GurmitShugli7ਅੱਜ ਸਮੁੱਚਾ ਭਾਰਤ ਸਰਕਾਰ ਨਾਲ ਹੈ। ਅੱਗੋਂ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ...
(28 ਅਪਰੈਲ 2025)


ਕਲਮ ਫੜਦਿਆਂ ਹੀ ਤਰ੍ਹਾਂ-ਤਰ੍ਹਾਂ ਦੇ ਵਿਚਾਰ ਇਕਦਮ ਆਣ ਘੇਰਦੇ ਹਨ
ਅਚਾਨਕ ਵਾਪਰੇ ਮਹਾਂ ਦੁਖਾਂਤ ਬਾਬਤ ਕਿੱਥੋਂ ਗੱਲ ਸ਼ੁਰੂ ਕਰਕੇ ਕਿੱਥੇ ਮੁਕਾਈ ਜਾਵੇ? ਸਮੁੱਚੇ ਭਾਰਤ ਦਾ ਸਵਰਗ ਜੋ ਕਸ਼ਮੀਰ ਹੈ, ਜਿਸਦੇ ਇੱਕ ਹਿੱਸੇ ਵਿੱਚ ਪਹਿਲਗਾਮ ਅਜਿਹਾ ਇਲਾਕਾ ਹੈ, ਜੋ ਆਪਣੇ ਕਮਾਲ ਦੇ ਕੁਦਰਤੀ ਨਜ਼ਾਰਿਆਂ ਕਰਕੇ ਮਿਨੀ ਸਵਿਟਜ਼ਰਲੈਂਡ ਕਹਾਉਂਦਾ ਹੈ, ਉੱਥੇ ਬਹੁਤੇ ਸੈਲਾਨੀ ਕੁਦਰਤ ਦੀ ਗੋਦ ਵਿੱਚ ਅਨੰਦ ਲੈਣ ਲਈ ਪਹੁੰਚੇ ਹੋਏ ਸਨ22 ਅਪਰੈਲ ਦਿਨ ਮੰਗਲਵਾਰ ਅਚਾਨਕ ਬਘਿਆੜ ਰੁਚੀ ਰੱਖਣ ਵਾਲੇ ਰਾਖਸ਼ਾਂ ਦੇ ਵੱਸ ਪੈ ਗਿਆ ਜਿਹੜੇ 26-27 ਜਿੰਦਾਂ ਨੂੰ ਸਦਾ ਲਈ ਖਾਮੋਸ਼ ਕਰ ਗਏਕੁਝ ਸਾਲਾਂ ਤੋਂ ਕਸ਼ਮੀਰ ਵਿੱਚ ਅਮਨ-ਅਮਾਨ ਦੀ ਹਵਾ ਵਗਣ ਕਰਕੇ ਭਾਰਤੀਆਂ ਸਮੇਤ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਤਕਰੀਬਨ ਸਾਢੇ ਤਿੰਨ ਕਰੋੜ ਨੂੰ ਹੱਥ ਲਾਉਣ ਵਾਲੀ ਸੀ ਕਿ ਅਚਾਨਕ ਮੰਗਲਵਾਰ ਨਜ਼ਰ ਲੱਗ ਗਈ ਇਨ੍ਹਾਂ ਸੈਲਾਨੀਆਂ ਕਰਕੇ ਕਸ਼ਮੀਰ ਵਿੱਚ ਰੁਜ਼ਗਾਰ ਵੱਧ ਤੋਂ ਵੱਧ ਮੁਹਈਆ ਹੋ ਰਿਹਾ ਸੀ

