BaljinderAtwal7ਪੰਜਾਬੀ ਸਾਹਿਤ ਖੇਤਰ ਦੀਆਂ ਅਹਿਮ ਸ਼ਖਸੀਅਤਾਂ ਦੀ ਹਾਜ਼ਰੀ ਵਿੱਚ ਦੇਸ ਪ੍ਰਦੇਸ ਟੀ ਵੀ ਵਲੋਂ ...
(6 ਮਾਰਚ 2018)

 

BalbirSikandB3ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਬਲਬੀਰ ਸਿਕੰਦ ਵਰਗੀ ਨੇਕ ਰੂਹ ਦਾ ਪਿਆਰ ਹਾਸਲ ਹੋਇਆਜਦੋਂ ਉਹ ਇਹ ਕਹਿੰਦੇ ਕਿ “ਮੈਂ ਦੇਸ ਪ੍ਰਦੇਸ ਟੀ ਵੀ ਪ੍ਰੋਗਰਾਮ ਸ਼ੁਰੂ ਤੋਂ ਵੇਖਦਾ ਆ ਰਿਹਾ ਹਾਂ ਅਤੇ ਮੈਂ ਤੇਰਾ ਫੈਨ ਹਾਂ।” ਤਾਂ ਇਹ ਮੇਰੇ ਲਈ ਅਸ਼ੀਰਵਾਦ ਹੀ ਤਾਂ ਸੀਉਹ ਮੈਨੂੰ ਬੇਟਾ ਬੇਟਾ ਕਹਿੰਦੇ ਅਸੀਸਾਂ ਦਿੰਦੇ ਕਦੇ ਨਾ ਥਕਦੇਫੋਨ ’ਤੇ ਕਈ ਸਾਲਾਂ ਦੀ ਸਾਂਝ ਤੋਂ ਬਾਅਦ ਮੇਰੀ ਬੇਨਤੀ ’ਤੇ ਉਹ ਮਈ 2009 ਵਿਚ ਸਰੀ, ਵੈਨਕੂਵਰ ਆਏ ਤੇ ਇੱਕ ਹਫਤਾ ਮੇਰੇ ਪਾਸ ਰਹੇਰਾਜਧਾਨੀ ਵਿਕਟੋਰੀਆ ਸਮੇਤ ਬਿਊਟੀਫੁੱਲ ਬ੍ਰਿਟਿਸ਼ ਕੋਲੰਬੀਆ ਦੇ ਕੁਝ ਅਹਿਮ ਸਥਾਨਾਂ ਦੀ ਸੈਰ ਕੀਤੀਰੈੱਡ ਐੱਫ ਐੱਮ ਅਤੇ ਦੇਸ ਪ੍ਰਦੇਸ ਟੀ ਵੀ ’ਤੇ ਇੰਟਰਵਿਊ ਪ੍ਰਸਾਰਿਤ ਕੀਤੀਆਂ ਜਿਨ੍ਹਾਂ ਵਿੱਚ ਸਿਕੰਦ ਸਾਹਿਬ ਨੇ ਦਰਸ਼ਕਾਂ ਤੇ ਸਰੋਤਿਆਂ ਨਾਲ ਜ਼ਿੰਦਗੀ ਦੇ ਤਲਖ ਤਜਰਬੇ ਸਾਂਝੇ ਕੀਤੇਪੰਜਾਬੀ ਸਾਹਿਤ ਖੇਤਰ ਦੀਆਂ ਅਹਿਮ ਸ਼ਖਸੀਅਤਾਂ ਦੀ ਹਾਜ਼ਰੀ ਵਿੱਚ ਦੇਸ ਪ੍ਰਦੇਸ ਟੀ ਵੀ ਵਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ, ਜਿੱਥੇ ਉਹ ਇੰਨੇ ਭਾਵੁਕ ਹੋ ਗਏ, ਜਿਵੇਂ ਕਿਸੇ ਬਲ਼ਦੇ ਹੋਏ ਜੰਗਲ ’ਤੇ ਬਰਸਾਤ ਹੋ ਗਈ ਹੋਵੇ ਉਹ ਨੰਦ ਲਾਲ ਨੂਰਪੁਰੀ ਜੀ ਦੇ ਸੱਚੇ ਸ਼ਗਿਰਦ ਸਨ, ਜਿਹਨਾਂ ਨੂਰਪੁਰੀ ਜੀ ਦੀ ਜ਼ਿੰਦਗੀ ਦੇ ਆਖਰੀ ਦੁਖਦਾਈ ਅਤੇ ਗਰੀਬੀ ਦੇ ਦਿਨਾਂ ਵਿਚ ਮਾਇਕ ਸਹਾਇਤਾ ਵੀ ਕੀਤੀ, ਜਿਸ ਦਾ ਸਬੂਤ ਨੰਦ ਲਾਲ ਨੂਰਪੁਰੀ ਜੀ ਦੀਆਂ ਸਿਕੰਦ ਸਾਹਿਬ ਨੂੰ ਹਸਤ ਲਿਖੀਆਂ ਚਿੱਠੀਆਂ ਹਨ

