BalrajSidhu7ਇੱਕ ਨੰਬਰ ਦੇ ਦੋ ਸਕੂਟਰ ਵੇਖ ਕੇ ਮੇਰੇ ਹੋਸ਼ ਉੱਡ ਗਏ। ਮੈਂ ਦੋਸਤ ਨੂੰ ...
(23 ਜਨਵਰੀ 2023)
ਮਹਿਮਾਨ: 73.


ਸਾਡੇ ਵੇਲੇ ਦੀ ਸਕੂਲੀ ਪੜ੍ਹਾਈ ਤੇ ਅੱਜ ਦੀ ਸਕੂਲੀ ਪੜ੍ਹਾਈ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ
ਅੱਜ ਪੰਜਾਬ ਦੇ ਤਕਰੀਬਨ ਹਰੇਕ ਪਿੰਡ ਵਿੱਚ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਬਣੇ ਹੋਏ ਹਨਮੇਰਾ ਨਹੀਂ ਖਿਆਲ ਅੱਜ ਕੋਈ ਵਿਦਿਆਰਥੀ ਸਾਈਕਲ ’ਤੇ ਸਕੂਲ, ਕਾਲਜ ਜਾਂਦਾ ਹੋਵੇਗਾਪ੍ਰਾਈਵੇਟ ਸਕੂਲਾਂ ਦੀਆਂ ਵੈਨਾਂ ਸਵੇਰੇ ਵਿਦਿਆਰਥੀਆਂ ਨੂੰ ਘਰੋਂ ਲੈ ਜਾਂਦੀਆਂ ਹਨ ਤੇ ਸ਼ਾਮ ਨੂੰ ਛੱਡ ਕੇ ਜਾਂਦੀਆਂ ਹਨਕਾਲਜਾਂ, ਯੂਨੀਵਰਸਿਟੀਆਂ ਵਿੱਚ ਜਾਣ ਵਾਲੇ ਤਕਰੀਬਨ ਸਾਰੇ ਵਿਦਿਆਰਥੀ ਮੋਟਰ ਸਾਈਕਲਾਂ ਜਾਂ ਕਾਰਾਂ ਰਾਹੀਂ ਜਾਂਦੇ ਹਨਕਿਤਾਬਾਂ ਤੇ ਬਸਤੇ ਆਦਿ ਭਾਵੇਂ ਨਾ ਲੈਣ ਪਰ ਪਿਉ ਦੀ ਸੰਘੀ ਘੁੱਟ ਕੇ ਬੁਲੇਟ (ਉਹ ਵੀ ਪੁੱਠੇ ਗੇਅਰਾਂ ਵਾਲਾ) ਅਤੇ ਲੇਟੈਸਟ ਮੋਬਾਇਲ ਜ਼ਰੂਰ ਲਿਆ ਜਾਂਦਾ ਹੈਪਹਿਲਾਂ ਸਮਾਰਟ ਫੋਨ ਅੱਯਾਸ਼ੀ ਸਮਝੇ ਜਾਂਦੇ ਸਨ, ਪਰ ਹੁਣ ਕਰੋਨਾ ਤੋਂ ਬਾਅਦ ਤਾਂ ਸਾਰੀ ਪੜ੍ਹਾਈ ਹੀ ਔਨਲਾਈਨ ਹੋ ਗਈ ਹੈਵੈਸੇ ਵੀ ਸਮਾਰਟ ਫੋਨ ਦੀ ਵਰਤੋਂ ਪੜ੍ਹਾਈ ਵਾਸਤੇ ਘੱਟ ਤੇ ਸੋਸ਼ਲ ਮੀਡੀਆ ’ਤੇ ਦੋਸਤੀਆਂ ਪਾਉਣ ਲਈ ਜ਼ਿਆਦਾ ਕੀਤੀ ਜਾਂਦੀ ਹੈਸਵੇਰੇ ਉੱਠ ਕੇ ਰੱਬ ਨਾ ਨਾਮ ਲੈਣ ਦੀ ਬਜਾਏ ਨਵਾਂ ਸਟੇਟਸ ਤੇ ਪੋਸਟ ਪਾਉਣੀ ਧਾਰਮਿਕ ਕਿਰਿਆ ਬਣ ਗਈ ਹੈ

ਪਰ ਸਾਡੇ ਸਮੇਂ ਪੜ੍ਹਨ ਲਈ ਸਕੂਲ ਕਾਲਜ ਜਾਣਾ ਕਿਸੇ ਯੁੱਧ ਤੋਂ ਘੱਟ ਨਹੀਂ ਸੀ ਹੁੰਦਾਪਿੰਡਾਂ ਵਿੱਚੋਂ ਸ਼ਹਿਰਾਂ ਦੇ ਸਕੂਲਾਂ ਵਿੱਚ ਜਾਣ ਲਈ ਕੋਈ ਵੈਨਾਂ ਨਹੀਂ ਸੀ ਆਉਂਦੀਆਂ, ਬਲਕਿ ਸਾਈਕਲ ਜਾਂ ਨਜ਼ਦੀਕੀ ਬੱਸ ਅੱਡੇ ਤਕ ਤੁਰ ਕੇ ਜਾਣਾ ਪੈਂਦਾ ਸੀਮੇਰਾ ਪਿੰਡ ਪੰਡੋਰੀ ਸਿੱਧਵਾਂ ਅੰਮ੍ਰਿਤਸਰ ਤੋਂ ਕਰੀਬ 15-16 ਕਿ.ਮੀ. ਅਤੇ ਤਰਨ ਤਾਰਨ ਤੋਂ 8-10 ਕਿ.ਮੀ. ਪੈਂਦਾ ਹੈਭਾਵੇਂ ਕਈ ਸਾਲ ਪਹਿਲਾਂ ਸਾਡਾ ਜ਼ਿਲ੍ਹਾ ਤਰਨ ਤਾਰਨ ਬਣ ਗਿਆ ਹੈ, ਪਰ ਅੱਜ ਵੀ ਸਾਡੇ ਇਲਾਕੇ ਦੇ ਲੋਕਾਂ ਦਾ ਬਹੁਤਾ ਕਾਰ ਵਿਹਾਰ ਅਤੇ ਅਨਾਜ ਤੇ ਸਬਜ਼ੀ ਮੰਡੀ ਅੰਮ੍ਰਿਤਸਰ ਹੀ ਹੈਜੇ ਸਾਡੇ ਪਿੰਡ ਕੋਈ ਇਹ ਕਹੇ ਕਿ ਮੈਂ ਸ਼ਹਿਰ ਚੱਲਿਆ ਹਾਂ ਤਾਂ ਉਸ ਦਾ ਮਤਲਬ ਅੰਮ੍ਰਿਤਸਰ ਹੀ ਹੁੰਦਾ ਹੈਮੈਂ 8ਵੀਂ ਕਰਨ ਤੋਂ ਬਾਅਦ 9ਵੀਂ ਤੇ 10ਵੀਂ ਜਮਾਤ ਗਿਆਨ ਆਸ਼ਰਮ ਸੀਨੀਅਰ ਸੈਕੰਡਰੀ ਸਕੂਲ ਚਾਟੀਵਿੰਡ ਗੇਟ ਤੋਂ ਕੀਤੀ ਸੀ ਤੇ ਬੀ.ਏ., ਡੀ.ਏ.ਵੀ. ਕਾਲਜ ਅੰਮ੍ਰਿਤਸਰ ਤੋਂ ਕੀਤੀ ਸੀਸਕੂਲ ਦੇ ਸਮੇਂ ਸਾਈਕਲ ਤਰਨ ਤਾਰਨ - ਅੰਮ੍ਰਿਤਸਰ ਰੋਡ ’ਤੇ ਸਥਿਤ ਅੱਡਾ ਗੋਹਲਵੜ ਦੀ ਇੱਕ ਦੁਕਾਨ ’ਤੇ ਲਗਾ ਕੇ ਜਾਂਦਾ ਸੀ ਤੇ ਕਾਲਜ ਸਮੇਂ ਝਬਾਲ ਅੰਮ੍ਰਿਤਸਰ ਰੋਡ ’ਤੇ ਸਥਿਤ ਅੱਡਾ ਮੰਨਣ ਦੀ ਇੱਕ ਦੁਕਾਨ ’ਤੇ ਲਗਾ ਕੇ ਜਾਂਦਾ ਸੀ

ਦੋਵੇਂ ਦੁਕਾਨਾਂ ਸਾਈਕਲ ਰਿਪੇਅਰ ਦੀਆਂ ਸਨਉਹਨਾਂ ਦੁਕਾਨਦਾਰਾਂ ਨੂੰ ਸਾਈਕਲ ਲਗਵਾਉਣ ਦਾ ਇਹ ਫਾਇਦਾ ਹੁੰਦਾ ਸੀ ਕਿ ਸਾਈਕਲ ਰਿਪੇਅਰ ਦੇ ਪੱਕੇ ਗਾਹਕ ਮਿਲ ਜਾਂਦੇ ਸਨਮੰਨਣ ਬੱਸ ਅੱਡੇ ਵਾਲੇ ਦੁਕਾਨਦਾਰ ਦੋ ਸਕੇ ਭਰਾ ਸਨ ਜੋ ਬਹੁਤ ਹੀ ਸ਼ਰੀਫ ਸਨ ਪਰ ਗੋਹਲਵੜ ਵਾਲਾ ਦੁਕਾਨਦਾਰ ਮੰਗਲ ਪੱਕਾ ਬਦਮਾਸ਼ ਸੀਉਸ ਦੀ ਦੁਕਾਨ ’ਤੇ ਖੜ੍ਹਨ ਵਾਲਾ ਹਰ ਸਾਈਕਲ ਹਫਤੇ ਵਿੱਚ ਇੱਕ ਦੋ ਵਾਰ ਜ਼ਰੂਰ ਹੀ ਪੈਂਚਰ ਹੋ ਜਾਂਦਾ ਸੀ ਜੋ ਉਸ ਤੋਂ ਹੀ ਲਗਵਾਉਣਾ ਪੈਂਦਾ ਸੀਉਸ ਦੀ ਦੁਕਾਨ ਤੋਂ ਇਲਾਵਾ ਉਸ ਸਮੇਂ ਉੱਥੇ ਹੋਰ ਕੋਈ ਦੁਕਾਨ ਨਹੀਂ ਸੀ। ਇਸਦਾ ਉਹ ਨਜਾਇਜ਼ ਫਾਇਦਾ ਉਠਾਉਂਦਾ ਸੀਵੈਸੇ ਉਸ ਸਮੇਂ ਸਾਈਕਲ ਦਾ ਚੇਨ ਕਵਰ ਜਾਂ ਮਡਗਾਰਡ ਦਾ ਨਾ ਹੋਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਸੀ ਸਮਝੀ ਜਾਂਦੀਪੈਡਲ ਮਾਰਨ ਲੱਗਿਆਂ ਪੈਂਟ ਦਾ ਸੱਜਾ ਪਹੁੰਚਾ ਉਤਾਂਹ ਟੰਗ ਲਈਦਾ ਸੀਕਈ ਵਿਦਿਆਰਥੀਆਂ ਕੋਲ ਸਾਈਕਲ ਨਹੀਂ ਸੀ ਹੁੰਦੇ ਤੇ ਉਹ ਦੂਸਰੇ ਨਾਲ ਲਿਫਟ ਮੰਗ ਕੇ ਜਾਂਦੇ ਸਨਜਿਸ ਵਿਦਿਆਰਥੀ ਕੋਲ ਸਾਈਕਲ ਨਹੀਂ ਸੀ ਹੁੰਦਾ, ਸਾਈਕਲ ਚਲਾਉਣਾ ਉਸ ਦੀ ਡਿਊਟੀ ਸਮਝੀ ਜਾਂਦੀ ਸੀਬੱਸ ਅੱਡੇ ’ਤੇ ਪਹੁੰਚ ਕੇ ਅਸਲ ਮਹਾਂ ਯੱਧ ਸ਼ੁਰੂ ਹੁੰਦਾ ਸੀ, ਬੱਸ ਵਿੱਚ ਬੈਠਣ ਦਾਵਿਦਿਆਰਥੀਆਂ ਦਾ ਬੱਸ ਪਾਸ ਪ੍ਰਾਈਵੇਟ ਅਤੇ ਸਰਕਾਰੀ, ਦੋਵਾਂ ਬੱਸਾਂ ਵਿੱਚ ਚੱਲਦਾ ਸੀਪਰ ਸਵੇਰੇ ਸਵੇਰ ਵਿਦਿਆਰਥੀਆਂ ਦਾ ਜਮਘਟਾ ਵੇਖ ਕੇ ਉਹ ਅੱਡੇ ਤੋਂ ਅੱਗੇ ਜਾਂ ਪਿੱਛੇ ਬੱਸ ਰੋਕ ਕੇ ਸਵਾਰੀਆਂ ਉਤਾਰ ਕੇ ਭੱਜ ਜਾਂਦੇ ਸਨਜੇ ਬੱਸ ਰੁਕ ਵੀ ਜਾਵੇ ਤਾਂ ਹਾੜ੍ਹ ਸਿਆਲ ਗੈਲਰੀ (ਛੱਤ) ’ਤੇ ਹੀ ਬੈਠਣਾ ਪੈਂਦਾ ਸੀਕਈ ਵਿਚਾਰਿਆਂ ਦੀਆਂ ਪੱਗਾਂ ਰਾਹ ਵਿੱਚ ਰੁੱਖਾਂ ਦੀ ਟਾਹਣੀਆਂ ਵਿੱਚ ਫਸਣ ਕਾਰਨ ਗੁੰਮ ਹੋ ਜਾਂਦੀਆਂ ਸਨ

ਸਰਦੀਆਂ ਦੀ ਬਨਿਸਬਤ ਗਰਮੀਆਂ ਵਿੱਚ ਸਾਈਕਲ ਚਲਾਉਣਾ ਕੁਝ ਸੌਖਾ ਲਗਦਾ ਸੀਸਰਦੀਆਂ ਵਿੱਚ ਤਾਂ ਠੰਢ ਕਾਰਨ ਹੱਥ ਨੀਲੇ ਹੋ ਜਾਂਦੇ ਸਨਇੱਕ ਹੱਥ ਜੇਬ ਵਿੱਚ ਤੇ ਦੂਸਰੇ ’ਤੇ ਪਤਲਾ ਜਿਹਾ ਰੁਮਾਲ ਵਲੇਟਿਆ ਹੁੰਦਾ ਸੀਉਹਨਾਂ ਠਰੇ ਹੋਏ ਹੱਥਾਂ ’ਤੇ ਗਿਆਨ ਆਸ਼ਰਮ ਸਕੂਲ ਵਾਲੇ ਹਿਸਟਰੀ ਦੇ ਮਾਸਟਰ ਕਾਲੀਏ ਵੱਲੋਂ ਵੱਟ ਵੱਟ ਕੇ ਮਾਰੇ ਡੰਡਿਆਂ ਦੀ ਚੀਸ ਮੈਨੂੰ ਅਜੇ ਵੀ ਯਾਦ ਹੈਹੁਣ ਤਾਂ ਮਾਸਟਰ ਕਿਸੇ ਬੱਚੇ ਨੂੰ ਕੁੱਟ ਦੇਵੇ ਤਾਂ ਅਖਬਾਰਾਂ ਵਿੱਚ ਰੌਲਾ ਪੈ ਜਾਂਦਾ ਹੈਜਦੋਂ ਮੈਂ ਸਕੂਲ ਵਿੱਚ ਪੜ੍ਹਦਾ ਸੀ ਤਾਂ ਉਸ ਸਮੇਂ ਚਾਟੀਵਿੰਡ ਗੇਟ ਤੋਂ ਲੈ ਕੇ ਚਾਟੀਵਿੰਡ ਨਹਿਰ ਤਕ ਸੀਵਰੇਜ ਪੈ ਰਿਹਾ ਸੀ ਜਿਸਦਾ ਕੰਮ ਦੋ ਤਿੰਨ ਸਾਲ ਤਕ ਚਲਦਾ ਰਿਹਾ ਸੀਇਸ ਕਾਰਨ ਅੰਮ੍ਰਿਤਸਰ ਤੋਂ ਤਰਨ ਤਾਰਨ ਜਾਣ ਵਾਲੀਆਂ ਬੱਸਾਂ ਜਾਂ ਤਾਂ ਨਹਿਰ ਤੋਂ ਚੱਲਦੀਆਂ ਸਨ, ਜਾਂ ਜੰਡਿਆਲੇ ਗੁਰੂ ਵੱਲ ਦੀ ਘੁੰਮ ਕੇ ਜਾਂਦੀਆਂ ਸਨਇਸ ਲਈ ਮੈਨੂੰ ਦੋ ਸਾਲ ਸਾਈਕਲ ’ਤੇ ਹੀ ਸਕੂਲ ਜਾਣਾ ਪਿਆ ਸੀਸਾਡੇ ਪਿੰਡ ਤੋਂ ਇੱਕ ਨਹਿਰੀ ਸੂਆ ਅੰਮ੍ਰਿਤਸਰ ਨੂੰ ਜਾਂਦਾ ਹੈਉਸ ਦੀ ਪਟੜੀ ਉਸ ਵੇਲੇ ਐਨੀ ਸਾਫ ਤੇ ਪੱਧਰੀ ਹੁੰਦੀ ਸੀ ਜਿੰਨੀ ਹੁਣ ਕਿਤੇ ਕੋਈ ਟੋਲ ਟੈਕਸ ਰੋਡ ਵੀ ਨਹੀਂ ਹੈਬੇਲਦਾਰ ਪਟੜੀ ਨੂੰ ਸ਼ੀਸ਼ੇ ਵਾਂਗ ਲਿਸ਼ਕਾ ਕੇ ਰੱਖਦੇ ਸਨਪਟੜੀਆਂ ’ਤੇ ਗੇਟ ਲੱਗੇ ਹੁੰਦੇ ਸਨ ਤੇ ਕਿਸੇ ਪਸ਼ੂ ਡੰਗਰ ਜਾਂ ਚਾਰ ਪਹੀਆ ਵਾਹਨ ਨੂੰ ਚੱਲਣ ਦੀ ਇਜਾਜ਼ਤ ਨਹੀਂ ਸੀ ਹੁੰਦੀਡੀ.ਏ.ਵੀ. ਕਾਲਜ ਦੀ ਪੜ੍ਹਾਈ ਵੇਲੇ ਦੋ ਸਭ ਤੋਂ ਵਧੀਆ ਪ੍ਰੋਫੈਸਰਾਂ ਦੇ ਨਾਮ ਮੈਨੂੰ ਅਜੇ ਤਕ ਯਾਦ ਹਨ, ਇੰਗਲਿਸ਼ ਦਾ ਪ੍ਰੋਫੈਸਰ ਨਰਿੰਦਰ ਕੁਮਾਰ ਉਬਰਾਏ ਅਤੇ ਦੂਰਦਰਸ਼ਨ ਦੇ ਪ੍ਰੋਗਰਮਾ ਬੀਸ ਸਵਾਲ ਦਾ ਸਵਾਲ ਬੁੱਝਣ ਵਾਲਾ ਹਿਸਟਰੀ ਦਾ ਪ੍ਰੋਫੈਸਰ ਜੋਸ਼ੀ

ਜਦੋਂ ਮੈਂ ਐੱਲ.ਐੱਲ.ਬੀ. ਕਰਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾਖਲਾ ਲਿਆ, ਉਦੋਂ ਮੈਨੂੰ ਸਕੂਟਰ ਮਿਲਆ ਸੀ ਮੈਨੂੰ ਅਜੇ ਤਕ ਯਾਦ ਹੈ ਕਿ ਉਸ ਬਜਾਜ ਚੇਤਕ ਸਕੂਟਰ ਦਾ ਨੰਬਰ ਪੀ. ਸੀ. ਜੂ. 406 ਸੀਉਹ ਅੱਤਵਾਦ ਦੇ ਦਿਨ ਸਨ ਤੇ ਕਿਸੇ ਨੂੰ ਕੋਈ ਸਕੂਟਰ ਮੋਟਰ ਸਾਈਕਲ ਮੰਗਵਾਂ ਨਹੀਂ ਸੀ ਦਿੰਦਾ ਕਿ ਕੀ ਪਤਾ ਅਗਲਾ ਬੈਂਕ ਲੁੱਟਣ ਹੀ ਨਾ ਚਲਾ ਜਾਵੇਇੱਕ ਦਿਨ ਮੇਰੇ ਇੱਕ ਸਾਥੀ ਵਿਦਿਆਰਥੀ ਨੇ ਮੇਰਾ ਸਕੂਟਰ ਮੰਗ ਲਿਆਮੈਂ ਉਸ ਨੂੰ ਚਾਬੀ ਦੇ ਕੇ ਸਕੂਟਰ ਦਾ ਨੰਬਰ ਦੱਸ ਦਿੱਤਾ ਪਰ ਉਹ ਦਸ ਕੁ ਮਿੰਟਾਂ ਬਾਅਦ ਹੀ ਮੈਨੂੰ ਆ ਕੇ ਕਹਿਣ ਲੱਗਾ ਕਿ ਤੇਰੇ ਸਕੂਟਰ ਨੂੰ ਚਾਬੀ ਨਹੀਂ ਲੱਗ ਰਹੀਜਦੋਂ ਮੈਂ ਉਸ ਦੇ ਨਾਲ ਗਿਆ ਤਾਂ ਵੇਖਿਆ ਕਿ ਜਿਹੜੇ ਸਕੂਟਰ ਨੂੰ ਉਹ ਚਾਬੀ ਲੱਗਾ ਰਿਹਾ ਸੀ, ਉਸ ਦਾ ਨੰਬਰ ਵੀ ਪੀ.ਸੀ.ਜੂ. 406 ਸੀ ਤੇ ਉਹ ਮੇਰੇ ਸਕੂਟਰ ਤੋਂ ਕੁਝ ਦੂਰੀ ’ਤੇ ਖੜ੍ਹਾ ਸੀਇੱਕ ਨੰਬਰ ਦੇ ਦੋ ਸਕੂਟਰ ਵੇਖ ਕੇ ਮੇਰੇ ਹੋਸ਼ ਉੱਡ ਗਏਮੈਂ ਦੋਸਤ ਨੂੰ ਸਕੂਟਰ ਦੇ ਕੇ ਤੋਰਨ ਤੋਂ ਬਾਅਦ ਕੁਝ ਦੂਰ ਖੜ੍ਹ ਕੇ ਵੇਖਣ ਲੱਗਾ ਕਿ ਇਹ ਸਕੂਟਰ ਕਿਸਦਾ ਹੈਅੱਧੇ ਕੁ ਘੰਟੇ ਬਾਅਦ ਕਿਸੇ ਹੋਰ ਡਿਪਾਰਟਮੈਂਟ ਵਿੱਚ ਪੜ੍ਹਨ ਵਾਲਾ ਇੱਕ ਵਿਦਿਆਰਥੀ ਉਸ ਸਕੂਟਰ ਨੂੰ ਕਿੱਕ ਮਾਰ ਕੇ ਲੈ ਗਿਆਉਹ ਵਿਦਿਆਰਥੀ ਪਹਿਲਾਂ ਹੀ ਚੰਗੇ ਮਾੜੇ ਕੰਮ ਕਰਨ ਲਈ ਬਹੁਤ ਬਦਨਾਮ ਸੀ ਤੇ ਉਸ ਦੀ ਕਈ ਵਾਰ ਥਾਣੇ ਛਿਤਰੌਲ ਵੀ ਹੋ ਚੁੱਕੀ ਸੀਡਰ ਦਾ ਮਾਰਾ ਮੈਂ ਕਈ ਹਫਤੇ ਆਪਣਾ ਸਕੂਟਰ ਲੈ ਕੇ ਯੂਨੀਵਰਸਿਟੀ ਨਾ ਗਿਆ ਕਿ ਕਿਤੇ ਮੇਰੀ ਜਾਅਲੀ ਨੰਬਰ ਪਲੇਟ ਵਾਲੇ ਸਕੂਟਰ ’ਤੇ ਇਹ ਕੋਈ ਵਾਰਦਾਤ ਨਾ ਕਰ ਦੇਵੇ ਤੇ ਪੁਲੀਸ ਤੋਂ ਕੁੱਟ ਮੈਨੂੰ ਪੈ ਜਾਵੇਬਾਅਦ ਵਿੱਚ ਉਹ ਵਿਦਿਆਰਥੀ ਸਕੂਟਰ ਚੋਰੀ ਕਰਨ ਦੇ ਇਲਜ਼ਾਮ ਹੇਠ ਪਕੜਿਆ ਗਿਆ ਤੇ ਪੀ.ਸੀ.ਜੂ. 406 ਨੰਬਰ ਵਾਲੇ ਸਕੂਟਰ ਸਮੇਤ ਉਸ ਕੋਲੋਂ ਕਈ ਵਾਹਨ ਬਰਾਮਦ ਹੋਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3755)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

More articles from this author