KesraRamA2ਪਹਿਲਾ ਇਨਾਮ: ਕੇਸਰਾ ਰਾਮ

25 ਹਜ਼ਾਰ ਡਾਲਰ

 

ZubairAhmad2ਦੂਜਾ ਇਨਾਮ: ਜ਼ੁਬੈਰ ਅਹਿਮਦ

10 ਹਜ਼ਾਰ ਡਾਲਰ

 

HarkiratKChahal2ਤੀਜਾ ਇਨਾਮ: ਹਰਕੀਰਤ ਕੌਰ ਚਹਿਲ

10 ਹਜ਼ਾਰ ਡਾਲਰ

 

ਪਹਿਲਾ ਇਨਾਮ: 25 ਹਜ਼ਾਰ ਡਾਲਰ
ਪੁਸਤਕ; ਜ਼ਨਾਨੀ ਪੌਦ (ਕਹਾਣੀ ਸੰਗ੍ਰਹਿ), ਲੇਖਕ: ਕੇਸਰਾ ਰਾਮ

ਦੂਜਾ ਇਨਾਮ: 10 ਹਜ਼ਾਰ ਡਾਲਰ
ਪੁਸਤਕ: ਪਾਣੀ ਦੀ ਕੰਧ (ਕਹਾਣੀ ਸੰਗ੍ਰਹਿ), ਲੇਖਕ: ਜ਼ੁਬੈਰ ਅਹਿਮਦ

ਤੀਜਾ ਇਨਾਮ: 10 ਹਜ਼ਾਰ ਡਾਲਰ।
ਪੁਸਤਕ: ਆਦਮ-ਗ੍ਰਹਿਣ (ਨਾਵਲ), ਲੇਖਕ: ਹਰਕੀਰਤ ਕੌਰ ਚਹਿ

***

ਜ਼ਨਾਨੀ ਪੌਦ - ਕੇਸਰਾ ਰਾਮ
ਤਲਵਾੜਾ
ਖ਼ੁਰਦ, ਸਰਸਾ, ਹਰਿਆਣਾ, ਭਾਰਤ, 
ਨਵਯੁਗ ਪਬਲਿਸ਼ਰਜ਼

KesraRamA2ਜ਼ਨਾਨੀ ਪੌਦ ਕਹਾਣੀ ਸੰਗ੍ਰਹਿ ਵਿੱਚ, ਇਕ ਇਨਾਮ ਜੇਤੂ ਅਤੇ ਪ੍ਰਭਾਵਸ਼ਾਲੀ ਕਹਾਣੀਕਾਰ, ਕੇਸਰਾ ਰਾਮ ਹਰਿਆਣੇ ਦੀ ਗੁੰਝਲਦਾਰ ਅਤੇ ਤੇਜ਼ੀ ਨਾਲ ਬਦਲ ਰਹੀ ਆਰਥਿਕ, ਰਾਜਨੀਤਕ ਅਤੇ ਸਮਾਜਿਕ ਹਕੀਕਤ ਵਿੱਚ ਰਹਿਣ ਵਾਲੇ ਲੋਕਾਂ ਦੇ ਵਿਸ਼ਵਾਸਾਂ ਅਤੇ ਵਿਵਹਾਰਾਂ ਦਾ ਪਰਦਾਫਾਸ਼, ਤੁਲਨਾ ਅਤੇ ਅਲੋਚਨਾ ਕਰਨ ਲਈ ਸ਼ਾਨਦਾਰ ਵਿਅੰਗ ਦੀ ਵਰਤੋਂ ਕਰਦਾ ਹੈ। ਉਹ ਮੁੰਡਿਆਂ ਲਈ ਲਿੰਗ ਚੋਣ ਅਤੇ ਤਰਜੀਹ ਦੇ ਵਿਵਾਦਪੂਰਨ ਵਿਸ਼ੇ ਅਤੇ ਇਸ ਵਿੱਚ ਸ਼ਾਮਲ ਪਾਤਰਾਂ ਦੁਆਰਾ ਚੇਤੰਨ ਫੈਸਲੇ ਲੈਣ ਪ੍ਰਤੀ ਵੱਖੋ ਵੱਖਰੀਆਂ ਪੱਧਰਾਂ ਨੂੰ ਬੜੀ ਚਤੁਰਾਈ ਨਾਲ ਨਜਿੱਠਦਾ ਹੈ। ਉਹ ਇਸ ਮਿਥਿਆ ਨੂੰ ਤੋੜਦਾ ਹੈ ਕਿ ਸਿਰਫ ਗਰੀਬ ਔਰਤਾਂ ਹੀ ਮਾਦਾ ਭਰੂਣਾਂ ਦਾ ਗਰਭਪਾਤ ਕਰਵਾਉਂਦੀਆਂ ਹਨ।

