ਜਸ਼ਨ ਅਤੇ ਸੋਗ ਵੇਲੇ ਸਹਿਜ ਰਹਿਣ ਦੀ ਜਾਚ ਸਿਖਾਉਂਦੀਆਂ ਹਨਕਿਤਾਬਾਂ ਅਨਿਆਂ ਵਿਰੁੱਧ ਵਿਦਰੋਹ ਕਰਨ ਲਈ ਮਾਨਸਿਕ ਸਮਝ ਪੈਦਾ ਕਰਦੀਆਂ ਹਨਇਹ ਸਾਡੇ ਅੰਦਰਲੇ ਕਮਜ਼ੋਰ ਬੰਦੇ ਨੂੰ ਮਜ਼ਬੂਤ ਕਰਦੀਆਂ ਹਨਕਿਤਾਬਾਂ ਪਿਆਰ ਕਰਨਾ ਸਿਖਾਉਂਦੀਆਂ ਹਨਕਿਤਾਬਾਂ ਕੱਚੇ ਘੜੇ ’ਤੇ ਤੈਰਨ ਦੇ ਅਰਥ ਦੱਸਦੀਆਂ ਹਨਇਹ ਕੁਕਨੂਸ ਵਾਂਗ ਆਪਣੀ ਹੀ ਰਾਖ਼ ਵਿੱਚੋਂ ਮੁੜ ਜਨਮ ਲੈਣ ਦਾ ਬਲ ਦੱਸਦੀਆਂ ਹਨਕਿਤਾਬਾਂ ਪੜ੍ਹਦਿਆਂ ਅਸੀਂ ਅਧਿਆਇ ਰਟਦੇ ਨਹੀਂ, ਗ੍ਰਹਿਣ ਕਰਦੇ ਹਾਂਪੜ੍ਹਦਿਆਂ ਪੜ੍ਹਦਿਆਂ ਸਾਡੀ ਪੜ੍ਹਨ ਦੀ ਗਤੀ ਅਤੇ ਗ੍ਰਹਿਣ ਕਰਨ ਦੀ ਸ਼ਕਤੀ ਸੁਭਾਵਕ ਗਤੀ ਨਾਲ ਵਧਦੀ ਹੈਸਾਨੂੰ ਕੋਈ ਉਚੇਚ ਨਹੀਂ ਕਰਨਾ ਪੈਂਦਾਸਾਡੇ ਸਿਰ ‘ਤੇ ਕਿਸੇ ਪ੍ਰੀਖਿਆ ਵਿਚ ਬੈਠਣ ਦਾ ਡਰ ਵੀ ਨਹੀਂ ਹੁੰਦਾਸਾਨੂੰ ਆਪਣੇ ਅੰਦਰ ਚਾਨਣ ਫੈਲਦਾ ਮਹਿਸੂਸ ਹੁੰਦਾ ਹੈਸਾਡਾ ਵਸਤਾਂ, ਵਰਤਾਰਿਆਂ ਨੂੰ ਵੇਖਣ ਦਾ ਨਜ਼ਰੀਆ ਬਦਲਦਾ ਹੈਖੁਰਦਰੀਆਂ ਵਸਤਾਂ ਵਿਚ ਕੋਮਲਤਾ ਸਾਕਾਰ ਹੋਣ ਲੱਗਦੀ ਹੈਸਾਡੇ ਫੁਰਨੇ ਕਵਿਤਾਵਾਂ ਬਣ ਜਾਂਦੇ ਹਨਸਾਡੇ ਬਿਰਤਾਂਤ ਗਲਪ ਦੀ ਕੋਈ ਰਚਨਾ ਦਾ ਆਕਾਰ ਗ੍ਰਹਿਣ ਕਰਦੇ ਹਨਸਾਡੀਆਂ ਸੋਚਾਂ ਸਵੈ ਸੰਗ ਸੰਵਾਦ ਰਚਾਉਂਦੀਆਂ ਹਨਸਾਡੇ ਅੰਦਰ ਵਿਚਾਰ ਮੌਲਦੇ ਹਨਸਾਡੀ ਕਲਪਨਾ ਅੰਬਰ ਵਿੱਚ ਪੀਘਾਂ ਪਾਉਣ ਲੱਗਦੀ ਹੈਅਸੀਂ ਕਿਸੇ ਅਦੁੱਤੀ ਊਰਜਾ ਨਾਲ ਭਰੇ ਰਹਿੰਦੇ ਹਾਂਇੱਕ ਸਵੈਮਾਣ ਸਾਡੇ ਅੰਗ-ਸੰਗ ਤੁਰਦਾ ਹੈਵਿਧੀਵਤ ਸਿੱਖਿਆ ਕੋਲ ਅਜਿਹੇ ਚਮਤਕਾਰ ਨਹੀਂ ਹਨ ਜੋ ਸਾਨੂੰ ਸੋਚਣ ਦੀ ਸਮਰੱਥਾ ਦੇਵੇ, ਸਾਡੀ ਕਲਪਨਾ ਸ਼ਕਤੀ ਪ੍ਰਵਾਜ਼ ਭਰੇ

