SarwanSingh7ਕੌਣ ਕਹਿੰਦਾ ਹੈ ਕੁੜੀਆਂ ਕਮਜ਼ੋਰ ਹਨ? ਉਨ੍ਹਾਂ ਨੂੰ ਸਹੀ ਸੇਧ ਮਿਲੇ ਤਾਂ ਉਹ ...
(4 ਅਗਸਤ 2019)

 

SimranjitChakar2ਮੇਰੇ ਪਿੰਡ ਚਕਰ ਦੀ ਜੰਮਪਲ ਹੈ ਸਿਮਰਨਜੀਤ ਕੌਰ ਬਾਠਨਿੱਕ ਨੇਮ ‘ਸਿਮਰ ਚਕਰ।’ ਨਿਮਨ ਕਿਸਾਨ ਦੀ ਹੋਣਹਾਰ ਧੀਮੇਰੇ ਮੋਏ ਮਿੱਤਰ ਮਹਿੰਦਰ ਸਿੰਘ ਚਕਰ ਦੀ ਪੋਤਰੀਮਹਿੰਦਰ ਮੈਥੋਂ ਇੱਕ ਜਮਾਤ ਅੱਗੇ ਸੀਉਹ ਲੇਖਕ ਸੀ ਅਤੇ ਪਿੰਡ ਦੀ ਸਹਿਕਾਰੀ ਸਭਾ ਦਾ ਸੈਕਟਰੀਉਸ ਨੂੰ ‘ਮਹਿੰਦਰ ਸੈਕਟਰੀ’ ਕਿਹਾ ਜਾਂਦਾ ਸੀਉਸ ਦਾ ਪਹਿਲਾ ਨਾਵਲ ‘ਕੱਲਰ ਦੇ ਕੰਵਲ’ ਸੀਉਸ ਦੀ ਪੋਤਰੀ ਸੱਚਮੁੱਚ ਕੱਲਰ ਦਾ ਕੰਵਲ ਸਾਬਤ ਹੋ ਰਹੀ ਹੈਕਾਮਰੇਡ ਮਹਿੰਦਰ ਸਿੰਘ ਚਕਰ ਨੂੰ ਦਹਿਸ਼ਤੀ ਦੌਰ ਵਿੱਚ ਦੋ ਪਾਗ਼ਲ ਬੰਦਿਆਂ ਨੇ ਏ. ਕੇ. 47 ਦਾ ਬ੍ਰਸਟ ਮਾਰ ਕੇ ਮਾਰ ਕਰ ਦਿੱਤਾ ਸੀਉਸ ਦਿਨ ਮੈਂ ਉਹਦੇ ਨਾਲ ਨਹੀਂ ਸਾਂਕੁਦਰਤੀ ਮੇਰਾ ਬਚਾਅ ਹੋ ਗਿਆਨਾਲ ਹੁੰਦਾ ਤਾਂ ਸੰਭਵ ਸੀ ਉਹ ਬਚ ਜਾਂਦਾ ਜਾਂ ਮੈਂ ਹੀ ਉਹਦੇ ਨਾਲ ਤੁਰ ਜਾਂਦਾਵੇਰਵਾ ਮੇਰੀ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਦੇ ਕਾਂਡ ‘ਮੌਤ ਦਾ ਪਹਿਰਾ’ ਵਿੱਚ ਦਰਜ ਹੈ

ਅੱਜ ਮੈਂ ਸੋਚਦਾਂ, ਮਹਿੰਦਰ ਜਿਊਂਦਾ ਹੁੰਦਾ ਤਾਂ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਹੁੰਦੇ ਵੇਖਦਾਹੁਣ ਤਾਂ ਸਿਮਰਨਜੀਤ ਦਾ ਪਿਤਾ ਕਮਲਜੀਤ ਵੀ ਜੱਗ ’ਤੇ ਨਹੀਂ ਰਿਹਾਹਾਂ, ਉਹਦੀ ਮਾਂ ਰਾਜਪਾਲ ਕੌਰ ਜ਼ਰੂਰ ਜੱਗ ’ਤੇ ਹੈ ਜੋ ਔਖੇ ਸੌਖੇ ਦੋ ਧੀਆਂ ਤੇ ਦੋ ਪੁੱਤਰਾਂ ਨੂੰ ਪਾਲ ਰਹੀ ਹੈਦਾਦੀ ਵਿਚਾਰੀ ਬੁਢਾਪਾ ਕੱਟ ਰਹੀ ਹੈਘਰੋਗੀ ਗੱਲਾਂ ਬਹੁਤ ਹਨ ਜੋ ਕਦੇ ਫਿਰ ਕਰਾਂਗਾਅੱਜ ਸਿਮਰਨ ਦੇ ਗੋਲਡ ਮੈਡਲ ਜਿੱਤਣ ਦੀ ਗੱਲ ਕਰਦੇ ਹਾਂਉਸ ਨੇ ਇੰਡੋਨੇਸ਼ੀਆ ਵਿੱਚ ਹੋਏ 23ਵੇਂ ਪ੍ਰੈਜ਼ੀਡੈਂਟ ਕੱਪ ਇੰਟਰਨੈਸ਼ਨਲ ਬੌਕਸਿੰਗ ਟੂਰਨਾਮੈਂਟ ਵਿੱਚੋਂ 28 ਜੁਲਾਈ ਨੂੰ ਗੋਲਡ ਮੈਡਲ ਜਿੱਤਿਆ ਹੈਦੇਸ਼ ਵਾਸੀਆਂ ਵੱਲੋਂ ‘ਸਿਮਰ ਚਕਰ’ ਨੂੰ ਹਾਰਦਿਕ ਵਧਾਈਆਂ! ਉਹ ਉਚੇਰੀਆਂ ਮੰਜ਼ਲਾਂ ਵੱਲ ਵਧ ਰਹੀ ਹੈਉਹਦਾ ਨਿਸ਼ਾਨਾ ਓਲੰਪਿਕ ਖੇਡਾਂ ਦਾ ਗੋਲਡ ਮੈਡਲ ਜਿੱਤਣਾ ਹੈ

ਪੰਜਾਬ ਦੀ ਮੈਰੀਕਾਮ ਕਹੀ ਜਾਂਦੀ ਸਿਮਰ ਚਕਰ ਨੇ 2018 ਵਿੱਚ ਵਿਸ਼ਵ ਬੌਕਸਿੰਗ ਚੈਂਪੀਅਨਸ਼ਿਪ ਵਿੱਚੋਂ ਕਾਸੀ ਦਾ ਮੈਡਲ ਜਿੱਤ ਕੇ ਆਪਣਾ ਪਿੰਡ ਚਕਰ ਚਰਚਾ ਵਿੱਚ ਲੈ ਆਂਦਾ ਸੀਫਿਰ ਏਸ਼ੀਆ ਬੌਕਸਿੰਗ ਚੈਂਪੀਅਨਸ਼ਿਪ ਵਿੱਚੋਂ ਚਾਂਦੀ ਦਾ ਤਗ਼ਮਾ ਜਿੱਤਿਆਇਸ ਤੋਂ ਪਹਿਲਾਂ ਇਸੇ ਪਿੰਡ ਦੀ ਮਨਦੀਪ ਕੌਰ ਸੰਧੂ ਨੇ ਤੈਪਈ ਵਿੱਚ ਜੂਨੀਅਰ ਵਰਲਡ ਚੈਂਪੀਅਨ ਬਣ ਕੇ ਚਕਰ ਚਰਚਾ ਵਿੱਚ ਲਿਆਂਦਾ ਸੀਦੋਵੇਂ ਲੜਕੀਆਂ ਸ਼ੇਰੇ ਪੰਜਾਬ ਸਪੋਰਟਸ ਅਕੈਡਮੀ ਚਕਰ ਦੀ ਦੇਣ ਹਨਉਨ੍ਹਾਂ ਨੂੰ ਬਚਪਨ ਤੋਂ ਮੁੱਕੇਬਾਜ਼ੀ ਦੀ ਟ੍ਰੇਨਿੰਗ ਦੇਣ ਵਾਲੀ ਚਕਰ ਦੀ ਅਕੈਡਮੀ ਨੇ ਪੰਜਾਬ ਦੀ ਮੁੱਕੇਬਾਜ਼ੀ ਦਾ ਮਾਣ ਹੋਰ ਵਧਾ ਦਿੱਤਾ ਹੈ

ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੀ ਕੋਈ ਲੜਕੀ ਵਿਸ਼ਵ ਵੋਮਿਨ ਬਾਕਸਿੰਗ ਚੈਂਪੀਅਨਸ਼ਿਪ ਦੇ ਜਿੱਤ ਮੰਚ ’ਤੇ ਚੜ੍ਹਨ ਵਿੱਚ ਕਾਮਯਾਬ ਹੋਈਗ਼ਰੀਬ ਪਰਿਵਾਰ ਦੀ ਧੀ, ਚਕਰ ਦੇ ਸਰਕਾਰੀ ਸਕੂ਼ਲ ਵਿੱਚ ਪੜ੍ਹੀ, ਚਕਰ ਦੀ ਸਪੋਰਟਸ ਅਕੈਡਮੀ ਦੀ ਤਰਾਸ਼ੀ ਮੁੱਕੇਬਾਜ਼ ਕੁੜੀ ਦਾ ਵਿਸ਼ਵ ਦੀਆਂ ਉੱਪਰਲੀਆਂ ਚਾਰ ਮੁੱਕੇਬਾਜ਼ਾਂ ਵਿੱਚ ਆ ਖੜ੍ਹਨਾ ਬੜੀ ਵੱਡੀ ਪ੍ਰਾਪਤੀ ਹੈਇਸ ਵੇਲੇ ਉਹ ਬੀ.