ਸਿਰਲੇਖ ਕਹਾਣੀ ਜ਼ਨਾਨੀ ਪੌਦ ਦਾ ਅਲੰਕਾਰ ਔਰਤ ਦੀ ਜ਼ਰਖੇਜ਼ੀ ਨਾਲ ਜੋੜਿਆ ਗਿਆ ਹੈ ਕਿਉਂਕਿ ਅਜੇ ਵੀ ਇਕ ਵੱਡੇ ਪੱਧਰ ’ਤੇ ਪਿੱਤਰਵਾਦੀ ਸਮਾਜ ਵਿੱਚ ਔਲਾਦ ਪ੍ਰਾਪਤੀ ਦਾ ਦਬਾਅ ਸਿਰਫ ਔਰਤ ਤੇ ਹੀ ਹੁੰਦਾ ਹੈ। ਲੇਖਕ ਨੇ ਵਾਰਿਸ ਪ੍ਰਾਪਤ ਕਰਨ ਦੀ ਇੱਛਾ ਨੂੰ ਮਨੁੱਖ ਦੀ ਖ਼ੁਦਗ਼ਰਜ਼ੀ ਅਤੇ ਮੁਨਾਫੇ ਦੀ ਸੋਚ ਨਾਲ ਇਸ ਤਰ੍ਹਾਂ ਜੋੜਿਆ ਹੈ, “ਲੋਕ ਮੱਝਾਂ ਤੋਂ ਭਾਲਦੇ ਨੇ ਕੱਟੀਆਂ ਤੇ ਤੀਵੀਆਂ ਤੋਂ ਮੁੰਡੇ” ਇਸ ਕਹਾਣੀ ਵਿੱਚ ਦੋ ਸਹੇਲੀਆਂ ਸਵੀਟੀ ਅਤੇ ਪ੍ਰੀਤੀ ਤੋਂ ਪਤਨੀਆਂ ਹੋਣ ਦੇ ਨਾਤੇ ਮੁੰਡਿਆਂ ਨੂੰ ਜਨਮ ਦੇਣ ਦੀ ਉਮੀਦ ਰੱਖੀ ਜਾਂਦੀ ਹੈ। ਸਵੀਟੀ ਵਾਰ ਵਾਰ ਗਰਭਪਾਤ ਤੋਂ ਬਚਣ ਲਈ ਨਸਬੰਦੀ ਕਰਵਾ ਲੈਂਦੀ ਹੈ। ਇਸ ਦੇ ਉਲਟ ਪ੍ਰੀਤੀ ਗਰਭ ਧਾਰਨ ਕਰਨ ਦੇ ਅਯੋਗ ਹੈ। ਉਹ ਮਾਂ ਨਾ ਬਣਨ ਕਰ ਕੇ ਉਦਾਸੀ ਵਿੱਚ ਆਪਣੇ ਪਤੀ ਪਰਿਵਾਰ ਤੋਂ ਡਰਦੀ ਹੈ। ਰਾਤਾਂ ਨੂੰ ਲਗਾਤਾਰ ਸੱਪਾਂ ਦੇ ਸੁਪਨਿਆਂ ਵਿੱਚ ਉੱਸਲ਼ਵੱਟੇ ਮਾਰਦੀ ਹੈ। ਮਾਂ ਬਣਨ ਤੋਂ ਬਾਅਦ ਉਸ ਦਾ ਆਤਮ ਵਿਸ਼ਵਾਸ ਅਤੇ ਪਰਿਵਾਰ ਵਿੱਚ ਰੁਤਬਾ ਵਧਦਾ ਹੈ। ਹੁਣ ਉਹ ਸ਼ੇਰਾਂ ਅਤੇ ਬਘਿਆੜਾਂ ਦੇ ਸੁਪਨੇ ਲੈਂਦੀ ਹੈ।

ਕਹਾਣੀ ਬੇਟੀ ਕਾ ਬਾਪ ਵਿੱਚ ਧੀਆਂ ਦਾ ਪਿਉ ਹੋਣਾ ਸਥਾਨਕ ਭਾਸ਼ਾ ਵਿੱਚ ਗਾਲ਼ ਖਾਣ ਦੇ ਬਰਾਬਰ ਹੈ। ਸਦੀਆਂ ਪੁਰਾਣੀਆਂ ਪਰੰਪਰਾਵਾਂ ਪ੍ਰਤੀ ਦੋ ਜੋੜਿਆਂ ਦੇ ਰਵੱਈਏ ਦੀ ਤੁਲਨਾ ਕੀਤੀ ਗਈ ਹੈ। ਡਾ. ਅਮਿਤ ਆਪਣੀ ਪਤਨੀ, ਪ੍ਰੋਫੈਸਰ ਮੰਜੂ ਤੋਂ ਪੁੱਤ ਚਾਹੁੰਦਾ ਹੈ ਪਰ ਡਾ: ਰਣਬੀਰ ਮਲਿਕ ਆਪਣੀ ਤੀਜੀ ਧੀ ਦੇ ਜਨਮ ਤੇ ਵੀ ਮਠਿਆਈ ਵੰਡਦਾ ਹੈ। ਹੋਰ ਕਹਾਣੀਆਂ ਵਿਚ ਕੇਸਰਾ ਰਾਮ ਨੇ ਸਮਕਾਲੀ ਸੰਕਟਾਂ, ਸਮਾਜਕ ਬੁਰਾਈਆਂ, ਭਾਈਚਾਰਿਆਂ ਵਿੱਚ ਪਾਣੀ ਅਤੇ ਸਵੱਛਤਾ ਦੀ ਘਾਟ ਅਤੇ ਸਥਾਨਕ ਦੁਕਾਨਦਾਰਾਂ ਵੱਲੋਂ ਝੁੱਗੀਆਂ ਵਾਲਿਆਂ ਦੇ ਸ਼ੋਸ਼ਣ ਦੇ ਯਥਾਰਥ ਨੂੰ ਪੇਸ਼ ਕੀਤਾ ਹੈ।

