BholaSShamiria7ਅਰੇ ਦਾਦਾ ਜੀਕਿਆ ਜਬ ਹਮ ਆਪ ਕੇ ਘਰ ਜਾਏਂਗੇ ਤੋਂ ਤੁਮ ਮੁਝ ਸੇ ਪੇਸੇ ਲੇਂਗੇ? … ਤੁਮ ਹਮਾਰੇ ਮਹਿਮਾਨ ਹੋ ...
(13 ਜੁਲਾਈ 2022)
ਮਹਿਮਾਨ: 191.


ਇਹ ਪੰਜਾਬ ਦੇ ਉਸ ਕਾਲ ਦੀ ਗੱਲ ਹੈ ਜਦੋਂ ਪੰਜਾਬ ਦੀ ਹਵਾ ਜ਼ਹਿਰੀਲੀ ਹੋ ਗਈ ਸੀ
ਜਦੋਂ ਪੰਜਾਬ ਦੇ ਦਰਵਾਜ਼ੇ ਦਿਨ ਛਿਪਦਿਆਂ ਹੀ ਬੰਦ ਹੋ ਜਾਂਦੇ ਸਨਪੰਜਾਬ ਵਿਰੋਧੀ ਹਵਾਵਾਂ ਪੂਰੀਆਂ ਸਰਗਰਮ ਸਨਗਰਮੀ ਦੇ ਮਹੀਨੇ ਦੀ ਸਿਖਰ ਦੁਪਹਿਰ ਸੀਦਿਨ ਦੇ ਤਕਰੀਬਨ ਗਿਆਰਾਂ ਵਜੇ ਦਾ ਵਕਤ ਹੋਵੇਗਾਮੈਂ ਆਪਣੇ ਪਿੰਡ ਦੇ ਬੱਸ ਅੱਡੇ ਉੱਪਰ ਆਪਣੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਨੂੰ ਬੱਸ ਚੜ੍ਹਾਉਣ ਗਿਆ ਸਾਂਮੇਰੇ ਖੜ੍ਹਿਆਂ-ਖੜ੍ਹਿਆਂ ਇੱਕ ਬੰਗਾਲ ਦੀ ਟੂਰਿਸਟ ਬੱਸ ਆ ਕੇ ਰੁਕੀਉਨ੍ਹਾਂ ਦੀ ਬੱਸ ਦਾ ਟਾਇਰ ਪੰਚਰ ਹੋ ਗਿਆ ਸੀਉਹ ਬੱਸ ਨੂੰ ਸਟੀਪਨੀ ਦੇ ਸਹਾਰੇ ਇੱਥੋਂ ਤੀਕ ਲੈ ਕੇ ਆਏ ਸਨਬੱਸ ਦੇ ਨੰਬਰ ਤੋਂ ਮੈਂ ਭਾਂਪ ਲਿਆ ਸੀ ਕਿ ਇਹ ਲੋਕ ਬੰਗਾਲੀ ਹਨਬੱਸ ਦੇ ਵਿੱਚੋਂ ਦੋ ਵਿਆਕਤੀਆਂ ਨੇ ਉੱਤਰਦਿਆਂ ਹੀ ਮੈਥੋਂ ਕਿਸੇ ਪੰਚਰ ਵਾਲੀ ਦੁਕਾਨ ਦਾ ਐਡਰਸ ਪੁੱਛਿਆਪੰਚਰ ਵਾਲੀ ਦੁਕਾਨ ਨੇੜੇ ਹੀ ਸੀਮੈਂ 1981 ਵਿੱਚ ਮਹੀਨਾ-ਡੇਢ ਮਹੀਨਾ ਕਲਕੱਤੇ ਲਾ ਆਇਆ ਸਾਂਇਸ ਕਰਕੇ ਮੈਂਨੂੰ ਥੋੜ੍ਹੇ ਬਹੁਤੇ ਸ਼ਬਦ ਬੰਗਾਲੀ ਬੋਲੀ ਦੇ ਵੀ ਆਉਂਦੇ ਸਨਜਦੋਂ ਉਨ੍ਹਾਂ ਨੇ ਪੰਚਰ ਵਾਲੀ ਦੁਕਾਨ ਪੁੱਛੀ ਤਾਂ ਮੈਂ ਸੁਭਾਵਿਕ ਹੀ ਪੁੱਛ ਲਿਆ, ਆਪਨੀ ਕੋਤਾ ਜਾਬੇ? ਭਾਵ ਤੁਸੀਂ ਕਿੱਥੇ ਜਾਣਾ ਹੈਉਹ ਮੇਰੇ ਮੂੰਹੋਂ ਬੰਗਾਲੀ ਸੁਣ ਕੇ ਹੈਰਾਨ ਹੋ ਗਏਉਨ੍ਹਾਂ ਨੇ ਦੱਸਿਆ ਕਿ ਉਹ ਕਲਕੱਤੇ ਦੇ ਖਿਦਰਪੁਰ ਤੋਂ ਆਏ ਹਨ ਅਤੇ ਨੈਣਾਂ ਦੇਵੀ ਦੇ ਦਰਸ਼ਨ ਕਰਨ ਜਾ ਰਹੇ ਹਨਮੈਂ ਫਿਰ ਕਿਹਾ, ਬਾਲੂ ਆਚੇਭਾਵ ਬਹੁਤ ਅੱਛਾਜਦੋਂ ਉਨ੍ਹਾਂ ਨੇ ਮੈਂਨੂੰ ਬੰਗਲਾ ਭਾਸ਼ਾ ਬਾਰੇ ਪੁੱਛਿਆ ਤਾਂ ਮੈਂ ਉਨ੍ਹਾਂ ਨੂੰ ਦੱਸ ਦਿੱਤਾ ਕਿ ਮੈਂ ਕੁਝ ਸਮਾਂ ਕਲਕੱਤੇ ਰਹਿ ਕੇ ਆਇਆ ਹਾਂਫਿਰ ਉਨ੍ਹਾਂ ਨੂੰ ਮੈਂ ਪੰਚਰ ਲਾਉਣ ਵਾਲੀ ਦੁਕਾਨ ’ਤੇ ਲੈ ਗਿਆ

ਪੰਚਰ ਲਾਉਣ ਵਾਲਾ ਮੁੰਡਾ ਮੇਰੇ ਪਿੰਡ ਦਾ ਹੀ ਸੀ ਜਿਸਦਾ ਨਾਂ ਰੂੜਾ ਸਿੰਘ ਸੀਮੈਂ ਰੂੜੇ ਨੂੰ ਕਿਹਾ ਕਿ ਇਨ੍ਹਾਂ ਤੋਂ ਪੈਸੇ ਨਹੀਂ ਲੈਣੇ, ਪੈਸੇ ਮੈਂ ਦੇ ਦਿਆਂਗਾਇਹ ਆਪਣੇ ਮਹਿਮਾਨ ਹਨ ਇਨ੍ਹਾਂ ਨੇ ਅੱਗੇ ਜਾਣਾ ਹੈ, ਜ਼ਰਾ ਜਲਦੀ ਪੰਚਰ ਲਾ ਦੇਣਾਉਹ ਪੰਚਰ ਲਾਉਣ ਲੱਗ ਗਿਆ

ਉਸ ਬੱਸ ਦੀਆਂ ਸਾਰੀਆਂ ਹੀ ਸਵਾਰੀਆਂ (ਜਿਨ੍ਹਾਂ ਵਿੱਚ ਤਕਰੀਬਨ 20 ਕੁ ਔਰਤਾਂ ਤੇ 30 ਕੁ ਪੁਰਸ਼ ਸਨ) ਬੱਸ ਵਿੱਚੋਂ ਥੱਲੇ ਉੱਤਰ ਆਈਆਂ ਸਨਫਿਰ ਉਨ੍ਹਾਂ ਵਿੱਚੋਂ ਇੱਕ ਆਦਮੀ ਹਿੰਦੀ ਵਿੱਚ ਬੋਲਿਆ, ਸਰਦਾਰ ਜੀ, ਯਹਾਂ ਕੋਈ ਹੋਟਲ ਮਿਲੇਗਾ, ਹਮੇਂ ਖਾਨਾ ਨਹੀਂ ਖਾਯਾ, ਭੂਖ ਬਹੁਤ ਲਗੀ ਹੈਉਸਦੀ ਗੱਲ ਸੁਣਦਿਆਂ ਸਾਰ ਮੇਰੇ ਮਨ ਵਿੱਚ ਪੰਜਾਬੀਆਂ ਵਾਲੀ ਮਹਿਮਾਨ ਨਿਵਾਜ਼ੀ ਜਾਗ ਉੱਠੀਮੈਂ ਕਿਹਾ, ਅਰੇ ਦਾਦਾ, ਯਹਾਂ ਹੋਟਲ ਤੋਂ ਨਹੀਂ ਹੈਂ, ਮਗਰ ਆਪ ਕੋ ਖਾਨਾ ਜ਼ਰੂਰ ਮਿਲ ਜਾਏਗਾ। ਆਈਏ ਸਭੀ ਲੋਗ ਮੇਰੇ ਸਾਥਉਹ ਇੱਕ ਦੂਜੇ ਦੇ ਮੂੰਹਾਂ ਵੱਲ ਡਰੇ-ਡਰੇ ਜਿਹੇ ਝਾਕ ਰਹੇ ਸਨਮੈਂ ਉਨ੍ਹਾਂ ਨੂੰ ਫਿਰ ਕਿਹਾ, ਅਰੇ ਦਾਦਾ ਜੀ, ਆਪ ਹਮਾਰੇ ਮਹਿਮਾਨ ਹੈਂ, ਘਬਰਾਉ ਮੱਤ। ਯੇਹ ਨਜ਼ਦੀਕ ਗੁਰਦੁਆਰਾ ਹੈ ਮੇਰੇ ਸਾਥ ਆਓ। ਆਪਕੀ ਬਹੂ-ਬੇਟੀਆਂ ਹਮਾਰੇ ਲੀਏ ਆਦਰਨੀਯ ਹੈਂ। ਆਪ ਕੋ ਖਾਨਾ ਖਿਲਾ ਕਰ, ਹਮ ਯੇਹੀਂ ਛੋਡ ਜਾਏਂਗੇਖੈਰ ਕਾਨਾਫੂਸੀ ਜਿਹੀ ਕਰਨ ਤੋਂ ਬਾਦ ਉਨ੍ਹਾਂ ਨੇ ਡਰਾਇਵਰ ਅਤੇ ਸਹਾਇਕ ਨੂੰ ਆਪਣੀ ਗੱਡੀ ਕੋਲ ਛੱਡਿਆ ਅਤੇ ਆਪ ਸਾਰੇ ਦੇ ਸਾਰੇ ਮੇਰੇ ਨਾਲ ਗੁਰਦੁਆਰੇ ਪਹੁੰਚ ਗਏਗੁਰਦੁਆਰੇ ਉਹ ਸਾਰੇ ਦਰਬਾਰ ਸਾਹਿਬ ਵਾਲੇ ਬਰਾਂਡੇ ਵਿੱਚ ਬੈਠ ਗਏ

ਮੈਂ ਗੁਰਦੁਆਰੇ ਦੇ ਲਾਂਗਰੀ ਨੂੰ ਬੇਨਤੀ ਕੀਤੀ ਕਿ ਇਹ ਲੋਕ ਪ੍ਰਦੇਸੀ ਨੇ, ਬੰਗਾਲ ਤੋਂ ਆਏ ਹਨ ਯਾਤਰਾ ਕਰਨ ਲਈ, ਇਨ੍ਹਾਂ ਨੇ ਭੋਜਨ ਛਕਣਾ ਹੈਮੈਂ ਲਾਂਗਰੀ ਨੂੰ ਇਹ ਵੀ ਦੱਸ ਦਿੱਤਾ ਕਿ ਇਹ ਲੋਕ ਰੋਟੀ ਦੀ ਬਜਾਏ ਚਾਵਲ ਛਕਣ ਦੇ ਜ਼ਿਆਦਾ ਸ਼ੌਕੀਨ ਹਨਕਿਉਂਕਿ ਉਸ ਵਕਤ ਰੋਟੀ ਦੀ ਬਜਾਏ ਚੌਲ ਬਣਾਉਣੇ ਸੌਖੇ ਸਨਮੈਂ ਲਾਂਗਰੀ ਨੂੰ ਇਹ ਵੀ ਬੇਨਤੀ ਕੀਤੀ ਕਿ ਜੇਕਰ ਕਿਸੇ ਸਮਾਨ ਦੀ ਲੋੜ ਹੈ ਤਾਂ ਮੈਂ ਦੁਕਾਨ ਤੋਂ ਲਿਆ ਦਿੰਦਾ ਹਾਂਜਾਂ ਮੈਂ ਤੁਹਾਨੂੰ ਖਰਚ ਵਗੈਰਾ ਦੀ ਪੇਮੈਂਟ ਕਰ ਦਿਆਂਗਾਅੱਗੋਂ ਲਾਂਗਰੀ ਨੇ ਕਿਹਾ, ਕਮਾਲ ਐ ਜੀ, ਤੁਸੀਂ ਕਿਹੜੀਆਂ ਗੱਲਾਂ ਕਰਦੇ ਓ ਇਹ ਗੁਰੂ-ਘਰ ਐ, ਏਥੇ ਸਭ ਕੁਝ ਹਾਜ਼ਰ ਐ। ਤੁਸੀਂ ਬਿਠਾਉ ਇਨ੍ਹਾਂ ਨੂੰ ਦਸ ਮਿੰਟ, ਕੜ੍ਹੀ ਤਿਆਰ ਪਈ ਐ, ਚਾਵਲ ਅਸੀਂ ਹੁਣੇ ਤਿਆਰ ਕਰ ਦੇਣੇ ਆਂ

ਮੈਂ ਲਾਂਗਰੀ ਦਾ ਧੰਨਵਾਦ ਕਰਕੇ ਦੁਬਾਰਾ ਉਨ੍ਹਾਂ ਮਹਿਮਾਨਾਂ ਕੋਲ ਆ ਗਿਆਮੈਂ ਉਨ੍ਹਾਂ ਨੂੰ ਦੱਸਿਆ ਕਿ ਦਸਾਂ ਮਿੰਟਾਂ ਵਿੱਚ ਖਾਣਾ ਤਿਆਰ ਹੋ ਜਾਵੇਗਾ, ਜੇਕਰ ਤੁਹਾਡੇ ਵਿੱਚੋਂ ਕਿਸੇ ਨੇ ਇਸ਼ਨਾਨ ਵਗੈਰਾ ਕਰਨਾ ਹੈ ਤਾਂ ਇਨ੍ਹਾਂ ਬਾਥਰੂਮਾਂ ਵਿੱਚ ਕਰ ਸਕਦੇ ਹੋਇਹ ਬਾਥਰੂਮ ਔਰਤਾਂ ਅਤੇ ਪੁਰਸ਼ਾ ਦੇ ਵੱਖੋ-ਵੱਖਰੇ ਬਣੇ ਹੋਏ ਹਨਇੱਕ ਦੂਜੇ ਦੇ ਮੂੰਹਾਂ ਵੱਲ ਦੇਖਦੇ ਹੋਏ ਉਹ ਇਸ਼ਨਾਨ ਕਰਨ ਲਈ ਤਿਆਰ ਹੋ ਗਏਜਦੋਂ ਉਹ ਇਸ਼ਨਾਨ ਵਗੈਰਾ ਕਰਕੇ ਆਏ ਤਾਂ ਖਾਣਾ ਤਿਆਰ ਹੋ ਗਿਆ ਸੀਉਨ੍ਹਾਂ ਨੇ ਪ੍ਰੇਮ ਨਾਲ ਖਾਣਾ ਖਾਧਾਜਾਣ ਲੱਗਿਆਂ ਉਨ੍ਹਾਂ ਨੇ ਆਪਸ ਵਿੱਚ ਕੋਈ ਘੁਸਰ-ਮੁਸਰ ਜਿਹੀ ਕੀਤੀਫਿਰ ਉਨ੍ਹਾਂ ਵਿੱਚੋਂ ਇੱਕ ਜਣਾ ਬੋਲਿਆ, “ਸ਼ਰਦਾਰ ਜੀ, ਖਾਨੇ ਕਾ ਕਿਤਨਾ ਪੇਸਾ ਹੂਆ?”