ਉਂਜ ਤਾਂ ਹਰ ਪਰਿਵਾਰ ਲਈ ਜਹਾਨੋਂ ਤੁਰ ਜਾਣ ਵਾਲੇ ਦਾ ਲਗਭਗ ਇੱਕੋ ਜਿਹਾ ਦੁੱਖ ਹੁੰਦਾ ਹੈਸਭ ਪਰਿਵਾਰ ਜਾਣ ਵਾਲੇ ਨੂੰ ਸ਼ਿੱਦਤ ਨਾਲ ਯਾਦ ਕਰਦੇ ਹਨ ਅਤੇ ਕਰਦੇ ਰਹਿੰਦੇ ਹਨਸਭ ਪਰਿਵਾਰਾਂ ਦੇ ਬੱਚਿਆਂ ਦੇ ਰੋਣ ਵਿੱਚ ਇੱਕੋ ਜਿਹਾ ਦਰਦ ਲੁਕਿਆ ਹੁੰਦਾ ਹੈ, ਪਰ ਇਸ ਨਰ ਸੰਘਾਰ ਵਿੱਚ ਜਿਸ ਘਟਨਾ ਨੇ ਜਨਤਾ ਦਾ ਜ਼ਿਆਦਾ ਧਿਆਨ ਖਿੱਚਿਆ ਹੈ, ਉਹ ਘਟਨਾ ਇੱਕ ਨੇਵੀ ਅਫਸਰ ਨਾਲ ਸੰਬੰਧਤ ਹੈ, ਜਿਹੜਾ ਜਵਾਨ ਪਿੱਛੇ ਜਿਹੇ ਆਪਣੇ ਮਹਿਕਮੇ ਦੀ ਤਰੱਕੀ ਪਾ ਕੇ ਲੈਂਫਟੀਨੈਂਟ ਕਰਨਲ ਦੇ ਅਹੁਤੇ ’ਤੇ ਪਹੁੰਚਿਆ ਸੀ, ਜਿਸਦਾ ਅਜੇ ਹਫਤਾ ਪਹਿਲਾਂ ਹੀ ਵਿਆਹ ਹੋਇਆ ਸੀਉਹ ਆਪਣਾ ਹਨੀਮੂਨ ਮਨਾਉਣ ਖਾਤਰ ਸਵਿਟਜ਼ਰਲੈਂਡ ਜਾਣਾ ਚਾਹੁੰਦਾ ਸੀ, ਜੋ ਵੀਜ਼ਾ ਨਾ ਮਿਲਣ ਕਰਕੇ ਕਸ਼ਮੀਰ ਦੇ ਉਸ ਇਲਾਕੇ ਵਿੱਚ ਪਹੁੰਚਿਆ, ਜੋ ਮਿਨੀ ਸਵਿਟਜ਼ਰਲੈਂਡ ਕਰਕੇ ਜਾਣਿਆ ਜਾਂਦਾ ਹੈਅਸਲ ਸਵਿਟਜ਼ਰਲੈਂਡ ਅਤੇ ਮਿਨੀ ਭਾਰਤੀ ਸਵਿਟਜ਼ਰਲੈਂਡ ਵਿੱਚ ਕੀ ਫਰਕ ਹੁੰਦਾ ਹੈ, ਮੰਗਲਵਾਰ ਦੀ ਮਹਾਂਨਿੰਦਣੀ ਘਟਨਾ ਨੇ ਦਰਸਾ ਦਿੱਤਾ ਹੈ