ਕੇਸਰਾ ਰਾਮ ਨੇ ਪੰਜਾਬੀ ਯੂਨੀਵਰਸਿਟੀ ਤੋਂ ਹਿੰਦੀ ਵਿੱਚ ਐਮ.. ਅਤੇ ਜਰਨਲਿਜ਼ਮ ਅਤੇ ਮੈਸ ਕਮਿਊਨੀਕੇਸ਼ਨ ਵਿਚ ਰਾਜਸਥਾਨ ਯੂਨੀਵਰਸਿਟੀ ਤੋਂ ਡਿਗਰੀਆਂ ਪ੍ਰਾਪਤ ਕੀਤੀਆਂ ਉਸ ਦੇ ਪੰਜ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ: ਰਾਮ ਕਿਸ਼ਨ ਬਨਾਮ ਸਟੇਟ ਹਾਜ਼ਰ ਹੋ (2004), ਪੁਲਸੀਆ ਕਿਉਂ ਮਾਰਦਾ ਹੈ (2006), ਬੁਲਬੁਲਿਆਂ ਦੀ ਕਾਸ਼ਤ (2012), ਥੈਂਕ ਲੌਟ ਪੁੱਤਰਾ (2016) ਅਤੇ ਜ਼ਨਾਨੀ ਪੌਦ (2019)| ਉਸ ਨੇ ਬਾਰਾਂ ਦੇ ਕਰੀਬ ਕਿਤਾਬਾਂ ਹਿੰਦੀ-ਪੰਜਾਬੀ-ਰਾਜਸਥਾਨੀ ਤੋਂ ਅਨੁਵਾਦ ਕੀਤੀਆਂ ਹਨ। ਰਾਮ ਕਿਸ਼ਨ ਬਨਾਮ ਸਟੇਟ ਹਾਜ਼ਰ ਹੋ ਗੁਜਰਾਤੀ ਭਾਸ਼ਾ ਵਿਚ ਅਨੁਵਾਦ ਹੋ ਚੁੱਕੀ ਹੈ। ਪਹਿਲੇ ਚਾਰ ਕਹਾਣੀ ਸੰਗ੍ਰਹਾਂ ਵਿੱਚੋਂ ਹਰ ਇਕ ਨੂੰ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵਲੋਂ ਹਰ ਸਾਲ ਦੀ ਬਿਹਤਰੀਨ ਕਿਤਾਬ ਵਜੋਂ ਇਨਾਮ ਨਾਲ ਸਨਮਾਨਿਆ ਗਿਆ ਹੈ। ਇਸ ਤੋਂ ਇਲਾਵਾ ਰੋਜ਼ਾਨਾ ਨਵਾਂ ਜ਼ਮਾਨਾ, ਬੀਬੀ ਸਵਰਨ ਕੌਰ ਯਾਦਗਾਰੀ, ਕਰਤਾਰ ਸਿੰਘ ਨਕਈ ਅਤੇ ਪ੍ਰਿੰਸੀਪਲ ਸੁਜਾਨ ਸਿੰਘ ਕਹਾਣੀ ਇਨਾਮ ਇਸ ਦੀ ਝੋਲੀ ਪੈ ਚੁੱਕੇ ਹਨ। ਆਪਣੀ ਲਿਖਤ ਬਾਰੇ ਸੋਚਦਿਆਂ ਕੇਸਰਾ ਰਾਮ ਕਹਿੰਦਾ ਹੈ, ... ਨਿੱਕੇ ਨਿੱਕੇ ਪ੍ਰਭਾਵਾਂ ਰਾਹੀਂ ਯਥਾਰਥਵਾਦੀ ਸ਼ੈਲੀ ਦੀਆਂ ਕਹਾਣੀਆਂ ਸਿਰਜਦਿਆਂ ਮੈਂ ਆਪਣੇ ਸਮਕਾਲੀ ਰਾਜਨੀਤਕ, ਸਮਾਜਿਕ, ਅਤੇ ਆਰਥਿਕ ਸੱਚ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹਾਂ।"

**

ਪਾਣੀ ਦੀ ਕੰਧ - ਜ਼ੁਬੈਰ ਅਹਿਮਦ
ਲਹੌਰ, ਪੰਜਾਬ, ਪਾਕਿਸਤਾਨ, ਕਿਤਾਬ ਤ੍ਰਿੰਜਣ

ZubairAhmad2ਅਜੋਕੀ ਪੰਜਾਬੀ ਵਾਰਤਕ ਵਿੱਚ, ਪਾਣੀ ਦੀ ਕੰਧ ਕੇਂਦਰੀ ਥੀਮ ਵਜੋਂ ਵਿਸ਼ੇਸ਼ ਤੌਰ ’ਤੇ ਅਤੇ ਖਾਸ ਕਰ ਡਰ ਦੀ ਯਾਦ ਅਤੇ ਇਸ ਨੂੰ ਰੋਜ਼ਾਨਾ ਜ਼ਿੰਦਗੀ ਵਿੱਚੋਂ ਦੂਰ ਕਰਨ ਦੇ ਸੰਘਰਸ਼ ਦੀ ਇਕ ਉੱਤਮ ਉਦਾਹਰਣ ਹੈ। ਅਹਿਮਦ ਇਨ੍ਹਾਂ ਕਾਵਿ-ਸੰਵੇਦਨਾ ਅਤੇ ਪ੍ਰਕਿਰਤੀ ਸੰਦਰਭ ਨਾਲ ਭਰਪੂਰ ਕਹਾਣੀਆਂ ਵਿੱਚ ਮਰਦ ਬਿਰਤਾਂਤਾਂ ਰਾਹੀਂ ਡਰ ਦੀਆਂ ਜਟਿਲ ਪਰਤਾਂ ਦੀ ਪੜਚੋਲ ਕਰਦਾ ਹੈ। ਢਾਹਾਂ ਇਨਾਮ ਦੇ ਜੁਰਰ ਨਵੀਦ ਆਲਮ ਦਾ ਕਹਿਣਾ ਹੈ, “ਭਾਵੇਂ ਵੰਡੇ ਹੋਏ ਪੰਜਾਬ ਦੇ ਸਰਹੱਦੋਂ ਪਾਰ ਜੱਦੀ ਘਰ ਦਾ ਦੌਰਾ ਜਾਂ ਇਕ ਛੋਟੇ ਲੜਕੇ ਦਾ ਥੋੜ੍ਹੇ ਸਮੇਂ ਲਈ ਇਕ ਗਊ ਪ੍ਰਤੀ ਪਿਆਰ ਉਭਰਨਾ ਜਾਂ ਵੈਨਕੂਵਰ ਵਿੱਚ ਪਿਆਰ ਪਾਉਣ ਦਾ ਮੌਕਾ ਮਿਲਣ ਬਾਰੇ ਬਾਅਦ ਵਿੱਚ ਸੋਚਣਾ, ਕਥਾਵਾਚਕ ਫਿਰ ਵੀ ਆਪਣੇ ਤਜ਼ਰਬਿਆਂ ਨੂੰ ਸਹਿਜਤਾ ਨਾਲ ਰੌਸ਼ਨੀ ਵਿੱਚ ਬਦਲਣ ਦਾ ਪ੍ਰਬੰਧ ਕਰਦੇ ਹਨ”, ਅਤੇ ਡਰ ਦੀ ਪਕੜ ਤੋਂ ਅਜ਼ਾਦੀ ਦਾ ਉਪਾਉ ਲੱਭ ਲੈਂਦੇ ਹਨ।