ਮੈਂ ਹੱਸਦਿਆਂ ਕਿਹਾ, “ਅਰੇ ਦਾਦਾ ਜੀ, ਕਿਆ ਜਬ ਹਮ ਆਪ ਕੇ ਘਰ ਜਾਏਂਗੇ ਤੋਂ ਤੁਮ ਮੁਝ ਸੇ ਪੇਸੇ ਲੇਂਗੇ? … ਤੁਮ ਹਮਾਰੇ ਮਹਿਮਾਨ ਹੋ। ਆਪਕੋ ਖਾਨਾ ਖਿਲਾ ਕਰ ਹਮੇਂ ਬਹੁਤ ਖੁਸ਼ੀ ਹੁਈ ਹੈ ਬੱਸ ਅੱਡੇ ’ਤੇ ਪੰਚਰਾਂ ਦੀ ਦੁਕਾਨ ’ਤੇ ਬੈਠੇ ਦੋ ਆਦਮੀਆਂ ਦਾ ਖਾਣਾ ਅਸੀਂ ਪੈਕ ਕਰਵਾ ਲਿਆ।

ਪੰਚਰ ਲੱਗ ਚੁੱਕਾ ਸੀਜਦੋਂ ਉਹ ਪੰਚਰ ਦੇ ਪੈਸੇ ਦੇਣ ਲੱਗੇ ਤਾਂ ਰੂੜੇ ਨੇ ਵੀ ਪੈਸੇ ਲੈਣ ਤੋਂ ਜਵਾਬ ਦੇ ਦਿੱਤਾਉਸਨੇ ਵੀ ਮਹਿਮਾਨਾਂ ਵਾਲੀ ਗੱਲ ਦੁਹਰਾਈ ਸੀਜਾਣ ਲੱਗੇ ਉਹ ਮੇਰੇ ਕੋਲੋਂ ਮੇਰਾ ਐਡਰਸ ਲੈ ਗਏਮੈਂ ਉਨ੍ਹਾਂ ਨੂੰ ਕਿਹਾ ਕਿ ਜੇਕਰ ਕੋਈ ਫਿਰ ਵੀ ਸਮੱਸਿਆ ਆਵੇ ਤਾਂ ਮੈਂਨੂੰ ਫੋਨ ਕਰ ਲੈਣਾਉਨ੍ਹਾਂ ਨੇ ਮੈਥੋਂ ਨੈਣਾਂ ਦੇਵੀ ਜਾਣ ਦਾ ਰਸਤਾ ਪੁੱਛਿਆਮੈਂ ਇੱਕ ਕਾਗਜ਼ ਦੇ ਟੁਕੜੇ ਉੱਪਰ ਉਨ੍ਹਾਂ ਨੂੰ ਵਾਇਆ ਮਾਨਸਾ ਕੈਂਚੀਆਂ ਪੂਰਾ ਨਕਸ਼ਾ ਬਣਾ ਦਿੱਤਾਨਾਲ ਇਹ ਵੀ ਦੱਸ ਦਿੱਤਾ ਕਿ ਰਸਤੇ ਵਿੱਚ ਪਟਿਆਲੇ ਦਾ ਗੁਰਦੁਆਰਾ ਦੂਖ ਨਿਵਾਰਨ ਆਵੇਗਾਉਸਦੇ ਦਰਸ਼ਨ ਵੀ ਕਰਨੇ ਅਤੇ ਉੱਥੋਂ ਦੇ ਲੰਗਰ ਵਿੱਚੋਂ ਚਾਹ-ਪਾਣੀ ਜਾਂ ਰੋਟੀ ਵਗੈਰਾ ਵੀ ਛਕ ਸਕਦੇ ਹੋਕਿਸੇ ਨੂੰ ਕੋਈ ਵੀ ਪੈਸਾ ਨਹੀਂ ਦੇਣਾਨਾ ਹੀ ਤੁਹਾਡੇ ਕੋਲੋਂ ਕੋਈ ਪੈਸਾ ਮੰਗੇਗਾਫਿਰ ਮੈਂ ਉਨ੍ਹਾਂ ਨੂੰ ਅਨੰਦਪੁਰ ਸਾਹਿਬ ਵਿਖੇ ਸਰਾਂ ਵਿੱਚ ਰਹਿਣ ਦੀ ਸਲਾਹ ਦਿੱਤੀਜਿਸ ਤਰ੍ਹਾਂ ਮੈਂ ਲਿਖਿਆ ਸੀ ਉਹ ਉਸੇ ਤਰ੍ਹਾਂ ਕਰਦੇ ਰਹੇਅਨੰਦਪੁਰ ਸਾਹਿਬ ਵਿਖੇ ਕਮਰਾ ਲੈ ਕੇ ਉਹ ਆਪਣਾ ਸਮਾਨ ਵਗੈਰਾ ਰੱਖ ਕੇ, ਨੈਣਾਂ ਦੇਵੀ ਦੇ ਦਰਸ਼ਨਾਂ ਨੂੰ ਚੱਲ ਪਏਫਿਰ ਆ ਕੇ ਉਹ ਉਸੇ ਸਰਾਂ ਵਿੱਚ ਠਹਿਰੇਪ੍ਰਸ਼ਾਦਾ ਪਾਣੀ ਗੁਰੂ ਘਰ ਤੋਂ ਛਕਦੇ ਰਹੇ ਉਨ੍ਹਾਂ ਦਾ ਪੰਜਾਬ ਵਿੱਚ ਇੱਕ ਵੀ ਪੈਸਾ ਨਹੀਂ ਲੱਗਿਆ

ਕੋਈ ਪੰਦਰਾਂ-ਵੀਹ ਦਿਨਾਂ ਬਾਦ ਮੈਂਨੂੰ ਇੱਕ ਚਿੱਠੀ ਮਿਲੀ ਜੋ ਕਿ ਕਿਸੇ ਐੱਸ.ਕੇ.ਚੈਟਰਜੀ ਨੇ ਲਿਖੀ ਸੀਉਸ ਨੇ ਚਿੱਠੀ ਵਿੱਚ ਲਿਖਿਆ ਸੀ ਕਿ ਜਦੋਂ ਅਸੀਂ ਦਿੱਲੀ ਤੋਂ ਨੈਣਾਂ ਦੇਵੀ ਜਾਣ ਲਈ ਰਸਤਾ ਪੁੱਛਿਆ ਤਾਂ ਪੰਜਾਬ ਵਿੱਚ ਦੀ ਜਾਣ ਦੀ ਸਾਨੂੰ ਕਿਸੇ ਨੇ ਵੀ ਸਲਾਹ ਨਹੀਂ ਦਿੱਤੀਕੋਈ ਕਹਿ ਰਿਹਾ ਸੀ ਕਿ ਪੰਜਾਬੀ ਲੋਕ ਮਾਰ ਦਿੰਦੇ ਹਨ, ਉੱਥੇ ਤਾਂ ਪਤਾ ਨਹੀਂ ਕਦੋਂ ਲੁੱਟ ਲੈਣ ਜ਼ਿਆਦਾ ਲੋਕ ਵਾਇਆ ਅੰਬਾਲਾ ਜਾਣ ਦੀ ਸਲਾਹ ਦੇ ਰਹੇ ਸਨ ਪ੍ਰੰਤੂ ਅਸੀਂ ਪੰਜਾਬ ਦੀ ਧਰਤੀ ਦੇਖਣ ਦੇ ਵੀ ਇੱਛਕ ਸਾਂਅਸੀਂ ਸਭ ਕੁਝ ਦੇ ਬਾਵਯੂਦ ਪੰਜਾਬ ਦੇ ਵਿੱਚ ਦੀ ਲੰਘਣ ਨੂੰ ਪਹਿਲ ਦਿੱਤੀ, ਇਹ ਸੋਚ ਕੇ ਜੇਕਰ ਮੌਤ ਨੇ ਇਸ ਤਰ੍ਹਾਂ ਹੀ ਆਉਣਾ ਹੈ ਤਾਂ ਫਿਰ ਰੋਕਣ ਵਾਲਾ ਕੌਣ ਹੈਸੋ ਅਸੀਂ ਫੈਸਲਾ ਕਰ ਲਿਆ ਕਿ ਪੰਜਾਬ ਦੀ ਧਰਤੀ ਦੇ ਦਰਸ਼ਨ ਵੀ ਕੀਤੇ ਜਾਣ

