ਤੁਸੀਂ ਅਖ਼ਬਾਰ ਪੜ੍ਹ ਕੇ ਅੱਗੇ ਕਿਉਂ ਦਿੱਤਾ? ਮੈਨੂੰ ਵਾਪਸ ਕਰਨਾ ਸੀ। ਇਹ ਅਖ਼ਬਾਰ ਮੈਨੂੰ ਜ਼ਰੂਰੀ ਚਾਹੀਦਾ ਸੀ ...
(13 ਸਤੰਬਰ 2024)
(ਨੋਟ: ਤਕਨੀਕੀ ਗੜਬੜ ਕਾਰਨ ਲੇਖਕ ਦੀ ਫੋਟੋ ਨਹੀਂ ਛਪ ਸਕੀ।)



ਵੀਹਵੀਂ ਸਦੀ ਦੇ ਅਖੀਰਲੇ ਸਾਲਾਂ ਦੀ ਗੱਲ ਹੈ
ਦਸਵੀਂ ਤੋਂ ਬਾਅਦ ਡੀ-ਫਾਰਮੇਸੀ ਕਰਕੇ ਮੈਂ ਵਿਹਲਾ ਸੀ, ਇਸ ਲਈ ਅਕਸਰ ਚੰਡੀਗੜ੍ਹ ਆਪਣੇ ਦੋਸਤ ਮੋਹਨ, ਜੋ ਕਿ ਚੰਡੀਗੜ੍ਹ ਪੁਲਿਸ ਵਿੱਚ ਮੁਲਾਜ਼ਮ ਸੀ, ਕੋਲ ਜਾਂਦਾ ਰਹਿੰਦਾ ਸੀਮੈਂ ਜਦੋਂ ਵੀ ਚੰਡੀਗੜ੍ਹ ਜਾਂਦਾ, ਗਰਮੀ ਹੁੰਦੀ ਜਾਂ ਸਰਦੀ, ਪਿੰਡੋਂ ਪੰਜ-ਸਾਢੇ ਪੰਜ ਵਾਲੀ ਬੱਸ ਫੜਦਾ ਜਾਂ ਸਕੂਟਰ ਤੇ ਜਾਕੇ ਮਾਨਸਾ ਜਾਂ ਭੀਖੀ ਤੋਂ ਪਟਿਆਲਾ-ਚੰਡੀਗੜ੍ਹ ਵਾਲੀ ਬੱਸ ਚੜ੍ਹਦਾਸ਼ਹਿਰ ਦੇ ਬੱਸ ਅੱਡੇ ’ਤੇ ਪਹੁੰਚ ਕੇ ਮੇਰਾ ਸਾਰਿਆਂ ਤੋਂ ਪਹਿਲਾ ਕੰਮ ਅਖ਼ਬਾਰ ਖਰੀਦਣਾ ਹੁੰਦਾਉਹਨਾਂ ਦਿਨਾਂ ਵਿੱਚ ਮੈਨੂੰ ਲਿਖਣ ਦਾ ਨਵਾਂ-ਨਵਾਂ ਚਸਕਾ ਲੱਗਿਆ ਸੀਪਾਠਕਾਂ ਦੇ ਖ਼ਤਾਂ ਵਿੱਚ ਮੇਰਾ ਕੋਈ ਖ਼ਤ ਜਾਂ ਇੱਕ-ਦੋ ਅਖ਼ਬਾਰਾਂ ਵਿੱਚ ਕੋਈ ਨਾ ਕੋਈ ਮਿੰਨੀ ਕਹਾਣੀ ਛਪਦੀ ਰਹਿੰਦੀ ਸੀ। ਜਿਸ ਅਖ਼ਬਾਰ ਲਈ ਮੈਂ ਕੁਝ ਭੇਜਿਆ ਹੁੰਦਾ ਅਤੇ ਉਸਦੇ ਛਪਣ ਦੀ ਉਮੀਦ ਹੁੰਦੀ ਤਾਂ ਉਸ ਅਖ਼ਬਾਰ ਨੂੰ ਖਰੀਦਣਾ ਮੇਰੀ ਪਹਿਲ ਅਤੇ ਲੋੜ ਹੁੰਦੀ ਬੇਸ਼ਕ ਘਰ ਅਖ਼ਬਾਰ ਆਉਂਦਾ ਸੀ ਪਰ ਉਦੋਂ ਪਿੰਡਾਂ ਵਿੱਚ ਅਖ਼ਬਾਰ ਨੌਂ-ਦਸ ਵਜੇ ਤੋਂ ਪਹਿਲਾਂ ਨਹੀਂ ਸੀ ਆਉਂਦਾ। ਇਸ ਲਈ ਅਖ਼ਬਾਰ ਵਿੱਚ ਜੋ ਚਿੱਠੀ-ਪੱਤਰ ਜਾਂ ਕਹਾਣੀ ਛਪਣੀ ਹੁੰਦੀ, ਉਸ ਨੂੰ ਵੇਖਣ-ਪੜ੍ਹਨ ਲਈ ਸ਼ਾਮ ਤਕ ਜਾਂ ਅਗਲੇ ਦਿਨ ਤਕ ਇੰਤਜ਼ਾਰ ਨਾ ਕਰ ਹੁੰਦਾਦੂਜਾ ਕਾਰਨ ਚਾਰ-ਪੰਜ ਘੰਟੇ ਦੇ ਸਫ਼ਰ ਵਿੱਚ ਟਾਈਮ ਪਾਸ ਵਧੀਆ ਹੋ ਜਾਂਦਾ ਸੀਉਦੋਂ ਸਫ਼ਰ ਦੌਰਾਨ ਟਾਈਮ ਪਾਸ ਦਾ ਇੱਕੋ ਇੱਕ ਸਾਧਨ ਅਖ਼ਬਾਰ ਹੀ ਹੁੰਦਾ ਸੀ, ਮੋਬਾਇਲ ਨਾਂ ਦਾ ਝੁਰਲੂ ਉਦੋਂ ਤਕ ਟਾਵੇਂ-ਟਾਵੇਂ ਕੋਲ ਸੀ, ਉਹ ਵੀ ਸਿਰਫ ਗੱਲਬਾਤ ਕਰਨ ਲਈ