1947 ਦੀ ਵੰਡ ਤੋਂ ਲੈ ਕੇ ਲਾਹੌਰ ਦੀਆਂ ਗਲੀਆਂ ਵਿੱਚ ਵਾਪਰਦੇ ਬੇਰਹਿਮ, ਵਿਸ਼ਵਾਸਘਾਤ ਅਤੇ ਦੁਖਾਂਤ ਕਾਰਨ ਪਾਤਰਾਂ ਦੇ ਸਦਮੇ ਵਿੱਚ ਪਾਠਕ ਤੇਜ਼ੀ ਨਾਲ ਖਿੱਚਿਆ ਜਾਂਦਾ ਹੈ। ਉਮੀਦ ਨਾਲ ਰੰਗਿਆ ਹੋਇਆ ਡਰ ਪਾਤਰਾਂ ਅਤੇ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਦੇ ਰਿਸ਼ਤਿਆਂ ਨੂੰ ਪ੍ਰਭਾਵਤ ਕਰਦਾ ਹੈ, “ਜਦ ਤੀਕ ਅਸੀਂ ਉਹਨੂੰ ਸੁਚੇਤ ਹੋ ਬਖ਼ਸ਼ ਨਾ ਦੇਈਏ” ਸਿਰਲੇਖ ਕਹਾਣੀ ਪਾਣੀ ਦੀ ਕੰਧ ਵਿੱਚ ਪਾਤਰ ਅਤੇ ਸਿੱਖ ਸੁਰੱਖਿਆ ਕਰਮਚਾਰੀ ਵਿਚਕਾਰ ਪਾਣੀ ਦੀ ਕੰਧ ਡਰ ਅਤੇ ਸ਼ੱਕ ਦਾ ਪ੍ਰਤੀਕ ਬਣਦੀ ਹੈ ਜੋ ਪਾਰ ਕਰਨੀ ਅਸੰਭਵ ਜਾਪਦੀ ਹੈ। ਪਰ ਜਦੋਂ ਕਰਮਚਾਰੀ ਉਸ ਦੀਵਾਰ ਨੂੰ ਪਾਰ ਕਰ ਕੇ ਪਾਤਰ ਨੂੰ ਮਿਲ ਬੈਠਣ, ਗੱਲਾਂ ਕਰਨ ਅਤੇ ਖਾਣ ਪੀਣ ਲਈ ਸੱਦਾ ਦਿੰਦਾ ਹੈ ਤਾਂ ਪਾਤਰ ਇੰਝ ਮਹਿਸੂਸ ਕਰਦਾ ਹੈ, “ਉਹਦੇ ਹੱਥ ਦੀ ਨਿੱਘੀ ਛੁਹ ਨੇ ਮੇਰੇ ਸ਼ੱਕ ਦੀ ਕੰਧ ਵਿਚ ਮਘੋਰਾ ਕਰ ਦਿੱਤਾ

ਇਹ ਜੀਵਨੀ ਸੰਬੰਧੀ ਦਿਲਗੀਰ ਕਹਾਣੀਆਂ ਪੰਜਾਬ ਦੇ ਇਤਿਹਾਸ ਅਤੇ ਸਭਿਆਚਾਰ, ਅਤੇ ਵੰਡ ਤੋਂ ਬਾਅਦ ਲਾਹੌਰ ਦੇ ਫੈਲ ਰਹੇ ਆਂਢ-ਗੁਆਂਢ ਦੇ ਪ੍ਰਸੰਗ ਵਿੱਚ ਸਮੇਂ ਅਤੇ ਥਾਂਵਾਂ ਤੋਂ ਵੱਖ ਹੋਏ ਲੋਕਾਂ ਦੀ ਗੁੰਝਲਦਾਰ ਮਨੋਵਿਗਿਆਨਕ ਅਤੇ ਭਾਵਾਤਮਕ ਸਥਿਤੀ ਤੇ ਚਾਨਣਾ ਪਾਉਂਦੀਆਂ ਹਨ।

ਜ਼ੁਬੈਰ ਅਹਿਮਦ ਨੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਅੰਗਰੇਜ਼ੀ ਦੀ ਐੱਮ.ਏ. ਅਤੇ ਇੰਗਲਿਸ਼ ਲੈਂਗੁਏਜ ਟੀਚਿੰਗ ਵਿਚ ਪੋਸਟ ਗ੍ਰੈਜੂਏਟ ਡਿਪਲੋਮਾ ਪ੍ਰਾਪਤ ਕੀਤੇ। ਉਹ ਓਲਡ ਇਸਲਾਮੀਆ ਕਾਲਜ ਤੋਂ ਅੰਗਰੇਜ਼ੀ ਸਾਹਿਤ ਦਾ ਸਾਬਕਾ ਐਸੋਸੀਏਟ ਪ੍ਰੋਫ਼ੈਸਰ ਅਤੇ ਪਾਕਿਸਤਾਨ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦਾ ਪੁਰਜੋਸ਼ ਪ੍ਰਸਤਾਵਕ ਹੈ। ਉਸ ਨੇ ਤਿੰਨ ਵਧੀਆ ਕਹਾਣੀ ਸੰਗ੍ਰਹਿ - ਮੀਂਹ ਬੂਹੇ ਤੇ ਬਾਰੀਆਂ , ਕਬੂਤਰ ਬਨੇਰੇ ਤੇ ਗਲੀਆਂ ਅਤੇ ਪਾਣੀ ਦੀ ਕੰਧ; ਨਜ਼ਮਾਂ ਦੀ ਕਿਤਾਬ ਦੱਮ ਯਾਦ ਨਾ ਕੀਤਾ; ਅਤੇ ਸਾਹਿਤਕ ਆਲੋਚਨਾ ਵਿਚਾਰ ਲੇਖ ਪ੍ਰਕਾਸ਼ਿਤ ਕਰਵਾਏ। ਸਾਲ 2014 ਵਿਚ ਕਬੂਤਰ ਬਨੇਰੇ ਤੇ ਗਲੀਆਂ ਨੂੰ ਬੇਹਤਰੀਨ ਗਲਪ ਦਾ ਖੱਦਰਪੋਸ਼ ਟ੍ਰਸਟ ਵੱਲੋਂ ਇਨਾਮ ਅਤੇ ਸ਼ਾਹਮੁਖੀ ਲਿਪੀ ਵਿੱਚ ਉਦਘਾਟਨੀ ਢਾਹਾਂ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਗਰੀਵਿੰਗ ਫਾਰਪਿਜਨਜ਼ ਨਾਂ ਹੇਠ ਇਸੇ ਕਿਤਾਬ ਦਾ ਅੰਗਰੇਜ਼ੀ ਅਨੁਵਾਦ ਪ੍ਰੋ. ਐੱਨ ਮਰਫੀ ਨੇ ਕੀਤਾ। ਗੈਰ ਲਾਭਵੰਦ ਪੰਜਾਬੀ ਕਿਤਾਬਾਂ ਦੀ ਦੁਕਾਨ 1997-2009 ਤੱਕ ਚਲਾਈ ਅਤੇ ਪਿਛਲੇ ਵਰ੍ਹੇ ਤੋਂ ਮੁੜ ਖੋਲ੍ਹੀ ਗਈ। ਹੁਣ ਉਹ ਅਮਰਜੀਤ ਚੰਦਨ ਨਾਲ ਸਲਾਨਾ ਰਸਾਲਾ ‘ਬਾਰਾਂ ਮਾਂਹ’ ਪ੍ਰਕਾਸ਼ਿਤ ਅਤੇ ਸੰਪਾਦਿਤ ਕਰਦਾ ਹੈ। ਉਹ ਆਪਣੇ ਸਾਹਿਤਕ ਸਫਰ ਬਾਰੇ ਦੱਸਦਾ ਹੈ, ਆਪਣੀ ਮਾਂ ਦੀਆਂ ਵੰਡ ਤੋਂ ਪਹਿਲਾਂ ਦੀਆਂ ਕਹਾਣੀਆਂ ਨਿੱਤ ਸੁਣਦਿਆਂ, ਮੇਰੇ ਵਿਚ ਅਚੇਤ ਹੀ ਲਿਖਾਰੀ ਪੈਦਾ ਹੋ ਚੁੱਕਿਆ ਸੀ ਮੈਂ ਉਸ ਨੂੰ ਖੋਦਿਆ, ਲੱਭਿਆ, ਤੇ ਕਹਾਣੀਆਂ ਲਿਖਣ ਲੱਗ ਪਿਆ ਜੋ ਮੇਰੀ ਜ਼ਿੰਦਗੀ, ਲੋਕਾਂ, ਆਲੇ ਦੁਆਲੇ, ਤੇ ਲਾਹੌਰ ਸ਼ਹਿਰ ਨਾਲ ਜੁੜੀਆਂ ਹੋਈਆਂ ਹਨ ਲਾਹੌਰ ਮੇਰੇ ਵਿਚ ਹੈ ਤੇ ਮੈਂ ਲਾਹੌਰ ਵਿਚ ਹਾਂ