ਭਾਸ਼ਾ ਤੁਹਾਡੇ ਭਾਵਾਂ ਨੂੰ ਪ੍ਰਗਟਾਉਣ ਦੇ ਸਮਰੱਥ ਹੋਣੀ ਚਾਹੀਦੀ ਹੈਕੀ ਸਕੂਲੀ ਸਿੱਖਿਆ ਦੌਰਾਨ ਪੜ੍ਹਾਈ ਭਾਸ਼ਾ ਸਾਨੂੰ ਇਸ ਯੋਗ ਬਣਾਉਂਦੀ ਹੈ? ਸਕੂਲੀ ਸਿੱਖਿਆ ਸਾਨੂੰ ਰੱਟਾ ਲਾਉਣ, ਨਕਲ ਮਾਰਨ ਅਤੇ ਕਿਸੇ ਵੀ ਹੀਲੇ ਇਮਤਿਹਾਨ ਵਿੱਚੋਂ ਪਾਸ ਹੋਣ ਦਾ ਜੁਗਾੜ ਕਰਨ ਦੇ ਯੋਗ ਹੀ ਬਣਾਉਂਦੀ ਹੈਚਲੋ! ਹੋਰ ਗੱਲ ਕਰਦੇ ਹਾਂਸਾਡੀ ਸਿੱਖਿਆ ਸਾਡੇ ਰੋਜ਼ਾਨਾ ਦੇ ਜੀਵਨ ਵਿਚ ਕਿੰਨੀ ਕੁ ਕਾਰਗਰ ਸਿੱਧ ਹੁੰਦੀ ਹੈ? ਅਸੀਂ ਸਵੇਰ ਤੋਂ ਸ਼ਾਮ ਤੱਕ ਜਿਸ ਵਿਹਾਰ ਦੀ ਸੰਗਲੀ ਨਾਲ ਬੱਝੇ ਰਹਿੰਦੇ ਹਾਂ, ਉਸ ਵਿੱਚੋਂ ਸੁਤੰਤਰ ਹੋਣ ਲਈ ਸਿੱਖਿਆ ਸਾਡੀ ਕਿੰਨੀ ਕੁ ਅਤੇ ਕਿੱਥੇ ਮਦਦ ਕਰਦੀ ਹੈ? ਸਾਡੇ ਕੋਲ ਸਵਾਲ ਏਨੇ ਜ਼ਿਆਦਾ ਹਨ ਕਿ ਜਵਾਬ ਤਲਾਸ਼ਦਿਆਂ ਜੀਵਨ ਛੋਟਾ ਪੈ ਜਾਂਦਾ ਹੈਕਾਰਣ ਸ਼ਾਇਦ ਇਹ ਹੈ ਕਿ ਜੀਵਨ ਨੂੰ ਸਿੱਖਿਆ ਨੇ ਗੁੰਝਲਦਾਰ ਬਣਾ ਛੱਡਿਆ ਹੈਜੀਵਨ ਅਤੇ ਸਿੱਖਿਆ ਵਿਚਲੀ ਵਿੱਥ ਜੀਵਨ ਦੀਆਂ ਬਹੁਤੀਆਂ ਤ੍ਰਾਸਦੀਆਂ ਦਾ ਕਾਰਣ ਬਣਦੀ ਹੈਜੀਵਨ ਵਿਚ ਸੰਤੁਲਨ ਪੈਦਾ ਕਰਨਾ ਹੀ ਅੱਜ ਦੀ ਵੱਡੀ ਚੁਣੌਤੀ ਹੈਸਿੱਖਿਆ ਦੇ ਮੁੱਢਲੇ ਵਰ੍ਹਿਆਂ ਦੌਰਾਨ ਸਾਨੂੰ ਆਪਣੀਆਂ ਭਾਵਨਾਵਾਂ ਨੂੰ ਵਿਅਕਤ ਕਰਨ, ਭਾਵਨਾਵਾਂ ਉੱਪਰ ਕਾਬੂ ਪਾਉਣ ਦਾ ਹੁਨਰ ਜਾਂ ਸਹਿਜ ਵੀ ਸਿੱਖਣਾ ਚਾਹੀਦਾ ਹੈਸਾਡੇ ਖ਼ੁਸ਼ ਹੋਣ, ਉਦਾਸ ਹੋਣ, ਹੱਸਣ, ਰੋਣ, ਗੁੱਸਾ ਕਰਨ, ਹਲੀਮੀ ਵਰਤਣ, ਪਿਆਰ ਅਤੇ ਨਫ਼ਰਤ ਕਰਨ ਮੌਕੇ ਯੋਗ ਭਾਵਾਂ ਨੂੰ ਵਰਤਣਾ ਆਉਣਾ ਚਾਹੀਦਾ ਹੈਜੇਕਰ ਅਸੀਂ ਗ਼ਮ ਵੇਲੇ ਖ਼ੁਸ਼ ਹੁੰਦੇ ਹਾਂ, ਸੋਗ ਦੇ ਸਮੇਂ ਆਪਣੇ ਹਾਸੇ ਉੱਪਰ ਕਾਬੂ ਨਹੀਂ ਨਹੀਂ ਰੱਖ ਸਕਦੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸਾਡੀ ਭਾਵਾਂ ਵਾਲੀ ਸਿੱਖਿਆ ਅਧੂਰੀ ਹੈਸਾਡੀ ਭਾਸ਼ਾ ਅਪਾਹਜ ਹੈਅਜਿਹਾ ਸਾਡੀ ਭਾਸ਼ਾ ਨੂੰ ਵਰਤਣ ਵਿਚ ਨੁਕਸ ਕਾਰਣ ਹੈਸਾਡੀਆਂ ਭਾਵਨਾਵਾਂ ਦੇ ਅਣਵਿਕਸਤ ਰਹਿਣ ਕਰਕੇ ਹੈਸਰੀਰਕ ਭਾਸ਼ਾ ਭਾਵਾਂ ਨੂੰ ਪ੍ਰਗਟਾਉਣ ਦੇ ਵਧੇਰੇ ਸਮਰੱਥ ਲੱਗਦੀ ਹੈਅੰਗਰੇਜ਼ ਲੋਕ ਗੱਲਾਂ ਕਰਦਿਆਂ ਆਪਣੀਆਂ ਸਰੀਰਕ ਹਰਕਤਾਂ ਦੀ ਵਰਤੋਂ ਸਾਥੋਂ ਵੱਧ ਕਰਦੇ ਹਨ ਉਨ੍ਹਾਂ ਦੀਆਂ ਅਦਾਵਾਂ ਦਾ ਨੌਟੰਕੀਪਨ ਸੰਵਾਦ ਨੂੰ ਪ੍ਰਭਾਵੀ ਅਤੇ ਮਜ਼ੇਦਾਰ ਬਣਾਉਣ ਵਿਚ ਮਦਦ ਕਰਦਾ ਹੈਭਾਸ਼ਾ ਭਾਵਨਾਵਾਂ ਨੂੰ ਪ੍ਰਗਟਾਉਣ ਅਤੇ ਸਰੋਤੇ ਤੱਕ ਪਹੁੰਚਾਉਣ ਦੇ ਵਧੇਰੇ ਯੋਗ ਹੋ ਜਾਂਦੀ ਹੈ

ਯੋਗ ਭਾਸ਼ਾ ਕੋਲ ਨਾ ਹੋਣ ਕਾਰਣ ਸਾਹਿਤ ਦੇ ਕਲਪਨਾ ਸੰਸਾਰ ਵਿਚ ਪ੍ਰਵੇਸ਼ ਕਰਨ ਦਾ ਬੂਹਾ ਬੰਦ ਰਹਿੰਦਾ ਹੈਸਿਰਜਣ ਪ੍ਰਕਿਰਿਆ ਲਈ ਗਿਆਨ ਨਾਲੋਂ ਕਲਪਨਾ ਦੀ ਵਧੇਰੇ ਲੋੜ ਹੁੰਦੀ ਹੈਸਾਹਿਤ ਦੀ ਕਿਸੇ ਵੀ ਵਿਧਾ ਦੀ ਸਿਰਜਣਾ ਵਿਚ ਮਹੱਤਵਪੂਰਣ ਭੂਮਿਕਾ ਕਲਪਨਾ ਦੀ ਹੁੰਦੀ ਹੈਵੱਖ-ਵੱਖ ਉਮਰ, ਧਰਮ, ਜਾਤ, ਕਬੀਲੇ, ਅਤੇ ਇਲਾਕੇ ਦੇ ਲੋਕਾਂ ਨਾਲ ਗੱਲਾਂ ਕਰਕੇ ਅਸੀਂ ਆਪਣੀ ਸਿਰਜਣਾਤਮਕ ਊਰਜਾ ਨੂੰ ਹੁਲਾਰਾ ਦੇ ਸਕਦੇ ਹਾਂਅਜਿਹੇ ਵੇਲੇ ਬੋਲਣ ਨਾਲੋਂ ਸੁਣਨਾ ਵਧੇਰੇ ਲਾਹੇਵੰਦ ਹੁੰਦਾ ਹੈਅਦਭੁੱਤ ਲੱਗਦੀਆਂ ਵਸਤਾਂ, ਵਰਤਾਰਿਆਂ ਬਾਰੇ ਖੁੱਲ੍ਹ ਕੇ ਲਿਖਣ ਦਾ ਅਭਿਆਸ ਕੀਤਿਆਂ ਵੀ ਸਿਰਜਣਾ ਦੇ ਨਕਸ਼ ਗੂੜ੍ਹੇ ਹੁੰਦੇ ਹਨਜੀਵਨ ਦੇ ਹਰ ਵਰਤਾਰੇ ਦੀ ਸਫ਼ਲਤਾ ਉਸ ਨੂੰ ਖ਼ਾਮੀਆਂ ਮੁਕਤ ਕਰਨਾ ਹੁੰਦਾ ਹੈਸਿੱਖਿਆ ਅਤੇ ਭਾਸ਼ਾ ਵਿਚਲੀਆਂ ਖ਼ਾਮੀਆਂ ਸਾਡੇ ਦੁਆਲੇ ਭਰਮਾਂ ਦਾ ਜਾਲ ਸਿਰਜ ਦਿੰਦੀਆਂ ਹਨਕਈ ਤਰ੍ਹਾਂ ਦੇ ਡਰ ਸਾਡੇ ਅੰਗ-ਸੰਗ ਹੋ ਜਾਂਦੇ ਹਨਡਰਪੋਕ ਹੋਣਾ ਅਸਫ਼ਲਤਾ ਦਾ ਆਗਾਜ਼ ਹੋਣਾ ਹੈਵਿਗਿਆਨਿਕ ਅਤੇ ਤਰਕਸ਼ੀਲ ਨਜ਼ਰੀਏ ਨਾਲ ਅਸੀਂ ਡਰ ਮੁਕਤ ਹੁੰਦੇ ਹਾਂਉਸਾਰੂ ਸਾਹਿਤ ਸਾਨੂੰ ਇਸ ਡਰ ਤੋਂ ਮੁਕਤ ਕਰਦਾ ਹੈਆਪਣੀ ਖ਼ੁਸ਼ੀ, ਮਾਨਸਿਕ ਸੰਤੁਸ਼ਟੀ ਅਤੇ ਮਜ਼ੇ ਲੈਣ ਲਈ ਲਿਖਣਾ ਸਾਹਿਤ ਨਹੀਂ ਹੁੰਦਾਲੇਖਕ ਦੀ ਸਿਰਜਣਾ ਦੇ ਕੇਂਦਰ ਵਿਚ ਸਮਾਜ ਹੋਣਾ ਚਾਹੀਦਾ ਹੈਰਚਨਾ ਰਚਣਹਾਰੇ ਲਈ ਨਹੀਂ ਹੁੰਦੀਸੁਰਜੀਤ ਪਾਤਰ ਹੋਰਾਂ ਦਾ ਇੱਕ ਸ਼ੇਅਰ ਹੈ:

ਮੈਂ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ,
ਪਾਣੀ ਨੇ ਮੇਰੇ ਗੀਤ ਮੈਂ ਪਾਣੀ ’ਤੇ ਲੀਕ ਹਾਂ