ਏ. ਭਾਗ ਦੂਜਾ ਦੀ ਵਿਦਿਆਰਥਣ ਹੈਪੜ੍ਹਾਈ ਵਿੱਚ ਵੀ ਹੁਸ਼ਿਆਰ ਇਸ ਪੇਂਡੂ ਲੜਕੀ ਤੋਂ ਸਤੰਬਰ 2019 ਦੀ ਵਿਸ਼ਵ ਵੋਮਿਨ ਚੈਂਪੀਅਨਸ਼ਿਪ ਅਤੇ ਟੋਕੀਓ ਦੀਆਂ ਓਲੰਪਿਕ ਖੇਡਾਂ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਦੀ ਆਸ ਹੈਪੰਜਾਬ ਦੇ ਖੇਡ ਮੰਤਰੀ ਨੇ ਸਿਮਰਨਜੀਤ, ਉਹਦੇ ਮਾਪਿਆਂ ਅਤੇ ਚਕਰ ਦੀ ਸ਼ੇਰੇ ਪੰਜਾਬ ਸਪੋਰਟਸ ਅਕੈਡਮੀ ਨੂੰ ਵਧਾਈ ਦਿੱਤੀ ਹੈਵੇਖਦੇ ਹਾਂ, ਹੁਣ ਤਕ ਸਰਕਾਰੀ ਇਮਦਾਦ ਤੋਂ ਬਿਨਾਂ ਚੱਲ ਰਹੀ ਸ਼ੇਰੇ ਪੰਜਾਬ ਸਪੋਰਟਸ ਅਕੈਡਮੀ ਚਕਰ ਨੂੰ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਕਿਹੋ ਜਿਹੀ ‘ਸਰਪ੍ਰਸਤੀ’ ਦਿੰਦੀਆਂ ਹਨ? ਭਾਰਤ ਸਰਕਾਰ ਇਸ ਅਕੈਡਮੀ ਨੂੰ ‘ਸਾਈ’ ਦਾ ਕੋਚਿੰਗ ਕੇਂਦਰ ਬਣਾਉਂਦੀ ਹੈ ਜਾਂ ਪੰਜਾਬ ਸਰਕਾਰ ਸਪੋਰਟਸ ਵਿਭਾਗ ਦਾ ਕੋਚਿੰਗ ਕੇਂਦਰ?

ਚਕਰ ਦਾ ਮਸੀਹਾ, ਚਕਰ ਅਕੈਡਮੀ ਦੀ ਜਿੰਦ ਜਾਨ ਸਵਰਗੀ ਅਜਮੇਰ ਸਿੰਘ ਸਿੱਧੂ ਜੇ ਅੱਜ ਜ਼ਿੰਦਾ ਹੁੰਦਾ ਤਾਂ ਬੇਹੱਦ ਖੁਸ਼ ਹੁੰਦਾ! ਉਸ ਦਾ ਜੌੜਾ ਭਰਾ ਬਲਦੇਵ ਸਿੰਘ ਸਿੱਧੂ ਆਪਣੇ ਭਰਾ ਦੇ ਸੁਪਨਿਆਂ ਨੂੰ ਸਾਕਾਰ ਕਰਨ ਲੱਗਾ ਹੋਇਆ ਹੈਸਾਰੇ ਚਕਰੀਏ ਹੀ ਬਣਦਾ ਸਰਦਾ ਯੋਗਦਾਨ ਪਾ ਰਹੇ ਹਨਅਕੈਡਮੀ ਦਾ ਬੂਟਾ 2006 ਵਿੱਚ ਡਾ. ਬਲਵੰਤ ਸਿੰਘ ਸੰਧੂ ਨੇ ਲਾਇਆ ਸੀ ਜੋ ਹੁਣ ਬਰੋਟਾ ਬਣ ਚੁੱਕਾ ਹੈਉਹ ਆਪਣੇ ਪਿੰਡ ਚਕਰ ਵਿੱਚ ਹੀ ਰਹਿੰਦਾ ਹੈ ਅਤੇ ਹੁਣ ਕਲਗੀਧਰ ਕਾਲਜ ਕਮਾਲਪੁਰੇ ਦਾ ਪ੍ਰਿੰਸੀਪਲ ਹੈਸੰਤ ਸੀਚੇਵਾਲ, ਐੱਸ. ਪੀ. ਦੇਵਿੰਦਰ ਸਿੰਘ, ਬੌਕਸਿੰਗ ਕੋਚ ਗੁਰਬਖ਼ਸ਼ ਸਿੰਘ ਸੰਧੂ, ਪਿੰਡ ਵਾਸੀ ਤੇ ਪਰਵਾਸੀ ‘ਚਕਰ’ ਨੂੰ ਦੇਸ਼ ਦਾ ਮਾਡਲ ਪਿੰਡ ਬਣਾਉਣ ਲੱਗੇ ਹੋਏ ਹਨਇਸਦੀ ਸਰਕਾਰਾਂ ਨੂੰ ਵੀ ਸਾਰ ਲੈਣੀ ਚਾਹੀਦੀ ਹੈਗਰਕਦੇ ਜਾਂਦੇ ਪੰਜਾਬ ਵਿੱਚ ਜਿੱਥੇ ਕਿਤੇ ਅਜੇ ਵੀ ਚਾਨਣਾਂ ਦਾ ਛੱਟਾ ਦਿੱਤਾ ਜਾ ਰਿਹਹਾ ਹੈ, ਉਹਨਾਂ ਛੱਟਿਆਂ ਨੂੰ ਵੇਖਣਾ ਚਾਹੀਦਾ ਹੈ, ਰੀਸ ਕਰਨੀ ਚਾਹੀਦੀ ਹੈਸਿਮਰਨ ਧੀਏ! ਕੁਝ ਵੀ ਹੋਵੇ, ਤੂੰ ਉਦੋਂ ਤਕ ਆਪਣਾ ਸੰਘਰਸ਼ ਜਾਰੀ ਰੱਖੀਂ ਜਦੋਂ ਤਕ ਮਿਥੀ ਮੰਜ਼ਿਲ ’ਤੇ ਨਹੀਂ ਪਹੁੰਚਦੀ

ਕੌਣ ਕਹਿੰਦਾ ਹੈ ਕੁੜੀਆਂ ਕਮਜ਼ੋਰ ਹਨ? ਉਨ੍ਹਾਂ ਨੂੰ ਸਹੀ ਸੇਧ ਮਿਲੇ ਤਾਂ ਉਹ ਕੁਝ ਦਾ ਕੁਝ ਕਰ ਕੇ ਵਿਖਾ ਸਕਦੀਆਂ ਹਨਚਕਰ ਦੀਆਂ ਧੀਆਂ ਦੀ ਮਿਸਾਲ ਸਭ ਦੇ ਸਾਹਮਣੇ ਹੈਮੁੱਕੇਬਾਜ਼ੀ ਵਰਗੀ ਜੁਝਾਰੂ ਖੇਡ ਵਿੱਚ ਚਕਰ ਦੀਆਂ ਕੁੜੀਆਂ ਨੇ ਪੰਜਾਬ, ਭਾਰਤ ਤੇ ਅੰਤਰਰਾਸ਼ਟਰੀ ਪੱਧਰ ਉੱਤੇ ਦਰਜਨਾਂ ਮੈਡਲ ਜਿੱਤੇ ਹਨਚਕਰ ਅਕੈਡਮੀ ਦੀ ਪਹਿਲੀ ਮੁੱਕੇਬਾਜ਼ਨ ਸ਼ਵਿੰਦਰ ਕੌਰ 2012 ਦੀ ਜੂਨੀਅਰ ਨੈਸ਼ਨਲ ਬੌਕਸਿੰਗ ਚੈਂਪੀਅਨ ਬਣੀ ਸੀ ਜੋ ਭਾਰਤ ਦੀ ਸਰਬੋਤਮ ਮੁੱਕੇਬਾਜ਼ ਐਲਾਨੀ ਗਈਉਹ ਭਾਰਤੀ ਟੀਮ ਦੀ ਮੈਂਬਰ ਬਣ ਕੇ ਸ੍ਰੀ ਲੰਕਾ ਦਾ ਬੌਕਸਿੰਗ ਕੱਪ ਖੇਡੀਮਨਦੀਪ ਸੰਧੂ ਏਸ਼ੀਆ ਦੀ ਬੈੱਸਟ ਜੂਨੀਅਰ ਬੌਕਸਰ ਐਲਾਨੀ ਗਈਚਕਰ ਅਕੈਡਮੀ ਦੀ ਇਹ ਲੜਕੀ 24 ਮਈ 2015 ਨੂੰ ਤੈਪਈ ਚੀਨ ਵਿੱਚ ਮੁੱਕੇਬਾਜ਼ੀ ਦੀ ਜੂਨੀਅਰ ਵਿਸ਼ਵ ਚੈਂਪੀਅਨ ਬਣੀਉੱਥੇ 46 ਮੁਲਕਾਂ ਦੀਆਂ 441 ਮੁੱਕੇਬਾਜ਼ਨਾਂ ਨੇ ਭਾਗ ਲਿਆ ਸੀਸੱਤ ਅਰਬ ਤੋਂ ਵਧ ਦੀ ਆਬਾਦੀ ਵਾਲੀ ਦੁਨੀਆ ਵਿੱਚੋਂ ਕਿਸੇ ਜੁਝਾਰੂ ਖੇਡ ਦੀ ਵਰਲਡ ਚੈਂਪੀਅਨ ਬਣਨਾ ਪੰਜਾਬ ਦੀ ਪੇਂਡੂ ਕੁੜੀ ਦੀ ਵੱਡੀ ਪ੍ਰਾਪਤੀ ਸੀਉਸ ਨੇ ਇੰਗਲੈਂਡ, ਹੰਗਰੀ, ਫਰਾਂਸ ਤੇ ਆਇਰਲੈਂਡ ਦੀਆਂ ਚੈਂਪੀਅਨ ਮੁੱਕੇਬਾਜ਼ਨਾਂ ਨੂੰ ਹਰਾ ਕੇ ਗੁਰਜ ਜਿੱਤੀ ਸੀ

ਸੁਖਦੀਪ ਚਕਰੀਆ ਭਾਰਤ ਦਾ ਨੈਸ਼ਨਲ ਬੌਕਸਿੰਗ ਚੈਂਪੀਅਨ ਬਣਿਆ ਜੋ ਦੇਸ਼ ਦਾ ਸਰਬੋਤਮ ਮੁੱਕੇਬਾਜ਼ ਐਲਾਨਿਆ ਗਿਆਉਹ ਭਾਰਤ ਵੱਲੋਂ ਅੰਤਰਰਾਸ਼ਟਰੀ ਮੁਕਾਬਲੇ ਲੜਦਾ ਰਿਹਾ ਅਤੇ ਹੁਣ ਕੈਨੇਡਾ ਵਿੱਚ ਪ੍ਰੋਫੈਸ਼ਨਲ ਮੁੱਕੇਬਾਜ਼ੀ ਕਰ ਰਿਹਾ ਹੈਉਸ ਦੀ ਭੈਣ ਪਰਮਿੰਦਰ ਕੌਰ ਇੰਟਰਵਰਸਿਟੀ ਚੈਂਪੀਅਨ ਬਣੀ ਜੋ ਕੌਮੀ ਪੱਧਰ ’ਤੇ ਮੈਡਲ ਜਿੱਤ ਰਹੀ ਹੈਅਮਨਦੀਪ ਕੌਰ ਪੰਜਾਬ ਦੀ ਚੈਂਪੀਅਨ ਬਣੀ ਤੇ ਸੀਨੀਅਰ ਨੈਸ਼ਨਲ ਵਿੱਚ ਜਿੱਤ ਮੰਚ ’ਤੇ ਚੜ੍ਹੀਅਮਨਦੀਪ ਦੀ ਛੋਟੀ ਭੈਣ ਸਿਮਰਨਜੀਤ ਕੌਰ ਨੈਸ਼ਨਲ ਚੈਂਪੀਅਨ ਬਣਨ ਉਪਰੰਤ 2013 ਵਿੱਚ ‘ਦੂਜੀ ਗੋਲਡਨ ਗਲੱਵਜ਼ ਇੰਟਰਨੈਸ਼ਨਲ ਯੂਥ ਬੌਕਸਿੰਗ ਚੈਂਪੀਅਨਸ਼ਿਪ’ ਖੇਡਣ ਸਰਬੀਆ ਗਈਫਿਰ ਸਤੰਬਰ 2013 ਵਿੱਚ ਉਸ ਨੇ ਬੁਲਗਾਰੀਆ ਵਿਖੇ ਹੋਈ ‘ਯੂਥ ਵਿਸ਼ਵ ਬੌਕਸਿੰਗ ਚੈਂਪੀਅਨਸ਼ਿਪ’ ਵਿੱਚੋਂ ਬਰਾਂਜ਼ ਮੈਡਲ ਜਿੱਤਿਆਉੱਥੇ 33 ਦੇਸ਼ਾਂ ਦੀਆਂ ਮੁੱਕੇਬਾਜ਼ਨਾਂ ਪਹੁੰਚੀਆਂ ਸਨਭਾਰਤ ਦੇ ਦੋ ਮੈਡਲਾਂ ਵਿੱਚੋਂ ਇੱਕ ਮੈਡਲ ਚਕਰ ਅਕੈਡਮੀ ਯਾਨੀ ਪੰਜਾਬ ਦਾ ਸੀ2016 ਵਿੱਚ ਹਰਦੁਆਰ ਦੀ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚੋਂ ਉਸ ਨੇ ਕਾਂਸੀ ਦਾ ਤਗਮਾ ਜਿੱਤਿਆ2017 ਵਿੱਚ ਆਇਰਲੈਂਡ ਤੋਂ ਚਾਂਦੀ ਦਾ ਤਗ਼ਮਾ, ਕਜ਼ਾਖਸਤਾਨ ਤੋਂ ਬਰਾਂਜ਼ ਮੈਡਲ, ਜੂਨ 17 ਵਿੱਚ ਓਪਨ ਨੈਸ਼ਨਲ ਨਵੀਂ ਦਿੱਲੀ ਵਿੱਚੋਂ ਤਾਂਬੇ ਦਾ ਤਗਮਾ ਤੇ ਸਤੰਬਰ ਨੈਸ਼ਨਲ ਰੋਹਤਕ ਤੋਂ ਚਾਂਦੀ ਦਾ ਅਤੇ ਸਤੰਬਰ 18 ਵਿੱਚ ਤੁਰਕੀ ਤੋਂ ਗੋਲਡ ਮੈਡਲ ਜਿੱਤਿਆਨਵੰਬਰ 2018 ਵਿੱਚ ਹੋਈ ਦਿੱਲੀ ਦੀ ਵਿਸ਼ਵ ਬੌਕਸਿੰਗ ਚੈਂਪੀਅਨਸ਼ਿਪ ਵਿੱਚੋਂ ਉਸ ਨੇ ਬਰਾਂਜ਼ ਮੈਡਲ ਜਿੱਤਿਆ

ਸਿਮਰਨਜੀਤ ਦਾ ਪਿਤਾ ਕਮਲਜੀਤ ਸਿੰਘ ਕਿਰਸਾਨੀ ਅਤੇ ਹੋਰ ਕਈ ਕੰਮਾਂ ਵਿੱਚ ਘਾਟਾ ਖਾ ਕੇ ਠੇਕੇ ਦਾ ਕਾਰਿੰਦਾ ਰਿਹਾ ਜੋ ਅਧਖੜ ਉਮਰੇ ਜੁਲਾਈ 2018 ਵਿੱਚ ਚਲਾਣਾ ਕਰ ਗਿਆਵਿਧਵਾ ਰਾਜਪਾਲ ਕੌਰ ਦੋ ਕਮਰਿਆਂ ਦੇ ਨਿੱਕੇ ਘਰ ਵਿੱਚ, ਘਰ ਦੇ ਤੇ ਬਾਹਰ ਦੇ ਨਿੱਕੇ ਮੋਟੇ ਕੰਮ ਕਰਦੀ, ਆਪਣੇ ਚਾਰਾਂ ਬੱਚਿਆਂ ਨੂੰ ਪਾਲ ਰਹੀ ਤੇ ਪਿੰਡ ਦੀ ਅਕੈਡਮੀ ਵਿੱਚ ਮੁੱਕੇਬਾਜ਼ੀ ਕਰਵਾਉਂਦੀ ਰਹੀਉਸ ਦੀਆਂ ਦੋਵੇਂ ਲੜਕੀਆਂ ਅਮਨਦੀਪ ਤੇ ਸਿਮਰਨਜੀਤ ਅਤੇ ਦੋਵੇਂ ਲੜਕੇ ਅਰਸ਼ਦੀਪ ਤੇ ਕੰਵਲਪ੍ਰੀਤ ਬੌਕਸਿੰਗ ਕਰ ਰਹੇ ਹਨਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਵਿਸ਼ਵ ਚੈਂਪੀਅਨਸ਼ਿਪ ਵਿੱਚੋਂ ਮੈਡਲ ਜਿੱਤਣ ਅਤੇ ਓਲੰਪਿਕ ਖੇਡਾਂ ਵਿੱਚੋਂ ਮੈਡਲ ਜਿੱਤਣ ਦੀ ਸੰਭਾਵਨਾ ਰੱਖਣ ਵਾਲੀ ਗਰੀਬ ਘਰ ਦੀ ਲੜਕੀ ਨੂੰ ਚੱਜ ਦੀ ਨੌਕਰੀ ਦੇ ਕੇ ਪੰਜਾਬ ਵਿੱਚ ਰੱਖ ਲੈਣ, ਨਹੀਂ ਤਾਂ ਹਰਿਆਣੇ ਵਾਲੇ ਜਾਂ ਕਿਸੇ ਹੋਰ ਸੂਬੇ ਵਾਲੇ ਲੈ ਜਾਣਗੇਇਸ ਮੌਕੇ ਪੰਜਾਬ ਸਰਕਾਰ ਨੂੰ ਸਿਮਰਨਜੀਤ ਕੌਰ ਦਾ ਉਚੇਚਾ ਮਾਣ ਸਨਮਾਨ ਵੀ ਕਰਨਾ ਚਾਹੀਦਾ ਹੈ ਅਤੇ ਸ਼ੇਰੇ ਪੰਜਾਬ ਅਕੈਡਮੀ ਚਕਰ ਵੀ ਮਾਨ ਸਨਮਾਨ ਦੀ ਹੱਕਦਾਰ ਹੈ