ਸਵੇਰ ਦੇ ਸਮੇਂ ਵਾਲੀਆਂ ਬੱਸਾਂ ਵਿੱਚੋਂ ਹਰੇਕ ਬੱਸ ਵਿੱਚ ਘੱਟੋ-ਘੱਟ ਚਾਰ-ਪੰਜ ਅਖ਼ਬਾਰ ਵਾਲੇ ਮੁਸਾਫਿਰ ਜ਼ਰੂਰ ਹੁੰਦੇ ਅਤੇ ਇਹ ਅਖ਼ਬਾਰ ਤਕਰੀਬਨ ਪੂਰੀ ਬੱਸ ਵਿੱਚ ਅੱਗੇ ਤੋਂ ਅੱਗੇ ਘੁੰਮ ਜਾਂਦੇ ਅਤੇ ਅਖ਼ਬਾਰ ਪੜ੍ਹਨ ਦੇ ਸਾਰੇ ਸ਼ੌਕੀਨ ਅਖ਼ਬਾਰ ਪੜ੍ਹ ਲੈਂਦੇ

ਇੱਕ ਦਿਨ ਦਿਲਚਸਪ ਕਿੱਸਾ ਵਾਪਰਿਆਮੈਂ ਭੀਖੀ ਬੱਸ ਅੱਡੇ ਤੋਂ ਅਖ਼ਬਾਰ, ਜਿਸ ਵਿੱਚ ਮੇਰੀ ਮਿੰਨੀ ਕਹਾਣੀ ਛਪੀ ਸੀ ਲੈਕੇ (ਹੁਣ ਯਾਦ ਨਹੀਂ ਕਿਹੜਾ ਅਖ਼ਬਾਰ ਸੀ) ਬੱਸ ਚੜ੍ਹ ਗਿਆਪਟਿਆਲੇ ਤਕ ਮੈਂ ਅਖ਼ਬਾਰ ਦਾ ਅੱਖਰ-ਅੱਖਰ ਪੜ੍ਹ ਲਿਆ ਅਤੇ ਕੋਲ ਰੱਖ ਲਿਆਪਟਿਆਲੇ ਤੋਂ ਇੱਕ 50-55 ਸਾਲ ਦਾ ਪੜ੍ਹਿਆ-ਲਿਖਿਆ ਸ਼ਖਸ ਮੇਰੇ ਦੂਸਰੇ ਪਾਸੇ ਵਾਲੀ ਸੀਟ ’ਤੇ ਬੈਠ ਗਿਆਉਹ ਮੈਥੋਂ ਅਖ਼ਬਾਰ ਮੰਗ ਕੇ ਪੜ੍ਹਨ ਲੱਗ ਪਿਆ ਅਤੇ ਆਪ ਪੜ੍ਹ ਕੇ ਉਸਨੇ ਕਦੋਂ ਕਿਸੇ ਹੋਰ ਨੂੰ ਦੇ ਦਿੱਤਾ, ਮੈਨੂੰ ਪਤਾ ਹੀ ਨਾ ਲੱਗਾਜੀਰਕਪੁਰ ਤੋਂ ਬੱਸ ਚੱਲਣ ’ਤੇ ਮੈਂ ਉੱਤਰਨ ਦੀ ਤਿਆਰੀ ਕਰਨ ਲੱਗਾ ਕਿਉਂਕਿ ਮੈਂ ਟ੍ਰਿਬਿਊਨ ਚੌਕ ਉੱਤਰਨਾ ਸੀਉਸ ਸ਼ਖਸ ਤੋਂ ਅਖ਼ਬਾਰ ਮੰਗਿਆ ਤਾਂ ਉਹ ਆਸੇ-ਪਾਸੇ ਭਾਲਣ ਲੱਗ ਪਿਆ ਪਰ ਅਖ਼ਬਾਰ ਨਾ ਮਿਲਿਆਮੈਂ ਉਸ ਸ਼ਖਸ ਨੂੰ ਕਿਹਾ, “ਤੁਸੀਂ ਅਖ਼ਬਾਰ ਪੜ੍ਹ ਕੇ ਅੱਗੇ ਕਿਉਂ ਦਿੱਤਾ? ਮੈਨੂੰ ਵਾਪਸ ਕਰਨਾ ਸੀਇਹ ਅਖ਼ਬਾਰ ਮੈਨੂੰ ਜ਼ਰੂਰੀ ਚਾਹੀਦਾ ਸੀ।”

ਅੱਗੋਂ ਉਹ ਜੇਬ ਵਿੱਚੋਂ ਦੋ ਰੁਪਏ ਕੱਢਦਾ ਬੋਲਿਆ, “ਆਹ ਲਵੋ, ਨਵਾਂ ਖਰੀਦ ਲੈਣਾ।” ਮੈਂ ਕਹਿਣਾ ਚਾਹੁੰਦਾ ਸੀ ਕਿ ਇਹ ਰੁਪਏ ਰੱਖੋ ਅਤੇ ਅੱਗੇ ਤੋਂ ਆਪਣਾ ਅਖ਼ਬਾਰ ਖਰੀਦ ਲਿਆ ਕਰੋ ਪਰ ਉਸ ਦੀ ਉਮਰ ਦਾ ਲਿਹਾਜ਼ ਕਰਦਿਆਂ ਮੈਂ ਚੁੱਪ ਰਿਹਾ

ਅੱਜ ਕੱਲ੍ਹ ਦੀ ਗੱਲ ਕੁਝ ਹੋਰ ਹੈਹੁਣ ਕਿਸੇ ਵੀ ਬੱਸ ਵਿੱਚ ਵੇਖ ਲਵੋ, ਕੀ ਬੱਚਾ, ਕੀ ਵੱਡਾ, ਕੀ ਪੜ੍ਹਿਆ, ਕੀ ਅਨਪੜ੍ਹ ਸਭ ਦੇ ਹੱਥ ਮੋਬਾਇਲ ਹੁੰਦਾ ਹੈਕਈ ਤਾਂ ਇਸ ਵਿੱਚ ਇੰਨੇ ਮਗਨ ਹੋ ਜਾਂਦੇ ਹਨ ਕਿ ਆਪਣੀ ਮੰਜ਼ਿਲ ’ਤੇ ਉੱਤਰਨਾ ਵੀ ਭੁੱਲ ਜਾਂਦੇ ਹਨਸਫ਼ਰ ਦੌਰਾਨ ਅਖ਼ਬਾਰ ਵਾਲੀ ਗੱਲ ਜ਼ਿਆਦਾਤਰ ਸਵੇਰ ਵੇਲੇ ਅਤੇ ਲੰਬੇ ਸਫਰ ਵੇਲੇ ਹੀ ਵੇਖਣ ਵਿੱਚ ਆਉਂਦੀ ਸੀ ਜਦੋਂ ਕਿ ਮੋਬਾਇਲ ਦਾ ਕੋਈ ਸਮਾਂ ਨਹੀਂ ਅਤੇ ਕੋਈ ਸੀਮਾ ਨਹੀਂਸਵੇਰੇ ਉੱਠਣ ਸਮੇਂ ਸਭ ਤੋਂ ਪਹਿਲਾਂ ਹੱਥ ਮੋਬਾਇਲ ਵੱਲ ਹੀ ਜਾਂਦਾ ਹੈ ਅਤੇ ਰਾਤ ਨੂੰ ਸੌਣ ਸਮੇਂ ਹੱਥ ਵਿੱਚੋਂ ਛੁੱਟਣ ਵਾਲੀ ਆਖਰੀ ਵਸਤੂ ਵੀ ਮੋਬਾਇਲ ਹੀ ਹੁੰਦਾ ਹੈ

ਜਿਉਂ-ਜਿਉਂ ਸਮਾਂ ਅੱਗੇ ਵਧ ਰਿਹਾ ਹੈ ਅਤੇ ਸਾਇੰਸ ਤਰੱਕੀ ਕਰ ਰਰਹੀ ਹੈ, ਰੋਜ਼ਾਨਾ ਵਰਤੋਂ ਵਾਲੀਆਂ ਨਵੀਂਆਂ-ਨਵੀਂਆਂ ਚੀਜ਼ਾਂ ਦੀ ਖੋਜ ਹੋ ਰਹੀ ਹੈਤਾਰਾਂ (ਲੈਂਡ ਲਾਈਨ) ਵਾਲੇ ਫੋਨ ਵਰਤਦਿਆਂ ਕਿਸ ਨੇ ਸੋਚਿਆ ਸੀ ਕਿ ਬਿਨਾਂ ਤਾਰਾਂ ਤੋਂ ਫੋਨ ਹੋਣਗੇ ਅਤੇ ਹਰ ਇੱਕ ਦੀ ਜੇਬ ਵਿੱਚ ਹੋਣਗੇ? ਆਵਾਜ਼ ਦੇ ਨਾਲ-ਨਾਲ ਫੋਟੋ ਵੀ ਆਵੇਗੀ? ਸਾਇੰਸ ਨੇ ਅੱਗੇ ਵਧਦੇ ਜਾਣਾ ਹੈ ਅਤੇ ਅਜਿਹੀਆਂ ਕਾਢਾਂ ਨੇ ਜਨਮ ਲੈਂਦੇ ਰਹਿਣਾ ਹੈ, ਜਿਨ੍ਹਾਂ ਬਾਰੇ ਆਪਾਂ ਅਜੇ ਸੋਚਿਆ ਤਕ ਨਹੀਂ

ਜਿਸ ਤਰ੍ਹਾਂ ਹਰ ਚੀਜ਼ ਦੇ ਨਫ਼ੇ-ਨੁਕਸਾਨ ਹੁੰਦੇ ਹਨ, ਉਸੇ ਤਰ੍ਹਾਂ ਮੋਬਾਇਲ ਦੇ ਫਾਇਦਿਆਂ ਦੇ ਨਾਲ-ਨਾਲ ਨੁਕਸਾਨ ਵੀ ਹਨ, ਖਾਸ ਕਰਕੇ ਜਦੋਂ ਦਾ ਇਸ ’ਤੇ ਇੰਟਰਨੈੱਟ ਉੱਪਲਬਧ ਹੋਇਆ ਹੈਪਹਿਲੀ ਗੱਲ, ਸੋਸ਼ਲ ਮੀਡੀਆ ’ਤੇ ਮਿਲਣ ਵਾਲੀ ਜਾਣਕਾਰੀ ਜ਼ਿਆਦਾਤਰ ਫੇਕ (ਜਾਅਲੀ) ਹੁੰਦੀ ਹੈ, ਸੱਚ ਝੂਠ ਦੀ ਪਛਾਣ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਜਦੋਂਕਿ ਪ੍ਰਿੰਟ ਮੀਡੀਆ (ਅਖ਼ਬਾਰ) ਬਾਰੇ ਇਸ ਤਰ੍ਹਾਂ ਨਹੀਂ ਕਿਹਾ ਜਾ ਸਕਦਾਦੂਜੀ ਗੱਲ, ਇਸਦਾ ਆਦੀ ਹੋਣਾ ਵੀ ਬਹੁਤ ਨੁਕਸਾਨਦੇਹ ਹੈਸਮੇਂ ਨਾਲ ਬਦਲਣਾ ਜ਼ਰੂਰੀ ਹੈ ਪਰ ਕਿਸੇ ਚੀਜ਼ ਦੇ ਆਦੀ ਹੋਣ ਨੂੰ ਸਹੀ ਨਹੀਂ ਕਿਹਾ ਜਾ ਸਕਦਾਇਹ ਮਾਨਸਿਕ ਤੌਰ ’ਤੇ ਵੀ ਇਨਸਾਨ ਨੂੰ ਪ੍ਰਭਾਵਿਤ ਕਰਦਾ ਹੈ, ਖਾਸ ਕਰਕੇ ਬੱਚਿਆਂ ਅਤੇ ਨੌਜਵਾਨਾਂ ਨੂੰਇਸ ਨਾਲ ਰਿਸ਼ਤੇ-ਨਾਤੇ ਅਤੇ ਬੱਚਿਆਂ-ਨੌਜਵਾਨਾਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੁੰਦੀ ਹੈ ਅਤੇ ਉਹ ਆਪਣੇ ਸੱਭਿਆਚਾਰ ਅਤੇ ਸਾਹਿਤ ਤੋਂ ਦੂਰ ਹੋ ਰਹੇ ਹਨ