BalbirSikandD2ਸਿਕੰਦ ਸਾਹਿਬ ਸ਼ਾਇਰ, ਗੀਤਕਾਰ, ਲੇਖਕ, ਐਕਟਰ ਅਤੇ ਹੋਰ ਕਈ ਖੇਤਰਾਂ ਵਿਚ ਕਲਾਕਾਰ ਸਨ ਤੇ ਬਹੁਤ ਵਧੀਆ ਇਨਸਾਨ ਸਨਧਰਮਿੰਦਰ ਅਤੇ ਅਜੀਤ ਦਿਓਲ ਨਾਲ ਪਰਿਵਾਰਿਕ ਸਬੰਧ ਸਨ, ਛੋਟੇ ਭਰਾ ਵਾਂਗ ਸਨ ਤੇ ਕਈ ਸਾਲ ਉਹਨਾਂ ਦੇ ਪਰਿਵਾਰ ਨਾਲ ਬੰਬਈ ਹੀ ਰਹੇ ਫਿਲਮਾਂ ਦੀ ਪ੍ਰੋਡਕਸ਼ਨ ਵਿੱਚ ਸਹਿਯੋਗ ਦਿੰਦੇ ਰਹੇ, ਜਿੱਥੇ ਉਸ ਸਮੇਂ ਦੀਆਂ ਪ੍ਰਸਿੱਧ ਫਿਲਮੀ ਹਸਤੀਆਂ ਦੇ ਸੰਪਰਕ ਵਿੱਚ ਰਹੇਬਲਬੀਰ ਸਿਕੰਦ ਫਿਲਮੀ ਨਗਰੀ ਵਿੱਚ ਬਿੱਲ ਸਿਕੰਦ ਦੇ ਨਾਮ ਨਾਲ ਪਹਿਚਾਣੇ ਜਾਂਦੇ ਸਨ

“ਅੰਬਰੀ” ਨਾਮ ਦੀ ਪੰਜਾਬੀ ਫਿਲਮ ਵੀ ਸਿਕੰਦ ਸਾਹਿਬ ਨੇ ਬਣਾਈਇਸ ਵਿੱਚ ਬਤੌਰ ਹੀਰੋ ਕੰਮ ਕੀਤਾਭਰਤ ਕਪੂਰ, ਮਧੂ ਮਾਲਿਨੀ, ਧਰਮਿੰਦਰ, ਰਮਾ ਵਿੱਜ, ਮੇਹਰ ਮਿੱਤਲ ਵਰਗੇ ਸਟਾਰ ਇਸ ਫਿਲਮ ਦੀ ਕਾਸਟ ਵਿੱਚ ਸ਼ਾਮਲ ਸਨਐਨੀ ਚਮਕ ਦਮਕ ਵਾਲੀ ਫਿਲਮੀ ਦੁਨੀਆਂ ਵਿੱਚ ਐਨੇ ਸਾਲ ਧਰਮਿੰਦਰ ਹੁਰਾਂ ਦੇ ਘਰ ਰਹਿੰਦਿਆਂ ਹੋਇਆਂ ਸ਼ਰਾਬ ਦਾ ਕਦੇ ਸਵਾਦ ਵੀ ਨਹੀਂ ਦੇਖਿਆ, ਪਰ ਜ਼ਿੰਦਗੀ ਵਿੱਚ ਹਰ ਖੇਤਰ ਵਿੱਚ ਖਾਧੀਆਂ ਹਾਰਾਂ ਕਾਰਨ ਨਿਰਾਸ਼ ਸਨਥੱਕ ਗਏ ਸਨ, ਟੁੱਟ ਗਏ ਸਨ, ਕਹਿੰਦੇ ਸਨ ਜ਼ਿੰਦਗੀ ਵਿੱਚ ਕੁਝ ਇਨਸਾਨਾਂ ਦੇ ਸੰਪਰਕ ਵਿੱਚ ਰਹਿਣ ਕਾਰਨ ਹੀ ਉਹ ਜੀਅ ਰਹੇ ਹਨ, ਵਰਨਾ ਜਿਉਣ ਦੀ ਕੋਈ ਤਮੰਨਾ ਨਹੀਂ।

ਆਖਿਰ ਹੌਲੀ ਹੌਲੀ ਸਰੀਰਕ ਬਿਮਾਰੀਆਂ ਕਾਰਨ ਕਮਜ਼ੋਰ ਹੁੰਦੇ ਹੁੰਦੇ 2 ਫਰਵਰੀ 2018 ਨੂੰ ਇਸ ਜਹਾਨ ਤੋਂ ਰੁਖਸਤ ਹੋ ਗਏ ਇਹ ਖਬਰ ਮੇਰੇ ਲਈ, ਮੇਰੇ ਪਰਿਵਾਰ ਲਈ, ਸਾਡੇ ਟੀ ਵੀ ਰੇਡੀਓ ਸਟਾਫ ਲਈ ਅਤੇ ਬਲਬੀਰ ਸਿਕੰਦ ਨੂੰ ਜਾਣਨ ਵਾਲੇ ਹਰ ਇਨਸਾਨ ਲਈ ਬੜੀ ਦੁੱਖਦਾਈ ਹੈ। ਉਨ੍ਹਾਂ ਦੇ ਤੁਰ ਜਾਣ ਦਾ ਸਾਨੂੰ ਸਭ ਨੂੰ ਬੇਹੱਦ ਅਫਸੋਸ ਹੈ

ਪਰਮਾਤਮਾ ਬਲਬੀਰ ਸਿਕੰਦ ਜੀ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ!

ਬਲਜਿੰਦਰ ਸਿੰਘ ਅਟਵਾਲ (ਦੇਸ ਪ੍ਰਦੇਸ ਟੀ ਵੀ, ਰੈੱਡ ਐੱਫ ਐੱਮ ਸਰੀ, ਬ੍ਰਿਟਿਸ਼ ਕੋਲੰਬੀਆ, ਕੈਨੇਡਾ)

*****

(1046)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

More articles from this author