ਚਕਰ ਅਕੈਡਮੀ ਦਾ ਪ੍ਰੋਗਰਾਮ ਰੋਜ਼ਾਨਾ ਦੋ ਸੌ ਤੋਂ ਵਧ ਬੱਚੇ ਬੱਚੀਆਂ ਨੂੰ ਕਸਰਤਾਂ ਕਰਾਉਣਾ ਤੇ ਤਿੰਨ ਖੇਡਾਂ ਮੁੱਕੇਬਾਜ਼ੀ, ਫੁੱਟਬਾਲ ਤੇ ਕਬੱਡੀ ਦੀ ਟ੍ਰੇਨਿੰਗ ਦੇਣਾ ਹੈਖੇਡਾਂ ਦਾ ਸਮਾਨ, ਟ੍ਰੈਕ ਸੂਟ, ਰਨਿੰਗ ਸ਼ੂਅ, ਲੋੜੀਂਦੀ ਰੈਫਰੈਸ਼ਮੈਂਟ, ਕੋਚਿੰਗ ਤੇ ਖੇਡ ਮੁਕਾਬਲਿਆਂ ਲਈ ਲਿਜਾਣ ਲਿਆਉਣ ਦੇ ਪ੍ਰਬੰਧ ਅਕੈਡਮੀ ਵੱਲੋਂ ਕੀਤੇ ਜਾਂਦੇ ਹਨਵਿਸ਼ੇਸ਼ ਗੱਲ ਇਹ ਕਿ ਲੜਕੀਆਂ ਵੀ ਲੜਕਿਆਂ ਵਾਂਗ ਹੀ ਖੇਡਾਂ ਵਿੱਚ ਭਾਗ ਲੈਂਦੀਆਂ ਹਨ

ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ’ਤੇ ਮੈਡਲ ਜਿੱਤਣ ਵਾਲੀਆਂ ਚਕਰ ਦੀਆਂ ਧੀਆਂ ਸਿਮਰਨਜੀਤ, ਮਨਦੀਪ, ਸ਼ਵਿੰਦਰ, ਪ੍ਰਮਿੰਦਰ, ਅਮਨਦੀਪ, ਮਨਪ੍ਰੀਤ, ਮੁਸਕਾਨ ਤੇ ਹਰਪ੍ਰੀਤ ਹੋਰੀਂ ਬੜੀਆਂ ਹੋਣਹਾਰ ਮੁੱਕੇਬਾਜ਼ਨਾਂ ਹਨ ਜਿਨ੍ਹਾਂ ਤੋਂ ਵੱਡੀਆਂ ਆਸਾਂ ਹਨਉਹ ਤੀਜੀ ਚੌਥੀ ਜਮਾਤ ਵਿੱਚ ਪੜ੍ਹਦਿਆਂ ਹੀ ਸ਼ੇਰੇ ਪੰਜਾਬ ਅਕੈਡਮੀ ਵਿੱਚ ਟ੍ਰੇਨਿੰਗ ਲੈਣ ਲੱਗ ਪਈਆਂ ਸਨਚਕਰ ਦੀ ਸ਼ੇਰੇ ਪੰਜਾਬ ਅਕੈਡਮੀ ਹੋਰਨਾਂ ਖੇਡ ਅਕੈਡਮੀਆਂ ਲਈ ਮਾਡਲ ਕਹੀ ਜਾ ਸਕਦੀ ਹੈਐੱਨ ਆਰ ਆਈ ਖੇਡ ਪ੍ਰਮੋਟਰਾਂ ਨੂੰ ਚਾਹੀਦਾ ਹੈ ਕਿ ਉਹ ਨਿਰੇ ਕਬੱਡੀ ਟੂਰਨਾਮੈਂਟ ਕਰਾਈ ਜਾਣ ਦੀ ਥਾਂ ਅਜਿਹੀਆਂ ਅਕੈਡਮੀਆਂ ਚਲਾਉਣਪੰਜਾਬ ਸਰਕਾਰ ਨੂੰ ਵੀ ਐਸੀਆਂ ਅਕੈਡਮੀਆਂ ਦਾ ਸਾਥ ਦੇਣਾ ਚਾਹੀਦਾ ਹੈਨਾਲੇ ਅੰਤਰਰਾਸ਼ਟਰੀ ਪੱਧਰ ’ਤੇ ਮੈਡਲ ਜਿੱਤਣ ਵਾਲੇ ਪੰਜਾਬ ਦੇ ਖਿਡਾਰੀਆਂ ਦਾ ਉਵੇਂ ਹੀ ਮਾਣ ਸਨਮਾਨ ਕਰਨਾ ਚਾਹੀਦਾ ਹੈ ਜਿਵੇਂ ਹਰਿਆਣੇ ਦੇ ਖਿਡਾਰੀਆਂ ਦਾ ਕੀਤਾ ਜਾ ਰਿਹਾ ਹੈ