ਬੀਤੇ ਮੰਗਲਵਾਰ ਦੇ ਨਰਸੰਘਾਰ ਜਿਸ ਵਿੱਚ 26-27 ਜਾਨਾਂ ਜਿਊਂਦੇ ਰਹਿਣ ਦੀ ਖੈਰ ਮੰਗਦਿਆਂ-ਮੰਗਦਿਆਂ ਸ਼ਹੀਦੀ ਪਾ ਗਈਆਂ, ਬਾਕੀ ਜੋ ਜ਼ਖਮੀ ਹਾਲਤ ਵਿੱਚ ਹਨ, ਸਾਡੀ ਉਹਨਾਂ ਦੇ ਪਰਿਵਾਰਾਂ ਨਾਲ ਦਿਲੋਂ ਹਮਦਰਦੀ ਹੈਮਨੁੱਖੀ ਬਘਿਆੜਾਂ ਦੀ ਇਸ ਸੰਬੰਧੀ ਜਿੰਨੀ ਨਿੰਦਿਆ ਕੀਤੀ ਜਾਵੇ, ਓਨੀ ਥੋੜ੍ਹੀ ਹੈ ਇਸਦੇ ਨਤੀਜੇ ਬੜੇ ਦੂਰ-ਦਰਸ਼ੀ ਹੋਣਗੇਅਜਿਹੀ ਵਿਆਖਿਆ ਆਉਣਾ ਵਾਲਾ ਸਮਾਂ ਠੀਕ ਸਮੇਂ ਸਿਰ ਕਰੇਗਾਇਸ ਸੰਬੰਧ ਵਿੱਚ ਇੱਕ ਗੱਲ ਹੋਰ ਯਾਦ ਰੱਖਣ ਵਾਲੀ ਹੈ ਕਿ ਜੇਕਰ ਸ਼ਹੀਦ ਹੋਣ ਵਾਲੇ ਮਨੁੱਖੀ ਬਘਿਆੜਾਂ ਦੇ ਸਹੀ-ਸਹੀ ਉੱਤਰ ਵੀ ਦਿੰਦੇ, ਕਲਮਾ ਵੀ ਪੜ੍ਹ ਕੇ ਸੁਣਾ ਦਿੰਦੇ, ਫਿਰ ਵੀ ਇਹ ਸਭ ਅਟੱਲ ਸੀ, ਕਾਰਨ ਇਹ ਕਿ ਪਾਕਿ ਸਮਰਥਕ ਅੱਤਵਾਦੀਆਂ ਨੇ ਆਪਣਾ ਮਿਲਿਆ ਟੀਚਾ ਪੂਰਾ ਕੀਤਾ ਹੈਸਮੁੱਚੇ ਦੇਸ਼ ਵਿੱਚ ਮ੍ਰਿਤਕਾਂ ਨੂੰ ਮਿਲੀ ਹਮਦਰਦੀ ਦਰਸਾਉਂਦੀ ਹੈ ਕਿ ਅਜਿਹੇ ਮਨੁੱਖੀ ਬਘਿਆੜਾਂ ਦੀ ਬਕਾਇਆ ਜ਼ਿੰਦਗੀ ਦਿਨਾਂ ਦੀ ਹੀ ਪ੍ਰਾਹੁਣੀ ਹੈ