ਇਸ ਸੰਬੰਧੀ ਇੱਕ ਗੱਲ ਦਾ ਜ਼ਿਕਰ ਕਰਨਾ ਮੈਂ ਜ਼ਰੂਰੀ ਸਮਝਦਾ ਹਾਂਮੇਰਾ ਬੇਟਾ ਸ਼ੁਭਮ ਯੂਟਿਊਬਰ (ਇਹ ਕੀ ਹੁੰਦਾ ਹੈ, ਮੈਨੂੰ ਉਸ ਦੇ ਦੱਸਣ ’ਤੇ ਹੀ ਪਤਾ ਲੱਗਿਆ) ਹੈਤੀਹ ਹਜ਼ਾਰ ਦੇ ਕਰੀਬ ਉਸ ਦੇ ਚੈਨਲ ਦੇ ਵਰਤੋਂਕਾਰ ਹਨ, ਜੋ ਦਿਨੋ-ਦਿਨ ਵਧ ਰਹੇ ਹਨਉਹ ਅਜੇ ਪੜ੍ਹ ਰਿਹਾ ਹੈ, ਇਸ ਲਈ ਅਸੀਂ ਇਸ ਪ੍ਰਤੀ ਉਸ ਦਾ ਸਮਾਂ ਸੀਮਿਤ ਕੀਤਾ ਹੋਇਆ ਹੈ ਪਰ ਉਹ ਇਸੇ ਵਿੱਚ ਆਪਣਾ ਭਵਿੱਖ ਵੇਖ ਰਿਹਾ ਹੈਗਲਤ ਸਹੀ ਦੀ ਜਾਣਕਾਰੀ ਲਈ ਮੈਂ ਉਸ ਨਾਲ ਗੱਲ ਕਰਦਾ ਰਹਿੰਦਾ ਹਾਂਉਸ ਦੇ ਦੱਸਣ ਮੁਤਾਬਿਕ ਯੂਟਿਊਬ ਰਾਹੀਂ ਆਪਣਾ ਕੈਰੀਅਰ ਬਣਾਉਣ ਲਈ ਉਸ ਨੂੰ ਇੱਕ ਦਿਨ ਵਿੱਚ ਘੱਟੋ-ਘੱਟ ਸੱਤ-ਅੱਠ ਘੰਟੇ ਇੰਟਰਨੈੱਟ ’ਤੇ ਗੁਜ਼ਾਰਨੇ ਹੋਣਗੇਸੋਚਣ ਵਾਲੀ ਗੱਲ ਹੈ ਕਿ ਜਦੋਂ ਇੱਕ ਯੂਟਿਊਬਰ ਇੰਟਰਨੈੱਟ ’ਤੇ ਇੰਨਾ ਸਮਾਂ ਗੁਜ਼ਾਰੇਗਾ ਤਾਂ ਉਸ ਦੇ ਵਰਤੋਂਕਾਰ ਕਿੰਨਾ ਸਮਾਂ ਇਸ ’ਤੇ ਖਰਚਣਗੇ? ਉਹਨਾਂ ਲਈ ਤਾਂ ਅੱਗੋਂ ਹੋਰ ਹਜ਼ਾਰਾਂ-ਲੱਖਾਂ ਚੈੱਨਲ ਉਪਲਬਧ ਹੁੰਦੇ ਹਨਸਵਾਲ ਇਹ ਹੈ ਕਿ ਅਜਿਹੇ ਵਿੱਚ ਬੱਚਿਆਂ, ਨੌਜਵਾਨਾਂ ਕੋਲ ਪੜ੍ਹਨ-ਲਿਖਣ ਲਈ ਸਮਾਂ ਬਚੇਗਾ ਕਿਵੇਂ? ਮੈਂ ਆਪਣੇ ਸਮਿਆਂ ਨੂੰ ਚੰਗਾ ਦੱਸਣ ਲਈ ਇਹ ਲੇਖ ਨਹੀਂ ਲਿਖ ਰਿਹਾ ਪਰ ਸਾਡੇ ਨੌਜਵਾਨਾਂ ਦਾ ਅਖ਼ਬਾਰਾਂ-ਕਿਤਾਬਾਂ ਤੋਂ ਬਿਲਕੁਲ ਟੁੱਟ ਜਾਣਾ ਸਮਾਜ ਅਤੇ ਦੇਸ਼ ਲਈ ਖਤਰਨਾਕ ਹੈ

*    *    *    *    *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5292)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

ਲੇਖਕ ਨਾਲ ਸੰਪਰਕ: WhatsApp: (011- 91- 98156-80980)

More articles from this author