ਸਾਹਿਤ ਵਿਚ ਇਹ ਚਿਰ-ਸਥਾਈ ਰਹਿਣ ਦੀ ਚੇਸ਼ਟਾ ਹੀ ਸਭ ਤੋਂ ਮਹੱਤਵਪੂਰਨ ਅਤੇ ਪਿਆਰੀ ਗੱਲ ਹੈਗੀਤਾਂ ਦੇ ਅਮਰ ਹੋਣ ਲਈ ਉਨ੍ਹਾਂ ਦੀ ਸਿਰਜਣ ਪ੍ਰਕ੍ਰਿਆ ਵਿਚ ਕਲਪਨਾ, ਭਾਸ਼ਾ, ਭਾਵ ਅਤੇ ਇਲਾਹੀ ਛਿਣ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨਅਜਿਹਾ ਹਰ ਗੀਤ ਦਾ ਨਸੀਬ ਨਹੀਂ ਬਣਦਾਗਿਆਨ ਦਾ ਭੰਡਾਰ ਕਵਿਤਾ ਨਹੀਂ ਹੁੰਦਾਸਾਹਿਤ ਦਾ ਵੱਡਾ ਆਸਰਾ ਗਿਆਨ ਨਹੀਂ ਭਾਵ ਹੁੰਦਾ ਹੈਗਿਆਨ ਕੋਲ ਦਲੀਲ ਹੁੰਦੀ ਹੈਦਲੀਲ ਗੱਲ ਨੂੰ ਸਮੇਟ ਦਿੰਦੀ ਹੈਭਾਵ ਸਿਰਜਣ ਛਿਣ ਦਾ ਸੰਚਾਰ ਕਰਦਾ ਹੈਸੰਚਾਰ ਵਿਚ ਜਿੰਨੀ ਜ਼ਿਆਦਾ ਰਵਾਨਗੀ ਹੋਵੇਗੀ, ਵਗਦੇ ਪਾਣੀਆਂ ਵਾਂਗ ਉੰਨੀ ਹੀ ਲੰਮੀ ਉਸਦੀ ਉਮਰ ਹੋਵੇਗੀਨਿੱਜੀ ਭਾਵ ਜਦ ਸਮੂਹ ਦਾ ਭਾਵ ਬਣ ਜਾਵੇ ਤਾਂ ਉਹ ਸਾਹਿਤ ਹੁੰਦਾ ਹੈਸਾਹਿਤ ਇਤਿਹਾਸ ਤੋਂ, ਕਾਲ ਤੋਂ ਪਾਰ ਦੀ ਕੋਈ ਚੀਜ਼ ਹੁੰਦੀ ਹੈ, ਜਿਸਦੀ ਭਾਸ਼ਾ ਦਾ ਤਲਿੱਸਮ ਕਠੋਰ ਹਿਰਦਿਆਂ ਅੰਦਰ ਕੂਲੇ ਅਹਿਸਾਸ ਪੈਦਾ ਕਰਦਾ ਹੈਅਧਿਆਤਮਿਕਤਾ, ਰੂਹਾਨੀਅਤ ਸਾਹਿਤ ਅੰਦਰ ਲੁਪਤ ਨਿਰ-ਉਚੇਚ ਵਰਤਾਰੇ ਹਨ, ਜਿਨ੍ਹਾਂ ਦਾ ਕੋਈ ਆਕਾਰ ਨਹੀਂ ਹੁੰਦਾ, ਹੋਂਦ ਨਹੀਂ ਹੁੰਦੀ, ਚਾਨਣ ਦੀ ਝਲਕ ਮਾਤਰ ਇਸ਼ਾਰੇ ਹੁੰਦੇ ਹਨਬਾਹਰੀ ਸੰਸਾਰ ਨੂੰ ਸਾਡੀਆਂ ਇੰਦਰੀਆਂ ਪ੍ਰਤੱਖ ਰੂਪ ਵਿਚ ਵੇਖਦੀਆਂ ਅਤੇ ਮਹਿਸੂਸ ਕਰਦੀਆਂ ਹਨਸਾਹਿਤ ਅੰਦਰ ਸਾਕਾਰ ਹੁੰਦੇ ਦ੍ਰਿਸ਼ ਪ੍ਰਤੱਖ ਨਹੀਂ ਹੁੰਦੇਪ੍ਰਤੱਖਤਾ ਦੀ ਇਸ ਘਾਟ ਨੂੰ ਸਮਝਣਾ ਅਤੇ ਪੂਰਾ ਕਰਨਾ ਹੀ ਸਾਹਿਤ ਦਾ ਸੁਹਜ ਹੈ