**

ਆਦਮ-ਗ੍ਰਹਿਣ - ਹਰਕੀਰਤ ਕੌਰ ਚਹਿਲ
ਚਿਲੀਵੈਕ, ਬੀ ਸੀ, ਕੈਨੇਡਾ, ਰਹਾਓ ਪਬਲੀਕੇਸ਼ਨ

HarkiratKChahal2ਆਦਮ-ਗ੍ਰਹਿਣ ਮੀਰਾ ਅਤੇ ਚਿਰਾਗ ਦੀ ਨਿਰਾਸ਼ਾ ਅਤੇ ਲਾਲਸਾ ਦਾ ਦਲੇਰ ਅਤੇ ਦਿਲ ਦੁਖਾਉਣ ਵਾਲਾ ਲੇਖਾ-ਜੋਖਾ ਹੈ। ਮੀਰਾ ਖੁਸਰਾ ਭਾਈਚਾਰੇ ਵਿੱਚ ਚਿਰਾਗ ਨੂੰ ਆਪਣਾ ਸਮਝ ਕੇ ਪਾਲਦੀ ਹੈ। ਭਾਰਤ ਅਤੇ ਪਾਕਿਸਤਾਨ ਵਿਚ ‘ਤੀਸਰਾ ਲਿੰਗ’ ਵਿੱਚ ਹੇਰਮਾਫ੍ਰੋਡਾਈਟਸ, ਟ੍ਰਾਂਸਜੈਂਡਰ, ਇੰਟਰਸੈਕਸ ਵਿਅਕਤੀ, ਟ੍ਰਾਂਸਵੈਸਟਾਇਟਸ ਅਤੇ ਯੁਨਕ ਸ਼ਾਮਲ ਹਨ ਜਿਹੜੇ ਹਾਸ਼ੀਏ ’ਤੇ ਰਹਿੰਦੇ ਹਨ ਅਤੇ ਅਕਸਰ ਦੁਰਵਿਵਹਾਰ ਦਾ ਸ਼ਿਕਾਰ ਹੁੰਦੇ ਹਨ।

ਹਰਕੀਰਤ ਕੌਰ ਚਹਿਲ ਵੱਲੋਂ ਵਰਜਿਤ ਵਿਸ਼ੇ ਦੀ ਪੇਸ਼ਕਾਰੀ ਮੂਲ ਰੂਪ ਵਿੱਚ ਇਕ ਨਿਰਦੋਸ਼ ਕਾਵਿ-ਕਥਾ ਦੇ ਨਾਲ ਪਾਠਕਾਂ ਦੇ ਮਨ ਅਤੇ ਦਿਲ ਨੂੰ ਜਿੱਤਣ ਵਾਲੀ ਹੈ। ਥਾਂਵਾਂ, ਮਨੁੱਖੀ ਪਰਸਪਰ ਪ੍ਰਭਾਵ ਅਤੇ ਗਾਉਣ/ਨੱਚਣ ਵਾਲੇ ਅਤੇ ਇਨ੍ਹਾਂ ਲੋਕਾਂ ਦੇ ਗੰਭੀਰ ਦੁੱਖਾਂ ਦਾ ਵਰਣਨ ਹਮਦਰਦੀ ਜ਼ਾਹਰ ਕਰਦਾ ਹੈ ਕਿਉਂਕਿ ਉਨ੍ਹਾਂ ਦੀ ਅੰਦਰੂਨੀ ਮਨੁੱਖਤਾ ਸਵੀਕਾਰ, ਸ਼ਾਮਲ ਅਤੇ ਸਨਮਾਨਿਤ ਹੋਣ ਦੀ ਦੁਹਾਈ ਦਿੰਦੀ ਹੈ।