ਚਕਰ ਅਕੈਡਮੀ ਦੇ ਸਰਪ੍ਰਸਤ ਸਿੱਧੂ ਭਰਾਵਾਂ ਨੇ ਐਲਾਨ ਕੀਤਾ ਹੋਇਆ ਹੈ ਕਿ ਇਸ ਅਕੈਡਮੀ ਦਾ ਕੋਈ ਖਿਡਾਰੀ/ਖਿਡਾਰਨ ਓਲੰਪਿਕ ਖੇਡਾਂ ਦਾ ਗੋਲਡ ਮੈਡਲ ਜਿੱਤੇ ਤਾਂ 50 ਲੱਖ ਰੁਪਏ, ਸਿਲਵਰ ਜਿੱਤੇ ਤਾਂ 30 ਲੱਖ, ਬਰਾਂਜ ਜਿੱਤੇ ਤਾਂ 20 ਲੱਖ ਅਤੇ ਜੇ ਓਲੰਪਿਕ ਖੇਡਾਂ ਲਈ ਚੁਣਿਆ ਹੀ ਜਾਵੇ ਤਾਂ 10 ਲੱਖ ਰੁਪਏ ਦੇ ਇਨਾਮ ਦੇਣਗੇਸੀਨੀਅਰ ਵਿਸ਼ਵ ਚੈਂਪੀਅਨਸ਼ਿਪ ਦੇ ਇਨਾਮ 10, 5 ਲੱਖ, 3 ਲੱਖ ਰੁਪਏ, ਯੂਥ ਵਿਸ਼ਵ ਚੈਂਪੀਅਨਸ਼ਿੱਪ ਦੇ 5 ਲੱਖ, 3 ਲੱਖ, 2 ਲੱਖ ਅਤੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਦੇ 2.5 ਲੱਖ, 2 ਲੱਖ, 1 ਲੱਖ ਰੁਪਏ ਦੇ ਹਨਨੈਸ਼ਨਲ, ਸਟੇਟ, ਇੰਟਰਵਰਸਿਟੀ ਅਤੇ ਸਟੇਟ ਤੇ ਕੌਮੀ ਸਕੂਲ ਖੇਡਾਂ ਦੇ ਇਨਾਮ ਵੀ ਰੱਖੇ ਗਏ ਹਨ

ਮੈਰਾਥਨ ਦਾ ਮਹਾਂਰਥੀ ਬਾਬਾ ਫੌਜਾ ਸਿੰਘ ਇੱਕ ਵਾਰ ਚਕਰ ਆਇਆ ਤਾਂ ਉਸ ਨੇ ਖੇਡ ਅਕੈਡਮੀ ਵੇਖਣ ਪਿੱਛੋਂ ਕਿਸ਼ਤੀ ਉੱਤੇ ਝੀਲ ਦੀ ਸੈਰ ਵੀ ਕੀਤੀਉਸ ਦਾ ਕਹਿਣਾ ਸੀ, “ਚਕਰ ਨੂੰ ਦੇਖ ਕੇ ਯਕੀਨ ਹੋ ਗਿਆ ਕਿ ਪੰਜਾਬ ਮਰਨ ਵਾਲਾ ਨਹੀਂਚਕਰ ਵਿੱਚ ਜੋ ਮਾਹੌਲ ਦੇਖਿਆ, ਇਹ ਮੈਂਨੂੰ ਕਦੇ ਨਹੀਂ ਭੁੱਲ ਸਕਦਾਚਕਰ ਦੇ ਖਿਡਾਰੀ, ਚਕਰ ਦੀਆਂ ਝੀਲਾਂ ਦੇ ਕੁਦਰਤੀ ਨਜ਼ਾਰੇ ਤੇ ਮੇਰੀ ਉਮਰ ਦੇ ਨੇੜ ਪਹੁੰਚੇ ਸਾਥੀਆਂ ਦਾ ਗਰਮਜੋਸ਼ੀ ਨਾਲ ਮਿਲਣਾ ਮੇਰੇ ਜੀਵਨ ਦੀਆਂ ਅਭੁੱਲ ਯਾਦਾਂ ਬਣ ਗਈਆਂ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1687)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

More articles from this author