ਉਨ੍ਹਾਂ ਨੇ ਇਹ ਵੀ ਲਿਖਿਆ ਸੀ, “ਜਦੋਂ ਅਸੀਂ ਬਿਹਾਰ ਵਿੱਚੋਂ ਦੀ ਲੰਘੇ ਤਾਂ ਸਾਡੇ ਕੋਲੋਂ ਬੈਰੀਅਰ ਲੱਗਾ ਕੇ ਜਬਰਦਸਤੀ ਚੰਦਾ ਵਸੂਲਿਆ ਜਾਂਦਾ ਰਿਹਾਲੰਗਰ ਦੇ ਨਾਂ ’ਤੇ ਪੈਸੇ ਵੀ ਲਏ ਗਏਇਸੇ ਤਰ੍ਹਾਂ ਅੱਗੇ ਵੀ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਪ੍ਰੰਤੂ ਪੰਜਾਬ ਬਾਰੇ ਸਾਨੂੰ ਡਰਾਇਆ ਗਿਆ ਸੀ ਕਿ ਉੱਥੇ ਲੁੱਟ ਬਹੁਤ ਹੁੰਦੀ ਹੈਪੰਜਾਬ ਦੇ ਲੋਕਾਂ ਨੇ ਸਾਡੀ ਮਦਦ ਹੀ ਨਹੀਂ ਕੀਤੀ ਸਗੋਂ ਸਾਥੋਂ ਇੱਕ ਵੀ ਪੈਸਾ ਨਹੀਂ ਲਿਆ ਇੱਥੋਂ ਤਕ ਕੇ ਪੰਚਰ ਦੇ ਪੈਸੇ ਵੀ ਨਹੀਂ ਲਏ

ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਮਹਿਮਾਨ-ਨਿਵਾਜ਼ੀ ਵਾਲੀ ਭਾਵਨਾ ਦੀ ਰੱਜ ਕੇ ਪ੍ਰਸ਼ੰਸਾ ਕੀਤੀਇਹ ਚਿੱਠੀ ਪੰਜ ਛੇ ਸਫਿਆਂ ਦੀ ਸੀਮੈਂ ਇਹ ਚਿੱਠੀ ਕਿਸੇ ਵਿਰਾਸਤੀ ਦਸਤਾਵੇਜ਼ ਵਾਂਗ ਬਹੁਤ ਚਿਰ ਸਾਂਭ ਕੇ ਰੱਖੀਜਦੋਂ ਮੈਂ ਪਿੰਡ ਤੋਂ ਸ਼ਹਿਰ ਵਿੱਚ ਨਿਵਾਸ ਕਰਨਾ ਸੀ ਤਾਂ ਮੇਰੀ ਗੈਰਹਾਜ਼ਰੀ ਵਿੱਚ ਮੇਰੇ ਘਰਦਿਆਂ ਨੇ ਰੱਦੀ ਅਖਬਾਰਾਂ ਵਿੱਚ ਭੁਲੇਖੇ ਨਾਲ ਇਹ ਚਿੱਠੀ ਵੀ ਰੱਦੀ ਵਾਲੇ ਨੂੰ ਅਖਬਾਰਾਂ ਦੇ ਨਾਲ ਹੀ ਵੇਚ ਦਿੱਤੀਜਦੋਂ ਮੈਂਨੂੰ ਇਸ ਗੁੰਮ ਹੋਈ ਚਿੱਠੀ ਦਾ ਪਤਾ ਲੱਗਿਆ, ਮੈਨੂੰ ਸ਼ਹਿਰ ਆਉਣ ਦੇ ਚਾਅ ਨਾਲੋਂ ਇਸ ਚਿੱਠੀ ਦੇ ਗੁੰਮ ਹੋਣ ਦਾ ਦੁੱਖ ਬਹੁਤਾ ਹੋਇਆ। ਇਹ ਚਿੱਠੀ ਅੱਜ ਵੀ ਮੇਰੇ ਸਾਹਾਂ ਨਾਲ ਧੜਕਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3683)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

More articles from this author