ਕਹਾਣੀ ਦੀ ਸ਼ੁਰੂਆਤ ਸਲਮਾਂ ਅਤੇ ਨਜ਼ਾਮੂਦੀਨ, ਅਤੇ ਉਨ੍ਹਾਂ ਦੇ ਤਿੰਨ ਪੁੱਤਰਾਂ ਅਤੇ ਇਕ ਧੀ ਨਾਲ ਮਲੇਰਕੋਟਲਾ ਜ਼ਿਲ੍ਹਾ ਦੇ ਪਿੰਡ ਅਲੀਗੜ੍ਹ, ਭਾਰਤੀ ਪੰਜਾਬ ਵਿੱਚ ਹੁੰਦੀ ਹੈ। ਆਪਣੇ ਪੰਜਵੇਂ ਬੱਚੇ ਅਮੀਰਾਂ ਦੀ ਪੈਦਾਇਸ਼ ’ਤੇ ਨਿਜ਼ਾਮੂਦੀਨ ਦੇ ਪੁੱਛਣ ’ਤੇ ਬਜ਼ੁਰਗ ਦਾਈ, ਨੰਦ ਕੌਰ ਅਫ਼ਸੋਸ ਨਾਲ ਕਹਿੰਦੀ ਹੈ, “ਨਾ ਪੁੱਤ ਨਾ ਹੀ ਧੀ” ਨਜ਼ਾਮੂਦੀਨ ਸਦਮੇ, ਡਰ ਅਤੇ ਸ਼ਰਮ ਨਾਲ ਸੁੰਨ ਹੋ ਜਾਂਦਾ ਹੈ। ਪਰ ਮਾਂ-ਪਿਉ ਬੱਚੇ ਨੂੰ ਅੱਲਾਹ ਦਾ ਤੋਹਫ਼ਾ ਸਮਝ ਕੇ ਗਲ਼ ਲਗਾਉਂਦੇ ਉਸ ਦੇ ਰਾਜ਼ ਨੂੰ ਗੁਪਤ ਰੱਖਦੇ ਹਨ।

ਜਿਉਂ ਉਹ ਵੱਡੀ ਹੁੰਦੀ ਹੈ ਭਰਾਵਾਂ ਨੂੰ ਵੱਖਰੀ ਲੱਗਦੀ ਹੈ। ਅਮੀਰਾਂ ਨੂੰ ਖੁਸਰਿਆਂ ਦੇ ਡੇਰੇ ਵਿੱਚ ਸ਼ਾਮਲ ਹੋਣ ਲਈ ਮਜ਼ਬੂਰ ਕੀਤਾ ਜਾਂਦਾ ਹੈ। ਉਹ ਅਮੀਰਾਂ ਤੋਂ ਮੀਰਾ ਬਣਦੀ ਹੈ। ਇਕ ਹਸਪਤਾਲ ਦਾ ਜਣੇਪਾ ਵਾਰਡ ਇਕ ਇੰਟਰਸੈਕਸ ਬੱਚੇ ਨੂੰ ਉਸ ਦੇ ਸਪੁਰਦ ਕਰਨ ਲਈ ਬੁਲਾਉਂਦਾ ਹੈ। ਉਹ ਚਿਰਾਗ ਦੀ ਪਾਲਣਾ ਪਿਆਰ ਅਤੇ ਕੋਮਲਤਾ ਨਾਲ ਕਰਦੀ ਹੋਈ ਸੁਨਹਿਰੇ ਭਵਿੱਖ ਦੀ ਉਮੀਦ ਰੱਖਦੀ ਹੈ। ਚਿਰਾਗ ਸਕੂਲ ਅਤੇ ਕਾਲਜ ਜਾਂਦਾ ਹੈ ਜਿੱਥੇ ਉਸ ਨਾਲ ਸ਼ੋਸ਼ਣ ਅਤੇ ਬਲਾਤਕਾਰ ਹੁੰਦਾ ਰਹਿੰਦਾ ਹੈ ਅਤੇ ਏਡਜ਼ ਦਾ ਰੋਗੀ ਬਣ ਜਾਂਦਾ ਹੈ। ਉਹ ਕਾਨੂੰਨੀ ਡਿਗਰੀ ਉਪਰੰਤ ਮਰ ਜਾਂਦਾ ਹੈ। ਮੀਰਾ ਸੂਫੀਆਂ ਵਾਂਗ ਭੜਕਦੇ ਨਾਚ ਅਤੇ ਗਾਣੇ ਦੀ ਰਸਮ ਨਾਲ ਉਸ ਦੀ ਮੌਤ ਦਾ ਸੋਗ ਮਨਾਉਂਦੀ ਹੋਈ ਮਰਦੀ ਹੈ, ਆਖਰਕਾਰ ਆਜ਼ਾਦ ਹੋ ਜਾਂਦੀ ਹੈ।

ਇਹ ਨਾਵਲ ਰਹਿਮਦਿਲੀ ਨਾਲ ਖੁਸਰਾ ਬਸਤੀਆਂ ਵਿਚਲੀ ਜ਼ਿੰਦਗੀ ਦੀ ਪੜਚੋਲ ਕਰਦਾ ਹੈ। ਇਨ੍ਹਾਂ ਲੋਕਾਂ ਦੇ ਗਹਿਰੇ ਦੁੱਖ ਅਤੇ ਦਰਦ ਅਤੇ ਉਨ੍ਹਾਂ ਦੀ ਨੇੜਤਾ, ਬਰਾਬਰ ਅਧਿਕਾਰਾਂ, ਮੌਕਿਆਂ ਅਤੇ ਮਨੁੱਖਤਾ ਦੀ ਇੱਜ਼ਤ ਦੀ ਲਾਲਸਾ ਨੂੰ ਆਵਾਜ਼ ਦਿੰਦਾ ਹੈ।