ਅਜਿਹੇ ਘਿਨਾਉਣੇ ਐਕਸ਼ਨ ਕਰਕੇ ਬੀਤੇ ਵੀਰਵਾਰ ਦੀਆਂ ਰਿਪੋਰਟਾਂ ਮੁਤਾਬਕ ਕਸ਼ਮੀਰ ਸੈਲਾਨੀ ਵਿਭਾਗ ਨੂੰ ਘਾਟਾ ਪੈਣਾ ਸ਼ੁਰੂ ਹੋ ਗਿਆ ਹੈਰਿਪੋਰਟਾਂ ਮੁਤਾਬਕ ਜੋ ਵੱਖ-ਵੱਖ ਸੈਲਾਨੀਆਂ ਵੱਲੋਂ ਅਗਾਊਂ ਬੁਕਿੰਗ ਕਰਵਾਈ ਗਈ ਸੀ, ਉਸ ਦੀ ਤਕਰੀਬਨ 90 ਫੀਸਦ ਕੈਂਸਲੇਸ਼ਨ ਹੋ ਚੁੱਕੀ ਹੈ, ਜਿਸ ਕਰਕੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਨੇ ਇਸ ਸੰਬੰਧੀ ਇੱਕ ਹੰਗਾਮੀ ਮੀਟਿੰਗ ਵੀ ਬੁਲਾ ਲਈ ਹੈਆਉਣ ਵਾਲੇ ਸਮੇਂ ਵਿੱਚ ਸਾਨੂੰ ਸਭ ਨੂੰ ਸੰਭਲ-ਸੰਭਲ ਕੇ ਪੈਰ ਰੱਖਣਾ ਚਾਹੀਦਾ ਹੈਇਸ ਸੰਬੰਧ ਵਿੱਚ ਸਭ ਸਿਆਸੀ ਪਾਰਟੀਆਂ ਨੇ ਆਪੋ-ਆਪਣੀ ਪਾਰਟੀ ਦੇ ਅਜੋਕੇ ਹਾਲਾਤ ’ਤੇ ਵਿਚਾਰ ਕਰਨ ਲਈ ਮੀਟਿੰਗਾਂ ਬੁਲਾ ਲਈਆਂ ਹਨਸੋਸ਼ਲ ਮੀਡੀਏ, ਰਿੰਟ ਮੀਡੀਏ ਅਤੇ ਗੋਦੀ ਮੀਡੀਏ ਨੂੰ ਵੀ ਆਉਣ ਵਾਲੇ ਸਮੇਂ ਵਿੱਚ ਸੰਭਲ-ਸੰਭਲ ਕੇ ਪੈਰ ਰੱਖਣਾ ਚਾਹੀਦਾ ਹੈਭੜਕਾਊ ਭਾਸ਼ਣਾਂ, ਭੜਕਾਊ ਲਿਖਤਾਂ, ਭੜਕਾਊ ਬੇਲੋੜੇ ਬਿਆਨਾਂ ਤੋਂ ਬਚਣਾ ਚਾਹੀਦਾ ਹੈਸ਼ਾਂਤ ਸੁਝਾਅ ਦਿੱਤੇ ਜਾ ਸਕਦੇ ਹਨਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਪ੍ਰਧਾਨ ਮੰਤਰੀ ਆਪਣਾ ਵਿਦੇਸ਼ੀ ਦੌਰਾ ਵਿੱਚੇ ਛੱਡ ਭਾਰਤ ਪਹੁੰਚ ਚੁੱਕੇ ਹਨ

ਅਸਲ ਵਿੱਚ ਅਜ਼ਾਦੀ ਦੇ ਅਠੱਤਰ ਸਾਲ ਬਾਅਦ ਉਹ ਸਮਾਂ ਆ ਚੁੱਕਾ ਹੈ ਕਿ ਉਹ ਫਿਣਸੀ, ਜੋ ਹੌਲੀ-ਹੌਲੀ ਕੈਂਸਰਨੁਮਾ ਫੋੜੇ ਦਾ ਸਥਾਨ ਲੈ ਚੁੱਕੀ ਹੈ, ਦਾ ਇਲਾਜ ਕਰ ਹੀ ਦੇਣਾ ਚਾਹੀਦਾ ਹੈ ਪਰ ਸਾਡੀ ਰਾਏ ਮੁਤਾਬਕ ਵੱਡਾ ਕਦਮ ਚੁੱਕਣ ਤੋਂ ਪਹਿਲਾਂ ਉਹਨਾਂ ਛੋਟੇ-ਛੋਟੇ ਕਦਮਾਂ ਵੱਲ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ, ਜੋ ਤੁਹਾਨੂੰ ਇਲਾਜ ਵਿੱਚ ਸਹਾਈ ਹੋਣ

ਵਹਿਸ਼ਤਗਰਦੀ ਦਾ ਸਥਾਈ ਹੱਲ ਲੱਭਣਾ ਅੱਜ ਅਤਿਅੰਤ ਜ਼ਰੂਰੀ ਹੋ ਗਿਆ ਹੈ।

ਭਾਰਤ-ਪਾਕਿਸਤਾਨ ਵਿੱਚ ਅਸਲ ਝਗੜੇ ਦੀ ਜੜ੍ਹ ਆਜ਼ਾਦ ਕਸ਼ਮੀਰ ਹੈ, ਜਿਸ ਬਾਰੇ ਵੱਖ-ਵੱਖ ਤਰ੍ਹਾਂ ਦੀਆਂ ਵਿਚਾਰਧਾਰਾਵਾਂ ਚੱਲ ਰਹੀਆਂ ਹਨਆਜ਼ਾਦ ਕਸ਼ਮੀਰ ਨੂੰ ਅੱਜ ਤਕ ਭਾਰਤ ਦਾ ਹਿੱਸਾ ਨਾ ਬਣਾਉਣ ਕਰਕੇ ਭਾਰਤ ਨੂੰ ਕਿੰਨਾ ਘਾਟਾ ਪਿਆ? ਨਾਲ ਮਿਲਾਉਣ ਤੋਂ ਬਾਅਦ ਕਿੰਨਾ ਲਾਭ ਹੋਵੇਗਾ? ਹਿੰਦ-ਪਾਕਿ ਦੇ ਕੁੱਲ ਝਗੜਿਆਂ ਵਿੱਚੋਂ ਉਹ ਝਗੜੇ ਹਨ, ਜੋ ਆਜ਼ਾਦ ਕਸ਼ਮੀਰ ਕਰਕੇ ਹਨ? ਅਸਲ ਵਿੱਚ ਆਜ਼ਾਦ ਕਸ਼ਮੀਰ ਦੇ ਲੋਕ ਵਰਤਮਾਨ ਸਮੇਂ ਵਿੱਚ ਕੀ ਚਾਹੁੰਦੇ ਹਨ? ਅਜਿਹੇ ਕਈ ਹੋਰ ਵੀ ਕਾਰਨ ਹੋਣਗੇ, ਜਿਨ੍ਹਾਂ ਉੱਤੇ ਮੌਜੂਦਾ ਸਰਕਾਰ ਨੂੰ ਠੰਢੇ ਦਿਮਾਗ ਨਾਲ ਵਿਚਾਰ ਕਰਨੀ ਚਾਹੀਦੀ ਹੈਅਜਿਹੇ ਝਗੜੇ ਦਾ ਸਦੀਵੀ ਹੱਲ ਭਾਲਣਾ ਚਾਹੀਦਾ ਹੈਅੱਜ ਸਮੁੱਚਾ ਭਾਰਤ ਸਰਕਾਰ ਨਾਲ ਹੈਅੱਗੋਂ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਸਭ ਵਿਰੋਧੀ ਪਾਰਟੀ ਨੇਤਾਵਾਂ ਨੂੰ, ਸਮੁੱਚੀ ਜਨਤਾ ਸਮੇਤ ਭਰੋਸੇ ਵਿੱਚ ਲੈ ਕੇ ਅਗਲੀ ਕਾਰਵਾਈ ਕਰਨਬਾਕੀ ਜਿਵੇਂ ਮੋਦੀ ਜੀ ਜਾਣਦੇ ਹਨ, ਜੇਕਰ ਪ੍ਰਾਪਤੀ ਦਾ ਸਿਹਰਾ ਸਮੁੱਚੀ ਸਰਕਾਰ ਸਿਰ ਬੱਝਦਾ ਹੈ ਤਾਂ ਕਿਸੇ ਨਾਕਾਮੀ ਕਰਕੇ ਵਿਰੋਧੀ ਜਾਂ ਜਨਤਾ ਦੀ ਉਂਗਲ ਵੀ ਸੱਤਾ ਵੱਲ ਉੱਠੇਗੀ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.om)

About the Author

Gurmit S Shugli

Gurmit S Shugli

Jalandhar, Punjab, India.
Phone: (91 - 98721 -  65741)
Email: (gurmitsinghshugli@gmail.com)

More articles from this author