ਅੱਜ ਜਦੋਂ ਅਸੀਂ ਸਾਹਿਤ ਦੀ ਕਿਸੇ ਵਿਧਾ ਬਾਰੇ ਗੱਲ ਕਰਦੇ ਹਾਂ ਤਾਂ ਪੰਜ ਦਹਾਕੇ ਜਾਂ ਇਸ ਤੋਂ ਵੱਧ ਦਹਾਕੇ ਪਹਿਲਾਂ ਲਿਖੀਆਂ ਕਵਿਤਾਵਾਂ, ਕਹਾਣੀਆਂ ਦਾ ਜ਼ਿਕਰ ਹੀ ਕਰਦੇ ਹਾਂਸਮਕਾਲ ਵਿਚ ਸਿਰਜਣਾ ਦੀ ਬਹੁਤਾਤ ਹੈਸ਼ੋਸ਼ਲ ਮੀਡੀਆ ਨੇ ਝੱਟਪਟੀ ਵਰਤਾਰੇ ਨੂੰ ਬਹੁਤ ਉਤਸ਼ਾਹਤ ਕੀਤਾ ਹੈਅੱਜ ਪੋਸਟ ਕੀਤੀ ਰਚਨਾ ਕੁਝ ਦਿਨਾਂ ਦੇ ਵਕਫ਼ੇ ’ਤੇ ਬੀਤੇ ਦੀ ਗੱਲ ਬਣ ਜਾਂਦੀਸਾਡੇ ਗੀਤ ਹੁਣ ਪਾਣੀ ਨਹੀਂ ਰਹੇ, ਪਾਣੀ ’ਤੇ ਲੀਕ ਹੋ ਗਏ ਹਨਵਗਦੇ ਪਾਣੀਆਂ ਦੀ ਉਮਰ ਸਾਡੇ ਸਾਹਿਤ ਦੀ ਉਮਰ ਨਹੀਂ ਰਹੀਫ਼ਿਕਰਮੰਦ ਤਾਂ ਹੋਈਏ! ਵਿਚਾਰ ਤਾਂ ਕਰੀਏਸੋਚੀਏ, ਵਿਚਾਰੀਏ, ਸੰਵਾਦ ਰਚਾਈਏਸਾਨੂੰ ਆਪਣੀ ਸਮਰੱਥਾ ’ਤੇ ਯਕੀਨ ਹੈਇਸ ਯਕੀਨ ਨੂੰ ਬਣਾਈ ਰੱਖਣ ਲਈ ਤੱਤਫੱਟ ਵਰਤਾਰੇ ਨੂੰ ਤਿਆਗਣਾ ਪਵੇਗਾਸਾਧਨਾ ਕਰਨ ਨੂੰ ਵਿਹਾਰ ਬਣਾਉਣਾ ਪਵੇਗਾਥੋੜ੍ਹੀ ਜਿਹੀ ਸੋਝੀ ਅਤੇ ਕਠਿਨ ਪੈਂਡਿਆਂ ਤੋਂ ਪਾਰ ਸਾਹਿਤ ਦਾ ਉੱਜਵਲ ਭਵਿੱਖ ਸਾਨੂੰ ਉਡੀਕ ਰਿਹਾ ਹੈਭਾਸ਼ਾ ਅਤੇ ਕਲਪਨਾ ਸਾਡੇ ਸਾਹਾਂ ਵਿਚ ਮੌਲਦੇ ਅਹਿਸਾਸ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3273)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

More articles from this author