ਹਰਕੀਰਤ ਕੌਰ ਚਹਿਲ ਨੇ ਖੇਤੀ-ਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਬੀ.ਐੱ.ਸੀ. ਅਤੇ ਕਾਲਜ ਆਫ਼ ਐਗਰੀਕਲਚਰ ਤੋਂ ਬੀ.ਐੱਡ. ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਕਾਲਜ ਸਮੇਂ ਤੋਂਹੀ ਸਾਹਿਤਕ ਅਤੇ ਸਭਿਆਚਾਰਕ ਗਤੀਵਿਧੀਆਂ ਵਿਚ ਕਾਫ਼ੀ ਸਰਗਰਮ ਸੀ ਉਹ ਪੰਜਾਬ ਦੇ ਸੁਪ੍ਰਸਿੱਧ ਲੋਕ ਨਾਚ ਗਿੱਧੇ ਦੀ ਕੈਪਟਨ ਸੀ ਪੜ੍ਹਾਈ ਉਪਰੰਤ ਉਹ ਇਕ ਸਕੂਲ ਅਧਿਆਪਕਾ ਬਣੀ ਅਤੇ ਫਿਰ ਪਟਿਆਲੇ ਦੇ ਇਕ ਸਕੂਲ ਵਿਚ ਪ੍ਰਿੰਸੀਪਲ ਵਜੋਂ ਜ਼ਿੰਮੇਵਾਰੀ ਨਿਭਾਈ। ਸਾਲ 2005 ਵਿੱਚ ਪਰਿਵਾਰ ਸਮੇਤ ਵੈਨਕੂਵਰ, ਕੈਨੇਡਾ ਆ ਵਸੀ। ਸਕੂਲ ਵਿੱਚ ਪੜ੍ਹਾਉਂਦੇ ਸਮੇਂ ਉਸ ਨੇ ਲਿਖਣਾ ਸ਼ੁਰੂ ਕੀਤਾ। ਇਕ ਕਹਾਣੀ ਸੰਗ੍ਰਹਿ - ਪਰੀਆਂ ਸੰਗ ਪਰਵਾਜ਼ (2016); ਤਿੰਨ ਨਾਵਲ - ਤੇਰੇ ਬਾਝੋਂ (2017),ਥੋਹਰਾਂ ਦੇ ਫੁੱਲ (2018), ਆਦਮ-ਗ੍ਰਹਿਣ (2018) ਅਤੇ ਇਕ ਸਵੈਜੀਵਨੀ ਇੰਜ ਪ੍ਰਦੇਸਣ ਹੋਈ ਪ੍ਰਕਾਸ਼ਿਤ ਹੋਏ। ਆਦਮ-ਗ੍ਰਹਿਣ ਸ਼ਾਹਮੁਖੀ ਵਿਚ ਅਨੁਵਾਦ ਹੋ ਕੇ ਪਾਕਿਸਤਾਨ ਵਿਚ ਛਪਿਆ ਇਸ ਕਿਤਾਬ ਦਾ ਹਿੰਦੀ ਅਨੁਵਾਦ ਵੀ ਛਪ ਚੁੱਕਾ ਹੈ। ਹੁਣ ਉਹ ਆਪਣਾ ਲਾਹੌਰ ਦਾ ਸਫ਼ਰਨਾਮਾ ਲੱਠੇ ਲੋਕ ਲਾਹੌਰ ਦੇ ਲਿਖ ਰਹੀਹੈ। ਉਸ ਦੀ ਇਕ ਕਹਾਣੀ ਅਧੂਰੇ ਖ਼ਤ ਉੱਤੇ ਟੈਲੀ ਫ਼ਿਲਮ ਵੀ ਬਣ ਚੁੱਕੀ ਹੈ। ਪੰਜਾਬ ਦੇ ਕਈ ਸਾਹਿਤਕ ਅਦਾਰਿਆਂ ਵਲੋਂ ਮਾਨ ਸਨਮਾਨ ਵੀ ਮਿਲੇ ਹਨ।

**

ਢਾਹਾਂ ਇਨਾਮ 2020 ਦੀ ਛੋਟੀ ਸੂਚੀ

·         ਕਿਤਾਬ ਦਾ ਸਿਰਲੇਖ/ਸਾਹਿਤ ਰੂਪ

·         ਲਿਪੀ

·         ਲੇਖਕ ਦਾ ਨਾਮ

·         ਪਰਕਾਸ਼ਕ

·         ਆਦਮ-ਗ੍ਰਹਿਣ (ਨਾਵਲ)

·         ਗੁਰਮੁਖੀ

·         ਹਰਕੀਰਤ ਕੌਰ ਚਹਿਲ

·         ਰਹਾਓ ਪਬਲੀਕੇਸ਼ਨ

·         ਆਖਰੀ ਬਾਬੇ (ਨਾਵਲ)

·         ਗੁਰਮੁਖੀ

·         ਜਸਬੀਰ ਮੰਡ

·         ਔਟਮ ਆਰਟ (ਇੰਡੀਆ)

·         ਅੱਧੀ ਮੌਤ (ਨਾਵਲੇਟ)

·         ਸ਼ਾਹਮੁਖੀ

·         ਮਖਦੂਮ ਟੀਪੂ ਸਲਮਾਨ

·         ਸਾਂਝ ਪਬਲੀਕੇਸ਼ਨਜ਼

·         ਚਿੱਕੜ (ਨਾਵਲ)

·         ਗੁਰਮੁਖੀ

·         ਬਲਵੀਰ ਕੌਰ ਸੰਘੇੜਾ

·         ਲੋਕਗੀਤ ਪਰਕਾਸ਼ਨ

·         ਇਕ ਦਿਨ (ਕਹਾਣੀ ਸੰਗ੍ਰਹਿ)

·         ਗੁਰਮੁਖੀ

·         ਤ੍ਰਿਪਤਾ ਕੇ ਸਿੰਘ

·         ਸਪਤਰਿਸ਼ੀ ਪਬਲੀਕੇਸ਼ਨਜ਼

·         ਕੀੜੂ (ਨਾਵਲੇਟ)

·         ਸ਼ਾਹਮੁਖੀ

·         ਫੌਜ਼ੀਆ ਰਫੀਕ

·         ਸਾਂਝ ਪਬਲੀਕੇਸ਼ਨਜ਼

·         ਲਾਂਘਾ (ਕਹਾਣੀ ਸੰਗ੍ਰਹਿ)

·         ਸ਼ਾਹਮੁਖੀ

·         ਤੌਕੀਰ ਚੁਘਤਾਏ

·         ਸੁਲੇਖ ਬੁੱਕਮੇਕਰਜ਼

·         ਨੂਰੀ (ਕਹਾਣੀ ਸੰਗ੍ਰਹਿ)

·         ਗੁਰਮੁਖੀ

·         ਅਨੇਮਨ ਸਿੰਘ

·         ਨਵਯੁਗ ਪਬਲਿਸ਼ਰਜ਼

·         ਪਾਣੀ ਦੀ ਕੰਧ (ਕਹਾਣੀ ਸੰਗ੍ਰਹਿ)

·         ਸ਼ਾਹਮੁਖੀ

·         ਜ਼ੁਬੈਰ ਅਹਿਮਦ

·         ਕਿਤਾਬ ਤ੍ਰਿੰਞਣ

·         ਜ਼ਨਾਨੀ ਪੌਦ (ਕਹਾਣੀ ਸੰਗ੍ਰਹਿ)

