ਦੇਖੋ ਕੇਹੀਆਂ ਆ ਗਈਆਂ ਘੜੀਆਂ,
ਪੁੱਤਰ ਇਸ ਸਮੇਂ ਹੈ ਐੱਮ ਐੱਲ ਏ,
ਪਿਓ ਨੇ ਲਵਾ ਲਈਆਂ ਹੱਥ-ਕੜੀਆਂ।

ਅੱਜ ਦੀ ਖਬਰ (ਨਵਾਂ ਜ਼ਮਾਨਾ ਦੇ ਧੰਨਵਾਦ ਸਹਿਤ)

ਵਿਧਾਇਕ ਦਾ ਪਿਤਾ ਬਲੈਕਮੇਲਿੰਗ ਦੇ ਦੋਸ਼ ਵਿੱਚ ਗ੍ਰਿਫਤਾਰ

22April23Kamboj

ਫਾਜ਼ਿਲਕਾ (ਨਿਸ਼ਾ ਸ਼ਰਮਾ) - ਜਲਾਲਾਬਾਦ ਤੋਂ ‘ਆਪ’ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ (65) ਨੂੰ ਪ੍ਰਾਪਰਟੀ ਡੀਲਰ ਨੂੰ ਬਲੈਕਮੇਲ ਕਰਨ ਅਤੇ ਉਸ ’ਤੇ ਲੱਗੇ ਬਲਾਤਕਾਰ ਦੇ ਦੋਸ਼ ਨੂੰ ਰਫਾ-ਦਫਾ ਕਰਨ ਲਈ10 ਲੱਖ ਰੁਪਏ ਵਸੂਲਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਡੀ ਐੱਸ ਪੀ ਅਤੁਲ ਸੋਨੀ ਨੇ ਦੱਸਿਆ ਕਿ ਉਸ ਕੋਲੋਂ50,000 ਰੁਪਏ ਦੀ ਫਿਰੌਤੀ ਵੀ ਬਰਾਮਦ ਕੀਤੀ ਗਈ ਹੈ। ਐੱਫ ਆਈ ਆਰ ਅਨੁਸਾਰ ਜਲਾਲਾਬਾਦ ਦੇ ਪ੍ਰਾਪਰਟੀ ਡੀਲਰ ਸੁਨੀਲ ਕੁਮਾਰ ਨੇ ਦੋਸ਼ ਲਾਇਆ ਸੀ ਕਿ ਰਾਣੋ ਬਾਈ ਨਾਂਅ ਦੀ ਔਰਤ ਉਸ ਨੂੰ ਮਕਾਨ ਖਰੀਦਣ ਲਈ ਮਿਲੀ ਸੀ। ਉਸ ਨੇ ਉਸ ਨੂੰ ਮਕਾਨ ਦਿਖਾਇਆ। ਇਸ ਤੋਂ ਬਾਅਦ ਰਾਣੋ ਨੇ ਉਸ ਨੂੰ ਫੋਨ ਕੀਤਾ ਕਿ ਉਸ ਦਾ ਬੇਟਾ ਉਸ ਨਾਲ ਕੁੱਟਮਾਰ ਕਰ ਰਿਹਾ ਹੈ ਤੇ ਕਹਿ ਰਿਹਾ ਹੈ ਕਿ ਤੂੰ ਉਸ ਨਾਲ ਗਲਤ ਕੰਮ ਕਰਕੇ ਆਈ ਹੈਂ। ਇਸ ਤੋਂ ਬਾਅਦ ਸੁਰਿੰਦਰ ਕੰਬੋਜ ਨੇ ਉਸ ਨੂੰ ਫੋਨ ਕੀਤਾ ਕਿ ਰਾਣੋ ਹਸਪਤਾਲ ਵਿਚ ਭਰਤੀ ਹੈ ਤੇ ਉਸ ਵੱਲੋਂ ਉਸ ’ਤੇ ਬਲਾਤਕਾਰ ਦਾ ਕੇਸ ਦਰਜ ਕਰਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜੇ ਬਚਣਾ ਹੈ ਤਾਂ ਉਸ ਦੇ ਘਰ ਆ ਕੇ ਮਿਲ। ਸੁਰਿੰਦਰ ਕੰਬੋਜ ਨੇ ਉਸ ਨੂੰ ਬਚਾਉਣ ਲਈ10 ਲੱਖ ਰੁਪਏ ਮੰਗੇ। ਸੁਨੀਲ ਕੁਮਾਰ ਨੇ ਇਸ ਦੀ ਰਿਕਾਰਡਿੰਗ ਵੀ ਪੁਲਸ ਨੂੰ ਦਿੱਤੀ। ਪੁਲਸ ਨੇ ਬਾਅਦ ਵਿਚ ਸੁਰਿੰਦਰ ਕੰਬੋਜ ਤੇ ਇਕ ਹੋਰ ਸ਼ਖਸ ਨੂੰ ਹਿਰਾਸਤ ਵਿੱਚ ਲੈ ਲਿਆ। ਜ਼ਿਕਰਯੋਗ ਹੈ ਕਿ ਵਿਧਾਇਕ ਵੱਲੋਂ ਆਪਣੇ ਪਿਤਾ ਨਾਲ ਤੋੜ-ਵਿਛੋੜਾ ਕੀਤਾ ਹੋਇਆ ਹੈ ਅਤੇ ਇਸ ਬਾਬਤ ਅਖ਼ਬਾਰਾਂ ਵਿਚ ਕਾਨੂੰਨੀ ਨੋਟਿਸ ਵੀ ਕਾਫ਼ੀ ਦੇਰ ਪਹਿਲਾਂ ਕਢਵਾਏ ਹੋਏ ਹਨ। ਵਿਧਾਇਕ ਗੋਲਡੀ ਨੇ ਕਿਹਾ, “ਮੈਂ ਇਸ ਗ੍ਰਿਫਤਾਰੀ ਦਾ ਸਵਾਗਤ ਕਰਦਾ ਹਾਂਕਿਉਕਿ ਭਗਵੰਤ ਮਾਨ ਦੀ ਸਰਕਾਰ ਰਿਸ਼ਵਤਖੋਰਾਂ ਤੇ ਭ੍ਰਿਸ਼ਟਾਚਾਰੀਆਂ ਦੇ ਖਿਲਾਫ ਹੈ। ਭਾਵੇਂ ਮੇਰਾ ਕੋਈ ਰਿਸ਼ਤੇਦਾਰ ਹੀ ਕਿਉਂ ਨਾ ਹੋਵੇਜਿਹੜਾ ਗਲਤ ਕੰਮ ਕਰੇਗਾਜੇਲ੍ਹ ਜਾਵੇਗਾ। ਮੇਰੇ ਪਿਤਾ ਮੇਰੇ ਨਾਲ ਨਹੀਂ ਰਹਿੰਦੇ ਤੇ ਜੇ ਕੋਈ ਠੱਗੀ ਮਾਰੇਗਾਅਸੀਂ ਬਰਦਾਸ਼ਤ ਨਹੀਂ ਕਰਾਂਗੇ। ਪਿਤਾ ਹੋਣ ਦਾ ਮਤਲਬ ਇਹ ਨਹੀਂ ਕਿ ਉਹ ਠੱਗੀ ਮਾਰਦਾ ਫਿਰੇ। ਮੈਨੂੰ ਥਾਣੇ ਤੋਂ ਰਾਤੀਂ ਫੋਨ ਆਇਆ ਸੀ ਕਿ ਪਿਤਾ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਮੈਂ ਪੁਲਸ ਨੂੰ ਕਿਹਾ ਕਿ ਜੋ ਵੀ ਠੱਗੀ ਮਾਰਦਾ ਹੈਬਲੈਕਮੇਲ ਕਰਦਾ ਹੈਉਸ ਦੇ ਖਿਲਾਫ ਕਾਰਵਾਈ ਕਰੋ।”

*****

More articles from this author