·         ਗੁਰਮੁਖੀ

·         ਕੇਸਰਾ ਰਾਮ

·         ਨਵਯੁਗ ਪਬਲਿਸ਼ਰਜ਼

ਢਾਹਾਂ ਇਨਾਮ 2020 ਜਿਊਰੀਆਂ

ਸੈਂਟ੍ਰਲ ਜਿਊਰੀ

ਡਾ. ਮੋਹਣਜੀਤ, ਜਿਊਰੀ ਚੇਅਰ

ਪੰਜਾਬੀ ਕਵੀ, ਆਲੋਚਕ, ਸੇਵਾਮੁਕਤ ਰੀਡਰ ਇਨ ਪੰਜਾਬੀ, ਦੇਸ਼ ਬੰਧੂ ਕਾਲਜ, ਦਿੱਲੀ ਯੂਨੀਵਰਸਿਟੀ, ਦਿੱਲੀ, ਭਾਰਤ

ਡਾ. ਅਰਵਿੰਦਰ ਕੌਰ ਧਾਲੀਵਾਲ, ਜਿਊਰੀ ਮੈਂਬਰ, ਅਸਿਸਟੈਂਟ ਪ੍ਰੋਫੈਸਰ, ਪੰਜਾਬੀ ਡਿਪਾਰਟਮੈਂਟ, ਡੀ. ਏ. ਵੀ. ਕਾਲਜ

ਅੰਮ੍ਰਿਤਸਰ, ਪੰਜਾਬ, ਭਾਰਤ

ਡਾ. ਜ਼ਹੀਰ ਹਸਨ ਵੱਟੂ, ਜਿਊਰੀ ਮੈਂਬਰ

ਅਸਿਸਟੈਂਟ ਪ੍ਰੋਫੈਸਰ, ਡਿਪਾਰਟਮੈਂਟ ਆਫ਼ ਪੰਜਾਬੀ, ਗੌਰਮਿੰਟ ਕਾਲਜ. ਯੂਨੀਵਰਸਿਟੀ,

ਲਾਹੌਰ, ਪੰਜਾਬ, ਪਾਕਿਸਤਾਨ

ਸ਼ਾਹਮੁਖੀ ਜਿਊਰੀ

ਪ੍ਰੋ. ਨਵੀਦ ਆਲਮ, ਜਿਊਰੀ ਚੇਅਰ

ਸਹਾਇਕ ਪ੍ਰੋਫੈਸਰ (ਪੰਜਾਬੀ, ਰਚਨਾਤਮਕ ਲਿਖਤ, ਅੰਗਰੇਜ਼ੀ), ਇੰਸਟੀਚਿਊਟ ਫਾਰ ਆਰਟ ਐਂਡ ਕਲਚਰ

ਲਾਹੌਰ, ਪੰਜਾਬ, ਪਾਕਿਸਤਾਨ

ਡਾ: ਸ਼ਬਨਮ ਇਸਾਕ, ਜਿਊਰੀ ਮੈਂਬਰ

ਅਸਿਸਟੈਂਟ ਪ੍ਰੋਫੈਸਰ, ਡਿਪਾਰਟਮੈਂਟ ਆਫ਼ ਪੰਜਾਬੀ, ਗੌਰਮਿੰਟ ਕਾਲਜ ਯੂਨੀਵਰਸਿਟੀ, ਲਾਹੌਰ, ਪੰਜਾਬ, ਪਾਕਿਸਤਾਨ

ਡਾ: ਫੈਸਲ ਹਯਾਤ ਜੱਪਾ, ਜਿਊਰੀ ਮੈਂਬਰ

ਅਸਿਸਟੈਂਟ ਪ੍ਰੋਫੈਸਰ ਆਫ ਪੰਜਾਬੀ, ਗੌਰਮਿੰਟ ਕੇ. ਏ. ਇਸਲਾਮੀਆ ਕਾਲਜ, ਜਾਮੀਆ ਮੁਹੱਮਦੀ ਸ਼ਰੀਫ਼

ਜ਼ਿਲ੍ਹਾ ਚਿਨਿਓਟ, ਪੰਜਾਬ, ਪਾਕਿਸਤਾਨ

ਗੁਰਮੁਖੀ ਜਿਊਰੀ

ਡਾ. ਚਰਨਜੀਤ ਕੌਰ ਬਰਾੜ, ਜਿਊਰੀ ਚੇਅਰ

ਪ੍ਰੋਫੈਸਰ, ਡਿਪਾਰਟਮੈਂਟ ਆਫ ਪੰਜਾਬੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਜਾਬ, ਭਾਰਤ

ਸ੍ਰੀਮਾਨ ਅਵਤਾਰ ਸਿੰਘ ਬਲਿੰਗ, ਜਿਊਰੀ ਮੈਂਬਰ

ਪੰਜਾਬੀ ਲੇਖਕ, ਸੇਵਾ ਮੁਕਤ ਅੰਗਰੇਜ਼ੀ ਲੈਕਚਰਾਰ, ਹਾਇਰ ਸਕੰਡਰੀ ਸਕੂਲ, ਪਿੰਡ ਸੇਹ, ਜ਼ਿਲ੍ਹਾ ਲੁਧਿਆਣਾ, ਪੰਜਾਬ, ਭਾਰਤ

ਸ੍ਰੀਮਾਨ ਬਲਬੀਰ ਮਾਧੋਪੁਰੀ, ਜਿਊਰੀ ਮੈਂਬਰ

ਡਾਇਰੈਕਟਰ, ਪੰਜਾਬੀ ਭਵਨ, ਪੰਜਾਬੀ ਸਾਹਿਤ ਸਭਾ (ਰਜਿਸਟਰਡ), ਪੰਜਾਬੀ ਲੇਖਕ, ਅਨੁਵਾਦਕ ਅਤੇ ਆਲੋਚਕ

ਸੇਵਾ ਮੁਕਤ: ਇੰਡੀਅਨ ਇਨਫਾਰਮੇਸ਼ਨ ਸਰਵਿਸਸ, ਮਨਿਸਟਰੀ ਆਫ ਆਈ ਐਂਡ ਬੀ, ਭਾਰਤ ਸਰਕਾਰ, ਨਵੀਂ ਦਿੱਲੀ, ਭਾਰਤ

*****

More articles from this author